Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 25, 2026

    9:06:59 PM

  • raksha bandhan 2026

    ਰੱਖੜੀ 2026: ਭੈਣਾਂ ਨੂੰ ਭਰਾਵਾਂ ਦੇ ਗੁੱਟ 'ਤੇ...

  • big action in punjab

    ਵੱਡੀ ਖ਼ਬਰ: ਪੰਜਾਬ ਦੇ ਇਸ ਪਿੰਡ 'ਚੋਂ 200 ਕਰੋੜ...

  • punjab boy kharar

    ਦੋਸਤਾਂ ਨਾਲ ਚੰਡੀਗੜ੍ਹ ਘੁੰਮਣ ਗਏ ਮੁੰਡੇ ਦੀ ਗੋਲ਼ੀ...

  • uae work

    ਸਿਵਲ ਕਾਰੀਗਰਾਂ ਲਈ ਬਹੁਤ ਘੱਟ ਖ਼ਰਚੇ 'ਚ UAE 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪੰਜਾਬ ਕਾਂਗਰਸ ਬੁਰੀ ਤਰ੍ਹਾਂ ਖਿੰਡਾਅ ਦੀ ਸ਼ਿਕਾਰ

BLOG News Punjabi(ਬਲਾਗ)

ਪੰਜਾਬ ਕਾਂਗਰਸ ਬੁਰੀ ਤਰ੍ਹਾਂ ਖਿੰਡਾਅ ਦੀ ਸ਼ਿਕਾਰ

  • Edited By Anmol Tagra,
  • Updated: 30 Jul, 2026 07:26 PM
Blog
punjab congress rift
  • Share
    • Facebook
    • Tumblr
    • Linkedin
    • Twitter
  • Comment

ਭਾਰਤੀ ਰਾਸ਼ਟਰੀ ਕਾਂਗਰਸ ਦੀ ਹਾਈਕਮਾਨ ਨੇ ਪੰਜਾਬ ਦੇ ਚੋਣ ਮੈਦਾਨ ’ਚ ਉੱਤਰਨ ਤੋਂ ਪਹਿਲਾਂ ਕਾਂਗਰਸ ਨੂੰ ਯੋਜਨਾਬੱਧ ਅਤੇ ਸੁਚੱਜੇ ਢੰਗ ਨਾਲ ਸੰਗਠਿਤ ਕਰਨ ਲਈ ਕੁਝ ਮਹੱਤਵਪੂਰਨ ਕਮੇਟੀਆਂ ਦਾ ਗਠਨ ਕੀਤਾ, ਜਿਸ ’ਚ ਆਪਣੇ ਮਹਾਰਥੀਆਂ ਅਤੇ ਰਾਜਨੀਤੀ ’ਚ ਡੂੰਘਾ ਤਜਰਬਾ ਰੱਖਣ ਵਾਲੇ ਧੁਰੰਧਰ ਨੇਤਾਵਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ, ਤਾਂ ਜੋ ਉਹ ਉਨ੍ਹਾਂ ਨੂੰ ਖ਼ੂਬਸੂਰਤ ਤਰੀਕੇ ਨਾਲ ਸਿਰੇ ਚਾੜ੍ਹ ਕੇ ਕਾਂਗਰਸ ਨੂੰ ਪੰਜਾਬ ’ਚ ਸੱਤਾਧਾਰੀ ਕਰ ਸਕਣ ਅਤੇ ਲੋਕਾਂ ਦੇ ਜਜ਼ਬਾਤਾਂ ਦੀ ਤਰਜ਼ਮਾਨੀ ਕਰ ਕੇ ਪੰਜਾਬ ’ਚ ਅਮਨ, ਖ਼ੁਸ਼ਹਾਲੀ ਅਤੇ ਵਿਕਾਸ ਦੀਆਂ ਨੀਤੀਆਂ ਨੂੰ ਅਮਲੀਜਾਮਾ ਪਹਿਨਾ ਸਕਣ ਪਰ ਕੁਝ ਦਿਨਾਂ ਬਾਅਦ ਪੰਜਾਬ ਕਾਂਗਰਸ ਦੇ ਇਕ ਵੱਡੇ ਗੁੱਟ ਨੇ ਸਰਵਸੰਮਤੀ ਨਾਲ ਇਹ ਫ਼ੈਸਲਾ ਲਿਆ ਕਿ ਉਹ ਨਾ ਤਾਂ ਪ੍ਰਦੇਸ਼ ਪ੍ਰਧਾਨ ਦੀ ਅਗਵਾਈ ’ਚ ਵਿਸ਼ਵਾਸ ਰੱਖਦੇ ਹਨ ਅਤੇ ਨਾ ਹੀ ਉਸ ਦਾ ਸਮਰਥਨ ਕਰਨਗੇ। ਇਸ ਖ਼ਬਰ ਨੇ ਪੰਜਾਬ ਦੇ ਹੋਰਨਾਂ ਨੇਤਾਵਾਂ ਅਤੇ ਵਰਕਰਾਂ ਨੂੰ ਮਾਯੂਸ ਹੀ ਨਹੀਂ ਕੀਤਾ, ਸਗੋਂ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਇਸ ਤੋਂ ਸਾਫ਼ ਹੋ ਗਿਆ ਕਿ ਕਾਂਗਰਸ ਬੁਰੀ ਤਰ੍ਹਾਂ ਖਿੰਡਾਅ (ਫੁੱਟ) ਦੀ ਸ਼ਿਕਾਰ ਹੈ।

ਹਕੀਕਤ ’ਚ ਪੰਜਾਬ ਕਾਂਗਰਸ ਦੇ ਲੰਮੇ ਇਤਿਹਾਸ ’ਚ ਪਹਿਲੀ ਵਾਰ ਕਾਂਗਰਸ ਦੇ ਇਕ ਵੱਡੇ ਗੁੱਟ ਨੇ ਹਾਈਕਮਾਨ ਨੂੰ ਪਾਰਟੀ ਹਿੱਤ ’ਚ ਸੁਝਾਅ ਦਿੱਤਾ ਹੈ, ਚੁਣੌਤੀ ਦਿੱਤੀ ਹੈ ਜਾਂ ਬਗ਼ਾਵਤ ਕੀਤੀ ਹੈ। ਇਸ ਗੁੱਟ ਦੇ ਸਾਰੇ ਨੇਤਾਵਾਂ ਨੇ ਪੰਜਾਬ ’ਚ ਹੀ ਨਹੀਂ, ਸਗੋਂ ਭਾਰਤ ਦੇ ਦੂਜੇ ਸੂਬਿਆਂ ’ਚ ਵੀ ਵੱਡੇ-ਵੱਡੇ ਅਹੁਦਿਆਂ ’ਤੇ ਸਨਮਾਨ ਹਾਸਲ ਕੀਤਾ ਹੈ ਅਤੇ ਠਾਠ-ਬਾਠ ਦੇ ਹਰ ਤਰ੍ਹਾਂ ਦੇ ਸਾਧਨਾਂ ਨਾਲ ਲੈਸ ਹੋਏ ਹਨ। ਜਦੋਂ ਪਿਛਲੇ ਸਾਢੇ ਚਾਰ ਸਾਲਾਂ ਤੋਂ ਪ੍ਰਦੇਸ਼ ਪ੍ਰਧਾਨ ਨੂੰ ਸਹਿਯੋਗ ਦੇ ਰਹੇ ਸਨ ਤਾਂ ਫਿਰ ਚੋਣਾਂ ਦੇ ਨੇੜੇ ਉਸ ਨੂੰ ਬਦਲਣ ਲਈ ਹਾਈਕਮਾਨ ’ਤੇ ਦਬਾਅ ਕਿਉਂ ਪਾਇਆ ਜਾਣ ਲੱਗਾ? ਇਹ ਮਨਸੂਬਾ ਸਮਝ ਤੋਂ ਪਰ੍ਹੇ ਹੈ, ਸ਼ੱਕੀ ਹੈ ਅਤੇ ਦਾਲ ’ਚ ਕੁਝ ਕਾਲਾ ਤਾਂ ਜ਼ਰੂਰ ਲੱਗਦਾ ਹੈ।

ਇਤਿਹਾਸ ਗਵਾਹ ਹੈ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਦੀ ਹਾਈਕਮਾਨ ਹੀ ਸਰਵਉੱਚ ਹੁੰਦੀ ਹੈ ਅਤੇ ਸੂਬਿਆਂ ’ਚ ਨਿਯੁਕਤੀਆਂ ਵੀ ਉਨ੍ਹਾਂ ਦੇ ਅਧਿਕਾਰ ਖੇਤਰ ’ਚ ਆਉਂਦੀਆਂ ਹਨ। ਕਈ ਵਾਰ ਉਹ ਸੂਬਿਆਂ ਦੇ ਨਾਮਵਰ ਨੇਤਾਵਾਂ ਨਾਲ ਸਲਾਹ-ਮਸ਼ਵਰਾ ਕਰ ਲੈਂਦੇ ਹਨ ਅਤੇ ਕਈ ਵਾਰ ਆਪਣੀ ਰਿਪੋਰਟ ਦੇ ਆਧਾਰ ’ਤੇ ਨੇਤਾਵਾਂ ਨੂੰ ਜ਼ਿੰਮੇਵਾਰੀਆਂ ਸੌਂਪਦੇ ਹਨ, ਜਿਨ੍ਹਾਂ ਨੂੰ ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਸੂਬੇ ਦੀ ਪਾਰਟੀ ਲੀਡਰਸ਼ਿਪ ਖ਼ੁਸ਼ੀ-ਖ਼ੁਸ਼ੀ ਪ੍ਰਵਾਨ ਕਰ ਲੈਂਦੀ ਹੈ। ਇਹੋ ਪਰੰਪਰਾ ਪਿਛਲੇ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ ਅਤੇ ਭਵਿੱਖ ’ਚ ਵੀ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ। ਕਾਂਗਰਸ ਭਾਰਤ ਦੀ 141 ਸਾਲ ਪੁਰਾਣੀ ਆਲੀਸ਼ਾਨ ਅਤੇ ਸ਼ਾਨਾਮੱਤੇ ਇਤਿਹਾਸ ਵਾਲੀ ਪਾਰਟੀ ਰਹੀ ਹੈ ਅਤੇ ਉਸ ਦੀ ਉੱਚ ਲੀਡਰਸ਼ਿਪ ਹੀ ਸੂਬਿਆਂ ਨਾਲ ਸਬੰਧਤ ਫ਼ੈਸਲੇ ਲੈਂਦੀ ਆਈ ਹੈ। ਇਹ ਫ਼ੈਸਲੇ ਸਿਆਸੀ ਤੌਰ ’ਤੇ ਫ਼ਾਇਦੇਮੰਦ ਰਹਿਣ ਜਾਂ ਨੁਕਸਾਨਦੇਹ, ਇਹ ਚਰਚਾ ਦਾ ਵਿਸ਼ਾ ਹੋ ਸਕਦਾ ਹੈ। ਇਕ ਗੁੱਟ ਦੇ ਦਬਾਅ ’ਚ ਜੇਕਰ ਹਾਈਕਮਾਨ ਗੋਡੇ ਟੇਕ ਦਿੰਦੀ ਹੈ ਤਾਂ ਫਿਰ ਦੂਜੇ ਸੂਬਿਆਂ ’ਚ ਵੀ ਅਜਿਹੀਆਂ ਬਗ਼ਾਵਤੀ ਸੁਰਾਂ ਉੱਠਣ ਲੱਗਣਗੀਆਂ, ਜੋ ਉਨ੍ਹਾਂ ਦੇ ਅਧਿਕਾਰ ਖੇਤਰ ਨੂੰ ਹੀ ਚੁਣੌਤੀ ਹੋਵੇਗੀ। ਜੇਕਰ ਕੋਈ ਮੰਗ ਜਾਇਜ਼ ਵੀ ਹੋਵੇ ਤਾਂ ਉਸ ਦਾ ਹੱਲ ਕਰਨ ਦਾ ਤਰੀਕਾ ਤਰਕਸੰਗਤ, ਸਮੇਂ ਦੇ ਅਨੁਕੂਲ ਅਤੇ ਮੌਜੂਦਾ ਹਾਲਾਤ ਦੀਆਂ ਜ਼ਰੂਰਤਾਂ ਮੁਤਾਬਕ ਹੋਵੇ। ਸਮੱਸਿਆ ਨੂੰ ਲਮਕਾਉਣਾ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ।

ਚੋਣਾਂ ’ਚ ਜਿੱਤ ਜਾਂ ਹਾਰ ਕੇਵਲ ਪ੍ਰਦੇਸ਼ ਪ੍ਰਧਾਨ ’ਤੇ ਨਿਰਭਰ ਨਹੀਂ ਕਰਦੀ, ਜੇਕਰ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਰਗਾ ਕਾਰਜਕੁਸ਼ਲ ਅਤੇ ਲੋਕਪ੍ਰਿਯ ਹੋਵੇ ਤਾਂ ਜਿੱਤ ਦਾ ਸਿਹਰਾ ਯਕੀਨਨ ਉਸੇ ਸਿਰ ਜਾਂਦਾ ਹੈ, ਨਹੀਂ ਤਾਂ ਪਾਰਟੀ ਦੇ ਸਾਰੇ ਉਮੀਦਵਾਰਾਂ ਦੀ ਕਾਰਜਪ੍ਰਣਾਲੀ, ਪਾਰਟੀ ਦੇ ਸੰਗਠਨਾਤਮਕ ਢਾਂਚੇ ਅਤੇ ਸਥਿਤੀਆਂ ’ਤੇ ਨਿਰਭਰ ਕਰਦਾ ਹੈ।

ਕਾਂਗਰਸ ਪਾਰਟੀ ਦੇ ਸੂਬਾਈ ਸੰਗਠਨਾਂ ’ਚ ਜੇਕਰ ਗੁੱਟਬੰਦੀ ਹੈ ਤਾਂ ਹਾਈਕਮਾਨ ਵੀ ਆਪਣੀਆਂ ਕਮੀਆਂ, ਕਮਜ਼ੋਰੀਆਂ ਅਤੇ ਗੁੱਟਾਂ ਨੂੰ ਉਤਸ਼ਾਹਿਤ ਕਰਨ ਦੀਆਂ ਗ਼ੈਰ-ਮਾਮੂਲੀ ਜ਼ਿੰਮੇਵਾਰੀਆਂ ਤੋਂ ਬਚ ਨਹੀਂ ਸਕਦੀ। ਪੰਡਿਤ ਨਹਿਰੂ ਅਤੇ ਸਰਦਾਰ ਪਟੇਲ ਦੇ ਸਮੇਂ ਵੀ 2 ਗੁੱਟ ਸਨ, ਪਰ ਦੋਹਾਂ ਦੇ ਮੁੱਖ ਉਦੇਸ਼ ਬਹੁਤ ਹਾਂਪੱਖੀ, ਸਿਰਜਣਾਤਮਕ ਅਤੇ ਰਚਨਾਤਮਕ ਸਨ।

ਉਹ ਪਾਰਟੀ ਹਿੱਤਾਂ ਤੋਂ ਉੱਪਰ ਉੱਠ ਕੇ ਰਾਸ਼ਟਰ ਦੇ ਹਿੱਤਾਂ ਨੂੰ ਹੀ ਸਰਵਉੱਚ ਮੰਨਦੇ ਸਨ। ਇਕ ਨੇ ਸਮੁੱਚੇ ਰਾਸ਼ਟਰ ਨੂੰ ਏਕਤਾ ਦੇ ਸੂਤਰ ’ਚ ਪਿਰੋਇਆ ਅਤੇ ਦੂਜੇ ਨੇ ਹਰ ਖੇਤਰ ’ਚ ਵਿਕਾਸ ਦੀ ਬੁਨਿਆਦ ਰੱਖੀ। ਮੌਜੂਦਾ ਸਮੇਂ ’ਚ ਧੜੇਬੰਦੀ ਨਿੱਜੀ ਸਵਾਰਥਾਂ ਤੱਕ ਸੀਮਤ ਹੁੰਦੀ ਜਾ ਰਹੀ ਹੈ ਜੋ ਅਤੀ ਵਿਨਾਸ਼ਕਾਰੀ ਸਾਬਤ ਹੋ ਰਹੀ ਹੈ। ਕਾਂਗਰਸ ਹਾਈਕਮਾਂਡ ਪਹਿਲਾਂ ਹੀ ਜਲਦਬਾਜ਼ੀ, ਧੜੇਬੰਦੀ ਅਤੇ ਚਾਪਲੂਸਾਂ ਦੇ ਸਲਾਹ-ਮਸ਼ਵਰੇ ਨਾਲ ਅਾਸਾਮ ਗੁਆ ਬੈਠੀ ਹੈ। ਹਰਿਆਣਾ ’ਚ ਜਿੱਤਦੀ-ਜਿੱਤਦੀ ਹਾਰ ਗਈ ਅਤੇ ਪੰਜਾਬ ’ਚ ਜਿਸ ਫੈਸਲੇ ਨੂੰ ਮਾਸਟਰ ਸਟ੍ਰੋਕ ਕਹਿੰਦੇ ਸਨ, ਉਹੀ ਕਾਂਗਰਸ ਨੂੰ ਲੈ ਡੁੱਬਿਆ ਅਤੇ ਪਾਰਟੀ ਵਿਧਾਨ ਸਭਾ ’ਚ 18 ਸੀਟਾਂ ਤੱਕ ਸੀਮਤ ਰਹਿ ਗਈ। ਇਹ ਜਾਣਦੇ ਹੋਏ ਵੀ ਕਿ ਯੁੱਧ ਦੇ ਮੈਦਾਨ ’ਚ ਘੋੜੇ ਨਹੀਂ ਬਦਲੇ ਜਾਂਦੇ, ਫਿਰ ਵੀ ਉਨ੍ਹਾਂ ਨੇ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਬਦਲ ਕੇ ਹਿਮਾਲਿਆ ਤੋਂ ਵੀ ਵੱਡੀ ਗਲਤੀ ਕੀਤੀ। ਹਕੀਕਤ ’ਚ ਅਜਿਹੇ ਲੋਕਪ੍ਰਿਯ ਨੇਤਾ ਨੂੰ ਬਦਲਣ ਦਾ ਨਾ ਸਮਾਂ ਠੀਕ ਸੀ ਅਤੇ ਨਾ ਹੀ ਫੈਸਲਾ, ਜਿਸ ਦਾ ਖਮਿਆਜ਼ਾ ਪਾਰਟੀ ਨੂੰ ਭੁਗਤਣਾ ਪਿਆ।

ਰਾਜਨੀਤੀ ਸ਼ਤਰੰਜ ਦੇ ਮੋਹਰਿਆਂ ਵਾਂਗ ਸ਼ਹਿ ਅਤੇ ਮਾਤ ਦੀ ਖੇਡ ਹੁੰਦੀ ਹੈ। ਮਾਮੂਲੀ ਗਲਤੀ ਨਾਲ ਕਈ ਵਾਰ ਬਾਦਸ਼ਾਹ ਵੀ ਮਾਰਿਆ ਜਾਂਦਾ ਹੈ। ਕਾਂਗਰਸ ਦੇ ਠੀਕ ਸਮੇਂ ’ਤੇ ਠੀਕ ਫੈਸਲੇ ਨਾ ਲੈਣ ਨਾਲ ਤਮਿਲਨਾਡੂ, ਬੰਗਾਲ, ਯੂ. ਪੀ. ਅਤੇ ਬਿਹਾਰ ਹੱਥੋਂ ਨਿਕਲ ਗਏ ਅਤੇ ਅੱਜ ਤੱਕ ਕਾਂਗਰਸ ਦੇ ਇਨ੍ਹਾਂ ਪ੍ਰਦੇਸ਼ਾਂ ’ਚ ਪੈਰ ਨਹੀਂ ਜੰਮੇ। ਹਕੀਕਤ ’ਚ ਕਾਂਗਰਸ ਦਾ ਜਥੇਬੰਦਕ ਅਤੇ ਕਾਰਜਾਤਮਕ ਢਾਂਚਾ ਬਹੁਤ ਕਮਜ਼ੋਰ ਹੋ ਚੁੱਕਾ ਹੈ। ਪ੍ਰਦੇਸ਼ਾਂ ਦੇ ਜਥੇਬੰਦਕ ਢਾਂਚੇ ਵੀ ਢਿੱਲੇ ਹੋ ਰਹੇ ਹਨ। ਦੇਸ਼ ’ਚ 90 ਕਰੋੜ ਵੋਟਰਾਂ ’ਚੋਂ ਅੱਧੀਆਂ ਔਰਤਾਂ ਹਨ, ਪ੍ਰੰਤੂ ਮਹਿਲਾ ਕਾਂਗਰਸ ਦਾ ਪ੍ਰਭਾਵ ਵੀ ਫਿੱਕਾ ਪੈ ਰਿਹਾ ਹੈ। ਯੂਥ ਕਾਂਗਰਸ, ਕਾਂਗਰਸ ਦਾ ਇਕ ਮੰਨਿਆ-ਪ੍ਰਮੰਨਿਆ ਅਤੇ ਸ਼ਕਤੀਸ਼ਾਲੀ ਫੋਰ ਫਰੰਟ ਸੀ, ਜੋ ਹੁਣ ਕਈ ਛੋਟੇ-ਛੋਟੇ ਸੌੜੇ ਗੁੱਟਾਂ ’ਚ ਵੰਡਿਆ ਹੋਇਆ ਹੈ। ਇਨ੍ਹਾਂ ’ਤੇ ਵੀ ਪ੍ਰਭਾਵਸ਼ਾਲੀ ਵਿਧਾਇਕਾਂ ਅਤੇ ਮੰਤਰੀਆਂ ਦਾ ਕੰਟਰੋਲ ਹੈ। ਇੰਟਕ ਕਾਂਗਰਸ ਦਾ ਇਕ ਵੱਡਾ ਹੀ ਸ਼ਕਤੀਸ਼ਾਲੀ ਵਰਗ ਸੀ, ਜਿਸ ’ਚ ਲੱਖਾਂ ਉਦਯੋਗਿਕ, ਵਪਾਰਕ ਅਤੇ ਖੇਤੀਬਾੜੀ ਖੇਤਰ ਨਾਲ ਸਬੰਧਤ ਮਜ਼ਦੂਰ ਹੁੰਦੇ ਸਨ ਜੋ ਹੁਣ ਆਪਣਾ ਵਜੂਦ ਗੁਆ ਚੁੱਕਾ ਹੈ। ਇਸੇ ਤਰ੍ਹਾਂ ਸੇਵਾ ਦਲ, ਜਿਸ ਦੇ ਮੁਖੀ ਕਦੇ ਪੰਡਿਤ ਨਹਿਰੂ ਸਨ, ਅੱਜ ਥੋੜ੍ਹੇ ਜਿਹੇ ਲੋਕਾਂ ਦੇ ਹੱਥਾਂ ਵਿਚ ਸਿਮਟ ਕੇ ਰਹਿ ਗਿਆ ਹੈ, ਜਦਕਿ ਆਰ. ਐੱਸ. ਐੱਸ. ਦੀਆਂ ਭਾਰਤ ਵਿਚ ਕਰੀਬ 80 ਹਜ਼ਾਰ ਦੇ ਲੱਗਭਗ ਸ਼ਾਖਾਵਾਂ ਹਨ, ਜੋ ਹਰ ਸਮੇਂ ਸਰਗਰਮ ਰਹਿੰਦੀਆਂ ਹਨ। ਭਾਵੇਂ ਕਾਂਗਰਸ ਕੋਲ ਅੱਜ ਵੀ ਕਰੋੜਾਂ ਕਰਮਚਾਰੀ/ਵਰਕਰ ਹਨ, ਪਰ ਉਨ੍ਹਾਂ ਨੂੰ ਏਕਤਾ ਦੇ ਸੂਤਰ ਵਿਚ ਬੰਨ੍ਹਣ ਵਾਲਿਆਂ ਦੀ ਭਾਰੀ ਕਮੀ ਹੈ।

‘ਆਪ’ ਸਰਕਾਰ ਮੁਫ਼ਤਖੋਰੀ ਦੇ ਨਾਂ ’ਤੇ ਆਪਣਾ ਵਜੂਦ ਬਣਾਏ ਹੋਏ ਹੈ। ਅਕਾਲੀ ਦਲ ਪਿਛਲੀਆਂ ਚੋਣਾਂ ’ਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਅਜੇ ਵੀ ਹਿਚਕੋਲੇ ਖਾ ਰਿਹਾ ਹੈ। ਭਾਜਪਾ ਇਤਿਹਾਸ ’ਚ ਪਹਿਲੀ ਵਾਰ ਆਪਣੇ ਦਮ ’ਤੇ ਚੋਣ ਲੜ ਕੇ ਕੁਝ ਨਵਾਂ ਕਰਨ ਲਈ ਵਚਨਬੱਧ ਹੈ। ਚੋਣਾਂ ਦੇ ਨੇੜੇ ਆਉਣ ’ਤੇ ਵੀ ਕਾਂਗਰਸ ਦੇ ਪੈਰ ਦੇਵਤਿਆਂ ਵਾਂਗ ਜ਼ਮੀਨ ਨੂੰ ਛੂੰਹਦੇ ਨਜ਼ਰ ਨਹੀਂ ਆ ਰਹੇ।

ਖ਼ੁਦਾ ਪੰਜਾਬ ਕਾਂਗਰਸ ’ਤੇ ਨਜ਼ਰ-ਏ-ਇਨਾਇਤ ਰੱਖੇ। ਇਸ ਸਬੰਧ ਵਿਚ ਇਕ ਸ਼ੇਅਰ ਨਜ਼ਰ ਕਰਦਾ ਹਾਂ :

ਆਦਮੀ ਖ਼ੁਦ ਕੋ ਕਭੀ ਯੂੰ ਭੀ ਸਜ਼ਾ ਦੇਤਾ ਹੈ,

ਅਪਨੇ ਦਾਮਨ ਸੇ ਖ਼ੁਦ ਸ਼ੋਲੋਂ ਕੋ ਹਵਾ ਦੇਤਾ ਹੈ।

ਮੁਝੇ ਉਸ ਸਿਆਸਤਦਾਨ ਕੀ ਸਿਆਸਤ ਪੇ ਤਰਸ ਆਤਾ ਹੈ,

ਜੋ ਅਪਨੇ ਮਫ਼ਾਦ ਕੇ ਲੀਏ ਪਾਰਟੀ ਹਿਤੋਂ ਕੋ ਕੁਰਬਾਨ ਕਰਤਾ ਹੈ।

- ਪ੍ਰੋ. ਦਰਬਾਰੀ ਲਾਲ

laldarbarilal@gmail.com
 

  • Punjab
  • Punjab Politics
  • Punjab Congress

‘ਹਵਾਈ ਅੱਡਿਆਂ ’ਤੇ ਵਧ ਰਹੀ’ ਨਸ਼ਿਆਂ ਅਤੇ ਸੋਨੇ ਦੀ ਸਮਗਲਿੰਗ!

NEXT STORY

Stories You May Like

  • car and bike collide 3 dead
    ਪੰਜਾਬ: ਕਾਰ ਤੇ ਬਾਈਕ ਵਿਚਾਲੇ ਹੋ ਗਈ ਸਿੱਧੀ ਟੱਕਰ, 3 ਨੌਜਵਾਨਾਂ ਦੀ ਗਈ ਜਾਨ
  • uttarakhand  cloudburst
    ਉੱਤਰਾਖੰਡ ’ਚ ਫਟਿਆ ਬੱਦਲ, ਰੁੜ੍ਹ ਗਿਆ ਪੁਲ, ਪੰਜਾਬ ਤੇ ਹਿਮਾਚਲ ’ਚ ਭਾਰੀ ਮੀਂਹ
  • 9 bills passed in punjab vidhan sabha
    ਪੰਜਾਬ ਵਿਧਾਨ ਸਭਾ ’ਚ 9 ਬਿੱਲ ਪਾਸ, ਹੰਗਾਮੇ ਦੌਰਾਨ ਕੁੱਝ ਬਿੱਲਾਂ ’ਤੇ ਨਹੀਂ ਹੋਈ ਬਹਿਸ
  • akali dal waris punjab de announces first candidate for 2027
    'ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ 2027 ਲਈ ਐਲਾਨਿਆ ਪਹਿਲਾ ਉਮਦੀਵਾਰ
  • power cut today
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ power cut
  • sourav ganguly and his wife receive death threats
    ਸਾਬਕਾ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਤੇ ਉਨ੍ਹਾਂ ਦੀ ਪਤਨੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ
  • 2 mega plans launched
    ਯੂਜ਼ਰਸ ਦੀ ਹੋ ਗਈ ਬੱਲੇ-ਬੱਲੇ ! 2 ਧਾਕੜ ਪਲਾਨ ਹੋ ਗਏ ਲਾਂਚ, ਮਿਲੇਗੀ ਆਪਣੀ ਮਰਜ਼ੀ ਦੀ ਡਾਟਾ ਲਿਮਿਟ
  • us blockade in hormuz
    ਹੋਰਮੁਜ਼ ’ਚ ਅਮਰੀਕਾ ਦੀ ‘ਮਹਾਘੇਰਾਬੰਦੀ’, ਉਤਾਰੇ 20 ਜੰਗੀ ਬੇੜੇ
  • hdfc bank transformation benefits over 37 lakh people in punjab
    ਐੱਚ. ਡੀ. ਐੱਫ. ਸੀ. ਬੈਂਕ ਦੇ ‘ਪਰਿਵਰਤਨ’ ਤੋਂ ਪੰਜਾਬ ’ਚ 37 ਲੱਖ ਤੋਂ ਵਧੇਰੇ...
  • punjab bjp  bl santosh  bjp leader
    'ਆਪ' ਨੇ ਪੰਜਾਬ ਨੂੰ ਹਰ ਪੱਖੋਂ ਬਰਬਾਦ ਕੀਤਾ, ਭਾਜਪਾ ਬਣੇਗੀ ਪੰਜਾਬ ਦੀ ਆਵਾਜ਼ :...
  • punjab police officers strict orders
    ਪੰਜਾਬ ਪੁਲਸ ਦੇ ਇਨ੍ਹਾਂ ਦੋ ਅਧਿਕਾਰੀਆਂ 'ਤੇ ਹੋ ਗਈ ਕਾਰਵਾਈ, ਸਖ਼ਤ ਹੁਕਮ ਜਾਰੀ
  • randhawa masandan murder case
    ਰੰਧਾਵਾ-ਮਸੰਦਾਂ ਕਤਲ ਕਾਂਡ: ਪੱਥਰਾਂ ਨਾਲ ਕੁਚਲ ਕੇ ਬਜ਼ੁਰਗ ਦੀ ਹੱਤਿਆ, ਮਹਿਜ਼ 10...
  • anu mata withdrew from the nomination for the gymkhana elections
    ਬੀਮਾਰੀ ਕਾਰਨ ਅਨੂ ਮਾਟਾ ਨੇ ਜਿਮਖਾਨਾ ਚੋਣ ਤੋਂ ਨਾਮਜ਼ਦਗੀ ਲਈ ਵਾਪਸ, ਹਰਪ੍ਰੀਤ...
  • increased risk of diseases in punjab doctors issue advisory
    ਪੰਜਾਬ: ਇਨ੍ਹਾਂ ਬੀਮਾਰੀਆਂ ਦਾ ਵਧਿਆ ਖ਼ਤਰਾ! ਜਾਰੀ ਕੀਤੀ ਗਈ ਐਡਵਾਈਜ਼ਰੀ
  • unexpected happened to young man video reveals big secrets about girlfriend
    ਮੰਮੀ-ਡੈਡੀ ਮੈਨੂੰ ਮੁਆਫ਼ ਕਰ ਦੇਣਾ...ਨਾਜਾਇਜ਼ ਸੰਬੰਧਾਂ ਨੇ ਉਜਾੜਿਆ ਘਰ, ਵੀਡੀਓ...
  • 100 year old trees in punjab will become heritage trees
    ਪੰਜਾਬ 'ਚ 100 ਸਾਲ ਪੁਰਾਣੇ ਪਿੱਪਲ ਤੇ ਬੋਹੜ ਦੇ ਰੁੱਖਾਂ ਨੂੰ ਲੈ ਕੇ ਲਿਆ ਵੱਡਾ...
Trending
Ek Nazar
big relie to trump

ਟਰੰਪ ਨੂੰ ਰਾਹਤ, ਅਦਾਲਤ ਨੇ ਡਾਕ ਜ਼ਰੀਏ ਵੋਟ ਪਾਉਣ ਦੇ ਆਦੇਸ਼ ਨੂੰ ਅੱਗੇ ਵਧਾਉਣ ਦਾ...

former ceo of ainet agreed to pa

AiNet ਦੇ ਸਾਬਕਾ ਸੀਈਓ ਕਰਨਗੇ 1.8 ਮਿਲੀਅਨ ਡਾਲਰ ਦਾ ਭੁਗਤਾਨ

us imposed new sanctions on ira

ਅਮਰੀਕਾ ਨੇ 'ਆਪਰੇਸ਼ਨ ਇਕਨਾਮਿਕ ਆਊਟਕਾਸਟ' ਤਹਿਤ ਈਰਾਨ ਵਿਰੁੱਧ ਲਾਈਆਂ ਨਵੀਆਂ...

indian citizen arrested

ਸ਼੍ਰੀਲੰਕਾ 'ਚ ਦੋ ਭਾਰਤੀ ਗ੍ਰਿਫ਼ਤਾਰ, ਸਿਗਰਟਾਂ ਦੀ ਤਸਕਰੀ ਕਰਨ ਦੀ ਕੀਤੀ ਸੀ...

woman gives birth in hospital washroom

ਹਸਪਤਾਲ ਦੇ ਵਾਸ਼ਰੂਮ 'ਚ ਔਰਤ ਨੇ ਬੱਚੇ ਨੂੰ ਦਿੱਤਾ ਜਨਮ; ਪਾਕਿਸਤਾਨ ਦੇ ਹੈਲਥਕੇਅਰ...

new tariffs on china

ਚੀਨ 'ਤੇ ਨਵੇਂ ਟੈਰਿਫ ਲਗਾਉਣ ਦੀ ਤਿਆਰੀ 'ਚ ਟਰੰਪ

hindi film raaz

23 ਸਾਲ ਬਾਅਦ ਸਾਹਮਣੇ ਆਈ ਫਿਲਮ 'ਰਾਜ਼' ਦੀ 'ਭੂਤਨੀ'; ਪਛਾਣਨਾ ਵੀ ਹੋਇਆ ਮੁਸ਼ਕਲ,...

karare laddus amritsar

‘ਕਰਾਰੇ ਲੱਡੂ’ ਖਾਣ ਵਾਲੇ ਹੋ ਜਾਣ ਸਾਵਧਾਨ ! ਛਾਪਾ ਮਾਰਨ ਗਏ ਸਿਹਤ ਵਿਭਾਗ ਦੇ ਵੀ...

pakistani women need justice

ਪਾਕਿਸਤਾਨ 'ਚ ਔਰਤਾਂ ਨੂੰ ਸਿਰਫ਼ ਕਾਨੂੰਨ ਨਹੀਂ, ਸਗੋਂ ਨਿਆਂ ਦੀ ਲੋੜ

kangana ranaut on kriti sanon s ad

"ਕੋਈ ਕੁੜੀ ਬਿਕਨੀ ਪਾ ਕੇ ਭਰਾ ਨੂੰ ਰੱਖੜੀ ਕਿਉਂ ਬੰਨ੍ਹੇਗੀ?" ਕੰਗਨਾ ਰਣੌਤ ਨੇ...

hopes for rain

ਇੰਡੋਨੇਸ਼ੀਆ: ਜੰਗਲੀ ਅੱਗ ਵਿਚਕਾਰ ਮੀਂਹ ਦੀ ਆਸ 'ਚ ਹਜ਼ਾਰਾਂ ਮੁਸਲਮਾਨਾਂ ਨੇ...

canada us tariff announcement

ਕੈਨੇਡਾ ਅੱਜ ਕਰੇਗਾ ਅਮਰੀਕਾ ਵਿਰੁੱਧ ਜਵਾਬੀ ਟੈਰਿਫ ਦਾ ਐਲਾਨ

famous tv couple announces separation after 11 years of marriage

ਟੁੱਟਿਆ TV ਦੇ ਇਕ ਹੋਰ ਮਸ਼ਹੂਰ ਜੋੜੇ ਦਾ ਘਰ, ਵਿਆਹ ਦੇ 11 ਸਾਲ ਬਾਅਦ ਕੀਤਾ ਵੱਖ...

kashmera shah backs sunita ahuja amid govinda feud

'ਕੁਝ ਤਾਂ ਗ਼ਲਤ ਹੋਇਐ..!' ਮਾਮਾ ਗੋਵਿੰਦਾ ਨੂੰ ਛੱਡ ਸੁਨੀਤਾ ਦੇ ਹੱਕ 'ਚ ਨਿੱਤਰੀ...

diversity of sarees at times square

'ਟਾਈਮਜ਼ ਸਕੁਏਅਰ' 'ਤੇ ਭਾਰਤੀ ਪ੍ਰਵਾਸੀ ਔਰਤਾਂ ਨੇ ਸਾੜ੍ਹੀਆਂ ਦੀ ਵਿਭਿੰਨਤਾ ਕੀਤੀ...

himanshi khurana says she has proof against asim riaz

'ਮੈਂ ਖੋਲ੍ਹ ਦਿਆਂ 27 ਨਵੰਬਰ ਦੀ ਸਵੇਰ ਦੇ ਰਾਜ਼..?' ਆਸਿਮ ਦੇ ਦਾਅਵਿਆਂ 'ਤੇ...

70 year old producer  s dirty act with famous actress

'ਮੇਰੇ ਨਾਲ ਰਹੋ, ਮਾਲਾਮਾਲ ਕਰ ਦਿਆਂਗਾ...'; ਮਸ਼ਹੂਰ ਅਦਾਕਾਰਾ ਨਾਲ 70 ਸਾਲਾ...

horoscope astrology

ਅਗਲੇ ਮਹੀਨੇ ਬਣਨਗੇ 3 ਰਾਜਯੋਗ! ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀ ਚਮਕੇਗੀ ਕਿਸਮਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • youth power the biggest capital of developed india
      ਨੌਜਵਾਨ ਸ਼ਕਤੀ : ਵਿਕਸਿਤ ਭਾਰਤ ਦੀ ਸਭ ਤੋਂ ਵੱਡੀ ਪੂੰਜੀ
    • north korea  s growing closeness with russia
      ਉੱਤਰ ਕੋਰੀਆ ਦੀਆਂ ਰੂਸ ਅਤੇ ਹੁਣ ਦੱਖਣ ਕੋਰੀਆ ਨਾਲ ਵਧਦੀਆਂ ਨਜ਼ਦੀਕੀਆਂ!
    • every home healer
      ਪ੍ਰਧਾਨ ਮੰਤਰੀ ਮੋਦੀ ਦੇ ‘ਸਪਤਧਾਰਾ’ ਦ੍ਰਿਸ਼ਟੀਕੋਣ ’ਚ ਸ਼ਾਮਲ ‘ਹਰ ਘਰ ਹੀਲਰ’ ਮੁਹਿੰਮ
    • pakistan and the quagmire of alliances
      ਪਾਕਿਸਤਾਨ ਅਤੇ ਗੱਠਜੋੜਾਂ ਦੀ ਦਲਦਲ!
    • national space day
      ਅੱਜ ‘ਰਾਸ਼ਟਰੀ ਪੁਲਾੜ ਦਿਵਸ’ ’ਤੇ ਵਿਸ਼ੇਸ਼ ; ਅਜੇ ਜਿੱਤਣ ਲਈ ਆਸਮਾਨ ਹੋਰ ਵੀ ਹਨ...
    • national space day
      ਅੱਜ ‘ਰਾਸ਼ਟਰੀ ਪੁਲਾੜ ਦਿਵਸ’ ’ਤੇ ਵਿਸ਼ੇਸ਼ ; ਅਜੇ ਜਿੱਤਣ ਲਈ ਆਸਮਾਨ ਹੋਰ ਵੀ ਹਨ...
    • the odysseys
      ਨੋਲਨ ਦੀ ਫਿਲਮ ‘ਦਿ ਓਡਿਸੀ’ ਨੂੰ ਟੱਕਰ ਦਿੰਦੀ ਇਕ ਫਰਾਂਸੀਸੀ ਫਿਲਮ
    • torture continues in illegal camps operating
      ‘ਨਸ਼ਾ ਛੁਡਾਉਣ ਦੇ ਨਾਂ ’ਤੇ ਦੇਸ਼ ’ਚ ਚੱਲ ਰਹੇ’ ਨਾਜਾਇਜ਼ ਅੱਡਿਆਂ ’ਚ ਤਸ਼ੱਦਦ ਵੀ...
    • census
      ਹਰ ਹਾਲ ’ਚ ਜਾਤੀ ਮਰਦਮਸ਼ੁਮਾਰੀ ਕਰੋ ਪਰ ਇਸ ਨਾਲ ਕੁਝ ਤੈਅ ਨਹੀਂ ਹੁੰਦਾ
    • congress paper leak
      ਪੇਪਰ ਲੀਕ, ਰਾਮ ਮੰਦਰ, ਚੜ੍ਹਾਵਾ ਚੋਰੀ ਅਤੇ ਵੰਦੇ ਮਾਤਰਮ ’ਤੇ ਕਾਂਗਰਸ ਵਲੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +