ਪਹਿਲਾਂ ਬੀਜੀ ਕਣਕ, ਫਿਰ ਪਾਣੀ ਲਾਇਆ,
ਬੈਂਕ ਤੋਂ ਲੈ ਕਰਜ਼ਾ ਮੈਂ ਸਪਰੇਆ ਲੈ ਆਇਆ।
ਦਿਨ-ਰਾਤ ਮੈਂ ਇੱਕ ਕਰਕੇ ਰਾਖੀ ਕਰਦਾ ਰਿਹਾ,
ਕਦੀ ਮਾਰਦੀ ਰਹੀ ਸਰਕਾਰ ਅਤੇ ਕਦੀ ਕੁਦਰਤ ਦਾ ਕਹਿਰ ਵਰਦਾ ਰਿਹਾ।
ਸੋਨੇ ਵਰਗੀ ਖੜ੍ਹੀ ਫਸਲ 'ਤੇ ਜਦ ਕੁਦਰਤ ਰੰਗ ਵਟਾ ਲੈਂਦੀ,
ਫਿਰ ਸਰਕਾਰ ਵੀ ਫਸਲਾਂ ਦੇ ਮੁੱਲ ਗਿਰਾ ਦਿੰਦੀ।
ਕਿਸ ਤਰਾਂ ਮੋੜਾਗਾਂ ਕਰਜ਼ਾ, ਦਿਲ ਹਉਕਾ ਭਰਦਾ ਰਿਹਾ,
ਕਦੀ ਮਾਰਦੀ ਰਹੀ ਸਰਕਾਰ ਅਤੇ ਕਦੀ ਕੁਦਰਤ...
ਫਸਲਾਂ ਦੀ ਕਮਾਈ ਤੋਂ ਹੀ ਬੱਚੇ ਪੜ੍ਹਾਉਣੇ ਆਂ,
ਫੀਸਾਂ 'ਚ ਨਾ ਮਿਲਦੀ ਛੋਟ , ਕਿਉਂਕਿ ਅਸੀਂ ਜੱਟ ਅਖਵਾਉਨੇ ਆਂ।
ਔਖਾ-ਸੌਖਾ ਹੋ ਕੇ ਫਿਰ ਵੀ ਸਭਦਾ ਢਿੱਡ ਭਰਦਾ ਰਿਹਾ,
ਕਦੀ ਮਾਰਦੀ ਰਹੀ ਸਰਕਾਰ ਅਤੇ ਕਦੀ ਕੁਦਰਤ...
ਕਹਿੰਦੇ ਅੰਨਦਾਤਾ ਮੈਨੂੰ ਅਤੇ ਅਣਗੋਲਿਆ ਵੀ ਕਰ ਰਹੇ,
ਫਿਰ ਕਹਿੰਦੇ ਨੇ ਇਹ ਕਿਸਾਨ ਕਿਉਂ ਮਰ ਰਹੇ,
ਜਾਣ ਕੇ ਸਾਰਾ ਮੇਰਾ ਹਾਲ, ਕਿਉਂ ਚੁੱਕੇ ਜਾਂਦੇ ਇਹ ਸਵਾਲ
ਹੁਣ ਤੁਸੀਂ ਹੀ ਦੱਸੋਂ ਮੇਰਾ ਦਰਦਾਂ 'ਤੇ ਕੀ ਪਰਦਾ ਰਿਹਾ
ਕਦੀ ਮਾਰਦੀ ਰਹੀ ਸਰਕਾਰ ਅਤੇ ਕਦੀ ਕੁਦਰਤ ਦਾ ਕਹਿਰ ਵਰਦਾ ਰਿਹਾ।
ਮਨਦੀਪ ਕੌਰ ਸੰਧੂ
ਮਹਿਲਾ ਦਿਵਸ: ਔਰਤ ਪ੍ਰਤੀ ਮਰਦ ਦੀ ਮਾਨਸਿਕਤਾ ਉੱਥੇ ਹੀ
NEXT STORY