Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 28, 2026

    6:23:54 PM

  • big news indian coach resigns

    ਵੱਡੀ ਖਬਰ! ਭਾਰਤੀ ਕੋਚ ਨੇ ਦਿੱਤਾ ਅਸਤੀਫਾ! IPL...

  • central government gift to punjab

    ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਇਕ ਹੋਰ ਵੱਡਾ...

  • punjab bjp to run samarasta sankalp abhiyan from tomorrow

    ਪੰਜਾਬ ਭਾਜਪਾ ਭਲਕੇ ਤੋਂ ਚਲਾਏਗੀ 'ਸਮਰਸਤਾ ਸੰਕਲਪ...

  • punjab flag hoisted on top of mount kun

    ਮਾਊਂਟ ਕੁਨ ਦੀ ਚੋਟੀ 'ਤੇ ਲਹਿਰਾਇਆ ਪੰਜਾਬ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਯੂਰਪ ’ਚ ਬਦਲਦਾ ਮੌਸਮ : ਵਾਤਾਵਰਣ ਦੇ ਮਾੜੇ ਪ੍ਰਬੰਧ ਅਤੇ ਜਲਵਾਯੂ ਤਬਦੀਲੀ ਦੀ ਮਾਰ!

BLOG News Punjabi(ਬਲਾਗ)

ਯੂਰਪ ’ਚ ਬਦਲਦਾ ਮੌਸਮ : ਵਾਤਾਵਰਣ ਦੇ ਮਾੜੇ ਪ੍ਰਬੰਧ ਅਤੇ ਜਲਵਾਯੂ ਤਬਦੀਲੀ ਦੀ ਮਾਰ!

  • Edited By Shubam Kumar,
  • Updated: 06 Jul, 2026 03:58 PM
Blog
changing weather in europe
  • Share
    • Facebook
    • Tumblr
    • Linkedin
    • Twitter
  • Comment

ਅੱਜ ਵਿਸ਼ਵ ਮੌਸਮ ਦੀ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਿਹਾ ਹੈ। ਪਿਛਲੇ ਮਹੀਨੇ ਤੋਂ ਯੂਰਪ ਇਕ ਬੇਮਿਸਾਲ ਗਰਮੀ ਦੀ ਲਹਿਰ (ਹੀਟਵੇਵ) ਨਾਲ ਜੂਝ ਰਿਹਾ ਹੈ। ਫਰਾਂਸ, ਜਰਮਨੀ, ਸਪੇਨ, ਇਟਲੀ, ਬ੍ਰਿਟੇਨ ਸਮੇਤ ਕਈ ਦੇਸ਼ਾਂ ’ਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਪਹੁੰਚ ਗਿਆ ਹੈ। ਸਪੇਨ ਅਤੇ ਫਰਾਂਸ ’ਚ ਤਾਂ 45 ਡਿਗਰੀ ਦੇ ਪਾਰ ਰਿਕਾਰਡ ਟੁੱਟੇ ਹਨ। ਰਾਤਾਂ ਵੀ ਅਸਾਧਾਰਨ ਰੂਪ ’ਚ ਗਰਮ ਰਹੀਆਂ। ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ. ਐੱਮ. ਓ.) ਅਤੇ ਵਰਲਡ ਵੈਦਰ ਐਟਰੀਬਿਊਸ਼ਨ (ਡਬਲਯੂ. ਡਬਲਯੂ. ਏ.) ਦੇ ਅਧਿਐਨਾਂ ਅਨੁਸਾਰ, ਇਹ ਹੀਟਵੇਵ ਮਨੁੱਖ ਵਲੋਂ ਪੈਦਾ ਕੀਤੀ ਜਲਵਾਯੂ ਤਬਦੀਲੀ ਤੋਂ ਬਿਨਾਂ ਲਗਭਗ ਅਸੰਭਵ ਹੁੰਦੀ। 1976 ’ਚ ਅਜਿਹੀ ਸਥਿਤੀ ਕਲਪਨਾ ਤੋਂ ਪਰ੍ਹੇ ਸੀ, ਪਰ ਅੱਜ ਇਹ ਆਮ ਹੁੰਦੀ ਜਾ ਰਹੀ ਹੈ। ਯੂਰਪ, ਜੋ ਕਦੇ ਠੰਢੇ ਮੌਸਮ ਲਈ ਜਾਣਿਆ ਜਾਂਦਾ ਸੀ, ਹੁਣ ਸਭ ਤੋਂ ਤੇਜ਼ੀ ਨਾਲ ਗਰਮ ਹੋਣ ਵਾਲਾ ਮਹਾਂਦੀਪ ਬਣ ਗਿਆ ਹੈ। 1980 ਦੇ ਦਹਾਕੇ ਤੋਂ ਇੱਥੇ ਤਾਪਮਾਨ ਸੰਸਾਰ ਦੀ ਔਸਤ ਨਾਲੋਂ ਦੋ ਗੁਣਾ ਤੇਜ਼ੀ ਨਾਲ ਵਧ ਰਿਹਾ ਹੈ। ਸਾਲ 2024-2026 ਦੇ ਵਰ੍ਹਿਆਂ ’ਚ ਰਿਕਾਰਡ ਗਰਮੀ, ਸੋਕੇ, ਜੰਗਲਾਂ ਦੀ ਅੱਗ ਅਤੇ ਹੜ੍ਹਾਂ ਨੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ। ਜੂਨ 2026 ਦੀ ਗਰਮੀ ’ਚ ਯੂਰਪ ’ਚ ਹਜ਼ਾਰਾਂ ਵਾਧੂ ਮੌਤਾਂ ਦਰਜ ਕੀਤੀਆਂ ਗਈਆਂ। ਇਸ ਸਭ ਦਾ ਅਨੁਮਾਨਿਤ ਆਰਥਿਕ ਨੁਕਸਾਨ ਅਰਬਾਂ ਯੂਰੋ ਦਾ ਹੈ। 1980 ਤੋਂ 2024 ਦੇ ਵਿਚਾਲੇ ਯੂਰਪ ’ਚ ਜਲਵਾਯੂ ਨਾਲ ਸਬੰਧਤ ਘਟਨਾਵਾਂ ਕਾਰਨ 822 ਬਿਲੀਅਨ ਯੂਰੋ ਦਾ ਨੁਕਸਾਨ ਹੋਇਆ, ਜਿਸ ’ਚ ਹਾਲ ਹੀ ਦੇ ਸਾਲਾਂ ’ਚ ਤੇਜ਼ੀ ਨਾਲ ਵਾਧਾ ਦੇਖਿਆ ਗਿਆ। ਇਹ ਸਿਰਫ਼ ਯੂਰਪ ਦੀ ਸਮੱਸਿਆ ਨਹੀਂ ਹੈ। ਏਸ਼ੀਆ, ਅਫ਼ਰੀਕਾ ਅਤੇ ਅਮਰੀਕਾ ’ਚ ਵੀ ਮੌਸਮ ਦਾ ਮਿਜ਼ਾਜ ਬਦਲ ਰਿਹਾ ਹੈ।

ਪਾਕਿਸਤਾਨ, ਭਾਰਤ, ਚੀਨ ’ਚ ਹੜ੍ਹ ਅਤੇ ਸੋਕੇ ਦੀਆਂ ਘਟਨਾਵਾਂ ਵਧੀਆਂ ਹਨ। ਅਮਰੀਕਾ ’ਚ ਤੂਫ਼ਾਨ ਅਤੇ ਜੰਗਲਾਂ ਦੀ ਅੱਗ ਆਮ ਹੋ ਗਈ ਹੈ। ਆਸਟ੍ਰੇਲੀਆ ’ਚ ਲੰਬੇ ਸੋਕੇ ਅਤੇ ਭਾਰਤ ’ਚ ਅਨਿਯਮਿਤ ਮਾਨਸੂਨ ਨੇ ਖੇਤੀਬਾੜੀ ਅਤੇ ਜਲ ਸਰੋਤਾਂ ਨੂੰ ਪ੍ਰਭਾਵਿਤ ਕੀਤਾ ਹੈ। ਗਲੋਬਲ ਪੱਧਰ ’ਤੇ ਬੇਹੱਦ ਖ਼ਰਾਬ ਮੌਸਮ ਦੀਆਂ ਘਟਨਾਵਾਂ ਦੀ ਪ੍ਰਵਿਰਤੀ ਅਤੇ ਤੀਬਰਤਾ ਵਧ ਰਹੀ ਹੈ। ਹੀਟਵੇਵ, ਭਾਰੀ ਬਾਰਿਸ਼, ਸੋਕਾ, ਤੂਫ਼ਾਨ ਵਰਗੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਲਵਾਯੂ ਪਰਿਵਰਤਨ ’ਤੇ ਅੰਤਰ-ਸਰਕਾਰੀ ਪੈਨਲ ਅਤੇ ਹੋਰ ਰਿਪੋਰਟਾਂ ਅਨੁਸਾਰ, 1.1-1.4 ਡਿਗਰੀ ਸੈਲਸੀਅਸ ਦੀ ਗਲੋਬਲ ਵਾਰਮਿੰਗ ਨੇ ਇਨ੍ਹਾਂ ਘਟਨਾਵਾਂ ਦੀ ਸੰਭਾਵਨਾ ਨੂੰ ਦਰਜਨਾਂ ਗੁਣਾ ਵਧਾ ਦਿੱਤਾ ਹੈ। ਦੇਖਿਆ ਜਾਵੇ ਤਾਂ ਜਲਵਾਯੂ ਪਰਿਵਰਤਨ ਦਾ ਮੁੱਖ ਕਾਰਨ ਮਨੁੱਖੀ ਗਤੀਵਿਧੀਆਂ ਹਨ। ਜੀਵਾਸ਼ਮ ਈਂਧਨ (ਕੋਲਾ, ਤੇਲ, ਗੈਸ) ਬਾਲਣਾ ਬਿਜਲੀ ਉਤਪਾਦਨ, ਟ੍ਰਾਂਸਪੋਰਟ ਅਤੇ ਉਦਯੋਗਾਂ ’ਚ ਮੁੱਖ ਜ਼ਿੰਮੇਵਾਰ ਹੈ। ਇਹ ਕਾਰਬਨ ਡਾਈਆਕਸਾਈਡ ਅਤੇ ਹੋਰ ਗ੍ਰੀਨਹਾਊਸ ਗੈਸਾਂ ਦਾ ਨਿਕਾਸ ਕਰਦਾ ਹੈ, ਜੋ ਧਰਤੀ ਦੀ ਗਰਮੀ ਨੂੰ ਅੰਦਰ ਹੀ ਰੋਕ ਲੈਂਦੀਆਂ ਹਨ। ਤੇਜ਼ੀ ਨਾਲ ਹੋ ਰਹੀ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਇਸ ਦਾ ਦੂਜਾ ਵੱਡਾ ਕਾਰਨ ਹੈ। ਇਕ ਅਨੁਮਾਨ ਅਨੁਸਾਰ ਹਰ ਸਾਲ ਕਰੋੜਾਂ ਹੈਕਟੇਅਰ ਜੰਗਲ ਨਸ਼ਟ ਹੁੰਦੇ ਹਨ, ਜੋ ਨਾ ਸਿਰਫ਼ CO2​ ਨੂੰ ਸੋਖਣ ਦੀ ਸਮੱਰਥਾ ਘਟਾਉਂਦੇ ਹਨ, ਸਗੋਂ ਆਪਣੇ ਅੰਦਰ ਜਮ੍ਹਾ ਕਾਰਬਨ ਵੀ ਵਾਯੂਮੰਡਲ ’ਚ ਛੱਡ ਦਿੰਦੇ ਹਨ। ਖੇਤੀਬਾੜੀ, ਪਸ਼ੂ ਪਾਲਣ, ਮੀਥੇਨ ਗੈਸ ਅਤੇ ਜ਼ਮੀਨ ਦੀ ਵਰਤੋਂ ’ਚ ਬਦਲਾਅ ਕੁੱਲ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਦੇ ਲਗਭਗ ਇਕ ਤਿਹਾਈ ਹਿੱਸੇ ਲਈ ਜ਼ਿੰਮੇਵਾਰ ਹਨ। ਇਕ ਖੋਜ ਅਨੁਸਾਰ ਪਿਛਲੇ 3 ਸਾਲਾਂ ’ਚ ਭਾਰਤ ਸਰਕਾਰ ਦੀ ਸ਼ਮੂਲੀਅਤ ਨਾਲ ਦੇਸ਼ ਭਰ ’ਚ ਇਕ ਅਨੁਮਾਨ ਮੁਤਾਬਕ 28 ਲੱਖ ਰੁੱਖ ਕੱਟੇ ਜਾ ਚੁੱਕੇ ਹਨ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਇਹ ਆਤਮਘਾਤੀ ਨੀਤੀ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਜਾਨਲੇਵਾ ਸਾਬਤ ਹੋਵੇਗੀ।

ਵਾਤਾਵਰਣ ਪ੍ਰਬੰਧਨ ਦੀ ਕਮੀ ਇਨ੍ਹਾਂ ਸਮੱਸਿਆਵਾਂ ਨੂੰ ਹੋਰ ਵਧਾਉਂਦੀ ਹੈ। ਜ਼ਿਕਰਯੋਗ ਹੈ ਕਿ ਕਈ ਵਿਕਸਿਤ ਦੇਸ਼ਾਂ ’ਚ ਵੀ, ਜਿੱਥੇ ਤਕਨੀਕ ਅਤੇ ਨੀਤੀਆਂ ਉਪਲਬਧ ਹਨ, ਉੱਥੇ ਲਾਗੂਕਰਨ ਕਮਜ਼ੋਰ ਹੈ ਅਤੇ ਵਾਹਨ ਵੀ ਅਜਿਹੇ ਕੁਪ੍ਰਬੰਧਨ ਕਾਰਨ ਵਾਤਾਵਰਣ ਅਤੇ ਮੌਸਮ ’ਤੇ ਮਾੜਾ ਅਸਰ ਪਾ ਰਹੇ ਹਨ। ਯੂਰਪ ’ਚ ਨਵਿਆਉਣਯੋਗ ਊਰਜਾ ਵਧ ਰਹੀ ਹੈ, ਪਰ ਕੋਲੇ ਅਤੇ ਗੈਸ ’ਤੇ ਨਿਰਭਰਤਾ ਅਜੇ ਵੀ ਬਣੀ ਹੋਈ ਹੈ। ਵਿਕਾਸਸ਼ੀਲ ਦੇਸ਼ਾਂ ’ਚ ਜੰਗਲਾਤ ਦੀ ਸੰਭਾਲ, ਕੂੜਾ ਪ੍ਰਬੰਧਨ ਅਤੇ ਟਿਕਾਊ ਵਿਕਾਸ ਦੀ ਅਣਦੇਖੀ ਕੀਤੀ ਜਾਂਦੀ ਹੈ। ਉਦਯੋਗਿਕ ਪ੍ਰਦੂਸ਼ਣ, ਗ਼ੈਰ-ਯੋਜਨਾਬੱਧ ਸ਼ਹਿਰੀਕਰਨ, ਪਲਾਸਟਿਕ ਅਤੇ ਕੂੜੇ ਦਾ ਗ਼ਲਤ ਨਿਪਟਾਰਾ ਅਤੇ ਨਦੀਆਂ ਦਾ ਪ੍ਰਦੂਸ਼ਣ-ਇਹ ਸਾਰੇ ਕਾਰਕ ਕੁਦਰਤੀ ਸੰਤੁਲਨ ਵਿਗਾੜ ਰਹੇ ਹਨ। ਮਾਹਿਰ ਮੰਨਦੇ ਹਨ ਕਿ ਜਲਵਾਯੂ ਪਰਿਵਰਤਨ ਦੇ ਹੋਰ ਕਾਰਕ ਵੀ ਹਨ, ਜਿਵੇਂ ਕਿ ਕੁਦਰਤੀ ਚੱਕਰ, ਪਰ ਵਿਗਿਆਨਕ ਸਹਿਮਤੀ ਇਹ ਹੈ ਕਿ ਮਨੁੱਖੀ ਕਾਰਕ ਹੀ ਮੁੱਖ ਹਨ। 50 ਸਾਲਾਂ ’ਚ ਗਰਮੀ ਦੀਆਂ ਘਟਨਾਵਾਂ ਦੀ ਸੰਭਾਵਨਾ ਸੈਂਕੜੇ ਗੁਣਾ ਵਧ ਗਈ ਹੈ। ਗ਼ਲਤ ਪ੍ਰਬੰਧਨ ਦਾ ਮਤਲਬ ਹੈ ਕਿ ਅਨੁਕੂਲਤਾ ਅਤੇ ਸ਼ਮਨ ਦੋਵਾਂ ’ਚ ਕਮੀ। ਯੂਰਪ ਵਰਗੇ ਮਹਾਦੀਪ ’ਚ ਵੀ ਏਅਰ ਕੰਡੀਸ਼ਨਿੰਗ, ਸਿਹਤ ਸੇਵਾਵਾਂ ਅਤੇ ਇੰਫਰਾਸਟਰੱਕਚਰ ਅਜਿਹੀ ਗਰਮੀ ਲਈ ਤਿਆਰ ਨਹੀਂ ਸਨ, ਜਿਸ ਕਾਰਨ ਉੱਥੇ ਮੌਤਾਂ ਵਧੀਆਂ। ਕੁਝ ਵਿਕਾਸਸ਼ੀਲ ਦੇਸ਼ਾਂ ’ਚ ਤਾਂ ਸਥਿਤੀ ਹੋਰ ਵੀ ਮਾੜੀ ਹੈ। ਉੱਥੇ ਹੜ੍ਹਾਂ ਨਾਲ ਫ਼ਸਲਾਂ ਤਬਾਹ ਹੋ ਰਹੀਆਂ ਹਨ, ਸੋਕੇ ਨਾਲ ਪਾਣੀ ਦਾ ਸੰਕਟ ਪੈਦਾ ਹੋ ਰਿਹਾ ਹੈ ਅਤੇ ਸਿਹਤ ਦੇ ਖ਼ਤਰੇ ਵਧ ਰਹੇ ਹਨ।

ਯੂਰਪ ਅਤੇ ਅਮਰੀਕਾ ’ਚ ਗਰਮੀ ਕਾਰਨ ਜੰਗਲਾਂ ਦੀ ਅੱਗ, ਸੋਕਾ ਅਤੇ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ। ਆਰਕਟਿਕ ਖੇਤਰ ਤੱਕ ਗਰਮੀ ਪਹੁੰਚ ਰਹੀ ਹੈ, ਗਲੇਸ਼ੀਅਰ ਪਿਘਲ ਰਹੇ ਹਨ। ਸਮੁੰਦਰ ਦਾ ਪੱਧਰ ਵਧ ਰਿਹਾ ਹੈ ਅਤੇ ਤੱਟਵਰਤੀ ਖੇਤਰ ਖ਼ਤਰੇ ’ਚ ਹਨ। ਸਿਹਤ ’ਤੇ ਗੰਭੀਰ ਪ੍ਰਭਾਵ ਪੈ ਰਹੇ ਹਨ -ਹੀਟ ਸਟ੍ਰੋਕ, ਸਾਹ ਦੇ ਰੋਗ, ਪਾਣੀ ਨਾਲ ਜੁੜੀਆਂ ਬਿਮਾਰੀਆਂ ਵਧ ਰਹੀਆਂ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ, 2022 ’ਚ ਯੂਰਪ ’ਚ 60,000 ਤੋਂ ਵੱਧ ਮੌਤਾਂ ਗਰਮੀ ਕਾਰਨ ਹੋਈਆਂ ਅਤੇ ਅਨੁਮਾਨ ਹੈ ਕਿ 2050 ਤੱਕ ਇਹ ਗਿਣਤੀ ਦੁੱਗਣੀ ਹੋ ਸਕਦੀ ਹੈ। ਹੋਰਨਾਂ ਦੇਸ਼ਾਂ ’ਚ ਵੀ ਇਹੀ ਕਹਾਣੀ ਹੈ। ਭਾਰਤ ਵਰਗੇ ਦੇਸ਼ਾਂ ’ਚ ਅਨਿਯਮਿਤ ਬਾਰਿਸ਼ ਨਾਲ ਖੇਤੀਬਾੜੀ ਪ੍ਰਭਾਵਿਤ ਹੋ ਰਹੀ ਹੈ, ਜਿਸ ਨਾਲ ਗਰੀਬ ਕਿਸਾਨ ਸਭ ਤੋਂ ਵੱਧ ਪੀੜਤ ਹੁੰਦਾ ਹੈ। ਅਫ਼ਰੀਕਾ ’ਚ ਸੋਕਾ ਭੁੱਖਮਰੀ ਵਧਾ ਰਿਹਾ ਹੈ। ਗਲੋਬਲ ਪੱਧਰ ’ਤੇ ਜਲਵਾਯੂ ਸ਼ਰਨਾਰਥੀ ਵਧ ਰਹੇ ਹਨ। ਅਜਿਹੇ ’ਚ ਕਈ ਦੇਸ਼ਾਂ ’ਚ ਆਰਥਿਕ ਨੁਕਸਾਨ ਉੱਥੋਂ ਦੀ ਜੀ. ਡੀ. ਪੀ. ਦਾ ਫੀਸਦੀ ਵਿਗਾੜ ਰਿਹਾ ਹੈ। ਵਾਤਾਵਰਣ ਪ੍ਰਬੰਧਨ ਦੀ ਅਸਫਲਤਾ ਸਿਆਸੀ ਇੱਛਾ ਸ਼ਕਤੀ ਦੀ ਕਮੀ, ਲਾਬਿੰਗ (ਫਾਸਿਲ ਫਿਊਲ ਕੰਪਨੀਆਂ) ਅਤੇ ਥੋੜ੍ਹੇ ਸਮੇਂ ਦੇ ਮੁਨਾਫ਼ੇ ਦੀ ਸੋਚ ਤੋਂ ਪੈਦਾ ਹੋਈ ਹੈ। ਪੈਰਿਸ ਸਮਝੌਤੇ ਦੇ ਬਾਵਜੂਦ ਨਿਕਾਸ ਘੱਟ ਨਹੀਂ ਹੋ ਰਿਹਾ। ਅਜਿਹੇ ’ਚ ਵਿਕਸਿਤ ਦੇਸ਼ਾਂ ਨੂੰ ਪਹਿਲ ਕਰਨੀ ਚਾਹੀਦੀ ਹੈ, ਪਰ ਉਹ ਵੀ ਆਪਣੇ ਟੀਚਿਆਂ ਤੋਂ ਪਿੱਛੇ ਚੱਲ ਰਹੇ ਹਨ। ਮਾਹਿਰਾਂ ਅਨੁਸਾਰ ਇਸ ਸੰਕਟ ਦਾ ਹੱਲ ਸਪੱਸ਼ਟ ਹੈ। ਜੀਵਾਸ਼ਮ ਈਂਧਨ ਤੋਂ ਤੇਜ਼ੀ ਨਾਲ ਨਵਿਆਉਣਯੋਗ ਊਰਜਾ (ਸੌਰ, ਪਵਨ ਊਰਜਾ) ਵੱਲ ਵਧਿਆ ਜਾਵੇ।

ਜੰਗਲਾਂ ਦੀ ਰੱਖਿਆ ਅਤੇ ਮੁੜ-ਬਹਾਲੀ ਲਈ REDD+ ਵਰਗੇ ਪ੍ਰੋਗਰਾਮਾਂ ਨੂੰ ਮਜ਼ਬੂਤ ਕੀਤਾ ਜਾਵੇ। ਟਿਕਾਊ ਖੇਤੀ, ਹਰਿਤ ਟ੍ਰਾਂਸਪੋਰਟ ਅਤੇ ਕੂੜਾ ਪ੍ਰਬੰਧਨ ਨੂੰ ਉਤਸ਼ਾਹਿਤ ਕੀਤਾ ਜਾਵੇ। ਮਜ਼ਬੂਤ ਇੰਫਰਾਸਟਰੱਕਚਰ, ਪਾਣੀ ਦੀ ਸੰਭਾਲ ਅਤੇ ਸਿਹਤ ਸੇਵਾਵਾਂ ਦੀਆਂ ਤਿਆਰੀਆਂ ਨੂੰ ਦਰੁਸਤ ਕੀਤਾ ਜਾਵੇ। ਅਮੀਰ ਦੇਸ਼ਾਂ ਵੱਲੋਂ ਵਿਕਾਸਸ਼ੀਲ ਦੇਸ਼ਾਂ ਨੂੰ ਫੰਡ ਅਤੇ ਤਕਨੀਕ ਦਿੱਤੀ ਜਾਵੇ। ਭਾਰਤ ਵਰਗੇ ਦੇਸ਼ਾਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ (ਜਿਵੇਂ ਰੁੱਖਾਂ ਦੀ ਪੂਜਾ, ਸੰਤੁਲਿਤ ਜੀਵਨ) ਨੂੰ ਆਧੁਨਿਕ ਨੀਤੀਆਂ ਨਾਲ ਜੋੜਨਾ ਚਾਹੀਦਾ ਹੈ। ਯੂਰਪ ਦੀ ਗਰਮੀ ਸਿਰਫ਼ ਇਕ ਚਿਤਾਵਨੀ ਹੈ। ਜੇਕਰ ਅਸੀਂ ਖ਼ਰਾਬ ਵਾਤਾਵਰਣ ਪ੍ਰਬੰਧਨ ਅਤੇ ਲਾਪ੍ਰਵਾਹੀ ਜਾਰੀ ਰੱਖਾਂਗੇ, ਤਾਂ ਭਵਿੱਖ ’ਚ 50 ਡਿਗਰੀ ਤਾਪਮਾਨ, ਵਿਨਾਸ਼ਕਾਰੀ ਹੜ੍ਹ ਅਤੇ ਨਾ-ਬਦਲਣਯੋਗ ਨੁਕਸਾਨ ਆਮ ਗੱਲ ਹੋ ਜਾਣਗੇ। ਸਮਾਂ ਬਹੁਤ ਘੱਟ ਹੈ। 1.5 ਡਿਗਰੀ ਦਾ ਗਲੋਬਲ ਤਾਪਮਾਨ ਟੀਚਾ ਬਚਾਉਣਾ ਸੰਭਵ ਹੈ, ਪਰ ਇਸ ਦੇ ਲਈ ਤੁਰੰਤ, ਸਮੂਹਿਕ ਅਤੇ ਫੈਸਲਾਕੁੰਨ ਕਾਰਵਾਈ ਦੀ ਲੋੜ ਹੈ। ਅਜਿਹੇ ’ਚ ਸਰਕਾਰਾਂ, ਉਦਯੋਗਾਂ, ਨਾਗਰਿਕਾਂ- ਸਾਰਿਆਂ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ। ਕੁਦਰਤ ਸਾਨੂੰ ਚਿਤਾਵਨੀ ਦੇ ਰਹੀ ਹੈ, ਹੁਣ ਅਣਦੇਖੀ ਕਰਨ ਦਾ ਸਮਾਂ ਨਹੀਂ ਬਚਿਆ। ਟਿਕਾਊ ਵਿਕਾਸ ਹੀ ਇਕਮਾਤਰ ਰਸਤਾ ਹੈ, ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ।
-ਵਿਨੀਤ ਨਾਰਾਇਣ

  • Changing weather
  • Europe
  • impact
  • poor environmental management
  • climate change

ਭਾਰਤ ਦੀ ਏਕਤਾ ਅਤੇ ਤਰੱਕੀ ਨੂੰ ਸਮਰਪਿਤ ਡਾ. ਸ਼ਿਆਮਾ ਪ੍ਰਸਾਦ ਮੁਖਰਜੀ

NEXT STORY

Stories You May Like

  • dispute escalates between china and europe
    ਚੀਨ ਅਤੇ ਯੂਰਪ ਵਿਚਾਲੇ ਵਧਿਆ ਵਿਵਾਦ ; ਆਰਥਿਕ ਅਤੇ ਸੁਰੱਖਿਆ ਮੁੱਦੇ 'ਤੇ ਹੋ ਸਕਦੀ ਹੈ ਵੱਡੀ ਜੰਗ
  • heatwave in europe
    ਯੂਰਪ 'ਚ ਹੀਟਵੇਵ ਦਾ ਕਹਿਰ, ਲਗਭਗ 10 ਹਜ਼ਾਰ ਲੋਕਾਂ ਦੀ ਮੌਤ
  • postal department has made special arrangements for raksha bandhan
    ਡਾਕ ਵਿਭਾਗ ਦਾ ਵੱਡਾ ਫੈਸਲਾ: ਭੈਣਾਂ ਦੀ ਸਹੂਲਤ ਲਈ ਕੀਤੇ ਖਾਸ ਪ੍ਰਬੰਧ
  • weather warning for 15 districts in punjab thunderstorm alert with heavy rain
    ਪੰਜਾਬ 'ਚ 15 ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ! ਭਾਰੀ ਮੀਂਹ ਦੇ ਨਾਲ ਹਨ੍ਹੇਰੀ-ਤੂਫ਼ਾਨ ਦਾ Alert
  • weather alert in punjab
    ਪੰਜਾਬ 'ਚ ਮੌਸਮ ਦਾ ਅਲਰਟ: ਇਨ੍ਹਾਂ ਤਾਰੀਖਾਂ ਨੂੰ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦੀ ਚਿਤਾਵਨੀ
  • punjab weather raining imd yellow alert
    ਪੰਜਾਬ 'ਚ ਬਦਲੇਗਾ ਮੌਸਮ! 19,20,21,22 ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ Alert
  • credit card spending crosses 2 lakh crore  hdfc  sbi cards lead
    ਜੂਨ 'ਚ ਕ੍ਰੈਡਿਟ ਕਾਰਡ ਖਰਚ 2 ਲੱਖ ਕਰੋੜ ਦੇ ਪਾਰ, HDFC ਅਤੇ SBI ਕਾਰਡ ਸਭ ਤੋਂ ਅੱਗੇ
  • unprecedented levels of pollution in china
    ਚੀਨ ਦੇ ਸਮੁੰਦਰਾਂ 'ਚ ਪ੍ਰਦੂਸ਼ਣ ਦਾ ਬੇਮਿਸਾਲੀ ਪੱਧਰ ਵਾਤਾਵਰਣ ਲਈ ਵੱਡਾ ਖਤਰਾ
  • nia court nbw
    ਜਲੰਧਰ 'ਚ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਵੱਡਾ ਐਕਸ਼ਨ!
  • powercom s decision electricity connection
    ਪਾਵਰਕਾਮ ਦਾ ਵੱਡਾ ਫ਼ੈਸਲਾ, ਬਿਜਲੀ ਕਨੈਕਸ਼ਨਾਂ ਦੇ ਨਿਯਮ ਬਦਲੇ
  • hanging electric wires shakti park in jalandhar are inviting major accidents
    ਜਲੰਧਰ ਦੇ ਸ਼ਕਤੀ ਪਾਰਕ ਨੇੜੇ ਲਟਕਦੀਆਂ ਬਿਜਲੀ ਦੀਆਂ ਤਾਰਾਂ ਦੇ ਰਹੀਆਂ ਵੱਡੇ ਹਾਦਸੇ...
  • punjabi youth dies of heart attack in america
    ਮੰਦਭਾਗੀ ਖਬਰ: ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
  • punjab weather heavy raining yellow alert
    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ! ਪਵੇਗਾ ਭਾਰੀ ਮੀਂਹ, 13 ਜ਼ਿਲ੍ਹਿਆਂ...
  • illicit liquor seized in jalandhar  driver arrested 37 boxes of liquor
    ਜਲੰਧਰ 'ਚ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਬਰਾਮਦ, 37 ਪੇਟੀਆਂ ਸ਼ਰਾਬ ਸਣੇ ਡਰਾਈਵਰ...
  • heavy collision between two trucks
    ਦੋ ਟਰੱਕਾਂ ਦੀ ਜ਼ਬਰਦਸਤ ਟੱਕਰ, ਇਕ ਟਰੱਕ ਪੁੱਲ ਤੋਂ ਹੇਠਾਂ ਡਿੱਗਿਆ, ਡਰਾਈਵਰ...
  • passengers troubled by train delays in the middle of summer
    ਗਰਮੀ ਵਿਚਾਲੇ ਟਰੇਨਾਂ ਦੀ ਲੇਟ-ਲਤੀਫ਼ੀ ਤੋਂ ਯਾਤਰੀ ਪ੍ਰੇਸ਼ਾਨ: ਮਾਲਵਾ ਐਕਸਪ੍ਰੈੱਸ...
Trending
Ek Nazar
pok polls

PoK ਚੋਣਾਂ : ਪਹਿਲੇ ਪੜਾਅ 'ਚ ਸ਼ਰੀਫ਼ ਦੀ ਪੀਐਮਐਲ-ਐਨ ਨੇ ਜਿੱਤੀਆਂ 9 ਸੀਟਾਂ

us iran talks

ਮਹਾਂਯੁੱਧ ਰੋਕਣ ਦੀ ਕੋਸ਼ਿਸ਼ ! ਅਮਰੀਕਾ ਅਤੇ ਈਰਾਨ ਵਿਚਾਲੇ ਮੁੜ ਗੱਲਬਾਤ ਕਰਾਉਣ ਦੀਆਂ...

tension in pok

PoK 'ਚ ਵਧਿਆ ਤਣਾਅ;  ਪੁਲਸ ਫਾਇਰਿੰਗ 'ਚ 20 ਤੋਂ ਵੱਧ ਮੌਤਾਂ, ਦਰਜਨਾਂ ਜ਼ਖਮੀ

minorities n bangladesh

ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ ਕਹਿਰ; 6 ਮਹੀਨਿਆਂ 'ਚ 824 ਘਟਨਾਵਾਂ ਦਰਜ

monsoon in pakistan

ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 100 ਤੋਂ ਪਾਰ

heavy rain  next 4 days  weather

28, 29, 30, 31 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਤੇਜ਼...

big news regarding new 10 and 20 notes

10 ਤੇ 20 ਰੁਪਏ ਦੇ ਨਵੇਂ ਨੋਟਾਂ ਨੂੰ ਲੈ ਕੇ ਵੱਡੀ ਖਬਰ, ਕੇਂਦਰ ਸਰਕਾਰ ਨੇ RBI ਦੇ...

wildfires

ਫਰਾਂਸ 'ਚ ਜੰਗਲੀ ਅੱਗ ਦਾ ਤਾਂਡਵ; ਰਾਸ਼ਟਰਪਤੀ ਮੈਕਰੋਨ ਨੇ ਸੱਦੀ ਹੰਗਾਮੀ ਮੀਟਿੰਗ

historic hindu festival

ਸ਼੍ਰੀਲੰਕਾ ਦੇ ਇਤਿਹਾਸਕ ਹਿੰਦੂ ਤਿਉਹਾਰ ਦੀ ਇੱਕ ਵੱਡੀ ਰਸਮ ਰੱਦ, ਇਹ ਰਹੀ ਵਜ੍ਹਾ

heavy rain next 14 hours monsoon

Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼...

announcement of byelections

ਕੈਨੇਡੀਅਨ PM ਨੇ 3 ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਕਰ'ਤਾ ਐਲਾਨ

meth seized

ਅਫਗਾਨ ਪੁਲਸ ਨੂੰ ਵੱਡੀ ਸਫਲਤਾ, 42 ਕਿਲੋ ਨਸ਼ੀਲਾ ਪਦਾਰਥ ਕੀਤਾ ਜ਼ਬਤ

missing person  funeral  returned alive

ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ...

big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

cwg 2026 mirabai chanu wins gold medal

CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ

greetings on independence day

ਸ਼ੀ ਜਿਨਪਿੰਗ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੂੰ ਸੁਤੰਤਰਤਾ ਦਿਵਸ 'ਤੇ...

us russian space crew

ਅਮਰੀਕਾ-ਰੂਸੀ ਪੁਲਾੜ ਚਾਲਕ ਦਲ ਕਜ਼ਾਕਿਸਤਾਨ 'ਚ ਸੁਰੱਖਿਅਤ ਉਤਰਿਆ

akram bhatti honored

’ਬਿਲਾਲ ਭੱਟੀ’ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਅਕਰਮ ਭੱਟੀ ਨੂੰ ਸਿੱਖਸ ਆਫ਼...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • footpath encroachments
      ਫੁੱਟਪਾਥ ’ਤੇ ਕਿਸ ਦਾ ਅਧਿਕਾਰ...?
    • the problem of obesity growing among indian children is worrying
      ‘ਭਾਰਤੀ ਬੱਚਿਆਂ ’ਚ ਵਧ ਰਹੀ’ ਮੋਟਾਪੇ ਦੀ ਸਮੱਸਿਆ ਚਿੰਤਾਜਨਕ!
    • time for a complete overhaul of the indian education and examination
      ਸਮਾਂ ਹੈ ਭਾਰਤੀ ਸਿੱਖਿਆ ਤੇ ਪ੍ਰੀਖਿਆ ਪ੍ਰਣਾਲੀ ਦੇ ਮੁਕੰਮਲ ਕਾਇਆਕਲਪ ਦਾ
    • jantar mantar protest
      ਜੰਤਰ-ਮੰਤਰ ਅੰਦੋਲਨ ਕਈ ਖਤਰਨਾਕ ਸਵਾਲ ਵੀ ਖੜ੍ਹੇ ਕਰਦਾ ਹੈ
    • iran escalation
      ਈਰਾਨ ਦੀ ਜੰਗ : ਖੇਤਰੀ ਸਥਿਰਤਾ ਬਾਹਰੀ ਸਰਪ੍ਰਸਤੀ ਨੂੰ ਆਊਟਸੋਰਸ ਨਹੀਂ ਕੀਤੀ ਜਾ...
    • what is the legal dispute related to the taj mahal
      ਤਾਜ ਮਹੱਲ ਨਾਲ ਜੁੜਿਆ ਕਾਨੂੰਨੀ ਵਿਵਾਦ ਕੀ ਹੈ?
    • party change is actually the end of the people king
      ‘ਦਲ-ਬਦਲੀ ਅਸਲ ’ਚ ਲੋਕ ਰਾਜਾ ਦਾ ਖਾਤਮਾ ਹੈ’
    • the blood of relationships that are becoming strangers
      ‘ਆਪਣੇ ਹੋਏ ਪਰਾਏ’ ਕਰ ਰਹੇ ਰਿਸ਼ਤਿਆਂ ਦਾ ਖ਼ੂਨ!
    • not only the movement  the country is also watching your language
      ਅੰਦੋਲਨ ਹੀ ਨਹੀਂ, ਤੁਹਾਡੀ ਭਾਸ਼ਾ ਵੀ ਦੇਖ ਰਿਹਾ ਹੈ ਦੇਸ਼
    • the issue free movement ends
      ਮੁੱਦਾ ਰਹਿਤ ਅੰਦੋਲਨ ਖਤਮ ਹੋ ਜਾਂਦਾ ਹੈ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +