Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 10, 2026

    5:14:54 PM

  • girl deadbody is found at royal hotel

    ਲੁਧਿਆਣੇ ਦੀ ਕੁੜੀ ਨੂੰ ਜਲੰਧਰ ਦੇ ਮਸ਼ਹੂਰ ਹੋਟਲ 'ਚ...

  • bills for 3 private universities introduced in punjab assembly

    ਪੰਜਾਬ ਵਿਧਾਨ ਸਭਾ 'ਚ ਯੂਨੀਵਰਸਿਟੀਆਂ ਨੂੰ ਲੈ ਕੇ...

  • 2 big networks busted in punjab

    ਪੰਜਾਬ 'ਚ 2 ਵੱਡੇ ਨੈੱਟਵਰਕਾਂ ਦਾ ਪਰਦਾਫਾਸ਼, 7...

  • major terror attack plot foiled in punjab accused arrested with hand grenade

    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਜੈੱਨ-ਜ਼ੀ ਜਿਸ ਸੜ੍ਹਾਂਦ ਨਾਲ ਲੜਨਾ ਚਾਹੁੰਦਾ ਹੈ, ਉਸ ਨਾਲ ਲੜੋ

BLOG News Punjabi(ਬਲਾਗ)

ਜੈੱਨ-ਜ਼ੀ ਜਿਸ ਸੜ੍ਹਾਂਦ ਨਾਲ ਲੜਨਾ ਚਾਹੁੰਦਾ ਹੈ, ਉਸ ਨਾਲ ਲੜੋ

  • Edited By Harpreet Singh,
  • Updated: 09 Aug, 2026 04:30 PM
Blog
genz
  • Share
    • Facebook
    • Tumblr
    • Linkedin
    • Twitter
  • Comment

ਸੰਘ ਮੁਖੀ ਮੋਹਨ ਭਾਗਵਤ ਦਾ ਮੁੰਬਈ ’ਚ ਵੀਰਵਾਰ ਨੂੰ ਜੈੱਨ-ਜ਼ੀ ਨਾਲ ਸੰਬੋਧਨ। ਉਨ੍ਹਾਂ ਦੀ ਪਹਿਲੀ ਅਤੇ ਸਾਫ਼ ਗੱਲ ਕਿ ਦਿੱਲੀ ’ਚ ਕਾਕਰੋਚ ਜਨਤਾ ਪਾਰਟੀ ਦੇ ਮੰਚ ਤੋਂ ਜੋ ਅੰਦੋਲਨ ਹੋਇਆ, ਉਸ ਦੇ ਮੁੱਦੇ ਬਿਲਕੁਲ ਦਰੁੱਸਤ ਸਨ। ਦੂਜੀ ਵੱਡੀ ਗੱਲ, ਅੱਜ ਦੀ ਪੀੜ੍ਹੀ ਜ਼ਿਆਦਾ ਇਮਾਨਦਾਰ ਅਤੇ ਦੇਸ਼ ਪ੍ਰੇਮੀ ਹੈ।

ਝਾਰਖੰਡ ’ਚ ਨੌਜਵਾਨਾਂ ਦਾ ਨੌਕਰੀ ’ਚ ਭ੍ਰਿਸ਼ਟਾਚਾਰ ਨੂੰ ਲੈ ਕੇ ਅੰਦੋਲਨ ਅਤੇ ਉਸ ’ਚ ਰਾਸ਼ਟਰੀ ਮੀਡੀਆ ਦੀ ਹਿੱਸੇਦਾਰੀ। ਇਸ ਤੋਂ ਪਹਿਲਾਂ ਅਜਿਹਾ ਨਹੀਂ ਹੁੰਦਾ ਸੀ। ਰਾਜਨੀਤਿਕ ਪਾਰਟੀਆਂ ਵੀ ਕੰਨਾਂ ’ਚ ਤੇਲ ਪਾ ਕੇ ਸੁੱਤੀਆਂ ਰਹਿੰਦੀਆਂ ਸਨ। ਝਾਰਖੰਡ ਸਰਕਾਰ ਨੂੰ ਵੀ ਆਖ਼ਿਰਕਾਰ ਸਾਹਮਣੇ ਆਉਣਾ ਪਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਈ. ਆਈ. ਟੀ. ਦਿੱਲੀ ’ਚ ਇਸ ਦੇ ਕਨਵੋਕੇਸ਼ਨ ਸਮਾਰੋਹ ’ਚ ਸ਼ਨੀਵਾਰ ਨੂੰ ਸੰਬੋਧਨ। ਇਹ ਕੋਈ 50ਵਾਂ ਜਾਂ 25ਵਾਂ ਕਨਵੋਕੇਸ਼ਨ ਸਮਾਰੋਹ ਨਹੀਂ ਸੀ। ਜੈੱਨ-ਜ਼ੀ ਨਾਲ ਗੱਲ ਕਰਨ ਦਾ ਇਹ ਇਕ ਵੱਡਾ ਮੌਕਾ ਪੀ. ਐੱਮ. ਵੀ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ ਸਨ। ਪ੍ਰਧਾਨ ਮੰਤਰੀ ਪਿਛਲੇ 10-12 ਦਿਨਾਂ ’ਚ ਕਈ ਵਾਰ ਦੇਰ ਰਾਤ ਨੂੰ ਇੰਸਟਾ ਰੀਲ ਵੀ ਬਣਾਉਂਦੇ ਦਿਸੇ ਅਤੇ ਨੌਜਵਾਨਾਂ ਨਾਲ ਪੂਰੀ ਤਰ੍ਹਾਂ ਮਨ ਦੀ ਗੱਲ ਕੀਤੀ।

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਜੈੱਨ-ਜ਼ੀ ਨਾਲ ਗੱਲ ਕਰਨ ਅਤੇ ਮੀਡੀਆ ਨਾਲ ਮੁਖਾਤਿਬ ਹੋਣ ਦਾ ਕੋਈ ਮੌਕਾ ਨਹੀਂ ਛੱਡ ਰਹੇ। ਪਹਿਲਾਂ ਨੌਜਵਾਨਾਂ ਨਾਲ ਦੇਹਰਾਦੂਨ ਅਤੇ ਹੁਣ ਇਲਾਹਾਬਾਦ ’ਚ ਉਨ੍ਹਾਂ ਦਾ ਸੰਬੋਧਨ ਇਸ ਦੀਆਂ ਉਦਾਹਰਣਾਂ ਹਨ। ਦਿੱਲੀ ’ਚ ਵਾਇਰਲ ਨੌਜਵਾਨ ਮੁਹੰਮਦ ਇਰਫ਼ਾਨ ਦੇ ਘਰ ਉਨ੍ਹਾਂ ਦਾ ਜਾਣਾ ਇਹ ਸਭ ਇਕ ਗਣਿਤ ਦੇ ਤਹਿਤ ਹੋ ਰਿਹਾ ਹੈ। ਇਹ ਵੀ ਸੰਭਵ ਹੈ ਕਿ ਰਾਂਚੀ ’ਚ ਇਕ ਹੋਰ ਵਾਇਰਲ ਬੱਚੇ ਜੇਨ ਅਕਦਰ ਹੈਦਰ ਨਾਲ ਵੀ ਉਹ ਮਿਲਣ ਜਾਣ।

ਅਤੇ ਇਹ ਸਭ ਹੋ ਰਿਹਾ ਹੈ ਦਿੱਲੀ ’ਚ ਕਾਕਰੋਚ ਜਨਤਾ ਪਾਰਟੀ ਦੇ ਨੌਜਵਾਨਾਂ ਦੇ ਅੰਦੋਲਨ ਤੋਂ ਬਾਅਦ। ਰਾਜਨੀਤਿਕ ਪਾਰਟੀਆਂ ’ਚ ਜੈੱਨ-ਜ਼ੀ ਨੂੰ ਆਪਣੇ ਨਾਲ ਰੱਖਣ ਦੀ ਇਕ ਦੌੜ ਚੱਲ ਰਹੀ ਹੈ ਅਤੇ ਇਸ ਲਈ ਇਹ ਪਾਰਟੀਆਂ ਦਿਨ-ਰਾਤ ਇਕ ਕਰ ਰਹੀਆਂ ਹਨ। ਰਣਨੀਤੀ ’ਚ ਵੱਡੇ ਬਦਲਾਅ ਕੀਤੇ ਜਾ ਰਹੇ ਹਨ ਅਤੇ ਪੀ. ਐੱਮ. ਵੀ ਸੰਸਦ ਮੈਂਬਰਾਂ ਨੂੰ ਕਹਿ ਰਹੇ ਹਨ ਕਿ ਸੋਸ਼ਲ ਵੀ ਰਹਿਣ ਅਤੇ ਸੋਸ਼ਲ ਮੀਡੀਆ ’ਤੇ ਵੀ ਸਰਗਰਮ ਰਹਿਣ। ਜਿਨ੍ਹਾਂ ਨੇ ਜ਼ਿੰਦਗੀ ’ਚ ਕਦੇ ਇੰਸਟਾ ਅਕਾਊਂਟ ਨਹੀਂ ਰੱਖਿਆ, ਹੁਣ ਆਪਣੇ ਪੋਤੇ ਦੀ ਉਮਰ ਦੇ ਟਿਊਟਰ ਤੋਂ ਸੋਸ਼ਲ ਮੀਡੀਆ ਦੇ ਗੁਰ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਨ।

ਦੇਸ਼ ’ਚ ਨੀਟ ’ਚ ਹਿੱਸਾ ਲੈਣ ਵਾਲੇ ਸਿਰਫ਼ 20 ਲੱਖ ਬੱਚਿਆਂ ਨੂੰ ਹੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ ਸਗੋਂ ਉਨ੍ਹਾਂ ਦੇ ਮਾਤਾ-ਪਿਤਾ, ਪਰਿਵਾਰਕ ਮੈਂਬਰ, ਮਿੱਤਰ ਅਤੇ 8ਵੀਂ ਤੋਂ ਹੀ ਮੈਡੀਕਲ ’ਚ ਜਾਣ ਵਾਲੇ ਪਰਿਵਾਰਾਂ-ਬੱਚਿਆਂ ਤੋਂ ਇਲਾਵਾ ਦੇਸ਼ ਦੀ ਇਕ ਵੱਡੀ ਜੈੱਨ-ਜ਼ੀ ਆਬਾਦੀ ਦੇ ਨਾਲ-ਨਾਲ ਮਿਲੇਨੀਅਮ ਅਤੇ ਜੈੱਨ ਐਕਸ (1965-1980) ਅਤੇ ਉਸ ਤੋਂ ਪਹਿਲੀ ਪੀੜ੍ਹੀ ਜਿਸ ਨੂੰ ਬੇਬੀ ਬੂਮਰਜ਼ ਕਿਹਾ ਜਾਂਦਾ ਹੈ, ਵੀ ਪੀੜਤ ਹੋਏ। ਇਨ੍ਹਾਂ ਸਾਰਿਆਂ ’ਚ ਇਕ ਡਰ ਹੈ ਕਿ ਕੋਚਿੰਗ ਅਤੇ ਟਿਊਸ਼ਨ ’ਤੇ ਲੱਖਾਂ ਰੁਪਏ ਖ਼ਰਚਣ ਤੋਂ ਬਾਅਦ ਜੇਕਰ ਪ੍ਰੀਖਿਆਵਾਂ ਰੱਦ ਹੋਣ ਦਾ ਸਿਲਸਿਲਾ ਚੱਲਿਆ ਤਾਂ ਬੱਚੇ ਡਾਕਟਰ ਤਾਂ ਨਹੀਂ ਬਣ ਸਕਣਗੇ, ਤਣਾਅ ਕਾਰਨ ਡਾਕਟਰਾਂ ਦੀ ਸ਼ਰਨ ’ਚ ਉਨ੍ਹਾਂ ਨੂੰ ਜਾਣਾ ਪੈ ਰਿਹਾ ਹੈ ਜਾਂ ਪਵੇਗਾ। ਭਾਵ ਇਸ ਪ੍ਰੀਖਿਆ ਨੇ ਗੁੱਸੇ ਨੂੰ ਉਬਾਲ ਦਾ ਰੂਪ ਦੇ ਦਿੱਤਾ। ਸਿਰਫ਼ ਕਾਕਰੋਚ ਜਨਤਾ ਪਾਰਟੀ (ਇਸ ਦੇ ਨਾਂ ਦਾ ਵੀ ਸਿਹਰਾ ਲੋਕਤੰਤਰ ਦੇ ਕਥਿਤ ਥੰਮ੍ਹ ਦੇ ਆਲ੍ਹਾ ਦੇ ਭਾਸ਼ਣ ਨੂੰ ਜਾਂਦਾ ਹੈ) ਨੇ ਮੰਚ ਸਜਾਇਆ, ਕਾਰਵਾਂ ਤਾਂ ਬਸ ਬਣਦਾ ਗਿਆ। ਇਹ ਵੀ ਸੱਚ ਹੈ ਕਿ ਇਸ ’ਚ ਉਹ ਵੀ ਆ ਗਏ, ਜਿਨ੍ਹਾਂ ਨੂੰ ਸਿਰਫ਼ ਆਪਣਾ ਹਿੱਤ ਨਜ਼ਰ ਆ ਰਿਹਾ ਸੀ।

ਕੀ ਮਾਮਲਾ ਸਿਰਫ਼ ਨੀਟ ਦਾ ਹੈ? ਕੀ ਬਾਕੀ ਸ਼ੈਲੀਆਂ ’ਚ ਪੜ੍ਹਨ ਵਾਲਿਆਂ ਲਈ ਸਭ ਕੁਝ ਸੁਰੱਖਿਅਤ ਹੈ? ਨਹੀਂ। ਰੁਜ਼ਗਾਰ ਨੂੰ ਲੈ ਕੇ ਹਾਲਾਤ ਜਿੰਨੇ ਖ਼ਰਾਬ ਹਨ, ਪਹਿਲਾਂ ਵੀ ਮਾੜੇ ਸਨ। ਨੌਕਰੀ ਕਰਨੀ ਹੈ, ਦੀ ਰਜਿਸਟ੍ਰੇਸ਼ਨ ਲਈ ਪਹਿਲਾਂ ਇੰਪਲਾਇਮੈਂਟ ਐਕਸਚੇਂਜ ਹੋਇਆ ਕਰਦਾ ਸੀ। ਬਾਬੂ ਅਤੇ ਸਟੈਨੋਗ੍ਰਾਫਰ ਬਣਨ ਲਈ ਰਜਿਸਟ੍ਰੇਸ਼ਨ ਤੱਕ ਕਰਵਾਉਣ ਲਈ ਲੰਬੀਆਂ ਲਾਈਨਾਂ ਲੱਗਿਆ ਕਰਦੀਆਂ ਸਨ। ਉਸ ਦੀ ਵਰਤੋਂ ਸਿਰਫ਼ ਸਰਕਾਰੀ ਅੰਕੜਿਆਂ ਲਈ ਹੀ ਜ਼ਿਆਦਾ ਹੋਇਆ ਕਰਦੀ ਸੀ ਕਿ ਲੋਕ ਕਿੰਨੇ ਅਤੇ ਕਿਵੇਂ ਬੇਰੁਜ਼ਗਾਰ ਹਨ। ਅੱਜ ਵੀ ਖ਼ਾਸ ਬਦਲਾਅ ਨਹੀਂ ਹੋਇਆ। ਰੋਟੀ ਦੀ ਸਮੱਸਿਆ ਓਨੀ ਵੱਡੀ ਹੁਣ ਨਹੀਂ ਹੈ। ਕੱਚੇ-ਪੱਕੇ ਮਕਾਨ ਵੀ ਹੋ ਗਏ ਹਨ ਲੋਕਾਂ ਕੋਲ। ਬਸ ਹੁਣ ਡਰ ਬਹੁਤ ਹੈ। ਕਦੇ ਇਹ ਡਰ ਕੰਪਿਊਟਰ ਦੇ ਰੂਪ ’ਚ ਸਾਹਮਣੇ ਆਉਂਦਾ ਹੈ ਤਾਂ ਕਦੇ ਏ. ਆਈ. ਦੀ ਸ਼ਕਲ ’ਚ। ਕੀ ਕਰੀਏ ਅਤੇ ਕੀ ਸੁਰੱਖਿਅਤ ਹੋ ਕੇ ਕਰੀਏ, ਇਹ ਸਪੱਸ਼ਟ ਨਹੀਂ ਹੈ।

ਖ਼ਪਤਕਾਰਵਾਦ ਨੇ ਹਰ ਇਕ ਨੂੰ ਥੋੜ੍ਹੀ ਹੋਰ ਸਫ਼ੈਦ ਕਮੀਜ਼ ਵੱਲ ਆਕਰਸ਼ਿਤ ਕੀਤਾ ਹੈ ਅਤੇ ਇਸ ਆਕਰਸ਼ਣ ’ਚ ਸਭ ਫਸੇ ਹਨ। ਨੇਤਾ ਤੋਂ ਲੈ ਕੇ ਅਫ਼ਸਰ ਤੱਕ। ਕਦੇ-ਕਦੇ ਤਾਂ ਇਹ ਲੱਗਦਾ ਹੈ ਕਿ ਜੋ ਜਿੰਨਾ ਨੋਚ ਸਕਣ ’ਚ ਸਮਰੱਥ ਹੈ, ਨੋਚ ਰਿਹਾ ਹੈ। ਪਹਿਲਾਂ ਨਿਆਂਪਾਲਿਕਾ ’ਚ ਇੰਨੀਆਂ ਉਦਾਹਰਣਾਂ ਨਹੀਂ ਮਿਲਦੀਆਂ ਸਨ। ਅੱਜ ਉੱਪਰ ਤੱਕ ਸਭ ਖੇਡ ਖੁੱਲ੍ਹੀ ਹੈ। ਨੀਟ ’ਚ ਪ੍ਰਾਈਵੇਟ ਕਾਲਜਾਂ ’ਚ ਦਾਖ਼ਲਾ ਦਿਵਾਉਣ ਦੇ ਇੱਛੁਕ ਮਾਤਾ-ਪਿਤਾ ਦੀ ਬੇਚਾਰਗੀ ਤਾਂ ਹੈ ਹੀ, ਨਾਲ ਹੀ ਉਨ੍ਹਾਂ ਦੀ ਆਮਦਨ ’ਤੇ ਨਜ਼ਰ ਮਾਰੋ ਤਾਂ ਸਭ ਕੁਝ ਸਾਫ਼ ਹੋ ਜਾਂਦਾ ਹੈ। ਇਕ ਪਾਸੇ ਤਾਂ ਘਟਦੇ ਰੁਜ਼ਗਾਰ ਦੀ ਮਾਰਾਮਾਰੀ ਹੈ ਤਾਂ ਦੂਜੇ ਪਾਸੇ ਸਰਕਾਰੀ ਚਪੜਾਸੀ ਦੀ ਨੌਕਰੀ ਲਈ 20-20 ਲੱਖ ਰੁਪਏ ਦੇਣ ਵਾਲਿਆਂ ਦੀ ਕੋਈ ਕਮੀ ਨਹੀਂ।

ਦਰਅਸਲ ਜਿੱਥੇ ਦੇਖੋ ਉੱਥੇ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਪੂਰੇ ਸਿਸਟਮ ਨੂੰ ਘੁਣ ਵਾਂਗ ਖੋਖਲਾ ਕਰ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਸਭ ਤੋਂ ਮਹਿੰਗੇ ਲਖਨਊ-ਕਾਨਪੁਰ ਐਕਸਪ੍ਰੈੱਸ-ਵੇਅ ਦੇ ਉਦਘਾਟਨ ਦੇ ਕੁਝ ਦਿਨਾਂ ’ਚ ਉਸ ’ਚ 80 ਥਾਵਾਂ ’ਤੇ ਟੁੱਟ-ਭੱਜ ਅਤੇ ਟੋਇਆਂ ਕਾਰਨ ਫਜ਼ੀਹਤ ਹੀ ਨਹੀਂ ਹੋਈ, ਸਗੋਂ ਸਰਕਾਰੀ ਪੈਸਿਆਂ ਦੀ ਬਰਬਾਦੀ ਵੀ ਹੋਈ। ਕੇਂਦਰੀ ਸੜਕ ਆਵਾਜਾਈ ਮੰਤਰਾਲੇ ਦੇ ਸੰਸਦ ’ਚ ਦਿੱਤੇ ਜਵਾਬ ਅਨੁਸਾਰ 2014 ਤੋਂ ਹੁਣ ਤੱਕ ਦੇਸ਼ ’ਚ 55 ਰਾਸ਼ਟਰੀ ਰਾਜਮਾਰਗ ਪ੍ਰਾਜੈਕਟਾਂ ’ਚ ਸੜਕ, ਪੁਲ, ਫਲਾਈਓਵਰ ਜਾਂ ਸੁਰੰਗਾਂ ਦੇ ਡਿੱਗਣ/ਗੰਭੀਰ ਨੁਕਸਾਨ/ਧੱਸਣ ਦੇ ਮਾਮਲੇ ਸਾਹਮਣੇ ਆਏ ਹਨ।

ਰਾਜਸਥਾਨ ’ਚ ਆਰ. ਈ. ਈ. ਟੀ. ਭਰਤੀ, ਸੀਨੀਅਰ ਅਧਿਆਪਕ ਭਰਤੀ ਅਤੇ ਕਾਂਸਟੇਬਲ ਭਰਤੀ ਪ੍ਰੀਖਿਆਵਾਂ ਸਮੇਤ ਪਿਛਲੇ 10 ਸਾਲਾਂ ’ਚ ਕਈ ਵੱਡੀਆਂ ਪ੍ਰੀਖਿਆਵਾਂ ਦੇ ਪੇਪਰ ਲੀਕ ਹੋਏ। ਉੱਤਰ ਪ੍ਰਦੇਸ਼ ’ਚ ਯੂ. ਪੀ. ਪੁਲਸ ਕਾਂਸਟੇਬਲ ਭਰਤੀ (2024) ਪ੍ਰੀਖਿਆ, ਆਰ. ਓ./ਏ. ਆਰ. ਓ. ਪ੍ਰੀਖਿਆ ਅਤੇ ਯੂ. ਪੀ. ਟੀ. ਈ. ਟੀ. ਵਰਗੀਆਂ ਵੱਡੀਆਂ ਪ੍ਰੀਖਿਆਵਾਂ ਪੇਪਰ ਲੀਕ ਕਾਰਨ ਰੱਦ ਕਰਨੀਆਂ ਪਈਆਂ। ਗੁਜਰਾਤ, ਮੱਧ ਪ੍ਰਦੇਸ਼, ਉੱਤਰਾਖੰਡ, ਬਿਹਾਰ, ਝਾਰਖੰਡ ਅਤੇ ਜੰਮੂ-ਕਸ਼ਮੀਰ ’ਚ ਵੀ ਰਾਜ ਸੇਵਾ ਕਮਿਸ਼ਨ ਅਤੇ ਅਧਿਆਪਕ ਭਰਤੀ ਪ੍ਰੀਖਿਆਵਾਂ ’ਚ ਪੇਪਰ ਲੀਕ ਦੇ ਦਰਜਨਾਂ ਮਾਮਲੇ ਦਰਜ ਕੀਤੇ ਗਏ।

ਦੇਸ਼ ’ਚ ਪੇਪਰ ਲੀਕ ਦੀ ਵਜ੍ਹਾ ਭ੍ਰਿਸ਼ਟਾਚਾਰ ਹੈ ਅਤੇ ਇਹ ਕਰੀਬ 2 ਦਹਾਕਿਆਂ ’ਚ ਸੰਗਠਿਤ ਅਪਰਾਧ ਦਾ ਰੂਪ ਲੈ ਚੁੱਕਾ ਹੈ। ਭਾਰਤੀ ਡਾਟਾ ਵਿਸ਼ਲੇਸ਼ਕ ਸੁਜੈ ਨਾਡਕਰਨੀ ਨੇ 2004-2026 ਦੇ ਵਿਚਾਲੇ ਹੋਏ ਪੇਪਰ ਲੀਕ ਦਾ ਡਾਟਾ ਤਿਆਰ ਕੀਤਾ ਹੈ, ਜਿਸ ਮੁਤਾਬਕ, 2004 ਤੋਂ 2026 ਦੇ ਵਿਚਾਲੇ ਪੇਪਰ ਲੀਕ ਦੇ ਕੁੱਲ ਲਗਭਗ 113 ਮਾਮਲੇ ਆਏ ਹਨ।

ਇਨ੍ਹਾਂ ’ਚੋਂ ਵੀ 52 ਘਟਨਾਵਾਂ 2021 ਤੋਂ 2026 ਦੇ ਵਿਚਾਲੇ ਹੋਈਆਂ। ਕਰੀਬ 78 ਫ਼ੀਸਦੀ ਲੀਕ ਰਾਜ-ਪੱਧਰੀ ਭਰਤੀ ਪ੍ਰੀਖਿਆਵਾਂ ’ਚ ਹੋਏ। ਲੀਕ ਦੇ ਮੁੱਖ ਕੇਂਦਰ ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਗੁਜਰਾਤ ਅਤੇ ਉੱਤਰਾਖੰਡ ਰਹੇ। ਅਜਿਹੇ ’ਚ ਨੌਜਵਾਨ ਜਾਣ ਤਾਂ ਕਿੱਥੇ ਜਾਣ। ਨੀਟ ’ਚ ਵੀ ਪ੍ਰੀਖਿਆ ਸੈੱਟ ਕਰਵਾਉਣ ਵਾਲੇ ਹੀ ਮੁੱਖ ਦੋਸ਼ੀ ਦਿਸ ਰਹੇ ਹਨ।

ਲਗਾਤਾਰ ਹੋ ਰਹੇ ਇਨ੍ਹਾਂ ਪੇਪਰ ਲੀਕਸ ਨੂੰ ਰੋਕਣ ਲਈ ਹੀ ਦੇਸ਼ ਦੀ ਸੰਸਦ ਨੇ ਸਾਲ 2024 ’ਚ ਕਾਨੂੰਨ ਬਣਾਇਆ, ਜਿਸ ਨੂੰ 2026 ’ਚ ਹੋਰ ਸੋਧ ਕੇ ‘ਲੋਕ ਪ੍ਰੀਖਿਆ ਸੋਧ ਐਕਟ, 2026’ ਤਹਿਤ ਹੋਰ ਸਖ਼ਤ ਬਣਾਇਆ ਗਿਆ ਪਰ ਇਨ੍ਹਾਂ ਸਾਰਿਆਂ ਤੋਂ ਬਾਅਦ ਹੁਣ ਵੀ ਗਾਰੰਟੀ ਤਾਂ ਕਿਸੇ ਗੱਲ ਦੀ ਨਹੀਂ ਹੈ। ਸਵਾਲ ਵਿਵਸਥਾ ਦੀ ਸੜ੍ਹਾਂਦ ਦਾ ਹੈ ਅਤੇ ਉਸ ਦੇ ਸੁਧਾਰ ਦਾ ਹੈ। ਜੇਕਰ ਇਸ ਨੂੰ ਨਾ ਸੁਧਾਰਿਆ ਗਿਆ ਤਾਂ ਇਨ੍ਹਾਂ ਅੰਦੋਲਨਾਂ ਦਾ ਉਭਾਰ ਰੋਕਣਾ ਮੁਸ਼ਕਲ ਹੋਵੇਗਾ, ਦੇਸ਼ ਦੀ ਵਿਵਸਥਾ ਸੰਭਾਲਣ ’ਤੇ ਵੀ ਆਂਚ ਆਉਣ ਤੋਂ ਰੋਕਣਾ ਮੁਸ਼ਕਲ ਹੋਵੇਗਾ ਅਤੇ ਇਨ੍ਹਾਂ ਸਾਰਿਆਂ ਦੇ ਕੇਂਦਰ ’ਚ ਭ੍ਰਿਸ਼ਟਾਚਾਰ ਹੈ। ਇੱਥੇ ਵਾਰ ਕਰੋ, ਬਾਕੀ ਚੀਜ਼ਾਂ ਆਪਣੇ ਆਪ ਸੁਧਰ ਜਾਣਗੀਆਂ।

—ਅੱਕੂ ਸ਼੍ਰੀਵਾਸਤਵ

  • GenZ
  • Protests
  • System

ਆਤਮਨਿਰਭਰ ਮੈਡੀਕਲ ਤਕਨੀਕ : ਸਸਤੀਆਂ ਸਿਹਤ ਸੇਵਾਵਾਂ ਅਤੇ ਵਿਕਸਤ ਭਾਰਤ ਦੀ ਮਜ਼ਬੂਤ ਨੀਂਹ

NEXT STORY

Stories You May Like

  • today is the gen z god tomorrow who
    ਅੱਜ ‘ਜੈੱਨ-ਜ਼ੀ’ ਭਗਵਾਨ, ਕੱਲ ਕੌਣ?
  • fight the old monopoly  not exam leaks
    ਪ੍ਰੀਖਿਆ ਲੀਕ ਨਾਲ ਨਹੀਂ, ਪੁਰਾਣੀ ‘ਏਕਾਧਿਕਾਰ ਵਿਵਸਥਾ’ ਨਾਲ ਲੜੋ
  • us sanctions on russia increase threat to oil supply
    ਰੂਸ ’ਤੇ ਅਮਰੀਕੀ ਪਾਬੰਦੀਆਂ ਨਾਲ ਤੇਲ ਸਪਲਾਈ ’ਤੇ ਵਧਿਆ ਖਤਰਾ
  • woman beaten up over dispute over placing bricks in street
    ਗਲੀ 'ਚ ਇੱਟਾਂ ਰੱਖਣ ਦੇ ਵਿਵਾਦ ਨੂੰ ਲੈ ਕੇ ਔਰਤ ਨਾਲ ਕੀਤੀ ਕੁੱਟਮਾਰ
  • know who is rumesh pathirage
    ਜਾਣੋ ਕੌਣ ਹੈ ਰੁਮੇਸ਼ ਪਥਿਰਾਗੇ ? ਜਿਸ ਨੇ ਨੀਰਜ਼ ਚੋਪੜਾ ਨੂੰ ਹਰਾ ਜਿੱਤਿਆ ਗੋਲਡ ਮੈਡਲ
  • biker and content creator
    ਬਾਈਕਰ ਤੇ ਕੰਟੈਂਟ ਕ੍ਰਿਏਟਰ ਦੀ ਸੜਕ ਹਾਦਸੇ 'ਚ ਮੌਤ, ਜਿਸ ਬਾਈਕ ਨਾਲ ਕਮਾਇਆ ਨਾਮ ਉਹੀ ਬਣੀ ਮੌਤ ਦੀ ਵਜ੍ਹਾ
  • don  t fear rejection  learn from it  kranti prakash jha
    ਰਿਜੈਕਸ਼ਨ ਤੋਂ ਡਰਨਾ ਨਹੀਂ, ਸਗੋਂ ਉਸ ਤੋਂ ਸਿੱਖਣਾ ਚਾਹੀਦਾ ਹੈ: ਕ੍ਰਾਂਤੀ ਪ੍ਰਕਾਸ਼ ਝਾਅ
  • minor girl  rape
    14 ਸਾਲਾ ਨਾਬਾਲਗ ਨਾਲ ਕਈ ਵਾਰ ਜਬਰ-ਜ਼ਨਾਹ, ਇੰਝ ਸਾਹਮਣੇ ਆਇਆ ਮਾਮਲਾ
  • girl deadbody is found at royal hotel
    ਲੁਧਿਆਣੇ ਦੀ ਕੁੜੀ ਨੂੰ ਜਲੰਧਰ ਦੇ ਮਸ਼ਹੂਰ ਹੋਟਲ 'ਚ ਇਸ ਹਾਲ 'ਚ ਵੇਖ ਪੁਲਸ ਦੇ ਉੱਡੇ...
  • major terror attack plot foiled in punjab accused arrested with hand grenade
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਹੈਂਡ ਗ੍ਰਨੇਡ ਸਮੇਤ ਇਕ...
  • shots fired in jalandhar
    ਜਲੰਧਰ 'ਚ ਸ਼ਰੇਆਮ ਚੱਲੀਆਂ ਗੋਲ਼ੀਆਂ! ਡਿਲਿਵਰੀ ਬੁਆਏ ਦਾ ਹੋਇਆ ਗਿਆ ਵਿਵਾਦ
  • car falls 25 feet after breaking highway railing in goraya
    ਗੋਰਾਇਆ ਵਿਖੇ ਹਾਈਵੇਅ ਦੀ ਰੇਲਿੰਗ ਤੋੜਦੀ ਹੋਈ 25 ਫੁੱਟ ਤੋਂ ਹੇਠਾਂ ਡਿੱਗੀ ਕਾਰ
  • i20 car crashes into showroom  causing extensive damage in jalandhar
    ਜਲੰਧਰ ਵਿਖੇ ਸ਼ੋਅਰੂਮ 'ਚ ਜਾ ਵੜੀ ਆਈ-20 ਕਾਰ, ਹੋਇਆ ਵੱਡਾ ਨੁਕਸਾਨ
  • major incident in jalandhar bullets fired at house car windows smashed
    ਜਲੰਧਰ 'ਚ ਵੱਡੀ ਵਾਰਦਾਤ! ਘਰ 'ਤੇ ਚੱਲੀਆਂ ਗੋਲ਼ੀਆਂ, ਭੰਨੇ ਗੱਡੀ ਦੇ ਸ਼ੀਸ਼ੇ
  • discussions of alliances in punjab politics ahead of 2027 assembly elections
    2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਗਠਜੋੜ ਦੀਆਂ...
  • yellow alert in 3 districts of punjab
    ਪੰਜਾਬ ਦੇ 3 ਜ਼ਿਲ੍ਹਿਆਂ 'ਚ 'ਯੈਲੋ ਅਲਰਟ', ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ
Trending
Ek Nazar
iran us talks

ਵਾਰਤਾ 'ਚ ਈਰਾਨ ਇਸ ਪਾਬੰਦੀ ਨੂੰ ਹਟਾਉਣ ਲਈ ਦੇ ਰਿਹੈ ਤਰਜੀਹ

the marriage of a famous punjabi singer is about to break up

ਟੁੱਟਣ ਵਾਲਾ ਹੈ ਮਸ਼ਹੂਰ ਪੰਜਾਬੀ ਗਾਇਕ ਦਾ ਵਿਆਹ ! ਸੋਸ਼ਲ ਮੀਡੀਆ ਹਲਚਲ ਨੇ ਖੜ੍ਹੇ...

drone attack on russia

ਯੂਕਰੇਨੀ ਡਰੋਨ ਹਮਲੇ 'ਚ 12 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

wildfire rages

ਕੈਨੇਡੀਅਨ ਸੂਬੇ 'ਚ ਲੱਗ ਗਈ 'ਐਮਰਜੈਂਸੀ', ਪ੍ਰਧਾਨ ਮੰਤਰੀ ਨੇ ਲੋਕਾਂ ਲਈ...

govinda breaks silence on wife sunita ahuja s extra marital affair allegations

'ਇੰਨੇ ਪਿਆਰ ਨਾਲ ਗਾਲ੍ਹਾਂ ਕੱਢਦੀ ਹੈ...'; ਪਤਨੀ ਵੱਲੋਂ ਲਗਾਏ ਗਏ ਅਫੇਅਰ ਦੇ...

ishaq dar statement

ਪਾਕਿ, ਸਾਊਦੀ ਅਰਬ ਤੇ ਤੁਰਕੀ ਵਿਚਾਲੇ ਹੋਇਆ ਰੱਖਿਆ ਸਮਝੌਤਾ ਕਿਸੇ ਹੋਰ ਦੇਸ਼ ਦੇ...

boat capsizes

ਨਿਊਯਾਰਕ ਹਾਰਬਰ 'ਚ ਪਲਟੀ ਕਿਸ਼ਤੀ, ਔਰਤ ਅਤੇ ਉਸ ਦੇ ਜਵਾਕ ਦੀ ਮੌਤ

jewish legacy

ਪਾਕਿਸਤਾਨ 'ਚ ਅਲੋਪ ਹੋਈ ਯਹੂਦੀਆਂ ਦੀ ਪਛਾਣ

maturity in children at the age of 10 12 has increased anxiety

10-12 ਸਾਲ ’ਚ ਹੀ ਬੱਚਿਆਂ ’ਚ ਮਚਿਓਰਿਟੀ ਨੇ ਵਧਾਈ ਚਿੰਤਾ, ਪੜ੍ਹੋ ਕੀ ਹੈ ਇਸ ਦੇ...

ar rahman  s son meets with an accident

ਦਿੱਗਜ ਗਾਇਕ ਤੇ ਮਿਊਜ਼ਿਕ ਕੰਪੋਜ਼ਰ ਦੇ ਪੁੱਤਰ ਨਾਲ ਵਾਪਰਿਆ ਵੱਡਾ ਹਾਦਸਾ ! ਹਸਪਤਾਲ...

veteran actor turned politician passes away

ਅਦਾਕਾਰ ਤੋਂ ਸਿਆਸਤਦਾਨ ਬਣੇ ਦਿੱਗਜ ਐਕਟਰ ਦਾ ਦਿਹਾਂਤ, ਅਮਰੀਕਾ 'ਚ ਲਏ ਆਖ਼ਰੀ ਸਾਹ

electricity will be off tomorrow

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

gurdaspur youth returning home from lebanon

ਲੇਬਨਾਨ ਤੋਂ ਪਰਤ ਰਿਹਾ ਗੁਰਦਾਸਪੁਰ ਦਾ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! ਪਰਿਵਾਰ...

mother  phone  daughter

ਮਾਂ ਨੇ ਧੀ ਨੂੰ ਫ਼ੋਨ ਚਲਾਉਣ ਤੋਂ ਰੋਕਿਆ ਤਾਂ ਘਰ 'ਚ ਵਿਛ ਗਏ ਸੱਥਰ ! ਹੋਸ਼ ਉਡਾ...

heavy rain 6 days punjab weather

9, 10, 11, 12, 13, 14, 15 ਅਗਸਤ ਨੂੰ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਕਰ...

heavy rains expected on sunday

ਐਤਵਾਰ ਨੂੰ ਪਵੇਗਾ ਭਾਰੀ ਮੀਂਹ ! ਇਨ੍ਹਾਂ ਸੂਬਿਆਂ 'ਚ ਜਾਰੀ ਹੋ ਗਈ ਚਿਤਾਵਨੀ

a mountain of sorrow fell on the legendary player

ਦਿੱਗਜ ਖਿਡਾਰੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ ! ਲੰਬੀ ਬੀਮਾਰੀ ਤੋਂ ਬਾਅਦ ਪਿਤਾ...

iminish us role in west asia

ਪਾਕਿ-ਸਾਊਦੀ-ਤੁਰਕੀ ਸਮਝੌਤੇ ਨਾਲ ਪੱਛਮੀ ਏਸ਼ੀਆ 'ਚ US ਦੀ ਭੂਮਿਕਾ ਘਟਣ ਦੀ ਸੰਭਾਵਨਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • self dependent india in medical
      ਆਤਮਨਿਰਭਰ ਮੈਡੀਕਲ ਤਕਨੀਕ : ਸਸਤੀਆਂ ਸਿਹਤ ਸੇਵਾਵਾਂ ਅਤੇ ਵਿਕਸਤ ਭਾਰਤ ਦੀ ਮਜ਼ਬੂਤ...
    • increasing cases of fraud in the name of providing jobs
      ‘ਨੌਕਰੀ ਦਿਵਾਉਣ ਦੇ ਨਾਂ ’ਤੇ’ ਠੱਗੀ ਦੇ ਵਧ ਰਹੇ ਮਾਮਲੇ!
    • why did the scope of domestic violence laws extend to women in relationships
      ‘‘ਘਰੇਲੂ ਜ਼ੁਲਮ ਕਾਨੂੰਨ ਦਾ ਘੇਰਾ ‘ਰਿਲੇਸ਼ਨਸ਼ਿਪ’ ’ਚ ਰਹਿਣ ਵਾਲੀਆਂ ਔਰਤਾਂ ਤੱਕ...
    • will cockroaches create a party or an atmosphere
      ‘ਕਾਕਰੋਚ’ ਪਾਰਟੀ ਬਣਾਉਣਗੇ ਜਾਂ ਮਾਹੌਲ
    • delimitation bill
      ਡੀ. ਐੱਮ. ਕੇ. ਹੱਦਬੰਦੀ ਬਿੱਲ ਦਾ ਵਿਰੋਧ ਜਾਰੀ ਰੱਖੇਗੀ
    • raise voice against wrong
      ਕਿਤੇ ਵੀ ਗਲਤ ਨਜ਼ਰ ਆਏ ਤਾਂ ਸਿਸਟਮ ਵਿਰੁੱਧ ਆਵਾਜ਼ ਉਠਾਓ
    • tippers and tractors   running at high speed
      ‘ਸੜਕਾਂ ’ਤੇ ਤੇਜ਼ ਰਫ਼ਤਾਰ ਨਾਲ ਦੌੜਦੇ’ ਟਿੱਪਰ ਅਤੇ ਟ੍ਰੈਕਟਰ ਲੈ ਰਹੇ ਲੋਕਾਂ ਦੀਆਂ...
    • fight the old monopoly  not exam leaks
      ਪ੍ਰੀਖਿਆ ਲੀਕ ਨਾਲ ਨਹੀਂ, ਪੁਰਾਣੀ ‘ਏਕਾਧਿਕਾਰ ਵਿਵਸਥਾ’ ਨਾਲ ਲੜੋ
    • arbitrariness of car dealers there are laws but where is the relief
      ਕਾਰ ਡੀਲਰਾਂ ਦੀ ਮਨਮਾਨੀ : ਕਾਨੂੰਨ ਹਨ, ਪਰ ਰਾਹਤ ਕਿੱਥੇ?
    • wake up the country is in danger
      ਜਾਗੋ ਵਤਨ ਖ਼ਤਰੇ ’ਚ ਹੈ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +