Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 29, 2026

    8:32:57 PM

  • cough syrup becomes new poison in punjab

    ਪੰਜਾਬ 'ਚ ਵੱਡੇ ਖ਼ਤਰੇ ਦੀ ਘੰਟੀ! ਕਫ਼ ਸਿਰਪ ਬਣਿਆ...

  • several people killed after shooting in stade city of germany

    ਵੱਡੀ ਖਬਰ! ਜਰਮਨੀ ਦੇ ਸਟੇਡ 'ਚ ਗੋਲੀਬਾਰੀ 'ਚ 5...

  • police party attack on police

    ਵੱਡੀ ਖ਼ਬਰ : ਡੀ. ਜੇ. ਬੰਦ ਕਰਵਾਉਣ ਗਈ ਪੁਲਸ ਪਾਰਟੀ...

  • farmer dies tragically due to electrocution

    Punjab: ਖੇਤਾਂ ਨੂੰ ਲੱਗੇ ਪਾਣੀ 'ਚ ਆ ਗਿਆ ਕਰੰਟ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਚੋਣਾਂ 2027 ਜਿੱਤ ਲਈ ਸਰਗਰਮੀਆਂ ਸ਼ੁਰੂ, ਪਰ ਲੋਕ ਭਲਾਈ ਦਾ ਏਜੰਡਾ ਨਹੀਂ

BLOG News Punjabi(ਬਲਾਗ)

ਚੋਣਾਂ 2027 ਜਿੱਤ ਲਈ ਸਰਗਰਮੀਆਂ ਸ਼ੁਰੂ, ਪਰ ਲੋਕ ਭਲਾਈ ਦਾ ਏਜੰਡਾ ਨਹੀਂ

  • Edited By Harpreet Singh,
  • Updated: 29 Jun, 2026 05:54 PM
Blog
punjab vidhan sabha
  • Share
    • Facebook
    • Tumblr
    • Linkedin
    • Twitter
  • Comment

ਸਾਲ 2027 ’ਚ ਹੋਣ ਜਾ ਰਹੀਆਂ ਪੰਜਾਬ ਦੀਆਂ ਵਿਧਾਨ ਸਭਾਈ ਚੋਣਾਂ ’ਚ ਜਿੱਤ ਹਾਸਲ ਕਰਨ ਲਈ ਪ੍ਰਾਂਤ ਦੇ ਸਾਰੇ ਰਾਜਸੀ ਦਲਾਂ ਨੇ ਸਰਗਰਮੀਆਂ ਆਰੰਭ ਦਿੱਤੀਆਂ ਹਨ। ਇਕ ਪਾਸੇ ‘ਆਪ’, ਕਾਂਗਰਸ, ਬਸਪਾ ਤੇ ਅਕਾਲੀ ਦਲਾਂ ਦੇ ਵੱਖੋ-ਵੱਖ ਧੜੇ ਸੱਤਾ ’ਤੇ ਕਬਜ਼ਾ ਕਰਨ ਲਈ ਹਰ ਤਰ੍ਹਾਂ ਦੇ ਪਾਪੜ ਵੇਲ ਰਹੇ ਹਨ, ਦੂਜੇ ਬੰਨੇ ਭਾਜਪਾ ਵੀ ਇਹ ਚੋਣਾਂ ਜਿੱਤਣ ਲਈ ਕਈ ਹੈਰਾਨਕੁੰਨ, ਪ੍ਰੰਤੂ ਸ਼ੰਕਿਆਂ ਭਰਪੂਰ ਪੈਂਤੜੇ ਲੈ ਰਹੀ ਹੈ। ਭਾਜਪਾ, ਸਿਆਸੀ ਮੌਕਾਪ੍ਰਸਤੀ ਅਤੇ ਦੋਹਰੇ ਮਾਪਦੰਡਾਂ ਪੱਖੋਂ ਵੀ ਅਨੇਕਾਂ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਹੈ।

ਇਸ ਨੇ ਸੱਤਾ ਦਾ ਡਰ ਦਿਖਾ ਕੇ ਤੇ ਧਨ ਦੇ ਲਾਲਚ ਅਧੀਨ ਦਲ ਬਦਲੀਆਂ ਦੇ ਨਖਿੱਧ ਵਰਤਾਰੇ ਨੂੰ ਇਕ ‘ਜਾਇਜ਼ ਸਿਆਸੀ ਅਸੂਲ’ ਬਣਾ ਧਰਿਆ ਹੈ। ਨਾਲ ਹੀ ਵੱਖੋ-ਵੱਖ ਡੇਰਿਆਂ ਦੇ ਮੁਖੀ ਵੀ ਕਾਬੂ ਕਰ ਲਏ ਹਨ, ਤਾਂ ਜੋ ਲੋਕਾਂ ਦੀ ਧਾਰਮਿਕ ਆਸਥਾ ਵੋਟ ਦੇ ਰੂਪ ’ਚ ਖਰੀਦੀ ਜਾ ਸਕੇ। ਮਨੂੰਵਾਦ ਦੇ ਇਨ੍ਹਾਂ ਸੂਤਰਧਾਰਾਂ ਦੇ ਮਨਾਂ ‘ਚ ਅੱਜਕਲ ਦਲਿਤਾਂ, ਖਾਸ ਕਰਕੇ ਵਾਲਮੀਕਿ ਭਾਈਚਾਰੇ ਪ੍ਰਤੀ ਵੀ ਖਾਸਾ ‘ਮੋਹ’ ਜਾਗਿਆ ਹੋਇਆ ਹੈ, ਜਦਕਿ ਆਮ ਜੀਵਨ ’ਚ ਸੰਘ ਸਮਰਥਿਤ ਭਾਜਪਾਈ ਦਲਿਤਾਂ ਨਾਲ ਖਾਣ-ਪੀਣ ਵਾਲੇ ਬਰਤਨਾਂ, ਜਲ ਸਰੋਤਾਂ ਤੇ ਸ਼ਮਸ਼ਾਨਘਾਟਾਂ ਦੀ ਸਾਂਝ ਪਾਉਣ ਦੇ ਵੀ ਸਖ਼ਤ ਖਿਲਾਫ਼ ਹਨ। ਪੰਜਾਬ ਦੇ ਕਮਿਊਨਿਸਟਾਂ ਨੇ ਆਰ. ਐੱਸ. ਐੱਸ. ਦੀ ਫਿਰਕੂ-ਫਾਸ਼ੀ ਵਿਚਾਰਧਾਰਾ ਖਿਲਾਫ਼ ਲੋਕ ਚੇਤਨਾ ਤਿੱਖੀ ਕਰਨ ਅਤੇ ਖੱਬੀ ਧਿਰ ਦੀ ਮਜ਼ਬੂਤੀ ਲਈ ਜਨਤਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ, ਤਾਂ ਜੋ ਭਾਜਪਾ ਦਾ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਦਾ ਹਰ ਯਤਨ ਅਸਫਲ ਕੀਤਾ ਜਾ ਸਕੇ।

ਪੰਜਾਬ ਦੀਆਂ ਚੋਣਾਂ ਉਦੋਂ ਹੋਣ ਜਾ ਰਹੀਆਂ ਹਨ, ਜਦੋਂ ਸੰਘ ਪਰਿਵਾਰ ਵਲੋਂ ਮੋਦੀ ਸਰਕਾਰ ਦੇ ਲੰਘੇ 12 ਸਾਲਾਂ ਦੇ ਨਖਿੱਧ ਕਾਰਜਕਾਲ ਦੇ ਜਸ਼ਨ ਮਨਾਏ ਜਾ ਰਹੇ ਹਨ। ਮੋਦੀ ਸਰਕਾਰ ਦੇ ਕਾਰ-ਵਿਹਾਰ ਅਤੇ ਬੋਲ-ਬਾਣੀ ’ਚੋਂ ਨਿਤ ਦਿਨ ਬੇਲਗਾਮ ਵਧ ਰਹੀਆਂ ਡੀਜ਼ਲ-ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ, ਖੇਤੀ-ਬਾੜੀ ਲਈ ਅਤੀ ਲੋੜੀਂਦੀ ਖਾਦ ਦੀ ਜ਼ਬਰਦਸਤ ਘਾਟ, ਰੁਜ਼ਗਾਰ ਦੀ ਭਾਲ ’ਚ ਦਰ-ਦਰ ਭਟਕ ਰਹੇ ਕਰੋੜਾਂ ਨੌਜਵਾਨਾਂ ਦੀਆਂ ਵਲੂੰਧਰੀਆਂ ਸੰਵੇਦਨਾਵਾਂ, ਦੋ ਡੰਗ ਦੀ ਰੋਟੀ ਦੇ ਵਸੀਲੇ ਜੁਟਾਉਣ ਦੀਆਂ ਚਿੰਤਾਵਾਂ ’ਚ ਦਿਨ-ਕਟੀ ਕਰ ਰਹੇ ਗਰੀਬਾਂ ਪ੍ਰਤੀ ਨਾ ਕੋਈ ਫਿਕਰਮੰਦੀ ਦਿਖਾਈ ਦਿੰਦੀ ਹੈ ਤੇ ਨਾ ਹੀ ਇਨ੍ਹਾਂ ਦੁੱਖਾਂ ਦੇ ਯੋਗ ਹੱਲ ਲਈ ਕੋਈ ਸਾਰਥਕ ਨੀਤੀ-ਚੌਖਟਾ ਸਿਰਜਣ ਦੀ ਇੱਛਾ ਨਜ਼ਰੀਂ ਪੈਂਦੀ ਹੈ। ਅਮੀਰੀ-ਗਰੀਬੀ ਦਾ ਖਤਰਨਾਕ ਹੱਦ ਤੱਕ ਵਧ ਰਿਹਾ ਪਾੜਾ ਅਤੇ ਭਾਰਤੀ ਸਿੱਕੇ ਦੀ ਨਿਰੰਤਰ ਕਦਰ ਘਟਾਈ ਨੇੜ ਭਵਿੱਖ ’ਚ ਦੇਸ਼ ਲਈ ਕਿਸੇ ਵੱਡੀ ਬਿਪਤਾ ਦਾ ਸਬੱਬ ਬਣ ਸਕਦੇ ਹਨ। ਸਾਮਰਾਜ ਨਿਰਦੇਸ਼ਿਤ ਨਵ-ਉਦਾਰਵਾਦੀ ਨੀਤੀ ਚੌਖਟੇ ਦਾ ਪਿਛਲੱਗ ਬਣਨ ਅਤੇ ਅਮਰੀਕਾ, ਯੂਰਪੀ ਯੂਨੀਅਨ ਤੇ ਦੂਜੇ ਸਰਮਾਏਦਾਰੀ ਦੇਸ਼ਾਂ ਨਾਲ ਅਸਾਵੀਆਂ ਸ਼ਰਤਾਂ ਤਹਿਤ ਕੀਤੇ ਜਾ ਰਹੇ ‘ਵਿਦੇਸ਼ ਵਪਾਰ ਸਮਝੌਤੇ’, ਭਾਰਤ ਵਰਗੇ ਆਰਥਿਕ ਪੱਖੋਂ ਪੱਛੜੇ ਦੇਸ਼ ਲਈ ਲਾਜ਼ਮੀ ਘਾਤਕ ਸਿੱਧ ਹੋਣਗੇ।

ਪੰਜਾਬ, ਪਾਣੀ ਦੀ ਵਧ ਰਹੀ ਕਿੱਲਤ ਤੇ ਘਟ ਰਹੀ ਗੁਣਵੱਤਾ, ਨੌਜਵਾਨਾਂ ’ਚ ਵਧ ਰਹੀ ਬੇਰੁਜ਼ਗਾਰੀ ਤੇ ਨਸ਼ਿਆਂ ਦੇ ਰੁਝਾਨ, ਗੈਂਗਸਟਰਵਾਦ, ਨਿੱਤ ਦਿਨ ਵਧ ਰਹੇ ਜੁਰਮਾਂ ਤੇ ਪਲੀਤ ਹੋ ਰਹੇ ਵਾਤਾਵਰਣ ਕਾਰਨ ਲਗਾਤਾਰ ਗਿਰਾਵਟ ਵੱਲ ਧਸਦਾ ਜਾ ਰਿਹਾ ਹੈ। ਸਿਆਸੀ ਮੌਕਾਪ੍ਰਸਤੀ ਤੇ ਵਧ ਰਹੇ ਭ੍ਰਿਸ਼ਟਾਚਾਰ ਨੇ ਸਥਿਤੀ ਹੋਰ ਗੰਭੀਰ ਬਣਾ ਦਿੱਤੀ ਹੈ। ਸਰਕਾਰਾਂ ਚਲਾ ਰਹੇ ਅੱਜ ਦੇ ਸਿਆਸਤਦਾਨ ਤੇ ਅਫਸਰਸ਼ਾਹ ਸੱਤਾ ਦਾ ਆਨੰਦ ਮਾਣਨ ਅਤੇ ਭ੍ਰਿਸ਼ਟਾਚਾਰ ਰਾਹੀਂ ਬੇਓੜਕ ਮਾਇਆ ਇਕੱਠੀ ਕਰਨ ਦੀ ਹੋੜ ’ਚ ਲੱਗੇ ਹੋਏ ਹਨ। ਸਮਾਜ ਪ੍ਰਤੀ ਆਪਣੇ ਸੰਵੇਦਨਾਵਾਂ ਤੋਂ ਕੋਰੇ ਵਤੀਰੇ ਕਾਰਨ, ਜਨ ਸਾਧਾਰਨ ਦਾ ਕੁਝ ਭਲਾ ਸੋਚਣ ਜਾਂ ਕਰਨ ਦਾ ਇਨ੍ਹਾਂ ਕੋਲ ਨਾ ਸਮਾਂ ਹੈ ਤੇ ਨਾ ਇਨ੍ਹਾਂ ਦਾ ਅਜਿਹਾ ਕੋਈ ਇਰਾਦਾ ਹੀ ਹੈ।

ਵਿਧਾਨ ਸਭਾ ਚੋਣਾਂ ਦੌਰਾਨ ਸਿੱਖਾਂ ਦੀਆਂ ਵੋਟਾਂ ਹਾਸਲ ਕਰਨ ਲਈ ਆਰ. ਐੱਸ. ਐੱਸ., ਭਾਜਪਾ ਤੇ ਸੰਘ ਪਰਿਵਾਰ ਨੇ ਤਾਂ ਰਾਜਸੀ-ਵਿਚਾਰਧਾਰਕ ਮੌਕਾਪ੍ਰਸਤੀ ਦੀਆਂ ਸਾਰੀਆਂ ਹੱਦਾਂ ਹੀ ਉਲੰਘ ਦਿੱਤੀਆਂ ਹਨ। 6 ਜੂਨ 1984 ਨੂੰ ਵਾਪਰੇ ਹਿਰਦੇ ਵੇਧਕ ‘ਆਪ੍ਰੇਸ਼ਨ ਬਲਿਊ ਸਟਾਰ’ ਨੂੰ ਸਾਰੇ ਲੋਕ, ਖਾਸ ਕਰਕੇ ਸਿੱਖ ਜਨਸਮੂਹ ਕਦੀ ਵੀ ਭੁਲਾ ਨਹੀਂ ਸਕਦੇ।

ਅਤਿ ਮੰਦਭਾਗੇ ਆਪ੍ਰੇਸ਼ਨ ‘ਬਲਿਊ ਸਟਾਰ’ ਖਿਲਾਫ਼ ਰੋਸ ਜ਼ਾਹਿਰ ਕਰਨ ਲਈ ‘ਦਮਦਮੀ ਟਕਸਾਲ’ ਦੇ ਹੈੱਡ ਆਫਿਸ ਮਹਿਤਾ ਚੌਕ ਵਿਖੇ ਹਰ ਸਾਲ ਧਾਰਮਿਕ ਸਮਾਗਮ ਆਯੋਜਤ ਕੀਤੇ ਜਾਂਦੇ ਹਨ। ਇਸ ਸਾਲ, 6 ਜੂਨ 2026 ਨੂੰ ਆਯੋਜਿਤ ਅਜਿਹੇ ਹੀ ਸਮਾਗਮ ’ਚ ਪੁੱਜ ਕੇ ਭਾਜਪਾ ਦੀ ਅਗਵਾਈ ਵਾਲੀ ਮਹਾਰਾਸ਼ਟਰ ਸੂਬੇ ਦੀ ਸਰਕਾਰ ਦੇ ਇਕ ਵਜ਼ੀਰ ‘ਸ਼੍ਰੀਮਾਨ’ ਗਿਰੀਸ਼ ਮਹਾਜਨ ਨੇ ਉਨ੍ਹਾਂ ਸਭਨਾਂ ਨੂੰ ਹੈਰਾਨ-ਪ੍ਰੇਸ਼ਾਨ ਕਰ ਦਿੱਤਾ ਹੈ ਜੋ ਹਿੰਦੂ ਰਾਸ਼ਟਰ ਦੀ ਪੈਰੋਕਾਰ ਭਾਜਪਾ ਅਤੇ ਖਾਲਿਸਤਾਨ ਦੀ ਮੁੱਦਈ ਦਮਦਮੀ ਟਕਸਾਲ ਨੂੰ ਹੁਣ ਤਾਈਂ ਇਕ-ਦੂਜੇ ਦੇ ਵੈਰੀ ਸਮਝਦੇ ਆਏ ਹਨ। ਮੰਤਰੀ ਜੀ ਨੇ ਆਪਣੇ ਭਾਸ਼ਣ ’ਚ ‘ਆਪ੍ਰੇਸ਼ਨ ਬਲਿਊ ਸਟਾਰ’ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਮਰਹੂਮ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਪਾਣੀ ਪੀ-ਪੀ ਕੋਸਿਆ ਸੀ। ਇੱਥੇ ਹੀ ਬਸ ਨਹੀਂ, ਮੰਤਰੀ ਸਾਹਿਬ ਨੇ ਭਾਰਤੀ ਫੌਜ ਦੀ ਗੋਲੀਬਾਰੀ ’ਚ ਮਾਰੇ ਗਏ ਉਨ੍ਹਾਂ ਹਥਿਆਰਬੰਦ ਵਿਅਕਤੀਆਂ ਨੂੰ ‘ਸ਼ਹੀਦ’ ਦੇ ਰੁਤਬੇ ਨਾਲ ਵੀ ਨਿਵਾਜਿਆ, ਜਿਨ੍ਹਾਂ ਨੂੰ ਭਾਜਪਾ ਆਗੂ ਹੁਣ ਤਾਈਂ ਅੱਤਵਾਦੀ ਤੇ ਦੇਸ਼ਧ੍ਰੋਹੀ ਕਹਿੰਦੇ ਰਹੇ ਹਨ।

ਸਾਡਾ ਗਿਲਾ ਸਿਰਫ ਭਾਜਪਾ ਆਗੂ ਦੇ ਭਾਸ਼ਣ ਬਾਰੇ ਨਹੀਂ, ਬਲਕਿ ਸੰਘ-ਭਾਜਪਾ ਦੇ ਦੋਗਲੇ ਕਿਰਦਾਰ ਅਤੇ ਸਿੱਖਾਂ ਦੀਆਂ ਵੋਟਾਂ ਹਾਸਲ ਕਰਨ ਲਈ ਇਨ੍ਹਾਂ ਵਲੋਂ ਚੱਲੀਆਂ ਜਾ ਰਹੀਆਂ ਕੁਚਾਲਾਂ ਨੂੰ ਲੈ ਕੇ ਹੈ। ਯਾਦ ਰਹੇ, ਪੰਜਾਬ ਦੇ ਕਾਲੇ ਦੌਰ ’ਚ ਸੰਘੀ ਤੇ ਭਾਜਪਾਈ ਆਗੂ ਆਮ ਸਿੱਖਾਂ ਅਤੇ ਹਿੰਸਕ ਕਾਰਵਾਈਆਂ ਕਰਨ ਵਾਲੇ ਮੁੱਠੀ ਭਰ ਹਥਿਆਰਬੰਦ ਖਾਲਿਸਤਾਨੀਆਂ ਦਰਮਿਆਨ ਕੋਈ ਅੰਤਰ ਨਹੀਂ ਸਨ ਸਮਝਦੇ। ਉਦੋਂ ਇਹ ਸਮੇਂ ਦੀਆਂ ਸਰਕਾਰਾਂ ਨੂੰ ਸਾਰੇ ਸਿੱਖਾਂ ਨਾਲ ਸਖ਼ਤੀ ਨਾਲ ਸਿੱਝਣ ਦੀਆਂ ਸਲਾਹਾਂ ਦਿੰਦੇ ਰਹੇ ਸਨ।

ਪੰਜਾਬ ਦੀ ਸੱਤਾ ’ਤੇ ਭਾਜਪਾ ਦਾ ਕਬਜ਼ਾ ਹੋਣ ਦਾ ਅਰਥ ਇੱਥੋਂ ਦੇ ਲੋਕਾਂ ਦੇ ਮਨਾਂ ਅੰਦਰ ਭਰਾਤਰੀ ਭਾਵ, ਫਿਰਕੂ ਸਦਭਾਵਨਾ ਤੇ ਮਿਲਜੁਲ ਕੇ ਅਮਨਪੂਰਵਕ ਜਿਊਣ ਦੇ ਸੱਭਿਆਚਾਰ ਦੀ ਤਬਾਹੀ ਕਰਨਾ ਹੋਵੇਗਾ।

ਸੰਘ-ਭਾਜਪਾ ਦੀ ਇਹ ਖਤਰਨਾਕ ਸਾਜ਼ਿਸ਼ ਫੇਲ ਕਰਨ ਲਈ ਪੰਜਾਬ ਵਾਸੀਆਂ ਕੋਲ ਸਿਆਸੀ ਤੇ ਵਿਚਾਰਧਾਰਕ ਦਸਤੂਰ ਵੀ ਹੈ, ਆਪਣੇ ਨਰੋਏ ਸੱਭਿਆਚਾਰ, ਕੁਰਬਾਨੀਆਂ ਭਰੇ ਮਾਣਮੱਤੇ ਇਤਿਹਾਸ ਅਤੇ ਸਿੱਖ ਗੁਰੂ ਸਾਹਿਬਾਨ ਤੇ ਭਗਤੀ ਲਹਿਰ ਦੇ ਮਹਾਨ ਰਹਿਬਰਾਂ ਵੱਲੋਂ ਰਚੀ ਮਾਨਵੀ ਬਾਣੀ ਦਾ ਖਜ਼ਾਨਾ ਵੀ ਹੈ। ਪੰਜਾਬੀ, ਗ਼ਦਰੀ ਬਾਬਿਆਂ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਸਾਥੀਆਂ ਦੀ ਸਾਂਝੀਵਾਲਤਾ ਵਾਲਾ ਸਮਾਜ ਸਿਰਜਣ ਲਈ ਕਾਇਮ ਕੀਤੀ ਕੁਰਬਾਨੀਆਂ ਦੀ ਲਾਸਾਨੀ ਵਿਰਾਸਤ ਦੇ ਮਾਲਕ ਵੀ ਹਨ। ਇਸ ਸਦਕਾ ਇਹ ਫਿਰਕੂ-ਫਾਸ਼ੀ, ਵੰਡਵਾਦੀ ਸੋਚ ਵਾਲੀ ਸੰਘ-ਭਾਜਪਾ ਵਰਗੀਆਂ ਨਕਾਰਾਤਮਕ ਤਾਕਤਾਂ ਨੂੰ ਹਰ ਖੇਤਰ ’ਚ ਮਾਤ ਦੇ ਸਕਦੇ ਹਨ।

-ਮੰਗਤ ਰਾਮ ਪਾਸਲਾ

  • politics
  • Punjab
  • Elections

ਈਰਾਨ ਪ੍ਰਮਾਣੂ ਬੰਬ ਦੇ ਕਿੰਨਾ ਨੇੜੇ ਸੀ?

NEXT STORY

Stories You May Like

  • yuvraj singh will be seen in ipl 2027
    IPL 2027 'ਚ ਦਿਖਣਗੇ ਯੁਵਰਾਜ ਸਿੰਘ ! ਦਿੱਲੀ ਕੈਪੀਟਲਸ ਲਈ ਨਿਭਾਉਣਗੇ ਵੱਡੀ ਜ਼ਿੰਮੇਵਾਰੀ
  • imbalance between imports  exports has become a challenge
    ਵਧ ਰਿਹਾ ਹੈ ਦੇਸ਼ ਦਾ ਵਪਾਰ ਪਰ ਦਰਾਮਦ-ਬਰਾਮਦ ਦਾ ਅਸੰਤੁਲਨ ਬਣਿਆ ਵੱਡੀ ਚੁਣੌਤੀ
  • rishabh pant kuldeep yadav
    IPL 2027 'ਚ ਰਿਸ਼ਭ ਪੰਤ ਤੇ ਕੁਲਦੀਪ ਯਾਦਵ ਬਦਲਣਗੇ ਆਪਣੀਆਂ ਟੀਮਾਂ! ਜਾਣੋ ਹੁਣ ਕਿਸ ਟੀਮ ਲਈ ਖੇਡਣਗੇ
  • air india express to start flights to abu dhabi next month
    ਏਅਰ ਇੰਡੀਆ ਐਕਸਪ੍ਰੈਸ ਅਗਲੇ ਮਹੀਨੇ ਸ਼ੁਰੂ ਕਰੇਗੀ ਅਬੂ ਧਾਬੀ ਲਈ ਉਡਾਣਾਂ
  • shubham wins punjab youth congress elections
    ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ 'ਚ ਸ਼ੁਭਮ ਸ਼ਰਮਾ ਨੇ ਦਰਜ ਕੀਤੀ ਜਿੱਤ
  • cjp  abhijeet dipke  elections  students
    CJP ਚੋਣਾਂ ਲੜਨ ਦੀ ਇਛੁੱਕ ਨਹੀਂ : ਅਭਿਜੀਤ ਦੀਪਕੇ
  • lpg customers  e  kyc done by june 30  then the subsidy will stop
    LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: 30 ਜੂਨ ਤੱਕ ਨਹੀਂ ਕੀਤਾ ਇਹ ਕੰਮ ਤਾਂ ਰੁਕ ਜਾਵੇਗੀ ਸਬਸਿਡੀ
  • son  marriage  gold  family
    ਬੇਟੇ ਦੇ ਵਿਆਹ ਲਈ ਸੋਨਾ ਨਹੀਂ ਖਰੀਦੇਗਾ ਪਰਿਵਾਰ, ਵਜ੍ਹਾ ਜਿੱਤ ਲਵੇਗੀ ਦਿਲ
  • farmer dies tragically due to electrocution
    Punjab: ਖੇਤਾਂ ਨੂੰ ਲੱਗੇ ਪਾਣੀ 'ਚ ਆ ਗਿਆ ਕਰੰਟ ! ਕਿਸਾਨ ਦੀ ਤੜਫ਼-ਤੜਫ਼ ਨਿਕਲੀ...
  • mp amritpal singh associate produced in jalandhar court police remand
    MP ਅੰਮ੍ਰਿਤਪਾਲ ਦੇ ਸਾਥੀ ਦੀ ਜਲੰਧਰ ਕੋਰਟ 'ਚ ਪੇਸ਼ੀ, ਮਿਲਿਆ 3 ਦਿਨਾਂ ਦਾ ਰਿਮਾਂਡ
  • heartbreaking accident in punjab
    ਪੰਜਾਬ 'ਚ ਦਿਲ ਦਹਿਲਾ ਦੇਣ ਵਾਲਾ ਹਾਦਸਾ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ,...
  • sacrilage cases investigation
    ਬੇਅਦਬੀ ਮਾਮਲਿਆਂ ਦੀ ਜਾਂਚ ਲਈ ਪੁਲਸ ਦੀ ਸ਼ਬਦਾਵਲੀ 'ਚ ਵੱਡਾ ਬਦਲਾਅ
  • pre monsoon rains begin  drainage arrangements incomplete
    ਪ੍ਰੀ-ਮਾਨਸੂਨ ਦੀਆਂ ਬਰਸਾਤਾਂ ਸ਼ੁਰੂ ਪਰ ਸ਼ਹਿਰ 'ਚ ਪਾਣੀ ਦੀ ਨਿਕਾਸੀ ਦੇ ਪ੍ਰਬੰਧ...
  • boy dies under suspicious circumstances in jalandhar family suspects murder
    ਘਰੋਂ ਕੰਮ ਲਈ ਨਿਕਲਿਆ ਮਾਪਿਆਂ ਦਾ ਜਵਾਨ ਪੁੱਤ, ਹੁਣ ਮਿਲੀ ਲਾਸ਼ ਨੂੰ ਵੇਖ ਪਰਿਵਾਰ...
  • cp satinder singh will soon conduct surprise inspections of police stations
    CP ਸਤਿੰਦਰ ਸਿੰਘ ਜਲਦ ਕਰਨਗੇ ਥਾਣਿਆਂ, ਨਾਕਿਆਂ ਤੇ ਸੰਵੇਦਨਸ਼ੀਲ ਸਥਾਨਾਂ ਦਾ...
  • grievance redressal cell set up for voters   convenience
    ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹਾ ਤੇ ਵਿਧਾਨ ਸਭਾ ਪੱਧਰ ’ਤੇ ਸ਼ਿਕਾਇਤ ਨਿਵਾਰਨ ਸੈੱਲ...
Trending
Ek Nazar
father  death  son  home  family

ਪਿਤਾ ਦੀ ਲਾਸ਼ ਦੇਖਦੇ ਹੀ ਬੇਹੋਸ਼ ਹੋ ਕੇ ਡਿੱਗਿਆ ਪੁੱਤ, ਇਕ ਹੀ ਘਰ 'ਚੋਂ ਨਿਕਲੀਆਂ...

illegal nationals

ਕਾਲ ਕੋਠਰੀ 'ਚ ਭੇਜੇ ਜਾਣਗੇ ਗੈਰ ਕਾਨੂੰਨੀ ਨਾਗਰਿਕ, ਪਾਕਿਸਤਾਨ ਸਰਕਾਰ ਨੇ ਜਾਰੀ...

supreme court  ram temple  petition  hearing  ayodhya

ਮੁੜ ਭਖ਼ਿਆ ਰਾਮ ਮੰਦਰ ਚੜ੍ਹਾਵੇ ਦਾ ਵਿਵਾਦ ! ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ...

pregnant woman  child  dna  husband  mother in law

ਪਤਨੀ ਦੀ ਕੁੱਖ 'ਚ ਪਲ ਰਹੀ 'ਜਾਨ' ਦਾ DNA ਟੈਸਟ ਕਰਵਾਉਣਾ ਚਾਹੁੰਦਾ ਸੀ ਪਤੀ,...

parents charged

ਜਵਾਕ ਨੂੰ ਖੁਆਉਂਦੇ ਸੀ ਚਿਪਸ-ਫ੍ਰਾਈਜ਼ ! 116 ਕਿਲੋ ਵਜ਼ਨ ਹੋਣ ਕਾਰਨ ਹੋਈ ਮੌਤ,...

the surprising act of an 80 year old man

80 ਸਾਲਾ ਬਜ਼ੁਰਗ ਦਾ ਹੈਰਾਨੀਜਨਕ ਕਾਰਾ, ਪੋਤੇ ਦੇ ਬਰਾਬਰ ਮੁੰਡੇ ਨਾਲ ਟੱਪੀਆਂ...

flight services

ਈਰਾਨ ਅਤੇ ਯੂਏਈ ਵਿਚਾਲੇ ਹਵਾਈ ਯਾਤਰਾ 1 ਜੁਲਾਈ ਤੋਂ ਮੁੜ ਸ਼ੁਰੂ

family  4 members  river

ਖ਼ੁਦਕੁਸ਼ੀ ਜਾਂ ਕਤਲਕਾਂਡ ! ਕੇਰਲ 'ਚ ਇਕੋ ਪਰਿਵਾਰ ਦੇ 4 ਜੀਆਂ ਦੀਆਂ ਨਦੀ 'ਚੋਂ...

young man was shot during a fight between two groups in ranjit avenue market

ਰਣਜੀਤ ਐਵੇਨਿਊ ਮਾਰਕੀਟ ’ਚ ਦੋ ਗੁੱਟਾਂ ਵਿਚਾਲੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਨੂੰ...

gold price fall 49000 rupees

49,000 ਰੁਪਏ ਸਸਤਾ ਹੋਇਆ ਸੋਨਾ! ਕੀਮਤਾਂ 'ਚ ਹੋਰ ਗਿਰਾਵਟ ਦੀ ਸੰਭਾਵਨਾ

heavy vehicle movement banned on banga mukandpur road

ਨਵਾਂਸ਼ਹਿਰ 'ਚ ਇਨ੍ਹਾਂ ਵਾਹਨਾਂ 'ਤੇ 25 ਅਗਸਤ ਤੱਕ ਲੱਗੀ ਵੱਡੀ ਪਾਬੰਦੀ, ਸਖ਼ਤ...

has hardik pandya really secretly married mahika sharma

ਹਾਰਦਿਕ ਪੰਡਯਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ? ਮਾਹਿਕਾ ਨੇ ਸਿੰਦੂਰ ਨਾਲ ਭਰੀ...

veteran filmmaker k  bhagyaraj passes away at 73

ਦਿੱਗਜ ਐਕਟਰ-ਡਾਇਰੈਕਟਰ ਦੀ ਹਾਰਟ ਅਟੈਕ ਕਾਰਨ ਮੌਤ ! 73 ਸਾਲ ਦੀ ਉਮਰ 'ਚ ਲਏ...

horrific collision between high speed car and scooter

ਤੇਜ਼ ਰਫਤਾਰ ਕਾਰ ਤੇ ਸਕੂਟਰੀ ਵਿਚਾਲੇ ਭਿਆਨਕ ਟੱਕਰ, ਮਾਸੂਮ ਕੁੜੀ ਦੀ ਮੌਕੇ 'ਤੇ...

heavy rain next 6 days monsoon

ਅਗਲੇ 6 ਦਿਨ ਭਾਰੀ! ਬਦਲੇਗਾ ਮੌਸਮ ਦਾ ਮਿਜਾਜ਼, 16 ਸੂਬਿਆਂ 'ਚ ਤੇਜ਼...

freedom to travel to any country without a visa

ਬਿਨਾਂ Visa ਦੇ ਕਿਸੇ ਵੀ ਦੇਸ਼ ਜਾ ਸਕਦਾ ਇਕ ਸ਼ਖਸ! ਤੁਹਾਨੂੰ ਪਤਾ ਹੈ ਕੌਣ

mother daughter throat

ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ: ਮਾਂ ਨੇ ਆਪਣੀ ਧੀ ਦਾ ਕੀਤਾ ਕਤਲ, ਫਿਰ ਖੁਦ...

son gave his own father  s betel nut to get a government job

ਸਰਕਾਰੀ ਨੌਕਰੀ ਲੈਣ ਲਈ ਪੁੱਤ ਨੇ ਦੇ'ਤੀ ਆਪਣੇ ਹੀ ਪਿਓ ਦੀ ਸੁਪਾਰੀ! ਹੈਰਾਨ ਕਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • when will we finally learn to treat women with respect
      ‘ਔਰਤਾਂ ਨਾਲ ਸਤਿਕਾਰਯੋਗ ਵਿਵਹਾਰ’ ਆਖਿਰ ਅਸੀਂ ਕਦੋਂ ਕਰਨਾ ਸਿੱਖਾਂਗੇ!
    • manipur has become the easiest entry point for drugs from myanmar
      ‘ਮਣੀਪੁਰ ਬਣਿਆ ਮਿਆਂਮਾਰ ਤੋਂ ਭਾਰਤ ’ਚ ਨਸ਼ੇ’ ਦੀ ਆਮਦ ਦਾ ਸਭ ਤੋਂ ਸੁਖਾਲਾ...
    • confiscated goods kept in police stations are now being stolen
      ‘ਥਾਣਿਆਂ ’ਚ ਰੱਖਿਆ ਜ਼ਬਤ ਸਾਮਾਨ’ ਹੁਣ ਚੋਰੀ ਹੋਣ ਲੱਗਾ!
    • young bankers
      ਨੌਜਵਾਨ ਬੈਂਕਰ ‘ਸਰਕਾਰੀ ਬੈਂਕਾਂ’ ਨੂੰ ਕਿਉਂ ਛੱਡ ਰਹੇ ਹਨ
    • cabinet shuffle
      ਕੇਂਦਰੀ ਮੰਤਰੀ ਪ੍ਰੀਸ਼ਦ ’ਚ ਸੰਭਾਵਿਤ ਫੇਰਬਦਲ ਦੀਆਂ ਅਟਕਲਾਂ
    • culture of patka and momento is increasing in name of religion in society
      ਸਮਾਜ ’ਚ ਧਰਮ ਦੇ ਨਾਂ ’ਤੇ ਵਧ ਰਹੀ ਪਟਕਾ ਤੇ ਮੋਮੈਂਟੋ ਸੰਸਕ੍ਰਿਤੀ
    • from the spinning wheel of khadi to the server of enterprise
      ਖਾਦੀ ਦੇ ਚਰਖੇ ਤੋਂ ਉੱਦਮ ਦੇ ਸਰਵਰ ਤੱਕ
    • the cause of death people becoming manufacturers of fake medicines
      ‘ਨਕਲੀ ਦਵਾਈਆਂ ਦੇ ਨਿਰਮਾਤਾ’ ਬਣ ਰਹੇ ਲੋਕਾਂ ਦੀ ਮੌਤ ਦਾ ਕਾਰਨ!
    • online content and kids
      ਆਨਲਾਈਨ ਅਸ਼ਲੀਲ ਸਮੱਗਰੀ ਨਾਲ ਵਿਗੜਦੇ ਬੱਚੇ
    • indian medical sector
      ਬੇਹੱਦ ਗੰਭੀਰ ਦੌਰ ’ਚੋਂ ਲੰਘ ਰਿਹਾ ਭਾਰਤ ਦਾ ਸਿਹਤ ਖੇਤਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +