Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 25, 2026

    2:25:51 PM

  • good news for devotees visiting shri mata vaishno devi

    ਸ਼੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ...

  • strike of electricity workers extended for 2 more days

    ਪੰਜਾਬ 'ਚ ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ!...

  • patwaris went on collective leave

    ਸਮੂਹਿਕ ਛੁੱਟੀ 'ਤੇ ਗਏ ਪਟਵਾਰੀ! ਸੂਬਾ ਵਾਸੀਆਂ ਨੂੰ...

  • painful death of asi of punjab police

    ਪੰਜਾਬ ਪੁਲਸ ਦੇ ASI ਦੀ ਦਰਦਨਾਕ ਮੌਤ, ਡਿਊਟੀ ਤੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮੋਦੀ ਦੇ ਸੱਦੇ ਦਾ ਵਿਰੋਧ ਅਤੇ ਆਲੋਚਨਾਵਾਂ ਸਿਰਫ਼ ਸਿਆਸੀ

BLOG News Punjabi(ਬਲਾਗ)

ਮੋਦੀ ਦੇ ਸੱਦੇ ਦਾ ਵਿਰੋਧ ਅਤੇ ਆਲੋਚਨਾਵਾਂ ਸਿਰਫ਼ ਸਿਆਸੀ

  • Edited By Rakesh,
  • Updated: 22 May, 2026 04:08 PM
Blog
opposition and criticism of modi s call is merely political
  • Share
    • Facebook
    • Tumblr
    • Linkedin
    • Twitter
  • Comment

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੈਟਰੋਲੀਅਮ ਪਦਾਰਥਾਂ ਦੀ ਹਰ ਸੰਭਵ ਘੱਟ ਤੋਂ ਘੱਟ ਵਰਤੋਂ ਦੇ ਨਾਲ-ਨਾਲ ਹੋਰ ਅਪੀਲਾਂ ਅਤੇ ਕਦਮਾਂ ’ਤੇ ਸਿਆਸੀ ਪ੍ਰਤੀਕਿਰਿਆਵਾਂ ’ਚ ਆਲੋਚਨਾ ਅਤੇ ਵਿਰੋਧ ਦੇ ਸੁਰ ਜ਼ਿਆਦਾ ਹਨ। ਪ੍ਰਧਾਨ ਮੰਤਰੀ ਨੇ 10 ਮਈ ਨੂੰ ਦੇਸ਼ ਵਾਸੀਆਂ ਨੂੰ ਮੁੱਖ ਤੌਰ ’ਤੇ 3 ਅਪੀਲਾਂ ਕੀਤੀਆਂ—ਇਕ ਸਾਲ ਤੱਕ ਸੋਨੇ ਦੀ ਖਰੀਦ ਟਾਲਣ, ਗੈਰ-ਜ਼ਰੂਰੀ ਵਿਦੇਸ਼ੀ ਯਾਤਰਾਵਾਂ ਨਾ ਕਰਨ ਅਤੇ ਪੈਟਰੋਲ-ਡੀਜ਼ਲ ਦੀ ਬੱਚਤ ਲਈ ‘ਵਰਕ ਫਰਾਮ ਹੋਮ’, ਕਾਰ ਪੂਲਿੰਗ ਤੇ ਪਬਲਿਕ ਟ੍ਰਾਂਸਪੋਰਟ ਦੀ ਜ਼ਿਆਦਾ ਵਰਤੋਂ ਕਰਨਾ ਸ਼ਾਮਲ ਹੈ। ਥੋੜ੍ਹੇ ਸ਼ਬਦਾਂ ’ਚ ਕਹੀਏ ਤਾਂ ਇਨ੍ਹਾਂ ਦਾ ਉਦੇਸ਼ ਵਧ ਰਹੇ ਸੰਸਾਰਕ ਸੰਕਟ ਦਾ ਸਾਹਮਣਾ ਕਰਨ ਲਈ ਦੇਸ਼ ਨੂੰ ਤਿਆਰ ਕਰਨਾ ਹੈ।

ਹਾਲਾਂਕਿ ਵਿਰੋਧੀ ਧਿਰ ਨੇ ਇਸ ਨੂੰ ਵੱਡਾ ਮੁੱਦਾ ਬਣਾਇਆ ਹੈ। ਕਿਹਾ ਜਾ ਰਿਹਾ ਹੈ ਕਿ ਚੋਣਾਂ ਤੱਕ ਪ੍ਰਧਾਨ ਮੰਤਰੀ ਨੂੰ ਸੰਕਟ ਨਹੀਂ ਦਿਸਿਆ ਅਤੇ ਅਚਾਨਕ ਦਿਸ ਗਿਆ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧੀਆਂ ਹਨ ਤਾਂ ਦੋਸ਼ ਇਹ ਹੈ ਕਿ ਇਸ ਨੂੰ ਸਿਰਫ਼ ਚੋਣਾਂ ਤੱਕ ਰੋਕਿਆ ਗਿਆ ਸੀ। ਇਸ ਤਰ੍ਹਾਂ ਦੀਆਂ ਕਈ ਆਲੋਚਨਾਵਾਂ ਹੋ ਰਹੀਆਂ ਹਨ ਅਤੇ ਹੁੰਦੀਆਂ ਰਹਿਣਗੀਆਂ। ਪ੍ਰਧਾਨ ਮੰਤਰੀ ਨੇ ਅਪੀਲ ਤੋਂ ਬਾਅਦ ਮੰਤਰੀ ਮੰਡਲ ਦੀ ਬੈਠਕ ’ਚ ਜਾਂਦੇ ਸਮੇਂ ਆਪਣੇ ਕਾਫ਼ਲੇ ਨੂੰ ਘਟਾਇਆ ਅਤੇ ਸਿਰਫ਼ 2 ਗੱਡੀਆਂ ਦਿਖਾਈਆਂ ਸਨ। ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹੋਰ ਮੰਤਰੀਆਂ ਨੇ ਵੀ ਆਪਣੇ ਕਾਫ਼ਲੇ ’ਚੋਂ ਗੱਡੀਆਂ ਦੀ ਗਿਣਤੀ ਘੱਟ ਕੀਤੀ। ਇਸ ਤੋਂ ਬਾਅਦ ਪੂਰੇ ਦੇਸ਼ ’ਚੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਅਤੇ ਫੈਸਲੇ ਆਏ, ਜਿੱਥੇ ਭਾਜਪਾ ਸਰਕਾਰਾਂ ਦੇ ਮੰਤਰੀਆਂ ਨੇ ਆਪਣੇ ਕਾਫ਼ਲੇ ’ਚ ਗੱਡੀਆਂ ਦੀ ਗਿਣਤੀ ’ਚ ਕਟੌਤੀ ਕੀਤੀ, ਖ਼ੁਦ ਅਤੇ ਸਰਕਾਰੀ ਅਧਿਕਾਰੀਆਂ ਦੇ ਦਫ਼ਤਰ ਜਾਣ ਦੇ ਪ੍ਰਬੰਧਾਂ ’ਚ ਬਦਲਾਅ ਕੀਤਾ ਅਤੇ ਕਈ ਥਾਵਾਂ ’ਤੇ ਹਫ਼ਤੇ ’ਚ ਇਕ ਨਿਸ਼ਚਿਤ ਦਿਨ ‘ਵਰਕ ਫਰਾਮ ਹੋਮ’ ਭਾਵ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ। ਇਸ ਤਰ੍ਹਾਂ ਦੇ ਕਦਮਾਂ ਨਾਲ ਕਈ ਵਾਰ ਸ਼ੱਕ ਪੈਦਾ ਹੁੰਦਾ ਹੈ ਮੰਨੋ ਦੇਸ਼ ਗੰਭੀਰ ਸੰਕਟ ’ਚ ਹੈ ਅਤੇ ਲੋਕਾਂ ਨੂੰ ਸੰਜਮ ਭਾਵ ਘੱਟ ਖ਼ਰਚ ਕਰਨ ਲਈ ਕਿਹਾ ਜਾ ਰਿਹਾ ਹੋਵੇ। ਵਿਰੋਧ ਅਤੇ ਪ੍ਰਤੀਕਿਰਿਆਵਾਂ ਵੀ ਸ਼ੰਕਿਆਂ ਨੂੰ ਬੜ੍ਹਾਵਾ ਦਿੰਦੀਆਂ ਹਨ।

ਅਸਲ ’ਚ ਵਿਰੋਧ ਅਤੇ ਆਲੋਚਨਾਵਾਂ ’ਚ ਸਿਆਸਤ ਜ਼ਿਆਦਾ ਹੈ। ਕੁਝ ਗਲਤਫ਼ਹਿਮੀਆਂ ਵੀ ਪੈਦਾ ਕੀਤੀਆਂ ਜਾ ਰਹੀਆਂ ਹਨ। ਇਹ ਸਿਰਫ਼ ਵਿਦੇਸ਼ੀ ਮੁਦਰਾ ਵਾਲੇ ਖ਼ਰਚੇ ’ਚ ਕਮੀ ਕਰਨ ਸਬੰਧੀ ਅਪੀਲ ਹੈ। ਫਿਰ ਪ੍ਰਧਾਨ ਮੰਤਰੀ ਨੇ ਅਪੀਲ ਕੀਤੀ ਹੈ, ਕੋਈ ਨਿਯਮ-ਕਾਨੂੰਨ ਨਹੀਂ ਬਣਾਇਆ ਕਿ ਜਿਸ ਨਾਲ ਨਾ ਮੰਨਣ ਵਾਲਿਆਂ ਵਿਰੁੱਧ ਕਾਰਵਾਈ ਹੋ ਜਾਵੇ। ਦੂਜੇ ਪਾਸੇ, ਇਸ ਦਾ ਇਹ ਮਤਲਬ ਨਹੀਂ ਹੈ ਕਿ ਭਾਰਤ ਦੀ ਆਰਥਿਕਤਾ ਵੱਡੇ ਸੰਕਟ ’ਚ ਹੈ। ਪ੍ਰਧਾਨ ਮੰਤਰੀ ਦੀ ਅਪੀਲ ’ਚ ਸਵਦੇਸ਼ੀ ਅਤੇ ਆਤਮਨਿਰਭਰਤਾ ਲਈ ‘ਵੋਕਲ ਫਾਰ ਲੋਕਲ’ ਦੀ ਵੀ ਗੱਲ ਹੈ।

ਭਾਰਤੀ ਆਰਥਿਕਤਾ ਦੀ ਵਿਕਾਸ ਦਰ ਤਸੱਲੀਬਖਸ਼ ਹੈ। ਵਿਦੇਸ਼ੀ ਮੁਦਰਾ ਭੰਡਾਰ ਵੀ ਲੱਗਭਗ 697 ਅਰਬ ਡਾਲਰ ਹੈ, ਜੋ 11 ਮਹੀਨਿਆਂ ਦੀ ਦਰਾਮਦ ਲਈ ਕਾਫ਼ੀ ਹੈ। ਮਹਿੰਗਾਈ ਦੇ ਥੋਕ ਮੁੱਲ ਸੂਚਕ ਅੰਕ ’ਚ ਵਾਧਾ ਹੋਇਆ ਹੈ ਪਰ ਖਾਣ-ਪੀਣ ਵਾਲੀਆਂ ਵਸਤਾਂ ਦੀ ਮਹਿੰਗਾਈ ਦਰ ਕੰਟਰੋਲ ’ਚ ਹੈ ਪਰ ਭਾਰਤ ਇਕ ਵੱਡਾ ਦਰਾਮਦਕਾਰ ਦੇਸ਼ ਹੈ। ਅਸੀਂ ਕੱਚੇ ਤੇਲ ਦੀ ਲੱਗਭਗ 89 ਫੀਸਦੀ ਦਰਾਮਦ ਕਰਦੇ ਹਾਂ ਤਾਂ ਸੋਨੇ ਦੀ 90 ਫੀਸਦੀ ਤੋਂ ਜ਼ਿਆਦਾ। ਸਾਡੇ ਕੁੱਲ ਦਰਾਮਦ ਬਿੱਲ ’ਚ 4 ਚੀਜ਼ਾਂ ’ਤੇ ਸਭ ਤੋਂ ਜ਼ਿਆਦਾ ਖ਼ਰਚ ਹੁੰਦਾ ਹੈ। ਕੱਚੇ ਤੇਲ ’ਤੇ 2025-26 ’ਚ ਕੁੱਲ 134.7 ਅਰਬ ਡਾਲਰ ਦਾ ਖ਼ਰਚ ਆਇਆ, ਤਾਂ ਸੋਨੇ ’ਤੇ 72 ਅਰਬ ਡਾਲਰ, ਖਾਣ ਵਾਲੇ ਤੇਲ ’ਤੇ 19.5 ਅਰਬ ਡਾਲਰ ਅਤੇ ਖਾਦਾਂ ’ਤੇ 14.5 ਅਰਬ ਡਾਲਰ।

ਈਰਾਨ-ਅਮਰੀਕਾ-ਇਜ਼ਰਾਈਲ ਜੰਗ ਨੇ ਪੂਰੀ ਦੁਨੀਆ ’ਚ ਹਲਚਲ ਪੈਦਾ ਕੀਤੀ ਹੈ। ਹੋਰਮੁਜ਼ ਸੰਕਟ ਨੇ ਏਸ਼ੀਆ, ਯੂਰਪ, ਅਫ਼ਰੀਕਾ ਤਿੰਨਾਂ ਲਈ ਸਮੱਸਿਆ ਪੈਦਾ ਕੀਤੀ ਹੈ, ਜਿਸ ਦਾ ਹੱਲ ਨਹੀਂ ਹੋ ਰਿਹਾ। ਜੰਗ ਕਦੋਂ ਖ਼ਤਮ ਹੋਵੇਗੀ, ਕੀ ਮੋੜ ਲਵੇਗੀ, ਕਹਿਣਾ ਮੁਸ਼ਕਲ ਹੈ। ਕੋਈ ਵੀ ਸੰਸਾਰਕ ਸੰਸਥਾ ਇੰਨੀ ਪ੍ਰਭਾਵਸ਼ਾਲੀ ਨਹੀਂ ਹੈ ਜੋ ਵਪਾਰ ਤੋਂ ਲੈ ਕੇ ਅੰਤਰਰਾਸ਼ਟਰੀ ਸਬੰਧਾਂ, ਸਮੁੰਦਰੀ ਸੰਚਾਲਨ ਆਦਿ ਦੇ ਅੰਤਰਰਾਸ਼ਟਰੀ ਨਿਯਮਾਂ ਨੂੰ ਲਾਗੂ ਕਰਵਾ ਸਕੇ। ਪੂਰੀ ਦੁਨੀਆ ਦੀ ਸਪਲਾਈ ਚੇਨ ਸਿਰਫ਼ ਪ੍ਰਭਾਵਿਤ ਹੀ ਨਹੀਂ ਹੋਈ, ਸਗੋਂ ਉਥਲ-ਪੁਥਲ ਦੇ ਦੌਰ ’ਚ ਹੈ।

ਹੁਣ ਤੱਕ ਦਰਾਮਦ ’ਤੇ ਖ਼ਰਚ ਹੋਣ ਵਾਲੀ ਵਿਦੇਸ਼ੀ ਮੁਦਰਾ ਦੀ ਕਾਫ਼ੀ ਹੱਦ ਤੱਕ ਪੂਰਤੀ ਬਰਾਮਦ ਅਤੇ ਰੈਮੀਟੈਂਸ ਭਾਵ ਵਿਦੇਸ਼ਾਂ ’ਚ ਕੰਮ ਕਰ ਰਹੇ ਜਾਂ ਰਹਿ ਰਹੇ ਭਾਰਤੀਆਂ ਵੱਲੋਂ ਭੇਜੀ ਗਈ ਵਿਦੇਸ਼ੀ ਮੁਦਰਾ ਨਾਲ ਹੋ ਜਾਂਦੀ ਸੀ। ਇਸ ਕਾਰਨ ਚਾਲੂ ਖਾਤੇ ਦਾ ਘਾਟਾ ਹਮੇਸ਼ਾ ਕੰਟਰੋਲ ’ਚ ਰਿਹਾ। ਸਾਲ 2024 ’ਚ ਵਿਦੇਸ਼ਾਂ ’ਚ ਰਹਿਣ ਵਾਲੇ ਭਾਰਤੀਆਂ ਵੱਲੋਂ ਭੇਜੇ ਗਏ ਪੈਸੇ ਦੀ ਮਾਤਰਾ 138 ਅਰਬ ਡਾਲਰ ਸੀ। ਅਪ੍ਰੈਲ ਤੋਂ ਸਤੰਬਰ 2025 ਤੱਕ ਇਹ ਪਿਛਲੇ ਸਾਲ ਦੇ 64.7 ਅਰਬ ਡਾਲਰ ਤੋਂ ਵਧ ਕੇ 73 ਅਰਬ ਡਾਲਰ ਹੋ ਗਿਆ ਸੀ। ਖਾੜੀ ਜੰਗ ਅਤੇ ਸੰਸਾਰਕ ਸੰਕਟ ਕਾਰਨ ਇਸ ’ਚ ਵੱਡੀ ਕਮੀ ਦੀ ਸੰਭਾਵਨਾ ਪੈਦਾ ਹੋ ਗਈ ਹੈ। ਇਸੇ ਤਰ੍ਹਾਂ ਵਿੱਤੀ ਸਾਲ 2025-26 ’ਚ ਭਾਰਤ ਦੀ ਕੁੱਲ ਬਰਾਮਦ 4.22 ਫੀਸਦੀ ਵਧ ਕੇ 860 ਅਰਬ ਡਾਲਰ ਤੋਂ ਵੱਧ ਹੋ ਗਈ, ਜਦੋਂ ਕਿ ਦਰਾਮਦ ਲੱਗਭਗ 6.5 ਫੀਸਦੀ ਦੇ ਵਾਧੇ ਨਾਲ 979 ਅਰਬ ਡਾਲਰ ਤੱਕ ਪਹੁੰਚ ਗਈ। ਸਪਲਾਈ ਚੇਨ ਪ੍ਰਭਾਵਿਤ ਹੋਣ ਨਾਲ ਸਾਡੀ ਬਰਾਮਦ ’ਤੇ ਅਸਰ ਪੈ ਰਿਹਾ ਹੈ ਪਰ ਕੀਮਤਾਂ ਵਧਦੇ ਰਹਿਣ ਦੇ ਬਾਵਜੂਦ ਜ਼ਰੂਰੀ ਦਰਾਮਦ ਨੂੰ ਰੋਕਣਾ ਸੰਭਵ ਨਹੀਂ। ਜੇਕਰ ਸਭ ਕੁਝ ਇੰਝ ਹੀ ਰਿਹਾ ਤਾਂ ਵਿੱਤੀ ਸਾਲ 2026 ’ਚ ਚਾਲੂ ਖਾਤੇ ਦਾ ਘਾਟਾ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ 0.8 ਫੀਸਦੀ ਤੋਂ ਵਧ ਕੇ ਵਿੱਤੀ ਸਾਲ 2027 ’ਚ 2.2 ਫੀਸਦੀ ਤੱਕ ਜਾ ਸਕਦਾ ਹੈ। ਇਹ ਕਰੀਬ 84.5 ਅਰਬ ਡਾਲਰ ਹੋ ਸਕਦਾ ਹੈ। ਇਹ ਘਾਟੇ ’ਚ ਲੱਗਭਗ 3 ਗੁਣਾ ਵਾਧਾ ਹੋਵੇਗਾ।

ਕੱਚੇ ਤੇਲ ਦੀਆਂ ਕੀਮਤਾਂ 26 ਫਰਵਰੀ ਦੇ 70 ਡਾਲਰ ਪ੍ਰਤੀ ਬੈਰਲ ਤੋਂ ਵਧ ਕੇ 110 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਹਨ। ਸੋਨੇ ਦੀ ਕੀਮਤ ਲਗਾਤਾਰ ਵਧ ਰਹੀ ਹੈ। ਪਿਛਲੇ ਸਾਲ ਅਸੀਂ 11.40 ਲੱਖ ਕਰੋੜ ਦਾ ਤੇਲ ਦਰਾਮਦ ਕੀਤਾ ਅਤੇ 6.50 ਲੱਖ ਕਰੋੜ ਦੇ ਆਸ-ਪਾਸ ਦਾ ਸੋਨਾ। ਇਸ ਸਾਲ ਤੇਲ ਦਾ ਦਰਾਮਦ ਬਿੱਲ 17 ਲੱਖ ਕਰੋੜ ਅਤੇ ਸੋਨੇ ਦਾ 10 ਲੱਖ ਕਰੋੜ ਹੋ ਸਕਦਾ ਹੈ। ਪਿਛਲੇ ਸਾਲ ਅਸੀਂ ਲੱਗਭਗ 470 ਟਨ ਸੋਨਾ ਦਰਾਮਦ ਕੀਤਾ। ਜੇਕਰ 1 ਸਾਲ ਤੱਕ ਸੋਨਾ ਨਾ ਖਰੀਦੀਏ ਤਾਂ ਕੋਈ ਤੂਫ਼ਾਨ ਨਹੀਂ ਆ ਜਾਵੇਗਾ। ਜੇਕਰ ਇਨ੍ਹਾਂ ’ਚ 50 ਫੀਸਦੀ ਗਿਰਾਵਟ ਆ ਜਾਵੇ ਤਾਂ 35-36 ਅਰਬ ਡਾਲਰ ਬਚਦੇ ਹਨ। ਜੇਕਰ ਤੁਸੀਂ ਪੈਟਰੋਲ-ਡੀਜ਼ਲ ’ਚ 20 ਫੀਸਦੀ ਦੀ ਵੀ ਕਟੌਤੀ ਕਰ ਲੈਂਦੇ ਹੋ ਤਾਂ ਇਹ ਵੀ 35-36 ਅਰਬ ਡਾਲਰ ਬਣ ਜਾਂਦਾ ਹੈ।

ਜਿੱਥੋਂ ਤੱਕ ਤੇਲ ਦੀਆਂ ਕੀਮਤਾਂ ਵਧਾਉਣ ਦੀ ਗੱਲ ਹੈ, ਤਾਂ ਦੁਨੀਆ ’ਚ ਅਜਿਹਾ ਕਿਹੜਾ ਦੇਸ਼ ਹੈ ਜਿੱਥੇ ਕੀਮਤਾਂ ਨਹੀਂ ਵਧੀਆਂ? ਤੇਲ ਕੰਪਨੀਆਂ ਰੋਜ਼ਾਨਾ ਕਰੀਬ 1000 ਕਰੋੜ ਰੁਪਏ ਦਾ ਨੁਕਸਾਨ ਉਠਾ ਰਹੀਆਂ ਹਨ। ਸਰਕਾਰ ਪੈਟਰੋਲ ’ਤੇ 8 ਰੁਪਏ ਅਤੇ ਡੀਜ਼ਲ ’ਤੇ 6 ਰੁਪਏ ਟੈਕਸ ਘਟਾ ਚੁੱਕੀ ਹੈ। ਖਾਦ ਦੀ 2200 ਰੁਪਏ ਵਾਲੀ ਬੋਰੀ 242 ਰੁਪਏ ’ਚ ਮਿਲ ਰਹੀ ਹੈ। ਲੱਗਭਗ 82 ਦੇਸ਼ਾਂ ’ਚ ਪੈਟਰੋਲ-ਡੀਜ਼ਲ ਦੀ ਰਾਸ਼ਨਿੰਗ ਹੋ ਰਹੀ ਹੈ। ਦੱਖਣ-ਪੂਰਬੀ ਏਸ਼ੀਆ ’ਚ ਤੇਲ 50 ਫੀਸਦੀ ਅਤੇ ਯੂਰਪ ’ਚ 20 ਫੀਸਦੀ ਮਹਿੰਗਾ ਹੋ ਚੁੱਕਾ ਹੈ। ਭਾਰਤ ’ਚ ਇਸ ਨੂੰ ਕੰਟਰੋਲ ’ਚ ਰੱਖਿਆ ਗਿਆ ਹੈ। ਆਮ ਲੋਕਾਂ ਦੀ ਪ੍ਰਤੀਕਿਰਿਆ ਇਹੀ ਹੈ ਕਿ ਜਦੋਂ ਸੰਸਾਰਕ ਸੰਕਟ ਹੈ ਤਾਂ ਕੀਮਤਾਂ ਵਧਣਗੀਆਂ ਹੀ ਅਤੇ ਕਈ ਤਾਂ ਕਹਿ ਰਹੇ ਹਨ ਕਿ ਉਹ ਜ਼ਿਆਦਾ ਵਧਣ ਦੀ ਉਮੀਦ ਕਰ ਰਹੇ ਸੀ, ਇਹ ਤਾਂ ਘੱਟ ਹੈ। ਇਸ ਦਾ ਮਤਲਬ ਹੋਇਆ ਕਿ ਆਮ ਲੋਕ ਇਸ ਲਈ ਤਿਆਰ ਹਨ।

ਵਿਦੇਸ਼ੀ ਮੁਦਰਾ ਭਵਿੱਖ ਦੀਆਂ ਚੁਣੌਤੀਆਂ ਦਰਮਿਆਨ ਸੁਰੱਖਿਆ ਦੀ ਗਾਰੰਟੀ ਹੈ। 1991 ’ਚ ਵਿਦੇਸ਼ੀ ਮੁਦਰਾ ਦੇ ਸੰਕਟ ਕਾਰਨ ਪ੍ਰਧਾਨ ਮੰਤਰੀ ਚੰਦਰਸ਼ੇਖਰ ਦੀ ਸਰਕਾਰ ਨੂੰ 67 ਟਨ ਸੋਨਾ ਵਿਦੇਸ਼ ’ਚ ਗਿਰਵੀ ਰੱਖ ਕੇ 2000 ਕਰੋੜ ਡਾਲਰ ਦਾ ਕਰਜ਼ਾ ਲੈਣਾ ਪਿਆ ਸੀ। ਉਸ ਤੋਂ ਬਾਅਦ ਨਰਸਿਮ੍ਹਾ ਰਾਓ ਸਰਕਾਰ ਨੂੰ ਵੀ 45 ਦਿਨਾਂ ’ਚ ਕਰੀਬ 47 ਟਨ ਸੋਨਾ ਹੋਰ ਗਿਰਵੀ ਰੱਖਣਾ ਪਿਆ, ਤਾਂ ਜੋ ਭਾਰਤ 4000 ਕਰੋੜ ਡਾਲਰ ਦਾ ਕਰਜ਼ਾ ਪ੍ਰਾਪਤ ਕਰ ਸਕੇ ਅਤੇ ਦਰਾਮਦ ਬਿੱਲ ਦਾ ਭੁਗਤਾਨ ਸੰਭਵ ਹੋ ਸਕੇ। ਅਜਿਹੀ ਨੌਬਤ ਦੁਬਾਰਾ ਨਾ ਆਵੇ, ਇਸ ਲਈ ਜ਼ਰੂਰੀ ਹੈ ਕਿ ਸੰਸਾਰਕ ਹਾਲਾਤ ਨੂੰ ਸਮਝਦੇ ਹੋਏ ਦੇਸ਼ ਇਕਜੁੱਟ ਹੋ ਕੇ ਪ੍ਰਧਾਨ ਮੰਤਰੀ ਦੀ ਅਪੀਲ ਮੰਨੇ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹੇ।

ਅਵਧੇਸ਼ ਕੁਮਾਰ

  • Modi
  • call
  • protests
  • criticisms
  • politics

ਬੇਲਗਾਮ ਟਰੰਪ ਆਪਣੇ ਹੀ ਦੇਸ਼ ’ਚ ਘਿਰੇ, ਨਾਟੋ ਸਮੇਤ ਸਮਰਥਕ ਦੇਸ਼ਾਂ ਨੇ ਵੀ ਪਿੱਛੇ ਖਿੱਚੇ ਹੱਥ!

NEXT STORY

Stories You May Like

  • trailer  cjp  protest  government  warning
    'ਇਹ ਸਿਰਫ਼ ਟ੍ਰੇਲਰ ਸੀ...', CJP ਨੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਸਰਕਾਰ ਨੂੰ ਦਿੱਤੀ ਵੱਡੀ ਚਿਤਾਵਨੀ
  • islamabad labels pakistan occupied kashmir protest movement as   terrorist
    ਪਾਕਿ ਮਕਬੂਜ਼ਾ ਕਸ਼ਮੀਰ ਵਿਰੋਧ ਅੰਦੋਲਨ 'ਤੇ ਇਸਲਾਮਾਬਾਦ ਦਾ 'ਅੱਤਵਾਦੀ' ਠੱਪਾ
  • cjp on govenrment talks
    ਸਰਕਾਰ ਵੱਲੋਂ ਆਏ ਗੱਲਬਾਤ ਦੇ ਸੱਦੇ 'ਤੇ CJP ਦਾ ਪਹਿਲਾ ਬਿਆਨ ਆਇਆ ਸਾਹਮਣੇ
  • pm narendra modi visit jalandhar
    ਪੰਜਾਬ ਦੇ ਵਿਕਾਸ ਲਈ ਕੇਂਦਰ ਅਤੇ ਸੂਬੇ ’ਚ ਇਕ ਹੀ ਪਾਰਟੀ ਦੀ ਸਰਕਾਰ ਹੋਣਾ ਜ਼ਰੂਰੀ : ਨਰਿੰਦਰ ਮੋਦੀ
  • mobile internet shut down
    CJP ਵਿਰੋਧ ਪ੍ਰਦਰਸ਼ਨ : ਦਿੱਲੀ ਦੇ ਕਈ ਹਿੱਸਿਆਂ 'ਚ ਇੰਟਰਨੈਟ ਬੰਦ
  • neet exam leak case  shikhar dhawan  yuvraj singh  appeal
    ਸ਼ਿਖਰ ਧਵਨ ਅਤੇ ਯੁਵਰਾਜ ਸਿੰਘ ਦਾ NEET ਪੇਪਰ ਲੀਕ 'ਤੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਨੌਜਵਾਨਾਂ ਨੂੰ ਸੁਨੇਹਾ
  • shikhar dhawan and yuvraj singh s message to youth
    ਸ਼ਿਖਰ ਧਵਨ ਅਤੇ ਯੁਵਰਾਜ ਸਿੰਘ ਦਾ  NEET ਪੇਪਰ ਲੀਕ 'ਤੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਨੌਜਵਾਨਾਂ ਨੂੰ ਸੁਨੇਹਾ
  • high court orders  sanitation workers  punjab police
    ਹਾਈਕੋਰਟ ਦੇ ਹੁਕਮਾਂ ਮਗਰੋਂ ਕੂੜਾ ਚੁੱਕਣ ਪਹੁੰਚੇ ਪ੍ਰਸ਼ਾਸਨ ਦਾ ਸਫ਼ਾਈ ਕਰਮਚਾਰੀਆਂ ਨੇ ਕੀਤਾ ਵਿਰੋਧ
  • major commotion outside private college jalandhar
    ਜਲੰਧਰ ਦੇ ਮਸ਼ਹੂਰ ਕਾਲਜ ਦੇ ਬਾਹਰ ਹੰਗਾਮਾ, ਅਧਿਆਪਕ 'ਤੇ ਲੱਗੇ ਗੰਭੀਰ ਦੋਸ਼
  • heavy fire broke out in wires  electricity supply stopped in jalandhar
    ਜਲੰਧਰ ਦੇ ਇਸ ਇਲਾਕੇ 'ਚ ਬਿਜਲੀ ਦੀਆਂ ਤਾਰਾਂ ਨੂੰ ਲੱਗੀ ਭਿਆਨਕ ਅੱਗ, ਬਿਜਲੀ...
  • patwaris went on collective leave
    ਸਮੂਹਿਕ ਛੁੱਟੀ 'ਤੇ ਗਏ ਪਟਵਾਰੀ! ਸੂਬਾ ਵਾਸੀਆਂ ਨੂੰ ਝੱਲਣੀ ਪੈ ਰਹੀ ਪਰੇਸ਼ਾਨੀ
  • thief caught stealing phones in jalandhar
    ਜਲੰਧਰ ਵਿਚ ਫੋਨ ਚੋਰੀ ਕਰਕਾ ਚੋਰ ਲੋਕਾਂ ਨੇ ਕੀਤਾ ਕਾਬੂ, ਕੁੱਟ-ਕੁੱਟ ਕੀਤਾ...
  • punjab school teacher
    ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅਧਿਆਪਕ ਨੂੰ ਕੀਤਾ Suspend! ਕਾਰਾ ਜਾਣ ਰਹਿ...
  • good news for devotees visiting shri mata vaishno devi
    ਸ਼੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ Good News! ਰੇਲਵੇ ਨੇ ਲਿਆ...
  • strike of electricity workers extended for 2 more days
    ਪੰਜਾਬ 'ਚ ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ! ਝੱਲਣੀ ਪਵੇਗੀ ਵੱਡੀ ਮੁਸੀਬਤ
  • punjab weather heavy raining yellow alert
    ਪੰਜਾਬ 'ਚ ਅਜੇ ਪਵੇਗਾ ਹੋਰ ਭਾਰੀ ਮੀਂਹ ਤੇ ਆਵੇਗਾ ਤੂਫ਼ਾਨ! ਇਨ੍ਹਾਂ ਜ਼ਿਲ੍ਹਿਆਂ...
Trending
Ek Nazar
us court rejects trump administration bid to revive usd 100 000 h 1b visa fee

H-1B ਵੀਜ਼ਾ 'ਤੇ ਭਾਰਤੀਆਂ ਨੂੰ ਵੱਡੀ ਰਾਹਤ, ਫੀਸ ਨੂੰ ਲੈ ਕੇ ਅਮਰੀਕੀ ਅਦਾਲਤ ਦਾ ਆ...

cockroach janata party abhijit deepke death

ਕਾਕਰੋਚ ਪਾਰਟੀ ਦੇ ਮੁਖੀ ਦੀਪਕੇ ਦੀ ਹੋਈ ਮੌਤ! 'ਖ਼ਬਰ' ਸਾਹਮਣੇ ਆਉਣ 'ਤੇ ਪੁਲਸ ਨੇ...

heavy rains expected tomorrow

ਭਲਕੇ ਪਵੇਗਾ ਰੱਜ ਕੇ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ...

wildfires in spain

ਸਪੇਨ 'ਚ ਜੰਗਲ ਦੀ ਅੱਗ ਹੋਈ ਬੇਕਾਬੂ, ਐਮਰਜੈਂਸੀ ਦਾ ਐਲਾਨ;  ਬਚਾਏ ਗਏ 10 ਹਜ਼ਾਰ...

government indifference towards martyrs

'ਦੋ ਸ਼ਹੀਦ' ਦੇਣ ਵਾਲੇ ਪਰਿਵਾਰ ਨਾਲ ਸਰਕਾਰੀ ਬੇਰੁਖ਼ੀ, 10 ਕਿਲੇ ਜ਼ਮੀਨ ਦਾ...

pakistan ideology turned upside down

ਪਾਕਿਸਤਾਨ ਦੀ 'ਚੰਗੇ ਤੇ ਮਾੜੇ ਅੱਤਵਾਦੀ' ਵਾਲੀ ਨੀਤੀ ਪਈ ਭਾਰੀ;  72 ਹਜ਼ਾਰ ਤੋਂ...

famous actress makes big revelation about ex husband

'ਘਰ ਚਲਾਉਣਾ ਹੈ, ਡਾਇਰੈਕਟਰਾਂ ਨਾਲ ਸੌਣਾ ਪਵੇਗਾ' ! ਮਸ਼ਹੂਰ ਅਦਾਕਾਰਾ ਨੇ...

security post

ਪਾਕਿਸਤਾਨ : ਸੁਰੱਖਿਆ ਚੌਕੀ 'ਤੇ ਆਤਮਘਾਤੀ ਬੰਬ ਧਮਾਕਾ ; 14 ਲੋਕਾਂ ਦੀ ਮੌਤ, 24...

akanksha chamola speaks on gaurav khanna s appearance in lockup 2

'ਇਸ ਤੋਂ ਚੰਗਾ ਮੇਰਾ ਕੁੱਤਾ ਹੀ ਆ ਜਾਂਦਾ...'! 'ਲਾਕਅੱਪ' 'ਚ ਗੌਰਵ ਖੰਨਾ ਦੇ ਆਉਣ...

indian national in israel

ਯਰੂਸ਼ਲਮ 'ਚ ਮਿਲੀ ਭਾਰਤੀ ਨਾਗਰਿਕ ਦੀ ਲਾਸ਼ , ਕਤਲ ਦਾ ਸ਼ੱਕੀ ਦੋਸ਼ੀ ਗ੍ਰਿਫ਼ਤਾਰ

famous singer passes away

ਮਿਊਜ਼ਿਕ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਗਾਇਕ ਦਾ ਦਿਹਾਂਤ, ਪੁਰਤਗਾਲ 'ਚ ਲਏ...

american citizen  waris punjab de  vikramjit singh  nepal border

ਅਮਰੀਕੀ ਨਾਗਰਿਕ ਸਣੇ ਫੜ੍ਹਿਆ ਗਿਆ 'ਵਾਰਿਸ ਪੰਜਾਬ ਦੇ' ਜਥੇਬੰਦੀ ਨਾਲ ਜੁੜਿਆ...

tanner fox sentenced

ਰਿਪੁਦਮਨ ਸਿੰਘ ਮਲਿਕ ਦੇ ਕਾਤਲ ਟੈਨਰ ਫੌਕਸ ਨੂੰ ਗੋਲੀਬਾਰੀ ਮਾਮਲੇ 'ਚ 15 ਸਾਲ ਦੀ...

canadian pm statemetnt

ਜੇਕਰ ਟਰੰਪ ਨਵੇਂ ਟੈਰਿਫ ਲਗਾਉਂਦੇ ਹਨ ਤਾਂ ਕੈਨੇਡਾ ਜਵਾਬ ਦੇਣ ਲਈ ਤਿਆਰ: ਪ੍ਰਧਾਨ...

famous couple from the industry is going to separate after 20 years of marriage

ਵਿਆਹ ਦੇ 20 ਸਾਲ ਬਾਅਦ ਵੱਖ ਹੋਣ ਜਾ ਰਿਹੈ ਇੰਡਸਟਰੀ ਦਾ ਮਸ਼ਹੂਰ ਜੋੜਾ ! ਅਦਾਕਾਰ ਨੇ...

mother own home property son daughter in law eviction

ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...

pakistani judge

ਪਾਕਿਸਤਾਨ : ਬੰਦੂਕਧਾਰੀਆਂ ਦੇ ਹਮਲੇ 'ਚ ਜੱਜ ਤੇ ਉਸ ਦੇ ਗਾਰਡ ਦੀ ਮੌਤ

president of bangladesh resigning

ਬੰਗਲਾਦੇਸ਼ ਦੇ ਰਾਸ਼ਟਰਪਤੀ ਦੇ ਜਲਦੀ ਅਸਤੀਫਾ ਦੇਣ ਦੀ ਸੰਭਾਵਨਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • social media has emerged as a major source of information
      ‘ਸੋਸ਼ਲ ਮੀਡੀਆ’ ਜਾਣਕਾਰੀ ਦੇ ਪ੍ਰਮੁੱਖ ਸਰੋਤ ਦੇ ਰੂਪ ’ਚ ਉੱਭਰਿਆ
    • development as well as heritage
      ਵਿਕਾਸ ਵੀ, ਵਿਰਾਸਤ ਵੀ : ਮੋਦੀ ਜੀ ਦੇ 12 ਸਾਲਾਂ ਦੀ ਸੌਗਾਤ
    • poor condition of some government schools
      ‘ਕੁਝ ਸਰਕਾਰੀ ਸਕੂਲਾਂ ਦੀ ਖ਼ਸਤਾ ਹਾਲਤ’ ਟੀਚਰਾਂ ਅਤੇ ਬੁਨਿਆਦੀ ਢਾਂਚੇ ਦੀ ਘਾਟ!
    • true love
      ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ!
    • anger and chaos
      ਗੁੱਸੇ ਦੀ ਆੜ ’ਚ ਅਰਾਜਕਤਾ ਦਾ ਏਜੰਡਾ !
    • parliament debate
      ਪਾਰਟੀ ਰਾਜਨੀਤੀ ਵਾਲੇ ਮੁੱਦਿਆਂ ਲਈ ਸੰਸਦ ਢੁੱਕਵਾਂ ਮੰਚ ਨਹੀਂ
    • j k state
      ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ : ਕੀ ਵਿਚਾਲੇ ਲਟਕਿਆ ਰਹੇਗਾ ਇਹ ਸਵਾਲ?
    • pakistan has started using minors to send drugs and weapons to punjab
      ਪੰਜਾਬ ’ਚ ਨਸ਼ਾ ਅਤੇ ਹਥਿਆਰ ਭੇਜਣ ਲਈ ਨਾਬਾਲਗਾਂ ਦੀ ਵਰਤੋਂ ਕਰਨ ਲੱਗਾ ਪਾਕਿਸਤਾਨ!
    • canada study visa
      ਕੈਨੇਡਾ ਵਲੋਂ ਵਿਦਿਆਰਥੀਆਂ ਦੇ ਦਾਖਲੇ ’ਚ ਕਟੌਤੀ ਨਾਲ ਭਾਰਤੀਆਂ ਨੂੰ ਸਭ ਤੋਂ ਵੱਧ...
    • action against adulteration
      ਜੰਗ ਜ਼ਰੂਰੀ ਹੈ ਖਾਣੇ ’ਚ ਮਿਲਾਵਟ ਕਰਨ ਵਾਲਿਆਂ ਦੇ ਵਿਰੁੱਧ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +