Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 13, 2026

    5:10:21 PM

  • punjab police

    ਪੰਜਾਬ: ਥਾਣੇ 'ਚ ਹੋਇਆ ਧਮਾਕਾ! ਪੁਲਸ ਨੇ ਸੀਲ ਕੀਤਾ...

  • major incident in abohar veterinary doctor murdered

    ਅਬੋਹਰ 'ਚ ਵੱਡੀ ਵਾਰਦਾਤ! ਵੈਟਰਨਰੀ ਡਾਕਟਰ ਦਾ ਕਤਲ,...

  • horrific accident on jalandhar pathankot natonal highway

    ਜਲੰਧਰ-ਪਠਾਨਕੋਟ NH 'ਤੇ ਭਿਆਨਕ ਹਾਦਸਾ! ਮਾਤਾ ਵੈਸ਼ਨੋ...

  • pm modi and xi jinping offered help to russia

    ਟਰੰਪ ਹੋਏ ਫੁੱਸ !  ਯੂਕਰੇਨ 'ਤੇ PM ਮੋਦੀ ਅਤੇ ਸ਼ੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਜੀ.ਡੀ.ਪੀ. ਦੇ ਅੰਕੜਿਆਂ ਨੂੰ ਆਈਨਾ ਦਿਖਾਓ

BLOG News Punjabi(ਬਲਾਗ)

ਜੀ.ਡੀ.ਪੀ. ਦੇ ਅੰਕੜਿਆਂ ਨੂੰ ਆਈਨਾ ਦਿਖਾਓ

  • Edited By Harpreet Singh,
  • Updated: 13 Sep, 2026 04:51 PM
Blog
gdp
  • Share
    • Facebook
    • Tumblr
    • Linkedin
    • Twitter
  • Comment

ਜਿਵੇਂ ਕਿ ਕਿਸੇ ਨੇ ਚੁਟਕੀ ਲੈਂਦੇ ਹੋਏ ਕਿਹਾ ਸੀ, ਲੋਕ ਜੀ.ਡੀ.ਪੀ. ਦੇ ਅੰਕੜੇ ਨਹੀਂ ਖਾਂਦੇ। ਲੋਕ ਭੋਜਨ ਖਾਂਦੇ ਹਨ, ਕੱਪੜੇ ਅਤੇ ਜੁੱਤੀਆਂ ਪਹਿਨਦੇ ਹਨ, ਆਪਣੇ ਬੱਚਿਆਂ ਨੂੰ ਸਕੂਲ ਭੇਜਦੇ ਹਨ, ਦਵਾਈਆਂ ਖਰੀਦਦੇ ਹਨ, ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ, ਟੈਲੀਵਿਜ਼ਨ ਦੇਖਦੇ ਹਨ, ਸੋਸ਼ਲ ਮੀਡੀਆ ਸਕ੍ਰੋਲ ਕਰਦੇ ਹਨ ਅਤੇ ਸੁਰੱਖਿਅਤ ਤੇ ਖੁਸ਼ਹਾਲ ਰਹਿਣਾ ਚਾਹੁੰਦੇ ਹਨ, ਜਿਸ ਨੂੰ ‘ਖਪਤ’ ਦੇ ਰੂਪ ’ਚ ਮਾਪਿਆ ਜਾਂਦਾ ਹੈ। ਕਰਾਂ ਅਤੇ ਛੋਟਾਂ (ਸਬਸਿਡੀ) ਦੇ ਸਮਾਯੋਜਨ ਤੋਂ ਬਾਅਦ, ਖਪਤ, ਨਿਵੇਸ਼, ਸਰਕਾਰੀ ਖਰਚ ਅਤੇ ਸ਼ੁੱਧ ਬਰਾਮਦ ਦਾ ਕੁੱਲ ਜੋੜ, ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਹੁੰਦਾ ਹੈ। ਜੀ. ਡੀ. ਪੀ. ਦਾ ਮਾਪਣ, ਵਿਸ਼ੇਸ਼ ਰੂਪ ’ਚ ਜੀ. ਡੀ. ਪੀ. ਦੀ ਵਾਧਾ ਦਰ, ਅਰਥਵਿਵਸਥਾ ਦੀ ਸਿਹਤ ਨੂੰ ਆਂਕਣ ਲਈ ਬੇਹੱਦ ਅਹਿਮ ਹੈ।

ਸਿਹਤਮੰਦ ਬਹਿਸ : ਅੰਕੜੇ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ (ਐੱਮ. ਓ. ਐੱਸ. ਪੀ. ਆਈ.) ਨੇ 2026-27 ਦੀ ਪਹਿਲੀ ਤਿਮਾਹੀ ਦੇ ਜੀ. ਡੀ. ਪੀ. ਅੰਕੜੇ ਜਾਰੀ ਕਰ ਦਿੱਤੇ ਹਨ-2025-26 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਨਾਮਮਾਤਰ (ਮੌਜੂਦਾ) ਕੀਮਤਾਂ ’ਤੇ ਵਾਧਾ ਦਰ 10.3 ਫੀਸਦੀ ਅਤੇ ਸਥਿਰ ਕੀਮਤਾਂ ’ਤੇ 7.8 ਫੀਸਦੀ ਹੈ। ਸਰਕਾਰ ਅਤੇ ਸਰਕਾਰੀ ਅਰਥਸ਼ਾਸਤਰੀ ਖੁਸ਼ ਹਨ। ਸ਼ੱਕ ਕਰਨ ਵਾਲਿਆਂ ਨੇ ਸਵਾਲ ਚੁੱਕੇ ਹਨ। ਜੀ. ਡੀ. ਪੀ. ਦੇ ਅੰਕੜਿਆਂ ਦੀ ਭਰੋਸੇਯੋਗਤਾ ’ਤੇ ਤਿੱਖੀ ਬਹਿਸ ਛਿੜੀ ਹੋਈ ਹੈ। ‘ਇਕ ਰਾਸ਼ਟਰ, ਇਕ ਚੋਣ’ (ਜੋ ਸੰਘੀ ਸੰਸਦੀ ਲੋਕਤੰਤਰ ਨੂੰ ਕਮਜ਼ੋਰ ਕਰੇਗੀ) ਦੀ ਲੋੜ ’ਤੇ ਬਹਿਸ ਕਰਨ ਦੀ ਬਜਾਏ, ਜੀ. ਡੀ. ਪੀ. ਦੇ ਅੰਕੜਿਆਂ ’ਤੇ ਅਤੇ ਕੀ ਵਿਕਾਸ ਦੇ ਲਾਭ ਲੋਕਾਂ ਤੱਕ ਪਹੁੰਚ ਰਹੇ ਹਨ ਜਾਂ ਨਹੀਂ, ਇਸ ’ਤੇ ਬਹਿਸ ਕਰਨਾ ਬਿਹਤਰ ਹੈ।

ਮੈਂ ਇਸ ਰੌਲੇ ’ਚ ਹੋਰ ਇਜ਼ਾਫਾ ਨਹੀਂ ਕਰਨਾ ਚਾਹੁੰਦਾ।

ਮੰਨ ਲੈਂਦੇ ਹਾਂ ਕਿ ਐੱਮ. ਓ. ਐੱਸ. ਪੀ. ਆਈ. ਦੇ ਅੰਕੜੇ ਸਹੀ ਹਨ। ਦੋ ਵੱਖ-ਵੱਖ ਆਧਾਰ ਸਾਲਾਂ ’ਤੇ ਨਾਮਮਾਤਰ ਅਤੇ ਅਸਲ ਜੀ. ਡੀ. ਪੀ. ਦੀ ਚੱਕਰਵ੍ਰਿਧੀ ਸਾਲਾਨਾ ਵਾਧਾ ਦਰ (ਸੀ. ਏ. ਜੀ. ਆਰ.) ਦੀ ਮੇਰੀ ਗਣਨਾ ਇਸ ਤਰ੍ਹਾਂ ਹੈ (ਅੰਤ ’ਚ ਸੂਚੀ ਦੇਖੋ) :

ਵਿਸ਼ੇਸ਼ ਤੌਰ ’ਤੇ , ਪੁਰਾਣੇ ਆਧਾਰ ਸਾਲ ਅਤੇ ਨਵੇਂ ਆਧਾਰ ਸਾਲ, ਦੋਹਾਂ ’ਤੇ 2022-23 ਤੋਂ ਸ਼ੁਰੂ ਹੋਣ ਵਾਲਾ ਸੀ. ਏ. ਜੀ. ਆਰ. ਲਗਭਗ ਬਰਾਬਰ ਹੈ। 2026-27 ਦੀ ਪਹਿਲੀ ਤਿਮਾਹੀ ’ਚ ਵਿਕਾਸ ਦਰ ਸਿਰਫ ਮਾਮੂਲੀ ਤੌਰ ’ਤੇ ਵੱਧ ਹੈ। ਸਿੱਟਾ : 2026-27 ’ਚ ਅਰਥਵਿਵਸਥਾ ਨੇ ਗੀਅਰ ਨਹੀਂ ਬਦਲੇ ਅਤੇ ਨਾ ਹੀ ਇਹ ਓਵਰਡ੍ਰਾਈਵ ’ਚ ਹੈ। ਇਸ ਲਈ, ਕਿਸੇ ਵੀ ਤਰ੍ਹਾਂ ਦੀ ਫੜ ਮਾਰਨਾ ਜਾਇਜ਼ ਨਹੀਂ।

ਪ੍ਰਾਸੰਗਿਕ ਸਵਾਲ : ਆਓ ਨਵੀਨਤਮ ਜੀ. ਡੀ. ਪੀ. ਅੰਕੜਿਆਂ ਨੂੰ ਸ਼ੀਸ਼ਾ ਦਿਖਾਉਂਦੇ ਹਾਂ। ਇਕ ਲਗਾਤਾਰ ਪ੍ਰੇਸ਼ਾਨ ਕਰਨ ਵਾਲਾ ਸਵਾਲ ਇਹ ਹੈ ਕਿ ਪੁਰਾਣੇ ਆਧਾਰ ਸਾਲ ਦੇ ਤਹਿਤ, ਮੌਜੂਦਾ ਕੀਮਤਾਂ ਦੇ ਮੁਕਾਬਲੇ ਸਥਿਰ ਕੀਮਤਾਂ ’ਤੇ ਜੀ. ਡੀ. ਪੀ. ਕਾਫ਼ੀ ਘੱਟ (ਦੱਬੀ ਹੋਈ) ਹੈ ਪਰ ਨਵੇਂ ਆਧਾਰ ਸਾਲ ਦੇ ਤਹਿਤ ਅਜਿਹਾ ਨਹੀਂ ਹੈ। ਅਜਿਹਾ ਕਿਉਂ?

ਖ਼ੈਰ, ਜੋ ਵੀ ਹੋਵੇ, ਵਿਕਾਸ ਦਰ ਅਰਥਵਿਵਸਥਾ ਦੇ ਮਾਪਣਯੋਗ ਪੈਮਾਨਿਆਂ, ਜਿਵੇਂ ਕਿ ਨੌਕਰੀਆਂ, ਮਜ਼ਦੂਰੀ, ਖਪਤ, ਵਪਾਰ, ਨਿਵੇਸ਼ ਆਦਿ ’ਚ ਜ਼ਾਹਿਰ ਹੋਣੀ ਚਾਹੀਦੀ ਹੈ। ਇੱਥੇ ਕੁਝ ਪ੍ਰਾਸੰਗਿਕ ਸਵਾਲ ਹਨ :

15-29 ਸਾਲ ਦੇ ਨੌਜਵਾਨਾਂ ’ਚ ਬੇਰੋਜ਼ਗਾਰੀ ਦਰ 16.2 ਫੀਸਦੀ ਦੇ ਉੱਚ ਪੱਧਰ ’ਤੇ ਕਿਉਂ ਹੈ? ਸੀ. ਐੱਮ. ਆਈ. ਈ. ਨੇ ਦੱਸਿਆ ਹੈ ਕਿ 29-34 ਸਾਲ ਦੇ ਗ੍ਰੈਜੂਏਟਾਂ ਦੀ ਬੇਰੋਜ਼ਗਾਰੀ ਦਰ ਅਕਸਰ 40-45 ਪ੍ਰਤੀਸ਼ਤ ਨੂੰ ਛੂਹ ਜਾਂਦੀ ਹੈ, ਕਿਉਂ? ਨੀਤੀ ਆਯੋਗ ਦੇ ਅਨੁਸਾਰ, 15-29 ਸਾਲ ਦੇ 8.7 ਕਰੋੜ ਨੌਜਵਾਨ ‘ਨਾ ਤਾਂ ਰੋਜ਼ਗਾਰ ’ਚ ਹਨ, ਨਾ ਸਿੱਖਿਆ ’ਚ ਅਤੇ ਨਾ ਹੀ ਸਿਖਲਾਈ ’ਚ’ (ਨੀਟ) ਕਿਉਂ?

ਦਿਹਾੜੀ, ਵੇਤਨਭੋਗੀ ਅਤੇ ਸਵੈ-ਨਿਯੋਜਿਤ ਅਤੇ ਕੀਰਤੀਆਂ ਵਿਚਾਲੇ ਅਸਲ ਮਜ਼ਦੂਰੀ ਕ੍ਰਮਵਾਰ (-) 5.5, 1.7 ਅਤੇ 3.3 ਫੀਸਦੀ ਦੀਆਂ ਨਿਰਾਸ਼ਾਜਨਕ ਦਰਾਂ ਨਾਲ ਕਿਉਂ ਵਧ ਰਹੀ ਹੈ? (ਸ੍ਰੋਤ-ਪੀ. ਐੱਲ. ਐੱਫ. ਐੱਸ.)। ਕਾਰਜਬਲ ਦਾ 20 ਫੀਸਦੀ ਹਿੱਸਾ ਅਨਿਯਤ ਦਿਹਾੜੀਦਾਰ ਮਜ਼ਦੂਰ ਹਨ ਅਤੇ ਕੀ ਨਾਂਹਪੱਖੀ ਤਨਖਾਹ ਵਾਧੇ ਨਾਲ ਉਹ ਹੋਰ ਜ਼ਿਆਦਾ ਗਰੀਬ ਨਹੀਂ ਹੋਣਗੇ?

ਸ਼ੁੱਧ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) ਇੰਨਾ ਘੱਟ ਕਿਉਂ ਹੈ? ਐੱਫ. ਸੀ. ਐੱਨ. ਆਰ. (ਬੀ) ਜੁਟਾਓ, ਜਿਸ 'ਚ 6.7 ਫੀਸਦੀ ਦੀ ਵਿਆਜ ਦਰ ਸੀ, ਟਰੱਕ ਭਰ-ਭਰ ਕੇ ਆਇਆ ਪਰ ਪ੍ਰਤੱਖ ਨਿਵੇਸ਼ ਦੇ ਰੂਪ ’ਚ ਵਿਦੇਸ਼ੀ ਪੂੰਜੀ ਕਿਉਂ ਨਹੀਂ ਆ ਰਹੀ?

ਜਦੋਂ ਵਿਦੇਸ਼ੀ ਮੁਦਰਾ ਭੰਡਾਰ 740 ਅਰਬ ਅਮਰੀਕੀ ਡਾਲਰ ਦੇ ਸਰਵਕਾਲਿਕ ਉੱਚ ਪੱਧਰ ’ਤੇ ਪਹੁੰਚ ਗਿਆ ਹੈ, ਤਾਂ ਰੁਪਏ ਦਾ ਮੁੱਲ ਕਿਉਂ ਨਹੀਂ ਵਧਿਆ? ਜਨਵਰੀ 2026 ਤੋਂ, ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ ਲਗਭਗ 5 ਪ੍ਰਤੀਸ਼ਤ ਡਿੱਗ ਚੁੱਕਾ ਹੈ ਅਤੇ ਕਥਿਤ ਤੌਰ ’ਤੇ ਇਹ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਏਸ਼ੀਆਈ ਮੁਦਰਾ ਹੈ, ਕਿਉਂ?

ਬਰਾਮਦ ਵਧ ਰਹੀ ਹੈ ਪਰ ਦਰਾਮਦ ਵੀ ਵਧ ਰਹੀ ਹੈ। ਮੌਜੂਦਾ ਕੀਮਤਾਂ ’ਤੇ ਦਰਾਮਦ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਹੈ। ਅਪ੍ਰੈਲ-ਅਗਸਤ, 2026 ’ਚ ਵਪਾਰਕ ਘਾਟਾ 150 ਅਰਬ ਅਮਰੀਕੀ ਡਾਲਰ ਨੂੰ ਛੂਹ ਗਿਆ। ਇਕੱਲੇ ਅਪ੍ਰੈਲ-ਜੁਲਾਈ ’ਚ ਚੀਨ ਦੇ ਨਾਲ ਵਪਾਰ ਘਾਟਾ 44 ਅਰਬ ਅਮਰੀਕੀ ਡਾਲਰ ਸੀ। ਕੀ ਵਪਾਰ ਘਾਟਾ ਅਰਥਵਿਵਸਥਾ ਲਈ ਇਕ ਰੁਕਾਵਟ ਨਹੀਂ ਹੈ? 'ਮੇਕ ਇਨ ਇੰਡੀਆ', ਪੀ.ਐੱਲ.ਆਈ., ਐਸਪਾਇਰ, ਐੱਨ. ਐੱਮ. ਸੀ. ਪੀ. ਅਤੇ ਹੋਰ ਯੋਜਨਾਵਾਂ ਉਨ੍ਹਾਂ ਵਸਤਾਂ ਦੇ ਨਿਰਮਾਣ ’ਚ ਨਤੀਜੇ ਕਿਉਂ ਨਹੀਂ ਦੇ ਰਹੀਆਂ, ਜਿਨ੍ਹਾਂ ਨੂੰ ਭਾਰਤ ਚੀਨ ਤੋਂ ਦਰਾਮਦ ਕਰਦਾ ਹੈ? ਨਾਮਮਾਤਰ ਜੀ.ਵੀ.ਏ. ਦੇ ਖੇਤਰੀ ਗਠਨ ’ਚ ‘ਵਿਨਿਰਮਾਣ’ 13 ਫੀਸਦੀ ’ਤੇ ਸਥਿਰ ਕਿਉਂ ਹੈ? ਅਸਲ ’ਚ, ਕਈ ਤਿਮਾਹੀਆਂ ਤੋਂ ਨਾਮਮਾਤਰ ਜੀ.ਵੀ.ਏ. ’ਚ ਦੂਜੇ (ਸੈਕੰਡਰੀ) ਖੇਤਰ ਦੀ ਹਿੱਸੇਦਾਰੀ 24 ਤੋਂ 26 ਫੀਸਦੀ ਦੇ ਵਿਚਕਾਰ ਹੀ ਸਿਮਟੀ ਰਹੀ ਹੈ। 

ਯੋਜਨਾਵਾਂ ਨੇ ਇਸ ਅੰਕੜੇ ਦੀ ਸੂਈ ਨੂੰ ਅੱਗੇ ਕਿਉਂ ਨਹੀਂ ਵਧਾਇਆ? ਕੁਲ ਸਥਿਰ ਪੂੰਜੀ ਨਿਰਮਾਣ (ਜੀ. ਐੈੱਫ. ਜੀ. ਐੱਫ.) ਦੁਆਰਾ ਮਾਪਿਆ ਜਾਣ ਵਾਲਾ ਪੂੰਜੀਗਤ ਨਿਵੇਸ਼, ਜੀ.ਡੀ.ਪੀ. ਦੇ ਲਗਭਗ 33.5 ਫੀਸਦੀ 'ਤੇ ਹੀ ਕਿਉਂ ਅਟਕਿਆ ਹੋਇਆ ਹੈ? ਇਸ ’ਚੋਂ, ਨਿੱਜੀ ਕਾਰਪੋਰੇਟ ਪੂੰਜੀਗਤ ਖਰਚ ਲਗਭਗ 12 ਫੀਸਦੀ ’ਤੇ ਬਿਨਾਂ ਕਿਸੇ ਤਬਦੀਲੀ ਦੇ ਬਣਿਆ ਹੋਇਆ ਹੈ। ਫੁਸਲਾਉਣ, ਚਿਤਾਵਨੀਆਂ ਅਤੇ ਧਮਕੀਆਂ ਦੇ ਬਾਵਜੂਦ, ਕਾਰਪੋਰੇਟ ਨਿਵੇਸ਼ਕ ਪੂੰਜੀਗਤ ਨਿਵੇਸ਼ ਕਰਨ ਨੂੰ ਤਿਆਰ ਕਿਉਂ ਨਹੀਂ ਹਨ? ਵਿਕਾਸ ਦੇ ਅੰਕੜੇ ਬਿਹਤਰ ਸਕੂਲਾਂ, ਬਿਹਤਰ ਹਸਪਤਾਲਾਂ, ਬਿਹਤਰ ਸੜਕਾਂ, ਬਿਹਤਰ ਜਲ ਸਪਲਾਈ, ਬਿਹਤਰ ਪੁਲਸ ਵਿਵਸਥਾ ਆਦਿ ਵਰਗੀਆਂ ਵਧੇਰੇ ਜਨਤਕ ਵਸਤਾਂ ਦੇ ਰੂਪ ’ਚ ਕਿਉਂ ਸਾਹਮਣੇ ਨਹੀਂ ਆਏ? ਜੇਕਰ ਕੋਈ ਜਨਮਤ ਸਰਵੇਖਣ ਕਰਵਾਇਆ ਜਾਵੇ, ਤਾਂ ਨਾਗਰਿਕਾਂ ਦਾ ਇਕ ਵੱਡਾ ਹਿੱਸਾ ਇਨ੍ਹਾਂ ’ਚੋਂ ਹਰੇਕ ਖੇਤਰ ਨੂੰ ਨਕਾਰ ਦੇਵੇਗਾ। ਨਿਰਾਸ਼ਾਜਨਕ ਤਸਵੀਰ : ਇਸ ’ਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਜੈੱਨ-ਜ਼ੀ ਆਪਣੇ ਚਾਰੇ ਪਾਸੇ ਸਪੱਸ਼ਟ ਰੂਪ ’ਚ ਦਿਖਾਈ ਦੇ ਰਹੀ ਇਸ ਗਿਰਾਵਟ ਦਾ ਵਿਰੋਧ ਕਰ ਰਹੀ ਹੈ। ਅੰਕੜਿਆਂ ਦੇ ਅਨੁਸਾਰ ਅਸੀਂ ਭਾਵੇਂ 7.8 ਪ੍ਰਤੀਸ਼ਤ ਦੀ ਦਰ ਨਾਲ ਵਧ ਰਹੇ ਹੋਈਏ, ਪਰ ਵਧੇਰੇ ਨਾਗਰਿਕ ਅਜਿਹਾ ਮਹਿਸੂਸ ਜਾਂ ਵਿਸ਼ਵਾਸ ਨਹੀਂ ਕਰਦੇ, ਕਿਉਂਕਿ ਉਹ ਜਾਣਦੇ ਹਨ ਕਿ ਉਨ੍ਹਾਂ ਦਾ ਜੀਵਨ ਬਿਹਤਰ ਜਾਂ ਆਸਾਨ ਨਹੀਂ ਹੋਇਆ ਹੈ।

-ਪੀ. ਚਿਦਾਂਬਰਮ

  • GDP
  • India
  • Numbers

ਪਾਕਿਸਤਾਨ ਕਰ ਰਿਹੈ ਸਿੱਖ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਪੂਜਾ-ਪਾਠ ਦੇ ਅਧਿਕਾਰ ਤੋਂ ਵਾਂਝਾ

NEXT STORY

Stories You May Like

  • analysis of development statistics
    ਵਿਕਾਸ ਦੇ ਅੰਕੜਿਆਂ ਦੀ ਜਾਂਚ-ਪਰਖ
  • gdp growth figures jairam ramesh
    "PR ਤੋਂ GDP ਅੰਕੜਿਆਂ ਦੀ ਤਸਵੀਰ ਚਮਕਾਈ ਜਾ ਸਕਦੀ ਹੈ, ਅਰਥਵਿਵਸਥਾ ਨਹੀਂ": ਜੈਰਾਮ ਰਮੇਸ਼
  • jairam ramesh seeks answers to 4 direct questions over gdp figures
    GDP ਅੰਕੜਿਆਂ ਨੂੰ ਲੈ ਕੇ ਜੈਰਾਮ ਰਮੇਸ਼ ਨੇ ਮੋਦੀ ਸਰਕਾਰ ਨੂੰ ਘੇਰਿਆ, ਮੰਗੇ 4 ਸਿੱਧੇ ਸਵਾਲਾਂ ਦੇ ਜਵਾਬ
  • kiren rijiju  gdp  congress  party
    GDP ਦੇ ਅੰਕੜਿਆਂ 'ਤੇ ਸਵਾਲ ਚੁੱਕਣ ਨੂੰ ਲੈ ਕੇ ਰਿਜਿਜੂ ਦਾ ਕਾਂਗਰਸ 'ਤੇ ਪਲਟਵਾਰ, ਪੁੱਛਿਆ- 'ਕੀ ਪਾਰਟੀ ਨਸ਼ੇ 'ਚ...
  • gdp jairam ramesh  congress
    GDP ਦੇ ਅੰਕੜਿਆਂ 'ਚ ਹੋਈ ਹੇਰਾਫੇਰੀ 'ਤੇ ਜੈਰਾਮ ਰਮੇਸ਼ ਦਾ ਬਿਆਨ
  • inflation  high voltage shock  jairam ramesh
    ਮਹਿੰਗਾਈ ਦਾ ਨਵਾਂ 'ਹਾਈ-ਵੋਲਟੇਜ' ਝਟਕਾ, ਸਰਕਾਰ ਅੰਕੜਿਆਂ 'ਤੇ ਜੈਰਾਮ ਰਮੇਸ਼ ਦਾ ਅਹਿਮ ਬਿਆਨ
  • a woman was taken off the train alone despite a confirmed ticket
    ਕੰਫਰਮ ਟਿਕਟ ਦੇ ਬਾਵਜੂਦ ਇਕੱਲੀ ਔਰਤ ਨੂੰ ਅੱਧੀ ਰਾਤ ਰੇਲਗੱਡੀ ਤੋਂ ਉਤਾਰਿਆ, ਹੈਰਾਨ ਕਰੇਗਾ ਪੂਰਾ ਮਾਮਲਾ
  • bjp leader nimisha mehta statement
    ਨਿਮਿਸ਼ਾ ਮਹਿਤਾ ਨੇ ਮਾਹਿਲਪੁਰ ਦੇ ਕੱਚੇ ਰਸਤਿਆਂ ਤੇ ਨਿਕਾਸੀ ਦੇ ਮਸਲੇ 'ਤੇ ਸਰਕਾਰ ਨੂੰ ਘੇਰਿਆ
  • horrific accident on jalandhar pathankot natonal highway
    ਜਲੰਧਰ-ਪਠਾਨਕੋਟ NH 'ਤੇ ਭਿਆਨਕ ਹਾਦਸਾ! ਮਾਤਾ ਵੈਸ਼ਨੋ ਦੇਵੀ ਤੋਂ ਪਰਤ ਰਹੇ ਦੋ...
  • deadbody found at dussehra ground in basti danishmanda
    ਬਸਤੀ ਦਾਨਿਸ਼ਮੰਦਾ ਸਥਿਤ ਦੁਸਹਿਰਾ ਗਰਾਊਂਡ 'ਚੋਂ ਮਿਲੀ ਨੌਜਵਾਨ ਦੀ ਲਾਸ਼
  • mp charanjit channi major statement
    ਭਾਜਪਾ 'ਚ ਜਾਣ ਦੀਆਂ ਚੱਲ ਰਹੀਆਂ ਚਰਚਾਵਾਂ 'ਤੇ MP ਚਰਨਜੀਤ ਚੰਨੀ ਦਾ ਵੱਡਾ ਬਿਆਨ
  • the 1980s trend on social media everyone past era ai generated images
    ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ 1980 ਦੇ ਦਹਾਕੇ ਦਾ ਟ੍ਰੈਂਡ! AI ਤਸਵੀਰਾਂ ’ਚ...
  • municipal commissioner surinder singh inspect sanitation
    ਸਫ਼ਾਈ ਵਿਵਸਥਾ ਦੀ ਜਾਂਚ ਕਰਨ ਖੁਦ ਸੜਕਾਂ ’ਤੇ ਉਤਰੇ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ
  • attempt to steal i20 car in jp nagar  incident captured on cctv camera
    JP ਨਗਰ 'ਚ ਆਈ-20 ਕਾਰ ਲਿਜਾਣ ਦਾ ਕੀਤਾ ਯਤਨ, CCTV ਕੈਮਰੇ 'ਚ ਕੈਦ ਹੋਈ ਘਟਨਾ
  • major action by lohian police
    ਲੋਹੀਆਂ ਪੁਲਸ ਦੀ ਵੱਡੀ ਕਾਰਵਾਈ, ਜੱਗਾ ਫੂਕੀਵਾਲ ਗਿਰੋਹ ਦੇ 5 ਮੈਂਬਰ ਹਥਿਆਰਾਂ...
  • the health department  s food safety team seized 75 kg of paneer
    ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਸ਼ੱਕ ਦੇ ਆਧਾਰ ’ਤੇ ਜ਼ਬਤ ਕੀਤਾ 75 ਕਿਲੋ ਪਨੀਰ
Trending
Ek Nazar
passenger ferry capsized

ਇੰਡੋਨੇਸ਼ੀਆਈ ਯਾਤਰੀ ਕਿਸ਼ਤੀ ਡੁੱਬੀ,  ਲਗਭਗ 130 ਲਾਪਤਾ ਲੋਕਾਂ ਦੀ ਭਾਲ ਜਾਰੀ

court rejects indian origin ceo  s bid

ਸਿੰਗਾਪੁਰ ਕੋਰਟ ਨੇ ਭਾਰਤੀ ਮੂਲ ਦੇ CEO ਦੀ ਅਰਜ਼ੀ ਕੀਤੀ ਖ਼ਾਰਜ !  ਸਾਬਕਾ...

rescue team in nepal

ਨੇਪਾਲ 'ਚ ਬਚਾਅ ਮੁਹਿੰਮ 'ਚ ਤੇਜ਼ੀ ; ਬਚਾਅ ਟੀਮਾਂ ਨੇ ਸੁਰੰਗ 'ਚੋਂ  ਸਾਫ਼...

satellite investigation

ਅਮਰੀਕੀ ਫ਼ੌਜੀਆਂ 'ਤੇ ਈਰਾਨੀ ਹਮਲੇ 'ਚ ਚੀਨ ਦਾ ਲਿੰਕ! ਸੈਟੇਲਾਈਟ ਜਾਂਚ ਸ਼ੁਰੂ

gold silver price

ਸੋਨਾ 3000 ਤੇ ਚਾਂਦੀ 6500 ਰੁਪਏ ਤੱਕ ਹੋਈ ਸਸਤੀ, ਜਾਣੋ 10 ਗ੍ਰਾਮ Gold ਦਾ ਭਾਅ

us help nepal

ਨੇਪਾਲ ਹੜ੍ਹ ਪੀੜਤਾਂ ਦੀ ਸ਼ਨਾਖਤ ਲਈ ਅਮਰੀਕਾ ਦੇਵੇਗਾ ਵਾਧੂ 10 ਲੱਖ ਡਾਲਰ, ਕੁੱਲ...

harman brar breaks silence on relationship with parmish verma

'ਮੈਂ ਕਿਸੇ ਦਾ ਘਰ ਨਹੀਂ ਤੋੜਿਆ...'; ਪਰਮੀਸ਼ ਵਰਮਾ ਨਾਲ ਰਿਸ਼ਤੇ 'ਤੇ ਹਰਮਨ ਬਰਾੜ...

father of famous punjabi female singer passes away

ਮਸ਼ਹੂਰ ਪੰਜਾਬੀ ਗਾਇਕਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ

rapid gunfire at the home of the former sarpanch s brother

ਗੁਰਦਾਸਪੁਰ: ਦੇਰ ਰਾਤ ਸਾਬਕਾ ਸਰਪੰਚ ਦੇ ਭਰਾ ਦੇ ਘਰ 'ਤੇ ਤਾੜ-ਤਾੜ ਫਾਇਰਿੰਗ

punjabi social media influencer manjit kaur

ਇੰਫਲੂਐਂਸਰ ਮਨਜੀਤ ਕੌਰ ਦੀ ਆਖਰੀ ਵੀਡੀਓ ਆਈ ਸਾਹਮਣੇ, ਦੱਸਿਆ ਪੂਰਾ ਸੱਚ

punjabi singer jass manak trolled after showering currency notes on his fiancée

'ਉਹ ਤੁਹਾਡੀ ਪਤਨੀ ਹੈ, ਬਾਰ ਡਾਂਸਰ ਨਹੀਂ...'; ਪੰਜਾਬੀ ਗਾਇਕ ਜੱਸ ਮਾਣਕ ਨੇ ਆਪਣੀ...

woman married eight months ago ends her life

ਅੱਠ ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਜੀਵਨਲੀਲਾ ਕੀਤੀ ਸਮਾਪਤ, ਪੇਕੇ ਪਰਿਵਾਰ ਨੇ...

world famous singer became a mother at the age of 40 without being married

40 ਸਾਲ ਦੀ ਉਮਰ 'ਚ ਬਿਨਾਂ ਵਿਆਹ ਦੇ ਮਾਂ ਬਣੀ ਦੁਨੀਆ ਦੀ ਮਸ਼ਹੂਰ ਗਾਇਕਾ

houthi rebels seized island

ਹੂਤੀ ਬਾਗੀਆਂ ਨੇ ਯਮਨ ਦੇ ਬਾਬ ਅਲ-ਮੰਡੇਬ 'ਚ ਇੱਕ ਟਾਪੂ 'ਤੇ ਕੀਤਾ ਕਬਜ਼ਾ

online fraud

ਬੰਗਲਾਦੇਸ਼: ਔਨਲਾਈਨ ਧੋਖਾਧੜੀ ਦੇ ਦੋਸ਼ 'ਚ 63 ਵਿਦੇਸ਼ੀ ਹਿਰਾਸਤ 'ਚ

flood in nepal

ਨੇਪਾਲ ਹੜ੍ਹ 'ਚ ਮ੍ਰਿਤਕਾਂ ਦੀ ਗਿਣਤੀ 1,385 ਹੋਈ

famous youtuber armaan malik

6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ...

heavy rain and hailstorm

ਜ਼ਿਲ੍ਹਾ ਲਾਤੀਨਾ 'ਚ ਤੇਜ਼ ਮੀਂਹ, ਝੱਖੜ ਹਨੇਰੀ ਤੇ ਹਲਕੀ ਗੜੇਮਾਰੀ, ਗੱਡੀਆਂ 'ਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • environment laws on data center
      ਡਾਟਾ ਸੈਂਟਰ ’ਤੇ ਵਾਤਾਵਰਣ ਕਾਨੂੰਨ ਸਖ਼ਤੀ ਨਾਲ ਲਾਗੂ ਹੋਣ
    • some panchayats  khaps  took several beneficial decisions
      ‘ਕੁਝ ਪੰਚਾਇਤਾਂ (ਖਾਪਾਂ) ਨੇ ਅਸ਼ਲੀਲਤਾ ਅਤੇ ਨਸ਼ਿਆਂ ਦੇ ਵਿਰੁੱਧ ਕਈ’ ਹਿਤਕਾਰੀ...
    • delay in people getting justice
      ‘ਲੋਕਾਂ ਨੂੰ ਨਿਆਂ ਮਿਲਣ ’ਚ ਦੇਰੀ’ ਨਿਆਂ ਪ੍ਰਣਾਲੀ ਚੁਸਤ ਕਰਨ, ਜੱਜਾਂ ਦੀ ਕਮੀ ਦੂਰ...
    • what can we learn from the flu outbreak
      ਫ਼ਲੂ ਦੀ ਵਧਦੀ ਕਰੋਪੀ ਤੋਂ ਅਸੀਂ ਅਗਲੀ ਮਹਾਮਾਰੀ ਨੂੰ ਲੈ ਕੇ ਕੀ ਸਿੱਖ ਸਕਦੇ ਹਾਂ?
    • world suicide prevention day
      ਅੱਜ ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ ’ਤੇ ਵਿਸ਼ੇਸ਼- ਖੁਦਕੁਸ਼ੀ ਹੀ ਨਹੀਂ,...
    • bureaucracy at the crossroads
      ਦੋਰਾਹੇ ’ਤੇ ਨੌਕਰਸ਼ਾਹੀ : ਸ਼ਾਸਨ ਪ੍ਰਣਾਲੀ ’ਚ ਸੁਧਾਰ ਦਾ ਸਮਾਂ
    • ilahabad high court
      ਜ਼ਿੰਮੇਵਾਰੀ ਤੈਅ ਕਰਨ ਦਾ ਫੈਸਲਾ : ਇਲਾਹਾਬਾਦ ਹਾਈ ਕੋਰਟ ਸ਼ਲਾਘਾ ਦੇ ਕਾਬਿਲ
    • toxic and adulterated liquor is proving to be deadly
      ‘ਜਾਨਲੇਵਾ ਸਿੱਧ ਹੋ ਰਹੀ ਹੈ’ ਜ਼ਹਿਰੀਲੀ ਅਤੇ ਮਿਲਾਵਟੀ ਸ਼ਰਾਬ!
    • judiciary should not be careless about its dignity
      ਨਿਆਂਪਾਲਿਕਾ ਨੂੰ ਆਪਣੀ ਸ਼ਾਨ ਪ੍ਰਤੀ ਲਾਪ੍ਰਵਾਹ ਨਹੀਂ ਹੋਣਾ ਚਾਹੀਦਾ
    • new world map
      457 ਸਾਲ ਬਾਅਦ ਦੁਨੀਆ ਦਾ ਨਕਸ਼ਾ ਬਦਲਣ ਦੀ ਤਿਆਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +