ਅੱਜ ਜਿਨ੍ਹਾਂ ਨੂੰ ਗਾਲ੍ਹਾਂ ਕਿਹਾ ਜਾ ਰਿਹਾ ਹੈ, ਉਹ ਗਾਲ੍ਹਾਂ ਹਨ ਹੀ ਨਹੀਂ। ਗਾਲ੍ਹਾਂ ਤਾਂ ਭਾਰਤੀ ਪ੍ਰੰਪਰਾ ’ਚ ਸਹਜ-ਸੁਭਾਵਿਕ ਪ੍ਰਵਾਨਿਤ ਰਹੀਆਂ ਹਨ। ਮਿਥਿਲਾ ’ਚ ਰਾਮ ਵਿਆਹ ਦੇ ਸਮੇਂ ਦੀਆਂ ਪ੍ਰੰਪਰਾਗਤ ਗਾਰੀਆਂ ਅਜੇ ਵੀ ਗਾਈਆਂ ਜਾਂਦੀਆਂ ਹਨ। ਅੱਜ ਵੀ ਵਿਆਹ ਦੇ ਸਮੇਂ ਗਾਰੀ ਗੀਤਾਂ ਦਾ ਵਿਸ਼ੇਸ਼ ਮਹੱਤਵ ਹੈ। ਜਿਵੇਂ ਵਿਆਹ ਦੇ ਗੀਤਾਂ ’ਚ ਪੰਡਿਤ-ਪੁਰੋਹਿਤ ਹੀ ਨਿਸ਼ਾਨੇ ’ਤੇ ਰਹਿੰਦੇ ਹਨ ਪਰ ਕੋਈ ਬੁਰਾ ਨਹੀਂ ਮੰਨਦਾ। ਇਨ੍ਹਾਂ ਗੀਤਾਂ ਦਾ ਮੁੱਖ ਸੁਰ ਮਜ਼ਾਕ/ਉਪਹਾਸ ਦਾ ਰਹਿੰਦਾ ਹੈ, ਕਿਤੇ-ਕਿਤੇ ਇਹ ਅਸ਼ਲੀਲਤਾ ਦੀ ਦਹਿਲੀਜ਼ ’ਤੇ ਵੀ ਪੈਰ ਰੱਖਦੀਆਂ ਦਿਖਾਈ ਦਿੰਦੀਆਂ ਹਨ ਪਰ ਜਿਨ੍ਹਾਂ ਪ੍ਰਸਥਿਤੀਆਂ ਅਤੇ ਵਿਆਹ ਦੇ ਜਿਸ ਵਾਤਾਵਰਣ ’ਚ ਇਹ ਗੀਤ ਗਾਏ ਜਾਂਦੇ ਹਨ, ਉਹ ਸਾਲਾਂ ਤੋਂ ਭਾਰਤੀ ਪ੍ਰੰਪਰਾ ’ਚ ਪ੍ਰਵਾਨਿਤ ਰਹੇ ਹਨ।
ਕੁਝ ਉਸੇ ਤਰ੍ਹਾਂ ਬਿਹਾਰ ਦੇ ਕਈ ਖੇਤਰਾਂ ’ਚ ਗਾਲ੍ਹ ਆਮ ਗੱਲਬਾਤ ’ਚ ਟੇਕ ਵਾਂਗ ਆਉਂਦੀ ਹੈ ਪਰ ਇਹ ਗਾਲ੍ਹਾਂ ਇੰਨੇ ਸਹਜ ਭਾਵ ਨਾਲ ਆਉਂਦੀਆਂ ਹਨ ਕਿ ਕੱਢਣ ਵਾਲੇ ਨੂੰ ਅਹਿਸਾਸ ਹੀ ਨਹੀਂ ਹੋ ਪਾਉਂਦਾ ਕਿ ਉਹ ਗਾਲ੍ਹ ਵੀ ਕੱਢ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਗਾਲ੍ਹਾਂ ’ਚ ਜੋ ਸੈਕਸੁਅਲ ਕੰਟੈਂਟ ਹੁੰਦਾ ਹੈ, ਉਹ ਉੱਚਾਰਨ ’ਚ ਨਹੀਂ ਆਉਂਦਾ; ਜਿਵੇਂ ਬਿਹਾਰ ਦੇ ਕਈ ਹਿੱਸਿਆਂ ’ਚ ‘ਮਤਤੋਰੀ ਮਾਏ’ ਸਹਜ ਭਾਵ ਨਾਲ ਕਿਹਾ ਜਾਂਦਾ ਹੈ। ਕੁਝ ਖੇਤਰਾਂ ’ਚ ‘ਬਰਗਾਹੀ ਭਾਏ’ ਗੱਲਬਾਤ ’ਚ ਆਉਂਦੇ ਰਹਿੰਦੇ ਹਨ। ਕੋਈ ਇਨ੍ਹਾਂ ਦੇ ਡੂੰਘੇ ਅਰਥਾਂ ’ਚ ਨਹੀਂ ਜਾਂਦਾ, ਉੱਚਾਰਨ ’ਚ ਅਸ਼ਲੀਲਤਾ ਨਹੀਂ ਦਿਸਦੀ ਤਾਂ ਕਿਸੇ ਨੂੰ ਕੋਈ ਇਤਰਾਜ਼ ਵੀ ਕਦੇ ਨਹੀਂ ਹੁੰਦਾ।
ਹਾਂ, ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਾਮਲਾ ਜਦੋਂ ਲੜਾਈ-ਝਗੜਿਆਂ ਦਾ ਹੋਵੇ ਤਾਂ ਗਾਲ੍ਹਾਂ ਦੇ ਵੀ ਤੇਵਰ ਬਦਲ ਜਾਂਦੇ ਹਨ। ਖ਼ਾਸ ਕਰ ਕੇ ਝਗੜਿਆਂ ਦੌਰਾਨ ਕੁਝ ਸਮੂਹਾਂ ’ਚ ਗਾਲ੍ਹਾਂ ’ਚ ਨਵੀਨਤਾ ਵੀ ਦੇਖੀ ਜਾਂਦੀ ਹੈ। ਇਸ ਦੇ ਬਾਵਜੂਦ ਸੱਚ ਇਹੀ ਹੈ ਕਿ ਗਾਲ੍ਹਾਂ ’ਚ ਨਵੀਨਤਾ ਸਾਡੇ ਆਮ ਸੁਭਾਅ ’ਚ ਨਹੀਂ ਹੈ। ਵੈਸੇ ਵੀ ਆਮ ਤੌਰ ’ਤੇ ਘਰਾਂ ’ਚ ਤਾਂ ਅੱਜ ਵੀ ਬੱਚਿਆਂ ਨੂੰ ‘ਸਾਲ਼ਾ’ ਬੋਲਣ ਤੱਕ ਦੀ ਇਜਾਜ਼ਤ ਨਹੀਂ ਮਿਲਦੀ। ਗਾਲ੍ਹਾਂ ਆਮ ਤੌਰ ’ਤੇ ਦੋਸਤਾਂ ਨਾਲ ਸਿੱਖੀਆਂ ਜਾਂਦੀਆਂ ਹਨ ਅਤੇ ਫਿਰ ਦੋਸਤਾਂ ਨਾਲ ਇਹ ਥੋੜ੍ਹਾ ਰਚ-ਵੱਸ ਵੀ ਜਾਂਦੀਆਂ ਹਨ। ਆਮ ਤੌਰ ’ਤੇ ਹਿੰਦੀ ਸਮਾਜ ’ਚ ਜੋ ਗਾਲ੍ਹਾਂ ਅੱਜ ਵੀ ਪ੍ਰਚਲਿਤ ਹਨ, ਉਹ ਇਕ ਸ਼ਬਦ ਦੀਆਂ ਹੁੰਦੀਆਂ ਹਨ— ਆਮ ਤੌਰ ’ਤੇ 5 ਅੱਖਰ, ਜੋ ਉੱਚਾਰਨ ਦੇ ਸਮੇਂ ਘਟਦੇ-ਘਟਦੇ 3 ਅੱਖਰਾਂ ’ਚ, ਕਦੇ-ਕਦੇ 2 ਅੱਖਰਾਂ ’ਚ ਸਿਮਟ ਜਾਂਦੇ ਹਨ। ਸ਼ਾਇਦ ਇਸ ਲਈ ਕਿ ਕੋਸ਼ਿਸ਼ ਰਹਿੰਦੀ ਹੈ ਕਿ ਗਾਲ੍ਹਾਂ ਪਹੁੰਚ ਵੀ ਜਾਣ ਅਤੇ ਉਨ੍ਹਾਂ ਸ਼ਬਦਾਂ ਦੇ ਉੱਚਾਰਨ ਤੋਂ ਬਚੇ ਵੀ ਰਹੀਏ। ਇੱਥੇ ਗਾਲ੍ਹਾਂ ਸ਼ੁਰੂ ਹੁੰਦੇ ਹੀ ਖ਼ਤਮ ਹੋ ਜਾਂਦੀਆਂ ਹਨ।
ਇਸ ਦੇ ਉਲਟ ਜੰਤਰ-ਮੰਤਰ ਦੇ ਪੋਸਟਰਾਂ ਨੂੰ ਦੇਖੋ, ਜੋ ਪ੍ਰਦਰਸ਼ਨਕਾਰੀ ਆਪਣੇ ਹੱਥਾਂ ’ਚ ਚੁੱਕੀ ਅਤੇ ਛਾਤੀ ਨਾਲ ਲਗਾਈ ਕੈਮਰੇ ਲਈ ਪ੍ਰਦਰਸ਼ਿਤ ਕਰ ਰਹੇ ਸਨ। ਉਨ੍ਹਾਂ ’ਚ ਕੋਈ ਸਿੱਧੀ ਗਾਲ੍ਹ ਤਾਂ ਕਦੇ ਦੇਖੀ ਹੀ ਨਹੀਂ ਜਾ ਸਕੀ, ਜੋ ਭਾਰਤੀ ਸਮਾਜ ’ਚ ਪ੍ਰਚਲਨ ’ਚ ਹੈ। ਜ਼ਿਆਦਾਤਰ ਪੋਸਟਰਾਂ ’ਤੇ ਕੁਝ ਵੈਸਾ ਹੀ ਬਣਿਆ-ਲਿਖਿਆ ਦਿਸ ਰਿਹਾ ਸੀ, ਜੋ ਪਹਿਲਾਂ ਰੇਲਗੱਡੀਆਂ ਅਤੇ ਜਨਤਕ ਸ਼ੌਚਾਲਿਆਂ ਦੀਆਂ ਕੰਧਾਂ ’ਤੇ ਦੇਖਣ ਨੂੰ ਮਿਲਦਾ ਸੀ। ਵਿਕਰਿਤ ਸੈਕਸ ਵਰਣਨ ਨੂੰ ਅਸੀਂ ਗਾਲ੍ਹ ਦੀ ਸ਼੍ਰੇਣੀ ’ਚ ਰੱਖ ਹੀ ਨਹੀਂ ਸਕਦੇ। ਪ੍ਰਦਰਸ਼ਨਕਾਰੀ ਜਿਸ ਵਿਸਥਾਰ ਨਾਲ ਅਤੇ ਸੁਆਦ ਲੈ ਕੇ ‘ਬਲੋਅ ਜੌਬ’ ਅਤੇ ‘ਹੈਂਡ ਜੌਬ’ ਨੂੰ ਵਰਣਿਤ ਕਰ ਰਹੇ ਸੀ, ਉਹ ‘ਸੈਕਸੁਅਲ ਪਰਵਰਜ਼ਨ’ ਦਾ ਪ੍ਰਗਟਾਵਾ ਹੀ ਕਹੀ ਜਾ ਸਕਦੀ ਹੈ। ਗਾਲ੍ਹਾਂ ਕੱਢਦੇ ਹੋਏ ਕੋਈ ਆਨੰਦਿਤ ਨਹੀਂ ਹੁੰਦਾ, ਪਰ ਉਨ੍ਹਾਂ ਨੂੰ ਪਰਵਰਟਿਡ ਇਸੇ ਲਈ ਕਿਹਾ ਜਾ ਸਕਦਾ ਹੈ ਕਿ ਉਹ ਆਪਣੇ ਬਾਰੇ ਕਹਿੰਦੇ ਹੋਏ ਆਨੰਦਿਤ ਹੋ ਰਹੇ ਸਨ। ਬਾਕੀ ਤਾਂ ਜੋ-ਜੋ ਪ੍ਰਧਾਨ ਮੰਤਰੀ ਨੂੰ ਸੱਦਾ ਦਿੱਤਾ ਜਾ ਰਿਹਾ ਸੀ, ਉਸ ਨੂੰ ਕਿਸੇ ਅਖ਼ਬਾਰ ਦੇ ਪੰਨੇ ’ਤੇ ਤਾਂ ਜਗ੍ਹਾ ਮਿਲ ਹੀ ਨਹੀਂ ਸਕਦੀ। ਸਭ ਕੁਝ ਕਰੂਪ । ਕੀ ਹਜ਼ਾਰਾਂ ਦੀ ਭੀੜ ਦੇ ਸਾਹਮਣੇ ਨੰਗੇ ਇਸ਼ਾਰੇ ਸਹਜ ਹਨ? ਮਨੋਵਿਗਿਆਨੀ/ਮਨੋਚਿਕਿਤਸਕ ਦੱਸਣ ਫਿਰ ਪਰਵਰਜ਼ਨ ਕੀ ਹੈ? ਕੀ ਅਸੀਂ ਕਿਸੇ ਨੂੰ ਇਜਾਜ਼ਤ ਦੇਵਾਂਗੇ ਕਿ ਕਿਸੇ ਮਾਲ ’ਚ ਨੰਗਾ ਖੜ੍ਹਾ ਹੋ ਜਾਵੇ?
ਕੁਝ ਗਿਆਨੀ ਸੱਜਣ ਸਵਾਲ ਉਠਾ ਰਹੇ ਹਨ ਕਿ ਲੋਕਾਂ ਨੂੰ ਇਤਰਾਜ਼ ਇਸ ਲਈ ਹੋ ਰਿਹਾ ਹੈ ਕਿ ਗਾਲ੍ਹਾਂ ਕੁੜੀਆਂ ਨੇ ਕੱਢੀਅਾਂ। ਅਜੀਬ ਸਮਝ ਹੈ! ਕੁਝ ਸਾਲ ਪਹਿਲਾਂ ਇਕ ਫਿਲਮ ਆਈ ਸੀ— ‘ਪਾਰਚਡ’ । ਆਪਣੇ ਕਥਿਤ ਬੋਲਡ ਵਿਸ਼ੇ ਅਤੇ ਨਗਨਤਾ ਦੇ ਕਾਰਨ ਕਾਫ਼ੀ ਚਰਚਾ ’ਚ ਰਹੀ ਸੀ। ਉਸ ਫਿਲਮ ’ਚ ਆਜ਼ਾਦੀ ਦੀਆਂ ਚਾਹਵਾਨ 3 ਔਰਤਾਂ ਪਹਾੜੀ ਦੀ ਚੋਟੀ ’ਤੇ ਬੈਠ ਕੇ ਵਿਚਾਰ ਕਰਦੀਆਂ ਹਨ ਕਿ ਸਾਰੀਆਂ ਗਾਲ੍ਹਾਂ ਔਰਤਾਂ ਨੂੰ ਲੈ ਕੇ ਹੀ ਕਿਉਂ ਦਿੱਤੀਆਂ ਜਾਂਦੀਆਂ ਹਨ। ਉਹ ਤੈਅ ਕਰਦੀਆਂ ਹਨ ਕਿ ਹੁਣ ਉਹ ਮਰਦਾਂ ਨੂੰ ਲੈ ਕੇ ਗਾਲ੍ਹਾਂ ਕੱਢਣਗੀਆਂ। ਫਿਲਮ ਦੇਖੇ ਸਾਲ ਬੀਤ ਗਏ ਪਰ ਮੈਂ ਅੱਜ ਤੱਕ ਨਹੀਂ ਸਮਝ ਸਕਿਆ ਕਿ ਇਸ ਬਦਲਾਅ ਨਾਲ ਗਾਲ੍ਹ ਕਿਵੇਂ ਬਦਲ ਗਈ? ਅਸਲ ’ਚ ਜੈਂਡਰ-ਮੁਕਤ ਗਾਲ੍ਹ ਜਿਹੀ ਗੱਲ ਇਸੇ ਤਰ੍ਹਾਂ ਦੀ ਫਜ਼ੂਲ ਅਤੇ ਨਿਰਰਥਕ ਪਰਿਕਲਪਨਾ ਹੈ, ਜੋ ਮਾਨਸਿਕ ਬੀਮਾਰਾਂ ਦੇ ਪਰਵਰਜ਼ਨ ਨੂੰ ਸੰਤੁਸ਼ਟ ਕਰ ਸਕਦੀ ਹੈ, ਬਸ।
ਜੋ ਵੀ ਜੰਤਰ-ਮੰਤਰ ’ਤੇ ਦੇਖਿਆ-ਸੁਣਿਆ ਗਿਆ, ਉਸ ਨੂੰ ਜਨਰੇਸ਼ਨ-ਜ਼ੈੱਡ ਦੀ ਭਾਸ਼ਾ ਜਾਂ ਕ੍ਰਾਂਤੀ ਦੀ ਭਾਸ਼ਾ ਜਾਂ ਗੁੱਸੇ ਦਾ ਪ੍ਰਗਟਾਵਾ ਕਹਿ ਕੇ ਬਿਲਕੁਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਨਾ ਹੀ ਠਹਿਰਾਇਆ ਜਾਣਾ ਚਾਹੀਦਾ ਹੈ। ਜੋ ਇਸ ਨੂੰ ਜਨਰੇਸ਼ਨ-ਜ਼ੈੱਡ ਦੀ ਭਾਸ਼ਾ ਬੋਲ ਰਹੇ ਹਨ, ਅਸਲ ’ਚ ਉਹ ਜਨਰੇਸ਼ਨ-ਜ਼ੈੱਡ ਨੂੰ ਜਾਣਦੇ ਹੀ ਨਹੀਂ। ਇਹ ਮਾਨਸਿਕ ਬੀਮਾਰਾਂ ਦੀ ਭਾਸ਼ਾ ਹੈ, ਇਸ ਨੂੰ ਇਸੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ।
-ਵਿਨੋਦ ਅਨੁਪਮ
vinodanupam@yahoo.co.in
‘ਮੈਟਾ’ ਜੂਝ ਰਿਹਾ ਸੋਸ਼ਲ ਮੀਡੀਆ ਨਾਲ ਜੁੜੇ ਮੁਕੱਦਮਿਆਂ ਦੇ ਪਹਾੜ ਨਾਲ
NEXT STORY