Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 13, 2026

    2:44:36 AM

  • punjab congress sukhjinder randhawa important meeting

    ਪੰਜਾਬ ਕਾਂਗਰਸ 'ਚ ਹਲਚਲ, ਰੰਧਾਵਾ ਦੇ ਘਰ ਹੋਈ ਵੱਡੀ...

  • farmer leader brother

    Big Breaking : ਪੰਜਾਬ ਦੇ ਵੱਡੇ ਕਿਸਾਨ ਆਗੂ ਦੇ...

  • bittu  s support for hawara parole

    ਹਵਾਰਾ ਦੀ ਪੈਰੋਲ ਲਈ ਬਿੱਟੂ ਦੀ ਹਮਾਇਤ, ਸਿਆਸੀ...

  • jagtar singh hawara gets one day parole

    ਜਗਤਾਰ ਸਿੰਘ ਹਵਾਰਾ ਨੂੰ ਮਿਲੀ ਇੱਕ ਦਿਨ ਦੀ ਪੈਰੋਲ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਟ੍ਰਿਬਿਊਨਲ ਰੀਫਾਰਮਸ : ਸੰਸਥਾਵਾਂ ਨੂੰ ਮਜ਼ਬੂਤ ਕਰਨਾ, ਇਨਸਾਫ਼ ਨੂੰ ਅੱਗੇ ਵਧਾਉਣਾ

BLOG News Punjabi(ਬਲਾਗ)

ਟ੍ਰਿਬਿਊਨਲ ਰੀਫਾਰਮਸ : ਸੰਸਥਾਵਾਂ ਨੂੰ ਮਜ਼ਬੂਤ ਕਰਨਾ, ਇਨਸਾਫ਼ ਨੂੰ ਅੱਗੇ ਵਧਾਉਣਾ

  • Edited By Harpreet Singh,
  • Updated: 12 Aug, 2026 05:21 PM
Blog
tribunal reforms
  • Share
    • Facebook
    • Tumblr
    • Linkedin
    • Twitter
  • Comment

ਵਿਕਸਿਤ ਭਾਰਤ ਵੱਲ ਭਾਰਤ ਦਾ ਸਫ਼ਰ ਸੁਧਾਰਾਂ ਦੀ ਇਕ ਅਜਿਹੀ ਕਹਾਣੀ ਹੈ, ਜੋ ਦੇਸ਼ ਦੇ ਲੋਕਾਂ ਦੀਆਂ ਸਮਰੱਥਾਵਾਂ ਅਤੇ ਇਛਾਵਾਂ ਦੇ ਬਿਲਕੁਲ ਅਨੁਕੂਲ ਹੈ। ਇਹ ਸਿਰਫ਼ ਆਰਥਿਕ ਵਿਕਾਸ, ਬੁਨਿਆਦੀ ਢਾਂਚੇ ਅਤੇ ਤਕਨਾਲੋਜੀ ਦੀ ਹੀ ਕਹਾਣੀ ਨਹੀਂ ਹੈ, ਸਗੋਂ ਇਹ ਬਰਾਬਰ ਰੂਪ ’ਚ ਸੰਸਥਾਗਤ ਸੁਧਾਰਾਂ ਦਾ ਵੀ ਇਕ ਸਫ਼ਰ ਹੈ। ਜਿਵੇਂ-ਜਿਵੇਂ ਭਾਰਤੀ ਅਰਥਵਿਵਸਥਾ ਦਾ ਵਿਸਤਾਰ ਹੋ ਰਿਹਾ ਹੈ, ਕਾਰੋਬਾਰ ਵਧ ਰਹੇ ਹਨ, ਨਿਵੇਸ਼ ਵਧ ਰਿਹਾ ਹੈ ਅਤੇ ਦੇਸ਼ ਗਲੋਬਲ ਸਪਲਾਈ ਚੇਨ ’ਚ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ ਹੈ, ਆਰਥਿਕ ਗਤੀਵਿਧੀਆਂ ਦਾ ਸਮਰਥਨ ਕਰਨ ਵਾਲੀਆਂ ਸੰਸਥਾਵਾਂ ਨੂੰ ਵੀ ਰਫ਼ਤਾਰ, ਪਾਰਦਰਸ਼ਿਤਾ ਅਤੇ ਵਿਸ਼ਵਾਸਯੋਗਤਾ ਨਾਲ ਅੱਗੇ ਵਧਣਾ ਚਾਹੀਦਾ ਹੈ। ਹਾਲ ਹੀ ਵਿਚ ਪਾਸ ਕੀਤਾ ਗਿਆ ਟ੍ਰਿਬਿਊਨਲ ਸੁਧਾਰ ਬਿੱਲ, 2026 ਇਸ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ।

ਟ੍ਰਿਬਿਊਨਲ ਸੁਧਾਰ ਬਿੱਲ, ਜਿਸ ਨੂੰ ਹੁਣ ਲੋੜੀਂਦੀ ਸੰਸਦ ਦੀ ਮਨਜ਼ੂਰੀ ਮਿਲ ਗਈ ਹੈ ਅਤੇ ਇਹ ਕਾਨੂੰਨ ਬਣ ਰਿਹਾ ਹੈ, ਆਪਣੇ ਅਸਲ ਅਧਿਕਾਰ ਖੇਤਰ ਨੂੰ ਬਦਲੇ ਬਿਨਾਂ ਟ੍ਰਿਬਿਊਨਲਾਂ ਦੇ ਸ਼ਾਸਨ ਢਾਂਚੇ ਨੂੰ ਮਜ਼ਬੂਤ ਕਰਨ ਦਾ ਯਤਨ ਕਰਦਾ ਹੈ। ਇਸ ਦਾ ਮੁੱਖ ਕੇਂਦਰ ਸੰਸਥਾਗਤ ਹੈ : ਨਿਯੁਕਤੀਆਂ, ਸ਼ਾਸਨ, ਪਾਰਦਰਸ਼ਿਤਾ, ਸੇਵਾ ਦੀਆਂ ਸ਼ਰਤਾਂ, ਨਿਰਪੱਖਤਾ ਅਤੇ ਕੁਸ਼ਲਤਾ ਵਿਚ ਸੁਧਾਰ ਕਰਨਾ। ਇਸ ਲਿਹਾਜ਼ ਨਾਲ, ਇਹ ਬਿੱਲ ਭਾਰਤ ਦੇ ਕਾਨੂੰਨੀ ਅਤੇ ਰੈਗੂਲੇਟਰੀ ਈਕੋਸਿਸਟਮ ਨੂੰ ਹੋਰ ਆਧੁਨਿਕ, ਭਰੋਸੇਮੰਦ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਵਿਆਪਕ ਸੁਧਾਰ ਯਾਤਰਾ ਦੇ ਅਗਲੇ ਪੜਾਅ ਨੂੰ ਦਰਸਾਉਂਦਾ ਹੈ।

ਪਿਛਲੇ ਇਕ ਦਹਾਕੇ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ, ਦੇਸ਼ ਨੇ ਵੱਖ-ਵੱਖ ਖੇਤਰਾਂ ’ਚ ਵਿਆਪਕ ਢਾਂਚਾਗਤ ਸੁਧਾਰ ਦੇਖੇ ਹਨ। ਜੀ. ਐੱਸ. ਟੀ . ਨੇ ਅਸਿੱਧੇ ਟੈਕਸ ਪ੍ਰਣਾਲੀ ਦਾ ਕਾਇਆ-ਕਲਪ ਕੀਤਾ; ਇਨਸੋਲਵੈਂਸੀ ਐਂਡ ਬੈਂਕਰਪਟਸੀ ਕੋਡ ਨੇ ਦੀਵਾਲੀਆਪਨ ਨਿਪਟਾਰਾ ਢਾਂਚੇ ਨੂੰ ਮਜ਼ਬੂਤ ਕੀਤਾ। ਗਿਫ਼ਟ ਸਿਟੀ ਦੇ ਵਿੱਤੀ ਢਾਂਚੇ ਅਤੇ ‘ਜਨ ਵਿਸ਼ਵਾਸ’ ਪਹਿਲਕਦਮੀ ਨੇ ਅਪਰਾਧ-ਮੁਕਤੀ ਨੂੰ ਅੱਗੇ ਵਧਾਇਆ ਅਤੇ ਕਾਨੂੰਨੀ ਪਾਲਣਾ ਦੇ ਬੋਝ ਨੂੰ ਘਟਾਇਆ। ਡਿਜੀਟਲ ਇੰਡੀਆ ਨੇ ਸ਼ਾਸਨ ਨੂੰ ਤਕਨਾਲੋਜੀ ਨਾਲ ਜੋੜਿਆ; ਹਜ਼ਾਰਾਂ ਪਾਲਨਾਵਾਂ ਨੂੰ ਘਟਾਇਆ; ਬਸਤੀਵਾਦੀ ਜ਼ਮਾਨੇ ਦੇ ਕਾਨੂੰਨਾਂ ਨੂੰ ਹਟਾਇਆ ਗਿਆ ਅਤੇ ਨਵੇਂ ਅਪਰਾਧਿਕ ਕਾਨੂੰਨਾਂ ਨੇ ਅਪਰਾਧਿਕ ਨਿਆਂ ਪ੍ਰਣਾਲੀ ਦਾ ਆਧੁਨਿਕੀਕਰਨ ਕੀਤਾ। ਟ੍ਰਿਬਿਊਨਲ ਸੁਧਾਰ ਬਿੱਲ “ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ” ਦੇ ਇਸੇ ਵਿਆਪਕ ਸੰਕਲਪ ’ਚ ਬਿਲਕੁਲ ਸਹੀ ਢੁੱਕਦਾ ਹੈ।

ਆਧੁਨਿਕ ਅਰਥਵਿਵਸਥਾ ਦੀਆਂ ਜ਼ਰੂਰਤਾਂ ਦੇ ਸੰਦਰਭ ’ਚ ਦੇਖਣ ’ਤੇ ਟ੍ਰਿਬਿਊਨਲ ਸੁਧਾਰਾਂ ਦੀ ਮਹੱਤਤਾ ਸਪੱਸ਼ਟ ਹੋ ਜਾਂਦੀ ਹੈ। ਟ੍ਰਿਬਿਊਨਲ ਟੈਕਸੇਸ਼ਨ, ਕੰਪਨੀ ਕਾਨੂੰਨ, ਸਕਿਓਰਿਟੀਜ਼, ਵਾਤਾਵਰਣ ਅਤੇ ਹੋਰ ਰੈਗੂਲੇਟਰੀ ਮਾਮਲਿਆਂ ਵਰਗੇ ਵਿਸ਼ੇਸ਼ ਖੇਤਰਾਂ ਨਾਲ ਨਜਿੱਠਦੇ ਹਨ। ਉਨ੍ਹਾਂ ਦਾ ਉਦੇਸ਼ ਸੰਵਿਧਾਨਕ ਅਦਾਲਤਾਂ ਦੀ ਥਾਂ ਲੈਣਾ ਨਹੀਂ ਹੈ, ਸਗੋਂ ਵਿਸ਼ੇਸ਼ ਨਿਆਇਕ ਫੈਸਲੇ ਪ੍ਰਦਾਨ ਕਰ ਕੇ ਅਤੇ ਪ੍ਰਭਾਵਸ਼ਾਲੀ ਨਿਆਂ ਪ੍ਰਣਾਲੀ ’ਚ ਯੋਗਦਾਨ ਪਾ ਕੇ ਨਿਆਇਕ ਵਿਵਸਥਾ ਦਾ ਪੂਰਕ ਬਣਨਾ ਹੈ।

​ਇਕ ਵਧਦੀ ਅਰਥਵਿਵਸਥਾ ’ਚ ਕੋਈ ਵਿਵਾਦ ਸਿਰਫ ਹਿਸਾਬ-ਕਿਤਾਬ, ਗਣਨਾ ਜਾਂ ਕਾਨੂੰਨੀ ਖਾਮੀ ਦਾ ਸਵਾਲ ਨਹੀਂ ਹੁੰਦਾ। ਕਿਸੇ ਵਿਵਾਦ ਦੇ ਪਿੱਛੇ ਇਕ ਉੱਦਮੀ ਦਾ ਭਰੋਸਾ, ਇਕ ਉਦਯੋਗ ਦਾ ਨਿਵੇਸ਼, ਇਕ ਕਾਰੋਬਾਰ ਦਾ ਭਵਿੱਖ, ਰੋਜ਼ਗਾਰ ਦੇ ਅਵਸਰ ਅਤੇ ਆਰਥਿਕ ਗਤੀਵਿਧੀਆਂ ਦੀ ਨਿਰੰਤਰਤਾ ਛੁਪੀ ਹੋ ਸਕਦੀ ਹੈ। ਜਦੋਂ ਵਿਵਾਦਾਂ ਦਾ ਨਿਪਟਾਰਾ ਸਮੇਂ ਸਿਰ ਅਤੇ ਨਿਰਪੱਖ ਢੰਗ ਨਾਲ ਹੁੰਦਾ ਹੈ, ਤਾਂ ਪੂੰਜੀ ਮੁੜ ਉਤਪਾਦਕ ਸਰਕੂਲੇਸ਼ਨ ’ਚ ਆ ਜਾਂਦੀ ਹੈ ਅਤੇ ਆਰਥਿਕ ਪ੍ਰਣਾਲੀ ’ਚ ਵਿਸ਼ਵਾਸ ਮਜ਼ਬੂਤ ਹੁੰਦਾ ਹੈ। ਇਸ ਲਈ, ‘ਈਜ਼ ਆਫ ਜਸਟਿਸ ਅਤੇ ‘ਈਜ਼ ਆਫ ਡੂਇੰਗ ਬਿਜ਼ਨੈੱਸ’ ਆਪਸ ’ਚ ਜੁੜੇ ਹੋਏ ਹਨ ਅਤੇ ਇਕੋ ਸਿੱਕੇ ਦੇ ਦੋ ਪਹਿਲੂ ਹਨ।

ਸੰਵਿਧਾਨ ਵਿਚ 1976 ਵਿਚ 42ਵੀਂ ਸੰਵਿਧਾਨਕ ਸੋਧ ਰਾਹੀਂ ਧਾਰਾ 323ਏ ਅਤੇ 323ਬੀ ਜੋੜੇ ਗਏ ਸਨ। ਇਨ੍ਹਾਂ ਰਾਹੀਂ ਪ੍ਰਸ਼ਾਸਨਿਕ ਟ੍ਰਿਬਿਊਨਲਾਂ ਅਤੇ ਹੋਰ ਵਿਸ਼ੇਸ਼ ਮਾਮਲਿਆਂ ਨਾਲ ਸਬੰਧਤ ਟ੍ਰਿਬਿਊਨਲਾਂ ਦੀ ਵਿਵਸਥਾ ਦੀ ਨੀਂਹ ਰੱਖੀ ਗਈ ਸੀ। ਇਸ ਦਾ ਉਦੇਸ਼ ਅਜਿਹੇ ਮਾਮਲਿਆਂ ਲਈ ਮਾਹਿਰ ਨਿਆਂ ਪ੍ਰਣਾਲੀ ਵਿਕਸਿਤ ਕਰਨਾ ਸੀ, ਜਿਨ੍ਹਾਂ ’ਚ ਵਿਸ਼ੇਸ਼ ਗਿਆਨ ਅਤੇ ਮੁਹਾਰਤ ਦੀ ਲੋੜ ਹੁੰਦੀ ਹੈ।

ਸਮੇਂ ਦੇ ਨਾਲ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਅਧੀਨ ਕਈ ਟ੍ਰਿਬਿਊਨਲ ਬਣਦੇ ਗਏ। ਇਸ ਨਾਲ ਉਨ੍ਹਾਂ ਦੀ ਵਿਵਸਥਾ ਬਿਖਰ ਗਈ। ਪ੍ਰਸ਼ਾਸਨਿਕ ਤੌਰ-ਤਰੀਕਿਆਂ ’ਚ ਵੀ ਫ਼ਰਕ ਦਿਖਾਈ ਦੇਣ ਲੱਗਾ ਅਤੇ ਵੱਖ-ਵੱਖ ਪ੍ਰਕਿਰਿਆਵਾਂ ਦੀ ਗਿਣਤੀ ਵਧਦੀ ਗਈ। ਇਸ ਵਿਵਸਥਾ ਨੂੰ ਤਰਕਸੰਗਤ ਅਤੇ ਸੁਚਾਰੂ ਬਣਾਉਣ ਦੀ ਲੋੜ ਨੂੰ ਦੇਖਦਿਆਂ ਮੋਦੀ ਸਰਕਾਰ ਨੇ 2015 ਵਿਚ ਟ੍ਰਿਬਿਊਨਲਾਂ ਦੇ ਮੁੜ-ਗਠਨ ਦੀ ਪ੍ਰਕਿਰਿਆ ਸ਼ੁਰੂ ਕੀਤੀ। 2017 ਦੇ ਵਿੱਤ ਐਕਟ ਅਧੀਨ ਇਕੋ ਜਿਹਾ ਕੰਮ ਕਰਨ ਵਾਲੇ ਟ੍ਰਿਬਿਊਨਲਾਂ ਦਾ ਰਲੇਵਾਂ ਕੀਤਾ ਗਿਆ ਅਤੇ ਉਨ੍ਹਾਂ ਦੀ ਗਿਣਤੀ 26 ਤੋਂ ਘਟਾ ਕੇ 19 ਕਰ ਦਿੱਤੀ ਗਈ। ਇਸ ਤੋਂ ਬਾਅਦ 2017 ਅਤੇ 2020 ਵਿਚ ਟ੍ਰਿਬਿਊਨਲ ਨਿਯਮ ਬਣਾਏ ਗਏ।

ਇਸ ਤੋਂ ਬਾਅਦ 2021 ਵਿਚ ਟ੍ਰਿਬਿਊਨਲ ਸੁਧਾਰ ਆਦੇਸ਼ ਅਤੇ ਟ੍ਰਿਬਿਊਨਲ ਸੁਧਾਰ ਐਕਟ ਲਿਆਂਦਾ ਗਿਆ। ਇਸ ਰਾਹੀਂ ਟ੍ਰਿਬਿਊਨਲਾਂ ਦੀ ਗਿਣਤੀ 19 ਤੋਂ ਘਟਾ ਕੇ 16 ਕੀਤੀ ਗਈ। ਹਾਲਾਂਕਿ, ਇਨ੍ਹਾਂ ਕਾਨੂੰਨਾਂ ਦੇ ਕਈ ਪ੍ਰਾਵਧਾਨਾਂ ਨੂੰ ਸੁਪਰੀਮ ਕੋਰਟ ਨੇ ਨਿਆਂਪਾਲਿਕਾ ਦੀ ਸੁਤੰਤਰਤਾ ਅਤੇ ਸ਼ਕਤੀਆਂ ਦੇ ਨਿਖੇੜੇ ਦੇ ਸਿਧਾਂਤ ਦੇ ਵਿਰੁੱਧ ਮੰਨਦਿਆਂ ਰੱਦ ਕਰ ਦਿੱਤਾ।

ਰੋਜਰ ਮੈਥਿਊ, ਮਦਰਾਸ ਬਾਰ ਐਸੋਸੀਏਸ਼ਨ ਅਤੇ 19 ਨਵੰਬਰ 2025 ਨੂੰ ਸੁਪਰੀਮ ਕੋਰਟ ਦੇ ਫੈਸਲੇ ਸਮੇਤ ਕਈ ਨਿਆਇਕ ਫੈਸਲਿਆਂ ’ਚ ਲਗਾਤਾਰ ਇਹ ਗੱਲ ਕਹੀ ਗਈ ਕਿ ਟ੍ਰਿਬਿਊਨਲਾਂ ਦੇ ਮੈਂਬਰਾਂ ਦੀ ਨਿਯੁਕਤੀ, ਕਾਰਜਕਾਲ ਅਤੇ ਸੇਵਾ ਦੀਆਂ ਸ਼ਰਤਾਂ ਨਿਆਂਪਾਲਿਕਾ ਦੀ ਸੁਤੰਤਰਤਾ ਦੇ ਅਨੁਕੂਲ ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ ਮਾਮਲਿਆਂ ’ਚ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਟ੍ਰਿਬਿਊਨਲਾਂ ਨੂੰ ਕਾਰਜਪਾਲਿਕਾ ਦੇ ਕੰਟਰੋਲ ਤੋਂ ਸੁਤੰਤਰ ਰੱਖਿਆ ਜਾਣਾ ਚਾਹੀਦਾ ਹੈ।

ਨਾਲ ਹੀ, ਇਕ ਅਜਿਹੇ ਰਾਸ਼ਟਰੀ ਟ੍ਰਿਬਿਊਨਲ ਕਮਿਸ਼ਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ, ਜੋ ਪਾਰਦਰਸ਼ੀ ਅਤੇ ਸੁਤੰਤਰ ਤਰੀਕੇ ਨਾਲ ਟ੍ਰਿਬਿਊਨਲਾਂ ਦੀ ਵਿਵਸਥਾ ਨੂੰ ਸੰਚਾਲਿਤ ਕਰ ਸਕੇ। ਇਸੇ ਪਿਛੋਕੜ ਵਿਚ ਅਤੇ ਸੰਵਿਧਾਨ ਅਤੇ ਸੁਪਰੀਮ ਕੋਰਟ ਵੱਲੋਂ ਤੈਅ ਕੀਤੇ ਗਏ ਸਿਧਾਂਤਾਂ ਨੂੰ ਧਿਆਨ ’ਚ ਰੱਖਦੇ ਹੋਏ ਟ੍ਰਿਬਿਊਨਲ ਸੁਧਾਰ ਬਿੱਲ, 2026 ਲਿਆਂਦਾ ਗਿਆ ਹੈ। ਇਸ ਦਾ ਉਦੇਸ਼ ਦੇਸ਼ ’ਚ ਇਕ ਅਜਿਹੀ ਆਧੁਨਿਕ, ਸੁਤੰਤਰ ਅਤੇ ਇਕਸਾਰ ਟ੍ਰਿਬਿਊਨਲ ਪ੍ਰਣਾਲੀ ਬਣਾਉਣਾ ਹੈ, ਜੋ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕੇ।

ਇਸ ਬਿੱਲ ਦੀ ਸਭ ਤੋਂ ਮਹੱਤਵਪੂਰਨ ਪ੍ਰਸਤਾਵਨਾ ਰਾਸ਼ਟਰੀ ਟ੍ਰਿਬਿਊਨਲ ਕਮਿਸ਼ਨ ਹੈ। ਪ੍ਰਸਤਾਵਿਤ ਕਮਿਸ਼ਨ ਦੇ ਅਧੀਨ 16 ਟ੍ਰਿਬਿਊਨਲਾਂ ਨੂੰ ਇਕ ਸਾਂਝੀ ਵਿਵਸਥਾ ਹੇਠ ਲਿਆਂਦਾ ਜਾਵੇਗਾ। ਇਸ ਨਾਲ ਉਨ੍ਹਾਂ ਦੇ ਪ੍ਰਸ਼ਾਸਨ ਅਤੇ ਕੰਮਕਾਜ ਲਈ ਇਕ ਸਮਾਨ ਸੰਸਥਾਗਤ ਢਾਂਚਾ ਤਿਆਰ ਹੋਵੇਗਾ। ਪ੍ਰਸਤਾਵਿਤ ਕਮਿਸ਼ਨ ਦੀ ਅਗਵਾਈ ਸੁਪਰੀਮ ਕੋਰਟ ਦੇ ਕਿਸੇ ਸਾਬਕਾ ਜੱਜ ਜਾਂ ਉੱਚ ਅਦਾਲਤ ਦੇ ਕਿਸੇ ਸਾਬਕਾ ਮੁੱਖ ਜੱਜ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਦੇ ਨਾਲ ਦੋ ਨਿਆਇਕ ਮੈਂਬਰ ਅਤੇ ਦੋ ਤਕਨੀਕੀ ਮੈਂਬਰ ਹੋਣਗੇ। ਇਸ ਵਿਵਸਥਾ ਦਾ ਉਦੇਸ਼ ਟ੍ਰਿਬਿਊਨਲਾਂ ਦੇ ਪ੍ਰਸ਼ਾਸਨ ’ਚ ਨਿਆਇਕ ਮੁਹਾਰਤ ਅਤੇ ਤਕਨੀਕੀ ਮੁਹਾਰਤ, ਦੋਵਾਂ ਦਾ ਬਿਹਤਰ ਤਾਲਮੇਲ ਯਕੀਨੀ ਬਣਾਉਣਾ ਹੈ।

ਰਾਸ਼ਟਰੀ ਟ੍ਰਿਬਿਊਨਲ ਕਮਿਸ਼ਨ ਨੂੰ ਟ੍ਰਿਬਿਊਨਲਾਂ ’ਚ ਨਿਯੁਕਤੀ ਦੀ ਪ੍ਰਕਿਰਿਆ ਵਿਚ ਮਹੱਤਵਪੂਰਨ ਭੂਮਿਕਾ ਦੇਣ ਦੀ ਪ੍ਰਸਤਾਵਨਾ ਹੈ। ਇਸ ’ਚ ਖੋਜ ਅਤੇ ਚੋਣ, ਨਿਯੁਕਤੀ, ਜਾਂਚ ਅਤੇ ਮੈਂਬਰਾਂ ਨੂੰ ਹਟਾਉਣ ਨਾਲ ਜੁੜੀਆਂ ਪ੍ਰਕਿਰਿਆਵਾਂ ਸ਼ਾਮਲ ਹੋਣਗੀਆਂ। ਇਨ੍ਹਾਂ ਸਾਰੇ ਕੰਮਾਂ ਲਈ ਇਕ ਸੰਸਥਾਗਤ ਵਿਵਸਥਾ ਬਣਾ ਕੇ ਬਿੱਲ ਦਾ ਉਦੇਸ਼ ਨਿਯੁਕਤੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ, ਸੁਚਾਰੂ, ਯੋਗਤਾ-ਆਧਾਰਿਤ ਅਤੇ ਸੁਤੰਤਰ ਬਣਾਉਣਾ ਹੈ। ਇਸ ਲਈ ਰਾਸ਼ਟਰੀ ਟ੍ਰਿਬਿਊਨਲ ਕਮਿਸ਼ਨ ਦੇ ਅਧੀਨ ਇਕ ਵੱਖਰਾ ਸਕੱਤਰੇਤ ਬਣਾਉਣ ਦਾ ਵੀ ਪ੍ਰਸਤਾਵ ਹੈ। ਇਸ ਨਾਲ ਸਾਰੇ ਟ੍ਰਿਬਿਊਨਲਾਂ ਦੇ ਪ੍ਰਸ਼ਾਸਨ ’ਚ ਇਕਸਾਰਤਾ ਲਿਆਉਣ ਵਿਚ ਮਦਦ ਮਿਲੇਗੀ।

ਇਕ ਅਜਿਹੀ ਵਿਵਸਥਾ ’ਚ ਇਕਸਾਰਤਾ ਬਹੁਤ ਜ਼ਰੂਰੀ ਹੈ, ਜਿੱਥੇ ਟ੍ਰਿਬਿਊਨਲ ਵੱਖ-ਵੱਖ ਵਿਸ਼ੇਸ਼ ਖੇਤਰਾਂ ’ਚ ਕੰਮ ਕਰਦੇ ਹਨ ਪਰ ਉਨ੍ਹਾਂ ਦੀਆਂ ਸੰਸਥਾਗਤ ਜ਼ਰੂਰਤਾਂ ਕਾਫ਼ੀ ਹੱਦ ਤੱਕ ਇਕੋ ਜਿਹੀਆਂ ਹੁੰਦੀਆਂ ਹਨ। ਨਿਯੁਕਤੀ, ਸੇਵਾ ਦੀਆਂ ਸ਼ਰਤਾਂ ਅਤੇ ਚੋਣ ਪ੍ਰਕਿਰਿਆ ਲਈ ਸਪੱਸ਼ਟ ਮਾਪਦੰਡ ਤੈਅ ਕਰਨ ਦੇ ਨਾਲ-ਨਾਲ ਸਾਰੇ ਟ੍ਰਿਬਿਊਨਲਾਂ ਲਈ ਇਕ ਸਾਂਝਾ ਨੈਸ਼ਨਲ ਟ੍ਰਿਬਿਊਨਲ ਡੇਟਾ ਗ੍ਰਿਡ ਬਣਾਉਣ ਨਾਲ ਪ੍ਰਸ਼ਾਸਨਿਕ ਬਿਖਰਾਓ ਘਟੇਗਾ ਅਤੇ ਪੂਰੀ ਟ੍ਰਿਬਿਊਨਲ ਪ੍ਰਣਾਲੀ ’ਚ ਵਧੇਰੇ ਸਮਾਨਤਾ ਅਤੇ ਨਿਰੰਤਰਤਾ ਆਵੇਗੀ।

ਬਿੱਲ ਵਿਚ ਟ੍ਰਿਬਿਊਨਲਾਂ ਦੇ ਚੇਅਰਪਰਸਨਾਂ ਅਤੇ ਮੈਂਬਰਾਂ ਲਈ ਪੰਜ ਸਾਲ ਦਾ ਕਾਰਜਕਾਲ ਤੈਅ ਕਰਨ ਦਾ ਪ੍ਰਾਵਧਾਨ ਹੈ। ਇਹ ਕਾਰਜਕਾਲ ਨਿਰਧਾਰਿਤ ਵੱਧ ਤੋਂ ਵੱਧ ਉਮਰ ਸੀਮਾ ਦੇ ਅਧੀਨ ਹੋਵੇਗਾ। ਹਾਲਾਂਕਿ, ਘੱਟੋ-ਘੱਟ ਉਮਰ ਦੀ ਕੋਈ ਵੱਖਰੀ ਸੀਮਾ ਤੈਅ ਨਹੀਂ ਕੀਤੀ ਗਈ ਹੈ। ਤਨਖ਼ਾਹ, ਭੱਤੇ ਅਤੇ ਸੇਵਾ ਨਾਲ ਜੁੜੀਆਂ ਹੋਰ ਸ਼ਰਤਾਂ ਨੂੰ ਨਿਯਮਾਂ ਰਾਹੀਂ ਤੈਅ ਕਰਨ ਦਾ ਪ੍ਰਸਤਾਵ ਹੈ। ਇਹ ਸਪੱਸ਼ਟ ਵਿਵਸਥਾ ਮਹੱਤਵਪੂਰਨ ਹੈ, ਕਿਉਂਕਿ ਸੇਵਾ ਸ਼ਰਤਾਂ ਵਿਚ ਸਥਿਰਤਾ ਅਤੇ ਭਰੋਸੇਯੋਗਤਾ ਨਾਲ ਸੰਸਥਾਗਤ ਸਥਿਰਤਾ ਅਤੇ ਨਿਆਇਕ ਸੁਤੰਤਰਤਾ ਮਜ਼ਬੂਤ ਹੁੰਦੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਬਿੱਲ ਕਿਸੇ ਵੀ ਟ੍ਰਿਬਿਊਨਲ ਦੇ ਮੂਲ ਅਧਿਕਾਰ ਖੇਤਰ ’ਚ ਕੋਈ ਬਦਲਾਅ ਨਹੀਂ ਕਰਦਾ। ਹਰੇਕ ਟ੍ਰਿਬਿਊਨਲ ਦਾ ਅਧਿਕਾਰ ਖੇਤਰ ਉਸ ਦੇ ਸਬੰਧਿਤ ਮੂਲ ਕਾਨੂੰਨ ਦੇ ਅਨੁਸਾਰ ਹੀ ਤੈਅ ਹੁੰਦਾ ਰਹੇਗਾ।

ਇਸ ਫਰਕ ਨੂੰ ਸਮਝਣਾ ਇਸ ਸੁਧਾਰ ਨੂੰ ਸਮਝਣ ਲਈ ਬਹੁਤ ਜ਼ਰੂਰੀ ਹੈ। ਇਹ ਬਿੱਲ ਟ੍ਰਿਬਿਊਨਲਾਂ ਦੇ ਅਧਿਕਾਰ ਖੇਤਰ ਨੂੰ ਇਕ ਥਾਂ ਤੋਂ ਦੂਜੀ ਥਾਂ ਵੰਡਣ ਬਾਰੇ ਨਹੀਂ ਹੈ। ਇਸ ਦਾ ਉਦੇਸ਼ ਉਸ ਸੰਸਥਾਗਤ ਵਿਵਸਥਾ ਨੂੰ ਮਜ਼ਬੂਤ ਕਰਨਾ ਹੈ, ਜਿਸ ਦੇ ਰਾਹੀਂ ਟ੍ਰਿਬਿਊਨਲ ਆਪਣੇ ਅਧਿਕਾਰ ਖੇਤਰ ਦੀ ਵਰਤੋਂ ਕਰਦੇ ਹਨ। ਇਸ ਲਈ ਟ੍ਰਿਬਿਊਨਲ ਸੁਧਾਰ ਬਿੱਲ ਨੂੰ ਸੰਵਿਧਾਨ ਦੇ ਸਿਧਾਂਤਾਂ ਦੇ ਅਨੁਕੂਲ ਨਿਆਇਕ ਪ੍ਰਸ਼ਾਸਨ ਨੂੰ ਮਜ਼ਬੂਤ ਕਰਨ ਦੇ ਯਤਨ ਵਜੋਂ ਦੇਖਿਆ ਜਾ ਸਕਦਾ ਹੈ। ਅਜਿਹੀ ਟ੍ਰਿਬਿਊਨਲ ਪ੍ਰਣਾਲੀ, ਜੋ ਸੁਤੰਤਰ, ਪਾਰਦਰਸ਼ੀ, ਪੇਸ਼ੇਵਰ ਤਰੀਕੇ ਨਾਲ ਸੰਚਾਲਿਤ ਹੋਵੇ ਅਤੇ ਸਮੇਂ ਸਿਰ ਨਿਆਂ ਦੇਣ ਵਿਚ ਸਮਰੱਥ ਹੋਵੇ, ਕਾਨੂੰਨ ਦੇ ਸ਼ਾਸਨ ਨੂੰ ਮਜ਼ਬੂਤ ਕਰਦੀ ਹੈ ਅਤੇ ਨਿਆਂ ਪ੍ਰਣਾਲੀ ’ਚ ਲੋਕਾਂ ਦਾ ਭਰੋਸਾ ਵਧਾਉਂਦੀ ਹੈ।

ਭਾਰਤ ਦੀ ਉੱਭਰਦੀ ਹੋਈ ਅਰਥਵਿਵਸਥਾ ਲਈ ਇਹ ਸਿਰਫ ਇਕ ਪ੍ਰਸ਼ਾਸਨਿਕ ਸੁਧਾਰ ਨਹੀਂ ਹੈ। ਇਹ ਵਿਕਾਸ ਦੇ ਵਿਆਪਕ ਢਾਂਚੇ ਦਾ ਇਕ ਮਹੱਤਵਪੂਰਨ ਹਿੱਸਾ ਹੈ। ਇਕ ਵਿਕਸਿਤ ਅਰਥਵਿਵਸਥਾ ਲਈ ਸਿਰਫ਼ ਸੜਕਾਂ, ਰੇਲਵੇ, ਬੰਦਰਗਾਹਾਂ, ਸਮੁੰਦਰੀ ਮਾਰਗ ਅਤੇ ਡਿਜੀਟਲ ਬੁਨਿਆਦੀ ਢਾਂਚਾ ਹੀ ਜ਼ਰੂਰੀ ਨਹੀਂ ਹੈ, ਸਗੋਂ ਓਨਾ ਹੀ ਮਜ਼ਬੂਤ ਕਾਨੂੰਨੀ, ਨਿਆਇਕ ਅਤੇ ਸੰਸਥਾਗਤ ਢਾਂਚਾ ਵੀ ਲਾਜ਼ਮੀ ਹੈ। ਪ੍ਰਭਾਵਸ਼ਾਲੀ ਟ੍ਰਿਬਿਊਨਲ ਇਸੇ ਸੰਸਥਾਗਤ ਢਾਂਚੇ ਦਾ ਇਕ ਅਹਿਮ ਹਿੱਸਾ ਹੈ।

ਇਸ ਕਾਨੂੰਨ ਰਾਹੀਂ ਤਿਆਰ ਕੀਤੀ ਗਈ ਮਜ਼ਬੂਤ ਸੰਸਥਾਗਤ ਵਿਵਸਥਾ ਨਾਲ ਸਮੇਂ ਸਿਰ ਨਿਯੁਕਤੀਆਂ, ਬਿਹਤਰ ਪ੍ਰਸ਼ਾਸਨ, ਪਾਰਦਰਸ਼ੀ ਪ੍ਰਕਿਰਿਆਵਾਂ ਅਤੇ ਵਿਵਾਦਾਂ ਦਾ ਪ੍ਰਭਾਵਸ਼ਾਲੀ ਤੇ ਜਲਦ ਨਿਪਟਾਰਾ ਯਕੀਨੀ ਬਣਾਉਣ ਵਿਚ ਮਦਦ ਮਿਲੇਗੀ। ਇਸ ਨਾਲ ਅਜਿਹੀ ਟ੍ਰਿਬਿਊਨਲ ਪ੍ਰਣਾਲੀ ਵਿਕਸਿਤ ਹੋਵੇਗੀ, ਜੋ ਵਧੇਰੇ ਸੁਚਾਰੂ, ਭਰੋਸੇਮੰਦ ਅਤੇ ਨਾਗਰਿਕਾਂ, ਕਾਰੋਬਾਰਾਂ ਤੇ ਅਰਥਵਿਵਸਥਾ ਦੀਆਂ ਲੋੜਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋਵੇਗੀ। ਇਹ ਆਧੁਨਿਕ ਅਰਥਵਿਵਸਥਾ ਅਤੇ ਵਿਕਸਿਤ ਭਾਰਤ ਦੀਆਂ ਇਛਾਵਾਂ ਦੇ ਅਨੁਕੂਲ ਆਧੁਨਿਕ ਕਾਨੂੰਨੀ ਵਿਵਸਥਾ ਤਿਆਰ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ। ਬਿਹਤਰ ਪ੍ਰਸ਼ਾਸਨ, ਸੰਸਥਾਗਤ ਸੁਤੰਤਰਤਾ, ਪਾਰਦਰਸ਼ਿਤਾ ਅਤੇ ਕਾਰਜਕੁਸ਼ਲਤਾ ਨੂੰ ਮਜ਼ਬੂਤ ਕਰ ਕੇ ਇਹ ਸੁਧਾਰ ‘ਈਜ਼ ਆਫ ਜਸਟਿਸ ’ ਨੂੰ ਹੁਲਾਰਾ ਦੇਵੇਗਾ, ‘ਈਜ਼ ਆਫ ਡੂਇੰਗ ਬਿਜ਼ਨੈੱਸ’ ਨੂੰ ਮਜ਼ਬੂਤ ਕਰੇਗਾ ਅਤੇ ਭਾਰਤ ਦੀ ਕਾਨੂੰਨੀ ਅਤੇ ਸੰਸਥਾਗਤ ਪ੍ਰਣਾਲੀ ਨੂੰ ਹੋਰ ਵੀ ਸਸ਼ਕਤ ਬਣਾਏਗਾ।

ਜਿਵੇਂ-ਜਿਵੇਂ ਭਾਰਤ ‘ਵਿਕਸਿਤ ਭਾਰਤ ‘2047’ ਵੱਲ ਵੱਧ ਰਿਹਾ ਹੈ ਅਤੇ ਸੁਧਾਰਾਂ ਦੀ ਰਫ਼ਤਾਰ ਤੇਜ਼ ਕਰ ਰਿਹਾ ਹੈ, ਸੁਧਾਰ ਦੀ ਭਾਵਨਾ ਦੇਸ਼ ਦੇ ਵਿਕਾਸ ’ਚ ਯੋਗਦਾਨ ਪਾਉਣ ਵਾਲੀ ਹਰ ਸੰਸਥਾ ਤੱਕ ਪਹੁੰਚਣੀ ਚਾਹੀਦੀ ਹੈ। ਮਜ਼ਬੂਤ ਸੰਸਥਾਵਾਂ ਭਰੋਸਾ ਜਗਾਉਂਦੀਆਂ ਹਨ, ਭਰੋਸੇ ਨਾਲ ਨਿਵੇਸ਼ ਵਧਦਾ ਹੈ, ਨਿਵੇਸ਼ ਨਾਲ ਆਰਥਿਕ ਵਿਕਾਸ ਨੂੰ ਹੁਲਾਰਾ ਮਿਲਦਾ ਹੈ ਅਤੇ ਪ੍ਰਭਾਵਸ਼ਾਲੀ ਨਿਆਂ-ਪ੍ਰਣਾਲੀ ਇਹ ਯਕੀਨੀ ਬਣਾਉਂਦੀ ਹੈ ਕਿ ਇਹ ਸਕਾਰਾਤਮਕ ਚੱਕਰ ‘ਕਾਨੂੰਨ ਦੇ ਸ਼ਾਸਨ ’ਤੇ ਟਿਕਿਆ ਰਹੇ। ‘ਟ੍ਰਿਬਿਊਨਲ ਸੁਧਾਰ ਬਿੱਲ, 2026’ ਇਸ ਚੱਕਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਇਕ ਅਹਿਮ ਕਦਮ ਹੈ।

-ਅਰਜੁਨ ਰਾਮ ਮੇਘਵਾਲ

  • Tribunal Reforms
  • Institutes
  • Strength
  • Justice

ਕੁਝ ਪੁਲਸ ਕਰਮਚਾਰੀਆਂ ਦਾ ਅਪਰਾਧਾਂ ’ਚ ਸ਼ਾਮਲ ਹੋਣਾ ਚਿੰਤਾ ਦਾ ਵਿਸ਼ਾ!

NEXT STORY

Stories You May Like

  • lok sabha  tribunal reforms  four important bills
    ਲੋਕ ਸਭਾ 'ਚ ਟ੍ਰਿਬਿਊਨਲ ਸੁਧਾਰਾਂ ਸਣੇ ਚਾਰ ਮਹੱਤਵਪੂਰਨ ਬਿੱਲ ਪੇਸ਼, ਕਾਰਵਾਈ 2 ਵਜੇ ਤੱਕ ਮੁਲਤਵੀ
  • extending pm kisan scheme for next 5 years a historic decision
    PM-KISAN ਯੋਜਨਾ ਨੂੰ ਅਗਲੇ 5 ਸਾਲਾਂ ਲਈ ਵਧਾਉਣਾ ਇੱਕ ਇਤਿਹਾਸਕ ਫ਼ੈਸਲਾ: ਕੇਵਲ ਸਿੰਘ ਢਿੱਲੋਂ
  • tribunals reforms bill passed in lok sabha
    ਲੋਕ ਸਭਾ 'ਚ ਟ੍ਰਿਬਿਊਨਲ ਸੁਧਾਰ ਬਿੱਲ ਬਿਨਾਂ ਚਰਚਾ ਦੇ ਪਾਸ, ਹੰਗਾਮੇ ਕਾਰਨ ਕਾਰਵਾਈ ਦਿਨ ਭਰ ਲਈ ਮੁਲਤਵੀ
  • it is essential to promote   digital wellness
    ‘ਡਿਜੀਟਲ ਵੈੱਲਨੈੱਸ’ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ
  • vikramjit sahney vice chairman
    ਡਾ. ਵਿਕਰਮਜੀਤ ਸਾਹਨੀ ਨੂੰ ਅੰਤਰਰਾਸ਼ਟਰੀ ਸੰਸਥਾਵਾਂ ’ਚ ਮਿਲੀ ਉਪ-ਚੇਅਰਮੈਨ ਦੀ ਜ਼ਿੰਮੇਵਾਰੀ
  • airports  cyber   security  strong
    ਹਵਾਈ ਅੱਡਿਆਂ ਦੀ ‘ਸਾਈਬਰ ਸੁਰੱਖਿਆ’ ਹੋਵੇਗੀ ਹੋਰ ਜ਼ਿਆਦਾ ਮਜ਼ਬੂਤ, CIFS ਨੇ IIT ਰੋਪੜ ਨਾਲ ਮਿਲਾਇਆ ਹੱਥ
  • govt asks meta to take strict action on deepfakes
    ਮੇਟਾ ਨੂੰ ਡੀਪਫੇਕ ’ਤੇ ਸਖਤ ਕਾਰਵਾਈ ਕਰਨ ਲਈ ਕਿਹਾ : ਸਰਕਾਰ
  • children  safety  arunachal pradesh
    ਬੱਚਿਆਂ ਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ ਅਰੁਣਾਚਲ ਪ੍ਰਦੇਸ਼ 'ਚ 'ਮੁਸਕਾਨ 2.0' ਮੁਹਿੰਮ ਸ਼ੁਰੂ
  • punjab heavy rain imd issues warning for 14 districts
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ! IMD ਵੱਲੋਂ 14 ਜ਼ਿਲ੍ਹਿਆਂ ਲਈ...
  • alert in jalandhar force deployed and employees leave stopped
    ਜਲੰਧਰ 'ਚ Alert! ਵੱਡੀ ਗਿਣਤੀ 'ਚ ਫੋਰਸ ਤਾਇਨਾਤ, ਰੱਦ ਕੀਤੀਆਂ ਗਈਆਂ...
  • granthi smoked beedi in gurdwara sahib jalandhar objectionable items found
    ਪੰਜਾਬ: ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੇ ਪੀਤੀ ਬੀੜੀ! ਤਲਾਸ਼ੀ ਲੈਣ 'ਤੇ ਮਿਲਿਆ...
  • double murder in jalandhar young man kills wife and father
    Big Breaking: ਜਲੰਧਰ 'ਚ ਡਬਲ ਮਰਡਰ! ਨੌਜਵਾਨ ਨੇ ਪਤਨੀ ਤੇ ਪਿਤਾ ਦਾ ਕੀਤਾ ਕਤਲ
  • major revelations in case of the girl  s deadbody found in a hotel
    ਹੋਟਲ 'ਚੋਂ ਮਿਲੀ ਕੁੜੀ ਦੀ ਲਾਸ਼ ਦੇ ਮਾਮਲੇ 'ਚ ਵੱਡੇ ਖ਼ੁਲਾਸੇ! ਸ਼ਿਵ ਸੈਨਾ ਆਗੂ...
  • tight security in punjab dgp gaurav yadav gives strict orders to the officers
    ਪੰਜਾਬ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ! DGP ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਦਿੱਤੇ...
  • vikasit bharat yuva connect program organized at nit jalandhar
    NIT ਜਲੰਧਰ 'ਚ 'ਨਸ਼ਾਮੁਕਤ ਨੌਜਵਾਨ' ਵਿਸ਼ੇ ’ਤੇ 'ਵਿਕਸਿਤ ਭਾਰਤ ਯੁਵਾ ਕਨੈਕਟ'...
  • transfers in punjab
    ਪੰਜਾਬ 'ਚ ਅਫ਼ਸਰਾਂ ਦੇ ਹੋ ਗਏ ਤਬਾਦਲੇ! ਜਲੰਧਰ ਨਗਰ ਨਿਗਮ ਕਮਿਸ਼ਨਰ ਦੀ ਵੀ ਹੋਈ...
Trending
Ek Nazar
karan aujla australian tour in crisis

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ukraine hands over peace proposal to us

ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ

gulshan kumar

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

security force operation

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ

indian physicist deepak dhar honored

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

new york and new jersey celebrate india independence day

ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ

russia oil crisis

ਪੁਤਿਨ ਅੱਗੇ ਵੱਡਾ ਸੰਕਟ ! ਦੇਸ਼ 'ਚ ਸੁੱਕ ਗਏ ਪੈਟਰੋਲ ਪੰਪ, ਹੁਣ ਭਾਰਤੀ ਤੇਲ ਨਾਲ...

north korea fire missile

ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਸਮੁੰਦਰ ਵੱਲ...

famous actress s health suddenly deteriorates she is admitted to the hospital

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ਲਿਜਾਣਾ ਪਿਆ ਹਸਪਤਾਲ, ਫ਼ੈਨਜ਼ ਮੰਗ ਰਹੇ...

minorities in jinnah pakistan

ਜਿਨਾਹ ਦੇ ਪਾਕਿਸਤਾਨ 'ਚ ਘੱਟ ਗਿਣਤੀਆਂ ਦੀ ਹਾਲਤ ਚਿੰਤਾਜਨਕ

journalist release

ਅਫਗਾਨਿਸਤਾਨ ਨੇ ਪ੍ਰਮੁੱਖ ਪੱਤਰਕਾਰ ਨੂੰ ਕਰ'ਤਾ ਰਿਹਾਅ

famous influencer

27 ਸਾਲ ਦੀ ਉਮਰ 'ਚ ਮਸ਼ਹੂਰ ਇਨਫਲੂਐਂਸਰ ਦੀ ਮੌਤ, ਅਮਰੀਕਾ 'ਚ ਸੜਕ ਹਾਦਸੇ 'ਚ ਗਈ...

new york woman pleads guilty

ਔਰਤ ਨੇ ਭਾਰਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਲਿਆਉਣ ਦਾ ਦੋਸ਼ ਕਬੂਲਿਆ

accident during stunt  jasmine bhasin lost her memory

ਸਟੰਟ ਦੌਰਾਨ ਹਾਦਸਾ, ਜੈਸਮੀਨ ਭਸੀਨ ਦੀ ਚਲੀ ਗਈ ਯਾਦਦਾਸ਼ਤ !

actress has affairs for money  detective  s big claim about   cute   actress

ਪੈਸਿਆਂ ਬਦਲੇ ਸਬੰਧ ਬਣਾਉਂਦੀ ਹੈ ਅਦਾਕਾਰਾ ! 'Cute' ਅਕਸ ਵਾਲੀ Actress ਬਾਰੇ...

red alert amid forecast of heavy rain

ਭਾਰੀ ਬਾਰਿਸ਼ ਦੀ ਭਵਿੱਖਬਾਣੀ,  ਬੀਜਿੰਗ ਨੇ 'ਰੈੱਡ ਅਲਰਟ' ਕਰ'ਤਾ ਜਾਰੀ

ebola in congo

ਕਾਂਗੋ 'ਚ ਇਬੋਲਾ ਦਾ ਕਹਿਰ, ਹੁਣ ਤੱਕ 2,000 ਲੋਕਾਂ ਦੀ ਗਈ ਜਾਨ

iran us conflict

ਈਰਾਨ ਨੇ ਖ਼ੁਦ ਨੂੰ ਇੱਕ "ਅਜਿੱਤ ਸ਼ਕਤੀ" ਕੀਤਾ ਹੈ ਸਾਬਤ : ਅਰਾਘਚੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • sheikh hasina s return
      ਸ਼ੇਖ ਹਸੀਨਾ ਦੀ ਪ੍ਰਸਤਾਵਿਤ ਬੰਗਲਾਦੇਸ਼ ਵਾਪਸੀ ਅਹਿਮ
    • some indian security personnel trapping pakistani women
      ‘ਪਾਕਿ ਔਰਤਾਂ ਦੇ ਰੂਪ ਜਾਲ ’ਚ ਫਸ ਕੇ’ ਦੇਸ਼ ਨਾਲ ਗੱਦਾਰੀ ਕਰਦੇ ਕੁਝ ਭਾਰਤੀ...
    • democracy protests and government
      ਲੋਕਤੰਤਰ ’ਚ ਵਿਰੋਧ, ਪ੍ਰਦਰਸ਼ਨ ਅਤੇ ਸਰਕਾਰ ਦੀ ਜ਼ਿੰਮੇਵਾਰੀ !
    • bihar flood and e 20
      ਬਿਹਾਰ ’ਚ ਕੋਸੀ ਦੇ ਹੜ੍ਹ ਪ੍ਰਭਾਵਿਤ ਕਿਸਾਨ ਦੇਖ ਰਹੇ ਹਨ ਈ 20 ’ਚ ‘ਸੋਨੇ ਦੀ ਖਾਨ’
    • it is not a crime to be lefty
      ਖੱਬੇ ਹੱਥ ਦਾ ਹੋਣਾ ਕੋਈ ਅਪਰਾਧ ਨਹੀਂ...!
    • monsoon issue
      ਕਦੋਂ ਤੱਕ ਮਾਨਸੂਨ ਵਾਰ-ਵਾਰ ਦੀ ਅਸਫ਼ਲਤਾ ਦਾ ਮੌਸਮ ਬਣਿਆ ਰਹੇਗਾ
    • arunachal again in china  s target
      ਅਰੁਣਾਚਲ ਫਿਰ ਚੀਨ ਦੇ ਨਿਸ਼ਾਨੇ ’ਤੇ
    • it is essential to promote   digital wellness
      ‘ਡਿਜੀਟਲ ਵੈੱਲਨੈੱਸ’ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ
    • islamabad memorandum
      ‘ਇਸਲਾਮਾਬਾਦ ਮੈਮੋਰੰਡਮ’ ਦਾ ਪਤਨ ਤਾਂ ਹੋਣਾ ਹੀ ਸੀ?
    • genz
      ਜੈੱਨ-ਜ਼ੀ ਜਿਸ ਸੜ੍ਹਾਂਦ ਨਾਲ ਲੜਨਾ ਚਾਹੁੰਦਾ ਹੈ, ਉਸ ਨਾਲ ਲੜੋ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +