Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 02, 2026

    6:49:59 PM

  • punjab boys news

    ਪੰਜਾਬ ਦੇ ਇੱਕੋ ਪਿੰਡ ਦੇ 2 ਮੁੰਡਿਆਂ ਦੀ ਚਿੱਟੇ ਦੀ...

  • explosion like sound heard outside bjp leader ashwani sharma s house

    ਭਾਜਪਾ ਆਗੂ ਅਸ਼ਵਨੀ ਸ਼ਰਮਾ ਦੇ ਘਰ ਬਾਹਰ ਧਮਾਕਾ !...

  • punjab bjp appointments

    ਪੰਜਾਬ ਭਾਜਪਾ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ...

  • cash stolen during birthday party at jalandhar restaurant

    ਜਲੰਧਰ: ਜਨਮਦਿਨ ਦੀ ਪਾਰਟੀ ਦੌਰਾਨ ਪਿਆ ਭੜਥੂ! ਜਸ਼ਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮਾਰਕੋ ਰੂਬੀਓ ਭਾਰਤ ’ਚ : ਕੀ ਉਹ ਅਮਰੀਕਾ-ਭਾਰਤ ਸਬੰਧਾਂ ਨੂੰ ਬਚਾ ਸਕਦੇ ਹਨ ?

BLOG News Punjabi(ਬਲਾਗ)

ਮਾਰਕੋ ਰੂਬੀਓ ਭਾਰਤ ’ਚ : ਕੀ ਉਹ ਅਮਰੀਕਾ-ਭਾਰਤ ਸਬੰਧਾਂ ਨੂੰ ਬਚਾ ਸਕਦੇ ਹਨ ?

  • Edited By Harpreet Singh,
  • Updated: 24 May, 2026 05:19 PM
Blog
marco rubio in india
  • Share
    • Facebook
    • Tumblr
    • Linkedin
    • Twitter
  • Comment

ਮਾਰਕੋ ਰੂਬੀਓ ਆਪਣੀ ਪਹਿਲੀ ਭਾਰਤ ਯਾਤਰਾ ’ਤੇ ਇਕ ਭਾਰੀ ਬੋਝ ਲੈ ਕੇ ਪਹੁੰਚੇ ਹਨ। ਸੋਸ਼ਲ ਮੀਡੀਆ ਦੇ ਉੱਪਰਲੇ ਸੰਦੇਸ਼ਾਂ ਨੂੰ ਵੱਖਰਾ ਰੱਖੀਏ, ਤਾਂ ਰੂਬੀਓ ਦਾ ਕੰਮ ਮੁਸ਼ਕਲ ਹੈ—ਆਪਣੇ ਹਮਰੁਤਬਾ ਲੋਕਾਂ ਨੂੰ ਕਿਵੇਂ ਸ਼ਾਂਤ ਕੀਤਾ ਜਾਵੇ, ਸ਼ੱਕੀਆਂ ਨੂੰ ਕਿਵੇਂ ਭਰੋਸਾ ਦਿਵਾਇਆ ਜਾਵੇ ਅਤੇ ਇਹ ਦਿਖਾਵਾ ਕਿਵੇਂ ਕੀਤਾ ਜਾਵੇ ਕਿ ਪਿਛਲੇ ਡੇਢ ਸਾਲ ਦੀਆਂ ਘਟਨਾਵਾਂ ਸਬੰਧਾਂ ’ਚ ਇਕ ਮਾਮੂਲੀ ਭਟਕਾਅ ਤੋਂ ਇਲਾਵਾ ਹੋਰ ਕੁਝ ਨਹੀਂ ਸਨ।

ਇਹ ਆਸਾਨ ਨਹੀਂ ਹੈ ਪਰ ਟਰੰਪ ਦੇ ਮੰਤਰੀ ਮੰਡਲ ਦੇ ਸਭ ਤੋਂ ਮਾਹਿਰ ਮੈਂਬਰ ਵਜੋਂ, ਜੋ ਲੋੜ ਪੈਣ ’ਤੇ ਕੂਟਨੀਤੀ ਦੀ ਵਰਤੋਂ ਕਰ ਸਕਦੇ ਹਨ ਅਤੇ ਲੋੜ ਹੋਣ ’ਤੇ ਅੱਗ ਉਗਲ ਸਕਦੇ ਹਨ, ਵਿਦੇਸ਼ ਮੰਤਰੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼ਾਇਦ ਇਸ ਸਮੇਂ ਲਈ ਸਭ ਤੋਂ ਜ਼ਰੂਰੀ ਵਿਅਕਤੀ ਹਨ। ਯਕੀਨੀ ਤੌਰ ’ਤੇ, ਉਨ੍ਹਾਂ ਨੂੰ ਇਕ ਮੁਸ਼ਕਲ ਜਿਊਰੀ ਦਾ ਸਾਹਮਣਾ ਕਰਨਾ ਪਵੇਗਾ ਪਰ ਹਾਲ ਹੀ ’ਚ ਭਾਰਤ ’ਚ ਹੋਈ ਬ੍ਰਿਕਸ ਬੈਠਕ ਬਾਰੇ ਰੂਬੀਓ ਕੋਲ ਖੁਦ ਵੀ ਕੁਝ ਸਵਾਲ ਹੋ ਸਕਦੇ ਹਨ। ਟਰੰਪ ਦਾ ਮੰਨਣਾ ਹੈ ਕਿ ਇਹ ਸਮੂਹ ਅਮਰੀਕੀ ਹਿੱਤਾਂ ਦੇ ਉਲਟ ਹੈ।

23-26 ਮਈ ਦੀ ਇਸ ਯਾਤਰਾ ’ਚ ਦਿੱਲੀ ਤੋਂ ਇਲਾਵਾ ਕੋਲਕਾਤਾ, ਆਗਰਾ ਅਤੇ ਜੈਪੁਰ ਦੇ ਪੜਾਅ ਸ਼ਾਮਲ ਹਨ, ਜਿਸ ’ਚ ਅਮਰੀਕਾ ਦੀ 250ਵੀਂ ਵਰ੍ਹੇਗੰਢ ਮਨਾਉਣ ਦੇ ਉਤਸਵ ਵੀ ਸ਼ਾਮਲ ਹਨ। ਰੂਬੀਓ ਦਾ ‘ਗੋਲਡਨ ਟ੍ਰਾਈਐਂਗਲ’ (ਸੁਨਹਿਰੀ ਤਿਕੋਣ) ਦਾ ਯਾਤਰਾ ਪ੍ਰੋਗਰਾਮ ਦਿਲਚਸਪ ਹੈ।

ਅਧਿਕਾਰਤ ਏਜੰਡੇ ’ਚ ਊਰਜਾ, ਵਪਾਰ ਅਤੇ ਰੱਖਿਆ ਸਹਿਯੋਗ ’ਤੇ ਗੱਲਬਾਤ ਸ਼ਾਮਲ ਹੈ, ਜਿਸ ’ਚ ਅਮਰੀਕੀ ਤੇਲ, ਹਥਿਆਰ ਅਤੇ ਛੋਟੇ ਪ੍ਰਮਾਣੂ ਰਿਐਕਟਰ ‘ਹੋਰ ਖਰੀਦਣ’ ਦਾ ਲੁਕਿਆ ਹੋਇਆ ਸੰਦੇਸ਼ ਹੈ। ਆਖਰੀ ਦਿਨ ਆਸਟ੍ਰੇਲੀਆ ਅਤੇ ਜਾਪਾਨ ਦੀ ਮੌਜੂਦਗੀ ’ਚ ਇਕ ਕੁਆਡ ਵਿਦੇਸ਼ ਮੰਤਰੀਆਂ ਦੀ ਬੈਠਕ ਦੀ ਯੋਜਨਾ ਹੈ।

ਲਗਾਤਾਰ ਦੂਜੇ ਸਾਲ ਰਾਸ਼ਟਰ ਮੁਖੀਆਂ ਦੇ ਸਿਖਰ ਸੰਮੇਲਨ ਦੀ ਸੰਭਾਵਨਾ ਘੱਟ ਹੀ ਦਿਸ ਰਹੀ ਹੈ। ਜਦੋਂ ਤੋਂ ਟਰੰਪ ਨੇ ਅਹੁਦਾ ਸੰਭਾਲਿਆ ਹੈ, ਉਨ੍ਹਾਂ ਨੇ ‘ਕੁਆਡ’ ਸ਼ਬਦ ਦਾ ਉਚਾਰਨ ਤੱਕ ਨਹੀਂ ਕੀਤਾ। ਕੀ ਇਹ ਚੀਨ ਨੂੰ ਖੁਸ਼ ਕਰਨ ਲਈ ਹੈ ਜਾਂ ਇਸ ਲਈ ਕਿ ਉਹ ਇਸ ਸਮੂਹ ਦਾ ਕੋਈ ਮੁੱਲ ਨਹੀਂ ਦੇਖਦੇ, ਇਹ ਸਪੱਸ਼ਟ ਨਹੀਂ ਹੈ। ਇਹ ਗਿਰਾਵਟ ਕੁਝ ਅਜਿਹੀ ਹੀ ਹੈ, ਜਿਵੇਂ ‘ਵਿਸ਼ਵਗੁਰੂ’ ਸੁੰਗੜ ਕੇ ‘ਵਿਸ਼ਵਮਿੱਤਰ’ ਰਹਿ ਜਾਵੇ।

ਕੁਆਡ ਨੂੰ ਇਕ ਪਾਸੇ ਰੱਖੀਏ, ਤਾਂ ਭਾਰਤ-ਅਮਰੀਕਾ ਦੁਵੱਲੇ ਸਬੰਧਾਂ ਨੂੰ ਸਿਆਸੀ ਖੜੋਤ ’ਚੋਂ ਬਾਹਰ ਕੱਢਣ ਦੀ ਲੋੜ ਜ਼ਿਆਦਾ ਤੁਰੰਤ ਹੈ। ਜ਼ੁਬਾਨੀ ਅਪਮਾਨ ਅਤੇ ਟੈਰਿਫ ਦੀ ਸੱਟ ਦਾ ਸਾਲ ਅਜੇ ਵੀ ਯਾਦਾਂ ’ਚ ਤਾਜ਼ਾ ਹੈ, ਈਰਾਨ ’ਤੇ ਅਮਰੀਕੀ ਯੁੱਧ ਭਾਰਤ ਨੂੰ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾ ਰਿਹਾ ਹੈ, ਜਿਨ੍ਹਾਂ ਦੀ ਗਿਣਤੀ ਕਰਨਾ ਮੁਸ਼ਕਲ ਹੈ ਅਤੇ ਸ਼ੀ ਜਿਨਪਿੰਗ ਤੇ ਆਸਿਮ ਮੁਨੀਰ ਵੱਲ ਟਰੰਪ ਦਾ ਝੁਕਾਅ ਹਰ ਚੀਜ਼ ਨੂੰ ਹੋਰ ਮੁਸ਼ਕਲ ਬਣਾ ਦਿੰਦਾ ਹੈ।

ਕੀ ਟਰੰਪ ਦੇ ਇਹ ਵਿਘਨ ਇਸਦੇ ਲਾਇਕ ਹਨ? ਉਹ ਦੇਸ਼ ਜੋ ਸਮੁੰਦਰਾਂ ਦੀ ਸੁਰੱਖਿਆ ਨਾਲ ਨਹੀਂ ਘਿਰੇ ਹਨ ਜਾਂ ਤੇਲ ਨਾਲ ਅਮੀਰ ਨਹੀਂ ਹਨ ਜਾਂ ਟ੍ਰਿਲੀਅਨ-ਡਾਲਰ ਦੇ ਫੌਜੀ ਬਜਟ ਵਲੋਂ ਸੁਰੱਖਿਅਤ ਨਹੀਂ ਹਨ, ਉਹ ਕਹਿਣਗੇ, ‘ਬਿਲਕੁਲ ਨਹੀਂ।’ ਰੂਬੀਓ ਬਿਨਾਂ ਸ਼ੱਕ ਕੁਝ ਅਸਲੀ ਅਤੇ ਕੁਝ ਕਾਲਪਨਿਕ ਤਰਕ ਦੇਣਗੇ, ਤਾਂ ਜੋ ਦੋਵੇਂ ਪੱਖ ਸ਼ਾਂਤ ਰਹਿ ਕੇ ਆਪਣਾ ਕੰਮ ਜਾਰੀ ਰੱਖ ਸਕਣ। ਕੀ ਉਨ੍ਹਾਂ ਦੀ ਸਵਾਗਤੀ ਕਮੇਟੀ ਇਸ ਨਾਲ ਸਹਿਮਤ ਹੁੰਦੀ ਹੈ, ਇਹ ਵੱਖਰੀ ਗੱਲ ਹੈ।

ਰੂਬੀਓ ਨੂੰ ਪਾਕਿਸਤਾਨ ਵੱਲ ਅਮਰੀਕੀ ਝੁਕਾਅ ’ਤੇ ਦਿੱਲੀ ਦਾ ਨਜ਼ਰੀਆ ਮਿਲੇਗਾ ਅਤੇ ਇਹ ਵੀ ਕਿ ਇਸ ਨਾਲ ਭਾਰਤ ਦੇ ਵਿਰੁੱਧ ਪਾਕਿਸਤਾਨ ਸਪਾਂਸਰਡ ਇਕ ਹੋਰ ਅੱਤਵਾਦੀ ਹਮਲੇ ਦਾ ਖਤਰਾ ਕਿਵੇਂ ਵਧ ਜਾਂਦਾ ਹੈ। ਟਰੰਪ ਨਾਲ ਕਥਿਤ ਨੇੜਤਾ ਮੁਨੀਰ ਨੂੰ ਇਸ ਵਿਸ਼ਵਾਸ ’ਚ ਇਕ ਹੋਰ ਗਲਤੀ ਲਈ ਉਕਸਾ ਸਕਦੀ ਹੈ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਦੇ ‘ਪਸੰਦੀਦਾ’ ਫੀਲਡ ਮਾਰਸ਼ਲ ਵਜੋਂ ਸਰਪ੍ਰਸਤੀ ਹਾਸਲ ਹੈ। ਜਿਵੇਂ ਕਿ ਇਕ ਸਾਬਕਾ ਰਾਜਦੂਤ ਨੇ ਜ਼ਿਕਰ ਕੀਤਾ, ਮੁਨੀਰ ਨੂੰ ਵ੍ਹਾਈਟ ਹਾਊਸ ਦੇ ਦੁਪਹਿਰ ਦੇ ਖਾਣੇ ’ਤੇ ਸੱਦਾ ਦੇਣਾ ਇਜ਼ਰਾਈਲ ਦੇ ਵਿਰੁੱਧ 7 ਅਕਤੂਬਰ ਦੇ ਹਮਲਿਆਂ ਤੋਂ ਬਾਅਦ ਹਮਾਸ ਦੇ ਮੁਖੀ ਨੂੰ ਬੁਲਾਉਣ ਵਰਗਾ ਸੀ।

ਰੂਬੀਓ ਲਈ ਵਿਚਾਰਨਯੋਗ ਇਕ ਗੱਲ ਇੱਥੇ ਹੈ—ਓ. ਆਰ. ਐੱਫ. ਦੇ ਨੌਜਵਾਨਾਂ ਦੇ ਇਕ ਨਵੇਂ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਲਈ ਸਮਰਥਨ ਘਟ ਰਿਹਾ ਹੈ। ਇਹ 2024 ਦੇ 83 ਫੀਸਦੀ ਤੋਂ ਡਿੱਗ ਕੇ 2025 ’ਚ 56 ਫੀਸਦੀ ਰਹਿ ਗਿਆ। ਘੱਟੋ-ਘੱਟ 71 ਫੀਸਦੀ ਉੱਤਰਦਾਤਾ ਅਮਰੀਕਾ ਦੀ ਅਣਪਛਾਤੀ ਸਥਿਤੀ ਨੂੰ ਲੈ ਕੇ ਚਿੰਤਤ ਸਨ ਅਤੇ ਉਨ੍ਹਾਂ ਨੇ ਰੂਸ ਅਤੇ ਜਾਪਾਨ ਨੂੰ ਅਗਲੇ 10 ਸਾਲਾਂ ’ਚ ਮੋਹਰੀ ਭਾਈਵਾਲ ਬਣਦੇ ਦੇਖਿਆ।

ਜੇਕਰ ਇਹ ਵੀ ਅਮਰੀਕੀ ਵਿਦੇਸ਼ ਮੰਤਰਾਲੇ ਨੂੰ ਸੁਚੇਤ ਨਹੀਂ ਕਰਦਾ, ਤਾਂ ਕੁਝ ਵੀ ਨਹੀਂ ਕਰੇਗਾ ਪਰ ਫਿਰ, ਅਮਰੀਕੀ ਰਾਜਦੂਤਾਂ ਨੇ ਬਹੁਤੇ ‘ਆਮ’ ਭਾਰਤੀਆਂ ਦੇ ਅਮਰੀਕਾ-ਪੱਖੀ ਝੁਕਾਅ ਦੀ ਕਦੇ ਸੱਚਮੁੱਚ ਸ਼ਲਾਘਾ ਨਹੀਂ ਕੀਤੀ, ਨਾ ਹੀ ਇਸ ਨੂੰ ਸੰਭਾਲਣਯੋਗ ਇਕ ਰਣਨੀਤਕ ਜਾਇਦਾਦ ਵਜੋਂ ਮੰਨਿਆ ਹੈ। ਉਹ ਇਸਦੀ ਬਜਾਏ ਪਾਕਿਸਤਾਨ ’ਚ ਅਮਰੀਕੀ ਦੂਤਾਵਾਸ ਅਤੇ ਕੌਂਸਲਖਾਨਿਆਂ ’ਤੇ ਹਮਲਾ ਕਰਨ ਵਾਲੀ ਗੁੱਸੇ ’ਚ ਆਈ ਭੀੜ ਨੂੰ ਮਨਾਉਣ ’ਚ ਊਰਜਾ ਲਗਾਉਣਾ ਪਸੰਦ ਕਰਨਗੇ, ਜੋ ਲਗਭਗ ਹਮੇਸ਼ਾ ਪਾਕਿਸਤਾਨੀ ਫੌਜ ਦੇ ਇਸ਼ਾਰੇ ’ਤੇ ਹੁੰਦਾ ਹੈ।

ਭਾਰਤ ਕੋਲ ਬਦਲਦੇ ਸਮੀਕਰਨਾਂ, ਖਾਸ ਕਰਕੇ ਅਮਰੀਕਾ ਅਤੇ ਚੀਨ ਦੇ ਵਿਚਾਲੇ ਦੇ ਸਮੀਕਰਨਾਂ ਨਾਲ ਨਜਿੱਠਣ ਤੋਂ ਇਲਾਵਾ ਕੋਈ ਬਦਲ ਨਹੀਂ ਹੈ। ਰੂਬੀਓ ਬਿਨਾਂ ਸ਼ੱਕ ਹਾਲ ਹੀ ਦੇ ਅਮਰੀਕਾ-ਚੀਨ ਸਿਖਰ ਸੰਮੇਲਨ ’ਤੇ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਇਹ ਵੀ ਕਿ ਕਿਉਂ ਮੁਕਾਬਲੇ ਦੀ ਇਹ ਵੱਡੀ ਖੇਡ ਸ਼ੀ ਜਿਨਪਿੰਗ ਨੂੰ ਸੋਇਆਬੀਨ ਅਤੇ ਬੋਇੰਗ ਵੇਚਣ ’ਚ ਗੁਆਚ ਗਈ।

ਭਾਰਤ ਲਈ ਵਿਕਰੀ ਪਿੱਚ ’ਚ ਪ੍ਰਮਾਣੂ ਊਰਜਾ ’ਤੇ ਜ਼ੋਰ ਸ਼ਾਮਲ ਹੋਵੇਗਾ, ਇਕ ਅਜਿਹਾ ਖੇਤਰ, ਜਿੱਥੇ ਚੀਜ਼ਾਂ ਅਾਖਿਰਕਾਰ ਅੱਗੇ ਵਧਦੀਆਂ ਦਿਸ ਰਹੀਆਂ ਹਨ। ਅਮਰੀਕੀ ਉਦਯੋਗ ਦੇ ਅਧਿਕਾਰੀਆਂ ਅਤੇ ਭਾਰਤ ਦੇ ਊਰਜਾ ਮੰਤਰੀ ਨੇ ਹਾਲ ਹੀ ’ਚ ਬੈਠਕ ਕੀਤੀ ਕਿ ਕਿਵੇਂ 2047 ਤੱਕ 100 ਗੀਗਾਵਾਟ ਪ੍ਰਮਾਣੂ ਸਮਰੱਥਾ ਦਾ ਭਾਰਤ ਦਾ ਵਿਜ਼ਨ ਹਕੀਕਤ ਬਣ ਸਕਦਾ ਹੈ। ਮਹਾਰਾਸ਼ਟਰ ਛੋਟੇ ਮਾਡਿਊਲਰ ਰਿਐਕਟਰਾਂ ਲਈ ਇਕ ‘ਸ਼ੁਰੂਆਤੀ ਕੇਂਦਰ’ ਵਜੋਂ ਉੱਭਰ ਸਕਦਾ ਹੈ।

ਨਕਾਰਾਤਮਕ ਪੱਖ ਇਹ ਹੈ ਕਿ ਅਮਰੀਕਾ-ਭਾਰਤ ਦੁਵੱਲੇ ਵਪਾਰ ਸਮਝੌਤੇ ’ਤੇ ਅਜੇ ਤੱਕ ਦਸਤਖਤ ਨਹੀਂ ਹੋਏ। ਕੀ ਅਮਰੀਕਾ ’ਚ 30 ਬਿਲੀਅਨ ਡਾਲਰ ਤੱਕ ਨਿਵੇਸ਼ ਕਰਨ ਦਾ ਗੌਤਮ ਅਡਾਣੀ ਦਾ ਕਦਮ ਰਸਤਾ ਆਸਾਨ ਕਰੇਗਾ? ਜਾਂ ਇਸ ਰੁਕੇ ਹੋਏ ਸੌਦੇ ’ਤੇ ਅਮਰੀਕਾ ਦੀਆਂ ਉੱਚੀਆਂ ਟੈਰਿਫ ਦੀਆਂ ਧਮਕੀਆਂ ਮੰਡਰਾਉਂਦੀਆਂ ਰਹਿਣਗੀਆਂ? ਸਹਿਮਤ ਹੋਈਆਂ ਸ਼ੁਰੂਆਤੀ ਸ਼ਰਤਾਂ/ਦਰਾਂ ਹੁਣ ਜਾਇਜ਼ ਨਹੀਂ ਹਨ ਕਿਉਂਕਿ ਅਮਰੀਕੀ ਸੁਪਰੀਮ ਕੋਰਟ ਨੇ ਉਨ੍ਹਾਂ ਟੈਰਿਫਾਂ ਨੂੰ ਰੱਦ ਕਰ ਦਿੱਤਾ, ਜੋ ਟਰੰਪ ਨੇ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਕੇ ਲਗਾਏ ਸਨ।

ਇਸ ਤੋਂ ਪਹਿਲਾਂ ਸਰਜੀਓ ਗੋਰ ਦੀ ਰੂਬੀਓ ਦੀ ਯਾਤਰਾ ਦਾ ਐਲਾਨ ਕਰਨ ਵਾਲੀ ਪੋਸਟ ’ਤੇ ਐੱਚ-1ਬੀ, ਕਾਲ ਸੈਂਟਰ ਸਕੈਮਰਾਂ ਅਤੇ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਵਿਰੁੱਧ ਕਈ ਗੁੱਸੇ ਭਰੀਆਂ ਟਿੱਪਣੀਆਂ ਆਈਆਂ ਸਨ।

—ਸੀਮਾ ਸਿਰੋਹੀ

  • Marco Rubio
  • India
  • India US Ties

‘ਬੱਸਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ’ ਬਣ ਰਹੀਆਂ ਯਾਤਰੀਆਂ ਦੀ ਜਾਨ ਦੀਆਂ ਦੁਸ਼ਮਣ!

NEXT STORY

Stories You May Like

  • us india trade deal could be signed in 3 4 months  us official
    ਅਮਰੀਕਾ-ਭਾਰਤ ਵਪਾਰ ਸਮਝੌਤੇ 'ਤੇ 3-4 ਮਹੀਨਿਆਂ 'ਚ ਹੋ ਸਕਦੇ ਨੇ ਦਸਤਖ਼ਤ : ਅਮਰੀਕੀ ਅਧਿਕਾਰੀ
  • rubio to visit philippines
    ਰੂਬੀਓ ਆਸੀਆਨ ਮੀਟਿੰਗਾਂ 'ਚ ਸ਼ਾਮਲ ਹੋਣ ਲਈ ਜਾਣਗੇ ਫਿਲੀਪੀਨਜ਼, ਖੇਤਰੀ ਵਿਦੇਸ਼ ਮੰਤਰੀ ਮਨੀਲਾ 'ਚ ਹੋਣਗੇ ਇਕੱਠੇ
  • india  brics summit  bangladeshi pm
    ਭਾਰਤ ਨੇ ਬ੍ਰਿਕਸ ਸੰਮੇਲਨ ਲਈ ਬੰਗਲਾਦੇਸ਼ੀ PM ਤਾਰਿਕ ਰਹਿਮਾਨ ਨੂੰ ਭੇਜਿਆ ਸੱਦਾ, ਕੀ ਹੋਣਗੇ ਸ਼ਾਮਲ
  • america imposed 10  tariff on 17 countries including india
    ਅਮਰੀਕਾ ਨੇ ਭਾਰਤ ਸਮੇਤ 17 ਦੇਸ਼ਾਂ 'ਤੇ ਲਾਇਆ 10% ਟੈਰਿਫ, ਪਾਕਿਸਤਾਨ ਤੇ ਬੰਗਲਾਦੇਸ਼ ਵੀ ਨਾ ਬਚਿਆ
  • urea production in india
    ਕੀ ਹੈ ਭਾਰਤ ਦੀ ਯੂਰੀਆ ਉਤਪਾਦਨ ਨੂੰ ਲੈ ਕੇ ਨੀਤੀ?
  • india and tanzania review trade  defence at 3rd foreign office consultations
    ਭਾਰਤ ਤੇ ਤਨਜ਼ਾਨੀਆ ਨੇ ਤੀਜੀ FOC ਬੈਠਕ 'ਚ ਚਵਪਾਰ, ਰੱਖਿਆ ਤੇ ਡਿਜੀਟਲ ਸਬੰਧਾਂ ਦੀ ਕੀਤੀ ਸਮੀਖਿਆ
  • farmers staged a protest at chaulang toll plaza
    ਅਮਰੀਕਾ-ਭਾਰਤ ਕਰ ਮੁਕਤ ਵਪਾਰ ਸਮਝੌਤੇ ਦੇ ਵਿਰੋਧ 'ਚ ਕਿਸਾਨਾਂ ਨੇ ਚੌਲਾਂਗ ਟੋਲ ਪਲਾਜ਼ਾ 'ਤੇ ਦਿੱਤਾ ਧਰਨਾ
  • parents children transfers property
    ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ? ਜਾਣੋ ਕੀ ਹੈ ਕਾਨੂੰਨ
  • cash stolen during birthday party at jalandhar restaurant
    ਜਲੰਧਰ: ਜਨਮਦਿਨ ਦੀ ਪਾਰਟੀ ਦੌਰਾਨ ਪਿਆ ਭੜਥੂ! ਜਸ਼ਨ ਮਨਾਉਂਦੇ ਅਚਾਨਕ ਹੋਇਆ...
  • special trains will pass jalandhar till 6 for railway recruitment board exam
    ਰੇਲਵੇ ਭਰਤੀ ਬੋਰਡ ਪ੍ਰੀਖਿਆ ਦੇਣ ਵਾਲਿਆਂ ਲਈ ਅਹਿਮ ਖ਼ਬਰ!  3 ਤੋਂ 6 ਅਗਸਤ ਤੱਕ...
  • deadbody of unidentified person found on tanda road
    ਟਾਂਡਾ ਰੋਡ 'ਤੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
  • punjabi film   rehmat   among top 10 films nominated for world film awards
    ਪੰਜਾਬੀ ਫ਼ਿਲਮ 'ਰਹਿਮਤ' ਵਿਸ਼ਵ ਫ਼ਿਲਮ ਪੁਰਸਕਾਰ ਲਈ ਨਾਮਜ਼ਦ ਸਿਖਰਲੀਆਂ 10...
  • jalandhar gymkhana club handed over to officers  puda  s aca appointed secretary
    ਅਫ਼ਸਰਾਂ ਦੇ ਹਵਾਲੇ ਹੋਇਆ ਜਲੰਧਰ ਜਿਮਖਾਨਾ ਕਲੱਬ, ਪੁੱਡਾ ਦੇ ACA ਨੂੰ ਲਾਇਆ ਸੈਕਟਰੀ
  • big weather forecast for punjab till august 6
    ਪੰਜਾਬ 'ਚ 6 ਅਗਸਤ ਤੱਕ ਜਾਣੋ ਮੌਸਮ ਦੀ ਵੱਡੀ ਭਵਿੱਖਬਾਣੀ !
  • 50 people from sikh community return safely to india from iran
    ਈਰਾਨ ਤੋਂ ਸਿੱਖ ਭਾਈਚਾਰੇ ਦੇ 50 ਲੋਕ ਸੁਰੱਖਿਅਤ ਪਰਤੇ ਭਾਰਤ, ਮੋਦੀ ਤੇ ਜੈਵੀਰ...
  • punjab congress disciplinary committee
    ਪੰਜਾਬ ਕਾਂਗਰਸ ਦੇ ਵੱਡੇ ਆਗੂ 'ਤੇ ਹੋ ਗਈ ਕਾਰਵਾਈ, ਮੁਅੱਤਲੀ ਦੇ ਹੁਕਮ ਜਾਰੀ
Trending
Ek Nazar
wife caught with lover in objectionable circumstances

ਇਤਰਾਜ਼ਯੋਗ ਹਾਲਾਤ 'ਚ ਪਤਨੀ ਨੂੰ ਪ੍ਰੇਮੀ ਨਾਲ ਵੇਖ ਪਤੀ ਦੇ ਉੱਡੇ ਹੋਸ਼! ਫਿਰ ਪਤਨੀ...

heatwave in south korea

ਦੱਖਣੀ ਕੋਰੀਆ 'ਚ ਹੀਟਵੇਵ ਦਾ ਕਹਿਰ,  42.5 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ

ceuta migrant crisis

ਹੋਰ ਡੂੰਘਾ ਹੋਇਆ ਸੇਉਟਾ ਪ੍ਰਵਾਸੀ ਸੰਕਟ, ਮੌਤਾਂ ਦੀ ਗਿਣਤੀ 90 ਹੋਈ

indian community in china

ਚੀਨ 'ਚ ਭਾਰਤੀ ਭਾਈਚਾਰੇ ਨੇ ਵੀਜ਼ਾ ਅਤੇ ਸੋਸ਼ਲ ਮੀਡੀਆ ਸਬੰਧਤ ਚੁੱਕੇ ਮੁੱਦੇ

iran warns us

ਅਮਰੀਕਾ ਦੇ ਗੈਰ-ਕਾਨੂੰਨੀ ਹਮਲਿਆਂ ਖ਼ਿਲਾਫ਼ ਸਵੈ-ਰੱਖਿਆ ਦੇ ਸਾਰੇ ਰਾਹ ਖੁੱਲ੍ਹੇ :...

japan earthquake

ਜਾਪਾਨ ਭੂਚਾਲ: ਮਰਨ ਵਾਲਿਆਂ ਦੀ ਗਿਣਤੀ 35 ਤੋਂ ਪਾਰ, ਹਜ਼ਾਰਾਂ ਲੋਕ ਹਾਲੇ ਵੀ ਰਾਹਤ...

heavy rain 6 days weather

2, 3, 4, 5, 6, 7 ਅਗਸਤ ਨੂੰ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ...

trump halted planned attack on iran

ਟਰੰਪ ਨੇ ਈਰਾਨ 'ਤੇ ਯੋਜਨਾਬੱਧ ਹਮਲਾ ਰੋਕਿਆ, ਸਾਊਦੀ ਪ੍ਰਿੰਸ ਨੇ ਤਣਾਅ ਘਟਾਉਣ ਦੀ...

municipal council officer incident

ਨਗਰ ਪ੍ਰੀਸ਼ਦ ਦੇ ਕਾਰਜਕਾਰੀ ਅਧਿਕਾਰੀ ਦਾ ਗੋਲੀਆਂ ਮਾਰ ਕਰ 'ਤਾ ਕਤਲ, ਔਰੰਗਾਬਾਦ...

abandoned at an orphanage at birth she later became the tragedy queen

ਜਨਮ ਲੈਂਦੇ ਹੀ ਪਿਓ ਛੱਡ ਆਇਆ ਸੀ ਅਨਾਥ ਆਸ਼ਰਮ, ਫਿਰ ਇੰਝ ਬਣੀ ਹਿੰਦੀ ਸਿਨੇਮਾ ਦੀ...

biker and content creator

ਬਾਈਕਰ ਤੇ ਕੰਟੈਂਟ ਕ੍ਰਿਏਟਰ ਦੀ ਸੜਕ ਹਾਦਸੇ 'ਚ ਮੌਤ, ਜਿਸ ਬਾਈਕ ਨਾਲ ਕਮਾਇਆ ਨਾਮ...

major accident happened to a person suddenly talking on mobile jalandhar

ਜਲੰਧਰ: ਮੋਬਾਇਲ 'ਤੇ ਗੱਲ ਕਰਦੇ ਅਚਾਨਕ ਵਿਅਕਤੀ ਨਾਲ ਵਾਪਰਿਆ ਵੱਡਾ ਹਾਦਸਾ, ਮਿਲੀ...

a speeding car ran over laborers sitting by the roadside

ਜਲੰਧਰ 'ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ! ਸੜਕ ਕਿਨਾਰੇ ਬੈਠੇ ਮਜ਼ਦੂਰਾਂ ਨੂੰ ਕੁਚਲਿਆ

this bollywood star became   vibhishan   in   ramayana

'ਰਾਮਾਇਣ' 'ਚ 'ਵਿਭੀਸ਼ਨ' ਬਣਿਆ ਇਹ ਬਾਲੀਵੁੱਡ ਸਟਾਰ, ਨਹੀਂ ਲਿਆ ਇੱਕ ਵੀ...

60 000 migrants crossed into spanish territory of ceuta

ਸਪੇਨ 'ਚ 60,000 ਤੋਂ ਵੱਧ ਪ੍ਰਵਾਸੀਆਂ ਨੇ ਕੀਤੀ ਘੁਸਪੈਠ, ਬਾਰਡਰ 'ਤੇ ਫੌਜ ਨੇ...

petrol diesel  price

ਕਟੌਤੀ ਦੇ ਨਾਂ 'ਤੇ ਮਜ਼ਾਕ, 12 ਪੈਸੇ ਸਸਤਾ ਹੋਇਆ ਪੈਟਰੋਲ, ਪਾਕਿ ਸਰਕਾਰ ਦੀ...

heavy rains alert

ਪਹਿਲੀ ਅਗਸਤ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ ਅਲਰਟ ਜਾਰੀ

coal miine iincident

ਪਾਕਿਸਤਾਨ 'ਚ ਕੋਲਾ ਖਾਨ 'ਚ ਧਮਾਕਾ ; 34 ਮਜ਼ਦੂਰਾਂ ਦੀ ਮੌਤ, ਬਚਾਅ ਕਾਰਜ ਜਾਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • education budget
      ਸਿੱਖਿਆ ਲਈ ਘਟਦਾ ਬਜਟ ਚਿੰਤਾਜਨਕ
    • synthesis of folk culture and slang
      ਲੋਕ ਸੰਸਕ੍ਰਿਤੀ ਅਤੇ ਗਾਲ੍ਹਾਂ ਦਾ ਤਾਲਮੇਲ
    • social media meta
      ‘ਮੈਟਾ’ ਜੂਝ ਰਿਹਾ ਸੋਸ਼ਲ ਮੀਡੀਆ ਨਾਲ ਜੁੜੇ ਮੁਕੱਦਮਿਆਂ ਦੇ ਪਹਾੜ ਨਾਲ
    • punjab congress rift
      ਪੰਜਾਬ ਕਾਂਗਰਸ ਬੁਰੀ ਤਰ੍ਹਾਂ ਖਿੰਡਾਅ ਦੀ ਸ਼ਿਕਾਰ
    • drug and gold smuggling growing at airports
      ‘ਹਵਾਈ ਅੱਡਿਆਂ ’ਤੇ ਵਧ ਰਹੀ’ ਨਸ਼ਿਆਂ ਅਤੇ ਸੋਨੇ ਦੀ ਸਮਗਲਿੰਗ!
    • urea production in india
      ਕੀ ਹੈ ਭਾਰਤ ਦੀ ਯੂਰੀਆ ਉਤਪਾਦਨ ਨੂੰ ਲੈ ਕੇ ਨੀਤੀ?
    • ludhiana satellite city
      ਕਿਉਂ ਨਾ ਲੁਧਿਆਣੇ ਨਾਲ ਲੱਗਦਾ ਨਵਾਂ ਸੈਟੇਲਾਈਟ ਸ਼ਹਿਰ ਵਿਕਸਤ ਹੋਵੇ?
    • cjp fir supreme court
      ਕਾਕਰੋਚ ਦੇ ਵਿਰੁੱਧ ਐੱਫ. ਆਈ. ਆਰ. ਰੱਦ ਹੋਣ ਦੇ ‘ਸੁਪਰੀਮ ਹੁਕਮ’ ਦਾ ਵਿਆਪਕ ਪ੍ਰਭਾਵ
    • gen z protest
      ਲਾਠੀ ਅਤੇ ਲੋਕਤੰਤਰ : ਜਨਰੇਸ਼ਨ ਜ਼ੈੱਡ ਨੇ ਦਿਖਾਇਆ ਰਾਹ
    • tragic deaths due to drowning
      ਪਾਣੀ ’ਚ ਡੁੱਬਣ ਨਾਲ ਹੋ ਰਹੀਆਂ ਦਰਦਨਾਕ ਮੌਤਾਂ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +