Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, OCT 12, 2026

    12:47:00 PM

  • petrol and diesel prices have increased  this company

    ਵੱਡਾ ਝਟਕਾ ! ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ...

  • ed  raid  punjab

    Big Breaking : ਪੰਜਾਬ 'ਚ ਈ. ਡੀ. ਦੀ ਵੱਡੀ...

  • gold and silver prices fell   prices of 24 22 18 carats

    ਨਰਾਤਿਆਂ 'ਚ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ,...

  • india canada trade

    70 ਅਰਬ ਡਾਲਰ ਤੱਕ ਪੁੱਜੇਗਾ ਭਾਰਤ-ਕੈਨੇਡਾ ਦਾ ਵਪਾਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • MCD ਅਣਦੇਖੀ ਕਰਦੀ ਹੈ, ਪੁਲਸ ਚੁੱਪ ਰਹਿੰਦੀ ਹੈ ਅਤੇ ਭੁਗਤਦਾ ਨਾਗਰਿਕ ਹੈ

BLOG News Punjabi(ਬਲਾਗ)

MCD ਅਣਦੇਖੀ ਕਰਦੀ ਹੈ, ਪੁਲਸ ਚੁੱਪ ਰਹਿੰਦੀ ਹੈ ਅਤੇ ਭੁਗਤਦਾ ਨਾਗਰਿਕ ਹੈ

  • Edited By Harpreet Singh,
  • Updated: 14 Sep, 2026 04:39 PM
Blog
mcd
  • Share
    • Facebook
    • Tumblr
    • Linkedin
    • Twitter
  • Comment

ਇਕ ਆਮ ਨਾਗਰਿਕ ਕਦੋਂ ਤੱਕ ਸ਼ਿਕਾਇਤ ਕਰਦਾ ਰਹਿ ਸਕਦਾ ਹੈ, ਇਸ ਤੋਂ ਪਹਿਲਾਂ ਕਿ ਕੋਈ ਇਹ ਤੈਅ ਕਰੇ ਕਿ ਉਸਦੀ ਸੁਰੱਖਿਆ ਮਾਅਨੇ ਰੱਖਦੀ ਹੈ? ਅਸੀਂ ਹੁਣੇ-ਹੁਣੇ ਉਨ੍ਹਾਂ ਵਿਦਿਆਰਥੀਆਂ ਨੂੰ ਗੁਆ ਦਿੱਤਾ, ਜਿਨ੍ਹਾਂ ਦੀ ਇਮਾਰਤ ਢਹਿ ਗਈ। ਉਨ੍ਹਾਂ ਦੀ ਕੀ ਗਲਤੀ ਸੀ? ਗਲਤੀ ਸਾਡੇ ਭ੍ਰਿਸ਼ਟ, ਆਲਸੀ ਅਤੇ ਅੰਨ੍ਹੇ ਅਧਿਕਾਰੀਆਂ ਦੀ ਸੀ, ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਇਹ ਇਮਾਰਤਾਂ ਬਿਨਾਂ ਕਿਸੇ ਮਨਜ਼ੂਰੀ ਦੇ ਬਣ ਜਾਂਦੀਆਂ ਹਨ।

ਇਹ ਮੇਰੇ ਲਈ ਕੋਈ ਅਕਾਦਮਿਕ ਸਵਾਲ ਨਹੀਂ ਹੈ। ਮੈਂ ਇਸ ਨੂੰ ਆਪਣੇ ਨਿੱਜੀ ਤਜਰਬੇ ਤੋਂ ਪੁੱਛ ਰਿਹਾ ਹਾਂ। ਮੇਰੀ ਇਮਾਰਤ ਦੇ ਨਾਲ ਨਿਰਮਾਣ ਕਾਰਜ ਸ਼ੁਰੂ ਹੋਇਆ ਅਤੇ ਕੰਮ ਲਗਾਤਾਰ ਚੱਲਦਾ ਰਿਹਾ, ਅਕਸਰ ਅਜਿਹੇ ਸਮੇਂ ’ਚ, ਜਦੋਂ ਨਿਰਮਾਣ ਬਿਲਕੁਲ ਨਹੀਂ ਹੋਣਾ ਚਾਹੀਦਾ ਸੀ। ਡ੍ਰਿਲਿੰਗ, ਹਥੌੜੇ ਦੀਆਂ ਆਵਾਜ਼ਾਂ, ਖੁਦਾਈ ਅਤੇ ਭਾਰੀ ਨਿਰਮਾਣ ਕਾਰਜ ਸਾਡੇ ਆਸ-ਪਾਸ ਰਹਿਣ ਵਾਲਿਆਂ ਦੇ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਗਏ ਪਰ ਸਮੱਸਿਆ ਕੇਵਲ ਰੌਲੇ ਅਤੇ ਅਸੁਵਿਧਾ ਤੋਂ ਕਿਤੇ ਅੱਗੇ ਨਿਕਲ ਗਈ।

ਜਿਵੇਂ-ਜਿਵੇਂ ਨਿਰਮਾਣ ਅੱਗੇ ਵਧਿਆ, ਮੇਰੀ ਆਪਣੀ ਇਮਾਰਤ ’ਚ ਤਰੇੜਾਂ ਆ ਗਈਆਂ। ਵਾਰ-ਵਾਰ ਸ਼ਿਕਾਇਤਾਂ ਕੀਤੀਆਂ ਗਈਆਂ। ਅਧਿਕਾਰੀਆਂ ਨੂੰ ਨਿਰਮਾਣ ਕਾਰਜ ਅਤੇ ਗੁਆਂਢੀ ਜਾਇਦਾਦਾਂ ਦੇ ਸੰਭਾਵੀ ਖਤਰੇ ਬਾਰੇ ਸੂਚਿਤ ਕੀਤਾ ਗਿਆ। ਫਿਰ ਵੀ ਕੰਮ ਜਾਰੀ ਰਿਹਾ ਅਤੇ ਵਿਵਸਥਾ ਵੱਲੋਂ ਪ੍ਰਤੀਕਿਰਿਆ, ਸਭ ਤੋਂ ਚੰਗੀ ਸਥਿਤੀ ’ਚ ਵੀ, ਬੇਹੱਦ ਅਪੂਰਨ ਸੀ। ਉਹ ਤਜਰਬਾ ਇਕ ਨਾਗਰਿਕ ਦੇ ਮਨ ’ਚ ਇਹ ਅਸੁਖਾਵਾਂ ਸਵਾਲ ਛੱਡ ਜਾਂਦਾ ਹੈ। ਜੇਕਰ ਕੋਈ ਕਾਰਵਾਈ ਕਰਨ ਲਈ ਤਿਆਰ ਹੀ ਨਹੀਂ ਹੈ, ਤਾਂ ਸ਼ਿਕਾਇਤ ਕਰਨ ਦਾ ਆਖਿਰ ਕੀ ਫਾਇਦਾ?

ਬਿਲਡਰ ਜਿੰਨਾ ਸੰਭਵ ਹੋ ਸਕੇ, ਓਨੀ ਜਲਦੀ ਨਿਰਮਾਣ ਕਰਨਾ ਚਾਹੁੰਦਾ ਹੈ। ਹਰ ਵਾਧੂ ਮੰਜ਼ਿਲ, ਕਮਰਾ ਜਾਂ ਬੇਸਮੈਂਟ ਦਾ ਮਤਲਬ ਜ਼ਿਆਦਾ ਪੈਸਾ ਹੋ ਸਕਦਾ ਹੈ। ਐੱਮ.ਸੀ.ਡੀ. ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਨਿਰਮਾਣ ਨੂੰ ਨਿਯਮਿਤ ਕਰੇ ਅਤੇ ਭਵਨ ਨਿਯਮਾਂ ਨੂੰ ਲਾਗੂ ਕਰੇ। ਪੁਲਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਨਾਗਰਿਕਾਂ ਦੀ ਰੱਖਿਆ ਕਰੇ ਅਤੇ ਨਿਯਮਾਂ ਦੇ ਉਲੰਘਣ ਜਾਂ ਜਨਤਕ ਸੁਰੱਖਿਆ ਦੇ ਖਤਰੇ ’ਚ ਪੈਣ ’ਤੇ ਦਖਲ ਦੇਵੇ। ਫਿਰ ਵੀ, ਜਦੋਂ ਨਾਗਰਿਕ ਸ਼ਿਕਾਇਤ ਕਰਦੇ ਹਨ, ਤਾਂ ਜ਼ਿੰਮੇਵਾਰੀ ਗੋਲ-ਗੋਲ ਘੁੰਮਦੀ ਹੋਈ ਦਿਖਾਈ ਦਿੰਦੀ ਹੈ।

ਐੱਮ.ਸੀ.ਡੀ. ਪੁਲਸ ਵੱਲ ਇਸ਼ਾਰਾ ਕਰ ਸਕਦੀ ਹੈ। ਪੁਲਸ ਨਗਰ ਨਿਗਮ ਅਧਿਕਾਰੀਆਂ ਵੱਲ। ਨੋਟਿਸ ਜਾਰੀ ਕੀਤੇ ਜਾ ਸਕਦੇ ਹਨ। ਫਾਈਲਾਂ ਅੱਗੇ ਵਧ ਸਕਦੀਆਂ ਹਨ। ਨਿਰੀਖਣ ਦਾ ਵਾਅਦਾ ਕੀਤਾ ਜਾ ਸਕਦਾ ਹੈ। ਇਸ ਦੌਰਾਨ, ਬਿਲਡਰ ਨਿਰਮਾਣ ਜਾਰੀ ਰੱਖਦਾ ਹੈ।

ਤਾਂ ਇਹ ਸਵਾਲ ਲਾਜ਼ਮੀ ਤੌਰ ’ਤੇ ਉੱਠਦਾ ਹੈ, ਨਾਗਰਿਕ ਦੀ ਰੱਖਿਆ ਕੌਣ ਕਰ ਰਿਹਾ ਹੈ? ਅਤੇ ਉਸ ਸਵਾਲ ਦੇ ਪਿੱਛੇ ਇਕ ਹੋਰ ਵੀ ਜ਼ਿਆਦਾ ਅਸੁਖਾਵਾਂ ਸਵਾਲ ਛੁਪਿਆ ਹੈ। ਇਹ ਤੈਅ ਕਰਨ ’ਚ ਪੈਸੇ ਦੀ ਕੀ ਭੂਮਿਕਾ ਹੁੰਦੀ ਹੈ ਕਿ ਕਾਨੂੰਨ ਲਾਗੂ ਹੋਵੇਗਾ ਜਾਂ ਨਹੀਂ? ਅਜਿਹੀਆਂ ਸਥਿਤੀਆਂ ਨਾਲ ਆਮ ਲੋਕ ਜਿਸ ਸ਼ਬਦ ਨੂੰ ਤੇਜ਼ੀ ਨਾਲ ਜੋੜਨ ਲੱਗੇ ਹਨ, ਉਹ ਹੈ ਰਿਸ਼ਵਤਖੋਰੀ। ਬੇਸ਼ੱਕ, ਰਿਸ਼ਵਤਖੋਰੀ ਦੇ ਹਰ ਦੋਸ਼ ਦੀ ਠੀਕ ਤਰ੍ਹਾਂ ਜਾਂਚ ਅਤੇ ਪੁਸ਼ਟੀ ਹੋਣੀ ਚਾਹੀਦੀ ਹੈ ਅਤੇ ਹਰ ਐੱਮ.ਸੀ.ਡੀ. ਅਧਿਕਾਰੀ ਜਾਂ ਪੁਲਸ ਮੁਲਾਜ਼ਮ ਨੂੰ ਭ੍ਰਿਸ਼ਟ ਠਹਿਰਾਉਣਾ ਗਲਤ ਹੋਵੇਗਾ ਪਰ ਜਦੋਂ ਸ਼ਿਕਾਇਤਾਂ ਦੇ ਬਾਵਜੂਦ ਨਾਗਰਿਕ ਗੈਰ-ਕਾਨੂੰਨੀ ਨਿਰਮਾਣ ਨੂੰ ਜਾਰੀ ਰਹਿੰਦੇ ਵਾਰ-ਵਾਰ ਦੇਖਦੇ ਹਨ, ਤਾਂ ਉਹ ਕੁਦਰਤੀ ਤੌਰ ’ਤੇ ਸ਼ੱਕ ਕਰਨ ਲੱਗਦੇ ਹਨ ਕਿ ਨਿਯਮਾਂ ਦੀ ਤੁਲਨਾ ’ਚ ਪੈਸਾ ਅਤੇ ਪ੍ਰਭਾਵ ਜ਼ਿਆਦਾ ਮਾਅਨੇ ਰੱਖਦਾ ਹੈ। ਉਹ ਧਾਰਨਾ ਆਪਣੇ ਆਪ ’ਚ ਨੁਕਸਾਨਦੇਹ ਹੈ ਅਤੇ ਜੇਕਰ ਭ੍ਰਿਸ਼ਟਾਚਾਰ ਦੇ ਕਾਰਨ ਅਸੁਰੱਖਿਅਤ ਨਿਰਮਾਣ ਜਾਰੀ ਰਹਿੰਦਾ ਹੈ, ਤਾਂ ਇਸ ਦੇ ਨਤੀਜੇ ਘਾਤਕ ਹੋ ਸਕਦੇ ਹਨ। ਨਿਰਮਾਣ ’ਚ ਭ੍ਰਿਸ਼ਟਾਚਾਰ ਅਖੀਰ ਕੰਕਰੀਟ, ਇਮਾਰਤ ਦਾ ਢਹਿਣਾ ਅਤੇ ਮੌਤਾਂ ’ਚ ਬਦਲ ਸਕਦਾ ਹੈ।

ਪਰ ਵਿਵਸਥਾ ਲਈ, ਹਮੇਸ਼ਾ ਇਕ ਹੋਰ ਰਾਜਨੀਤਕ ਵਿਵਾਦ, ਇਕ ਹੋਰ ਹੈੱਡਲਾਈਨ ਅਤੇ ਇਕ ਹੋਰ ਸੰਕਟ ਮੌਜੂਦ ਹੁੰਦਾ ਹੈ। ਰੋਸ ਹੋਵੇਗਾ। ਗ੍ਰਿਫ਼ਤਾਰੀਆਂ ਅਤੇ ਜਾਂਚ ਹੋਵੇਗੀ। ਦੋਸ਼ੀਆਂ ਨੂੰ ਸਜ਼ਾ ਦੇਣ ਦੇ ਭਰੋਸੇ ਦਿੱਤੇ ਜਾਣਗੇ। ਫਿਰ ਕੈਮਰੇ ਚਲੇ ਜਾਣਗੇ। ਸੁਰਖੀਆਂ ਬਦਲ ਜਾਣਗੀਆਂ। ਅਤੇ ਸ਼ਹਿਰ ਫਿਰ ਤੋਂ ਆਮ ਸਥਿਤੀ ’ਚ ਪਰਤ ਆਵੇਗਾ। ਜਦੋਂ ਤੱਕ ਕਿ ਦੂਜੀ ਇਮਾਰਤ ਨਹੀਂ ਡਿੱਗ ਜਾਂਦੀ। ਇਹੀ ਉਹ ਚੱਕਰ ਹੈ ਜਿਸ ਨੂੰ ਸਾਨੂੰ ਤੋੜਨਾ ਹੋਵੇਗਾ।

ਇਕ ਗੈਰ-ਕਾਨੂੰਨੀ ਇਮਾਰਤ ਜਿਸ ਦਿਨ ਢਹਿ ਜਾਂਦੀ ਹੈ, ਉਸੇ ਦਿਨ ਅਚਾਨਕ ਗੈਰ-ਕਾਨੂੰਨੀ ਨਹੀਂ ਬਣ ਜਾਂਦੀ। ਨਿਰਮਾਣ ਕਾਰਜ ਹਫ਼ਤਿਆਂ ਜਾਂ ਮਹੀਨਿਆਂ ਤੋਂ ਦਿਸ ਰਿਹਾ ਹੁੰਦਾ ਹੈ। ਸਮੱਗਰੀ ਪਹੁੰਚਦੀ ਹੈ। ਮਜ਼ਦੂਰ ਮੌਜੂਦ ਹੁੰਦੇ ਹਨ। ਮੰਜ਼ਿਲਾਂ ਉੱਠਦੀਆਂ ਹਨ। ਬੇਸਮੈਂਟ ਪੁੱਟੇ ਜਾਂਦੇ ਹਨ। ਗੁਆਂਢੀ ਇਸ ਨੂੰ ਦੇਖਦੇ ਹਨ। ਅਧਿਕਾਰੀਆਂ ਕੋਲ ਵੀ ਇਸ ਨੂੰ ਦੇਖਣ ਦੇ ਸਾਧਨ ਹੁੰਦੇ ਹਨ। ਇਸ ਲਈ ਕਿਸੇ ਹਾਦਸੇ ਤੋਂ ਬਾਅਦ ਸਵਾਲ ਸਿਰਫ਼ ਇਹ ਨਹੀਂ ਹੋਣਾ ਚਾਹੀਦਾ, ਇਸ ਨੂੰ ਕਿਸ ਨੇ ਬਣਾਇਆ? ਇਹ ਹੋਣਾ ਚਾਹੀਦਾ ਹੈ, ਇਸ ਦੇ ਬਾਰੇ ਕੌਣ ਜਾਣਦਾ ਸੀ, ਇਸ ਨੂੰ ਰੋਕਣ ਲਈ ਕੌਣ ਜ਼ਿੰਮੇਵਾਰ ਸੀ ਅਤੇ ਕਿਸੇ ਨੇ ਕਾਰਵਾਈ ਕਿਉਂ ਨਹੀਂ ਕੀਤੀ?

ਖ਼ਤਰਨਾਕ ਜਾਂ ਗੈਰ-ਕਾਨੂੰਨੀ ਨਿਰਮਾਣ ਨਾਲ ਜੁੜੀ ਹਰ ਸ਼ਿਕਾਇਤ ਦਾ ਇਕ ਸਥਾਈ ਡਿਜੀਟਲ ਰਿਕਾਰਡ ਬਣਨਾ ਚਾਹੀਦਾ ਹੈ। ਸ਼ਿਕਾਇਤ ਕਿਸ ਨੇ ਕੀਤੀ ? ਕਦੋਂ ਕੀਤੀ ? ਕਿਹੜੀ ਜਾਇਦਾਦ ਸ਼ਾਮਲ ਸੀ? ਇਸ ਦਾ ਨਿਰੀਖਣ ਕਿਸ ਨੇ ਕੀਤਾ? ਨਿਰੀਖਣ ’ਚ ਕੀ ਸਾਹਮਣੇ ਆਇਆ? ਕੀ ਕਾਰਵਾਈ ਕੀਤੀ ਗਈ? ਅਤੇ ਜੇਕਰ ਕੋਈ ਕਾਰਵਾਈ ਨਹੀਂ ਕੀਤੀ ਗਈ, ਤਾਂ ਕਿਉਂ? ਜੇਕਰ ਉਹ ਇਮਾਰਤ ਬਾਅਦ ’ਚ ਨੁਕਸਾਨ ਜਾਂ ਜਾਨ-ਮਾਲ ਦੇ ਘਾਟੇ ਦਾ ਕਾਰਨ ਬਣਦੀ ਹੈ, ਤਾਂ ਪੁਰਾਣੀਆਂ ਸ਼ਿਕਾਇਤਾਂ ਆਪਣੇ ਆਪ ਜਾਂਚ ਦਾ ਹਿੱਸਾ ਬਣ ਜਾਣੀਆਂ ਚਾਹੀਦੀਆਂ ਹਨ। ਇਹੀ ਸਿਧਾਂਤ ਉਸ ਨਿਰਮਾਣ ’ਤੇ ਵੀ ਲਾਗੂ ਹੋਣਾ ਚਾਹੀਦਾ ਹੈ, ਜੋ ਗੁਆਂਢੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਪਰ ਜਦੋਂ ਨਿਯਮ ਲਾਗੂ ਕਰਨਾ ਚੋਣਵਾਂ ਹੋ ਜਾਂਦਾ ਹੈ, ਤਾਂ ਬੁਨਿਆਦੀ ਨਾਗਰਿਕ ਅਧਿਕਾਰ ਵੀ ਸੌਦੇਬਾਜ਼ੀ ਦੀ ਚੀਜ਼ ਬਣ ਜਾਂਦੇ ਹਨ। ਆਪਣੇ ਹੀ ਘਰ ਦੀ ਸੁਰੱਖਿਆ ਲਈ ਆਮ ਆਦਮੀ ਨੂੰ ਵਕੀਲ, ਸਟ੍ਰਕਚਰਲ ਇੰਜੀਨੀਅਰ ਅਤੇ ਨਗਰ ਨਿਗਮ ਕਰਮਚਾਰੀ ਬਣਨ ਦੀ ਲੋੜ ਨਹੀਂ ਪੈਣੀ ਚਾਹੀਦੀ। ਸਾਡੇ ਕੋਲ ਪਹਿਲਾਂ ਤੋਂ ਹੀ ਕਾਨੂੰਨ ਹਨ। ਸਾਡੇ ਕੋਲ ਭਵਨ ਨਿਰਮਾਣ ਦੇ ਨਿਯਮ ਹਨ। ਸਾਡੇ ਕੋਲ ਨਗਰ ਨਿਗਮ ਦੀਆਂ ਅਥਾਰਟੀਆਂ ਹਨ। ਸਾਡੇ ਕੋਲ ਪੁਲਸ ਥਾਣੇ ਹਨ। ਜਿਸ ਚੀਜ਼ ਦੀ ਸਾਨੂੰ ਸਖ਼ਤ ਲੋੜ ਹੈ, ਉਹ ਹੈ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਨਿਯਮਾਂ ਨੂੰ ਲਾਗੂ ਕਰਨਾ। ਅਤੇ ਸਭ ਤੋਂ ਵਧ ਕੇ ਅਣਗਹਿਲੀ ਲਈ ਜਵਾਬਦੇਹੀ।

ਕਿਉਂਕਿ ਸ਼ਾਸਨ ਦੀ ਅਸਲੀ ਪ੍ਰੀਖਿਆ ਉਹ ਨਹੀਂ ਹੈ ਜੋ ਇਮਾਰਤ ਢਹਿਣ ਤੋਂ ਬਾਅਦ ਹੁੰਦੀ ਹੈ। ਇਹ ਉਹ ਹੈ ਜੋ ਪਹਿਲੀ ਚਿਤਾਵਨੀ ਮਿਲਣ ’ਤੇ ਹੁੰਦੀ ਹੈ। ਇਕ ਵਾਰ ਜਦੋਂ ਇਮਾਰਤ ਡਿੱਗ ਜਾਂਦੀ ਹੈ, ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਕੋਈ ਵੀ ਜਾਂਚ ਕਿਸੇ ਬੱਚੇ ਨੂੰ ਵਾਪਸ ਨਹੀਂ ਲਿਆ ਸਕਦੀ। ਕੋਈ ਵੀ ਮੁਅੱਤਲੀ ਜ਼ਿੰਦਗੀ ਵਾਪਸ ਨਹੀਂ ਮੋੜ ਸਕਦੀ। ਕੋਈ ਵੀ ਮੁਆਵਜ਼ਾ ਦੁਖੀ ਪਰਿਵਾਰ ਨੂੰ ਠੀਕ ਨਹੀਂ ਕਰ ਸਕਦਾ ਅਤੇ ਪਛਤਾਵੇ ਦਾ ਕੋਈ ਵੀ ਪ੍ਰਗਟਾਵਾ ਸਾਲਾਂ ਦੀ ਲਾਪ੍ਰਵਾਹੀ ਦੇ ਨਤੀਜਿਆਂ ਨੂੰ ਮਿਟਾ ਨਹੀਂ ਸਕਦਾ ਪਰ ਨਾਗਰਿਕ ਕੋਲ ਇਕ ਮੌਲਿਕ ਅਧਿਕਾਰ ਹੈ ਜੋ ਸਭ ਤੋਂ ਪਹਿਲਾਂ ਆਉਣਾ ਚਾਹੀਦਾ ਹੈ, ਆਪਣੇ ਘਰ ’ਚ ਸੁਰੱਖਿਅਤ ਰਹਿਣ ਦਾ ਅਧਿਕਾਰ।

ਬਿਲਡਰ ਪੈਸਾ ਬਣਾ ਸਕਦਾ ਹੈ। ਵਿਵਸਥਾ ਅਣਦੇਖੀ ਕਰ ਸਕਦੀ ਹੈ ਪਰ ਜਦੋਂ ਆਖਿਰਕਾਰ ਇਮਾਰਤ ਡਿੱਗਦੀ ਹੈ, ਤਾਂ ਆਮ ਆਦਮੀ ਹੀ ਆਪਣੀ ਜਾਨ ਦੇ ਕੇ ਉਸ ਦੀ ਕੀਮਤ ਚੁਕਾਉਂਦਾ ਹੈ ਅਤੇ ਜਦੋਂ ਸਾਰੀਆਂ ਸ਼ਿਕਾਇਤਾਂ ਅਸਫਲ ਹੋ ਜਾਂਦੀਆਂ ਹਨ, ਤਾਂ ਅਸੀਂ ਆਪਣੀਆਂ ਵਿਵਸਥਾਵਾਂ ’ਚ ਅਸਹਾਇ ਮਹਿਸੂਸ ਕਰਦੇ ਹਾਂ ਅਤੇ ਅਸੀਂ ਬਚਣ ਲਈ ਬਸ ਈਸ਼ਵਰ ਅੱਗੇ ਅਰਦਾਸ ਕਰਦੇ ਹਾਂ।

-ਦੇਵੀ ਚੇਰੀਅਨ

  • MCD
  • Ignorance
  • Police

‘ਦੋਧਾਰੀ ਤਲਵਾਰ ਹੈ ਮਸਨੂਈ ਬੁੱਧੀਮਤਾ’

NEXT STORY

Stories You May Like

  • discount of thousands of rupees is being available on 10gm gold  why
    10gm Gold 'ਤੇ ਮਿਲ ਰਿਹੈ ਹਜ਼ਾਰਾਂ ਰੁਪਏ ਦਾ Discount, ਜਾਣੋ ਕਿਉਂ ਮਿਲ ਰਹੀ ਹੈ ਭਾਰੀ ਛੋਟ
  • why did arbaaz khan fall silent when asked about salman khan
    ਸਲਮਾਨ ਖਾਨ ਬਾਰੇ ਪੁੱਛਣ 'ਤੇ ਕਿਉਂ ਚੁੱਪ ਹੋ ਗਏ ਅਰਬਾਜ਼ ਖਾਨ, ਕੀ ਹੈ ਪੂਰਾ ਮਾਮਲਾ ?
  • home loan customers may get relief in emi  hdfc bank cuts interest rates
    Home Loan ਗਾਹਕਾਂ ਨੂੰ ਮਿਲ ਸਕਦੀ ਹੈ EMI 'ਚ ਰਾਹਤ , HDFC ਬੈਂਕ ਨੇ ਵਿਆਜ ਦਰਾਂ 'ਚ ਕੀਤੀ ਕਟੌਤੀ
  • mcd orders issued to keep meat shops near temples closed
    ਨਵਰਾਤਰੀ ਨੂੰ ਲੈ ਕੇ MCD ਅਲਰਟ: ਮੰਦਰਾਂ ਦੇ ਨੇੜੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ
  • curd is like poison for these people
    ਇਨ੍ਹਾਂ ਲੋਕਾਂ ਲਈ 'ਜ਼ਹਿਰ' ਦੇ ਬਰਾਬਰ ਹੈ ਦਹੀਂ ! ਹੋ ਸਕਦੀ ਹੈ ਗੰਭੀਰ ਸਮੱਸਿਆ
  • kewal singh dhillon
    ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਨੂੰ ਹਮੇਸ਼ਾ ਪਹਿਲ ਦਿੰਦੀ ਹੈ ਮੋਦੀ ਸਰਕਾਰ: ਕੇਵਲ ਸਿੰਘ ਢਿੱਲੋਂ
  • governor yadav appeals for protection and respect for daughters
    'ਕੰਜਕ ਪੂਜਨ ਸਿਰਫ਼ ਰਸਮ ਨਹੀਂ, ਧੀਆਂ ਦੀ ਸੁਰੱਖਿਆ ਅਤੇ ਸਤਿਕਾਰ ਦੀ ਜ਼ਿੰਮੇਵਾਰੀ ਹੈ' : ਰਾਜਪਾਲ ਯਾਦਵ
  • tourism
    ਭਾਈਵਾਲੀ ਵਿਚ ਮੌਜੂਦ ਹੈ ਟੂਰਿਜ਼ਮ ਦਾ ਭਵਿੱਖ
  • clash among students during birthday celebration
    ਜਲੰਧਰ 'ਚ Birthday Party ਦੌਰਾਨ ਪਿਆ ਭੜਥੂ! ਨੌਜਵਾਨ 'ਤੇ ਚਾਕੂ ਨਾਲ ਹਮਲਾ
  • only 2 out of 37 food samples failed testing in jalandhar district
    ਜਲੰਧਰ ਜ਼ਿਲ੍ਹੇ 'ਚ ਕੀ ਸੱਚਮੁੱਚ ਨਹੀਂ ਵਿਕਦੇ ਘਟੀਆ ਤੇ ਮਿਲਾਵਟੀ ਖੁਰਾਕੀ ਪਦਾਰਥ?...
  • smuggler arrested with 20 cases of illicit liquor in jalandhar
    ਜਲੰਧਰ 'ਚ 20 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਸਮੱਗਲਰ ਕਾਬੂ
  • jalandhar sanitaryware businessman receives threat call from abroad
    ਜਲੰਧਰ ਦੇ ਸੈਨੇਟਰੀ ਕਾਰੋਬਾਰੀ ਨੂੰ ਵਿਦੇਸ਼ ਤੋਂ ਆਈ ਥ੍ਰੈੱਟ ਕਾਲ, ਪੈਸੇ ਨਾ ਦੇਣ...
  • punjab a long 7hour power cut tomorrow
    ਪੰਜਾਬ : ਭਲਕੇ 7 ਘੰਟੇ ਦਾ ਲੱਗੇਗਾ ਲੰਬਾ POWER CUT ! ਇਨ੍ਹਾਂ ਇਲਾਕਿਆਂ 'ਚ...
  • pargat singh delivers a special message on the occasion of his appointment
    ਪਰਗਟ ਸਿੰਘ ਨੇ ਤਾਜਪੋਸ਼ੀ ਮੌਕੇ ਦਿੱਤਾ ਖ਼ਾਸ ਸੁਨੇਹਾ, 'ਜੋਸ਼ ਅਤੇ ਹੋਸ਼ ਦੇ ਸੁਮੇਲ...
  • red alert in districts of punjab thunderstorm and heavy rain
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ Red Alert! ਭਾਰੀ ਮੀਂਹ ਤੇ ਆਵੇਗਾ...
  • major statement by punjab congress president pargat singh
    ਤਾਜਪੋਸ਼ੀ ਸਮਾਗਮ ਦੌਰਾਨ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦਾ ਵੱਡਾ ਬਿਆਨ
Trending
Ek Nazar
north korea testing

ਉੱਤਰੀ ਕੋਰੀਆ ਨੇ ਦਾਗ'ਤੀਆਂ ਬੈਲਿਸਟਿਕ ਮਿਜ਼ਾਈਲਾਂ, ਹਥਿਆਰਾਂ ਦੇ ਵੀ ਟੈਸਟ ਜਾਰੀ

mp vikramjit singh sahney thanks diljit dosanjh for rescheduling delhi concert

'ਪੰਜਾਬ ਦਾ ਸੱਚਾ ਪੁੱਤ...'; MP ਵਿਕਰਮਜੀਤ ਸਾਹਨੀ ਨੇ ਦਿੱਲੀ ਕੰਸਰਟ ਦੀ ਤਰੀਕ...

jaya bachchan acting marriage amitabh bachchan

ਅਮਿਤਾਭ ਬੱਚਨ ਨਾਲ ਵਿਆਹ ਤੋਂ ਬਾਅਦ ਜਯਾ ਬੱਚਨ ਨੇ ਕਿਉਂ ਛੱਡੀ ਸੀ ਅਦਾਕਾਰੀ?

ipsa punjabi school

ਇਪਸਾ ਪੰਜਾਬੀ ਸਕੂਲ ਦਾ ਮੇਅਰ ਟੈਰੇਸਾ ਹਾਰਡਿੰਗ ਵੱਲੋਂ ਰਸਮੀ ਉਦਘਾਟਨ

fraudulent baba commits shocking act against woman out for a walk

ਅੰਮ੍ਰਿਤਸਰ: ਸੈਰ ਕਰ ਰਹੀ ਔਰਤ ਨਾਲ ਪਖੰਡੀ ਬਾਬਾ ਕਰ ਗਿਆ ਵੱਡਾ ਕਾਂਡ, ਹੋਸ਼ 'ਚ ਆਈ...

mercury drops to 6 degrees in gurdaspur  cold winds bring relief

ਗੁਰਦਾਸਪੁਰ 'ਚ ਕਿਤੇ ਬਾਰਿਸ਼ ਤੇ ਕਿਤੇ ਪਏ ਗੜ੍ਹੇ, 6 ਡਿਗਰੀ ਤੱਕ ਡਿੱਗਿਆ ਪਾਰਾ

indians rescued from ship

ਰਾਹਤ ਦੀ ਖ਼ਬਰ, ਜਹਾਜ਼ 'ਚੋਂ ਬਚਾਏ ਗਏ ਤਿੰਨ ਭਾਰਤੀ ਰੋਮਾਨੀਆ ਤੋਂ ਪਰਤੇ ਘਰ

un chief condemns

ਸੰਯੁਕਤ ਰਾਸ਼ਟਰ ਮੁਖੀ ਨੇ ਸਾਊਦੀ ਹਵਾਈ ਅੱਡੇ 'ਤੇ ਹੂਤੀ ਹਮਲੇ ਦੀ ਕੀਤੀ ਨਿੰਦਾ

emergency in kpk

ਲੱਗ ਗਈ ਐਮਰਜੈਂਸੀ, ਸੂਬਾਈ ਸਰਕਾਰ ਬਰਖਾਸਤ ! KPK'ਚ ਵੱਡਾ ਸਿਆਸੀ ਧਮਾਕਾ

incident in us

ਅਮਰੀਕਾ 'ਚ ਮੁੜ ਗੋਲੀਬਾਰੀ, 9 ਹਲਾਕ

iran turns on pakistan

'ਮੱਕਾ ਸਮਝੌਤਾ' ਲਾਗੂ ਹੁੰਦਿਆਂ ਹੀ ਈਰਾਨ ਨੇ ਪਾਕਿਸਤਾਨ ਖਿਲਾਫ ਖ੍ਹੋਲ'ਤਾ ਮੋਰਚਾ

demand imaan  hadi s release

UK ਅਤੇ  US ਦੇ ਪ੍ਰੋਫੈਸਰਾਂ ਦੁਆਰਾ ਈਮਾਨ ਮਜ਼ਾਰੀ ਅਤੇ ਹਾਦੀ ਚੱਠਾ ਦੀ ਰਿਹਾਈ ਦੀ...

news coverage related trump

ਟਰੰਪ ਨਾਲ ਸਬੰਧਤ ਖ਼ਬਰਾਂ ਰੋਕਣ ਦੇ ਮਾਮਲੇ 'ਚ ਜਾਂਚ ਸ਼ੁਰੂ

control room set up in gurdaspur action will be taken if stubble fire

ਪਰਾਲੀ ਨੂੰ ਅੱਗ ਲਗਾਈ ਤਾਂ ਹੋਵੇਗੀ ਤੁਰੰਤ ਕਾਰਵਾਈ, ਗੁਰਦਾਸਪੁਰ 'ਚ ਬਣਿਆ ਕੰਟਰੋਲ...

mr  faizu got married in medina  revealed the first glimpse of his wife

ਮਦੀਨਾ 'ਚ ਮਿਸਟਰ ਫੈਜ਼ੂ ਨੇ ਕਰਾਇਆ ਨਿਕਾਹ, ਦਿਖਾਈ ਬੇਗਮ ਦੀ ਪਹਿਲੀ ਝਲਕ

delhi hc asks amitabh bachchan to appear personally

ਅਮਿਤਾਭ ਬੱਚਨ ਨੂੰ ਦਿੱਲੀ ਹਾਈ ਕੋਰਟ 'ਚ ਪੇਸ਼ ਹੋਣ ਦਾ ਹੁਕਮ, ਜਾਣੋ ਕੀ ਹੈ ਪੂਰਾ...

girl was punished taliban for doing something wrong in a private school

ਜਲੰਧਰ 'ਚ ਨਿੱਜੀ ਸਕੂਲ ਦੀ ਅਧਿਆਪਕਾ ਦਾ ਕਾਰਾ! ਇਕ ਪੌਨੀ ਕਰਨ 'ਤੇ ਬੱਚੀ ਨੂੰ...

over 1 000 applications received for firecracker stalls

ਅੰਮ੍ਰਿਤਸਰ 'ਚ ਪਟਾਕਿਆਂ ਦੇ ਲਾਇਸੈਂਸ ਲਈ ਲੱਗੀਆਂ ਲਾਈਨਾਂ, 2 ਦਿਨ 'ਚ 1000 ਤੋਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • opposition in uttar pradesh pinning hopes on a miracle
      ਉੱਤਰ ਪ੍ਰਦੇਸ਼ ’ਚ ਚਮਤਕਾਰ ਦੇ ਭਰੋਸੇ ਵਿਰੋਧੀ ਧਿਰ
    • pm modi
      25 ਸਾਲ : ਟੀਚੇ ਤੋਂ ਅੱਗੇ ਦੀ ਇਕ ਕਹਾਣੀ
    • rising incidents of fire in buses are proving fatal for passengers
      ‘ਬੱਸਾਂ ’ਚ ਵਧਦੀਆਂ ਅੱਗ ਦੀਆਂ ਘਟਨਾਵਾਂ’ ਬਣ ਰਹੀਆਂ ਮੁਸਾਫਰਾਂ ਲਈ ਜਾਨਲੇਵਾ!
    • india
      ਤੁਹਾਨੂੰ ਕੌਣ ਚਾਹੀਦੈ, ਦੇਸ਼ਭਗਤ ਜਾਂ ਦੇਸ਼ਧ੍ਰੋਹੀ
    • sc st act
      ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਲਈ ਨਿਆਂ ਅਤੇ ਸੁਰੱਖਿਆ ਨੂੰ ਮਜ਼ਬੂਤ...
    • listen to the voice of the spine in time ignoring age changes is fatal
      ‘ਰੀੜ੍ਹ ਦੀ ਆਵਾਜ਼’ ਸਮੇਂ ਸਿਰ ਸੁਣੋ, ਉਮਰ ਦੇ ਬਦਲਾਅ ਦੀ ਅਣਗਹਿਲੀ ਕਰਨਾ ਘਾਤਕ
    • rahul will continue the agitation till gyanesh resigns
      ਗਿਆਨੇਸ਼ ਦੇ ਅਸਤੀਫ਼ੇ ਤੱਕ ਰਾਹੁਲ ਅੰਦੋਲਨ ਜਾਰੀ ਰੱਖਣਗੇ
    • prevalence of adulterated food products
      ‘ਮਿਲਾਵਟੀ ਖੁਰਾਕ ਪਦਾਰਥਾਂ ਦਾ ਜ਼ੋਰ’ ਲੋਕਾਂ ਦੀ ਸਿਹਤ ਨੂੰ ਪਹੁੰਚ ਰਿਹਾ ਨੁਕਸਾਨ!
    • student suicides are becoming a serious problem
      ‘ਵਿਦਿਆਰਥੀ ਖੁਦਕੁਸ਼ੀਆਂ’ ਬਣਦੀਆਂ ਜਾ ਰਹੀਆਂ ਗੰਭੀਰ ਸਮੱਸਿਆ!
    • gst 2 0
      ਜੀ. ਐੱਸ. ਟੀ. 2.0 ਨੂੰ ਬੜ੍ਹਾਵਾ ਮਿਲਣ ਦੀ ਸੰਭਾਵਨਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +