Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 28, 2026

    5:47:05 PM

  • a special on punjab  s weather

    ਪੰਜਾਬ ਦੇ ਮੌਸਮ ਦੀ ਖਾਸ ਅਪੇਡਟ, ਜਾਣੋ ਕਿਸ ਤਰ੍ਹਾਂ...

  • gold  silver  prices  latest rates

    ਮੂਧੇ-ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ !...

  • kewal singh dhillon bjp press confrence

    ਪੰਜਾਬ 'ਚ ਵਿੱਕ ਰਿਹੈ ਟੌਫ਼ੀਆਂ ਵਾਂਗ ਘਰ-ਘਰ ਨਸ਼ਾ,...

  • shiv sena leader s brother dies under suspicious circumstances

    ਸ਼ਿਵ ਸੈਨਾ ਆਗੂ ਦੇ ਭਰਾ ਦੀ ਸ਼ੱਕੀ ਹਾਲਤ 'ਚ ਮੌਤ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਐੱਸ. ਆਈ. ਆਰ. ਦੀ ਸਫ਼ਾਈ ’ਚ ਫਸਦੇ ਵੋਟਰ!

BLOG News Punjabi(ਬਲਾਗ)

ਐੱਸ. ਆਈ. ਆਰ. ਦੀ ਸਫ਼ਾਈ ’ਚ ਫਸਦੇ ਵੋਟਰ!

  • Edited By Anmol Tagra,
  • Updated: 25 Sep, 2026 08:25 PM
Blog
voters get caught in the sir s explanation
  • Share
    • Facebook
    • Tumblr
    • Linkedin
    • Twitter
  • Comment

ਚੋਣ ਲੋਕਤੰਤਰ ਦੀ ਰੀੜ੍ਹ ਦੀ ਹੱਡੀ ਵੋਟਰ ਸੂਚੀ ਹੈ। ਜਦੋਂ ਉਹ ਸ਼ੁੱਧ ਹੁੰਦੀ ਹੈ, ਉਦੋਂ ਲੋਕਤੰਤਰ ਵੀ ਮਜ਼ਬੂਤ ਹੁੰਦਾ ਹੈ ਪਰ ਜਦੋਂ ਸ਼ੁੱਧੀਕਰਨ ਦਾ ਅਰਥ ਹੀ ਲੱਖਾਂ-ਕਰੋੜਾਂ ਅਸਲ ਵੋਟਰਾਂ ਨੂੰ ਸੂਚੀ ਤੋਂ ਬਾਹਰ ਕਰਨਾ ਬਣ ਜਾਵੇ, ਉਦੋਂ ਚੋਣ ਕਮਿਸ਼ਨ ਵਰਗੀ ਸੰਸਥਾ ਦੀ ਭਰੋਸੇਯੋਗਤਾ ਵੀ ਸੰਕਟ ’ਚ ਪੈ ਜਾਂਦੀ ਹੈ। ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੇ ਗਏ ਵਿਸ਼ੇਸ਼ ਗਹਿਨ ਪੁਨਰ ਿਨਰੀਖਣ (ਐੱਸ. ਆਈ. ਆਰ.) ਦਾ ਇਹੋ ਵਿਰੋਧਾਭਾਸ ਅੱਜ ਦੇਸ਼ ਦੇ ਕਈ ਰਾਜਾਂ ’ਚ ਸਾਫ਼ ਦਿਸ ਰਿਹਾ ਹੈ।

ਦੇਖਿਆ ਜਾਵੇ ਤਾਂ ਕਮਿਸ਼ਨ ਦਾ ਅਧਿਕਾਰਤ ਟੀਚਾ ਸਹੀ ਹੈ—ਕੋਈ ਯੋਗ ਵੋਟਰ ਛੁੱਟੇ ਨਾ, ਕੋਈ ਅਯੋਗ ਸ਼ਾਮਲ ਨਾ ਹੋਵੇ। ਸੁਪਰੀਮ ਕੋਰਟ ਨੇ ਵੀ ਐੱਸ. ਆਈ. ਆਰ. ਦੀ ਜਾਇਜ਼ਤਾ ਨੂੰ ਬਰਕਰਾਰ ਰੱਖਿਆ ਪਰ ਸਵਾਲ ਪ੍ਰਕਿਰਿਆ ਦੇ ਸਿਧਾਂਤ ਦਾ ਨਹੀਂ, ਉਸ ਦੇ ਅਮਲ ਦਾ ਹੈ। ਘਰ-ਘਰ ਗਿਣਤੀ ਕਰਨ, 2003 ਦੀ ਪੁਰਾਣੀ ਸੂਚੀ ਨਾਲ ਮੈਪਿੰਗ, ‘ਤਾਰਕਿਕ ਅੰਤਰ’ ਵਰਗੇ ਅਸਪੱਸ਼ਟ ਸ਼੍ਰੇਣੀਬੱਧ ਆਧਾਰ ਅਤੇ ਨੋਟਿਸਾਂ ਦੇ ਹੜ੍ਹ ਨੇ ਆਮ ਵੋਟਰ ਨੂੰ ਅਪਰਾਧੀ ਵਰਗਾ ਮਹਿਸੂਸ ਕਰਵਾਇਆ ਹੈ।

ਇਸ ਪ੍ਰਕਿਰਿਆ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਬਿਹਾਰ ’ਚ ਵੋਟਰ ਸੂਚੀ ਲੱਗਭਗ 7.89 ਕਰੋੜ ਤੋਂ ਘਟ ਕੇ ਅੰਤਿਮ ਰੂਪ ’ਚ ਕਰੀਬ 7.42 ਕਰੋੜ ਰਹਿ ਗਈ। ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਤਾਮਿਲਨਾਡੂ, ਗੁਜਰਾਤ ਸਮੇਤ 12 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਾਂਝੀ ਸੂਚੀ ’ਚ ਵੀ ਕਰੋੜਾਂ ਨਾਂ ਕੱਟੇ ਗਏ। ਉੱਤਰ ਪ੍ਰਦੇਸ਼ ’ਚ ਸਭ ਤੋਂ ਵੱਡੀ ਗਿਣਤੀ ’ਚ ਕਟੌਤੀ ਦੱਸੀ ਗਈ, ਪੱਛਮੀ ਬੰਗਾਲ ’ਚ ਵੀ 10 ਫੀਸਦੀ ਤੋਂ ਵੱਧ ਗਿਰਾਵਟ ਦਰਜ ਹੋਈ। ਉੱਥੇ ਹੀ ਮਹਾਰਾਸ਼ਟਰ ’ਚ ਦੋ ਕਰੋੜ ਤੋਂ ਵੱਧ ਨਾਂ ਬਾਹਰ ਦਿਸੇ, ਕਰਨਾਟਕ ’ਚ ਇਕ ਕਰੋੜ ਤੋਂ ਉੱਪਰ, ਦਿੱਲੀ ’ਚ ਕਰੀਬ 47.56 ਲੱਖ। ਅਜਿਹੇ ’ਚ ਵਿਰੋਧੀ ਧਿਰ ਦਾ ਦਾਅਵਾ ਹੈ ਕਿ ਪੂਰੇ ਦੇਸ਼ ’ਚ ਖਰੜਾ ਪੱਧਰ ’ਤੇ ਲੱਗਭਗ 13 ਕਰੋੜ ਤੋਂ ਵੱਧ ਨਾਂ ਹਟਾਏ ਜਾ ਚੁੱਕੇ ਹਨ। ਇਹ ਅੰਕੜੇ ਅੰਤਿਮ ਪੱਕੀ ਕਟੌਤੀ ਨਹੀਂ ਹਨ ਪਰ ਪੈਮਾਨਾ ਇੰਨਾ ਵੱਡਾ ਹੈ ਕਿ ‘ਸ਼ੁੱਧੀਕਰਨ’ ਸ਼ਬਦ ਹੀ ਸ਼ੱਕ ਪੈਦਾ ਕਰਦਾ ਹੈ।

ਦਿੱਲੀ ਦੀ ਉਦਾਹਰਣ ਸਭ ਤੋਂ ਤਾਜ਼ਾ ਅਤੇ ਸਭ ਤੋਂ ਚਿੰਤਾਜਨਕ ਹੈ। 2025 ਦੀਆਂ ਵਿਧਾਨ ਸਭਾ ਚੋਣਾਂ ’ਚ ਰਾਜਧਾਨੀ ਦੀ ਸੂਚੀ ਕਰੀਬ 1.56 ਕਰੋੜ ਸੀ। ਐੱਸ. ਆਈ. ਆਰ. ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਘਟ ਕੇ ਲੱਗਭਗ 1.45 ਕਰੋੜ ਰਹਿ ਗਈ। ਫਿਰ ਗਿਣਤੀ ਕਰਨ ਸਮੇਂ ਸਿਰਫ 67 ਫੀਸਦੀ ਫਾਰਮ ਜਮ੍ਹਾ ਹੋਏ ਅਤੇ ਵੋਟਰ ਸੂਚੀ 97.53 ਲੱਖ ’ਤੇ ਸਿਮਟ ਗਈ। ਭਾਵ ਇਕ ਤਿਹਾਈ ਤੋਂ ਵੱਧ ਨਾਂ ਸੂਚੀ ਤੋਂ ਗਾਇਬ। ਇਸ ਤੋਂ ਬਾਅਦ ਵੀ ਵੋਟਰ ਸੂਚੀ ’ਚ ਸ਼ਾਮਲ ਕਰੀਬ 33 ਲੱਖ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ। ਇਨ੍ਹਾਂ ’ਚ ਲੱਗਭਗ 13.79 ਲੱਖ ਇਸ ਲਈ ਕਿਉਂਕਿ ਉਨ੍ਹਾਂ ਦਾ ਨਾਂ 2003 ਦੀ ਗਹਿਨ ਪੁਨਰ ਿਨਰੀਖਣ ਸੂਚੀ ਨਾਲ ਮੈਪ ਨਹੀਂ ਹੋ ਸਕਿਆ ਅਤੇ 19.33 ਲੱਖ ‘ਤਾਰਕਿਕ ਅੰਤਰ’ ਦੇ ਨਾਂ ’ਤੇ। ਉੱਥੇ ਹੀ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੇ ਵਾਰ-ਵਾਰ ਕਿਹਾ ਹੈ ਕਿ ਨੋਟਿਸ ਦਾ ਮਤਲਬ ਕਟੌਤੀ ਨਹੀਂ ਹੈ, ਸੁਣਵਾਈ ਤੋਂ ਬਿਨਾਂ ਕੋਈ ਨਾਂ ਨਹੀਂ ਕੱਟੇਗਾ। ਫਿਰ ਵੀ ਲੱਖਾਂ ਪਰਿਵਾਰਾਂ ’ਚ ਹਫ਼ੜਾ-ਦਫ਼ੜੀ ਹੈ। ਕਈ ਵਿਧਾਨ ਸਭਾ ਹਲਕਿਆਂ ’ਚ ਵੋਟਰ ਸੂਚੀ ਉਨ੍ਹਾਂ ਵੋਟਰਾਂ ਨਾਲੋਂ ਵੀ ਛੋਟੀ ਹੈ, ਜਿਨ੍ਹਾਂ ਨੇ ਪਿਛਲੀਆਂ ਚੋਣਾਂ ’ਚ ਵੋਟ ਪਾਈ ਸੀ।

ਪੱਛਮੀ ਬੰਗਾਲ ਦਾ ਤਜਰਬਾ ਹੋਰ ਵੀ ਸਬਕ ਦਿੰਦਾ ਹੈ। ਉੱਥੇ ਲੱਖਾਂ ਨਾਂ ‘ਸ਼ੱਕੀ’ ਸ਼੍ਰੇਣੀ ’ਚ ਪਾਏ ਗਏ। ਅਪੀਲ ਟ੍ਰਿਬਿਊਨਲਾਂ ’ਚ ਨਿਪਟਾਏ ਗਏ ਮਾਮਲਿਆਂ ’ਚ ਬਹਾਲੀ ਦੀ ਦਰ ਬਹੁਤ ਉੱਚੀ ਰਹੀ। 9 ’ਚੋਂ ਲੱਗਭਗ 9 ਮਾਮਲਿਆਂ ’ਚ ਨਾਂ ਵਾਪਸ ਜੋੜੇ ਗਏ। ਜੇਕਰ ਸੁਣਵਾਈ ਤੋਂ ਬਾਅਦ ਇੰਨੇ ਵੱਡੇ ਹਿੱਸੇ ਨੂੰ ਯੋਗ ਮੰਨਿਆ ਜਾ ਰਿਹਾ ਹੈ, ਤਾਂ ਪਹਿਲੇ ਗੇੜ ’ਚ ਉਨ੍ਹਾਂ ਨੂੰ ਅਯੋਗ ਮੰਨਣ ਦੀ ਪ੍ਰਕਿਰਿਆ ’ਚ ਗੜਬੜੀ ਸਪੱਸ਼ਟ ਹੈ। ਬਿਹਾਰ ਅਤੇ ਬੰਗਾਲ ਤੋਂ ਦਿੱਲੀ ਆਏ ਪ੍ਰਵਾਸੀ ਵੋਟਰ ਇਕ ਹੋਰ ਜਾਲ ’ਚ ਫਸ ਗਏ ਹਨ : ਇਕ ਰਾਜ ਦੀ ਸੂਚੀ ਤੋਂ ਨਾਂ ਕੱਟੇ, ਦੂਜੇ ’ਚ ਮੈਪਿੰਗ ਨਹੀਂ ਹੋਈ, ਤੀਜੇ ’ਚ ‘ਪਹਿਲਾਂ ਤੋਂ ਨਾਮਜ਼ਦ’ ਦਾ ਠੱਪਾ ਲੱਗ ਗਿਆ। ਨਤੀਜਾ, ਨਾਗਰਿਕ ਤਿੰਨਾਂ ਥਾਵਾਂ ’ਤੇ ਵੀ ਵੋਟ ਦੇਣ ਦਾ ਹੱਕ ਗੁਆ ਬੈਠਾ।

ਇੱਥੇ ਦੇਸ਼ ਦੇ ਪ੍ਰਮੁੱਖ ਅਖ਼ਬਾਰ ‘ਇੰਡੀਅਨ ਐਕਸਪ੍ਰੈੱਸ’ ਦੀ ਤਾਜ਼ਾ ਪੜਤਾਲ ਮਹੱਤਵਪੂਰਨ ਹੋ ਜਾਂਦੀ ਹੈ। ਰਿਪੋਰਟ ਅਨੁਸਾਰ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਨੇ 10 ਮਹੀਨਿਆਂ ’ਚ ਘੱਟੋ-ਘੱਟ 14 ਵਾਰ ਇਸ ਪ੍ਰਕਿਰਿਆ ’ਚ ਲਿਖਤੀ ਇਤਰਾਜ਼ ਦਰਜ ਕਰਵਾਇਆ, ਜਿਸ ’ਚ ਨਵੀਂ ਰਜਿਸਟ੍ਰੇਸ਼ਨ ਪ੍ਰਕਿਰਿਆ, ਨਾਂ ਜੋੜਨ-ਕੱਟਣ, ਫਾਰਮ-6 ’ਚ ਬਦਲਾਅ, ਬੰਗਾਲ ’ਚ ਬਹਾਲੀ ਦੇ ਹੁਕਮਾਂ ਖ਼ਿਲਾਫ਼ ਅਪੀਲ ਵਰਗੇ ਮੁੱਦਿਆਂ ’ਤੇ ਧਿਆਨ ਦਿਵਾਇਆ ਗਿਆ। ਅਖ਼ਬਾਰ ਦਾ ਦਾਅਵਾ ਹੈ ਕਿ ਕੁਝ ਨੋਟਸ ’ਚ ਫੈਸਲਿਆਂ ਨੂੰ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਲਏ ਜਾਣ ਬਾਰੇ ਦੱਸਿਆ ਗਿਆ। ਇਸ ’ਤੇ ਕਮਿਸ਼ਨ ਦਾ ਜਵਾਬ ਹੈ ਕਿ ਮਤਭੇਦ ਆਮ ਿਵਚਾਰ-ਵਟਾਂਦਰੇ ਦਾ ਹਿੱਸਾ ਹਨ ਅਤੇ ਅੰਤਿਮ ਫੈਸਲੇ ਸਰਬਸੰਮਤੀ ਨਾਲ ਹੀ ਹੋਏ। ਸੰਸਥਾ ਦੇ ਅੰਦਰ ਅਸਹਿਮਤੀ ਲੋਕਤੰਤਰਿਕ ਸਿਹਤ ਦਾ ਸੰਕੇਤ ਵੀ ਹੋ ਸਕਦੀ ਹੈ, ਬਸ਼ਰਤੇ ਉਹ ਪਾਰਦਰਸ਼ੀ ਹੋਵੇ ਪਰ ਜਦੋਂ ਤਿੰਨ ’ਚੋਂ ਦੋ ਕਮਿਸ਼ਨਰ ਵਾਰ-ਵਾਰ ਪ੍ਰਕਿਰਿਆ ’ਤੇ ਸਵਾਲ ਉਠਾ ਰਹੇ ਹੋਣ ਅਤੇ ਬਾਹਰ ਕਰੋੜਾਂ ਨਾਗਰਿਕ ਨੋਟਿਸ ਅਤੇ ਕਟੌਤੀ ਨਾਲ ਜੂਝ ਰਹੇ ਹੋਣ, ਉਦੋਂ ‘ਸਰਬਸੰਮਤੀ’ ਦਾ ਦਾਅਵਾ ਕਾਫ਼ੀ ਨਹੀਂ ਦਿਸਦਾ।

ਸਮੱਸਿਆ ਦਸਤਾਵੇਜ਼ ਅਤੇ ਤਕਨਾਲੋਜੀ ਦੀ ਵੀ ਹੈ। ਪ੍ਰਵਾਸੀ ਮਜ਼ਦੂਰ, ਕਿਰਾਏਦਾਰ, ਬਜ਼ੁਰਗ, ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ, ਇਨ੍ਹਾਂ ਕੋਲ ਹਮੇਸ਼ਾ ਉਹ ਕਾਗਜ਼ ਨਹੀਂ ਹੁੰਦੇ ਜਿਨ੍ਹਾਂ ਦੀ ਸੂਚੀ ਕਮਿਸ਼ਨ ਮੰਗਦਾ ਹੈ। 2002 ਦੀ ਸੂਚੀ ਨਾਲ ਮੈਪਿੰਗ ਉਨ੍ਹਾਂ ਪੀੜ੍ਹੀਆਂ ਲਈ ਅਨਿਆਂ ਹੈ ਜਿਨ੍ਹਾਂ ਦਾ ਉਸ ਸਮੇਂ ਨਾਂ ਹੀ ਨਹੀਂ ਸੀ। ‘ਤਾਰਕਿਕ ਅੰਤਰ’ ਦੀ ਪਰਿਭਾਸ਼ਾ ਵੀ ਅਸਪੱਸ਼ਟ ਹੈ। ਮਸ਼ੀਨੀ ਨੋਟਿਸ ਸੁਪਰੀਮ ਕੋਰਟ ਤੱਕ ਪਹੁੰਚ ਚੁੱਕੇ ਹਨ। ਸੁਣਵਾਈ ਦੀ ਸਮਾਂ-ਹੱਦ ਘੱਟ ਹੈ, ਅਪੀਲ ਪ੍ਰਣਾਲੀ ਹੌਲੀ ਹੈ ਅਤੇ ਕਈ ਰਾਜਾਂ ’ਚ ਸਥਾਨਕ ਚੋਣਾਂ ਸਿਰ ’ਤੇ ਹਨ। ਤਾਂ ਅਜਿਹੇ ’ਚ ਵੋਟਰ ਖ਼ੁਦ ਨੂੰ ਇਸ ਭੁਲੇਖੇ ’ਚ ਫਸਿਆ ਹੋਇਆ ਪਾਉਂਦਾ ਹੈ। ਇਹ ਗੱਲ ਸਹੀ ਹੈ ਕਿ ਮ੍ਰਿਤਕ, ਦੋਹਰੇ ਅਤੇ ਫਰਜ਼ੀ ਇੰਦਰਾਜ ਹਟਣੇ ਹੀ ਚਾਹੀਦੇ ਹਨ ਪਰ ਸ਼ੁੱਧੀਕਰਨ ਦਾ ਭਾਰ ਸਭ ਤੋਂ ਕਮਜ਼ੋਰ ਵੋਟਰ ’ਤੇ ਨਹੀਂ ਪਾਇਆ ਜਾ ਸਕਦਾ।

ਵੋਟਰ ਸੂਚੀ ਦਾ ਸ਼ੁੱਧੀਕਰਨ ਜ਼ਰੂਰੀ ਹੈ ਪਰ ਸ਼ੁੱਧੀਕਰਨ ਦਾ ਮਤਲਬ ਇਹ ਨਹੀਂ ਕਿ ਨਾਗਰਿਕ ਨੂੰ ਆਪਣੀ ਜਾਇਜ਼ਤਾ ਵਾਰ-ਵਾਰ ਸਾਬਤ ਕਰਨੀ ਪਵੇ, ਜਦਕਿ ਰਾਜ ਆਪਣੀ ਗਲਤੀ ਛੁਪਾਵੇ। ਮਾਹਿਰ ਮੰਨਦੇ ਹਨ ਕਿ ਚੋਣ ਕਮਿਸ਼ਨ ਨੂੰ ਤਿੰਨ ਕੰਮ ਤੁਰੰਤ ਕਰਨੇ ਚਾਹੀਦੇ ਹਨ। ਪਹਿਲਾ, ਐੱਸ. ਆਈ. ਆਰ. ਤੋਂ ਪਹਿਲਾਂ ਅਤੇ ਦੌਰਾਨ ਕੱਟੇ ਗਏ ਹਰ ਨਾਂ ਦਾ ਕਾਰਨ ਆਦਿ ਜਨਤਕ ਡਾਟਾਬੇਸ ’ਚ ਪਾਇਆ ਜਾਵੇ। ਦੂਜਾ, ‘ਲਾਜਿਕਲ ਡਿਸਕ੍ਰਿਪੈਂਸੀ’ ਦੇ ਮਾਪਦੰਡ ਸਾਫ਼ ਹੋਣ ਅਤੇ ਮਾਮੂਲੀ ਸਪੈਲਿੰਗ/ਉਮਰ ਦੀ ਗਲਤੀ ਸਵੈ-ਸੁਧਾਰ ਯੋਗ ਹੋਵੇ, ਸਜ਼ਾਯੋਗ ਨਹੀਂ। ਤੀਜਾ, ਇਸ ਦਾ ਸਮਾਂ ਵਧਾਇਆ ਜਾਵੇ ਅਤੇ ਐੱਸ. ਆਈ. ਆਰ. ਕੈਂਪ ਬਸਤੀਆਂ ਤੱਕ ਜਾਣ, ਨਾ ਕਿ ਵੋਟਰ ਦਫ਼ਤਰਾਂ ਤੱਕ ਭੱਜੇ। ਦਿੱਲੀ ਦੀ ਗੱਲ ਕਰੀਏ ਤਾਂ ਅੰਤਿਮ ਸੂਚੀ 4 ਨਵੰਬਰ ਨੂੰ ਆਉਣ ਵਾਲੀ ਹੈ। ਉਸ ਤੋਂ ਪਹਿਲਾਂ ਜੇਕਰ ਪਾਰਦਰਸ਼ਤਾ ਨਾ ਆਈ, ਤਾਂ ਦਿੱਲੀ ਦੀ ਨਵੀਂ ਵੋਟਰ ਸੂਚੀ ਸਾਫ਼ ਨਹੀਂ, ਸੌੜੀ ਹੋਵੇਗੀ। ਚੋਣ ਕਮਿਸ਼ਨ ਸੁਤੰਤਰ ਸੰਸਥਾ ਹੈ; ਸੁਤੰਤਰਤਾ ਦਾ ਅਰਥ ਤਾਨਾਸ਼ਾਹੀ ਨਹੀਂ, ਜਵਾਬਦੇਹੀ ਹੈ। ਵਿਸ਼ੇਸ਼ ਗਹਿਨ ਪੁਨਰ ਿਨਰੀਖਣ ਉਸੇ ਪ੍ਰੀਖਿਆ ’ਚ ਖੜ੍ਹਾ ਹੈ।

—ਰਜਨੀਸ਼ ਕਪੂਰ

  • SIR
  • Voters
  • Voter Lists

‘ਸੁਆਰਥ ’ਚ ਅੰਨ੍ਹੇ ਹੋ ਕੇ ਲੋਕ’ ਆਪਣਿਆਂ ਦੇ ਹੀ ਕਰ ਰਹੇ ਨੇ ਕਤਲ!

NEXT STORY

Stories You May Like

  • election commission clarify the position regarding sir
    ਐੱਸ. ਆਈ. ਆਰ. ਬਾਰੇ ਦਰਜ ਇਤਰਾਜ਼ਾਂ ’ਤੇ ਸਥਿਤੀ ਸਪੱਸ਼ਟ ਕਰੇ ਚੋਣ ਕਮਿਸ਼ਨ : ਰੰਧਾਵਾ
  • sir notices issued lk advani s jaishankar
    ਲਾਲਕ੍ਰਿਸ਼ਨ ਅਡਵਾਨੀ ਤੇ ਐੱਸ. ਜੈਸ਼ੰਕਰ ਨੂੰ ਵੀ ਐੱਸ. ਆਈ. ਆਰ. ਦੇ ਨੋਟਿਸ
  • pigeon with a ring and pakistani markings found in rs pura sector
    ਆਰ. ਐੱਸ. ਪੁਰਾ ਸੈਕਟਰ ’ਚ ਪਾਕਿਸਤਾਨੀ ਨੰਬਰ ਵਾਲੀ ਰਿੰਗ ਪਾਈ ਮਿਲਿਆ ਕਬੂਤਰ
  • final voter list released in chandigarh following sir
    ਚੰਡੀਗੜ੍ਹ 'ਚ SIR ਮਗਰੋਂ ਫਾਈਨਲ ਵੋਟਰ ਸੂਚੀ ਜਾਰੀ, ਚੈੱਕ ਕਰੋ, ਤੁਹਾਡਾ ਨਾਂ ਵਿੱਚ ਹੈ ਜਾਂ ਨਹੀਂ
  • delhi  ndmc  taranjit singh sandhu  brics summit  cleanliness
    ਪੂਰੇ ਸਾਲ 'ਬ੍ਰਿਕਸ ਸੰਮੇਲਨ' ਵਾਂਗ ਉੱਚ ਪੱਧਰ ਦੀ ਸਫ਼ਾਈ ਬਣਾਏ ਰੱਖੇ NDMC : ਤਰਨਜੀਤ ਸੰਧੂ
  • voter list revision under sir 2026 accelerates in gurdaspur
    ਗੁਰਦਾਸਪੁਰ 'ਚ SIR-2026 ਤਹਿਤ ਵੋਟਰ ਸੂਚੀ ਸੁਧਾਈ ਤੇਜ਼,100% ਡਿਜੀਟਾਈਜੇਸ਼ਨ ਮੁਕੰਮਲ
  • sir list
    ਵੋਟਰ ਸੂਚੀ ਸੁਧਾਈ : ਦਾਅਵੇ ਤੇ ਇਤਰਾਜ਼ਾਂ ਦੀਆਂ ਸੂਚੀਆਂ ਜਾਰੀ : ਡੀ. ਸੀ.
  • effect of pm modi s appeal people kept distance from gold
    PM ਮੋਦੀ ਦੀ ਅਪੀਲ ਦਾ ਅਸਰ, ਲੋਕਾਂ ਨੇ ਸੋਨੇ ਤੋਂ ਬਣਾਈ ਦੂਰੀ, ਵਪਾਰ ਘਾਟੇ ’ਚ ਆਈ ਕਮੀ
  • a special on punjab  s weather
    ਪੰਜਾਬ ਦੇ ਮੌਸਮ ਦੀ ਖਾਸ ਅਪੇਡਟ, ਜਾਣੋ ਕਿਸ ਤਰ੍ਹਾਂ ਦਾ ਰਹੇਗਾ weather
  • kewal singh dhillon bjp press confrence
    ਪੰਜਾਬ 'ਚ ਵਿੱਕ ਰਿਹੈ ਟੌਫ਼ੀਆਂ ਵਾਂਗ ਘਰ-ਘਰ ਨਸ਼ਾ, ਭਾਜਪਾ ਨਸ਼ੇ ਦੇ ਕੌਹੜ ਨੂੰ...
  • special dgp makes major revelation regarding lpu controversy
    LPU ਵਿਵਾਦ 'ਤੇ ਸਪੈਸ਼ਲ DGP ਦਾ ਵੱਡਾ ਖ਼ੁਲਾਸਾ! ਦੱਸਿਆ ਯੂਨੀਵਰਸਿਟੀ 'ਚ ਕੌਣ ਲੈ...
  • lovely professional university students protest
    LPU 'ਚ ਪ੍ਰਦਰਸ਼ਨ ਦੌਰਾਨ 'ਯੂਨੀ ਮਾਲ' 'ਚ ਹੋਈ ਖੁੱਲ੍ਹੀ ਲੁੱਟ! ਦੁਕਾਨਾਂ ਦੇ ਭੰਨੇ...
  • jalandhar s cp satinder singh in action strict orders issued
    ਜਲੰਧਰ ਵਾਸੀ ਦੇਣ ਧਿਆਨ! ਐਕਸ਼ਨ 'ਚ CP ਸਤਿੰਦਰ ਸਿੰਘ, ਜਾਰੀ ਇਹ ਹੁਕਮ
  • entry of women commission in lpu controversy notice to dc and ssp
    LPU ਮਾਮਲੇ 'ਚ ਮਹਿਲਾ ਕਮਿਸ਼ਨ ਦੀ ਐਂਟਰੀ! DC ਤੇ SSP ਨੂੰ ਨੋਟਿਸ, ਮੰਗੀ ਰਿਪੋਰਟ
  • motorcyclist dies in accident with car
    ਕਾਰ ਨਾਲ ਵਾਪਰੇ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ
  • internet suspended in lpu area
    ਵੱਡੀ ਖ਼ਬਰ ; LPU ਦੇ ਨੇੜਲੇ ਇਲਾਕਿਆਂ 'ਚ ਇੰਟਰਨੈੱਟ ਬੰਦ
Trending
Ek Nazar
pak police identify suspects

ਪਾਕਿ 'ਚ ਵਿਦੇਸ਼ੀ ਮਹਿਲ ਨਾਲ ਸਮੂਹਿਕ ਗੈਂਗਰੇਪ ਦਾ ਮਾਮਲਾ,  3 ਸ਼ੱਕੀਆਂ ਦੀ ਹੋਈ ਪਛਾਣ

netanyahu meets emirati leader

ਇਜ਼ਰਾਇਲੀ PM ਨੇਤਨਯਾਹੂ ਨੇ ਕੀਤੀ ਗੁਪਤ ਯਾਤਰਾ, UAE ਆਗੂ ਨਾਲ ਕੀਤੀ ਮੁਲਾਕਾਤ

school  timing change  1 october  students

ਸਕੂਲਾਂ ਦਾ ਬਦਲਿਆ ਸਮਾਂ, ਜੰਮੂ 'ਚ 1 ਅਕਤੂਬਰ ਤੋਂ ਲਾਗੂ ਹੋਵੇਗੀ ਨਵੀਂ Timing

ebola outbreak

ਕਾਂਗੋ 'ਚ ਈਬੋਲਾ ਦੇ ਮਾਮਲੇ 8,000 ਤੋਂ ਪਾਰ; ਬਿਮਾਰੀ ਅਜੇ ਵੀ ਬੇਕਾਬੂ

social media influencer

30 ਸਾਲ ਦੀ ਉਮਰ 'ਚ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਛੱਡੀ ਦੁਨੀਆ, ਮੌਤ ਤੋਂ...

avalanche in nepal

ਨੇਪਾਲ 'ਚ ਬਰਫ਼ ਖਿਸਕਣ ਮਗਰੋਂ ਦੋ ਹੋਰ ਲਾਸ਼ਾਂ ਬਰਾਮਦ, 12 ਲੋਕ ਅਜੇ ਵੀ ਲਾਪਤਾ

major mishap involving rohit sharma

ਰੋਹਿਤ ਸ਼ਰਮਾ ਨਾਲ ਵਾਪਰ ਗਿਆ ਵੱਡਾ ਹਾਦਸਾ ! ਬੱਸ 'ਚੋਂ ਡਿੱਗਾ ਬਾਹਰ, ਵੀਡੀਓ...

mecca pact

ਪਾਕਿਸਤਾਨ 'ਚ ਵਧਦੀ ਬਗ਼ਾਵਤ ਅਤੇ ਅਫ਼ਗਾਨਿਸਤਾਨ ਨਾਲ ਤਣਾਅ ਨੇ 'ਮੱਕਾ ਸਮਝੌਤੇ'...

time change in australia

ਆਸਟ੍ਰੇਲੀਆ 'ਚ ਸਮਾਂ ਤਬਦੀਲੀ 4 ਅਕਤੂਬਰ ਤੋਂ

kashmera shah supports sunita ahuja amidst divorce with govinda

'ਕੋਈ ਕੋ-ਸਟਾਰ ਇੰਨੀਆਂ ਪ੍ਰਾਈਵੇਟ ਗੱਲਾਂ ਕਿਵੇਂ ਜਾਣ ਸਕਦਾ ਹੈ ?"; ਕਸ਼ਮੀਰਾ ਸ਼ਾਹ...

trump campaign advertisement

ਟੈਕਸਦਾਤਾਵਾਂ ਦੇ ਪੈਸੇ ਨਾਲ ਟਰੰਪ ਦੇ ਪ੍ਰਚਾਰ ਦਾ ਇਸ਼ਤਿਹਾਰ ਪ੍ਰਸਾਰਿਤ

the severity of a snakebite

ਸੱਪਾਂ ਦੇ ਡੰਗ ਦਾ ਕਹਿਰ, ਜਾਨ ਲਈ ਖ਼ਤਰਾ ਬਣਦੀ ਹੈ ਇਲਾਜ ’ਚ ਕੀਤੀ ਦੇਰੀ

us iran conflict

ਈਰਾਨ 'ਤੇ ਮੁੜ ਹਮਲਾ ਕਰਨ ਦੇ ਮੂਡ 'ਚ ਟਰੰਪ !

shweta singh kirti shares post mortem details of late sushant singh rajput

'ਲੱਤ ਟੁੱਟੀ ਤੇ ਅੱਖ ਵੀ..!', ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਸ਼ੇਅਰ ਕੀਤੀ...

bigg boss 20  badshah  s ex wife isha rikhi gets evicted from show

Bigg Boss 'ਚ Flop ਹੋਈ ਬਾਦਸ਼ਾਹ ਦੀ Ex-Wife ਈਸ਼ਾ ਰਿੱਖੀ ! ਤੀਜੇ ਹਫ਼ਤੇ ਹੀ ਹੋ...

the atmosphere in lpu became tense

LPU 'ਚ ਮਾਹੌਲ ਹੋਇਆ ਤਣਾਅਪੂਰਨ ! ਸਰਕਾਰੀ ਗੱਡੀਆਂ ਨੂੰ ਲਾ 'ਤੀ ਅੱਗ, ਪੁਲਸ...

incident with  azerbaijani woman

ਪਾਕਿਸਤਾਨ 'ਚ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਜ਼ਬਰ ਜਿਨਾਹ

blf female unit

ਬੀਐਲਐਫ ਦਾ ਵੱਡਾ ਦਾਅਵਾ, ਮਹਿਲਾ ਯੂਨਿਟ ਨੇ ਨੌਂ ਪਾਕਿਸਤਾਨੀ ਫੌਜੀ ਕੀਤੇ ਢੇਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • bhagat singh
      ਭਗਤ ਸਿੰਘ ਦੇ ਸਵਾਲਾਂ ਲਈ ਕੀ ਅਸੀਂ ਤਿਆਰ ਹਾਂ ?
    • certain people are committing suicide
      ‘ਵਿਸ਼ੇਸ਼ ਲੋਕ-ਖੁਦਕੁਸ਼ੀਆਂ ਕਰ ਰਹੇ’ ਚੁਣੌਤੀਆਂ ਤੋਂ ਘਬਰਾ ਕੇ!
    • donald trump
      ਅਮਰੀਕੀ ਪ੍ਰੈੱਸ ਉਠਾ ਰਹੀ ਹੈ ਟਰੰਪ ਦੀ ਦਾਦਾਗਿਰੀ ਦੇ ਖ਼ਿਲਾਫ਼ ਆਵਾਜ਼
    • circumstances determine the direction of a country s politics
      ਹਾਲਾਤ ਹੀ ਕਿਸੇ ਦੇਸ਼ ਦੀ ਸਿਆਸਤ ਨੂੰ ਦਿਸ਼ਾ ਦਿੰਦੇ ਹਨ
    • cec gyanesh kumar
      ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਤੇ ਗ੍ਰਿਫ਼ਤਾਰ ਕਰਨ ਦੀ ਮੰਗ ਤੇਜ਼
    • why does congress oppose vande mataram
      ਕਾਂਗਰਸ ‘ਵੰਦੇ ਮਾਤਰਮ’ ਦਾ ਵਿਰੋਧ ਕਿਉਂ ਕਰਦੀ ਹੈ?
    • strict action should be taken against the fraudsters
      ‘ਫ਼ਰਜ਼ੀ ਅਧਿਕਾਰੀ ਬਣ ਕੇ ਲੋਕਾਂ ਨੂੰ ਠੱਗ ਰਹੇ’ ਧੋਖੇਬਾਜ਼ਾਂ ਦੇ ਵਿਰੁੱਧ ਸਖਤ...
    • devilal haryana
      ਦੇਵੀਲਾਲ ਲਈ ਸੱਤਾ ਦਾ ਅਰਥ ਸਿਰਫ ਮੁੱਖ ਮੰਤਰੀ ਦੀ ਕੁਰਸੀ ਨਹੀਂ ਸੀ
    • revised epf
      ਸੋਧੀ ਹੋਈ ਈ. ਪੀ. ਐੱਫ. ਹੱਦ ਅਤੇ ਸਮਾਜਿਕ ਸੁਰੱਖਿਆ ਪ੍ਰਣਾਲੀ ਦਾ ਨਿਰਮਾਣ
    • the philosophy of concern for the last person
      ਪੰ. ਦੀਨਦਿਆਲ ਉਪਾਧਿਆਏ ਜਯੰਤੀ ’ਤੇ ਵਿਸ਼ੇਸ਼- ਅੰਤਿਮ ਵਿਅਕਤੀ ਦੀ ਚਿੰਤਾ ਦਾ ਦਰਸ਼ਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +