Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, NOV 29, 2026

    9:38:20 AM

  • a major blow for team india

    Team India ਨੂੰ ਵੱਡਾ ਝਟਕਾ! ਸਿਰ 'ਚ ਸੱਟ ਲੱਗਣ...

  • major road accident in jharkhand

    ਝਾਰਖੰਡ 'ਚ ਵੱਡਾ ਸੜਕ ਹਾਦਸਾ: ਰਾਜਰੱਪਾ ਮੰਦਰ ਜਾ...

  • punjab congress appointments

    ਕਾਂਗਰਸ ਹਾਈਕਮਾਂਡ ਨੇ ਪੰਜਾਬ 'ਚ ਕੀਤੀਆਂ ਵੱਡੀਆਂ...

  • long power cut in punjab tomorrow sunday

    ਪੰਜਾਬ 'ਚ ਭਲਕੇ ਇਨ੍ਹਾਂ ਇਲਾਕਿਆਂ 'ਚ ਲੰਬਾ Power...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਏ. ਆਈ. ਚਿੱਪ ਕੰਪਨੀ ‘ਐੱਨਵੀਡੀਆ’ ਦੇ ਭਵਿੱਖ ’ਤੇ ਸੰਕਟ

BLOG News Punjabi(ਬਲਾਗ)

ਏ. ਆਈ. ਚਿੱਪ ਕੰਪਨੀ ‘ਐੱਨਵੀਡੀਆ’ ਦੇ ਭਵਿੱਖ ’ਤੇ ਸੰਕਟ

  • Edited By Anmol Tagra,
  • Updated: 20 Nov, 2026 01:08 PM
Blog
future of nvidia
  • Share
    • Facebook
    • Tumblr
    • Linkedin
    • Twitter
  • Comment

ਦੁਨੀਆ ਦੀ ਸਭ ਤੋਂ ਵੱਡੀ ਆਰਟੀਫੀਸ਼ੀਅਲ ਇੰਟੈਲੀਜੈਂਸ ਭਾਵ ਏ. ਆਈ. ਚਿੱਪ ਕੰਪਨੀਆਂ ’ਚ ਸ਼ਾਮਲ ਐੱਨਵੀਡੀਆ ਇਨ੍ਹੀਂ ਦਿਨੀਂ ਇਕ ਵੱਡੇ ਲੀਡਰਸ਼ਿਪ ਸੰਕਟ ਨਾਲ ਜੂਝ ਰਹੀ ਹੈ। ਕੰਪਨੀ ਦੇ ਸੀ. ਈ. ਓ. ਅਤੇ ਕੋ-ਫਾਊਂਡਰ ਜੇਨਸੇਨ ਹੁਆਂਗ ਨਾਲ ਜੁੜਿਆ ਵਿਵਾਦ ਹੁਣ ਸਿਰਫ਼ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਤੱਕ ਸੀਮਤ ਨਹੀਂ ਰਹਿ ਗਿਆ ਹੈ। ਇਸ ਨੇ ਕੰਪਨੀ ਦੇ ਭਵਿੱਖ, ਨਿਵੇਸ਼ਕਾਂ ਦੇ ਭਰੋਸੇ ਅਤੇ ਜਾਨਸ਼ੀਨ ਦੀ ਯੋਜਨਾ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।

ਦਰਅਸਲ, ਕੰਪਨੀ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜੇਨਸੇਨ ਹੁਆਂਗ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਫ਼ੈਸਲਾ ਉਨ੍ਹਾਂ ਦੇ ਨਿੱਜੀ ਜੀਵਨ ਨਾਲ ਜੁੜੇ ਵਿਵਾਦਾਂ ਅਤੇ ਵਿਦੇਸ਼ੀ ਖੁਫ਼ੀਆ ਸਰਗਰਮੀਆਂ ਨਾਲ ਸਬੰਧਤ ਦੋਸ਼ਾਂ ਦੀ ਜਾਂਚ ਦਰਮਿਆਨ ਆਇਆ ਹੈ। ਉਹ 1993 ਤੋਂ ਇਸ ਅਹੁਦੇ ’ਤੇ ਸਨ।

ਉਨ੍ਹਾਂ ਨੂੰ ਕਰੀਬ 33 ਸਾਲ ਬਾਅਦ ਆਪਣਾ ਅਹੁਦਾ ਛੱਡਣਾ ਪਿਆ ਹੈ। ਹਾਲਾਂਕਿ, ਇਨ੍ਹਾਂ ਦੋਸ਼ਾਂ ਦੀ ਆਜ਼ਾਦ ਪੁਸ਼ਟੀ ਨਹੀਂ ਹੋਈ ਹੈ। ਐੱਨਵੀਡੀਆ ਦੇ ਡਾਇਰੈਕਟਰ ਬੋਰਡ ਨੇ ਅੱਠ ਨਵੰਬਰ ਨੂੰ ਮਾਮਲੇ ਦੀ ਆਜ਼ਾਦ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਕੰਪਨੀ ਨੇ ਉਸ ਸਮੇਂ ਕਿਹਾ ਸੀ ਕਿ ਉਸ ਕੋਲ ਕੌਮੀ ਸੁਰੱਖਿਆ ਜਾਂ ਕੰਪਨੀ ਦੇ ਗੁਪਤ ਦਸਤਾਵੇਜ਼ਾਂ ਨਾਲ ਸਮਝੌਤਾ ਹੋਣ ਦਾ ਕੋਈ ਸਬੂਤ ਨਹੀਂ ਹੈ।

ਕਰੀਬ ਤਿੰਨ ਦਹਾਕਿਆਂ ਤੱਕ ਕੰਪਨੀ ਦੀ ਅਗਵਾਈ ਕਰਨ ਵਾਲੇ ਹੁਆਂਗ ਦਾ ਜਾਣਾ ਅਜਿਹੇ ਸਮੇਂ ’ਚ ਹੋਇਆ ਹੈ, ਜਦੋਂ ਐੱਨਵੀਡੀਆ ’ਤੇ ਚੀਨ ਨੂੰ ਏ. ਆਈ. ਚਿੱਪਸ ਦੀ ਸਪਲਾਈ ਅਤੇ ਕੁਝ ਸ਼ੱਕੀ ਕਾਰੋਬਾਰੀ ਸਰਗਰਮੀਆਂ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਇਸ ਵਿਵਾਦ ਨਾਲ ਅਮਰੀਕਾ ਅਤੇ ਚੀਨ ਦਰਮਿਆਨ ਤਕਨੀਕੀ ਤਣਾਅ ਵਧਣ ਦਾ ਖਦਸ਼ਾ ਹੈ। ਇਸ ਦਾ ਅਸਰ ਚੀਨ ਦੀਆਂ ਏ. ਆਈ. ਕੰਪਨੀਆਂ ਦੇ ਨਾਲ-ਨਾਲ ਭਾਰਤ ਦੇ ਏ. ਆਈ. ਮਿਸ਼ਨ, ਸਟਾਰਟਅੱਪ, ਡਾਟਾ ਸੈਂਟਰ ਅਤੇ ਸ਼ੇਅਰ ਬਾਜ਼ਾਰ ’ਤੇ ਵੀ ਪੈ ਸਕਦਾ ਹੈ।

ਅਮਰੀਕਾ ’ਚ ਚੀਨ ਨੂੰ ਐਡਵਾਂਸਡ ਏ. ਆਈ. ਚਿੱਪਸ ਦੀ ਸਪਲਾਈ ’ਤੇ ਪਹਿਲਾਂ ਤੋਂ ਪਾਬੰਦੀਆਂ ਹਨ। ਹੁਣ ਇਸ ਵਿਵਾਦ ਤੋਂ ਬਾਅਦ ਇਨ੍ਹਾਂ ਪਾਬੰਦੀਆਂ ਨੂੰ ਹੋਰ ਸਖ਼ਤ ਕੀਤੇ ਜਾਣ ਦਾ ਖਦਸ਼ਾ ਹੈ। ਇਹ ਸੰਕਟ ਅਜਿਹੇ ਸਮੇਂ ਆਇਆ ਹੈ, ਜਦੋਂ ਚੀਨ ਦੀਆਂ ਏ. ਆਈ. ਕੰਪਨੀਆਂ ਤਕਨੀਕੀ ਤਰੱਕੀ ਦੇ ਬਾਵਜੂਦ ਮੁਨਾਫ਼ਾ ਕਮਾਉਣ ਅਤੇ ਆਪਸ ’ਚ ਮੁਕਾਬਲਾ ਕਰਨ ਲਈ ਸੰਘਰਸ਼ ਕਰ ਰਹੀਆਂ ਹਨ।

ਏ. ਆਈ. ਮਾਡਲ ਤਿਆਰ ਕਰਨ ਲਈ ਸਭ ਤੋਂ ਸ਼ਕਤੀਸ਼ਾਲੀ ਚਿੱਪਸ ਦੀ ਲੋੜ ਹੁੰਦੀ ਹੈ ਅਤੇ ਅਮਰੀਕਾ ਇਨ੍ਹਾਂ ’ਤੇ ਕੰਟਰੋਲ ਬਣਾਈ ਰੱਖ ਕੇ ਚੀਨ ’ਤੇ ਤਕਨੀਕੀ ਬੜ੍ਹਤ ਬਣਾਈ ਰੱਖਣਾ ਚਾਹੁੰਦਾ ਹੈ। ਅਜਿਹੇ ’ਚ 80 ਫੀਸਦੀ ਤੋਂ ਵੱਧ ਏ. ਆਈ. ਚਿੱਪ ਬਾਜ਼ਾਰ ’ਤੇ ਕਾਬਜ਼ ਐੱਨਵੀਡੀਆ ਅਤੇ ਉਸ ਦੀ ਸਿਖਰਲੀ ਲੀਡਰਸ਼ਿਪ ਦਾ ਇਹ ਵਿਵਾਦ ਪੂਰੀ ਗਲੋਬਲ ਟੈੱਕ ਇਕਾਨਮੀ ਲਈ ਖ਼ਤਰੇ ਦੀ ਘੰਟੀ ਬਣ ਗਿਆ ਹੈ।

ਹੁਆਂਗ ਦੇ ਜਾਣ ਨਾਲ ਕੰਪਨੀ ਦੇ ਭਵਿੱਖ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਗਏ ਹਨ। ਕੰਪਨੀ ਦੀ ਮਜ਼ਬੂਤ ਸਥਿਤੀ ਨੇ ਉਸ ਨੂੰ ਦੁਨੀਆ ਦੀਆਂ ਸਭ ਤੋਂ ਕੀਮਤੀ ਕੰਪਨੀਆਂ ’ਚ ਸ਼ਾਮਲ ਕੀਤਾ ਸੀ ਪਰ ਹੁਣ ਲੀਡਰਸ਼ਿਪ ਦੇ ਇਸ ਸੰਕਟ ਨੇ ਨਿਵੇਸ਼ਕਾਂ ਦਰਮਿਆਨ ਬੇਭਰੋਸਗੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਐੱਨਵੀਡੀਆ ਦੀ ਸਾਖ ਅਤੇ ਬਾਜ਼ਾਰ ਮੁੱਲ ਦਹਾਕਿਆਂ ਤੋਂ ਹੁਆਂਗ ਦੇ ਨਿੱਜੀ ਬ੍ਰਾਂਡ ਨਾਲ ਡੂੰਘਾਈ ਨਾਲ ਜੁੜੇ ਰਹੇ ਹਨ, ਜੋ ਇਸ ਵਿਵਾਦ ਤੋਂ ਬਾਅਦ ਧੁੰਦਲਾ ਹੋਇਆ ਹੈ।

ਹੁਣ ਤੱਕ ਗਲੋਬਲ ਨਿਵੇਸ਼ਕ ਕੰਪਨੀ ਅਤੇ ਜੇਨਸੇਨ ਨੂੰ ਪੂਰੇ ਏ. ਆਈ. ਈਕੋਸਿਸਟਮ ਦੇ ਦੂਰਅੰਦੇਸ਼ੀ ਸਰਪ੍ਰਸਤ ਵਜੋਂ ਦੇਖਦੇ ਰਹੇ ਹਨ। ਅਜਿਹੇ ’ਚ ਸਾਫ਼ ਹੈ ਕਿ ਜੇਕਰ ਨਿਵੇਸ਼ਕਾਂ ਦਾ ਇਹ ਭਰੋਸਾ ਡਗਮਗਾਉਂਦਾ ਹੈ ਜਾਂ ਕੰਪਨੀ ਆਪਣੀ ਸਾਖ ਗੁਆਉਂਦੀ ਹੈ, ਤਾਂ ਗ੍ਰਾਫਿਕ ਪ੍ਰੋਸੈਸਿੰਗ ਯੂਨਿਟਸ (ਜੀ. ਪੀ. ਯੂ.) ਚਿੱਪਸ ਦੀ ਕਮੀ ਏ. ਆਈ. ਉਦਯੋਗ ਲਈ ਭਾਰੀ ਪੈ ਸਕਦੀ ਹੈ।

ਫਿਰ ਵੀ ਐੱਨਵੀਡੀਆ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਆਪਣੇ ਤਕਨੀਕੀ ਵਿਕਾਸ, ਉਤਪਾਦਾਂ ਦੀ ਸਪਲਾਈ ਅਤੇ ਗਾਹਕਾਂ ਦੇ ਭਰੋਸੇ ਨੂੰ ਬਣਾਈ ਰੱਖਣ ਦੀ ਹੈ। ਐੱਨਵੀਡੀਆ ਸਿਰਫ਼ ਚਿੱਪ ਬਣਾਉਣ ਵਾਲੀ ਕੰਪਨੀ ਨਹੀਂ ਹੈ। ਅੱਜ ਦੁਨੀਆ ’ਚ ਏ. ਆਈ. ਇਨਫ੍ਰਾਸਟਰੱਕਚਰ ਤਿਆਰ ਕਰਨ ਵਾਲੀਆਂ ਕੰਪਨੀਆਂ ਲਈ ਇਹ ਬੇਹੱਦ ਮਹੱਤਵਪੂਰਨ ਹੋ ਚੁੱਕੀ ਹੈ। ਹੁਆਂਗ ਦੇ ਅਸਤੀਫ਼ੇ ਨਾਲ ਤਿੰਨ ਵੱਡੇ ਅਸਰ ਹੋ ਸਕਦੇ ਹਨ।

ਪਹਿਲਾ, ਨਿਵੇਸ਼ਕਾਂ ਦਾ ਭਰੋਸਾ ਪ੍ਰਭਾਵਿਤ ਹੋ ਸਕਦਾ ਹੈ। ਦੂਜਾ, ਵੱਡੇ ਕਾਰੋਬਾਰੀ ਸੌਦਿਆਂ ’ਤੇ ਅਸਰ ਪੈ ਸਕਦਾ ਹੈ। ਹੁਆਂਗ ਦੇ ਦੁਨੀਆ ਦੀਆਂ ਵੱਡੀਆਂ ਟੈੱਕ ਕੰਪਨੀਆਂ ਦੇ ਮੁਖੀਆਂ ਨਾਲ ਨਿੱਜੀ ਕਾਰੋਬਾਰੀ ਸਬੰਧ ਹਨ। ਨਵੇਂ ਸੀ. ਈ. ਓ. ਲਈ ਇਨ੍ਹਾਂ ਰਿਸ਼ਤਿਆਂ ਨੂੰ ਉਸੇ ਪੱਧਰ ’ਤੇ ਬਣਾਈ ਰੱਖਣਾ ਸੌਖਾ ਨਹੀਂ ਹੋਵੇਗਾ। ਤੀਜਾ, ਅਮਰੀਕਾ-ਚੀਨ ਟੈਕਨਾਲੋਜੀ ਵਿਵਾਦ ਹੋਰ ਵਧ ਸਕਦਾ ਹੈ, ਕਿਉਂਕਿ ਐੱਨਵੀਡੀਆ ਦੇ ਐਡਵਾਂਸ ਏ. ਆਈ. ਚਿੱਪਸ ਚੀਨ ਲਈ ਵੀ ਅਹਿਮ ਹਨ।

ਇਸ ਵਿਵਾਦ ਕਾਰਨ ਅਮਰੀਕੀ ਸਰਕਾਰ ਦੀਆਂ ਬਰਾਮਦ ਨੀਤੀਆਂ ਅਤੇ ਚੀਨ ਨਾਲ ਕਾਰੋਬਾਰ ’ਤੇ ਜ਼ਿਆਦਾ ਸਖ਼ਤੀ ਦੀ ਮੰਗ ਉੱਠ ਸਕਦੀ ਹੈ। ਨਾਲ ਹੀ, ਨਿਵੇਸ਼ਕਾਂ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਨਵੀਂ ਲੀਡਰਸ਼ਿਪ ਹੇਠ ਕੰਪਨੀ ਏ. ਆਈ. ਖੇਤਰ ਦੀਆਂ ਕੰਪਨੀਆਂ ਅਤੇ ਡਾਟਾ ਸੈਂਟਰ ਪ੍ਰਾਜੈਕਟਾਂ ਨੂੰ ਵਿੱਤੀ ਮਦਦ ਦੇਣ ਦੀ ਆਪਣੀ ਰਣਨੀਤੀ ਜਾਰੀ ਰੱਖੇਗੀ ਜਾਂ ਨਹੀਂ।

ਅਜਿਹੇ ’ਚ ਸਥਾਈ ਸੀ. ਈ. ਓ. ਦੀ ਨਿਯੁਕਤੀ ਤੋਂ ਬਾਅਦ ਕੰਪਨੀ ਦੀ ਲੰਮੇ ਸਮੇਂ ਦੀ ਰਣਨੀਤੀ ’ਚ ਕੀ ਬਦਲਾਅ ਹੋਣਗੇ, ਇਹ ਦੇਖਣਾ ਮਹੱਤਵਪੂਰਨ ਹੋਵੇਗਾ। ਫਿਲਹਾਲ ਐੱਨਵੀਡੀਆ ਲਈ ਲੀਡਰਸ਼ਿਪ ਤਬਦੀਲੀ ਦੇ ਨਾਲ ਏ. ਆਈ. ਚਿੱਪ ਬਾਜ਼ਾਰ ’ਚ ਆਪਣੀ ਸਥਿਤੀ ਬਣਾਈ ਰੱਖਣਾ ਸਭ ਤੋਂ ਵੱਡੀ ਤਰਜੀਹ ਰਹੇਗੀ।

ਜੇਨਸੇਨ ਹੁਆਂਗ ਦਾ ਪ੍ਰਭਾਵ ਸਿਰਫ਼ ਵਪਾਰ ਤੱਕ ਸੀਮਤ ਨਹੀਂ ਸੀ। ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਸਹਿਯੋਗੀਆਂ ’ਚ ਗਿਣੇ ਜਾਂਦੇ ਹਨ। ਰਿਪੋਰਟ ਅਨੁਸਾਰ, ਟਰੰਪ ਨੂੰ ਪਹਿਲਾਂ ਹੀ ਹੁਆਂਗ ਦੇ ਉਸ ਔਰਤ ਨਾਲ ਸਬੰਧਾਂ ਦੀ ਜਾਣਕਾਰੀ ਦਿੱਤੀ ਗਈ ਸੀ, ਜਿਸ ਨੂੰ ਚੀਨ ਦੀ ਖੁਫ਼ੀਆ ਏਜੰਸੀ ਨਾਲ ਜੁੜਿਆ ਮੰਨਿਆ ਗਿਆ ਸੀ, ਪਰ ਟਰੰਪ ਨੇ ਇਸ ਮਾਮਲੇ ’ਚ ਕੋਈ ਕਾਰਵਾਈ ਨਹੀਂ ਕੀਤੀ। ਟਰੰਪ ਦਾ ਕਹਿਣਾ ਸੀ ਕਿ ਹੁਆਂਗ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਉਹ ਔਰਤ ਚੀਨ ਦੀ ਜਾਸੂਸ ਹੈ।

ਫਿਰ ਵੀ, ਐੱਨਵੀਡੀਆ ਦਾ ਇਹ ਸੰਕਟ ਸਿਰਫ਼ ਇਕ ਕਾਰਪੋਰੇਟ ਵਿਵਾਦ ਨਹੀਂ, ਸਗੋਂ ਭੂ-ਰਾਜਨੀਤੀ, ਕੌਮੀ ਸੁਰੱਖਿਆ ਅਤੇ ਏ. ਆਈ. ਕ੍ਰਾਂਤੀ ਦੀ ਕਮਜ਼ੋਰ ਆਰਥਿਕ ਬੁਨਿਆਦ ਦਾ ਸੰਗਮ ਹੈ। ਜਿੱਥੇ ਇਕ ਪਾਸੇ ਅਮਰੀਕੀ ਸੰਸਦ ਅਤੇ ਅਪਰਾਧਿਕ ਜਾਂਚ ਏਜੰਸੀਆਂ ਪਾਬੰਦੀਆਂ ਦੀ ਉਲੰਘਣਾ ਦੀ ਪੜਤਾਲ ਕਰ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਸਰਕੂਲਰ ਫਾਇਨਾਂਸਿੰਗ ’ਤੇ ਟਿਕੀ ਪੂਰੀ ਏ. ਆਈ. ਇੰਡਸਟਰੀ ਦੇ ਵਿੱਤੀ ਗਣਿਤ ’ਤੇ ਸਵਾਲ ਖੜ੍ਹੇ ਹੋ ਗਏ ਹਨ।

ਆਉਣ ਵਾਲੇ ਦਿਨਾਂ ’ਚ ਰੈਗੂਲੇਟਰੀ ਕਾਰਵਾਈਆਂ ਅਤੇ ਬੋਰਡ ਦੀ ਜਾਂਚ ਦੇ ਨਤੀਜੇ ਇਹ ਤੈਅ ਕਰਨਗੇ ਕਿ ਦੁਨੀਆ ਦੀ ਸਭ ਤੋਂ ਤਾਕਤਵਰ ਚਿੱਪ ਕੰਪਨੀ ਆਪਣੇ ਇਸ ਬਹੁ-ਅਰਬ ਡਾਲਰ ਦੇ ਸਾਮਰਾਜ ਨੂੰ ਕਿਵੇਂ ਸੰਭਾਲਦੀ ਹੈ। ਫਿਲਹਾਲ ਐੱਨਵੀਡੀਆ ਦੇ ਸਾਹਮਣੇ ਦੋ ਵੱਡੀਆਂ ਚੁਣੌਤੀਆਂ ਹਨ। ਪਹਿਲੀ, ਹੁਆਂਗ ਨਾਲ ਜੁੜੇ ਵਿਵਾਦ ਦੀ ਨਿਰਪੱਖ ਜਾਂਚ ਅਤੇ ਨਿਵੇਸ਼ਕਾਂ ਦਾ ਭਰੋਸਾ ਬਣਾਈ ਰੱਖਣਾ।

ਦੂਜੀ, ਇਹ ਯਕੀਨੀ ਬਣਾਉਣਾ ਕਿ ਭਵਿੱਖ ’ਚ ਲੀਡਰਸ਼ਿਪ ਤਬਦੀਲੀ ਹੋਣ ’ਤੇ ਕੰਪਨੀ ਦੀ ਰਫ਼ਤਾਰ ਪ੍ਰਭਾਵਿਤ ਨਾ ਹੋਵੇ ਅਤੇ ਕੁੱਲ ਮਿਲਾ ਕੇ, ਐੱਨਵੀਡੀਆ ਦੀ ਕਹਾਣੀ ਹੁਣ ਸਿਰਫ਼ ਏ. ਆਈ. ਚਿੱਪਸ ਅਤੇ ਸ਼ਾਨਦਾਰ ਸ਼ੇਅਰ ਰਿਟਰਨ ਦੀ ਨਹੀਂ ਰਹਿ ਗਈ ਹੈ। ਕੰਪਨੀ ਦੇ ਸਾਹਮਣੇ ਇਹ ਸਾਬਤ ਕਰਨ ਦੀ ਚੁਣੌਤੀ ਹੈ ਕਿ ਉਸ ਦਾ ਭਵਿੱਖ ਕਿਸੇ ਇਕ ਵਿਅਕਤੀ ’ਤੇ ਨਿਰਭਰ ਨਹੀਂ ਹੈ।
—ਰਵੀ ਸ਼ੰਕਰ

  • Nvidia
  • AI
  • Future

‘ਦੇਸ਼ ’ਚ ਫਰਜ਼ੀ ਦਾ ਬੋਲਬਾਲਾ’ ਫੜੇ ਜਾ ਰਹੇ ਨਕਲੀ ਡਾਕਟਰ ਅਤੇ ਅਧਿਕਾਰੀ!

NEXT STORY

Stories You May Like

  • nvidia stops sending chips to countries in southeast asia
    Nvidia ਨੇ ਦੱਖਣ-ਪੂਰਬੀ ਏਸ਼ੀਆ ਦੇ 4 ਦੇਸ਼ਾਂ ਨੂੰ ਚਿੱਪ ਭੇਜਣ 'ਤੇ ਲਾਈ ਰੋਕ
  • drug firms face shutdown
    ਪਾਕਿਸਤਾਨ: ਆਰਥਿਕ ਸੰਕਟ ਵਿਚਾਲੇ ਦਵਾਈ ਕੰਪਨੀਆਂ 'ਬੰਦ' ਹੋਣ ਦੇ ਕੰਢੇ
  • sri lanka a beat india a by 8 wickets
    317 ਦੌੜਾਂ ਬਣਾ ਕੇ ਵੀ ਹਾਰਿਆ ਭਾਰਤ-ਏ, ਸ੍ਰੀਲੰਕਾ-ਏ ਨੇ ਫਾਈਨਲ 'ਚ ਮਾਰੀ ਐਂਟਰੀ
  • funeral rites  packages  company  unique service
    ਹੁਣ ਅੰਤਿਮ ਸੰਸਕਾਰ ਲਈ ਵੀ ਪੈਕੇਜ, ਇਸ ਕੰਪਨੀ ਨੇ ਸ਼ੁਰੂ ਕੀਤੀ ਅਨੋਖੀ ਸਰਵਿਸ
  • drone hits dhurandar fame singer in the face during a live performance
    ਲਾਈਵ ਪਰਫਾਰਮੈਂਸ ਦੌਰਾਨ 'ਧੁਰੰਦਰ' ਫੇਮ ਗਾਇਕਾ ਦੇ ਮੂੰਹ 'ਤੇ ਆ ਵੱਜਾ ਡਰੋਨ, ਵੀਡੀਓ ਆਈ ਸਾਹਮਣੇ
  • 20 25  decline in earnings for middle east hotels
    ਮਿਡਲ ਈਸਟ ਦੇ ਹੋਟਲਾਂ ਦੀ ਕਮਾਈ 'ਚ 20-25% ਗਿਰਾਵਟ, ਪੱਛਮੀ ਏਸ਼ੀਆ ਸੰਕਟ ਦਾ ਅਸਰ ਬਰਕਰਾਰ
  • jalandhar transport department gets a new a r t o
    ਜਲੰਧਰ ਟਰਾਂਸਪੋਰਟ ਵਿਭਾਗ ਨੂੰ ਮਿਲਿਆ ਨਵਾਂ ਏ. ਆਰ. ਟੀ. ਓ., ਹੁਣ ਪੰਜਾਂ ਕੰਮਕਾਜੀ ਦਿਨਾਂ 'ਚ ਮਿਲਣਗੀਆਂ ਸੇਵਾਵਾਂ
  • dubai drivers
    ਦੁਬਈ 'ਚ ਡਰਾਈਵਰਾਂ ਦੀ ਨਿਕਲੀ ਭਰਤੀ ! ਵਧੀਆ ਤਨਖ਼ਾਹ ਦੇ ਨਾਲ-ਨਾਲ ਫ੍ਰੀ ਰਿਹਾਇਸ਼ ਵੀ ਦੇਵੇਗੀ ਕੰਪਨੀ
  • residents of basti bawa khel troubled by a road
    ਬਸਤੀ ਬਾਵਾ ਖੇਲ ਵਿਖੇ 1 ਸਾਲ ਤੋਂ ਟੁੱਟੀ ਸੜਕ ਤੋਂ ਨਿਵਾਸੀ ਪਰੇਸ਼ਾਨ, ਨਗਰ ਨਿਗਮ...
  • purse containing gold jewellery and cash stolen at a wedding event
    ਜਲੰਧਰ ਵਿਖੇ ਰਿਜ਼ੋਰਟ 'ਚ ਚੱਲ ਰਹੇ ਵਿਆਹ ਸਮਾਗਮ 'ਚ ਪੈ ਗਈਆਂ ਭਾਜੜਾਂ! ਹੋਇਆ ਉਹ...
  • political equations will change with the akali bjp alliance
    ਸਿਆਸਤ 'ਚ ਵੱਡੀ ਹਲਚਲ! ਅਕਾਲੀ-ਭਾਜਪਾ ਗੱਠਜੋੜ ਨਾਲ ਬਦਲਣਗੇ ਸਿਆਸੀ ਸਮੀਕਰਨ
  • bjp has devised a strategy regarding seat distribution
    ਸੀਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਨੇ ਬਣਾਈ ਰਣਨੀਤੀ! ਖਾਕਾ ਕੀਤਾ ਜਾ ਰਿਹੈ ਤਿਆਰ,...
  • dgp mf farooqui elected unopposed as president of indian chowkball association
    DGP ਐੱਮ. ਐੱਫ਼. ਫਾਰੂਕੀ ਭਾਰਤੀ ਚੌਕਬਾਲ ਐਸੋਸੀਏਸ਼ਨ ਦੇ ਨਿਰਵਿਰੋਧ ਚੁਣੇ ਗਏ ਪ੍ਰਧਾਨ
  • extra coaches trains shatabdi
    ਰੇਲ ਯਾਤਰੀਆਂ ਨੂੰ ਮਿਲੇਗੀ ਵੱਡੀ ਰਾਹਤ! ਰੇਲਵੇ ਵਿਭਾਗ ਨੇ ਲਿਆ ਵੱਡਾ ਫ਼ੈਸਲਾ
  • car caught fire in phillaur
    ਫਿਲੌਰ ਵਿਖੇ ਕਾਰ ਨੂੰ ਲੱਗੀ ਭਿਆਨਕ ਅੱਗ
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਰਾਹ ਜਾਂਦੇ ਵਿਅਕਤੀ ਨੂੰ ਘੇਰ ਕਰ 'ਤਾ ਕਤਲ
Trending
Ek Nazar
inmate beaten up in kapurthala central jail admitted to civil hospital

ਸੁਰਖੀਆਂ 'ਚ ਕਪੂਰਥਲਾ ਦੀ ਕੇਂਦਰੀ ਜੇਲ੍ਹ, ਹਵਾਲਾਤੀਆਂ 'ਚ ਗਰਮਾਇਆ ਮਾਹੌਲ

famous tv industry couple shares good news

TV ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਸੁਣਾਈ Good News ! ਜਲਦ ਬਣਨਗੇ Parents

harike wetland begins to echo with the chirping of migratory avian guests

ਵਿਦੇਸ਼ੀ ਮਹਿਮਾਨ ਪੰਛੀਆਂ ਦੀ ਚਹਿਚਹਾਟ ਨਾਲ ਗੂੰਜਣ ਲੱਗਾ ਹਰੀਕੇ ਵੈੱਟਲੈਂਡ, ਪੰਛੀ...

drone hits dhurandar fame singer in the face during a live performance

ਲਾਈਵ ਪਰਫਾਰਮੈਂਸ ਦੌਰਾਨ 'ਧੁਰੰਦਰ' ਫੇਮ ਗਾਇਕਾ ਦੇ ਮੂੰਹ 'ਤੇ ਆ ਵੱਜਾ ਡਰੋਨ,...

purse containing gold jewellery and cash stolen at a wedding event

ਜਲੰਧਰ ਵਿਖੇ ਰਿਜ਼ੋਰਟ 'ਚ ਚੱਲ ਰਹੇ ਵਿਆਹ ਸਮਾਗਮ 'ਚ ਪੈ ਗਈਆਂ ਭਾਜੜਾਂ! ਹੋਇਆ ਉਹ...

bullet hits the groom s brother at a wedding ceremony

ਪੰਜਾਬ: ਵਿਆਹ ਸਮਾਗਮ 'ਚ ਪੈ ਗਿਆ ਭੜਥੂ, ਮੁੰਡੇ ਦੇ ਭਰਾ ਦੇ ਲੱਗੀ ਗੋਲੀ

wedding bidaai bride throwing raw rice

ਵਿਦਾਈ ਵੇਲੇ ਪਿੱਛੇ ਕੱਚੇ ਚੌਲ ਕਿਉਂ ਸੁੱਟਦੀ ਹੈ ਲਾੜੀ? ਜਾਣੋ ਇਸ ਰਸਮ ਦੀ ਵੱਡੀ...

famous punjabi actress shares good news

ਵਿਆਹ ਦੇ 3 ਮਹੀਨੇ ਬਾਅਦ ਮਸ਼ਹੂਰ ਪੰਜਾਬੀ ਅਦਾਕਾਰਾ ਨੇ ਸੁਣਾਈ Good News !

wedding  dj  nagin dance  snake  youth  hospital

ਵਿਆਹ 'ਚ ਚੱਲਦੇ 'ਨਾਗਿਨ ਡਾਂਸ' ਵਿਚਾਲੇ ਆ ਗਿਆ ਅਸਲੀ ਸੱਪ ! ਮੁੰਡੇ ਨੂੰ ਮਾਰਿਆ...

ipl 2027 captain changes following hardik pandya trade

IPL 2027: ਹਾਰਦਿਕ ਪੰਡਯਾ ਦੇ ਟ੍ਰੇਡ ਮਗਰੋਂ ਬਦਲ ਗਿਆ ਕਪਤਾਨ, ਜਾਣੋ ਕਿਸ ਨੂੰ...

sri sahib in italy

ਇਟਲੀ 'ਚ ਫਿਰ ਸਿਰੀ ਸਾਹਿਬ ਕਾਰਨ ਹੋਇਆ ਪੁਲਸ ਕੇਸ , ਅੰਮ੍ਰਿਤਧਾਰੀ ਬੀਬੀ ਨਾਲ...

winter holidays announced schools reopen next year

ਹੋ ਗਿਆ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ! ਸਿੱਧਾ ਅਗਲੇ ਸਾਲ ਖੁੱਲ੍ਹਣਗੇ ਸਕੂਲ,...

gold price cross 3 lakh baba vanga prediction

3 ਲੱਖ ਤੋਂ ਪਾਰ ਹੋਵੇਗੀ ਸੋਨੇ ਦੀ ਕੀਮਤ! 2027 ਨੂੰ ਲੈ ਕੇ ਬਾਬਾ ਵੇਂਗਾ ਦੀ...

gold silver price

ਰਿਕਾਰਡ ਸਿਖਰ ਤੋਂ 55,000 ਰੁਪਏ ਸਸਤਾ ਹੋਇਆ Gold, ਜਾਣੋ MCX ’ਤੇ ਕੀ ਹਨ ਅੱਜ...

punjab origin man held in canada

ਕੈਨੇਡਾ 'ਚ ਫਿਰੌਤੀ ਮੰਗਣ ਦੇ ਦੋਸ਼ ਹੇਠ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

drug firms face shutdown

ਪਾਕਿਸਤਾਨ: ਆਰਥਿਕ ਸੰਕਟ ਵਿਚਾਲੇ ਦਵਾਈ ਕੰਪਨੀਆਂ 'ਬੰਦ' ਹੋਣ ਦੇ ਕੰਢੇ

court stayed deportation

ਪਾਕਿਸਤਾਨੀ ਅਦਾਲਤ ਨੇ ਅਫਗਾਨ ਵਿਦਿਆਰਥਣਾਂ ਦੇ ਦੇਸ਼ ਨਿਕਾਲੇ 'ਤੇ ਲਾਈ ਰੋਕ

the actor spoke about his childhood struggles

“ਕਦੇ ਐਕਟਿੰਗ ਕਰੀਅਰ ਚੁਣਨ ਕਾਰਨ ਮਾਰ ਦੇਣਾ ਚਾਹੁੰਦੇ ਸੀ ਪਿਤਾ…”; ਅੱਜ ਫਿਲਮ...

Daily Horoscope
    Previous Next
    • ਬਲਾਗ ਦੀਆਂ ਖਬਰਾਂ
    • the akali bjp alliance and the importance of national unity
      ਅਕਾਲੀ-ਭਾਜਪਾ ਗੱਠਜੋੜ ਅਤੇ ਕੌਮੀ ਏਕਤਾ ਦੀ ਅਹਿਮੀਅਤ
    • will the congress learn lessons from its mistakes of 2012 and 2022
      ਕੀ ਕਾਂਗਰਸ 2012 ਅਤੇ 2022 ਦੀਆਂ ਆਪਣੀਆਂ ਗਲਤੀਆਂ ਤੋਂ ਸਬਕ ਸਿੱਖੇਗੀ?
    • the cycle of violence  sexual abuse  and suicides among prisoners
      ‘ਜੇਲ੍ਹਾਂ ’ਚ ਕੈਦੀਆਂ ਵਿਚਾਲੇ ਮਾਰਕੁੱਟ, ਜਿਨਸੀ ਸ਼ੋਸ਼ਣ’ ਖ਼ੁਦਕੁਸ਼ੀਆਂ ਆਦਿ ਦਾ...
    • new wave in kashmir
      ਅੱਤਵਾਦ ’ਤੇ ਸ਼ਿਕੰਜਾ ਅਤੇ ਕਸ਼ਮੀਰ ’ਚ ਬਦਲਾਅ ਦੀ ਨਵੀਂ ਲਹਿਰ
    • free ration scheme
      ਮੁਫ਼ਤ ਰਾਸ਼ਨ ਯੋਜਨਾ ਨੂੰ ਸੁਚਾਰੂ ਬਣਾਉਣ ਦੀ ਲੋੜ
    • baba sahib constitution
      ਬਾਬਾ ਸਾਹਿਬ ਦੇ ਸੰਵਿਧਾਨ ਤੋਂ ਵਿਕਸਿਤ ਭਾਰਤ ਤੱਕ, ਮੋਦੀ ਸਰਕਾਰ ਦੀ ਵਚਨਬੱਧਤਾ
    • our constitution
      ਦੇਸ਼ ਦਾ ਮਾਰਗਦਰਸ਼ਕ : ਸਾਡਾ ਸੰਵਿਧਾਨ
    • deaths and illnesses occurring due to food poisoning at certain parties
      ‘ਕੁਝ ਪਾਰਟੀਆਂ, ਵਿਆਹ ਸਮਾਰੋਹਾਂ, ਸਕੂਲਾਂ ਆਦਿ ’ਚ’ ਫੂਡ ਪੁਆਇਜ਼ਨਿੰਗ ਨਾਲ ਹੋ...
    • democracy  government  opposition  threat
      ਲੋਕਤੰਤਰ ਨੂੰ ਖ਼ਤਰਾ ਸਰਕਾਰ ਤੋਂ ਹੈ ਜਾਂ ਵਿਰੋਧੀ ਧਿਰ ਤੋਂ?
    • anger  india  social media  politics
      ਗੁੱਸੇ ਦੀ ਹੱਦ ਨਹੀਂ, ਜਵਾਬਦੇਹੀ ਸਿਫ਼ਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +