Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 19, 2026

    6:16:50 AM

  • roads of smart city turned into rivers

    ਚੰਡੀਗੜ੍ਹ ਤੇ ਮੋਹਾਲੀ 'ਚ ਭਾਰੀ ਮੀਂਹ, ਸੜਕਾਂ ਬਣੀਆਂ...

  • adnoc project

    GCC ਲਾਈਸੈਂਸ ਬੱਸ ਡਰਾਈਵਰਾਂ ਲਈ UAE ਨਿਕਲੀਆਂ...

  • rain alert tomorrow

    ਬੁੱਧਵਾਰ ਨੂੰ ਪਵੇਗਾ ਭਾਰੀ ਮੀਂਹ! ਪੰਜਾਬ ਸਣੇ...

  • crude oil prices continue to rise  crossing  90 per barrel

    ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਜਾਰੀ, ਪ੍ਰਤੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਵਿਕਾਸ ਵੀ, ਵਿਰਾਸਤ ਵੀ : ਮੋਦੀ ਜੀ ਦੇ 12 ਸਾਲਾਂ ਦੀ ਸੌਗਾਤ

BLOG News Punjabi(ਬਲਾਗ)

ਵਿਕਾਸ ਵੀ, ਵਿਰਾਸਤ ਵੀ : ਮੋਦੀ ਜੀ ਦੇ 12 ਸਾਲਾਂ ਦੀ ਸੌਗਾਤ

  • Edited By Shubam Kumar,
  • Updated: 23 Jul, 2026 02:53 PM
Blog
development as well as heritage
  • Share
    • Facebook
    • Tumblr
    • Linkedin
    • Twitter
  • Comment

17 ਜੁਲਾਈ, 2026 ਦਾ ਦਿਨ ਦੇਸ਼ ਦੇ ਇਤਿਹਾਸ ’ਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀਂਦ ਤੋਂ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਵਿਸ਼ਵ ਨੂੰ ਭਾਰਤ ਦੇ ਮਜ਼ਦੂਰਾਂ, ਇੰਜੀਨੀਅਰਾਂ ਦੀ ਮਿਹਨਤ ਦੀ ਸਿਖਰ, ਪਰਾਕ੍ਰਮ ਅਤੇ ਤਕਨੀਕ ਦੀ ਧਮਕ ਸੁਣਾਈ, ਕੁਰੂਕਸ਼ੇਤਰ ’ਚ ਸ਼ਾਨਦਾਰ ਸਿੱਖ ਅਜਾਇਬ ਘਰ ਦਾ ਨੀਂਹ ਪੱਥਰ ਰੱਖ ਕੇ ਗੁਰੂ ਪ੍ਰੰਪਰਾ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਸੰਕਲਪ ਦੁਹਰਾਇਆ ਅਤੇ ਫਿਰ ਜਲੰਧਰ ਦੀ ਪਾਵਨ ਧਰਤੀ ਤੋਂ ਪੰਜਾਬ ਨੂੰ 5,470 ਕਰੋੜ ਰੁਪਏ ਤੋਂ ਵੱਧ ਦੀਆਂ ਰੇਲ ਅਤੇ ਸੜਕ ਪ੍ਰਾਜੈਕਟਾਂ ਦੀ ਸੌਗਾਤ ਦਿੱਤੀ। ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਕਰੋੜਾਂ ਸ਼ਰਧਾਲੂਆਂ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਕਰਦੇ ਹੋਏ ਬੇਗਮਪੁਰਾ ਤੋਂ ਬਾਅਦ ਹੁਣ ਦੂਜੀ ਟ੍ਰੇਨ ਛੇਹਰਟਾ (ਅੰਮ੍ਰਿਤਸਰ) ਤੋਂ ਕਾਸ਼ੀ ਤੱਕ ‘ਸੰਤ ਗੁਰੂ ਰਵਿਦਾਸ ਐਕਸਪ੍ਰੈੱਸ’ ਦਾ ਸ਼ੁਭਾਰੰਭ ਹੋਇਆ ਅਤੇ 100 ਕਰੋੜ ਦੀ ਲਾਗਤ ਨਾਲ ਬਣਿਆ ਹੋਇਆ ਜਲੰਧਰ ਕੈਂਟ ਦਾ ਏਅਰਪੋਰਟ ਵਰਗਾ ਸ਼ਾਨਦਾਰ ਰੇਲਵੇ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ ਹੋਇਆ।

ਅੱਜ ਜਦੋਂ ਪੰਜਾਬ 2027 ਦੀ ਦਹਿਲੀਜ਼ ’ਤੇ ਖੜ੍ਹਾ ਹੋ ਕੇ ਅੰਗੜਾਈ ਲੈ ਰਿਹਾ ਹੈ, ਤਾਂ ਹਰ ਪੰਜਾਬੀ ਦੇ ਮਨ ’ਚ 3 ਸਵਾਲ ਹਨ - ਬੀਤੇ 12 ਸਾਲਾਂ ’ਚ ਮੋਦੀ ਜੀ ਨੇ ਪੰਜਾਬ ਨੂੰ ਕੀ ਦਿੱਤਾ? ‘ਆਪ’ ਦੇ ਕੁਸ਼ਾਸਨ ਨੇ ਪੰਜਾਬ ਦਾ ਕੀ ਹਾਲ ਕਰ ਦਿੱਤਾ ਅਤੇ ਪੰਜਾਬ ਦਾ ਭਵਿੱਖ ਕਿਸ ਦੇ ਹੱਥਾਂ ’ਚ ਸੁਰੱਖਿਅਤ ਹੈ? ਇਨ੍ਹਾਂ ਹੀ 3 ਸਵਾਲਾਂ ਦੇ ਉੱਤਰ ਪੰਜਾਬ ਦੀ ਦਿਸ਼ਾ ਅਤੇ ਦਸ਼ਾ ਤੈਅ ਕਰਨਗੇ।

26 ਮਈ, 2014 ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੇ ਦਿਨ ਤੋਂ ਹੀ ਮੋਦੀ ਜੀ ਨੇ ਪੰਜਾਬ ਨੂੰ ਸਿਰਫ਼ ਇਕ ਸਰਹੱਦੀ ਸੂਬਾ ਨਹੀਂ, ਸਗੋਂ ਗੁਰੂਆਂ, ਮਹਾਤਮਾਵਾਂ, ਸੰਤਾਂ, ਰਾਸ਼ਟਰ ਭਗਤਾਂ ਅਤੇ ਸ਼ਹੀਦਾਂ ਦੀ ਪਵਿੱਤਰ ਭੂਮੀ ਮੰਨਿਆ ਹੈ। ਇਸ ਦਾ ਸਭ ਤੋਂ ਵੱਡਾ ਪ੍ਰਮਾਣ ਕਰਤਾਰਪੁਰ ਸਾਹਿਬ ਕੋਰੀਡੋਰ ਹੈ। ਨਵੰਬਰ 2019 ’ਚ ਕੋਰੀਡੋਰ ਖੁੱਲ੍ਹਿਆ ਅਤੇ ਅੱਜ ਲੱਖਾਂ ਸ਼ਰਧਾਲੂ ਬਿਨਾਂ ਵੀਜ਼ਾ ਦੇ ਦਰਸ਼ਨ ਕਰ ਕੇ ਘਰ ਪਰਤਦੇ ਹਨ। ਸਤੰਬਰ 2020 ’ਚ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਐੱਫ. ਸੀ. ਆਰ. ਏ. ਰਜਿਸਟ੍ਰੇਸ਼ਨ ਮਿਲੀ, ਜਿਸ ਨਾਲ 1984 ਦੇ 36 ਸਾਲਾਂ ਤੋਂ ਬਾਅਦ ਪਹਿਲੀ ਵਾਰ ਵਿਦੇਸ਼ਾਂ ’ਚ ਬੈਠੀ ਸੰਗਤ ਸਿੱਧੀ ਗੁਰੂ ਘਰ ਦੀ ਸੇਵਾ ’ਚ ਦਾਨ ਭੇਜ ਰਹੀ ਹੈ। ਸੇਵਾ ਭੋਜ ਯੋਜਨਾ ਦੇ ਅਧੀਨ ਲੰਗਰ ਦੀ ਸਮੱਗਰੀ ’ਤੇ ਲੱਗਣ ਵਾਲੇ ਜੀ. ਐੱਸ. ਟੀ. ਦੀ ਪੂਰਤੀ ਕਰ ਕੇ ਕੇਂਦਰ ਸਰਕਾਰ ਨੇ ਐੱਸ. ਜੀ. ਪੀ. ਸੀ. ਅਤੇ ਦੁਰਗਿਆਣਾ ਤੀਰਥ ਨੂੰ ਕਰੋੜਾਂ ਰੁਪਏ ਮੋੜੇ, ਗੁਰੂ ਦੇ ਲੰਗਰ ਨੂੰ ਕਰ-ਮੁਕਤ ਕੀਤਾ।

ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ, ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਅਤੇ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਸਿਰਫ਼ ਭਾਰਤ ’ਚ ਨਹੀਂ, ਪੂਰੇ ਵਿਸ਼ਵ ’ਚ ਲਾਸਾਨੀ ਢੰਗ ਨਾਲ ਮਨਾਏ ਗਏ, ਸੁਲਤਾਨਪੁਰ ਲੋਧੀ ਦਾ ਵਿਕਾਸ, ਯਾਦਗਾਰੀ ਸਿੱਕੇ, ਡਾਕ ਟਿਕਟ ਅਤੇ ਅੰਤਰਰਾਸ਼ਟਰੀ ਆਯੋਜਨ ਗੁਰੂਆਂ ਦੀ ਬਾਣੀ ਨੂੰ ਵਿਸ਼ਵ ਮੰਚ ਤੱਕ ਲੈ ਗਏ। 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਘੋਸ਼ਿਤ ਕਰ ਕੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਅਤੇ ਦੋਵਾਂ ਸਾਹਿਬਜ਼ਾਦਿਆਂ ਦੀ ਵੀਰਤਾ ਅਤੇ ਆਪਣੇ ਧਰਮ ਪ੍ਰਤੀ ਵਚਨਬੱਧਤਾ ਨੂੰ ਰਾਸ਼ਟਰੀ ਸਮ੍ਰਿਤੀ ਦਾ ਅੰਗ ਬਣਾਇਆ ਗਿਆ। ਜਲਿਆਂਵਾਲਾ ਬਾਗ ਰਾਸ਼ਟਰੀ ਸਮਾਰਕ ਦਾ ਸ਼ਾਨਦਾਰ ਮੁੜ-ਵਿਕਾਸ ਹੋਇਆ। ਦਹਾਕਿਆਂ ਪੁਰਾਣੀ ਬਲੈਕਲਿਸਟ ਦੇ 314 ’ਚੋਂ 312 ਨਾਂ ਹਟਾ ਕੇ ਪ੍ਰਵਾਸੀ ਸਿੱਖ ਪਰਿਵਾਰਾਂ ਲਈ ਵਤਨ ਦੇ ਦਰਵਾਜ਼ੇ ਖੋਲ੍ਹ ਵੱਡੀ ਰਾਹਤ ਦਿੱਤੀ। ਕਾਂਗਰਸ ਪਾਰਟੀ ਦੁਆਰਾ ਗਾਂਧੀ ਨਹਿਰੂ ਪਰਿਵਾਰ ਦੇ ਇਸ਼ਾਰੇ ’ਤੇ 1984 ਦੇ ਸਿੱਖ ਵਿਰੋਧੀ ਕਤਲੇਅਾਮ ’ਚ ਐੱਸ.ਆਈ.ਟੀ. ਦੇ ਮਾਧਿਅਮ ਨਾਲ ਸਾਢੇ 3 ਦਹਾਕਿਆਂ ਤੋਂ ਬਾਅਦ ਪਹਿਲੀ ਵਾਰ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਇਨਸਾਫ਼ ਦੀ ਜੋਤ ਜਗਾਈ ਗਈ।

925 ਕਰੋੜ ਰੁਪਏ ਦੀ ਲਾਗਤ ਨਾਲ 750 ਬਿਸਤਰਿਆਂ ਵਾਲਾ ਏਮਜ਼ ਬਠਿੰਡਾ, ਮੋਹਾਲੀ ’ਚ ਟਾਟਾ ਕੈਂਸਰ ਸੰਸਥਾਨ, ਆਈ. ਆਈ. ਐੱਮ. ਅੰਮ੍ਰਿਤਸਰ, ਆਈ. ਆਈ. ਟੀ. ਰੋਪੜ ਦਾ ਵਿਸਤਾਰ, ਪੀ. ਜੀ. ਆਈ. ਐੱਮ. ਈ. ਆਰ. ਚੰਡੀਗੜ੍ਹ ਦਾ ਲੱਗਭਗ 1,000 ਕਰੋੜ ਰੁਪਏ ਦਾ ਸਾਰੰਗਪੁਰ ਵਿਸਤਾਰ ਕੰਪਲੈਕਸ ਅਤੇ ਹੁਸ਼ਿਆਰਪੁਰ ਕਪੂਰਥਲਾ ’ਚ ਨਵੇਂ ਮੈਡੀਕਲ-ਨਰਸਿੰਗ ਕਾਲਜ - ਮੋਦੀ ਜੀ ਨੇ ਪੰਜਾਬ ’ਚ ਸਿਹਤ ਅਤੇ ਸਿੱਖਿਆ ਦੀ ਪੂਰੀ ਕ੍ਰਾਂਤੀ ਖੜ੍ਹੀ ਕਰ ਦਿੱਤੀ। ਕਨੈਕਟੀਵਿਟੀ ’ਚ ਤਾਂ ਯੁੱਗ ਬਦਲ ਗਿਆ - 40,000 ਕਰੋੜ ਰੁਪਏ ਦਾ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਦਾ 16 ਘੰਟੇ ਦਾ ਸਫ਼ਰ ਘਟਾ ਕੇ ਲੱਗਭਗ 6 ਘੰਟੇ ਅਤੇ ਅੰਮ੍ਰਿਤਸਰ ਦਾ ਸਫ਼ਰ ਲੱਗਭਗ 4 ਘੰਟੇ ਕਰ ਦੇਵੇਗਾ। ਬਿਆਸ ਦਰਿਆ ’ਤੇ ਦੇਸ਼ ਦਾ ਸਭ ਤੋਂ ਲੰਮਾ ਕੇਬਲ-ਸਟੇਡ ਪੁਲ ਬਣ ਰਿਹਾ ਹੈ। ਪੰਜਾਬ ’ਚ 43,527 ਕਰੋੜ ਰੁਪਏ ਦੇ ਰਾਸ਼ਟਰੀ ਰਾਜਮਾਰਗ ਅਤੇ ਲੱਗਭਗ 34,000 ਕਰੋੜ ਰੁਪਏ ਦਾ ਰੇਲ ਢਾਂਚੇ ਦਾ ਨਿਰਮਾਣ ਚੱਲ ਰਿਹਾ ਹੈ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ’ਚ ਪੰਜਾਬ ਦੇ 30 ਸਟੇਸ਼ਨ ਸ਼ਾਮਲ ਹਨ।

ਅੰਨਦਾਤਾ ਦੇ ਸਤਿਕਾਰ ’ਚ ਪੰਜਾਬ ਦੇ 11 ਲੱਖ ਕਿਸਾਨਾਂ ਦੇ ਖ਼ਾਤਿਆਂ ’ਚ ਪੀ.ਐੱਮ.-ਕਿਸਾਨ ਦੀ ਰਾਸ਼ੀ ਸਿੱਧੀ ਪਹੁੰਚ ਰਹੀ ਹੈ, ਗ਼ਰੀਬ ਕਲਿਆਣ ਦੇ ਤਹਿਤ ਪ੍ਰਧਾਨ ਮੰਤਰੀ ਮੋਦੀ ਦੁਆਰਾ ਲੱਗਭਗ 1.40 ਕਰੋੜ ਲਾਭਪਾਤਰੀਆਂ ਨੂੰ ਮੁਫ਼ਤ ਰਾਸ਼ਨ ਮਿਲ ਰਿਹਾ ਹੈ, ਸ਼ੌਚਾਲਿਆ, ਪੱਕੇ ਘਰ, ਉੱਜਵਲਾ ਅਤੇ ਆਯੁਸ਼ਮਾਨ ਨੇ ਆਮ ਪਰਿਵਾਰਾਂ ਦਾ ਜੀਵਨ ਬਦਲਿਆ ਹੈ।

ਹੁਣ ਦੂਜੀ ਤਸਵੀਰ ਦੇਖੋ, ਜੋ ਹਰ ਪੰਜਾਬੀ ਦਾ ਕਲੇਜਾ ਚੀਰ ਦਿੰਦੀ ਹੈ। ਜਿਸ ਪੰਜਾਬ ਨੂੰ ਕੇਂਦਰ ਸਰਕਾਰ ਗੱਫ਼ੇ ਦੇ ਰਹੀ ਹੈ, ਉਸੇ ਪੰਜਾਬ ਨੂੰ ਭਗਵੰਤ ਮਾਨ ਸਰਕਾਰ ਨੇ ਹਰ ਖੇਤਰ ’ਚ ਪਿੱਛੇ ਧੱਕ ਦਿੱਤਾ ਹੈ। ਸਭ ਤੋਂ ਵੱਡਾ ਜ਼ਖ਼ਮ ਨਸ਼ੇ ਦਾ ਹੈ - ਅੱਜ ਪੰਜਾਬ ਡਰੱਗਜ਼ ਦੇ ਦਰਿਆ ’ਚ ਡੁੱਬਾ ਕਰਾਹ ਰਿਹਾ ਹੈ। ਗਲੀ-ਗਲੀ ’ਚ ਮਾਤਮ ਹੈ। ਜੋ ਲੋਕ ਨਸ਼ਾ ਖ਼ਤਮ ਕਰਨ ਦੀਆਂ ਕਸਮਾਂ ਖਾ ਕੇ ਸੱਤਾ ’ਚ ਆਏ ਸਨ, ਉਨ੍ਹਾਂ ਦੇ ਰਾਜ ’ਚ ਨਸ਼ੇ ਦਾ ਕਾਰੋਬਾਰ ਹੋਰ ਵਧਿਆ, ਕਈ ਗੁਣਾ ਹੋਰ ਜਗ੍ਹਾ ਉਪਲਬਧ ਹੋਇਆ ਹੈ। ਸਮਗੱਲਰਾਂ ’ਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਇੱਛਾ-ਸ਼ਕਤੀ ਹੀ ਨਹੀਂ ਹੈ, ਕਿਉਂਕਿ ਜਿਨ੍ਹਾਂ ’ਤੇ ਰੋਕਣ ਦੀ ਜ਼ਿੰਮੇਵਾਰੀ ਸੀ, ਉੱਥੇ ਰੱਖਿਅਕ ਹੀ ਭਕਸ਼ਕ ਬਣ ਬੈਠੇ ਹਨ।

ਕਾਨੂੰਨ-ਵਿਵਸਥਾ ਦਾ ਆਲਮ ਇਹ ਹੈ ਕਿ ਗੈਂਗਵਾਰ, ਫਿਰੌਤੀ ਅਤੇ ਟਾਰਗੈੱਟ ਕਿਲਿੰਗ ਰੋਜ਼ ਦੀ ਖ਼ਬਰ ਬਣ ਗਈ ਹੈ। ਵਪਾਰੀ ਅਸੁਰੱਖਿਅਤ ਹੈ, ਉਦਯੋਗਪਤੀ ਹਿਜਰਤ ਕਰ ਰਿਹਾ ਹੈ ਅਤੇ ਨਿਵੇਸ਼ਕ ਪੰਜਾਬ ਦਾ ਨਾਂ ਸੁਣ ਕੇ ਦੂਰ ਭੱਜਦਾ ਹੈ। ਖ਼ਜ਼ਾਨੇ ਦਾ ਹਾਲ ਹੋਰ ਵੀ ਬੁਰਾ ਹੈ - ਪੰਜਾਬ ਇਤਿਹਾਸ ਦੇ ਸਭ ਤੋਂ ਵੱਡੇ ਕਰਜ਼ੇ ਦੇ ਬੋਝ ਹੇਠ ਦਬਦਾ ਜਾ ਰਿਹਾ ਹੈ, ਸਰਕਾਰ ਤਨਖ਼ਾਹ ਦੇਣ ਤੱਕ ਲਈ ਉਧਾਰ ’ਤੇ ਉਧਾਰ ਲੈ ਰਹੀ ਹੈ ਅਤੇ ਹਰ ਪੰਜਾਬੀ ਦੇ ਸਿਰ ’ਤੇ ਕਰਜ਼ੇ ਦਾ ਬੋਝ ਰੋਜ਼ ਵਧ ਰਿਹਾ ਹੈ। ਜਿਨ੍ਹਾਂ ਨੇ ਖਨਣ ਤੋਂ ਖ਼ਜ਼ਾਨੇ ’ਚ 20,000 ਕਰੋੜ ਰੁਪਏ ਲਿਆਉਣ ਦਾ ਦਾਅਵਾ ਕੀਤਾ ਸੀ, ਉਨ੍ਹਾਂ ਦੇ ਰਾਜ ’ਚ ਉਲਟਾ ਪੰਜਾਬ ਦੀ ਧਰਤੀ ਲੁੱਟੀ ਜਾ ਰਹੀ ਹੈ - ਸਵੇਰੇ-ਸਵੇਰੇ ਨਹਿਰਾਂ ਅਤੇ ਦਰਿਆਵਾਂ ਦੇ ਕਿਨਾਰੇ ਟਿੱਪਰਾਂ-ਟੈਂਕਰਾਂ ਦੀਆਂ ਕਤਾਰਾਂ ਪੰਜਾਬ ਦਾ ਸੀਨਾ ਛੱਲਨੀ ਕਰ ਰਹੀਆਂ ਹਨ, ਗੈਰ-ਕਾਨੂੰਨੀ ਖਨਣ ਦਾ ਪੈਸਾ ਖ਼ਜ਼ਾਨੇ ’ਚ ਨਹੀਂ, ਦਲਾਲਾਂ ਅਤੇ ਦਲਾਲਾਂ ਦੇ ਰਾਖਿਆਂ ਦੀਆਂ ਜੇਬਾਂ ’ਚ ਜਾ ਰਿਹਾ ਹੈ।

ਅਟਲ ਬਿਹਾਰੀ ਵਾਜਪਾਈ ਜੀ ਦੇ ਸਮੇਂ ਬਣੇ ਧੁੱਸੀ ਬੰਨ੍ਹ ਨੇ 25 ਸਾਲਾਂ ਤੱਕ ਪੰਜਾਬ ਦੀ ਰੱਖਿਆ ਕੀਤੀ ਪਰ ਬੰਨ੍ਹਾਂ ਦੇ ਆਸ-ਪਾਸ ਤੱਕ ਗੈਰ-ਕਾਨੂੰਨੀ ਖੁਦਾਈ ਕਰ ਕੇ ਇਨ੍ਹਾਂ ਨੇ ਪੰਜਾਬ ਦੀ ਢਾਲ ਨੂੰ ਹੀ ਕਮਜ਼ੋਰ ਕਰ ਦਿੱਤਾ, ਨਤੀਜਾ ਇਹ ਕਿ ਪਾਣੀ ਨੇ ਰਸਤਾ ਬਦਲਿਆ ਅਤੇ 2,100 ਪਿੰਡ ਡੁੱਬ ਗਏ। ਜੋ ਕਹਿੰਦੇ ਸਨ ਕਿ ਬੱਕਰੀ ਤੱਕ ਦਾ ਮੁਆਵਜ਼ਾ ਪਹੁੰਚੇਗਾ, ਉਨ੍ਹਾਂ ਦੇ ਰਾਜ ’ਚ ਸਾਲ ਭਰ ਬਾਅਦ ਵੀ ਪੀੜਤਾਂ ਤੱਕ ਮੁਆਵਜ਼ਾ ਨਹੀਂ ਪਹੁੰਚਿਆ। ਇਸ ਸੰਕਟ ’ਚ ਪ੍ਰਧਾਨ ਮੰਤਰੀ ਮੋਦੀ ਜੀ ਦਿੱਲੀ ਤੋਂ ਆ ਕੇ ਕਿਸਾਨਾਂ ਨੂੰ ਮਿਲੇ, ਕੇਂਦਰ ਦਾ ਇਕ-ਇਕ ਮੰਤਰੀ ਪੰਜਾਬ ਦੇ ਜ਼ਿਲਿਆਂ-ਪਿੰਡਾਂ ’ਚ ਪਹੁੰਚਿਆ, ਕੇਂਦਰੀ ਆਫ਼ਤ ਟੀਮਾਂ ਨੇ ਜਾਨਾਂ ਬਚਾਈਆਂ ਪਰ ਹੰਕਾਰ ’ਚ ਡੁੱਬੀ ਮਾਨ ਸਰਕਾਰ ਦੇ ਨਾ ਮੁੱਖ ਮੰਤਰੀ ਪੀੜਤਾਂ ਦੇ ਹੰਝੂ ਪੂੰਝਣ ਗਏ, ਨਾ ਕੋਈ ਮੰਤਰੀ। ਸਿਹਤ ਕ੍ਰਾਂਤੀ ਦੇ ਨਾਅਰੇ ’ਤੇ ਸੱਤਾ ’ਚ ਆਏ ਲੋਕ ਹਸਪਤਾਲ ਜਾਂ ਇੰਸਟੀਚਿਊਟ ਬਣਾਉਣਾ ਤਾਂ ਛੱਡੋ ਕਿਸੇ ਹਸਪਤਾਲ ’ਚ ਇਕ ਨਵਾਂ ਵਾਰਡ ਬਣਾਇਆ ਹੋਵੇ, ਉਹ ਤੱਕ ਨਹੀਂ ਗਿਣਾ ਸਕਦੇ, ਮੈਡੀਕਲ ਕਾਲਜ ਅਤੇ ਹਸਪਤਾਲ ਤਾਂ ਦੂਰ ਦੀ ਗੱਲ, ਇਨ੍ਹਾਂ ਦੀ ਪੂਰੀ ਰਾਜਨੀਤੀ ਕੇਂਦਰ ਦੀਆਂ ਯੋਜਨਾਵਾਂ ’ਤੇ ਆਪਣਾ ਸਟੀਕਰ ਚਿਪਕਾ ਕੇ ਜਨਤਾ ਨੂੰ ਭਰਮਾਉਣ ਤੱਕ ਸਿਮਟ ਗਈ ਹੈ।

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਗੁਰੂਆਂ ਦੀ ਕਿਰਪਾ ਅਤੇ ਜਨਤਾ ਦੇ ਆਸ਼ੀਰਵਾਦ ਨਾਲ 2027 ’ਚ ਪੰਜਾਬ ‘ਡਬਲ ਇੰਜਣ ਸਰਕਾਰ’ ਚੁਣੇਗਾ ਅਤੇ ਤਦ ਕਰਜ਼ੇ, ਨਸ਼ੇ ਅਤੇ ਡਰ ਦੇ ਹਨੇਰੇ ’ਚੋਂ ਨਿਕਲ ਕੇ ਪੰਜਾਬ ਫਿਰ ਦੇਸ਼ ਦਾ ਨੰਬਰ ਵਨ ਸੂਬਾ ਬਣੇਗਾ - ਵਿਕਸਤ ਭਾਰਤ ਦੇ ਸੰਕਲਪ ਦਾ ਸਭ ਤੋਂ ਤੇਜ਼ ਇੰਜਣ, ਸੁਨਹਿਰੀ ਪੰਜਾਬ, ਹਰਿਆ-ਭਰਿਆ ਪੰਜਾਬ, ਖ਼ੁਸ਼ਹਾਲ ਪੰਜਾਬ। ਜੈ ਹਿੰਦ, ਜੈ ਪੰਜਾਬ।
ਤਰੁਣ ਚੁੱਘ
(ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ)

 

  • Development
  • heritage
  • Modi
  • 12th anniversary gift

‘ਕੁਝ ਸਰਕਾਰੀ ਸਕੂਲਾਂ ਦੀ ਖ਼ਸਤਾ ਹਾਲਤ’ ਟੀਚਰਾਂ ਅਤੇ ਬੁਨਿਆਦੀ ਢਾਂਚੇ ਦੀ ਘਾਟ!

NEXT STORY

Stories You May Like

  • supreme court  victim  death  father  rs 12 lakh  hospital
    ਜਬਰ ਜ਼ਿਨਾਹ ਪੀੜਤਾ ਦੀ ਮੌਤ, ਹੁਣ 2 ਹਸਪਤਾਲ ਕੁੜੀ ਦੇ ਪਿਤਾ ਨੂੰ ਦੇਣਗੇ 12 ਲੱਖ ਰੁਪਏ
  • 12 accused arrested in tarn taran
    ਤਰਨਤਾਰਨ 'ਚ 12 ਮੁਲਜ਼ਮ ਗ੍ਰਿਫਤਾਰ, ਹੈਰੋਇਨ ਤੇ ਪਿਸਤੌਲ ਸਮੇਤ ਨਾਜਾਇਜ਼ ਸ਼ਰਾਬ ਬਰਾਮਦ
  • shiprocket sets price per share  ipo to open on august 12
    ਸ਼ਿਪਰੋਕੇਟ ਨੇ ਨਿਰਧਾਰਤ ਕੀਤੀ ਪ੍ਰਤੀ ਸ਼ੇਅਰ ਦੀ ਕੀਮਤ, 12 ਅਗਸਤ ਨੂੰ ਖੁੱਲ੍ਹੇਗਾ IPO
  • maturity in children at the age of 10 12 has increased anxiety
    10-12 ਸਾਲ ’ਚ ਹੀ ਬੱਚਿਆਂ ’ਚ ਮਚਿਓਰਿਟੀ ਨੇ ਵਧਾਈ ਚਿੰਤਾ, ਪੜ੍ਹੋ ਕੀ ਹੈ ਇਸ ਦੇ ਪਿੱਛੇ ਦਾ ਕਾਰਨ!
  • lightning strikes during ongoing match  kills player  injures 12 people  video
    ਚੱਲਦੇ ਮੈਚ 'ਚ ਡਿੱਗੀ ਆਸਮਾਨੀ ਬਿਜਲੀ, ਧਾਕੜ ਖਿਡਾਰੀ ਦੀ ਮੌਤ, 12 ਲੋਕ ਜ਼ਖਮੀ (Video)
  • harbhajan singh meets pm modi
    ਹਰਭਜਨ ਸਿੰਘ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਦੇਸ਼ ਦੇ ਵਿਕਾਸ ਲਈ ਦਿੱਤਾ ਸਹਿਯੋਗ ਦਾ ਭਰੋਸਾ
  • rift in congress
    ਕਾਂਗਰਸ ਦੀ ਮੋਗਾ ਮੀਟਿੰਗ ਦੌਰਾਨ ਵੀ ਲੱਗੇ ਚੰਨੀ ਦੇ ਨਾਅਰੇ
  • netanyahu calls pm modi developments in west asia discussed
    ਨੇਤਨਯਾਹੂ ਨੇ PM ਮੋਦੀ ਨੂੰ ਕੀਤਾ ਫੋਨ, ਪੱਛਮੀ ਏਸ਼ੀਆ 'ਚ ਵਿਕਾਸ ਬਾਰੇ ਕੀਤੀ ਚਰਚਾ
  • heavy rain warning in punjab for next 48 hours
    ਪੰਜਾਬ 'ਚ ਅਗਲੇ 48 ਘੰਟੇ ਭਾਰੀ ਮੀਂਹ ਦੀ ਚਿਤਾਵਨੀ, ਜਾਣੋ ਆਉਣ ਵਾਲੇ ਦਿਨਾਂ ਦੀ...
  • designer water tanks of punjab have become as popular as lassi and phulkari
    ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ
  • female ias kanwalpreet brar appears before ed in money laundering case
    ਮਨੀ ਲਾਂਡਰਿੰਗ ਮਾਮਲੇ 'ਚ ਮਹਿਲਾ IAS ਕੰਵਲਪ੍ਰੀਤ ਬਰਾੜ ਈਡੀ ਸਾਹਮਣੇ ਪੇਸ਼
  • tarun chugh  national office  bjp office
    ਭਾਜਪਾ 'ਚ ਤਰੁਣ ਚੁੱਘ ਦਾ ਵਧਿਆ ਕੱਦ, ਰਾਸ਼ਟਰੀ ਮੁੱਖ ਦਫ਼ਤਰ ਦੀ ਕਮਾਨ ਮਿਲਣ ਨਾਲ...
  • paper leak case
    ਪੇਪਰ ਲੀਕ ਮਾਮਲਾ: ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਯੂਥ ਕਾਂਗਰਸ ਨੇ...
  • strike in jalandhar municipal corporation explodes
    ਜਲੰਧਰ ਨਗਰ ਨਿਗਮ 'ਚ ਹੜਤਾਲ ਦਾ ਧਮਾਕਾ, 20 ਅਗਸਤ ਤੋਂ ਅਣਮਿੱਥੇ ਸਮੇਂ ਲਈ ਕੰਮਕਾਜ...
  • power cut in punjab
    ਪੰਜਾਬ 'ਚ ਲੱਗੇਗਾ 5 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ...
  • jalandhar travel agent company embroiled in controversy
    ਵਿਵਾਦਾਂ 'ਚ ਘਿਰੀ ਜਲੰਧਰ ਦੀ ਟ੍ਰੈਵਲ ਏਜੰਟ ਕੰਪਨੀ, ਲੱਗੇ ਧੋਖਾਦੇਹੀ ਦੇ ਦੋਸ਼
Trending
Ek Nazar
norway king hospitalised

ਨਾਰਵੇ ਦੇ ਰਾਜਾ ਹਰਾਲਡ ਹਸਪਤਾਲ 'ਚ ਦਾਖਲ

fake messages sent to uk prime minister

ਬ੍ਰਿਟਿਸ਼ ਪ੍ਰਧਾਨ ਮੰਤਰੀ ਬਰਨਹੈਮ ਨੂੰ ਟਰੰਪ ਦੇ ਇੱਕ ਸਹਾਇਕ ਦੇ ਨਾਮ 'ਤੇ ਮਿਲੇ...

new york mayor mamdani speech

ਨਿਊਯਾਰਕ ਦੇ ਮੇਅਰ ਮਮਦਾਨੀ ਨੇ ਬੰਗਾਲੀ, ਮੈਂਡਰਿਨ ਅਤੇ ਸਪੈਨਿਸ਼ 'ਚ ਦਿੱਤਾ ਭਾਸ਼ਣ

indian musician arrested upon arrival in america

ਭਾਰਤੀ ਮਿਊਜ਼ੀਸ਼ੀਅਨ ਅਮਰੀਕਾ ਪਹੁੰਚਦਿਆਂ ਹੀ ਹੋ ਗਿਆ ਗ੍ਰਿਫ਼ਤਾਰ ! ਰੋ-ਰੋ ਦੱਸਿਆ...

famous actor suddenly loses weight

ਮਸ਼ਹੂਰ ਅਦਾਕਾਰ ਦਾ ਅਚਾਨਕ ਘਟ ਗਿਆ ਭਾਰ ! ਬੀਮਾਰੀ ਦਾ ਕੀਤਾ ਖੁਲਾਸਾ

famous actress banned from leaving the country

ਮਸ਼ਹੂਰ ਅਦਾਕਾਰਾ ਦੇ ਦੇਸ਼ ਤੋਂ ਬਾਹਰ ਜਾਣ 'ਤੇ ਲੱਗੀ ਰੋਕ ! ਜ਼ਮਾਨਤ ਮਿਲਣ ਦੇ...

designer water tanks of punjab have become as popular as lassi and phulkari

ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ

pakistan defense agreements

ਪਾਕਿਸਤਾਨ ਵੱਲੋਂ ਕੀਤੇ ਰੱਖਿਆ ਸਮਝੌਤੇ ਦੇ ਚਾਰ ਦਿਨ ਬਾਅਦ ਹੀ ਵਾਪਰੀ ਅਣਹੋਣੀ

celebrated  80th independence day

ਟੈਕਸਾਸ 'ਚ ਭਾਰਤੀ ਪ੍ਰਵਾਸੀਆਂ ਨੇ ਸੱਭਿਆਚਾਰਕ ਜਸ਼ਨਾਂ ਨਾਲ ਮਨਾਇਆ 80ਵਾਂ ਆਜ਼ਾਦੀ...

famous actress made a big statement

'ਹਾਂ, ਮੈਂ ਹਾਂ ਅੰਧਭਗਤ, ਪਰ..!' ਮਸ਼ਹੂਰ ਅਦਾਕਾਰਾ ਨੇ ਦਿੱਤਾ ਵੱਡਾ ਬਿਆਨ

hichilema elected president of zambia

ਹਿਚਿਲੇਮਾ ਦੂਜੇ ਕਾਰਜਕਾਲ ਲਈ ਚੁਣ ਗਏ ਜ਼ੈਂਬੀਆ ਦੇ ਰਾਸ਼ਟਰਪਤੀ

actress left bold industry after vrindavan visit

ਵ੍ਰਿੰਦਾਵਨ 'ਚ ਅਦਾਕਾਰਾ ਨੇ ਸ਼ੂਟ ਕੀਤੀ 'ਬੋਲਡ ਫ਼ਿਲਮ' ! ਹੁਣ ਹੋ ਰਿਹਾ ਪਛਤਾਵਾ...

horoscope astrology

ਮਾਲੋਮਾਲ ਹੋ ਜਾਣਗੇ ਇਨ੍ਹਾਂ 3 ਰਾਸ਼ੀਆਂ ਵਾਲੇ ਲੋਕ! ਜਹਾਜ਼ ਦਾ ਝੂਟਾ ਲੈਣ ਦੇ ਵੀ ਬਣ...

appeal against metta

ਮੈਟਾ 'ਤੇ 1.4 ਲੱਖ ਕਰੋੜ ਡਾਲਰ ਦਾ ਮੁਕੱਦਮਾ ! ਬੱਚਿਆਂ 'ਤੇ ਸੋਸ਼ਲ ਮੀਡੀਆ ਦੇ...

kushner talk with netanyahu

ਗਾਜ਼ਾ 'ਤੇ ਗੱਲਬਾਤ ਲਈ ਨੇਤਨਯਾਹੂ ਨਾਲ ਬੈਠੇ ਕੁਸ਼ਨਰ

statement of israeli minister

ਹਰ ਰਾਤ '30 ਤੋਂ 40' ਲੋਕਾਂ ਦਾ ਕਰ ਦਿਓ ਖਾਤਮਾ ! ਇਜ਼ਰਾਈਲੀ ਮੰਤਰੀ ਨੇ ਦਿੱਤਾ...

orry reveals why he keeps salman khan s photo by his bedside

ਓਰੀ ਆਪਣੇ ਬੈੱਡ ਕੋਲ ਰੱਖਦੈ ਸਲਮਾਨ ਖਾਨ ਦੀ ਫੋਟੋ, ਵਜ੍ਹਾ ਜਾਣ ਤੁਸੀਂ ਵੀ ਰਹਿ...

chinese president xi jinping statement

ਸ਼ੀ ਜਿਨਪਿੰਗ ਨੇ ਪਾਰਟੀ ਲੀਡਰਸ਼ਿਪ ਨੂੰ ਮਜ਼ਬੂਤ ਕਰਨ 'ਤੇ ਦਿੱਤਾ ਜ਼ੋਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • it is our responsibility to keep our city clean
      ਆਪਣਾ ਸ਼ਹਿਰ ਸਾਫ਼ ਰੱਖਣ ਦੀ ਜ਼ਿੰਮੇਵਾਰੀ ਸਾਡੀ!
    • genz protests
      ਜੈੱਨ-ਜ਼ੀ ਅਤੇ ਵਿਰੋਧ ਪ੍ਰਦਰਸ਼ਨ ਦੀ ਰਾਜਨੀਤੀ : ਵਿਰੋਧੀ ਧਿਰ ਕਿੱਥੇ ਪਹੁੰਚੀ ?
    • the need to protect ancient heritage sites of archaeological importance
      ਪੁਰਾਤੱਤਵ ਮਹੱਤਵ ਦੀਆਂ ਸਾਡੀਆਂ ਪੁਰਾਤਨ ਵਿਰਾਸਤਾਂ ਨੂੰ ਨਸ਼ਟ ਹੋਣ ਤੋਂ ਬਚਾਉਣ ਦੀ...
    • real democracy is not just about the victory of the majority
      ਅਸਲ ਲੋਕਤੰਤਰ ਸਿਰਫ਼ ਬਹੁਮਤ ਦੀ ਜਿੱਤ ਦਾ ਨਾਂ ਨਹੀਂ
    • immortal story of independence to the concept of strong punjab
      15 ਅਗਸਤ ਤੋਂ 2047 : ਆਜ਼ਾਦੀ ਦੀ ਅਮਰਗਾਥਾ ਤੋਂ ‘ਮਜ਼ਬੂਤ ਪੰਜਾਬ’ ਦੇ ਸੰਕਲਪ ਤੱਕ
    • independent india
      ਆਜ਼ਾਦ ਭਾਰਤ ਦੇ ਰਾਹ-ਦਸੇਰੇ
    • india partition
      ਭਾਰਤ ਦੀ ਵੰਡ ਲਈ ਜ਼ਿੰਮੇਵਾਰ ਕੌਣ ?
    • inspiring good news on independence day
      ‘ਆਜ਼ਾਦੀ ਦਿਵਸ ’ਤੇ’ ਪ੍ਰੇਰਣਾ ਦੇਣ ਵਾਲੀਆਂ ਚੰਗੀਆਂ ਖ਼ਬਰਾਂ!
    • drunk pilots a threat to passenger safety and the responsibility
      ਨਸ਼ੇ ’ਚ ਪਾਇਲਟ : ਯਾਤਰੀ ਸੁਰੱਖਿਆ ’ਤੇ ਖ਼ਤਰਾ ਅਤੇ ਰੈਗੂਲੇਟਰ ਦੀ ਜ਼ਿੰਮੇਵਾਰੀ
    • august 14 partition a day of remembrance of terror
      14 ਅਗਸਤ : ਵੰਡ : ਦਹਿਸ਼ਤ ਦਾ ਯਾਦਗਾਰੀ ਦਿਵਸ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +