ਦੇਸ਼ ਨੌਜਵਾਨ ਪੀੜ੍ਹੀ ਨੂੰ ਦੇਖ ਰਿਹਾ ਹੈ। ਉਸ ਦੇ ਅੰਦੋਲਨ ਨੂੰ ਦੇਖ ਰਿਹਾ ਹੈ। ਅੰਦੋਲਨ ਦੀ ਧਾਰ ਵੀ ਦੇਖ ਰਿਹਾ ਹੈ। 14 ਅਤੇ 28 ਦੇ ਹੀ ਨਹੀਂ, 56 ਸਾਲ ਦੇ ਜਵਾਨ ਦੀ ਊਰਜਾ ਦੇਖ ਰਿਹਾ ਹੈ। ਉਸ ਦੀ ਭਾਸ਼ਾ ਨੂੰ ਵੀ ਦੇਖ ਰਿਹਾ ਹੈ। ਪਹਿਲਾਂ ਇਹ ਭਾਸ਼ਾ ‘ਤੂੰ-ਤੜਾਕ’ ਤੱਕ ਹੀ ਸੀਮਤ ਸੀ। ਸਿਆਸਤਦਾਨਾਂ ’ਚ ਜੋ ਆਦਰ ਦੀ ਭਾਸ਼ਾ ਪਹਿਲਾਂ ਹੋਇਆ ਕਰਦੀ ਸੀ, ਉਸ ਨੂੰ ਤਾਰ-ਤਾਰ ਕਰਨ ਦਾ ਸਿਲਸਿਲਾ ਨੱਬੇ ਦੇ ਦਹਾਕੇ ਤੋਂ ਸ਼ੁਰੂ ਹੋਇਆ ਸੀ, ਹੁਣ ਉਹ ਜਾਰ-ਜਾਰ ਹੈ। ਹੁਣ ਜੋ ਗਾਲੀ-ਗਲੋਚ ਹੋ ਰਹੀ ਹੈ, ਜੰਤਰ-ਮੰਤਰ ’ਤੇ ਪੋਸਟਰਾਂ ’ਤੇ ਲਿਖੀ ਜਾ ਰਹੀ ਹੈ, ਵੀਡੀਓਜ਼ ’ਚ ਰਿਕਾਰਡ ਕਰਵਾਈ ਜਾ ਰਹੀ ਹੈ ਅਤੇ ਖ਼ਾਸ ਤੌਰ ’ਤੇ ਨੌਜਵਾਨ ਕੁੜੀਆਂ ਨਾਲ, (ਜੀ ਹਾਂ, ਰਿਕਾਰਡ ਕਰਵਾਈ ਜਾ ਰਹੀ ਹੈ) ਉਹ ਘੱਟੋ-ਘੱਟ ਮੈਨੂੰ ਤਾਂ ਸ਼ਰਮਿੰਦਾ ਕਰਨ ਵਾਲੀ ਹੀ ਲੱਗਦੀ ਹੈ।
ਹੋ ਸਕਦਾ ਹੈ ਕਿ ਮਿਲੇਨੀਅਲ ਪੀੜ੍ਹੀ ਜਿਸ ਨੂੰ ਜੈੱਨ ਵਾਈ (1981 ਤੋਂ 1996 ਵਿਚਾਲੇ ਪੈਦਾ ਹੋਏ ਲੋਕ) ਕਿਹਾ ਜਾਂਦਾ ਹੈ, ਮੇਰੇ ਨਾਲ ਸਹਿਮਤ ਨਾ ਹੋਵੇ, ਜੈੱਨ ਜ਼ੀ (1997 ਤੋਂ 2012 ਵਾਲੇ) ਮੇਰੀਆਂ ਗੱਲਾਂ ਨੂੰ ਨਕਾਰਨ, ਪਰ ਜੈੱਨ ਅਲਫ਼ਾ (2013 ਤੋਂ 2024) ਤਾਂ ਮੇਰੀ ਚਿੰਤਾ ਨੂੰ ‘ਓ ਸ਼ਿਟ’ ਕਹਿ ਕੇ ਲਾਂਭੇ ਕਰ ਦੇਣਾ ਚਾਹੁੰਦੇ ਹੋਣਗੇ।
ਇਸ ਦੇਸ਼ ’ਚ ਵਿਸ਼ਾਲ ਜਨ ਅੰਦੋਲਨਾਂ ਦੀ ਨੀਂਹ ਕਾਂਗਰਸ ਅਤੇ ਗਾਂਧੀ ਜੀ ਦੇ ਸਮੇਂ ਪਈ। ਉਸ ਤੋਂ ਪਹਿਲਾਂ 1857 ਦੀ ਕ੍ਰਾਂਤੀ ਹੋਈ, ਜਿਸ ’ਚ ਰਾਜਿਆਂ, ਮੁਗ਼ਲ ਬਾਦਸ਼ਾਹ, ਸਥਾਨਕ ਸ਼ਾਸਕਾਂ ਅਤੇ ਉਨ੍ਹਾਂ ਦੀਆਂ ਫ਼ੌਜਾਂ ਦੀ ਹਿੱਸੇਦਾਰੀ ਮੁੱਖ ਸੀ। ਆਮ ਜਨਤਾ ਦੀ ਭੂਮਿਕਾ ਸੈਕੰਡਰੀ ਸੀ। ਖੇਤਰੀ ਪੱਧਰ ’ਤੇ ਬਹੁਤ ਸਾਰੇ ਅੰਦੋਲਨ ਹੋਏ, ਜਿਨ੍ਹਾਂ ’ਚ ਸੰਨਿਆਸੀ-ਫ਼ਕੀਰ ਵਿਦਰੋਹ (1763–1800), ਪਾਈਕਾ ਵਿਦਰੋਹ (1817) ਅਤੇ ਵਹਾਬੀ ਅੰਦੋਲਨ (1830–1860) ਵਰਗੇ ਕਈ ਮੁੱਖ ਜਨ, ਕਿਸਾਨ ਅਤੇ ਆਦਿਵਾਸੀ ਅੰਦੋਲਨ ਹੋਏ ਸਨ ਪਰ ਇਹ ਦੇਸ਼ ਦੇ ਕੁਝ ਹਿੱਸਿਆਂ ’ਚ ਹੀ ਸੀਮਤ ਸਨ। ਵਿਆਪਕ ਅਤੇ ਵਿਸ਼ਾਲ ਰੂਪ ਨਹੀਂ ਲੈ ਸਕੇ।
ਦੇਸ਼ ’ਚ ਵੱਡੇ ਜਨ ਅੰਦੋਲਨਾਂ ਦੀ ਨੀਂਹ ਬੰਗਾਲ ਵੰਡ ਦੇ ਵਿਰੁੱਧ ਉੱਠੇ ਰੋਸ ਤੋਂ ਪਨਪੀ। ਇਸ ਨੇ ਕਾਂਗਰਸ ਨੂੰ ਪੂਰੇ ਦੇਸ਼ ’ਚ ਇਕ ਮਜ਼ਬੂਤ ਸੰਗਠਨ ਦੇ ਰੂਪ ’ਚ ਖੜ੍ਹਾ ਕੀਤਾ। ਅੰਦੋਲਨ ਦੇ ਤਿੱਖੇ ਅਤੇ ਨਿਰੰਤਰ ਦਬਾਅ ਦੇ ਕਾਰਨ ਬ੍ਰਿਟਿਸ਼ ਸਰਕਾਰ ਨੂੰ ਆਪਣਾ ਫ਼ੈਸਲਾ ਬਦਲਣਾ ਪਿਆ। ਬੰਗਾਲ ਵੰਡ ਰੱਦ ਹੋਈ। ਇਹ ਇਸ ਅੰਦੋਲਨ ਦੀ ਜਿੱਤ ਸੀ। ਇਸ ਨੇ ਪੂਰੇ ਦੇਸ਼ ’ਚ ਜਨਤਾ ਨੂੰ ਪਹਿਲੀ ਵਾਰ ਉਸ ਦੀ ਤਾਕਤ ਦਾ ਅਹਿਸਾਸ ਕਰਵਾਇਆ।
ਜਿਨ੍ਹਾਂ ਨੂੰ ਯਾਦ ਨਹੀਂ ਹੈ, ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਆਜ਼ਾਦੀ ਦੇ ਅੰਦੋਲਨਾਂ ’ਚ ਆਜ਼ਾਦੀ ਘੁਲਾਟੀਆਂ ਦੀ ਭਾਸ਼ਾ ਅੰਗਰੇਜ਼ਾਂ ਪ੍ਰਤੀ ਕਦੇ ਵੀ ਗਾਲੀ-ਗਲੋਚ ਵਾਲੀ ਜਾਂ ਗੈਰ-ਮਰਿਆਦਾ ਵਾਲੀ ਨਹੀਂ ਸੀ। ਆਜ਼ਾਦੀ ਘੁਲਾਟੀ ਜਾਣਦੇ ਸਨ ਕਿ ਗਾਲੀ-ਗਲੋਚ ਕਰਨ ਨਾਲ ਉਨ੍ਹਾਂ ਦਾ ਨੈਤਿਕ ਪੱਖ ਕਮਜ਼ੋਰ ਹੋਵੇਗਾ। ਉਹ ਦੁਨੀਆ ਦੇ ਸਾਹਮਣੇ ਇਹ ਸਾਬਿਤ ਕਰਨਾ ਚਾਹੁੰਦੇ ਸਨ ਕਿ ਭਾਰਤੀ ਸੱਭਿਅਤਾ ਅਤੇ ਸੱਭਿਆਚਾਰ ਅੰਗਰੇਜ਼ਾਂ ਦੀ ਤੁਲਨਾ ’ਚ ਵੱਧ ਸੱਭਿਅਕ ਅਤੇ ਨਿਆਂਪਸੰਦ ਹੈ।
ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ ਅਤੇ ਬਟੁਕੇਸ਼ਵਰ ਦੱਤ ਵਰਗੇ ਨੌਜਵਾਨ ਕ੍ਰਾਂਤੀਕਾਰੀਆਂ ਨੇ ਜਦੋਂ ਅਦਾਲਤਾਂ ’ਚ ਬਿਆਨ ਦਿੱਤੇ, ਤਾਂ ਉਨ੍ਹਾਂ ਦੀ ਭਾਸ਼ਾ ਬੇਹੱਦ ਦਾਰਸ਼ਨਿਕ, ਦਲੀਲ ਭਰਪੂਰ ਅਤੇ ਗੰਭੀਰ ਸੀ। ਕ੍ਰਾਂਤੀਕਾਰੀਆਂ ਦੇ ਪਰਚਿਆਂ (ਜਿਵੇਂ ‘ਦਿ ਫਿਲਾਸਫੀ ਆਫ਼ ਦਿ ਬੰਬ’) ’ਚ ਤਿੱਖੀ ਸਿਆਸੀ ਆਲੋਚਨਾ ਅਤੇ ਬ੍ਰਿਟਿਸ਼ ਨੀਤੀਆਂ ਨੂੰ ਉਖਾੜ ਸੁੱਟਣ ਦੀਆਂ ਗੱਲਾਂ ਤਾਂ ਸਨ, ਪਰ ਕਿਸੇ ਵੀ ਤਰ੍ਹਾਂ ਦੀ ਅਭੱਦਰ ਭਾਸ਼ਾ ਦੀ ਵਰਤੋਂ ਨਹੀਂ ਸੀ।
ਆਜ਼ਾਦੀ ਘੁਲਾਟੀਏ ਦੌਰਾਨ ਹਜ਼ਾਰਾਂ ਮੁਕੱਦਮਿਆਂ (ਜਿਵੇਂ ਅਲੀਪੁਰ ਬੰਬ ਕੇਸ, ਮੇਰਠ ਸਾਜ਼ਿਸ਼ ਕੇਸ) ਦੇ ਅਦਾਲਤੀ ਰਿਕਾਰਡ ਅੱਜ ਵੀ ਮੌਜੂਦ ਹਨ। ਇਨ੍ਹਾਂ ਦਸਤਾਵੇਜ਼ਾਂ ’ਚ ਕਿਸੇ ਵੀ ਆਜ਼ਾਦੀ ਘੁਲਾਟੀਏ ਵਲੋਂ ਬ੍ਰਿਟਿਸ਼ ਅਧਿਕਾਰੀਆਂ ਜਾਂ ਜੱਜਾਂ ਲਈ ਅਪਸ਼ਬਦਾਂ ਜਾਂ ਗਾਲੀ-ਗਲੋਚ ਦੀ ਵਰਤੋਂ ਦਾ ਕੋਈ ਜ਼ਿਕਰ ਨਹੀਂ ਮਿਲਦਾ। ਬ੍ਰਿਟਿਸ਼ ਸ਼ਾਸਨ ਨੂੰ ‘ਕਰੂਰ’, ‘ਸ਼ੋਸ਼ਕ’, ‘ਅੱਤਿਆਚਾਰੀ’, ‘ਲਹੂ-ਪੀਣਾ’ ਜਾਂ ‘ਸ਼ੈਤਾਨੀ’ ਦੱਸਿਆ ਗਿਆ, ਪਰ ਇਹ ਸ਼ਬਦ ਨਿੱਜੀ ਗਾਲੀ-ਗਲੋਚ ਦੀ ਸ਼੍ਰੇਣੀ ’ਚ ਨਹੀਂ ਆਉਂਦੇ।
ਉਹ ਵੀ ਉਦੋਂ ਜਦੋਂ ਭਾਰਤੀ ਆਜ਼ਾਦੀ ਘੁਲਾਟੀਏ ਨੇ ਆਪਣੇ ਵਿਰੋਧ ’ਚ ਭਾਸ਼ਾਈ ਮਰਿਆਦਾ ਅਤੇ ਨੈਤਿਕ ਸ੍ਰੇਸ਼ਠਤਾ ਬਣਾਈ ਰੱਖੀ, ਉੱਥੇ ਹੀ ਦੂਜੇ ਪਾਸੇ ਬ੍ਰਿਟਿਸ਼ ਹਕੂਮਤ ਦਾ ਵਿਵਹਾਰ ਇਸ ਦੇ ਬਿਲਕੁਲ ਉਲਟ ਸੀ। ਭਾਰਤ ਦੇ ਕਈ ਵੱਡੇ ਕਲੱਬਾਂ, ਹੋਟਲਾਂ ਅਤੇ ਬ੍ਰਿਟਿਸ਼ ਛਾਉਣੀਆਂ ਦੇ ਬਾਹਰ ਅਧਿਕਾਰਤ ਤੌਰ ’ਤੇ ਬੋਰਡ ਟੰਗੇ ਹੁੰਦੇ ਸਨ ਜਿਨ੍ਹਾਂ ’ਤੇ ਲਿਖਿਆ ਹੁੰਦਾ ਸੀ, ‘Indians and Dogs are not allowed’ (ਭਾਰਤੀਆਂ ਅਤੇ ਕੁੱਤਿਆਂ ਦਾ ਦਾਖ਼ਲਾ ਮਨ੍ਹਾ ਹੈ)। ਅੰਗਰੇਜ਼ਾਂ ਦੀ ਭਾਸ਼ਾ ’ਚ ਬਸਤੀਵਾਦ ਕਰੂਰਤਾ ਅਤੇ ਨਸਲੀ ਹੰਕਾਰ ਸਾਫ਼ ਝਲਕਦਾ ਸੀ। ਯਾਦ ਦਿਵਾਉਣ ਲਈ ਇਹ ਕਾਫ਼ੀ ਹੋਵੇਗਾ ਕਿ ਗਾਂਧੀ ਨੂੰ ਅੱਧ-ਨੰਗਾ ਫ਼ਕੀਰ ਕਿਹਾ ਗਿਆ ਸੀ।
ਪਰ ਹੁਣ ਇਸ ਵਿਦਿਆਰਥੀ ਅੰਦੋਲਨ ਦੀ ਤਸਵੀਰ ਇਕਦਮ ਬਦਲੀ ਹੋਈ ਹੈ। ਪੁਲਸ ਜ਼ੁਲਮ ਅਤੇ ਦੰਗਿਆਂ ’ਤੇ ਸਵਾਲ ਉਠਾਉਣਾ ਜ਼ਰੂਰੀ ਹੈ ਪਰ ਜੇਕਰ ਤੁਸੀਂ ਜੰਤਰ-ਮੰਤਰ ਚਲੇ ਗਏ ਤਾਂ ਉੱਥੇ ਹੋ ਰਹੀ ਭਾਸ਼ਾਈ ਸ਼ਾਨ ਨੂੰ ਤਾਰ-ਤਾਰ ਕਹਿਣਾ ਵੀ ਛੋਟੀ ਸੰਗਿਆ ਹੋਵੇਗੀ। ਵਿਦਿਆਰਥੀਆਂ ਦੇ ਅੰਦੋਲਨ ਨੂੰ ਸੱਤਾ ’ਚ ਬੈਠੇ ਲੋਕ ਅਤੇ ਉਨ੍ਹਾਂ ਦੇ ਹਮਾਇਤੀ ‘ਵਿਦੇਸ਼ੀ ਫੰਡਿਡ’ ਕਹਿ ਕੇ ਸ਼ਾਨ ਨੂੰ ਘੱਟ ਕਰ ਰਹੇ ਹਨ ਤਾਂ ਵਿਦਿਆਰਥੀ ਵੀ ਭਾਸ਼ਾ ਦੀਆਂ ਸਾਰੀਆਂ ਮਰਿਆਦਾਵਾਂ ਭੁੱਲ ਕੇ ਅਸ਼ਲੀਲ ਸ਼ਬਦਾਂ ਅਤੇ ਗਾਲ੍ਹਾਂ ਨਾਲ ਭਰੇ ਪੋਸਟਰ ਜਨਤਕ ਤੌਰ ’ਤੇ ਲਹਿਰਾ ਰਹੇ ਹਨ। ਅਜਿਹੇ ਪੋਸਟਰ ਲਹਿਰਾਉਣ ਅਤੇ ਵੀਡੀਓ ਬਣਵਾਉਣ ’ਚ ਕੁੜੀਆਂ ਵੀ ਪਿੱਛੇ ਨਹੀਂ ਹਨ।
ਹੁਣ ਜਦੋਂ ਅੰਦੋਲਨ ਸਿਰਫ ਸੜਕਾਂ ਤੱਕ ਸੀਮਤ ਨਹੀਂ ਹਨ, ਐਕਸ, ਇੰਸਟਾਗ੍ਰਾਮ ਅਤੇ ਫੇਸਬੁੱਕ ਵਰਗੇ ਪਲੇਟਫ਼ਾਰਮਾਂ ’ਤੇ ਵਿਦਿਆਰਥੀ ਅੰਦੋਲਨਾਂ ਨਾਲ ਜੁੜੀ ਡਿਜੀਟਲ ਵਾਰ ’ਚ ਟ੍ਰੋਲਿੰਗ, ਭੱਦੇ ਮੀਮਜ਼ ਅਤੇ ਗਾਲੀ-ਗਲੋਚ ਵਾਲੀ ਭਾਸ਼ਾ ਦਾ ਪੱਧਰ ਕਾਫ਼ੀ ਵਧ ਗਿਆ ਹੈ।
ਸਵਾਲ ਉੱਠਦਾ ਹੈ ਕਿ ਇਹ ‘ਜੈੱਨ ਜ਼ੀ’ ਕਿਹੋ ਜਿਹਾ ਹੋ ਗਿਆ ਹੈ? ਆਫ਼ਤ ’ਚ ਮੌਕੇ ਲੱਭਣ ਵਾਲਾ? ਤੁਸੀਂ ਇਨ੍ਹਾਂ ’ਤੇ ਲਾਠੀਚਾਰਜ ਕਰਨ ਆਓਗੇ, ਇਹ ਸਮੂਹਿਕ ਰਾਸ਼ਟਰੀ ਗਾਨ ਸ਼ੁਰੂ ਕਰ ਦੇਣਗੇ। ਮੈਂ ਤਿੰਨ ਸਾਲ ਪਹਿਲਾਂ ਹੋਏ ਅੰਦੋਲਨ ਦੌਰਾਨ ਵੀ ਕਿਹਾ ਸੀ ਕਿ ਰਾਸ਼ਟਰੀ ਝੰਡੇ ਦੀ ਜਿੰਨੀ ਦੁਰਵਰਤੋਂ ਨਜ਼ਰ ਆ ਰਹੀ ਹੈ, ਉਹ ਹੁਣ ਸਾਫ਼ ਦਿਸ ਰਹੀ ਹੈ। ਹੋ ਸਕਦਾ ਹੈ ਕਿ ਜਬਰ-ਜ਼ਨਾਹੀ ਵੀ ਇਸ ਝੰਡੇ ਨਾਲ ਕੁਝ ਕਰ ਲਵੇ।
ਸਵਾਲ ਇਹ ਵੀ ਹੈ ਕਿ ਨਵੀਂ ਪੀੜ੍ਹੀ ਦੀ ਇਹ ਭਾਸ਼ਾ ਇੰਨੀ ਕਿਵੇਂ ਡਿੱਗ ਗਈ। ਅਸਲ ’ਚ ਨੌਜਵਾਨਾਂ ਦੀ ਭਾਸ਼ਾ ਨੂੰ ਬਰਬਾਦ ਕਰਨ ਦਾ ਕੰਮ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਜਾਰੀ ਹੈ। ਆਲੋਚਨਾ ਕਰਨ ਵਾਲਿਆਂ ਨੂੰ ਸੋਸ਼ਲ ਮੀਡੀਆ ’ਤੇ ਟ੍ਰੋਲ ਕਰਨ ਅਤੇ ਉਨ੍ਹਾਂ ਨਾਲ ਗਾਲੀ-ਗਲੋਚ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਹੁਣ ਐਕਸ, ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਜਬਰ-ਜ਼ਨਾਹ ਦੀਆਂ ਧਮਕੀਆਂ ਤੱਕ ਬਦਲ ਗਿਆ ਹੈ। ਸੋਸ਼ਲ ਮੀਡੀਆ ’ਚ ਸਰਕਾਰ-ਸਮਰਥਕ ਅਤੇ ਸਰਕਾਰ-ਵਿਰੋਧੀ ਖੁੱਲ੍ਹ ਕੇ ਗਾਲੀ-ਗਲੋਚ ਕਰਦੇ ਰਹੇ।
ਇਸ ’ਚ ਬਲਦੀ ’ਚ ਤੇਲ ਪਾਉਣ ਦਾ ਕੰਮ ਫ਼ਿਲਮਾਂ ਨੇ ਕੀਤਾ। ‘ਗੈਂਗਸ ਆਫ਼ ਵਾਸੇਪੁਰ’ ਫ਼ਿਲਮ ਨੇ ਤਾਂ ਖੁੱਲ੍ਹ ਕੇ ਸਭ ਕੁਝ ਕੀਤਾ। ਹੋਰ ਤਾਂ ਹੋਰ, ਇਸ ਦੇ ਅਦਾਕਾਰ ਮਨੋਜ ਬਾਜਪੇਈ ਅਤੇ ਇਕ ਹੋਰ ਅਦਾਕਾਰ ਨੇ ਤਾਂ ਇਸ ਦੇ ਪ੍ਰੋਮੋਸ਼ਨ ਦੇ ਵੀਡੀਓ ’ਚ ਗਾਲ੍ਹਾਂ ਦੇ ਮੁਕਾਬਲੇ ਤੱਕ ਕਰ ਲਏ। ਹਾਲ ਹੀ ਦੀ ਸਭ ਤੋਂ ਵੱਡੀ ਹਿੱਟ ਫ਼ਿਲਮ ‘ਧੁਰੰਧਰ’ ’ਚ ਜੋ ਭਾਸ਼ਾ ਵਰਤੀ ਗਈ, ਉਸ ਦੇ ਸਮਾਜ ’ਤੇ ਅਸਰ ਦਾ ਅਨੁਮਾਨ ਲਾਏ ਬਿਨਾਂ ਅਜਿਹੀਆਂ ਫ਼ਿਲਮਾਂ ਦਾ ਕੁਝ ਸਿਆਸੀ ਪਾਰਟੀਆਂ ਨੇ ਖੁੱਲ੍ਹਾ ਸਮਰਥਨ ਕੀਤਾ।
ਭਾਸ਼ਾ ਦਾ ਸਭ ਤੋਂ ਬੁਰਾ ਹਾਲ ਕੀਤਾ ਸਟੈਂਡਅੱਪ ਕਾਮੇਡੀਅਨਾਂ ਨੇ। ਉਨ੍ਹਾਂ ਨੇ ਰਿਸ਼ਤਿਆਂ ਨੂੰ ਵੀ ਤਾਰ-ਤਾਰ ਕੀਤਾ। ਅਦਾਲਤਾਂ ਨੇ ਝਾੜ ਵੀ ਲਗਾਈ ਪਰ ਕੋਈ ਅਸਰ ਨਹੀਂ ਪਿਆ।
ਸਮਾਜ-ਸ਼ਾਸਤਰ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਕਈ ‘ਜੈੱਨ ਜ਼ੀ’ ਨਾਲ ਗੱਲਬਾਤ ਕੀਤੀ। ਉਨ੍ਹਾਂ ਦਾ ਮੰਨਣਾ ਹੈ ਕਿ ਸਭ ਤੋਂ ਵੱਡਾ ਕਬਾੜਾ ਮੋਬਾਈਲ ਕ੍ਰਾਂਤੀ ਨੇ ਕੀਤਾ। ਮੋਬਾਈਲ ’ਤੇ ਮੌਜੂਦ ਅਤੇ ਚਰਚਿਤ ਸਮੱਗਰੀ ਨੇ ਇਨ੍ਹਾਂ ਨੂੰ ਵੀ ‘ਕੂਲ’ ਦਿਖਾਉਣ ਲਈ ਅਜਿਹੀ ਭਾਸ਼ਾ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਕੋਰੋਨਾ ਕਾਲ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਹੁਣ ਇਕ ਪੀੜ੍ਹੀ ਅੱਗੇ ਤੱਕ ਹੋਰ ਤੇਜ਼ੀ ਨਾਲ ਪਹੁੰਚ ਚੁੱਕਾ ਹੈ। ਹੁਣ ਪਰਿਵਾਰ ਵਾਲਿਆਂ ਨੇ ਵੀ ਥੱਕ-ਹਾਰ ਕੇ ਇਸ ਨੂੰ ਸਵੀਕਾਰ ਕਰ ਹੀ ਲਿਆ ਹੈ। ਸਗੋਂ ਕਈ ਵਾਰ ਤਾਂ 40 ਸਾਲ ਦੀ ਉਮਰ ਵਾਲੇ ਮਾਂ-ਬਾਪ ਵੀ ਬੱਚਿਆਂ ਦੇ ਸਾਹਮਣੇ ਕੂਲ ਦਿਸਣ ਲਈ ਅਜਿਹੀ ਭਾਸ਼ਾ ਦੇ ਕੁਝ ਹਿੱਸੇ ਸਵੀਕਾਰ ਕਰ ਕੇ ਖ਼ੁਦ ਵੀ ਬੋਲਣ ਲੱਗੇ ਹਨ।
...ਅਤੇ ਇਹ ਇਕ ਤੱਥ ਵੀ ਸਾਹਮਣੇ ਆਇਆ ਹੈ ਕਿ ਜੋ ਬੱਚੇ ਪਰਿਵਾਰ ਤੋਂ ਦੂਰ ਰਹਿੰਦੇ ਹਨ, ਉਨ੍ਹਾਂ ਦੀ ਭਾਸ਼ਾ ਦਾ ਇਹ ਇਕ ਨਿਯਮਿਤ ਹਿੱਸਾ ਹੈ। ਕੁੜੀਆਂ ਇਸ ਮਾਮਲੇ ’ਚ ਆਪਣੇ ਆਪ ਨੂੰ ਮੁੰਡਿਆਂ ਨਾਲੋਂ ਘੱਟ ਨਾ ਸਾਬਿਤ ਕਰਨ ਲਈ ਅਜਿਹਾ ਕਰ ਰਹੀਆਂ ਹਨ। ਪਹਿਲਾਂ ਸਾਡੇ ਸਾਰਿਆਂ ਦੇ ਸਕੂਲ ਬੈਗ ਦੇਖੇ ਜਾਂ ਚੈੱਕ ਕੀਤੇ ਜਾਂਦੇ ਸਨ। ਹੁਣ ਮਾਂ-ਬਾਪ ਨੂੰ ਉਨ੍ਹਾਂ ਦੇ ਮੋਬਾਈਲ ਦੇਖਣ ਤੱਕ ਦੀ ਵਿਹਲ ਨਹੀਂ ਹੈ। ਸੱਚ ਤਾਂ ਇਹ ਹੈ ਕਿ ਪੁਰਾਣੀ ਕਹਾਵਤ—‘ਬੱਚੇ ਇਕ ਉਮਰ ਤੋਂ ਬਾਅਦ ਵੱਡੇ ਹੁੰਦੇ ਹਨ’ ਬੇਮਾਨੀ ਹੋ ਗਈ ਹੈ।
ਪਰ ਇਹ ਸੱਚ ਹੈ ਕਿ ਇਸ ਅੰਦੋਲਨ ’ਚ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਲੈ ਕੇ ਜਿਸ ਤਰ੍ਹਾਂ ਅੰਦੋਲਨ ’ਚ ਜਨਤਕ ਤੌਰ ’ਤੇ ਪੋਸਟਰ ਲਹਿਰਾ ਕੇ ਗਾਲ੍ਹਾਂ ਦਿੱਤੀਆਂ ਜਾ ਰਹੀਆਂ ਹਨ, ਉਹ ਬਹੁਤ ਹੀ ਮਾੜੀ ਹੈ। ਅੰਦੋਲਨ ਵਿਚਾਰਕ ਭੂਮੀ ’ਚ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਹੋਣਾ ਚਾਹੀਦਾ ਹੈ। ਉਸ ’ਚ ਭਾਸ਼ਾਈ ਮਰਿਆਦਾ ਭੰਗ ਹੋਣਾ ਅਤੇ ਹੁੜਦੰਗਬਾਜ਼ੀ ਪ੍ਰਵਾਨਯੋਗ ਨਹੀਂ ਹੈ।
–ਅਕੂ ਸ਼੍ਰੀਵਾਸਤਵ
ਮੁੱਦਾ ਰਹਿਤ ਅੰਦੋਲਨ ਖਤਮ ਹੋ ਜਾਂਦਾ ਹੈ
NEXT STORY