Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    10:39:51 PM

  • tmc workers guard evm strong room durgapur jaggery sweets bengal

    ਕੋਲਕਾਤਾ 'ਚ TMC-ਭਾਜਪਾ ਵਰਕਰਾਂ ਦਾ ਹੰਗਾਮਾ, EVM...

  • accident occurs while returning from mata vaishno devi

    ਵੈਸ਼ਨੋ ਦੇਵੀ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ...

  • us military equipment worth billions of dollars destroyed in iran war

    ਈਰਾਨ ਨਾਲ ਜੰਗ US ਨੂੰ ਪੈ ਰਹੀ ਮਹਿੰਗੀ! ਅਰਬਾਂ...

  • gt vs rcb  bengaluru set target for gujarat

    GT vs RCB: ਬੈਂਗਲੁਰੂ ਨੇ ਗੁਜਰਾਤ ਨੂੰ 156 ਦੌੜਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕੇਰਲ ਦੀਆਂ ਚੋਣਾਂ ਸਾਰੀਆਂ ਪਾਰਟੀਆਂ ਲਈ ਚੁਣੌਤੀਪੂਰਨ

BLOG News Punjabi(ਬਲਾਗ)

ਕੇਰਲ ਦੀਆਂ ਚੋਣਾਂ ਸਾਰੀਆਂ ਪਾਰਟੀਆਂ ਲਈ ਚੁਣੌਤੀਪੂਰਨ

  • Edited By Rakesh,
  • Updated: 31 Mar, 2026 04:02 PM
Blog
the kerala elections are challenging for all parties
  • Share
    • Facebook
    • Tumblr
    • Linkedin
    • Twitter
  • Comment

ਵਿਰੋਧੀ ਧਿਰ ’ਚ ਇਕ ਦਹਾਕਾ ਬਿਤਾਉਣ ਤੋਂ ਬਾਅਦ ਕਾਂਗਰਸ ਪਾਰਟੀ 2026 ਦੀਆਂ ਚੋਣਾਂ ਤੋਂ ਪਹਿਲਾਂ ਕੇਰਲ ’ਚ ਆਪਣਾ ਪ੍ਰਭਾਵ ਫਿਰ ਤੋਂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੱਤਾਧਾਰੀ ਸੀ. ਪੀ. ਆਈ. (ਐੱਮ) (ਮਾਕਪਾ) ਕੰਟਰੋਲ ਬਣਾਈ ਰੱਖਣ ਲਈ ਯਤਨਾਂ ਨੂੰ ਤੇਜ਼ ਕਰ ਰਹੀ ਹੈ। ਉੱਥੇ ਹੀ ਦੂਜੇ ਪਾਸੇ ਕਾਂਗਰਸ ਦੀ ਅਗਵਾਈ ਵਾਲਾ ਯੂ. ਡੀ. ਐੱਫ. ਸੱਤਾ ਦੀ ਭਾਲ ’ਚ ਹੈ, ਜਿਸ ਨੂੰ ਪਿਛਲੀਆਂ ਲੋਕ ਸਭਾ ਚੋਣਾਂ ਅਤੇ ਲੋਕਲ ਬਾਡੀ ਚੋਣਾਂ ਦੇ ਮਜ਼ਬੂਤ ਨਤੀਜਿਆਂ ਤੋਂ ਬਲ ਮਿਲਿਆ ਹੈ।

ਆਗਾਮੀ ਚੋਣਾਂ ਐੱਲ. ਡੀ. ਐੱਫ. ਦੀ ਸੱਤਾ ਬਰਕਰਾਰ ਰੱਖਣ ਦੀ ਸਮਰੱਥਾ ਅਤੇ ਯੂ. ਡੀ. ਐੱਫ. ਦੀ ਸਖਤ ਚੁਣੌਤੀ ਦਾ ਪ੍ਰੀਖਣ ਕਰਨਗੀਆਂ। 1982 ਤੋਂ ਬਾਅਦ ਵੋਟਰਾਂ ਨੇ ਹਰ 5 ਸਾਲ ਬਾਅਦ ਵਾਰੋ-ਵਾਰੀ ਖੱਬੇ-ਪੱਖੀ ਲੋਕਤੰਤਰੀ ਮੋਰਚੇ (ਐੱਲ. ਡੀ. ਐੱਫ.) ਅਤੇ ਸੰਯੁਕਤ ਲੋਕਤੰਤਰੀ ਮੋਰਚੇ (ਯੂ. ਡੀ. ਐੱਫ.) ਦਾ ਸਮਰਥਨ ਕੀਤਾ ਹੈ, ਜਿਸ ਨਾਲ ਕਿਸੇ ਵੀ ਸਰਕਾਰ ਨੂੰ ਲੰਬੇ ਸਮੇਂ ਤੱਕ ਸੱਤਾ ਵਿਚ ਰਹਿਣ ਤੋਂ ਰੋਕਿਆ ਜਾ ਸਕਿਆ। ਹਾਲਾਂਕਿ 2021 ’ਚ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਅਗਵਾਈ ’ਚ ਐੱਲ. ਡੀ. ਐੱਫ. ਨੇ ਲਗਾਤਾਰ ਦੂਜਾ ਕਾਰਜਕਾਲ ਜਿੱਤਿਆ। ਦੋਵੇਂ ਪਾਰਟੀਆਂ ਮੌਜੂਦਾ ਸਮੇਂ ’ਚ ਮੋਦੀ ਸਰਕਾਰ ਦਾ ਵਿਰੋਧ ਅਤੇ ਮੁਸਲਿਮ ਵੋਟਰਾਂ ਦੇ ਸਮਰਥਨ ਲਈ ਮੁਕਾਬਲਾ ਕਰ ਰਹੀਆਂ ਹਨ।

ਐੱਨ. ਡੀ. ਏ. ਕੇਰਲ ’ਚ ਆਪਣਾ ਪ੍ਰਭਾਵ ਵਧਾਉਣਾ ਚਾਹੁੰਦਾ ਹੈ। ਭਾਜਪਾ ਆਪਣੀ ਵੋਟ ਫੀਸਦੀ ਵਧਾਉਣ ਅਤੇ ਮਹੱਤਵਪੂਰਨ ਸੀਟਾਂ ਜਿੱਤਣ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਰਾਜ ਪੱਧਰ ’ਤੇ ਕਾਂਗਰਸ ਦੇ ਅਧਿਕਾਰੀ ਭਰੋਸੇਮੰਦ ਮਹਿਸੂਸ ਕਰਦੇ ਹਨ। ਹਾਲਾਂਕਿ, ਸਥਾਨਕ ਪੱਧਰ ’ਤੇ ਗੰਭੀਰ ਸਮੱਸਿਆਵਾਂ ਹਨ, ਜੋ ਭਵਿੱਖ ਦੀਆਂ ਚੋਣਾਂ ’ਚ ਉਨ੍ਹਾਂ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।

ਕੇਰਲ ਵਿਚ ਖੱਬੇ-ਪੱਖੀ ਲੋਕਤੰਤਰੀ ਮੋਰਚਾ ਪ੍ਰਮੁੱਖ ਸਿਆਸੀ ਗੱਠਜੋੜ ਹੈ, ਜਿਸ ਨੂੰ ਮੁੱਖ ਤੌਰ ’ਤੇ ਹਿੰਦੂਆਂ ਦਾ ਸਮਰਥਨ ਪ੍ਰਾਪਤ ਹੈ। ਇਸ ਦੇ ਉਲਟ, ਸੰਯੁਕਤ ਲੋਕਤੰਤਰੀ ਮੋਰਚਾ ਘੱਟਗਿਣਤੀ ਸਮੂਹਾਂ ਦੇ ਸਮਰਥਨ ’ਤੇ ਨਿਰਭਰ ਕਰਦਾ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਭਾਰ ਨੇ ਯੂ. ਡੀ. ਐੱਫ. ਤੋਂ ਕੁਝ ਹਿੰਦੂ ਵੋਟਾਂ ਨੂੰ ਆਪਣੇ ਵੱਲ ਖਿੱਚਿਆ ਹੈ, ਜਿਸ ਵਿਚ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈ. ਯੂ. ਐੱਮ. ਐੱਲ.) ਅਤੇ ਕੇਰਲ ਕਾਂਗਰਸ ਸ਼ਾਮਲ ਹਨ, ਜੋ ਲੱਗਭਗ 27 ਫੀਸਦੀ ਮੁਸਲਮਾਨਾਂ ਅਤੇ 18 ਫੀਸਦੀ ਈਸਾਈਆਂ ਦੀ ਨੁਮਾਇੰਦਗੀ ਕਰਦੇ ਹਨ।

ਕੇਰਲ ਦੇ 6 ਜ਼ਿਲਿਆਂ ਵਿਚ ਘੱਟੋ-ਘੱਟ ਦਸ ‘ਸਵਿੰਗ’ (ਅਨਿਸ਼ਚਿਤ) ਚੋਣ ਹਲਕੇ ਹਨ, ਜੋ ਮਹੱਤਵਪੂਰਨ ਹਨ ਕਿਉਂਕਿ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ’ਚ ਤਿੰਨੋਂ ਗੱਠਜੋੜਾਂ ਨੂੰ ਵੋਟਰਾਂ ਦਾ ਲੱਗਭਗ ਬਰਾਬਰ ਸਮਰਥਨ ਮਿਲਿਆ ਸੀ।

ਕਾਂਗਰਸ ਦੇ ਅੰਦਰੂਨੀ ਕਲੇਸ਼, ਵਿਸ਼ੇਸ਼ ਤੌਰ ’ਤੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਪਾਰਟੀ ਦੀ ਇਕਜੁੱਟਤਾ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹਨ। ਭਾਵੇਂ ਸਤੀਸ਼ਨ, ਚੇਨੀਥਲਾ ਅਤੇ ਵੇਣੂਗੋਪਾਲ ਵਰਗੇ ਨੇਤਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕਜੁੱਟ ਦਿਸ ਰਹੇ ਹੋਣ ਪਰ ਉਹ ਅਜੇ ਵੀ ਸੱਤਾ ਲਈ ਆਪਸ ਵਿਚ ਮੁਕਾਬਲਾ ਕਰ ਰਹੇ ਹਨ।

2026 ਦੀਆਂ ਕੇਰਲ ਵਿਧਾਨ ਸਭਾ ਚੋਣਾਂ ’ਚ, ਭਾਜਪਾ ਈਸਾਈ ਵੋਟਰਾਂ, ਵਿਸ਼ੇਸ਼ ਤੌਰ ’ਤੇ ਮੱਧ ਕੇਰਲ ’ਚ, ਦੇ ਨਾਲ ਜੁੜਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਸਥਾਨਕ ਭਾਈਚਾਰਿਆਂ ਨਾਲ ਜੁੜਨ, ਪ੍ਰਮੁੱਖ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰਨ ਅਤੇ ਆਪਣੇ ਯਤਨਾਂ ਵਿਚ ਸੀਨੀਅਰ ਨੇਤਾਵਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਦਾ ਟੀਚਾ ਖੁਦ ਨੂੰ ਰਵਾਇਤੀ ਯੂ. ਡੀ. ਐੱਫ. ਗੱਠਜੋੜ ਦੇ ਇਕ ਮਜ਼ਬੂਤ ਬਦਲ ਵਜੋਂ ਪੇਸ਼ ਕਰਨਾ ਹੈ।

ਪਾਰਟੀ ਬੁਨਿਆਦੀ ਢਾਂਚੇ, ਨੌਕਰੀਆਂ ਅਤੇ ਸੁਰੱਖਿਆ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਹਾਲ ਹੀ ’ਚ ਰਾਸ਼ਟਰੀ ਜ਼ਮਹੂਰੀ ਗੱਠਜੋੜ (ਐੱਨ. ਡੀ. ਏ.) ਨੇ ਲੋਕਲ ਬਾਡੀ ਚੋਣਾਂ ’ਚ ਵਧੀਆ ਪ੍ਰਦਰਸ਼ਨ ਕੀਤਾ। ਇਹ ਦਰਸਾਉਂਦਾ ਹੈ ਕਿ ਕੇਰਲ ਦਾ ਸਿਆਸੀ ਦ੍ਰਿਸ਼ ਜਿਸ ’ਤੇ ਯੂ. ਡੀ. ਐੱਫ. ਅਤੇ ਐੱਲ. ਡੀ. ਐੱਫ. ਦਾ ਦਬਦਬਾ ਰਿਹਾ ਹੈ, ਬਦਲ ਸਕਦਾ ਹੈ।

ਉਮੀਦਵਾਰਾਂ ਦੀ ਚੋਣ ’ਤੇ ਕਾਂਗਰਸ ਦੇ ਅੰਦਰ ਮਤਭੇਦ, ਜਿਸ ’ਚ ਟਿਕਟ ਵੰਡ ਬਾਰੇ ਰਾਹੁਲ ਗਾਂਧੀ ਦੀਆਂ ਚਿੰਤਾਵਾਂ ਵੀ ਸ਼ਾਮਲ ਹਨ, ਪਾਰਟੀ ਦੀ ਇਕਜੁੱਟਤਾ ਨੂੰ ਕਮਜ਼ੋਰ ਅਤੇ ਵੋਟਰਾਂ ਦੇ ਭਰੋਸੇ ਨੂੰ ਪ੍ਰਭਾਵਿਤ ਕਰ ਸਕਦੇ ਹਨ। ਪ੍ਰਸਤਾਵਿਤ ਸੂਚੀ ’ਚ ਲੱਗਭਗ 60 ਫੀਸਦੀ ਉਮੀਦਵਾਰ ਲੋਕ ਸਭਾ ਮੈਂਬਰ ਅਤੇ ਪਾਰਟੀ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨਾਲ ਜੁੜੇ ਹਨ। ਗਾਂਧੀ ਨੇ ਕਾਂਗਰਸ ਦੇ ਅੰਦਰ ਵਧੇਰੇ ਸੰਗਠਿਤ ਪਹੁੰਚ ਅਪਣਾਉਣ ਦੀ ਅਪੀਲ ਕੀਤੀ ਹੈ।

ਚੋਣ ਕਮੇਟੀ ਸਿਰਫ ਰਾਜ ਇਕਾਈ ਦੇ ਨਾਮਜ਼ਦਗੀ ’ਤੇ ਨਿਰਭਰ ਰਹਿਣ ਦੀ ਬਜਾਏ ਜਾਤ ਸਮੀਕਰਨ, ਜਿੱਤਣ ਦੀ ਸਮਰੱਥਾ ਅਤੇ ਪਿਛਲੇ ਚੋਣ ਨਤੀਜਿਆਂ ਵਰਗੇ ਪ੍ਰਮੁੱਖ ਕਾਰਕਾਂ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਪਾਰਟੀ ਵਰਕਰ ਉਮੀਦਵਾਰ ਸੂਚੀ ਵਿਚ ਔਰਤਾਂ ਦੀ ਘੱਟ ਨੁਮਾਇੰਦਗੀ ਨੂੰ ਲੈ ਕੇ ਵੀ ਚਿੰਤਤ ਹਨ।

ਜ਼ਮੀਨੀ ਪੱਧਰ ’ਤੇ ਸਥਿਤੀ ਸਪੱਸ਼ਟ ਹੈ। ਮਾਕਪਾ ਨੇ ਪ੍ਰਭਾਵਸ਼ਾਲੀ ਪ੍ਰਚਾਰ ਅਤੇ ਸਪੱਸ਼ਟ ਸੰਗਠਨ ਦੇ ਮਾਧਿਅਮ ਰਾਹੀਂ ਮਜ਼ਬੂਤ ਪ੍ਰਗਤੀ ਕੀਤੀ ਹੈ। ਇਸ ਦੇ ਉਲਟ, ਕਾਂਗਰਸ ਨੂੰ ਅਜੇ ਵੀ ਆਪਣੇ ਮੈਂਬਰਾਂ ਨੂੰ ਸੰਗਠਿਤ ਕਰਨ ’ਚ ਮੁਸ਼ਕਲ ਹੋ ਰਹੀ ਹੈ। ਕੁਝ ਲੋਕ ਜੋ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ, ਉਹ ਆਪਣੇ ਸਮਰਥਕਾਂ ਲਈ ਟਿਕਟ ਸੁਰੱਖਿਅਤ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ। ਉਹ ਿਸਰਫ ਵਫਾਦਾਰ ਵਰਕਰਾਂ ਦੀ ਮਦਦ ਕਰਨ ਜਾਂ ਨਵੇਂ ਨੇਤਾ ਬਣਾਉਣ ਦਾ ਕੰਮ ਨਹੀਂ ਕਰ ਰਹੇ, ਉਹ ਆਪਣੇ ਸਮੂਹਾਂ ਨੂੰ ਮਜ਼ਬੂਤ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਨ।

ਕਈ ਚੋਟੀ ਦੇ ਨੇਤਾ ਆਪਣੇ ਵਫਾਦਾਰ ਸਮਰਥਕਾਂ ਨੂੰ ਮਹੱਤਵਪੂਰਨ ਅਹੁਦਿਆਂ ’ਤੇ ਹੁਲਾਰਾ ਦੇਣ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਉਹ ਇਸ ਨੂੰ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਅਹੁਦੇ ਦੀ ਦੌੜ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਸਮਰਥਨ ਜੁਟਾਉਣ ਦੇ ਤਰੀਕੇ ਵਜੋਂ ਦੇਖਦੇ ਹਨ। ਸਤੀਸ਼ਨ, ਚੇਨੀਥਲਾ ਅਤੇ ਵੇਣੂਗੋਪਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੁਰਲੱਭ ਇਕਜੁੱਟਤਾ ਦਿਖਾ ਰਹੇ ਹਨ। ਫਿਰ ਵੀ ਸਿਆਸੀ ਲੀਡਰਸ਼ਿਪ ਲਈ ਮੁਕਾਬਲਾ ਸਪੱਸ਼ਟ ਬਣਿਆ ਹੋਇਆ ਹੈ।

2026 ਦੀਆਂ ਕੇਰਲ ਵਿਧਾਨ ਸਭਾ ਚੋਣਾਂ ’ਚ ਭਾਜਪਾ ਸਰਗਰਮੀ ਨਾਲ ਈਸਾਈ ਵੋਟਰਾਂ, ਵਿਸ਼ੇਸ਼ ਤੌਰ ’ਤੇ ਮੱਧ ਕੇਰਲ ਦੇ ਸੀਰੋ-ਮਾਲਾਬਾਰ ਭਾਈਚਾਰੇ ਤੱਕ ਪਹੁੰਚ ਕਰ ਰਹੀ ਹੈ। ਸਥਾਨਕ ਪੱਧਰ ’ਤੇ ਜੁੜ ਕੇ ਮੁੱਦਾ-ਆਧਾਰਿਤ ਮੁਹਿੰਮ ਚਲਾ ਕੇ ਅਤੇ ਲੀਡਰਸ਼ਿਪ ਨਾਲ ਉੱਚ-ਪੱਧਰੀ ਗੱਲਬਾਤ ਦੀ ਸਹੂਲਤ ਪ੍ਰਦਾਨ ਕਰ ਕੇ ਪਾਰਟੀ ਖੁਦ ਨੂੰ ਰਵਾਇਤੀ ਯੂ. ਡੀ. ਐੱਫ. ਗੱਠਜੋੜ ਦੇ ਵਿਵਹਾਰਕ ਬਦਲ ਵਜੋਂ ਪੇਸ਼ ਕਰਨਾ ਚਾਹੁੰਦੀ ਹੈ।

ਹਾਲੀਆ ਲੋਕਲ ਬਾਡੀ ਚੋਣਾਂ ਅਤੇ ਸ਼ੁਰੂਆਤੀ ਸਰਵੇਖਣ ਸੰਕੇਤ ਦਿੰਦੇ ਹਨ ਕਿ ਯੂ. ਡੀ. ਐੱਫ. ਥੋੜ੍ਹਾ ਅੱਗੇ ਹੈ ਪਰ ਅੰਦਰੂਨੀ ਵੰਡ ਦਾ ਸਾਹਮਣਾ ਕਰ ਰਿਹਾ ਹੈ। ਜੇਕਰ ਭਾਜਪਾ ਦੀ ਅਗਵਾਈ ਵਾਲਾ ਗੱਠਜੋੜ 2024 ਦੀਆਂ ਲੋਕ ਸਭਾ ਚੋਣਾਂ ਦੇ ਆਪਣੇ 19 ਫੀਸਦੀ ਵੋਟ ਸ਼ੇਅਰ ਨੂੰ ਬਰਕਰਾਰ ਰੱਖਦਾ ਹੈ, ਤਾਂ ਉਸ ਨੂੰ 2021 ਦੇ ਮੁਕਾਬਲੇ 7 ਫੀਸਦੀ ਦਾ ਲਾਭ ਹੋ ਸਕਦਾ ਹੈ। ਮੁੱਖ ਸਵਾਲ ਇਹ ਹੈ ਕਿ ਕੀ ਇਹ ਲਾਭ ਐੱਲ. ਡੀ. ਐੱਫ. ਦੀਆਂ ਵੋਟਾਂ ਤੋਂ ਹੋਵੇਗਾ ਜਾਂ ਯੂ. ਡੀ. ਐੱਫ. ਦੀਆਂ? ਈਸਾਈ ਅਤੇ ਮੁਸਲਿਮ ਭਾਈਚਾਰੇ ਕਿਸ ਨੂੰ ਵੋਟ ਦੇਣਗੇ?

ਯੂ. ਡੀ. ਐੱਫ. ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਬੇਯਕੀਨੀ ਇਸ ਗੱਲ ’ਤੇ ਹੈ ਕਿ ਕੀ ਵਿਰੋਧੀ ਧਿਰ ’ਚ ਇਕ ਦਹਾਕੇ ਤੋਂ ਬਾਅਦ, ਕਾਂਗਰਸ 2026 ਦੀਆਂ ਚੋਣਾਂ ਲਈ ਵਾਪਸੀ ਦੀ ਪਟਕਥਾ ਤਿਆਰ ਕਰ ਰਹੀ ਹੈ। ਇਹ ਸਪੱਸ਼ਟ ਨਹੀਂ ਹੈ ਕਿ ਉਹ (ਵੋਟਰ) ਕਾਂਗਰਸ ਪਾਰਟੀ ਵੱਲ ਪਰਤਣਗੇ ਜਾਂ ਐੱਲ. ਡੀ. ਐੱਫ. ਦੇ ਨਾਲ ਬਣੇ ਰਹਿਣਗੇ, ਜਿਸ ਨੂੰ ਕੁਝ ਲੋਕ ਭਾਜਪਾ ਨੂੰ ਚੁਣੌਤੀ ਦੇਣ ਲਈ ਬਿਹਤਰ ਸਥਿਤੀ ’ਚ ਮੰਨਦੇ ਹਨ। ਇਨ੍ਹਾਂ ਭਾਈਚਾਰਿਆਂ ਦੇ ਪ੍ਰਭਾਵ ਵਾਲੀਆਂ 47 ਸੀਟਾਂ ਦੇ ਨਤੀਜੇ 2026 ਦੀਆਂ ਚੋਣਾਂ ਦਾ ਨਤੀਜਾ ਤੈਅ ਕਰ ਸਕਦੇ ਹਨ।

ਕਲਿਆਣੀ ਸ਼ੰਕਰ

  • Kerala Elections
  • Congress
  • CPIM
  • LDF
  • A Challenge for All Parties

‘ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਸਕਾਰਾਤਮਕ ਪਹਿਲ’ ਭਾਰਤ-ਬੰਗਲਾਦੇਸ਼ ਸਬੰਧ ਫਿਰ ਸੁਧਾਰ ਵੱਲ!

NEXT STORY

Stories You May Like

  • voting for first phase in bengal and tamil nadu today
    ਤਾਮਿਲਨਾਡੂ ਦੀਆਂ ਸਾਰੀਆਂ 234 ਸੀਟਾਂ ਤੇ ਬੰਗਾਲ 'ਚ ਪਹਿਲੇ ਪੜਾਅ ਲਈ ਵੋਟਿੰਗ ਅੱਜ, ਦਾਅ 'ਤੇ ਦਿੱਗਜਾਂ ਦੀ ਸਾਖ
  • navdeep singh declared candidate for the municipal elections
    ਵੀਆਦਾਨਾ (ਮਾਨਤੋਵਾ) ਤੋਂ ਨਗਰਪਾਲਿਕਾ ਦੀਆਂ ਚੋਣਾਂ ਲਈ ਨਵਦੀਪ ਸਿੰਘ ਨੂੰ ਉਮੀਦਵਾਰ ਐਲਾਨਿਆ
  • himachal pradesh  panchayat elections  dates  announcements
    ਹੋ ਗਿਆ ਪੰਚਾਇਤੀ ਚੋਣਾਂ ਦਾ ਐਲਾਨ! 26 ਮਈ ਤੋਂ ਹੋਣਗੀਆਂ HP 'ਚ ਤਿੰਨ ਗੇੜ ਦੀਆਂ ਚੋਣਾਂ
  • punjab politics  assembly elections
    ਪੰਜਾਬ ਦੀ ਸਿਆਸਤ 'ਚ ਇਕ ਹੋਰ ਪਾਰਟੀ ਦੀ ਐਂਟਰੀ, 2027 ਦੀਆਂ ਚੋਣਾਂ ਲੜਨ ਦਾ ਐਲਾਨ
  • elections for 9 seats of maharashtra legislative council
    ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੀਆਂ 9 ਸੀਟਾਂ ਲਈ 12 ਮਈ ਨੂੰ ਹੋਣਗੀਆਂ ਚੋਣਾਂ, ਸ਼ਡਿਊਲ ਜਾਰੀ
  • west bengal second phase  142 seats  voting
    ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ : ਦੂਜੇ ਪੜਾਅ ਦੀਆਂ 142 ਸੀਟਾਂ ਲਈ ਵੋਟਿੰਗ ਸ਼ੁਰੂ
  • guruvayur temple  terrorist  news
    ਕੇਰਲ: ਗੁਰੂਵਾਯੂਰ ਮੰਦਰ 'ਚ ਅੱਤਵਾਦੀਆਂ ਦੀ ਮੌਜੂਦਗੀ ਦੀਆਂ ਖ਼ਬਰਾਂ ਮਹਿਜ਼ ਅਫਵਾਹ, DGP ਨੇ ਦਿੱਤਾ ਸਪੱਸ਼ਟੀਕਰਨ
  • coconut oil recipe will cure all skin problems
    ਨਾਰੀਅਲ ਤੇਲ ਦਾ ਇਹ ਨੁਸਖਾ ਦੂਰ ਕਰੇਗਾ ਸਕਿਨ ਦੀਆਂ ਸਾਰੀਆਂ ਪਰੇਸ਼ਾਨੀਆਂ
  • committed theft in the gurudwara  video
    ਪਹਿਲਾਂ ਮੰਗੀ ਮੁਆਫੀ, ਖਾਧਾ ਪ੍ਰਸਾਦ ਤੇ ਫਿਰ ਗੁਰੂਘਰ 'ਚ ਚੋਰੀ ਦੀ ਘਟਨਾ ਨੂੰ...
  • khalistani module exposed again in punjab big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • major weather warning in punjab on may 3 and 4
    ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਇਲਾਕਿਆਂ ਤੇਜ਼...
  • jalandhar meeting  94 mlas  mps
    'ਆਪ' ਦੀ ਜਲੰਧਰ ਮੀਟਿੰਗ : 94 'ਚੋਂ ਸਿਰਫ਼ 65 ਵਿਧਾਇਕ ਹੀ ਪਹੁੰਚੇ
  • fire breaks out in residential area of gadaipur jalandhar
    ਜਲੰਧਰ ਦੇ ਗਦਈਪੁਰ ਦੇ ਰਿਹਾਇਸ਼ੀ ਇਲਾਕੇ 'ਚ ਲੱਗੀ ਅੱਗ! ਤਾਰਾਂ 'ਚ ਸਪਾਰਕਿੰਗ ਕਾਰਨ...
  • passengers worried due to train delays in scorching heat
    ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9...
  • isi linked spy network exposed in punjab
    ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ...
  • three punjabi youths killed in new zealand
    ਨਿਊਜ਼ੀਲੈਂਡ 'ਚ ਵੱਡਾ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਮੌਤ
Trending
Ek Nazar
major rules will change

LPG ਸਿਲੰਡਰ ਤੋਂ ਲੈ ਕੇ UPI ਤੱਕ 1 ਮਈ ਤੋਂ ਬਦਲ ਜਾਣਗੇ ਇਹ ਨਿਯਮ! ਤੁਹਾਡੀ ਜੇਬ...

stock market will remain closed for 3 consecutive days due to holidays

ਲਗਾਤਾਰ 3 ਦਿਨ ਛੁੱਟੀਆਂ ! ਸ਼ੇਅਰ ਬਾਜ਼ਾਰ ਰਹੇਗਾ ਬੰਦ, ਜਾਣੋ ਹੁਣ ਕਦੋ ਹੋਵੇਗੀ...

weather today

ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ ਮਿਜ਼ਾਜ

us returned over 650 antiquities to india

ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ...

family  5 brothers  marriage  brides

5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ

hezbollah used small sized drones

ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...

gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

attempted major incident at famous electronics shop

ਮਸ਼ਹੂਰ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਵੱਡੀ ਵਾਰਦਾਤ ਦੀ ਕੋਸ਼ਿਸ਼, ਬਣਿਆ ਦਹਿਸ਼ਤ ਦਾ...

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • nepal growing disillusionment with china   an opportunity for india
      ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
    • women empowerment
      ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
    • simple life
      ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • encroachment free roads
      ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +