ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ 20 ਸਾਲਾਂ ’ਚ ਇਕ ਵਾਰਮ ਮਿਲਣ ਵਾਲੀ ਜੀ-20 ਦੀ ਇੰਡੀਆ ਭਾਵ ਭਾਰਤ ਦੀ ਪ੍ਰਧਾਨਗੀ ਇਤਿਹਾਸਕ ਮੰਨੀ ਜਾਵੇਗੀ। ਇਸ ਪ੍ਰਧਾਨਗੀ ਨੇ ਇਕ ਅਜਿਹੀ ਅਮਿੱਟ ਛਾਪ ਛੱਡੀ ਹੈ ਜਿਸ ਦੀ ਅਣਦੇਖੀ ਕਰਨਾ ਘਰੇਲੂ ਅਤੇ ਵਿਦੇਸ਼ੀ ਆਲੋਚਨਾ ਲਈ ਵੀ ਔਖਾ ਹੋਵੇਗਾ। ਭਾਰਤ ਦੀ ਭੌਤਿਕ, ਸੱਭਿਆਚਾਰਕ ਵਿਸ਼ਾਲਤਾ ਅਤੇ ਇਸ ਦੀ ਆਰਥਿਕ, ਵਿਗਿਆਨਕ ਅਤੇ ਤਕਨੀਕੀ ਤਰੱਕੀ ਅਤੇ ਗਤੀਸ਼ੀਲਤਾ ਪੂਰੀ ਤਰ੍ਹਾਂ ਦਰਸਾਈ ਹੋਈ ਹੈ।
ਭਾਰਤ ਦੀ ਕੂਟਨੀਤਕ ਤੇ ਸਰਵਸੰਮਤੀ ਨਿਰਮਾਣ ਹੁਨਰ ਅਤੇ ਸਭ ਤੋਂ ਵੱਧ ਆਬਾਦੀ ਵਾਲੇ ਅਤੇ ਨੌਜਵਾਨਾਂ ਦੀ ਗਿਣਤੀ ਦੇ ਮਾਮਲੇ ’ਚ ਸਭ ਤੋਂ ਖੁਸ਼ਹਾਲ ਅਤੇ ਸਭ ਤੋਂ ਪੁਰਾਣੇ, ਸਭ ਤੋਂ ਵੱਡੇ ਅਤੇ ਸਭ ਤੋਂ ਵੱਧ ਵਿਭਿੰਨਤਾਪੂਰਵਕ ਲੋਕਤੰਤਰੀ ਦੇਸ਼ ਦੀ ਹੈਸੀਅਤ ਨੇ ਇਸ ‘ਜਨਤਾ ਦੇ ਜੀ-20’ ’ਚ ਇਸ ਦੀ ਪ੍ਰਧਾਨਗੀ ਨੂੰ ਇਕ ਵਿਸ਼ੇਸ਼ ਸ਼ਾਨ ਪ੍ਰਦਾਨ ਕੀਤੀ। ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਦੀ ਅਸਾਧਾਰਨ ਪ੍ਰਤੀਬੱਧਤਾ ਨੇ ਭਾਰਤ ਨੂੰ ‘ਵਿਸ਼ਵਗੁਰੂ’ ਅਤੇ ‘ਵਿਸ਼ਵਾਮਿੱਤਰ’ ਵਜੋਂ ਵਿਸ਼ਵ ਮੰਚ ’ਤੇ ਸਥਾਪਿਤ ਕਰ ਿਦੱਤਾ। ਭਾਰਤ ਦਾ ਇਹ ਅਕਸ ਉੱਤਮ ਪੱਧਰ ਦੀ ਭਾਈਵਾਲੀ ਅਤੇ ਇਕ ਸਾਰਥਕ ਦਿੱਲੀ ਐਲਾਨਨਾਮੇ ’ਚ ਦਿਖਾਈ ਦਿੱਤਾ।
ਇਸ ਘੇਰੇ ’ਚੋਂ ਨਿਕਲ ਕੇ ਵਿਸ਼ਵ ਆਰਥਿਕ ਫੈਸਲੇ-ਪ੍ਰਕਿਰਿਆ ਦੇ ਕੇਂਦਰ ’ਚ ਪੁੱਜਣ ਦੀ ਭਾਰਤ ਦੀ ਯਾਤਰਾ ਦੀ ਪ੍ਰਤੀਨਿੱਧਤਾ ਕਰਦਾ ਹੈ। ਭਾਰਤ ਨੇ ਇਹ ਸੰਕੇਤ ਦਿੱਤਾ ਕਿ ਉਹ ਉੱਤਰ-ਦੱਖਣ ਸਹਿਯੋਗ ਨੂੰ ਹੁਲਾਰਾ ਦੇਣ ਅਤੇ ਸੰਵਾਦ ’ਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਇਸ ਦੀ ਸਮਾਜਿਕ ਨਿਆਂ ਦੇ ਵਿਸ਼ਾਲ ਪ੍ਰਾਜੈਕਟਾਂ ਗਲੋਬਲ ਸਾਊਥ ਦੇ ਦੇਸ਼ਾਂ ’ਚ ਕੁਦਰਤੀ ਅਤੇ ਵਿਸਥਾਰ ਦੀ ਦ੍ਰਿਸ਼ਟੀ ਤੋਂ ਮਾਪਦੰਡ ਬਣਦੀ ਹੈ। ਤੇਜ਼ ਆਰਥਿਕ ਵਿਕਾਸ, ਸਮੁੱਚੇ ਵਿਕਾਸ, ਪੌਣ-ਪਾਣੀ ਕਾਰਵਾਈ ਅਤੇ ਸਾਰਿਆਂ ਲਈ ਮਨੁੱਖੀ ਪ੍ਰਤੀਕਿਰਿਆਵਾਂ ਨਾਲ ਲੈਸ ਵਿਸ਼ਵ ਜਨਤਕ ਕਲਿਆਣ ਯਕੀਨੀ ਬਣਾਉਣ ਦੇ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਇਸ ਸਭ ਤੋਂ ਸ਼ਕਤੀਸ਼ਾਲੀ ਸਮੂਹ ਨੂੰ ਅੱਗੇ ਵਧਾਉਣ ਦੀਆਂ ਜ਼ਿੰਮੇਵਾਰੀਆਂ ਦੇ ਪ੍ਰਤੀ ਪ੍ਰਧਾਨ ਮੰਤਰੀ ਮੋਦਾ ਦਾ ਸਮਾਵੇਸ਼ੀ ਅਤੇ ਮਨੁੱਖ-ਕੇਂਦ੍ਰਿਤ ਨਜ਼ਰੀਆ ਜੀ-20 ਦੀ ਭਾਰਤ ਦੀ ਸਫਲ ਪ੍ਰਧਾਨਗੀ ਦੀ ਪਛਾਣ ਬਣ ਗਿਆ। 18ਵੇਂ ਜੀ-20 ਸਿਖਰ ਸੰਮੇਲਨ ’ਚ ਦੱਖਣੀ ਦੁਨੀਆ ਦੇ ਦੇਸ਼ਾਂ ਤੋਂ ਕੀਤੇ ਗਏ ਪ੍ਰਧਾਨ ਮੰਤਰੀ ਮੋਦੀ ਦੇ ਵਾਅਦੇ ‘ਆਪਕੀ ਆਵਾਜ਼ ਭਾਰਤ ਕੀ ਆਵਾਜ਼ ਹੈ, ਆਪਕੀ ਪ੍ਰਾਥਮਿਕਤਾਏਂ ਭਾਰਤ ਕੀ ਪ੍ਰਾਥਮਿਕਤਾਏਂ ਹੈਂ’ ਨੂੰ ਪ੍ਰਭਾਵਸ਼ਾਲੀ ਅਤੇ ਠੋਸ ਢੰਗ ਨਾਲ ਨਿਭਾਇਆ ਗਿਆ ਹੈ। ਭਾਰਤ ਨੇ 54 ਦੇਸ਼ਾਂ ਵਾਲੇ ਅਫਰੀਕੀ ਸੰਘ-ਦੂਜੇ ਸਭ ਤੋਂ ਵੱਡੇ ਸਾਧਨ ਸੰਪੰਨ ਮਹਾਦੀਪ ਜਿੱਥੇ 1.466 ਬਿਲੀਅਨ ਲੋਕ ਸਮੁੱਚੇ ਵਿਕਾਸ ਟੀਚਿਆਂ (ਐੱਸ.ਡੀ.ਜੀ.) ਨੂੰ ਪ੍ਰਾਪਤ ਕਰਨ ਲਈ ਜੂਝ ਰਹੇ ਹਨ ਨੂੰ ਜੀ-20 ’ਚ ਸ਼ਾਮਲ ਕਰ ਕੇ ਵਿਸ਼ਵ ਸ਼ਾਸਨ ਦੀ ਸਮਾਵੇਸ਼ਿਤਾ ਅਤੇ ਲੋਕਤੰਤਰੀਕਰਨ ਦੀ ਰਾਹ ’ਚ ਇਕ ਵਰਨਣਯੋਗ ਮੁਹਾਰਤ ਹਾਸਲ ਕੀਤੀ ਹੈ।
ਜੀ-20 ਦੀ ਪ੍ਰਧਾਨਗੀ ਲਈ ਭਾਰਤ ਦੀਆਂ 7 ਵਿਸ਼ੇਗਤ ਤਰਜੀਹਾਂ ਦਾ ਜਿੱਥੋਂ ਤਕ ਸਵਾਲ ਹੈ, ਇਸ ਨੇ ਅਸਲ ’ਚ ਗਲੋਬਲ ਸਾਊਥ ਦੇ ਦੇਸ਼ਾਂ ਲਈ ‘ਸਮਾਵੇਸ਼ੀ ਖਾਹਿਸ਼ਾਂ, ਲਾਗੂ ਕਰਨ ਅਤੇ ਫੈਸਲਾਕਰਨ’ ਨਤੀਜੇ ਦਿੱਤੇ ਹਨ। ਇਨ੍ਹਾਂ ਨਤੀਜਿਆਂ ’ਚ ਐੱਸ. ਡੀ. ਜੀ. ਨੂੰ ਹਾਸਲ ਕਰਨ ਦੀ ਦਿਸ਼ਾ ’ਚ ਹੋਈ ਤਰੱਕੀ ’ਚ ਤੇਜ਼ੀ ਲਿਆਉਣਾ ਅਤੇ ਜੀ-20 ਕਾਰਜ ਯੋਜਨਾ ਅਤੇ ਉੱਚ ਪੱਧਰੀ ਸਿਧਾਂਤਾਂ ਨੂੰ ਲਾਗੂ ਕਰਨਾ, ਵਿੱਤੀ ਪੋਸ਼ਣ ਦੇ ਮਾਮਲੇ ’ਚ ਪ੍ਰਗਟ ਫਰਕ ਨੂੰ ਮੇਟਣ ਅਤੇ ਯੂ.ਐੱਨ. ਐੱਸ.ਜੀ. ਦੇ ਐੱਸ.ਡੀ.ਜੀ ਸਬੰਧੀ ਉਤਸ਼ਾਹ ਦੀ ਹਮਾਇਤ ਕਰਨ ਲਈ ਸਾਰੇ ਸਰੋਤਾਂ ਤੋਂ ਕਿਫਾਇਤੀ, ਲੋੜੀਂਦਾ ਅਤੇ ਸੁਖਾਲਾ ਵਿਤ ਪੋਸ਼ਣ ਜੁਟਾਉਣਾ, ਜੀ-20 ਰੋਡਮੈਪ ਅਨੁਸਾਰ ਸਥਾਈ ਵਿੱਤ ਨੂੰ ਵਧਾਉਣਾ, ਖੁਰਾਕ ਸੁਰੱਖਿਆ ਅਤੇ ਪੋਸ਼ਣ ਨਾਲ ਸਬੰਧਤ ਉੱਚ ਪੱਧਰੀ ਸਿਧਾਂਤਾਂ ਅਨੁਸਾਰ ਵਿਸ਼ਵ ਖੁਰਾਕ ਸੁਰੱਖਿਆ ਨੂੰ ਵਧਾਉਣਾ, ਖੁਰਾਕ ਅਤੇ ਖਾਦਾਂ ਦੀਆਂ ਕੀਮਤਾਂ ’ਚ ਫੈਲੀ ਅਸਥਿਰਤਾ ਨਾਲ ਨਜਿੱਠਣਾ ਅਤੇ ਆਈ.ਐੱਫ.ਏ.ਡੀ. ਸਰੋਤਾਂ ਨੂੰ ਵਧਾਉਣਾ ਸ਼ਾਮਲ ਹੈ।
ਸਭ ਤੋਂ ਮਹੱਤਵਪੂਰਨ ਪ੍ਰਾਪਤੀ ਪੈਰਿਸ ਪ੍ਰਤੀਬੱਧਤਾਵਾਂ ਨੂੰ ਲਾਗੂ ਕਰਨ ਦੇ ਮਜ਼ਬੂਤ ਸੰਕਲਪ ਨਾਲ ਠੋਸ ਹਰਿਤ ਵਿਕਾਸ ਸਮਝੌਤਾ ਸੀ। ਪ੍ਰਧਾਨ ਮੰਤਰੀ ਮੋਦੀ ਦੇ ਲਾਈਫ ਮਿਸ਼ਨ ਨੂੰ ਸਮੁੱਚੇ ਵਿਕਾਸ ਲਈ ਜੀਵਨਸ਼ੈਲੀ ਨਾਲ ਸਬੰਧਤ ਜੀ-20 ਦੇ ਉੱਚ ਪੱਧਰੀ ਸਿਧਾਂਤਾਂ ’ਚ ਤਬਦੀਲ ਕਰ ਦਿੱਤਾ ਗਿਆ।
ਇਸ ਨੇ ਹਰਿਤ ਪੌਣ-ਪਾਣੀ ਫੰਡ (ਗ੍ਰੀਨ ਕਲਾਈਮੇਟ ਫੰਡ) ਦੀ ਖਾਹਿਸ਼ ਦੂਸਰੀ ਮੁੜ ਪੂਰਤੀ ਅਤੇ ਨਿੱਜੀ ਵਿੱਤ ਅਤੇ ਪੌਣ-ਪਾਣੀ ਅਨੁਸਾਰ ਤਕਨਾਲੋਜੀ ਦੇ ਵਿਕਾਸ, ਸਾਂਝਾਕਰਨ, ਤਾਇਨਾਤੀ ਅਤੇ ਵਿੱਤ ਪੋਸ਼ਣ ਅਤੇ ਬਹੁ-ਸਾਲਾ ਤਕਨੀਕੀ ਸਹਾਇਤਾ ਯੋਜਨਾ (ਟੀ. ਏ. ਏ. ਪੀ.) ਲਾਗੂ ਕਰਨ ’ਤੇ ਮਜ਼ਬੂਤ ਪ੍ਰਤੀਬੱਧਤਾ ਦਾ ਸੱਦਾ ਦਿੱਤਾ। ਇਸ ਨੇ ਆਪਣੇ ਐੱਨ. ਡੀ. ਸੀ. ਨੂੰ ਲਾਗੂ ਕਰਨ ਲਈ 2030 ਤੋਂ ਪਹਿਲੇ ਗਲੋਬਲ ਸਾਊਥ ਦੇ ਦੇਸ਼ਾਂ ਲਈ 5.9 ਟ੍ਰਿਲੀਅਨ ਅਮਰੀਕੀ ਡਾਲਰ ਦੀ ਲੋੜ ਅਤੇ ਇਕੱਲੇ ਸਵੱਛ ਊਰਜਾ ਤਕਨਾਲੋਜੀਆਂ ਲਈ ਚਾਰ ਟ੍ਰਿਲੀਅਨ ਅਮਰੀਕੀ ਡਾਲਰ ਦੀ ਲੋੜ ਨੂੰ ਦਰਸਾਇਆ।
ਤਕਨਾਲੋਜੀ ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਸਬੰਧ ’ਚ, ਇਸ ਨੇ ਜੀ-20, 2023 ਵਿੱਤੀ ਸਮਾਵੇਸ਼ਨ ਕਾਰਜ ਯੋਜਨਾ, ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੀਆਂ ਪ੍ਰਣਾਲੀਆਂ ਲਈ ਜੀ-20 ਫ੍ਰੇਮਵਰਕ ਅਤੇ ਇਕ ਵਿਸ਼ਵ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨਾਲ ਸਬੰਧਤ ਰੈਪੋਜ਼ਿਟਰੀ ਦੇ ਨਿਰਮਾਣ ਤੇ ਰੱਖ-ਰਖਾਅ ਦੀ ਭਾਰਤ ਦੀ ਯੋਜਨਾ ਦੀ ਹਮਾਇਤ ਕੀਤੀ।
ਘੱਟ ਆਮਦਨ ਵਾਲੇ ਦੇਸ਼ਾਂ ’ਚ ਡੀ.ਪੀ.ਆਈ. ਲਈ ਸਮਰੱਥਾ ਨਿਰਮਾਣ, ਤਕਨੀਕੀ ਸਹਾਇਤਾ ਅਤੇ ਵਿੱਤ ਪੋਸ਼ਣ ਸਬੰਧੀ ਸਹਾਇਤਾ ਪ੍ਰਦਾਨ ਕਰਨ ਦੇ ਵਨ ਫਿਊਚਰ ਅਲਾਇੰਸ (ਓ. ਐੱਫ. ਏ.) ਦੇ ਭਾਰਤ ਦੇ ਮਤੇ ਦਾ ਸਵਾਗਤ ਕੀਤਾ ਗਿਆ। ਕ੍ਰਿਪਟੋ ਜਾਇਦਾਦਾਂ ਲਈ ਇਕ ਸਾਂਝਾ ਐੱਫ. ਐੱਸ. ਬੀ. ਅਤੇ ਐੱਸ. ਐੱਸ. ਬੀ. ਕਾਰਜਯੋਜਨਾ ਅਤੇ ਇਕ ਵਿਆਪਕ ਅਤੇ ਤਾਲਮੇਲ ਨੀਤੀਆਂ ਅਤੇ ਨਿਯਮਕ ਢਾਂਚੇ ਲਈ ਇਕ ਰੋਡਮੈਪ ਨਿਰਧਾਰਿਤ ਕੀਤਾ ਗਿਆ।
ਜੀ-20 ਨੇ ਸਾਂਝੇ ਰਾਸ਼ਟਰ ਅਤੇ ਕੌਮਾਂਤਰੀ ਵਿੱਤੀ ਸੰਸਥਾਨਾਂ ਨੂੰ ਮੁੜ ਤੋਂ ਮਜ਼ਬੂਤ ਕਰਨ ਅਤੇ ਉਨ੍ਹਾਂ ’ਚ ਸੁਧਾਰ ਕਰਨ, ਵੱਡੇ, ਬਿਹਤਰ ਅਤੇ ਵੱਧ ਪ੍ਰਭਾਵੀ ਬਹੁਪੱਖੀ ਵਿਕਾਸ ਬੈਂਕ ਪ੍ਰਦਾਨ ਕਰਨ, ਆਈ.ਡੀ.ਏ. ਦੀ ਖਾਹਿਸ਼ੀ 21 ਮੁੜ ਪੂਰਤੀ ਸਮੇਤ ਵਿਕਾਸ ਵਿੱਤ ’ਚ ਬਿਲੀਅਨ ਤੋਂ ਟ੍ਰਿਲੀਅਨ ਤਕ ਦੀ ਲੰਬੀ ਛਾਲ ਲਾਉਣ ਅਤੇ ਆਈ. ਐੱਮ. ਐੱਫ. ਸ਼ਾਸਨ ਕੋਟੇ ’ਚ ਸੁਧਾਰ ਨੂੰ ਦਸੰਬਰ 2023 ਤਕ ਪੂਰਾ ਕਰਨ ਦਾ ਸੰਕਲਪ ਪ੍ਰਗਟ ਕੀਤਾ।
ਲਕਸ਼ਮੀ ਪੁਰੀ
ਉੱਚ ਸਰਕਾਰੀ ਅਹੁਦਿਆਂ ਅਤੇ ਦਫ਼ਤਰਾਂ 'ਚੋਂ ਦਸਤਾਰ ਗਾਇਬ ਹੁੰਦੀ ਜਾ ਰਹੀ
NEXT STORY