Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUL 27, 2026

    7:52:39 AM

  • punjab closed today know open remain closed

    ਅੱਜ ਪੰਜਾਬ ਬੰਦ! ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ...

  • amritsar airport will get a big gift easy connect service

    ਅੰਮ੍ਰਿਤਸਰ ਹਵਾਈ ਅੱਡੇ ਨੂੰ ਮਿਲੇਗੀ ਵੱਡੀ ਸੌਗਾਤ,...

  • main suspect in berlin pride parade attack

    ਬਰਲਿਨ ਪ੍ਰਾਈਡ ਪਰੇਡ ਹਮਲੇ ਦਾ ਮੁੱਖ ਸ਼ੱਕੀ ਪੁਲਸ...

  • punjab bandh announced tomorrow

    ਭਲਕੇ ਪੰਜਾਬ ਬੰਦ ਦਾ ਹੋ ਗਿਆ ਐਲਾਨ !

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਈਰਾਨ ਪ੍ਰਮਾਣੂ ਬੰਬ ਦੇ ਕਿੰਨਾ ਨੇੜੇ ਸੀ?

BLOG News Punjabi(ਬਲਾਗ)

ਈਰਾਨ ਪ੍ਰਮਾਣੂ ਬੰਬ ਦੇ ਕਿੰਨਾ ਨੇੜੇ ਸੀ?

  • Edited By Shivani Bassan,
  • Updated: 29 Jun, 2026 05:28 PM
Blog
how close was iran to a nuclear bomb
  • Share
    • Facebook
    • Tumblr
    • Linkedin
    • Twitter
  • Comment

ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਜੂਨ 2025 ’ਚ ਅਤੇ ਫਿਰ ਫਰਵਰੀ 2026 ਤੋਂ ਬਾਅਦ ਈਰਾਨ ’ਤੇ ਬੰਬਾਰੀ ਕਰਨ ਦਾ ਫੈਸਲਾ ਕੀਤਾ, ਉਦੋਂ ਕੀ ਈਰਾਨ ਪ੍ਰਮਾਣੂ ਬੰਬ ਬਣਾਉਣ ਦੇ ਨੇੜੇ ਸੀ? ਕੀ ਇਹ ਇਕ ਹੋਰ ਧੋਖਾ ਸੀ, ਜਿਵੇਂ ਕਿ ਮੱਧ ਪੂਰਬ ’ਚ ਸੰਯੁਕਤ ਰਾਜ ਅਮਰੀਕਾ ਦੇ ਪੀੜਤ ਅਤੇ ਗੁੰਝਲਦਾਰ ਇਤਿਹਾਸ ਅਤੇ 1948 ਤੋਂ ਇਸ ਖੇਤਰ ’ਚ ਇਜ਼ਰਾਈਲ ਦੀਆਂ ਬੇਅੰਤ ਜੰਗਾਂ ਦੌਰਾਨ ਪਹਿਲਾਂ ਵੀ ਅਣਗਿਣਤ ਵਾਰ ਹੋ ਚੁੱਕਾ ਹੈ? ਇਸ ਦੇ ਉਲਟ, ਕੀ ਇਹ ਇਕ ਅਜਿਹੀ ਮਾੜੀ ਸਥਿਤੀ ਨੂੰ ਸ਼ੁਰੂਆਤ ’ਚ ਹੀ ਕੁਚਲਣ ਅਤੇ ਪਹਿਲਾਂ ਤੋਂ ਹੀ ਪਾਬੰਦੀਸ਼ੁਦਾ ਕਰਨ ਦਾ ਯਤਨ ਸੀ, ਜੋ ਆਉਣ ਵਾਲੇ ਨੇੜਲੇ ਭਵਿੱਖ ’ਚ ਖ਼ਤਰਨਾਕ ਰੂਪ ’ਚ ਪ੍ਰਗਟ ਹੋ ਸਕਦੀ ਸੀ?

ਅਮਰੀਕਾ-ਇਜ਼ਰਾਈਲ ਹਮਲੇ ਦੇ 11 ਦਿਨਾਂ ਬਾਅਦ scientificamerican.com ਵੈੱਬਸਾਈਟ ’ਤੇ ਪ੍ਰਕਾਸ਼ਿਤ ਇਕ ਰਿਪੋਰਟ ’ਚ ‘ਜੇਮਸ ਮਾਰਟਿਨ ਸੈਂਟਰ ਫਾਰ ਨਾਨ-ਪ੍ਰੋਲੀਫਰੇਸ਼ਨ ਸਟੱਡੀਜ਼’ ਦੇ ਨਿਰਦੇਸ਼ਕ ਅਤੇ ‘ਮਿਡਿਲਬਰੀ ਇੰਸਟੀਚਿਊਟ ਆਫ ਇੰਟਰਨੈਸ਼ਨਲ ਸਟੱਡੀਜ਼’ ਦੇ ਪ੍ਰੋਫੈਸਰ ਜੈਫਰੀ ਲੁਈਸ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਸੀ ਕਿ ਈਰਾਨ ਪ੍ਰਮਾਣੂ ਹਥਿਆਰ ਦੇ ਨੇੜੇ ਸੀ। ਉਨ੍ਹਾਂ ਦੇ ਇਨ੍ਹਾਂ ਨਿਰੀਖਣਾਂ ਦਾ ਹੋਰ ਸੁਤੰਤਰ ਮਾਹਿਰਾਂ ਨੇ ਵੀ ਸਮਰਥਨ ਕੀਤਾ ਸੀ। ਇਹ ਮੁਲਾਂਕਣ ਵਿਆਪਕ ਰੂਪ ’ਚ ਜੂਨ 2025 ’ਚ ‘ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ’ (ਆਈ. ਏ. ਈ. ਏ.) ਦੇ ਪਿਛਲੇ ਨਿਰਧਾਰਨ ਦੇ ਅਨੁਕੂਲ ਹਨ। ਈਰਾਨੀ ਪ੍ਰਮਾਣੂ ਬੁਝਾਰਤ ’ਤੇ ਓਪਨ-ਸੋਰਸ ਰਿਪੋਰਟਿੰਗ ਅਨੁਸਾਰ, ਅਮਰੀਕੀ ਖੁਫੀਆ ਏਜੰਸੀਆਂ ਦੇ ਸਮੇਂ-ਸਮੇਂ ’ਤੇ ਆਉਣ ਵਾਲੇ ਅਨੁਮਾਨਾਂ ਨੇ ਵੀ ਇਨ੍ਹਾਂ ਮੁਲਾਂਕਣਾਂ ’ਤੇ ਸਹਿਮਤੀ ਜਤਾਈ ਸੀ।

ਜੂਨ 2025 ਦੇ ਆਈ. ਏ. ਈ. ਏ. ਦੇ ਇਕ ਅਨੁਮਾਨ ਨੇ ਸੰਕੇਤ ਦਿੱਤਾ ਸੀ ਕਿ ਈਰਾਨ ਕੋਲ 441 ਕਿਲੋਗ੍ਰਾਮ 60 ਫੀਸਦੀ ਭਰਪੂਰ ਯੂਰੇਨੀਅਮ ਸੀ, ਜਿੱਥੇ ਫੀਸਦੀ ਦਾ ਮਤਲਬ ਸਮੱਗਰੀ ’ਚ ਪਾਏ ਜਾਣ ਵਾਲੇ ਆਈਸੋਟੋਪ ਯੂਰੇਨੀਅਮ 235 ਦੀ ਹਿੱਸੇਦਾਰੀ ਤੋਂ ਹੈ। ਜੇਕਰ ਉਸ ਸਮੱਗਰੀ ਨੂੰ ਅੱਗੇ ਪੂਰੇ 90 ਫੀਸਦੀ ਹਥਿਆਰਾਂ ਦੀ ਸੰਘਣਤਾ ਤੱਕ ਭਰਪੂਰ ਕੀਤਾ ਜਾ ਸਕੇ, ਤਾਂ ਉਹ 10 ਪ੍ਰਮਾਣੂ ਹਥਿਆਰਾਂ ਲਈ ਕਾਫ਼ੀ ਹੋ ਸਕਦੀ ਸੀ। ਇਸ ਤੋਂ ਇਲਾਵਾ, 90 ਫੀਸਦੀ ਨੂੰ ਭਰਪੂਰ ਕਹਿਣਾ ਜਿੰਨਾ ਆਸਾਨ ਹੈ, ਕਰਨਾ ਓਨਾ ਨਹੀਂ।

ਇਤਿਹਾਸ ’ਤੇ ਥੋੜ੍ਹੀ ਪਿੱਛੇ ਨਜ਼ਰ ਮਾਰੀਏ ਤਾਂ, ਈਰਾਨ 1957 ਤੋਂ ਅਮਰੀਕੀ ਰਾਸ਼ਟਰਪਤੀ ਆਈਜ਼ਨਹਾਵਰ ਦੇ ‘ਐਟਮਸ ਫਾਰ ਪੀਸ’ ਪ੍ਰੋਗਰਾਮ ਦੀ ਬਦੌਲਤ ਪ੍ਰਮਾਣੂ ਖੋਜ ’ਚ ਲੱਗਿਆ ਹੋਇਆ ਹੈ। ਇਹ ਉਸ ਦੌਰ ਦੀ ਗੱਲ ਹੈ ਜਦੋਂ ਸ਼ਾਹ ਰਜ਼ਾ ਮੁਹੰਮਦ ਪਹਿਲਵੀ ਦੇ ਸ਼ਾਸਨਕਾਲ ਦੌਰਾਨ ਈਰਾਨ ਅਮਰੀਕਾ ਦਾ ਸਹਿਯੋਗੀ ਸੀ। 1979 ਦੀ ਇਸਲਾਮੀ ਕ੍ਰਾਂਤੀ ’ਚ ਸ਼ਾਹ ਦਾ ਤਖਤਾਪਲਟ ਦਿੱਤਾ ਗਿਆ ਅਤੇ ਅਗਲੇ ਸਾਲ 22 ਸਤੰਬਰ 1980 ਨੂੰ ਸੱਦਾਮ ਹੁਸੈਨ ਦੇ ਸ਼ਾਸਨ ਵਾਲੇ ਇਰਾਕ ਨੇ ਈਰਾਨ ’ਤੇ ਹਮਲਾ ਕਰ ਦਿੱਤਾ।

ਅਗਲੇ ਦਹਾਕੇ ਦੌਰਾਨ ਈਰਾਨੀ ਰਣਨੀਤਕ ਵਿਚਾਰਕਾਂ ਦੀ ਇਕ ਪੂਰੀ ਪੀੜ੍ਹੀ ਨੇ ਇਕ ਬਹੁਤ ਹੀ ਮਹੱਤਵਪੂਰਨ ਰਣਨੀਤਕ ਸਬਕ ਆਪਣੇ ਅੰਦਰ ਸਮਾ ਲਿਆ, ਕਿਉਂਕਿ ਪੱਛਮ ਨੇ ਇਰਾਕ ਨੂੰ ਹਥਿਆਰਾਂ ਦੀ ਸਪਲਾਈ ਕੀਤੀ ਅਤੇ ਸੰਯੁਕਤ ਰਾਸ਼ਟਰ ਸਮੇਤ ਗਲੋਬਲ ਸੰਗਠਨਾਂ ਨੇ ਉਦੋਂ ਅੱਖਾਂ ਬੰਦ ਕਰ ਲਈਆਂ ਜਦੋਂ ਸੱਦਾਮ ਹੁਸੈਨ ਨੇ ਈਰਾਨੀ ਸੈਨਿਕਾਂ ਅਤੇ ਨਾਗਰਿਕਾਂ ’ਤੇ ਰਸਾਇਣਕ ਅਤੇ ਹੋਰ ਆਧੁਨਿਕ ਹਥਿਆਰਾਂ ਦੀ ਵਰਤੋਂ ਕੀਤੀ।

ਸਿੱਖਿਆ ਇਹ ਸੀ ਕਿ ਜਦੋਂ ਤੱਕ ਈਰਾਨ ਕੋਲ ਪ੍ਰਮਾਣੂ ਹਥਿਆਰਾਂ ਦੀ ਕਮੀ ਰਹੇਗੀ, ਗੁਆਂਢ ਦਾ ਕੋਈ ਵੀ ਤਾਨਾਸ਼ਾਹ ਜਾਂ ਦੂਰ ਬੈਠਾ ਕੋਈ ਦਬਦਬੇ ਵਾਲਾ ਦੇਸ਼ ਉਸਦੀ ਪ੍ਰਭੂਸੱਤਾ ਦੀ ਉਲੰਘਣਾ ਕਰ ਸਕਦਾ ਹੈ। ਇਸ ਤਰ੍ਹਾਂ ਰਣਨੀਤਕ ਖੁਦਮੁਖਤਿਆਰੀ ਅਤੇ ਇਕ ਭਰੋਸੇਯੋਗ ਰੋਕੂ ਸਮਰੱਥਾ ਹਾਸਲ ਕਰਨ ਲਈ ਪ੍ਰਮਾਣੂ ਹਥਿਆਰਾਂ ਵੱਲ ਈਰਾਨ ਦਾ ਗੁਪਤ ਮਾਰਚ ਸ਼ੁਰੂ ਹੋਇਆ। ਇੱਥੇ ਹੀ ਪਾਕਿਸਤਾਨ ਦਾ ਕਨੈਕਸ਼ਨ ਸਾਹਮਣੇ ਆਇਆ।

ਏ. ਕਿਊ. ਖਾਨ, ਜੋ ਪ੍ਰਮਾਣੂ ਪ੍ਰਸਾਰ ਦੇ ਵਾਲਮਾਰਟ ’ਤੇ ਰਾਜ ਕਰਦੇ ਸਨ, ਉਨ੍ਹਾਂ ਨੇ ਈਰਾਨ ਨੂੰ ਪ੍ਰਮਾਣੂ ਸਮੱਗਰੀ ਦੀ ਸਪਲਾਈ ਸ਼ੁਰੂ ਕਰ ਦਿੱਤੀ। ਇਸ ਪਾਕਿਸਤਾਨੀ-ਈਰਾਨੀ ਪ੍ਰਮਾਣੂ ਸਬੰਧਾਂ ਨੂੰ ਤਤਕਾਲੀ ਪਾਕਿਸਤਾਨੀ ਫੌਜੀ ਤਾਨਾਸ਼ਾਹ ਜਨਰਲ ਜ਼ੀਆ-ਉਲ-ਹੱਕ ਅਤੇ ਉਨ੍ਹਾਂ ਦੇ ਫੌਜੀ ਜਾਨਸ਼ੀਨਾਂ ਦੀ ਸਹਿਮਤੀ ਅਤੇ ਆਸ਼ੀਰਵਾਦ ਪ੍ਰਾਪਤ ਸੀ-ਇਸ ਤੱਥ ਦੀ ਪੁਸ਼ਟੀ 2015 ’ਚ ਸਾਬਕਾ ਈਰਾਨੀ ਰਾਸ਼ਟਰਪਤੀ ਅਕਬਰ ਹਾਸ਼ਮੀ ਰਫਸੰਜਾਨੀ ਨੇ ਜਨਤਕ ਤੌਰ ’ਤੇ ਕੀਤੀ ਸੀ।

ਪਾਕਿਸਤਾਨੀ ਫੌਜ ਨੇ ਬਦਲੇ ’ਚ ਇਸ ਘਟਨਾਚੱਕਰ ਬਾਰੇ ਲਗਾਤਾਰ ਆਉਣ ਵਾਲੀਆਂ ਸਿਵਲ ਸਰਕਾਰਾਂ ਨੂੰ ਸਫਲਤਾਪੂਰਵਕ ਹਨੇਰੇ ’ਚ ਰੱਖਿਆ। ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੂੰ 1989 ’ਚ ਤਹਿਰਾਨ ਦੀ ਯਾਤਰਾ ਦੌਰਾਨ ਅਚਾਨਕ ਇਸਦਾ ਪਤਾ ਉਦੋਂ ਲੱਗਿਆ ਜਦੋਂ ਰਫਸੰਜਾਨੀ ਨੇ ਉਨ੍ਹਾਂ ਨੂੰ ਵਿਸ਼ੇਸ਼ ਰੱਖਿਆ ਮਾਮਲਿਆਂ ’ਤੇ ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਦੀ ਪੁਸ਼ਟੀ ਕਰਨ ਲਈ ਕਿਹਾ। ਉਸ ਸਮੇਂ ਤੱਕ ਦਰਜਨਾਂ ਈਰਾਨੀ ਵਿਗਿਆਨੀ ਪਾਕਿਸਤਾਨ ਦੀਆਂ ਵੱਖ-ਵੱਖ ਸੰਸਥਾਵਾਂ ’ਚ ਸਿਖਲਾਈ ਪ੍ਰਾਪਤ ਕਰ ਚੁੱਕੇ ਸਨ।

14 ਅਗਸਤ, 2002 ਨੂੰ ਈਰਾਨੀ ਅਸੰਤੁਸ਼ਟ ਸਮੂਹਾਂ ਦੀ ਇਕ ਮੁੱਖ ਸੰਸਥਾ ‘ਨੈਸ਼ਨਲ ਕੌਂਸਲ ਆਫ ਰੇਸਿਸਟੈਂਸ ਆਫ ਈਰਾਨ’ ਨੇ ਦੋ ਪ੍ਰਮਾਣੂ ਸਥਾਨਾਂ ਦੀਆਂ ਥਾਵਾਂ ਨੂੰ ਜਨਤਕ ਕਰ ਦਿੱਤਾ, ਜਿਨ੍ਹਾਂ ਨੂੰ ਈਰਾਨ ਨੇ ਕਥਿਤ ਤੌਰ ’ਤੇ ਆਈ. ਏ. ਈ. ਏ. ਤੋਂ ਲੁਕਾਇਆ ਸੀ, ਜਿਸ ਨਾਲ ਈਰਾਨੀ ਪ੍ਰਮਾਣੂ ਸਮਰੱਥਾ ਨੂੰ ਸੀਮਤ ਕਰਨ ਦਾ ਇਕ ਸਦੀਵੀ ਯਤਨ ਸ਼ੁਰੂ ਹੋ ਗਿਆ। ਮੌਜੂਦਾ ਦੌਰ ਇਸੇ ਗਾਥਾ ਦਾ ਤਾਜ਼ਾ ਅਧਿਆੲੇ ਹੈ। ਹਾਲਾਂਕਿ ਇਹ ਅਜੇ ਵੀ ਪਹਿਲਾਂ ਪੁੱਛੇ ਗਏ ਸਵਾਲ ਦਾ ਜਵਾਬ ਨਹੀਂ ਦਿੰਦਾ ਕਿ ਈਰਾਨ ਅਸਲ ’ਚ ਇਕ ਜਹਾਜ਼ ਤੋਂ ਸੁੱਟੇ ਜਾਣ ਵਾਲੇ ਜਾਂ ਮਿਜ਼ਾਈਲ ਡਿਲਿਵਰੀ ਸਿਸਟਮ ਨਾਲ ਜੋੜੇ ਜਾਣ ਦੇ ਯੋਗ ਇਕ ਵਿਵਹਾਰਕ ਪ੍ਰਮਾਣੂ ਉਪਕਰਨ ਤੋਂ ਕਿੰਨੇ ਸਕਰਿਊ ਟਰਨ ਅਤੇ ਕਿੰਨੇ ਮਹੀਨੇ ਜਾਂ ਸਾਲ ਦੂਰ ਹੈ।

ਦੋ ਸਾਲ ਪਹਿਲਾਂ 7 ਅਕਤੂਬਰ, 2001 ਨੂੰ ਅਮਰੀਕਾ ਨੇ 9/11 ਦੇ ਅੱਤਵਾਦੀ ਹਮਲੇ ਲਈ ਅਲਕਾਇਦਾ ਨੂੰ ਸਜ਼ਾ ਦੇਣ ਅਤੇ ਓਸਾਮਾ ਬਿਨ ਲਾਦੇਨ ਤੇ ਉਸਦੇ ਸਹਿਯੋਗੀਆਂ ਨੂੰ ਪਨਾਹ ਦੇਣ ਲਈ ਤਾਲਿਬਾਨ ਨੂੰ ਸਜ਼ਾ ਦੇਣ ਵਾਸਤੇ ਅਫਗਾਨਿਸਤਾਨ ’ਤੇ ਹਮਲਾ ਕੀਤਾ ਸੀ। ਇਹ ਧਿਆਨ ਦੇਣ ਯੋਗ ਹੈ ਕਿ 9/11 ਦੇ 19 ਅੱਤਵਾਦੀ ਅਗਵਾਕਾਰਾਂ ’ਚੋਂ 15 ਸਾਊਦੀ ਅਰਬ ਤੋਂ ਸਨ, 2 ਯੂ. ਏ. ਈ. ਤੋਂ, ਇਕ ਲੈਬਨਾਨ ਤੋਂ ਅਤੇ ਆਗੂ ਮਿਸਰ ਤੋਂ ਸੀ। ਅਫਗਾਨਿਸਤਾਨ ਜਾਂ ਉਸ ਮਾਮਲੇ ’ਚ ਇਰਾਕ ਤੋਂ ਕੋਈ ਨਹੀਂ ਸੀ। ਸਾਊਦੀ ਅਰਬ, ਯੂ. ਏ. ਈ. ਅਤੇ ਮਿਸਰ ਮੱਧ ਪੂਰਬ ’ਚ ਅਮਰੀਕਾ ਦੇ ਸਭ ਤੋਂ ਪੱਕੇ ਸਹਿਯੋਗੀਆਂ ’ਚ ਬਣੇ ਹੋਏ ਹਨ। ਓਸਾਮਾ ਬਿਨ ਲਾਦੇਨ ਨੂੰ ਆਖਰਕਾਰ ਐਬਟਾਬਾਦ ’ਚ ਖ਼ਤਮ ਕਰ ਦਿੱਤਾ ਗਿਆ ਪਰ ਉਸ ਨੂੰ ਪਨਾਹ ਦੇਣ ਵਾਲਾ ਪਾਕਿਸਤਾਨ ਇਕ ਵਾਰ ਫਿਰ ਅਮਰੀਕਾ ਦੇ ਨਵੇਂ ਪਿਆਰ ਦੀ ਚਮਕ ਦਾ ਆਨੰਦ ਮਾਣ ਰਿਹਾ ਹੈ। ਅੱਜ ਉਹ ਅਮਰੀਕਾ-ਇਜ਼ਰਾਈਲ ਅਤੇ ਈਰਾਨ ਦੇ ਵਿਚਾਲੇ ਵਿਚੋਲਾ ਹੈ।

ਤ੍ਰਾਸਦੀ ਇਹ ਹੈ ਕਿ ਅਮਰੀਕਾ ਨੇ 2021 ’ਚ ਅਫਗਾਨਿਸਤਾਨ ਨੂੰ ਉਸੇ ਤਾਲਿਬਾਨ ਦੇ ਹੱਥਾਂ ’ਚ ਵਾਪਸ ਸੌਂਪ ਦਿੱਤਾ, ਜਿਸ ਮਿਲੀਸ਼ੀਆ ਨੂੰ ਉਸਨੇ 2001 ’ਚ ਅਫਗਾਨਿਸਤਾਨ ਤੋਂ ਬਾਹਰ ਖਦੇੜਿਆ ਸੀ। ਇਹ ਸਭ ਇਕ ਸਪੱਸ਼ਟ ਸਵਾਲ ਖੜ੍ਹਾ ਕਰਦਾ ਹੈ ਕਿ ਕੀ ਈਰਾਨ ’ਤੇ ਅਮਰੀਕਾ-ਇਜ਼ਰਾਈਲ ਦੇ ਹਮਲੇ ਦੇ ਪਿੱਛੇ ‘ਪ੍ਰਮਾਣੂ ਹਥਿਆਰਾਂ’ ਤੋਂ ਇਲਾਵਾ ਕੋਈ ਹੋਰ ਗੁਪਤ ਕਾਰਨ ਸੀ?
-ਮਨੀਸ਼ ਤਿਵਾੜੀ

  • close
  • Iran
  • nuclear bomb

ਕੀ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ ?

NEXT STORY

Stories You May Like

  • pm modi stopped nuke
    ਰੂਸ ਸੁੱਟਣ ਲੱਗਾ ਸੀ ਪ੍ਰਮਾਣੂ ਬੰਬ ! PM ਮੋਦੀ ਨੇ ਐਨ ਮੌਕੇ 'ਫੜ੍ਹ ਲਈ' ਪੁਤਿਨ ਦੀ 'ਬਾਂਹ'
  • how dangerous is it to have a tower near your home
    ਘਰ ਦੇ ਨੇੜੇ ਟਾਵਰ ਹੋਣਾ ਕਿੰਨਾ ਕਿ ਖ਼ਤਰਨਾਕ ? ਟੈਲੀਕਾਮ ਵਿਭਾਗ ਨੇ ਖੁਦ ਦੱਸਿਆ ਪੂਰਾ ਸੱਚ
  • us military drops bombs on iran on 12th night
    ਅਮਰੀਕੀ ਫ਼ੌਜ ਨੇ 12ਵੀਂ ਰਾਤ ਈਰਾਨ 'ਤੇ ਵਰ੍ਹਾਏ ਬੰਬ, ਫ਼ੌਜੀ ਟਿਕਾਣਿਆਂ ਤੇ ਡਰੋਨ ਸਾਈਟਾਂ ਨੂੰ ਬਣਾਇਆ ਨਿਸ਼ਾਨਾ
  • read this news before sending money abroad as a gift
    ਵਿਦੇਸ਼ 'ਚ ਤੋਹਫ਼ੇ ਵਜੋਂ ਪੈਸੇ ਭੇਜਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ: ਜਾਣੋ ਕਿੰਨਾ ਲਗਦਾ ਹੈ ਟੈਕਸ
  • nuclear balance changed in south asia
    ਦੱਖਣੀ ਏਸ਼ੀਆ ਵਿੱਚ ਪ੍ਰਮਾਣੂ ਸੰਤੁਲਨ ਬਦਲਿਆ! ਭਾਰਤ ਦੀ ਸਮੁੰਦਰੀ ਪ੍ਰਮਾਣੂ ਸ਼ਕਤੀ ਨੇ ਪਾਕਿਸਤਾਨ ਦੀ ਵਧਾਈ ਚਿੰਤਾ
  • iran warns us
    'ਅੱਖ ਦੇ ਬਦਲੇ ਅੱਖ' ! ਈਰਾਨ ਨੇ ਅਮਰੀਕਾ ਨੂੰ ਦੇ'ਤੀ ਅਖੀਰੀ ਚੇਤਾਵਨੀ
  • us strikes iran
    ਈਰਾਨ 'ਤੇ ਲਗਾਤਾਰ 13ਵੀਂ ਰਾਤ ਭਿਆਨਕ ਹਮਲੇ!  ਟਰੰਪ ਨੇ ਦੇ'ਤੀ ਵੱਡੀ ਕਾਰਵਾਈ ਦੀ ਚੇਤਾਵਨੀ
  • kangana ranaut speaks on janata party  s performance
    ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ’ਤੇ ਬੋਲੀ ਕੰਗਨਾ, ਕਿਹਾ - 'ਸੰਸਦ 'ਚ ਡਰ ਗਏ ਸੀ ਮੈਂਬਰ...'
  • punjab closed today know open remain closed
    ਅੱਜ ਪੰਜਾਬ ਬੰਦ! ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਘਰੋਂ ਨਿਕਲਣ ਤੋਂ...
  • punjab bandh announced tomorrow
    ਭਲਕੇ ਪੰਜਾਬ ਬੰਦ ਦਾ ਹੋ ਗਿਆ ਐਲਾਨ !
  • major terrorist attack plot foiled in punjab explosive material recovered
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ...
  • heavy rain likely in punjab for next 5 days
    ਪੰਜਾਬ 'ਚ ਅਗਲੇ 5 ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ, ਤਾਪਮਾਨ 'ਚ ਆਵੇਗੀ ਗਿਰਾਵਟ,...
  • 19 districts in punjab in dark zone
    ਪੰਜਾਬ 'ਚ 19 ਜ਼ਿਲ੍ਹੇ DARK ZONE 'ਚ, ਪੜ੍ਹੋ ਹੈਰਾਨ ਕਰ ਦੇਣ ਵਾਲੀ ਖ਼ਬਰ
  • attempt to attack brothers  smash car windows in jalandhar
    ਜਲੰਧਰ ਵਿਖੇ ਸ਼ਰਾਬ ਦੇ ਨਸ਼ੇ 'ਚ ਭਰਾਵਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼, ਭੰਨੇ ਗੱਡੀ...
  • chain snatched from woman at sword point  police nab accused
    ਮਹਿਲਾ ਤੋਂ ਲੁੱਟੀ ਚੇਨ, ਪੁਲਸ ਨੇ ਦਬੋਚਿਆ, ਪਲਸਤਰ ਲੱਗੇ ਹੱਥ ਨਾਲ ਮੰਗਣ ਲੱਗਾ...
  • boy deadbody recoverd
    Punjab: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਜਵਾਨ ਪੁੱਤ! ਇਸ ਹਾਲ 'ਚ...
Trending
Ek Nazar
big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

cwg 2026 mirabai chanu wins gold medal

CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ

greetings on independence day

ਸ਼ੀ ਜਿਨਪਿੰਗ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੂੰ ਸੁਤੰਤਰਤਾ ਦਿਵਸ 'ਤੇ...

us russian space crew

ਅਮਰੀਕਾ-ਰੂਸੀ ਪੁਲਾੜ ਚਾਲਕ ਦਲ ਕਜ਼ਾਕਿਸਤਾਨ 'ਚ ਸੁਰੱਖਿਅਤ ਉਤਰਿਆ

akram bhatti honored

’ਬਿਲਾਲ ਭੱਟੀ’ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਅਕਰਮ ਭੱਟੀ ਨੂੰ ਸਿੱਖਸ ਆਫ਼...

akanksha chamola  s revelation

'ਮੈਂ ਪ੍ਰੈਗਨੈਂਟ ਹਾਂ...' ! ਅਕਾਂਕਸ਼ਾ ਚਮੋਲਾ ਦੇ ਖੁਲਾਸੇ ਨਾਲ ਹਿੱਲਿਆ...

typhoon   noul

ਤੂਫਾਨ 'ਨੌਲ' ਨੇ ਚੀਨ ਅਤੇ ਹਾਂਗਕਾਂਗ 'ਚ ਮਚਾਈ ਤਬਾਹੀ, ਬਚਾਏ ਗਏ 700,000 ਤੋਂ...

veteran actress diagnosed with cancer

ਦਿੱਗਜ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਇਲਾਜ 'ਚ ਲੱਗ ਗਈ ਸਾਰੀ ਉਮਰ ਦੀ ਕਮਾਈ, ਖੁਦ...

husband  wife  farm  guava  police  arrested

ਪਤੀ ਦਾ ਖ਼ੌਫ਼ਨਾਕ ਕਾਰਾ ! ਅਮਰੂਦ ਤੋੜਨ ਦੇ ਬਹਾਨੇ ਪਤਨੀ ਨੂੰ ਲੈ ਗਿਆ ਖੇਤ, ਫ਼ਿਰ...

the famous actress is also a unmarried at the age of 39

39 ਸਾਲ ਦੀ ਉਮਰ 'ਚ ਵੀ ਕੁਆਰੀ ਹੈ ਮਸ਼ਹੂਰ ਅਦਾਕਾਰਾ ! ਹੁਣ ਬਣਨਾ ਚਾਹੁੰਦੀ ਹੈ...

what is going to happen on july 22 2028

850 ਸਾਲਾਂ 'ਚ ਪਹਿਲੀ ਵਾਰ; 2028 'ਚ ਹੋਣ ਜਾ ਰਿਹੈ ਕੁਝ ਅਜਿਹਾ ਕਿ ਲੋਕਾਂ ਨੇ...

indian boy dies in america

ਜਨਮਦਿਨ ਦਾ ਕੇਕ ਕੱਟਦਿਆਂ ਹੀ ਨੌਜਵਾਨ ਦੀ ਮੌਤ, ਅਮਰੀਕਾ ਤੋਂ ਆਈ ਮੰਦਭਾਗੀ ਖਬਰ

passengers fought on a flying plane

ਉੱਡਦੇ ਜਹਾਜ਼ 'ਚ ਲੜ ਪਏ ਯਾਤਰੀ, ਚੱਲੇ ਘਸੁੰਨ-ਮੁੱਕੇ, ਫਿਰ...

us court rejects trump administration bid to revive usd 100 000 h 1b visa fee

H-1B ਵੀਜ਼ਾ 'ਤੇ ਭਾਰਤੀਆਂ ਨੂੰ ਵੱਡੀ ਰਾਹਤ, ਫੀਸ ਨੂੰ ਲੈ ਕੇ ਅਮਰੀਕੀ ਅਦਾਲਤ ਦਾ ਆ...

cockroach janata party abhijit deepke death

ਕਾਕਰੋਚ ਪਾਰਟੀ ਦੇ ਮੁਖੀ ਦੀਪਕੇ ਦੀ ਹੋਈ ਮੌਤ! 'ਖ਼ਬਰ' ਸਾਹਮਣੇ ਆਉਣ 'ਤੇ ਪੁਲਸ ਨੇ...

heavy rains expected tomorrow

ਭਲਕੇ ਪਵੇਗਾ ਰੱਜ ਕੇ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ...

wildfires in spain

ਸਪੇਨ 'ਚ ਜੰਗਲ ਦੀ ਅੱਗ ਹੋਈ ਬੇਕਾਬੂ, ਐਮਰਜੈਂਸੀ ਦਾ ਐਲਾਨ;  ਬਚਾਏ ਗਏ 10 ਹਜ਼ਾਰ...

government indifference towards martyrs

'ਦੋ ਸ਼ਹੀਦ' ਦੇਣ ਵਾਲੇ ਪਰਿਵਾਰ ਨਾਲ ਸਰਕਾਰੀ ਬੇਰੁਖ਼ੀ, 10 ਕਿਲੇ ਜ਼ਮੀਨ ਦਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • the issue free movement ends
      ਮੁੱਦਾ ਰਹਿਤ ਅੰਦੋਲਨ ਖਤਮ ਹੋ ਜਾਂਦਾ ਹੈ
    • crude oil problem
      ਤੇਲ ਸੰਕਟ ਦਾ ਪ੍ਰਭਾਵ ਘੱਟ ਹੋਇਆ ਪਰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ
    • udhav and raj thakrey
      ਊਧਵ ਅਤੇ ਰਾਜ ਠਾਕਰੇ ਦੇ ਸਾਂਝੇ ਮਾਰਚ ਨੂੰ ਲੈ ਕੇ ਸਰਗਰਮੀਆਂ ਤੇਜ਼
    • people  s courts are settling cases that pending for years
      ‘ਲੋਕ ਅਦਾਲਤਾਂ ਨਿਪਟਾ ਰਹੀਆਂ’ ਸਾਲਾਂ ਤੋਂ ਲਟਕਦੇ ਆ ਰਹੇ ਮੁਕੱਦਮੇ!
    • exposed the weakness of congress leadership
      ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸੰਕਟ ਨੇ ਉਜਾਗਰ ਕੀਤੀ ਕਾਂਗਰਸ ਦੀ ਲੀਡਰਸ਼ਿਪ ਦੀ...
    • bjp to contest assembly elections in punjab under modi fivepoint agenda
      ਪੰਜਾਬ ’ਚ ਭਾਜਪਾ ਮੋਦੀ ਦੇ ਪੰਜ ਨੁਕਾਤੀ ਏਜੰਡੇ ਤਹਿਤ ਲੜੇਗੀ ਵਿਧਾਨ ਸਭਾ ਚੋਣਾਂ
    • is prime minister modi antiyouth or proyouth
      ਪ੍ਰਧਾਨ ਮੰਤਰੀ ਮੋਦੀ ਯੂਥ-ਵਿਰੋਧੀ ਹਨ ਜਾਂ ਯੂਥ-ਸਮਰਥਕ?
    • digital india where is the problem
      ‘ਡਿਜੀਟਲ ਇੰਡੀਆ’’ : ਦਿੱਕਤ ਕਿੱਥੇ ਹੈ?
    • indian jails overcrowded  criminals are becoming criminals
      ‘ਭਾਰਤੀ ਜੇਲਾਂ ’ਚ ਸਮਰੱਥਾ ਤੋਂ ਵੱਧ ਕੈਦੀ’ ਭੀੜ ਅਤੇ ਸਟਾਫ਼ ਦੀ ਘਾਟ ਨਾਲ ਬਣ ਰਹੇ...
    • forced marriages
      ਜ਼ਬਰਦਸਤੀ ਵਿਆਹਾਂ ਦਾ ਔਰਤਾਂ ’ਤੇ ਪ੍ਰਭਾਵ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +