Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 17, 2026

    3:58:04 AM

  • gippy grewal faces mistreatment on air canada flight

    ਗਿੱਪੀ ਗਰੇਵਾਲ ਨਾਲ ਏਅਰ ਕੈਨੇਡਾ 'ਚ ਹੋਈ ਬਦਸਲੂਕੀ,...

  • ind vs wi

    TEAM INDIA ਦਾ ਐਲਾਨ, 2 ਨਵੇਂ ਖਿਡਾਰੀਆਂ ਨੂੰ...

  • issue of upi payment fees reaches supreme court

    UPI ਪੇਮੈਂਟ 'ਤੇ ਫੀਸ ਦਾ ਮਾਮਲਾ ਪਹੁੰਚਿਆ ਸੁਪਰੀਮ...

  • gurpreet kaur defamation case court

    ਡਾ. ਗੁਰਪ੍ਰੀਤ ਕੌਰ ਵੱਲੋਂ ਮਜੀਠੀਆ, ਹਰਸਿਮਰਤ ਅਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕੰਮ ਦਾ ਸਮਾਂ ਵਧਾਉਣਾ ਨਹੀਂ, ਕਾਮਿਆਂ ਦੀ ਹੁਨਰਮੰਦੀ ਹੈ ਸਫਲਤਾ ਦਾ ਰਾਜ਼

BLOG News Punjabi(ਬਲਾਗ)

ਕੰਮ ਦਾ ਸਮਾਂ ਵਧਾਉਣਾ ਨਹੀਂ, ਕਾਮਿਆਂ ਦੀ ਹੁਨਰਮੰਦੀ ਹੈ ਸਫਲਤਾ ਦਾ ਰਾਜ਼

  • Edited By Rakesh,
  • Updated: 29 Jan, 2025 05:55 PM
Blog
the secret to success is not increasing working hours
  • Share
    • Facebook
    • Tumblr
    • Linkedin
    • Twitter
  • Comment

ਹਾਲ ਹੀ ਵਿਚ, ਦੇਸ਼ ਦੇ ਕੁਝ ਪ੍ਰਮੁੱਖ ਉਦਯੋਗਪਤੀਆਂ ਵੱਲੋਂ ਕੰਮ ਦੇ ਘੰਟੇ ਵਧਾਉਣ ਦੀ ਵਕਾਲਤ ਨੇ ਦੇਸ਼ ਅਤੇ ਦੁਨੀਆ ਭਰ ਵਿਚ ਇਕ ਬਹਿਸ ਛੇੜ ਦਿੱਤੀ ਹੈ। ਇਨਫੋਸਿਸ ਦੇ ਸੰਸਥਾਪਕ ਨਾਰਾਇਣ ਮੂਰਤੀ ਨੇ ਕਰਮਚਾਰੀਆਂ ਨੂੰ ਹਫ਼ਤੇ ਵਿਚ 70 ਘੰਟੇ ਕੰਮ ਕਰਨ ਦੀ ਸਲਾਹ ਦਿੱਤੀ, ਜਦੋਂ ਕਿ ਐੱਲ. ਐਂਡ ਟੀ. ਦੇ ਚੇਅਰਮੈਨ ਐੱਸ. ਐੱਨ. ਸੁਬਰਾਮਨੀਅਮ ਨੇ ਹਫ਼ਤੇ ਵਿਚ 90 ਘੰਟੇ ਕੰਮ ਕਰਨ ਦਾ ਸੁਝਾਅ ਦਿੱਤਾ, ਜਿਸ ਵਿਚ ਐਤਵਾਰ ਦੀ ਛੁੱਟੀ ਵੀ ਸ਼ਾਮਲ ਹੈ। ਭਾਵੇਂ ਇਨ੍ਹਾਂ ਸੱਜਣਾਂ ਦੇ ਇਰਾਦੇ ਸਕਾਰਾਤਮਕ ਹੋ ਸਕਦੇ ਹਨ, ਪਰ ਇਹ ਸਮਝਣਾ ਮਹੱਤਵਪੂਰਨ ਹੈ ਕਿ ਸਫਲਤਾ ਦਾ ਰਾਜ਼ ਸਿਰਫ਼ ਕੰਮ ਦੇ ਘੰਟੇ ਵਧਾਉਣ ਵਿਚ ਨਹੀਂ ਹੈ, ਸਗੋਂ ਕਾਮਿਆਂ ਦੀ ਹੁਨਰਮੰਦੀ, ਜ਼ਿੰਮੇਵਾਰੀ, ਵਿਸ਼ਵਾਸ ਅਤੇ ਮਾਲਕੀ ਦੀ ਭਾਵਨਾ ਨਾਲ ਕੰਮ ਕਰਨ ਵਿਚ ਹੈ।

ਜ਼ਿਆਦਾ ਘੰਟੇ ਅਤੇ ਜ਼ਿਆਦਾ ਕੰਮ ਦਾ ਭਰਮ : ਦੁਨੀਆ ਭਰ ਦੇ ਅੰਕੜੇ ਅਤੇ ਖੋਜ ਦਰਸਾਉਂਦੇ ਹਨ ਕਿ ਜ਼ਿਆਦਾ ਘੰਟੇ ਕੰਮ ਕਰਨ ਦਾ ਮਤਲਬ ਜ਼ਰੂਰੀ ਨਹੀਂ ਕਿ ਜ਼ਿਆਦਾ ਉਤਪਾਦਕਤਾ ਹੋਵੇ। ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (ਓ. ਸੀ. ਈ. ਡੀ.) ਦੇ ਇਕ ਖੋਜ ਅਧਿਐਨ ਵਿਚ ਕਿਹਾ ਗਿਆ ਹੈ ਕਿ ਘੱਟ ਕੰਮ ਕਰਨ ਵਾਲੇ ਦੇਸ਼ਾਂ ਦੀ ਉਤਪਾਦਕਤਾ ਵਧੇਰੇ ਹੁੰਦੀ ਹੈ। ਮਿਸਾਲ ਵਜੋਂ, ਜਰਮਨੀ ਦੇ ਲੋਕ ਹਫ਼ਤੇ ਵਿਚ ਲਗਭਗ 34.6 ਘੰਟੇ ਕੰਮ ਕਰਦੇ ਹਨ, ਪਰ ਉਨ੍ਹਾਂ ਦੀ ਉਤਪਾਦਕਤਾ ਦੁਨੀਆ ਵਿਚ ਸਭ ਤੋਂ ਅੱਵਲ (ਨੰਬਰ 1) ਹੈ। ਦੂਜੇ ਪਾਸੇ, ਮੈਕਸੀਕੋ ਵਰਗੇ ਦੇਸ਼ ਵਿਚ, 42 ਘੰਟੇ ਤੋਂ ਵੱਧ ਕੰਮ ਕਰਨ ਦੇ ਬਾਵਜੂਦ ਉਤਪਾਦਕਤਾ ਘੱਟ ਹੈ।

ਇਹ ਤੱਥ ਇਹ ਵੀ ਸਪੱਸ਼ਟ ਕਰਦਾ ਹੈ ਕਿ ਮਨੁੱਖੀ ਮਨ ਅਤੇ ਸਰੀਰ ਦੀ ਕਾਰਜ ਸਮਰੱਥਾ ਸੀਮਤ ਹੈ। ਲੰਬੇ ਸਮੇਂ ਤੱਕ ਲਗਾਤਾਰ ਕੰਮ ਕਰਨ ਨਾਲ ਥਕਾਵਟ, ਗਲਤੀਆਂ ਅਤੇ ਤਣਾਅ ਵਧਦਾ ਹੈ। ਡਬਲਿਊ. ਐੱਚ. ਓ. (ਵਰਲਡ ਹੈਲਥ ਆਰਗੇਨਾਈਜ਼ੇਸ਼ਨ) ਜਾਂ ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਦੇ ਅਨੁਸਾਰ, ‘‘ਲੰਬੇ ਸਮੇਂ ਤੱਕ ਕੰਮ ਕਰਨ ਨਾਲ ਦਿਲ ਦੀਆਂ ਬੀਮਾਰੀਆਂ, ਹਾਈ ਬਲੱਡ ਪ੍ਰੈਸ਼ਰ ਅਤੇ ਮਾਨਸਿਕ ਤਣਾਅ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।’’ ਇਸ ਤੋਂ ਇਲਾਵਾ, ਪ੍ਰੈਜ਼ੈਂਟਿਜ਼ਮ, ਭਾਵ ਕੰਮ ’ਤੇ ਮੌਜੂਦ ਹੋਣਾ ਪਰ ਮਨ ਤੋਂ ਕੰਮ ਨਾ ਕਰਨਾ ਵੀ ਇਕ ਵੱਖਰੀ ਤਰ੍ਹਾਂ ਦੀ ਵੱਡੀ ਸਮੱਸਿਆ ਹੈ। ਜਦੋਂ ਲੋਕ ਥੱਕੇ ਹੁੰਦੇ ਹਨ, ਤਾਂ ਉਹ ਜ਼ਿਆਦਾ ਘੰਟੇ ਕੰਮ ਤਾਂ ਕਰਦੇ ਹਨ ਪਰ ਉਨ੍ਹਾਂ ਦੇ ਕੰਮ ਦੀ ਗੁਣਵੱਤਾ ਅਤੇ ਕੰਮ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਉਨ੍ਹਾਂ ਦੀ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ।

‘ਉਤਪਾਦਕਤਾ’ ਕਿਵੇਂ ਵਧਾਈਏ : ਕੰਮ ਦੀ ਸਫਲਤਾ ਇਸ ਗੱਲ ’ਤੇ ਨਿਰਭਰ ਨਹੀਂ ਕਰਦੀ ਕਿ ਤੁਸੀਂ ਕਿੰਨੇ ਘੰਟੇ ਕੰਮ ਕਰਦੇ ਹੋ, ਸਗੋਂ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਤੁਸੀਂ ਉਸ ਸਮੇਂ ਦੌਰਾਨ ਕੀ ਪ੍ਰਾਪਤ ਕਰਦੇ ਹੋ। ਇਸ ਦਿਸ਼ਾ ਵਿਚ ਇਹ 3 ਗੱਲਾਂ ਮਹੱਤਵਪੂਰਨ ਹਨ। ਪਹਿਲੀ-ਹੁਨਰਮੰਦੀ, ਭਾਵ ਕੰਮ ਨੂੰ ਸਹੀ ਢੰਗ ਨਾਲ ਕਰਨਾ, ਨਾ ਕਿ ਸਿਰਫ਼ ਕੰਮ ਦੇ ਘੰਟੇ ਵਧਾਉਣਾ। ਇਸ ਲਈ, ਤਕਨਾਲੋਜੀ ਦੀ ਸਹੀ ਵਰਤੋਂ ਕਰ ਕੇ ਕੰਮ ਦੀ ਪ੍ਰਕਿਰਿਆ ਨੂੰ ਆਸਾਨ ਅਤੇ ਬਿਹਤਰ ਬਣਾਇਆ ਜਾ ਸਕਦਾ ਹੈ। ਮਿਸਾਲ ਵਜੋਂ, ਟੋਇਟਾ ਮੋਟਰਜ਼ ਕੰਪਨੀ ਨੇ ‘ਲੀਅਨ’ ਅਤੇ ‘ਕਾਈਜ਼ੇਨ’ ਵਰਗੀਆਂ ਤਕਨਾਲੋਜੀਆਂ ਰਾਹੀਂ ਆਪਣੇ ਕਾਰਜਾਂ ਨੂੰ ਕੁਸ਼ਲ ਅਤੇ ਲਾਭਦਾਇਕ ਬਣਾਇਆ ਹੈ। ਜੇਕਰ ਕੰਮ ਨੂੰ ਕੁਸ਼ਲ ਪ੍ਰਬੰਧਨ ਨਾਲ ਸਹੀ ਢੰਗ ਨਾਲ ਯੋਜਨਾਬੱਧ ਕੀਤਾ ਜਾਵੇ ਤਾਂ ਉਹੀ ਟੀਮ ਘੱਟ ਸਮੇਂ ਵਿਚ ਵਧੇਰੇ ‘ਉਤਪਾਦਕਤਾ’ ਪ੍ਰਾਪਤ ਕਰ ਸਕਦੀ ਹੈ।

ਦੂਜਾ, ਜ਼ਿੰਮੇਵਾਰੀ, ਜਦੋਂ ਕਰਮਚਾਰੀ ਮਹਿਸੂਸ ਕਰਦੇ ਹਨ ਕਿ ਉਹ ਆਪਣੇ ਕੰਮ ਦੇ ਮਾਲਕ ਹਨ, ਤਾਂ ਉਹ ਬਿਹਤਰ ਨਤੀਜੇ ਪੈਦਾ ਕਰਦੇ ਹਨ। ਗੂਗਲ ਦਾ ਓ. ਕੇ. ਆਰ. (ਆਬਜੈਕਟਿਜ਼ਮ ਐਂਡ ਕੀ ਰਿਜ਼ਲਟ) ਭਾਵ ਉਦੇਸ਼ ਅਤੇ ਮੁੱਖ ਨਤੀਜੇ ਮਾਡਲ ਇਕ ਵਧੀਆ ਮਿਸਾਲ ਹੈ। ਇਸ ਵਿਚ, ਕਰਮਚਾਰੀ ਆਪਣੇ ਟੀਚਿਆਂ ਨੂੰ ਸਪੱਸ਼ਟ ਤੌਰ ’ਤੇ ਸਮਝਦੇ ਹਨ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ। ਜਦੋਂ ਕਰਮਚਾਰੀ ਸਮਝਦੇ ਹਨ ਕਿ ਉਨ੍ਹਾਂ ਦੇ ਕੰਮ ਦਾ ਕੰਪਨੀ ਅਤੇ ਉਨ੍ਹਾਂ ਦੇ ਵਿਕਾਸ ’ਤੇ ਸਿੱਧਾ ਪ੍ਰਭਾਵ ਪੈਂਦਾ ਹੈ, ਤਾਂ ਉਹ ਆਪਣੇ ਕੰਮ ਨੂੰ ਵਧੇਰੇ ਗੰਭੀਰਤਾ ਨਾਲ ਕਰਦੇ ਹਨ।

ਤੀਜਾ , ਮਾਲਕਾਨਾ ਸੋਚ, ਜਦੋਂ ਕਰਮਚਾਰੀ ਕੰਮ ਨੂੰ ਸਿਰਫ਼ ਨੌਕਰੀ ਨਹੀਂ ਸਗੋਂ ਆਪਣਾ ਸਮਝਦੇ ਹਨ, ਤਾਂ ਉਹ ਬਿਹਤਰ ਪ੍ਰਦਰਸ਼ਨ ਕਰਦੇ ਹਨ। ਸਟਾਰਟਅੱਪ ਕੰਪਨੀਆਂ ਵਿਚ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਜ਼ਿਆਦਾ ਘੰਟੇ ਕੰਮ ਕਰਦੇ ਹਨ ਕਿਉਂਕਿ ਉਹ ਕੰਪਨੀ ਨੂੰ ਇਕ ਯੂਨੀਕੋਰਨ ਬਣਾਉਣ ਦੇ ਟੀਚੇ ਵਿਚ ਵਿਸ਼ਵਾਸ ਰੱਖਦੇ ਹਨ। ਕਰਮਚਾਰੀਆਂ ਵਿਚ ਮਾਲਕੀ ਦੀ ਸੋਚ ਵਿਕਸਤ ਕਰਨ ਲਈ, ਉਨ੍ਹਾਂ ਨੂੰ ਕੰਮ ਵਿਚ ਆਜ਼ਾਦੀ ਦੇ ਨਾਲ-ਨਾਲ ਉਨ੍ਹਾਂ ਦੇ ਕੰਮ ’ਤੇ ਭਰੋਸਾ ਕਰਨ ਦੀ ਲੋੜ ਹੈ। ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਵਿਚਾਰਾਂ ਅਤੇ ਕੰਮ ਦੀ ਕਦਰ ਕੀਤੀ ਜਾਂਦੀ ਹੈ, ਤਾਂ ਉਨ੍ਹਾਂ ਦਾ ਉਤਸ਼ਾਹ ਸੱਤਵੇਂ ਆਸਮਾਨ ’ਤੇ ਪਹੁੰਚ ਜਾਂਦਾ ਹੈ।

ਕੰਮ ਅਤੇ ਨਿੱਜੀ ਜ਼ਿੰਦਗੀ ਦਾ ਸੰਤੁਲਨ : ਕੰਮ ਅਤੇ ਨਿੱਜੀ ਜ਼ਿੰਦਗੀ ਦਾ ਸੰਤੁਲਨ ਬਣਾਉਣਾ ਕੋਈ ਐਸ਼ੋ-ਆਰਾਮ ਨਹੀਂ ਹੈ ਪਰ ਬਿਹਤਰ ਪ੍ਰਦਰਸ਼ਨ ਲਈ ਕਰਮਚਾਰੀਆਂ ਦੀਆਂ ਨਿੱਜੀ ਜ਼ਰੂਰਤਾਂ ਨੂੰ ਸਮਝਣਾ ਵੀ ਜ਼ਰੂਰੀ ਹੈ। ਹਾਰਵਰਡ ਬਿਜ਼ਨੈੱਸ ਰੀਵਿਊ ਦੇ ਅਨੁਸਾਰ, ‘‘ਜਿਨ੍ਹਾਂ ਲੋਕਾਂ ਦਾ ਜੀਵਨ ਸੰਤੁਲਿਤ ਹੁੰਦਾ ਹੈ, ਉਹ 21 ਫੀਸਦੀ ਜ਼ਿਆਦਾ ਉਤਪਾਦਕ ਹੁੰਦੇ ਹਨ ਅਤੇ ਤਣਾਅ ਦਾ ਅਨੁਭਵ ਕਰਨ ਦੀ ਸੰਭਾਵਨਾ 57 ਫੀਸਦੀ ਘੱਟ ਹੁੰਦੀ ਹੈ।’’ ਮਾਈਕ੍ਰੋਸਾਫਟ ਨੇ ਜਾਪਾਨ ਵਿਚ ਚਾਰ ਦਿਨਾਂ ਦੇ ਕੰਮ ਵਾਲੇ ਹਫ਼ਤੇ ਦੇ ਪ੍ਰਯੋਗ ਵਿਚ ਇਹ ਪਾਇਆ ਕਿ ਉਸ ਦੇ ਕਰਮਚਾਰੀਆਂ ਦੀ ਉਤਪਾਦਕਤਾ 40 ਫੀਸਦੀ ਤੱਕ ਵਧ ਗਈ। ਇਸੇ ਤਰ੍ਹਾਂ, ਨਾਰਵੇ, ਸਵੀਡਨ ਅਤੇ ਡੈਨਮਾਰਕ ਵਰਗੇ ‘ਸਕੈਂਡੇਨੇਵੀਅਨ’ ਦੇਸ਼, ਜੋ ‘ਵਰਕ-ਲਾਈਫ ਬੈਲੇਂਸ’ (ਕੰਮ-ਜੀਵਨ ਸੰਤੁਲਨ) ’ਤੇ ਜ਼ੋਰ ਦਿੰਦੇ ਹਨ, ਹਰ ਸਾਲ ‘ਇਨੋਵੇਸ਼ਨ ਐਂਡ ਕੰਪੀਟੀਟਿਵਨੈੱਸ ਇੰਡੈਕਸ’ (ਨਵੀਨਤਾ ਅਤੇ ਮੁਕਾਬਲੇਬਾਜ਼ੀ ਸੂਚਕ ਅੰਕ) ਵਿਚ ਸਿਖਰ ’ਤੇ ਰਹਿੰਦੇ ਹਨ।

ਇਤਿਹਾਸ ਤੋਂ ਸਿੱਖਣਾ : ਇਤਿਹਾਸ ਸਾਨੂੰ ਦੱਸਦਾ ਹੈ ਕਿ ਜ਼ਿਆਦਾ ਕੰਮ ਕਰਨ ਦੇ ਘੰਟੇ ਹਮੇਸ਼ਾ ਲਾਭਦਾਇਕ ਨਹੀਂ ਹੁੰਦੇ। ਦੁਨੀਆ ਵਿਚ ਉਦਯੋਗਿਕ ਕ੍ਰਾਂਤੀ ਦੌਰਾਨ, ਮਜ਼ਦੂਰਾਂ ਨੇ 8 ਘੰਟੇ ਕੰਮ ਲਈ ਲੜਾਈ ਲੜੀ। 1920 ਵਿਚ, ਫੋਰਡ ਮੋਟਰ ਕੰਪਨੀ ਦੇ ਮਾਲਕ ਹੈਨਰੀ ਫੋਰਡ ਨੇ 5 ਦਿਨਾਂ ਲਈ 40 ਘੰਟਿਆਂ ਦਾ ਕੰਮ ਦਾ ਹਫ਼ਤਾ ਲਾਗੂ ਕੀਤਾ, ਜੋ ਨਾ ਸਿਰਫ਼ ਉਨ੍ਹਾਂ ਦੇ ਕਰਮਚਾਰੀਆਂ ਲਈ ਚੰਗਾ ਸੀ ਬਲਕਿ ਉਨ੍ਹਾਂ ਦੀ ਕੰਪਨੀ ਦੀ ਉਤਪਾਦਕਤਾ ਵਿਚ ਵੀ ਵਾਧਾ ਹੋਇਆ। ਸਿਹਤ ਅਤੇ ਨਿਰਮਾਣ ਖੇਤਰਾਂ ਵਿਚ ਕੰਮ ਦੇ ਘੰਟੇ ਘੱਟ ਕਰਨਾ ਚੁਣੌਤੀਪੂਰਨ ਹੋ ਸਕਦਾ ਹੈ, ਪਰ ਬਿਹਤਰ ਕਾਰਜਬਲ ਪ੍ਰਬੰਧਨ ਅਤੇ ਆਟੋਮੇਸ਼ਨ ਅਜਿਹੇ ਮਾਮਲਿਆਂ ਵਿਚ ਵੀ ਮਦਦ ਕਰ ਸਕਦੇ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਤਕਨੀਕਾਂ ਨੇ ਕੰਮ ਨੂੰ ਹੋਰ ਸੌਖਾ ਬਣਾ ਦਿੱਤਾ ਹੈ।

ਭਾਰਤ ਦੀ ਤਾਕਤ : 58 ਫੀਸਦੀ ਨੌਜਵਾਨ ਕਾਮਿਆਂ ਦੀ ਤਾਕਤ ਨੇ ‘ਕੰਮ ਦੇ ਭਵਿੱਖ’ ਸ਼੍ਰੇਣੀ ਵਿਚ ਭਾਰਤ ਨੂੰ ਦੁਨੀਆ ਵਿਚ ਦੂਜੇ ਸਥਾਨ ’ਤੇ ਰੱਖਿਆ ਹੈ। ਕੰਮ ਦੇ ਘੰਟੇ ਵਧਾਉਣ ਦੀ ਬਜਾਏ, ਸਾਨੂੰ ਉਨ੍ਹਾਂ ਦੇ ਹੁਨਰਾਂ ਨੂੰ ਸੁਧਾਰਨ, ਰਚਨਾਤਮਕਤਾ ਵਧਾਉਣ ਅਤੇ ਨਵੀਂ ਸੋਚ ਵਿਕਸਤ ਕਰਨ ’ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਜੇਕਰ ਅਸੀਂ ਕਰਮਚਾਰੀਆਂ ਨੂੰ ਸਿਖਲਾਈ, ਤਕਨਾਲੋਜੀ ਅਤੇ ਸਹੀ ਸਰੋਤ ਪ੍ਰਦਾਨ ਕਰਦੇ ਹਾਂ ਤਾਂ ਉਹ ਘੱਟ ਸਮੇਂ ਵਿਚ ਬਿਹਤਰ ਨਤੀਜੇ ਦੇ ਸਕਣਗੇ।

ਪਤੇ ਦੀ ਗੱਲ : ਸਾਨੂੰ ਕਰਮਚਾਰੀਆਂ ਦੇ ਕੰਮ ਪ੍ਰਤੀ ਭਰੋਸਾ, ਹੁਨਰ ਅਤੇ ਉਨ੍ਹਾਂ ’ਚ ਮਾਲਕੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਇਸ ਨਾਲ ਨਾ ਸਿਰਫ਼ ਉਤਪਾਦਕਤਾ ਵਧੇਗੀ ਸਗੋਂ ਸਾਡੇ ਕਰਮਚਾਰੀਆਂ ਦੀ ਸਿਹਤ ਅਤੇ ਸੰਤੁਸ਼ਟੀ ਵਿਚ ਵੀ ਸੁਧਾਰ ਹੋਵੇਗਾ। ਮਾਅਨੇ ਇਹ ਨਹੀਂ ਰੱਖਦਾ ਕਿ ਤੁਸੀਂ ਕਿੰਨੇ ਘੰਟੇ ਕੰਮ ਕੀਤਾ, ਸਗੋਂ ਇਹ ਹੈ ਕਿ ਤੁਸੀਂ ਉਨ੍ਹਾਂ ਘੰਟਿਆਂ ਵਿਚ ਕੀ ਪ੍ਰਾਪਤ ਕੀਤਾ। ਸਹੀ ਅਰਥਾਂ ਵਿਚ, ਇਹ ਮੁਕਾਬਲੇਬਾਜ਼ੀ ਅਤੇ ਉਤਪਾਦਕਤਾ ਵਧਾਉਣ ਦੀ ਕੁੰਜੀ ਹੈ।

(ਲੇਖਕ ਕੈਬਨਿਟ ਮੰਤਰੀ ਰੈਂਕ ’ਚ ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਉਪ ਚੇਅਰਮੈਨ ਵੀ ਹਨ) ਡਾ. ਅੰਮ੍ਰਿਤ ਸਾਗਰ ਮਿੱਤਲ (ਵਾਈਸ ਚੇਅਰਮੈਨ ਸੋਨਾਲੀਕਾ)

  • secret
  • success
  • not increasing working hours
  • skill of workers

ਮੇਲਾਨੀਆ ਟਰੰਪ ਦੇ ਰਹੱਸ ਨੂੰ ਜਾਨਣਾ ਅਸੰਭਵ

NEXT STORY

Stories You May Like

  • indian company gets big success in kyrgyzstan  starts gold production
    ਭਾਰਤੀ ਕੰਪਨੀ ਨੂੰ ਕਿਰਗਿਜ਼ਸਤਾਨ 'ਚ ਵੱਡੀ ਮਿਲੀ ਸਫਲਤਾ, ਸ਼ੁਰੂ ਕੀਤਾ ਸੋਨੇ ਦਾ ਉਤਪਾਦਨ
  • crisis of credibility is problem in media sector  gadkari
    ਭਰੋਸੇਯੋਗਤਾ ਦਾ ਸੰਕਟ ਮੀਡੀਆ ਖੇਤਰ ’ਚ ਸਭ ਤੋਂ ਵੱਡੀ ਸਮੱਸਿਆ ਹੈ : ਗਡਕਰੀ
  • those using upi and qr code should do this work by september 15
    UPI ਤੇ QR ਕੋਡ ਇਸਤੇਮਾਲ ਕਰਨ ਵਾਲੇ 15 ਸਤੰਬਰ ਤੱਕ ਕਰ ਲੈਣ ਇਹ ਕੰਮ, ਵਧ ਸਕਦੀ ਹੈ ਚਿੰਤਾ
  • important news for passengers going to halwara airport
    ਹਲਵਾਰਾ ਏਅਰਪੋਰਟ ਜਾਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ, ਦਿੱਲੀ ਜਾਣ ਵਾਲੀ ਉ਼ਡਾਣ ਦਾ ਬਦਲਿਆ ਸਮਾਂ
  • government employees in punjab will not work today
    ਪੰਜਾਬ 'ਚ ਸਰਕਾਰੀ ਮੁਲਾਜ਼ਮ ਅੱਜ ਨਹੀਂ ਕਰਨਗੇ ਕੰਮ! ਦਫ਼ਤਰਾਂ 'ਚ ਜਾਣ ਤੋਂ ਪਹਿਲਾਂ ਪੜ੍ਹੋ ਜ਼ਰੂਰੀ ਖ਼ਬਰ
  • bureaucracy at the crossroads
    ਦੋਰਾਹੇ ’ਤੇ ਨੌਕਰਸ਼ਾਹੀ : ਸ਼ਾਸਨ ਪ੍ਰਣਾਲੀ ’ਚ ਸੁਧਾਰ ਦਾ ਸਮਾਂ
  • nayab singh saini punjab
    ਪੰਜਾਬ ਦੀ ਜਨਤਾ ਨੂੰ ਚੁਟਕਲੇ ਨਹੀਂ, ਵਿਕਾਸ ਅਤੇ ਸਮੱਸਿਆਵਾਂ ਦਾ ਹੱਲ ਚਾਹੀਦਾ ਹੈ: ਨਾਇਬ ਸਿੰਘ ਸੈਣੀ
  • elderly woman dies after surgery
    ਚੂਲੇ ਦਾ ਆਪਰੇਸ਼ਨ ਕਰਵਾਉਣ ਮਗਰੋਂ ਬਜ਼ੁਰਗ ਦੀ ਮੌਤ, ਪਰਿਵਾਰ ਨੇ ਹਸਪਤਾਲ 'ਤੇ ਲਾਏ ਗੰਭੀਰ ਦੋਸ਼
  • joint action by punjab police and bsf
    ਪੰਜਾਬ ਪੁਲਸ ਤੇ BSF ਦਾ ਸਾਂਝਾ ਐਕਸ਼ਨ: ਬਾਰਡਰ ਏਰੀਏ 'ਚ 24 ਘੰਟੇ ਨਿਗਰਾਨੀ ਦੇ...
  • jalandhar police register fir against singer nijjar
    ਪਾਲੀਵੁੱਡ ਗਾਇਕ ਨਿੱਝਰ ਦੀਆਂ ਵਧੀਆਂ ਮੁਸ਼ਕਿਲਾਂ, ਜਲੰਧਰ ਪੁਲਸ ਨੇ ਦਰਜ ਕੀਤੀ FIR
  • punjab weather imd heavy rain alert
    ਪੰਜਾਬ 'ਚ 5 ਦਿਨ ਮੌਸਮ ਰਹੇਗਾ ਖ਼ਰਾਬ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ...
  • hooliganism in jalandhar gunshots fired in the area
    ਜਲੰਧਰ 'ਚ ਚੱਲੀਆਂ ਗੋਲ਼ੀਆਂ! ਠਾਹ-ਠਾਹ ਦੀ ਆਵਾਜ਼ ਨਾਲ ਕੰਬਿਆ ਇਹ ਇਲਾਕਾ
  • controversy shooting of singer nijjar s new song in dav college jalandhar
    ਵਿਵਾਦਾਂ 'ਚ ਘਿਰੇ ਗਾਇਕ ਨਿੱਝਰ! ਨਵੇਂ ਗਾਣੇ ਦੀ ਸ਼ੂਟਿੰਗ ਨੂੰ ਲੈ ਕੇ ਜਲੰਧਰ ਦੇ...
  • harjap singh sangha meets nz high commissioner
    ਹਰਜਾਪ ਸਿੰਘ ਸੰਘਾ ਨੇ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਨਾਲ ਕੀਤੀ ਮੁਲਾਕਾਤ, ਅਹਿਮ...
  • adarsh   nagar market park jalandhar
    ਆਦਰਸ਼ ਨਗਰ ਮਾਰਕੀਟ ਦਾ ਪਾਰਕ ਬਚਾਉਣ ਦੀ ਲੜਾਈ ਹੁਣ ਸੀ. ਐੱਮ. ਦਰਬਾਰ ਤਕ ਪਹੁੰਚੀ
  • biscuit factory fire in jalandhar
    ਜਲੰਧਰ ਵਿਖੇ ਬਿਸਕੁਟ ਫੈਕਟਰੀ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ
Trending
Ek Nazar
amal rajapaksa

ਸ਼੍ਰੀਲੰਕਾ ਦੀ ਅਦਾਲਤ ਨੇ ਵਧਾ'ਤੀ ਨਮਲ ਰਾਜਪਕਸ਼ੇ ਦੀ ਨਿਆਂਇਕ ਹਿਰਾਸਤ

gold mine collapse

ਸੂਡਾਨ 'ਚ ਢਹਿ-ਢੇਰੀ ਹੋਈ ਸੋਨੇ ਦੀ ਖਾਨ, ਘੱਟੋ-ਘੱਟ 67 ਲੋਕਾਂ ਦੀ ਮੌਤ

airspace restrictions

ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਮੁੜ ਵਧਾਈ ਪਾਬੰਦੀ ਮਿਆਦ

social media

13 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਦਾ ਸੋਸ਼ਲ ਮੀਡੀਆ ਹੋਵੇ ਬੈਨ, ਪ੍ਰਸਤਾਵ ਪੇਸ਼

indian worker  in israel

ਇਜ਼ਰਾਈਲ 'ਚ ਭਾਰਤੀ ਕਾਮੇ ਨਾਲ ਵਾਪਰਿਆ ਦਰਦਨਾਕ ਹਾਦਸਾ, ਕੱਟੀ ਗਈ ਲੱਤ

afghan medical students

ਅਫਗਾਨ ਮੈਡੀਕਲ ਵਿਦਿਆਰਥੀਆਂ ਨੇ ਪਾਕਿ ਸਰਕਾਰ ਨੂੰ ਲਗਾਈ ਗੁਹਾਰ

personal data leaked

ਅੱਧੀ ਆਬਾਦੀ ਦਾ ਨਿੱਜੀ ਡੇਟਾ ਹੋਇਆ ਲੀਕ !  ਸਰਵੇਖਣ 'ਚ ਫਰਾਂਸ ਸਬੰਧੀ ਹੈਰਾਨੀਜਨਕ...

football tournament

ਬ੍ਰਿਸਬੇਨ ਯੂਥ ਸਪੋਰਟਸ ਕਲੱਬ ਵੱਲੋਂ ਤੀਜਾ ਫੁੱਟਬਾਲ ਟੂਰਨਾਮੈਂਟ 19 ਸਤੰਬਰ ਨੂੰ

district magistrate prohibits bathing in the sutlej river

ਜ਼ਿਲਾ ਮੈਜਿਸਟ੍ਰੇਟ ਵੱਲੋਂ ਸਤਲੁਜ ਦਰਿਆ ਅਤੇ ਬਿਸਤ ਦੁਆਬ ਨਹਿਰ ’ਚ ਨਹਾਉਣ ਦੀ ਮਨਾਹੀ

pipeline damaged

ਨੁਕਸਾਨੀ ਗਈ ਸਾਊਦੀ ਅਰਬ ਦੀ ਪਾਈਪਲਾਈਨ, ਕਈ ਹਫ਼ਤਿਆਂ ਤੱਕ ਬੰਦ ਰਹਿਣ ਦਾ ਖਦਸ਼ਾ

nepal flood victim

ਨੇਪਾਲ ਹੜ੍ਹ ਪੀੜਤਾਂ ਦੇ ਆਈਸੀਯੂ 'ਚ ਦਿੱਤੇ ਇੰਟਰਵਿਊ ਨਾਲ ਵਧਿਆ ਵਿਵਾਦ, ਪ੍ਰੈਸ...

bilateral relations

ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਬੰਗਲਾਦੇਸ਼ ਅਤੇ ਪਾਕਿਸਤਾਨ

tunnel rescue operation

ਨੇਪਾਲ ਅਤੇ ਭਾਰਤ ਦੀਆਂ ਟੀਮਾਂ ਬਚਾਅ ਮੁਹਿੰਮ ਦੇ ਅੰਤਿਮ ਪੜਾਅ ਨੇੜੇ

sheikh hasina s party sentenced

ਸ਼ੇਖ ਹਸੀਨਾ ਦੀ ਪਾਰਟੀ ਦੇ ਸੱਤ ਆਗੂਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

imran khan

ਇਮਰਾਨ ਖਾਨ ਦੇ ਡਾਕਟਰੀ ਇਲਾਜ ਬਾਰੇ ਅਦਾਲਤ ਸੁਣਾਏਗੀ ਫ਼ੈਸਲਾ

incident in pakistan

ਪਾਕਿਸਤਾਨ 'ਚ 'ਆਨਰ ਕਿਲਿੰਗ' ਮਾਮਲੇ ਦੀ ਅਸਲੀਅਤ ਆਈ ਸਾਹਮਣੇ

order issued to block passports

KP ਦੇ CM ਸਣੇ ਇਮਰਾਨ ਖਾਨ ਦੀ ਪਾਰਟੀ ਦੇ 24 ਸੰਸਦ ਮੈਂਬਰਾਂ ਦੇ ਪਾਸਪੋਰਟ ਬਲਾਕ !

indian origin woman in new york

ਅਮਰੀਕਾ 'ਚ ਭਾਰਤੀ ਮੂਲ ਦੀ ਔਰਤ ਅਤੇ ਨੌਜਵਾਨ ਨਾਲ ਵਾਪਰਿਆ ਭਾਣਾ, ਆਏ ਟਰੇਨ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • mayavati politics
      ਕੀ ਮਾਇਆਵਤੀ ਯੂ. ਪੀ. ਦੀ ਸਿਆਸਤ ’ਚ ਵਾਪਸੀ ਕਰ ਸਕੇਗੀ ?
    • fraud under the guise of sending people abroad continues unabated
      ‘ਵਿਦੇਸ਼ ਭੇਜਣ ਦੇ ਨਾਂ ’ਤੇ’ ਠੱਗੀ ਲਗਾਤਾਰ ਜਾਰੀ!
    • bjp trump card yogi
      ਨੌਜਵਾਨਾਂ ਦੀ ਬੇਚੈਨੀ, ਜਾਤੀਗਤ ਪਾੜਿਆਂ ਦੇ ਬਾਵਜੂਦ ਯੂ. ਪੀ. ’ਚ ਯੋਗੀ ਕਿਉਂ ਹਨ...
    • tax article
      ਟੈਕਸ ਅਸੀਂ ਦਿੰਦੇ ਹਾਂ, ਹਿਸਾਬ ਕੌਣ ਦੇਵੇਗਾ?
    • brics
      ਘੇਰੇ ਤੋਂ ਧੁਰੀ ਤੱਕ: ਬ੍ਰਿਕਸ ’ਚ ਭਾਰਤ ਦਾ ਸਫ਼ਰ
    • mcd
      MCD ਅਣਦੇਖੀ ਕਰਦੀ ਹੈ, ਪੁਲਸ ਚੁੱਪ ਰਹਿੰਦੀ ਹੈ ਅਤੇ ਭੁਗਤਦਾ ਨਾਗਰਿਕ ਹੈ
    • artificial intelligence is a double edged sword
      ‘ਦੋਧਾਰੀ ਤਲਵਾਰ ਹੈ ਮਸਨੂਈ ਬੁੱਧੀਮਤਾ’
    • g20 brics
      ਜੀ-20 ਤੋਂ ਬ੍ਰਿਕਸ ਤੱਕ, ਭਾਰਤ ਦੇ ‘ਮਾਨਵ-ਕੇਂਦ੍ਰਿਤ ਦ੍ਰਿਸ਼ਟੀਕੋਣ’ ਦਾ ਮਹੱਤਵ
    • gdp
      ਜੀ.ਡੀ.ਪੀ. ਦੇ ਅੰਕੜਿਆਂ ਨੂੰ ਆਈਨਾ ਦਿਖਾਓ
    • pakistan sikh pilgrims
      ਪਾਕਿਸਤਾਨ ਕਰ ਰਿਹੈ ਸਿੱਖ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਪੂਜਾ-ਪਾਠ ਦੇ ਅਧਿਕਾਰ ਤੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +