ਦੇਸ਼ ’ਚ ਅਪਰਾਧੀਆਂ ਦੇ ਹੌਸਲੇ ਦਿਨ-ਬ-ਦਿਨ ਵਧਦੇ ਜਾ ਰਹੇ ਹਨ ਅਤੇ ਹੁਣ ਤਾਂ ਅਪਰਾਧਿਕ ਤੱਤਾਂ ਨੇ ਡਿਊਟੀ ਦੇ ਰਹੇ ਪੁਲਸ ਮੁਲਾਜ਼ਮਾਂ ’ਤੇ ਦਿਨ-ਦਿਹਾੜੇ ਹਮਲੇ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ, ਜਿਸ ਦੀਆਂ ਪਿਛਲੇ 3 ਮਹੀਨਿਆਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :
* 22 ਫਰਵਰੀ ਨੂੰ ਗੁਰਦਾਸਪੁਰ (ਪੰਜਾਬ) ਦੇ ਸਰਹੱਦੀ ਕਸਬੇ ‘ਦੋਰਾਂਗਲਾ’ ਦੇ ਪਿੰਡ ‘ਆਦੀਆ’ ’ਚ ਇਕ ਪੁਲਸ ਚੌਕੀ ’ਤੇ ਤਾਇਨਾਤ ਏ. ਐੱਸ. ਆਈ. ‘ਗੁਰਨਾਮ ਸਿੰਘ’ ਅਤੇ ਹੋਮਗਾਰਡ ਜਵਾਨ ‘ਅਸ਼ੋਕ ਕੁਮਾਰ’ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਸਬੰਧ ’ਚ ਪੁਲਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਦੂਜੇ ਦੀ ਮੁਕਾਬਲੇ ’ਚ ਮੌਤ ਹੋ ਗਈ।
* 30 ਅਪ੍ਰੈਲ ਨੂੰ ‘ਮਿਰਜ਼ਾਪੁਰ’ (ਉੱਤਰ ਪ੍ਰਦੇਸ਼) ’ਚ ਕੁਝ ਦਬੰਗਾਂ ਨੇ ਪੁਲਸ ਚੌਕੀ ’ਚ ਵੜ ਕੇ ਥਾਣੇਦਾਰ ‘ਮਨੋਜ ਰਾਏ’ ਦੀ ਵਰਦੀ ਪਾੜ ਦਿੱਤੀ ਅਤੇ ਉਸ ਦਾ ਬੈਜ ਨੋਚਣ ਤੋਂ ਇਲਾਵਾ ਉਸ ਦਾ ਮੋਬਾਈਲ ਵੀ ਖੋਹ ਕੇ ਭੰਨ ਦਿੱਤਾ।
ਇਹੀ ਨਹੀਂ, ਦਬੰਗਾਂ ਨੇ ਹੈੱਡ ਕਾਂਸਟੇਬਲ ‘ਕਮਲੇਸ਼ ਪਾਸਵਾਨ’ ਨੂੰ ਘੜੀਸ-ਘੜੀਸ ਕੇ ਬੁਰੀ ਤਰ੍ਹਾਂ ਕੁੱਟਿਆ ਜਿਸ ਨਾਲ ਉਸ ਦਾ ਸਿਰ ਫਟ ਗਿਆ ਅਤੇ ਉਹ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ। ਇਸ ਸੰਬੰਧ ’ਚ ਪੁਲਸ ਨੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
* 7 ਮਈ ਨੂੰ ‘ਭੁਵਨੇਸ਼ਵਰ’ (ਓਡਿਸ਼ਾ) ’ਚ ਭੜਕੀ ਭੀੜ ਨੇ ਕਾਂਸਟੇਬਲ ‘ਸੌਮਿਆ ਰੰਜਨ ਸਵੈਨ’ ਅਤੇ ਉਸ ਦੇ ਸਾਥੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ।
* 13 ਮਈ ਨੂੰ ‘ਬਲੀਆ’ (ਉੱਤਰ ਪ੍ਰਦੇਸ਼) ’ਚ ਕੁਝ ਅਪਰਾਧੀਆਂ ਨੂੰ ਫੜਨ ਗਈ ਪੁਲਸ ਦੀ ਟੀਮ ’ਤੇ ਕੁਝ ਔਰਤਾਂ ਅਤੇ ਮਰਦਾਂ ਨੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ ਕਈ ਪੁਲਸ ਮੁਲਾਜ਼ਮ ਅਤੇ ਅਧਿਕਾਰੀ ਜ਼ਖਮੀ ਹੋ ਗਏ।
* 18 ਮਈ ਨੂੰ ‘ਰੀਵਾ’ (ਮੱਧ ਪ੍ਰਦੇਸ਼) ’ਚ ਥਾਣਾ ‘ਰਾਮਨਗਰ’ ਦੇ ਪੁਲਸ ਥਾਣੇ ਦੇ ਅਧੀਨ ‘ਗਡਰੀਆ’ ’ਚ ਕੁਝ ਹੀ ਸਮਾਂ ਪਹਿਲਾਂ ਬਦਲ ਕੇ ਆਏ ਕਾਂਸਟੇਬਲ ‘ਰਾਕੇਸ਼ ਕੁਮਾਰ ਪਟੇਲ’ ਦੀ ਕੁਝ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
* 22 ਮਈ ਨੂੰ ‘ਕਰਨਾਲ’ (ਹਰਿਆਣਾ) ਦੇ ‘ਕਰਣ ਵਿਹਾਰ’ ’ਚ ਕੁੱਟ-ਮਾਰ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਦੀ ਟੀਮ ’ਤੇ ਬਦਮਾਸ਼ਾਂ ਨੇ ਹਮਲਾ ਕਰ ਕੇ ਇਕ ਮੁਲਾਜ਼ਮ ਦੀ ਵਰਦੀ ਪਾੜ ਦਿੱਤੀ। ਬਦਮਾਸ਼ਾਂ ਨੇ ਦਿਲਬਾਗ ਨਾਂ ਦੇ ਇਕ ਹੋਰ ਮੁਲਾਜ਼ਮ ਨੂੰ ਕਮਰੇ ’ਚ ਬੰਦ ਕਰ ਕੇ ਉਸ ਦਾ ਮੋਬਾਈਲ ਵੀ ਖੋਹ ਲਿਆ ਅਤੇ ਤੇਜ਼ਧਾਰ ਸੂਏ ਵਰਗੇ ਹਥਿਆਰ ਨਾਲ ਉਸ ਦੀ ਕਮਰ ’ਤੇ ਕਈ ਵਾਰ ਕੀਤੇ, ਜਿਸ ਨਾਲ ਉਹ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ। ਉਨ੍ਹਾਂ ਨੇ ਡੰਡੇ ਨਾਲ ਸਰਕਾਰੀ ਗੱਡੀ ਦੇ ਸ਼ੀਸ਼ੇ ਵੀ ਭੰਨ ਦਿੱਤੇ। ਇਸ ਸਬੰਧ ’ਚ ਇਕ ਮੁਲਜ਼ਮ ਨੂੰ ਡਿਟੇਨ ਕੀਤਾ ਗਿਆ ਹੈ।
* 24 ਮਈ ਨੂੰ ‘ਫ਼ਤਹਿਪੁਰ’ (ਉੱਤਰ ਪ੍ਰਦੇਸ਼) ’ਚ ਇਕ ਕੇਸ ਦੀ ਜਾਂਚ ਕਰਨ ਪਹੁੰਚੀ ਪੁਲਸ ਟੀਮ ’ਚ ਸ਼ਾਮਲ ਮਹਿਲਾ ਥਾਣੇਦਾਰ ‘ਰਿੰਕੀ ਵਰਮਾ’ ਅਤੇ ਹੈੱਡ ਕਾਂਸਟੇਬਲ ’ਤੇ ਗੈਰ -ਸਮਾਜੀ ਤੱਤਾਂ ਨੇ ਹਮਲਾ ਕਰ ਕੇ ਦੋਵਾਂ ਨੂੰ ਗੰਭੀਰ ਤੌਰ ’ਤੇ ਜ਼ਖਮੀ ਕਰ ਦਿੱਤਾ। ਇਸ ਸਬੰਧ ’ਚ ਪੁਲਸ ਨੇ 7 ਵਿਅਕਤੀਅਾਂ ਵਿਰੁੱਧ ਕੇਸ ਦਰਜ ਕੀਤਾ ਹੈ।
* 24 ਮਈ ਨੂੰ ਹੀ ‘ਰਾਮਪੁਰ’ (ਉੱਤਰ ਪ੍ਰਦੇਸ਼) ਦੇ ਪਿੰਡ ‘ਅਸਵਾਂ’ ’ਚ ਸਰਕਾਰੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾਉਣ ਗਈ ਪੁਲਸ ਦੀ ਟੀਮ ’ਤੇ ਨਾਜਾਇਜ਼ ਕਬਜ਼ਾਧਾਰੀਆਂ ਨੇ ਡਾਂਗਾਂ, ਸੋਟਿਆਂ, ਇੱਟਾਂ, ਪੱਥਰਾਂ ਆਦਿ ਨਾਲ ਹਮਲਾ ਕਰ ਕੇ 3 ਪੁਲਸ ਮੁਲਾਜ਼ਮਾਂ ਨੂੰ ਜ਼ਖਮੀ ਕਰ ਦਿੱਤਾ। ਇਸ ਸਿਲਸਿਲੇ ’ਚ ਪੁਲਸ ਨੇ ਮੁੱਖ ਦੋਸ਼ੀ ‘ਰਿਸ਼ਭ ਯਾਦਵ’ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ ਹੋਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
* ਅਤੇ ਹੁਣ 24 ਮਈ ਨੂੰ ਹੀ ਤੜਕੇ ‘ਮਜੀਠਾ’ (ਪੰਜਾਬ) ਦੇ ਨੇੜੇ ‘ਅੰਮ੍ਰਿਤਸਰ-ਫ਼ਤਹਿਗੜ੍ਹ ਚੂੜੀਆਂ’ ਰੋਡ ’ਤੇ ਪੰਜਾਬ ਪੁਲਸ ’ਚ ਤਾਇਨਾਤ ਥਾਣੇਦਾਰ ‘ਜੋਗਾ ਸਿੰਘ’ ਦੀ ਅਣਪਛਾਤੇ ਹਮਲਾਵਰਾਂ ਨੇ ਉਸ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਦੋਂ ਉਹ ਆਪਣੇ ਸਕੂਟਰ ’ਤੇ ਡਿਊਟੀ ਲਈ ਜਾ ਰਹੇ ਸਨ।
ਪੁਲਸ ਮੁਲਾਜ਼ਮਾਂ ’ਤੇ ਹਮਲਿਆਂ ਦੀਆਂ ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅਪਰਾਧਿਕ ਤੱਤਾਂ ਦੇ ਹੌਸਲੇ ਕਿਸ ਕਦਰ ਵਧਦੇ ਜਾ ਰਹੇ ਹਨ, ਜਿਨ੍ਹਾਂ ’ਤੇ ਨੱਥ ਕੱਸਣ ਲਈ ਅਜਿਹੇ ਮਾਮਲਿਆਂ ਦੀ ਜਾਂਚ ਤੇਜ਼ ਕਰਨ ਅਤੇ ਅਪਰਾਧੀਆਂ ਨੂੰ ਤੁਰੰਤ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਲੋੜ ਹੈ ਤਾਂ ਜੋ ਇਸ ਗ਼ਲਤ ਰੁਝਾਨ ’ਤੇ ਰੋਕ ਲੱਗ ਸਕੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਪੁਲਸ ਛੋਟੇ-ਮੋਟੇ ਮਾਮਲਿਆਂ ’ਚ ਦਖ਼ਲ ਦੇਣਾ ਹੀ ਬੰਦ ਕਰ ਦੇਵੇਗੀ, ਜਿਸ ਨਾਲ ਅਖੀਰ ’ਚ ਆਮ ਲੋਕਾਂ ਦਾ ਹੀ ਨੁਕਸਾਨ ਹੋਵੇਗਾ।
—ਵਿਜੇ ਕੁਮਾਰ
ਈਰਾਨ ’ਤੇ ਅਮਰੀਕੀ ਦਬਾਅ ਦੇ ਪਿੱਛੇ ਲੁਕਿਆ ਤੇਲ ਦਾ ਭੇਤ
NEXT STORY