Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 17, 2026

    8:40:44 AM

  • jhiram valley  naxalites  10 convicts  punishment

    ਝੀਰਮ ਘਾਟੀ ਨਕਸਲੀ ਹਮਲੇ ਦੇ 10 ਦੋਸ਼ੀਆਂ ਨੂੰ ਮੌਤ...

  • manoj jarange ends hunger strike after 20 days

    ਮਰਾਠਾ ਰਾਖਵਾਂਕਰਨ: ਮਨੋਜ ਜਰਾਂਗੇ ਨੇ 20 ਦਿਨਾਂ...

  • satya niketan building delhi high court

    ‘ਸਤਿਆ ਨਿਕੇਤਨ’ ਇਮਾਰਤ ਢਹਿਣ ਦੀ ਘਟਨਾ ਕੋਈ ਆਮ...

  • gippy grewal faces mistreatment on air canada flight

    ਗਿੱਪੀ ਗਰੇਵਾਲ ਨਾਲ ਏਅਰ ਕੈਨੇਡਾ 'ਚ ਹੋਈ ਬਦਸਲੂਕੀ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਜਿਨ੍ਹਾਂ ਨੂੰ ਅੱਜ ਵੀ ਹੈ ਪਹਿਲੇ ਤਨਖਾਹ ਕਮਿਸ਼ਨ ਦੀ ਉਡੀਕ

BLOG News Punjabi(ਬਲਾਗ)

ਜਿਨ੍ਹਾਂ ਨੂੰ ਅੱਜ ਵੀ ਹੈ ਪਹਿਲੇ ਤਨਖਾਹ ਕਮਿਸ਼ਨ ਦੀ ਉਡੀਕ

  • Edited By Tanu,
  • Updated: 29 Jan, 2025 05:22 PM
Blog
waiting for the first pay commission
  • Share
    • Facebook
    • Tumblr
    • Linkedin
    • Twitter
  • Comment

ਸਰਕਾਰੀ ਕਰਮਚਾਰੀਆਂ ਲਈ ਅੱਠਵੇਂ ਤਨਖਾਹ ਕਮਿਸ਼ਨ ਦਾ ਐਲਾਨ ਤਾਂ ਹੋ ਗਿਆ ਹੈ, ਪਰ ਸਰਕਾਰ ਦੇ ਮਤਰੇਏ ਕਰਮਚਾਰੀ, ਅਸੰਗਠਿਤ ਖੇਤਰ ਦੇ ਕਰਮਚਾਰੀ ਅਤੇ ਦੇਸ਼ ਦੇ ਮਜ਼ਦੂਰ ਅਤੇ ਕਿਸਾਨ 75 ਸਾਲ ਬਾਅਦ ਵੀ ਆਪਣੇ ਪਹਿਲੇ ਤਨਖਾਹ ਕਮਿਸ਼ਨ ਜਾਂ ਘੱਟੋ-ਘੱਟ ਆਮਦਨ ਕਮਿਸ਼ਨ ਦੀ ਉਡੀਕ ਕਰ ਰਹੇ ਹਨ। ਮੀਡੀਆ ਨੇ 8ਵੇਂ ਤਨਖਾਹ ਕਮਿਸ਼ਨ ਦੇ ਐਲਾਨ ਦਾ ਸਵਾਗਤ ਕੀਤਾ ਹੈ, ਇਸ ਨੂੰ ਸਰਕਾਰੀ ਕਰਮਚਾਰੀਆਂ ਲਈ ਇਕ ਤੋਹਫ਼ਾ ਦੱਸਿਆ ਹੈ ਪਰ ਨਿਯਮਿਤ ਕਰਮਚਾਰੀਆਂ ਦੇ ਇਸ ਛੋਟੇ ਜਿਹੇ ਵਰਗ ਤੋਂ ਬਾਹਰ ਕੰਮ ਕਰਨ ਵਾਲੇ ਬਹੁਗਿਣਤੀ ਲੋਕਾਂ ਦੀ ਆਵਾਜ਼ ਕਿਤੇ ਵੀ ਨਹੀਂ ਉੱਠਦੀ। ਦੇਸ਼ ਦੇ ਜ਼ਿਆਦਾਤਰ ਲੋਕਾਂ ਦੀ ਆਮਦਨ ਦਾ ਸਵਾਲ ਡੁੱਬ ਜਾਂਦਾ ਹੈ।

ਪਹਿਲਾਂ ਦੇਖਦੇ ਹਾਂ ਕਿ ਦੇਸ਼ ਦੇ ਕਿੰਨੇ ਲੋਕਾਂ ਨੂੰ ਅੱਠਵੇਂ ਤਨਖਾਹ ਕਮਿਸ਼ਨ ਦਾ ਲਾਭ ਮਿਲੇਗਾ? ਅੱਜ ਭਾਰਤ ਵਿਚ 142 ਕਰੋੜ ਦੀ ਆਬਾਦੀ ਵਿਚੋਂ 60 ਕਰੋੜ ਲੋਕ ਕਮਾਊ ਕੰਮ ਕਰਨ ਵਾਲੇ ਲੋਕ ਹਨ। ਇਨ੍ਹਾਂ ਵਿਚੋਂ ਅੱਧੀ ਫੀਸਦੀ ਤੋਂ ਵੀ ਘੱਟ, ਭਾਵ ਸਿਰਫ਼ 30 ਲੱਖ, ਕੇਂਦਰ ਸਰਕਾਰ ਦੇ ਨਿਯਮਿਤ ਕਰਮਚਾਰੀ ਹਨ। ਜੇਕਰ ਅਸੀਂ ਇਸ ਵਿਚ ਫੌਜ, ਹੋਰ ਸਰਕਾਰੀ ਅਦਾਰਿਆਂ ਅਤੇ ਰਾਜ ਸਰਕਾਰਾਂ ਦੇ ਕਰਮਚਾਰੀਆਂ ਨੂੰ ਜੋੜੀਏ ਜੋ ਅੱਠਵੇਂ ਤਨਖਾਹ ਕਮਿਸ਼ਨ ਦਾ ਲਾਭ ਪ੍ਰਾਪਤ ਕਰ ਸਕਦੇ ਹਨ, ਤਾਂ ਕੁੱਲ ਗਿਣਤੀ ਅਜੇ ਵੀ 1.5 ਕਰੋੜ ਦੇ ਨੇੜੇ ਹੋਵੇਗੀ। ਸਰਕਾਰੀ ਕਰਮਚਾਰੀਆਂ ਤੋਂ ਇਲਾਵਾ, ਲਗਭਗ 12 ਕਰੋੜ ਹੋਰ ਕਰਮਚਾਰੀ ਹਨ ਜਿਨ੍ਹਾਂ ਨੂੰ ਨਿਯਮਿਤ ਤਨਖਾਹ ਮਿਲਦੀ ਹੈ, ਪਰ ਉਨ੍ਹਾਂ ਨੂੰ ਇਸ ਤਨਖਾਹ ਕਮਿਸ਼ਨ ਦਾ ਕੋਈ ਲਾਭ ਨਹੀਂ ਮਿਲੇਗਾ। ਇਨ੍ਹਾਂ ਵਿਚੋਂ ਸਿਰਫ਼ 4 ਕਰੋੜ ਦੀਆਂ ਨੌਕਰੀਆਂ ਸਥਾਈ ਹਨ, ਬਾਕੀ ਲਗਭਗ 8 ਕਰੋੜ ਦੀਆਂ ਨੌਕਰੀਆਂ ਕੱਚੀਆਂ ਹਨ, ਜਿਨ੍ਹਾਂ ਵਿਚ ਲਿਖਤੀ ਇਕਰਾਰਨਾਮਾ, ਛੁੱਟੀ ਅਤੇ ਪੀ. ਐੱਫ. ਦਾ ਕੋਈ ਪ੍ਰਬੰਧ ਨਹੀਂ ਹੈ। ਸਿੱਟਾ ਇਹ ਹੈ ਕਿ ਦੇਸ਼ ਦੇ ਕੁੱਲ 60 ਕਰੋੜ ਕਮਾਈ ਕਰਨ ਵਾਲੇ ਲੋਕਾਂ ਵਿਚੋਂ 58 ਕਰੋੜ ਦਾ ਇਸ ਤਨਖਾਹ ਕਮਿਸ਼ਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਹੁਣ ਦੇਖਦੇ ਹਾਂ ਕਿ ਇਸ ਛੋਟੇ ਜਿਹੇ ਵਰਗ ਨੂੰ ਕਿੰਨਾ ਫਾਇਦਾ ਹੋਵੇਗਾ? ਅਤੇ ਇਸ ਨਾਲ ਸਰਕਾਰੀ ਬਜਟ ’ਤੇ ਕਿੰਨਾ ਬੋਝ ਪਵੇਗਾ? ਪਿਛਲੇ ਸਾਲ ਦੇ ਬਜਟ ਅਨੁਸਾਰ, ਕੇਂਦਰ ਸਰਕਾਰ ਆਪਣੇ ਹਰੇਕ ਕਰਮਚਾਰੀ ’ਤੇ ਔਸਤਨ 76 ਹਜ਼ਾਰ ਰੁਪਏ ਪ੍ਰਤੀ ਮਹੀਨਾ ਖਰਚ ਕਰਦੀ ਹੈ, ਜਿਸ ਵਿਚ ਤਨਖਾਹ ਤੋਂ ਇਲਾਵਾ ਹੋਰ ਸਹੂਲਤਾਂ ਵੀ ਸ਼ਾਮਲ ਹਨ। ਅੱਜ, ਕੇਂਦਰ ਸਰਕਾਰ ਦੀ ਨਿਯਮਿਤ ਨੌਕਰੀ ਵਿਚ ਕੰਮ ਕਰਨ ਵਾਲੇ ਚੌਥੇ ਦਰਜੇ ਦੇ ਕਰਮਚਾਰੀ ਦੀ ਘੱਟੋ-ਘੱਟ ਤਨਖਾਹ ਲਗਭਗ 32 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ, ਜਦੋਂ ਕਿ ਸਰਕਾਰ ਦੇ ਸਭ ਤੋਂ ਉੱਚੇ ਦਰਜੇ ਦੇ ਅਧਿਕਾਰੀ ਨੂੰ ਲਗਭਗ 4 ਲੱਖ 75 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ।

ਅੰਦਾਜ਼ਾ ਹੈ ਕਿ ਜੇਕਰ ਅੱਠਵਾਂ ਤਨਖਾਹ ਕਮਿਸ਼ਨ ਲਾਗੂ ਹੁੰਦਾ ਹੈ ਤਾਂ ਘੱਟੋ-ਘੱਟ ਤਨਖਾਹ 45 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੋ ਜਾਵੇਗੀ ਜਦੋਂ ਕਿ ਸਭ ਤੋਂ ਉੱਚੇ ਸਰਕਾਰੀ ਅਧਿਕਾਰੀ ਦੀ ਮਾਸਿਕ ਤਨਖਾਹ 6 ਲੱਖ 25 ਹਜ਼ਾਰ ਰੁਪਏ ਹੋ ਜਾਵੇਗੀ। ਕਰਮਚਾਰੀਆਂ ਦੀਆਂ ਤਨਖਾਹਾਂ ’ਤੇ ਕੇਂਦਰ ਸਰਕਾਰ ਦਾ ਸਾਲਾਨਾ ਖਰਚ ਲਗਭਗ 1 ਲੱਖ ਕਰੋੜ ਰੁਪਏ ਵਧ ਜਾਵੇਗਾ, ਜੇਕਰ ਰਾਜ ਸਰਕਾਰਾਂ ਇਸ ਨੂੰ ਲਾਗੂ ਕਰਦੀਆਂ ਹਨ ਤਾਂ ਉਹ ਅਲੱਗ ਤੋਂ।

ਹੁਣ ਆਓ, ਆਪਾਂ ਇਨ੍ਹਾਂ ਦੇ ਮੁਕਾਬਲੇ ਦੇਸ਼ ਦੇ ਬਾਕੀ ਹਿੱਸਿਆਂ ਦੇ ਮਿਹਨਤਕਸ਼ ਲੋਕਾਂ ਦੀ ਹਾਲਤ ’ਤੇ ਇਕ ਨਜ਼ਰ ਮਾਰੀਏ। ਪਹਿਲਾਂ ਉਨ੍ਹਾਂ ਵੱਲ ਦੇਖੋ ਜਿਨ੍ਹਾਂ ਨੂੰ ਸਰਕਾਰ ਦੇ ਮਤਰੇਏ ਕਰਮਚਾਰੀ ਕਿਹਾ ਜਾਣਾ ਚਾਹੀਦਾ ਹੈ। ਭਾਵ ਉਹ ਸਾਰੇ ਕਰਮਚਾਰੀ ਜੋ ਸਰਕਾਰ ਲਈ ਨਿਯਮਿਤ ਤੌਰ ’ਤੇ ਕੰਮ ਕਰਦੇ ਹਨ ਪਰ ਜਿਨ੍ਹਾਂ ਨੂੰ ਸਰਕਾਰ ਤਨਖਾਹ ਕਮਿਸ਼ਨ ਅਨੁਸਾਰ ਨਿਯਮਿਤ ਤਨਖਾਹ ਨਹੀਂ ਦਿੰਦੀ। ਇਨ੍ਹਾਂ ਵਿਚ ਆਸ਼ਾ ਅਤੇ ਆਂਗਣਵਾੜੀ ਵਰਕਰ ਸ਼ਾਮਲ ਹਨ ਜਿਨ੍ਹਾਂ ਦੀ ਮਦਦ ਨਾਲ ਬੱਚਿਆਂ ਅਤੇ ਸਿਹਤ ਤੋਂ ਲੈ ਕੇ ਹੋਰ ਸਾਰੇ ਸਰਕਾਰੀ ਕੰਮ ਚੱਲਦੇ ਹਨ ਪਰ ਸਰਕਾਰ ਉਨ੍ਹਾਂ ਨੂੰ ਵਲੰਟੀਅਰ (ਸਵੈ-ਸੇਵੀ) ਕਹਿੰਦੀ ਹੈ। ਕੰਮ ਪੂਰਾ ਲੈਂਦੀ ਹੈ ਪਰ ਨਿਯਮਿਤ ਤਨਖਾਹ ਦੀ ਬਜਾਏ ਸਿਰਫ਼ ਮਾਣਭੱਤਾ ਦਿੰਦੀ ਹੈ-ਵਰਤਮਾਨ ਵਿਚ ਭਾਰਤ ਸਰਕਾਰ ਆਂਗਣਵਾੜੀ ਵਰਕਰ ਨੂੰ ਸਿਰਫ਼ 4500 ਰੁਪਏ ਪ੍ਰਤੀ ਮਹੀਨਾ ਦਿੰਦੀ ਹੈ ਅਤੇ ਸਹਾਇਕ ਨੂੰ ਸਿਰਫ਼ 2250 ਰੁਪਏ।

ਕੇਂਦਰ ਸਰਕਾਰ ਆਸ਼ਾ ਵਰਕਰਾਂ ਨੂੰ ਸਿਰਫ਼ 2000 ਰੁਪਏ ਪ੍ਰਤੀ ਮਹੀਨਾ ਦਿੰਦੀ ਹੈ। ਜੇਕਰ ਇਸ ਵਿਚ ਪ੍ਰੋਤਸਾਹਨ ਅਤੇ ਰਾਜ ਸਰਕਾਰ ਵੱਲੋਂ ਦਿੱਤੀ ਗਈ ਰਕਮ ਵੀ ਜੋੜ ਦਿੱਤੀ ਜਾਵੇ, ਤਾਂ ਵੀ ਦੇਸ਼ ਦੀ ਸਿਹਤ ਪ੍ਰਣਾਲੀ ਦਾ ਥੰਮ੍ਹ ਆਸ਼ਾ ਵਰਕਰ ਨੂੰ 10,000 ਰੁਪਏ ਵੀ ਨਹੀਂ ਮਿਲਦੇ। ਸਭ ਤੋਂ ਮਾੜੀ ਹਾਲਤ ਸਕੂਲਾਂ ਵਿਚ ਮਿਡ-ਡੇਅ ਮੀਲ ਕੁੱਕਾਂ ਦੀ ਹੈ, ਜੋ ਹਫ਼ਤੇ ਵਿਚ 6 ਦਿਨ, ਦਿਨ ਵਿਚ 4 ਤੋਂ 6 ਘੰਟੇ ਕੰਮ ਕਰਦੇ ਹਨ ਪਰ ਸਰਕਾਰ ਉਨ੍ਹਾਂ ਨੂੰ ਦਿਹਾੜੀਦਾਰ ਮਜ਼ਦੂਰਾਂ ਨਾਲੋਂ ਵੀ ਭੈੜੀ ਹਾਲਤ ਵਿਚ ਰੱਖਦੀ ਹੈ। ਉਨ੍ਹਾਂ ਨੂੰ ਭਾਰਤ ਸਰਕਾਰ ਤੋਂ ਸਿਰਫ਼ 1000 ਰੁਪਏ ਪ੍ਰਤੀ ਮਹੀਨਾ ਮਿਲਦਾ ਹੈ; ਰਾਜ ਸਰਕਾਰਾਂ ਦੇ ਯੋਗਦਾਨ ਨੂੰ ਸ਼ਾਮਲ ਕਰਨ ਦੇ ਬਾਵਜੂਦ, ਉਨ੍ਹਾਂ ਨੂੰ ਆਮ ਤੌਰ ’ਤੇ ਸਿਰਫ਼ 3000 ਰੁਪਏ ਹੀ ਮਿਲਦੇ ਹਨ।

ਇਸ ਤੋਂ ਇਲਾਵਾ, ਹਰ ਸਰਕਾਰੀ ਵਿਭਾਗ ਵਿਚ ਠੇਕਾ ਕਰਮਚਾਰੀ ਕੰਮ ਕਰ ਰਹੇ ਹਨ ਜਿਨ੍ਹਾਂ ਦੀ ਗਿਣਤੀ ਹੁਣ ਨਿਯਮਿਤ ਕਰਮਚਾਰੀਆਂ ਨਾਲੋਂ ਥੋੜ੍ਹੀ ਹੀ ਘੱਟ ਹੋਵੇਗੀ। ਉਨ੍ਹਾਂ ਨੂੰ ਮਨਮਰਜ਼ੀ ਦੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ-ਜਦੋਂ ਕਿ ਇਕ ਨਿਯਮਿਤ ਕਰਮਚਾਰੀ ਨੂੰ 60,000 ਰੁਪਏ ਮਿਲਦੇ ਹਨ, ਇਕ ਠੇਕੇ ਵਾਲੇ ਕਰਮਚਾਰੀ ਨੂੰ ਉਸੇ ਕੰਮ ਲਈ 10,000 ਰੁਪਏ ਦਿੱਤੇ ਜਾਂਦੇ ਹਨ। ਸੁਪਰੀਮ ਕੋਰਟ ਨੇ ‘‘ਬਰਾਬਰ ਕੰਮ ਲਈ ਬਰਾਬਰ ਤਨਖਾਹ’’ ਦੇ ਸਿਧਾਂਤ ਨੂੰ ਮਾਨਤਾ ਦਿੱਤੀ ਹੈ ਅਤੇ ਨਿਯਮਿਤ ਕੰਮ ਲਈ ਠੇਕੇ ’ਤੇ ਰੁਜ਼ਗਾਰ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ, ਪਰ ਇਹ ਬੇਰੋਕ-ਟੋਕ ਜਾਰੀ ਹੈ। ਕੇਂਦਰ ਅਤੇ ਰਾਜ ਸਰਕਾਰਾਂ ਦੇ ਇਨ੍ਹਾਂ ਸਾਰੇ ਮਤਰੇਏ ਕਰਮਚਾਰੀਆਂ ਦੀ ਕੁੱਲ ਗਿਣਤੀ ਇਕ ਕਰੋੜ ਤੋਂ ਵੱਧ ਹੈ। ਇਸ ਦਾ ਮਤਲਬ ਹੈ ਕਿ ਨਿਯਮਿਤ ਕਰਮਚਾਰੀਆਂ ਨਾਲੋਂ ਜ਼ਿਆਦਾ ਅਨਿਯਮਿਤ (ਕੱਚੇ) ਕਰਮਚਾਰੀ ਹਨ। ਜ਼ਰਾ ਸੋਚੋ ਕਿ ਨਵੇਂ ਤਨਖਾਹ ਕਮਿਸ਼ਨ ਦਾ ਲਾਭ ਪਹਿਲਾਂ ਕਿਸ ਨੂੰ ਮਿਲਣਾ ਚਾਹੀਦਾ ਹੈ? ਇਕ ਅਧਿਕਾਰੀ ਜੋ ਪ੍ਰਤੀ ਮਹੀਨਾ 4 ਲੱਖ ਰੁਪਏ ਤੋਂ ਵੱਧ ਕਮਾਉਂਦਾ ਹੈ ਜਾਂ ਇਕ ਕਰਮਚਾਰੀ ਜੋ ਪ੍ਰਤੀ ਮਹੀਨਾ 10,000 ਰੁਪਏ ਤੋਂ ਘੱਟ ਕਮਾਉਂਦਾ ਹੈ? ਸਰਕਾਰ ਆਪਣੇ ਨਿਯਮਿਤ ਕਰਮਚਾਰੀਆਂ ਦੀ ਤਨਖਾਹ ਵਧਾਉਣ ਲਈ ਖਰਚ ਕਰਦੀ ਹੈ, ਓਨੇ ਹੀ ਖਰਚ ’ਚ ਸਰਕਾਰ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਨੂੰ ਘੱਟੋ-ਘੱਟ 15,000 ਰੁਪਏ ਪ੍ਰਤੀ ਮਹੀਨਾ ਤਨਖਾਹ ਦੇ ਸਕਦੀ ਹੈ ਅਤੇ ਕੁੱਕ (ਰਸੋਈਏ) ਨੂੰ ਘੱਟੋ-ਘੱਟ 10,000 ਰੁਪਏ ਦਾ ਮਾਣਭੱਤਾ ਦੇ ਸਕਦੀ ਹੈ।

ਅੰਤ ਵਿਚ, ਆਓ ਆਪਾਂ ਦੇਸ਼ ਦੀ ਆਬਾਦੀ ’ਤੇ ਵੀ ਇਕ ਨਜ਼ਰ ਮਾਰੀਏ ਜੋ ਕਰਮਚਾਰੀ ਨਹੀਂ ਹਨ ਅਤੇ ਜਿਨ੍ਹਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ। ਸਰਕਾਰ ਉਨ੍ਹਾਂ ਲਈ ਘੱਟੋ-ਘੱਟ ਉਜਰਤ ਤੈਅ ਕਰਦੀ ਹੈ ਅਤੇ ਫਿਰ ਮਾਮਲਾ ਖਤਮ ਕਰ ਦਿੰਦੀ ਹੈ। ਭਾਰਤ ਸਰਕਾਰ ਵੱਲੋਂ ਐਲਾਨੇ ਇਕ ਗੈਰ-ਹੁਨਰਮੰਦ ਮਜ਼ਦੂਰ ਲਈ ਘੱਟੋ-ਘੱਟ ਰੋਜ਼ਾਨਾ ਉਜਰਤ 526 ਰੁਪਏ ਹੈ, ਜਦੋਂ ਕਿ ਇਕ ਉੱਚ ਹੁਨਰਮੰਦ ਕਾਮੇ ਲਈ ਇਹ 912 ਰੁਪਏ ਪ੍ਰਤੀ ਦਿਨ ਹੈ। ਦੂਜਿਆਂ ’ਤੇ ਇਸ ਨੂੰ ਲਾਗੂ ਕਰਨ ਦੀ ਗੱਲ ਤਾਂ ਦੂਰ ਦੀ ਗੱਲ ਹੈ, ਭਾਰਤ ਸਰਕਾਰ ਖੁਦ ਆਪਣੇ ਆਸ਼ਾ, ਆਂਗਣਵਾੜੀ ਅਤੇ ਮਿਡ-ਡੇਅ ਮੀਲ ਵਰਕਰਾਂ ਨੂੰ ਇੰਨੇ ਪੈਸੇ ਨਹੀਂ ਦਿੰਦੀ। ਭਾਰਤ ਸਰਕਾਰ ਦੇ ਅਨੁਸਾਰ ਇਕ ਮਜ਼ਦੂਰ ਦੀ ਔਸਤ ਰੋਜ਼ਾਨਾ ਉਜਰਤ (ਦਿਹਾੜੀ) ਸਿਰਫ਼ 433 ਰੁਪਏ ਹੈ।

ਕੀ ਅੱਠਵੇਂ ਤਨਖਾਹ ਕਮਿਸ਼ਨ ਵਿਚ ਸਰਕਾਰੀ ਕਰਮਚਾਰੀ ਦੀ ਘੱਟੋ-ਘੱਟ ਤਨਖਾਹ ਨੂੰ ਸਰਕਾਰ ਵੱਲੋਂ ਨਿਰਧਾਰਤ ਘੱਟੋ-ਘੱਟ ਤਨਖਾਹ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ? ਬਾਕੀ ਰਹਿ ਗਿਆ ਕਿਸਾਨ, ਜਿਸ ਦੀ ਮਾਸਿਕ ਆਮਦਨ ਲਗਭਗ 7 ਹਜ਼ਾਰ ਰੁਪਏ ਹੈ। ਜੇਕਰ ਸਰਕਾਰ 14 ਕਰੋੜ ਕਿਸਾਨਾਂ ਦੀ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਸਵੀਕਾਰ ਕਰਦੀ ਹੈ ਅਤੇ ਇਸ ਨੂੰ ਮੌਜੂਦਾ ਦਰ ’ਤੇ ਲਾਗੂ ਕਰਦੀ ਹੈ, ਤਾਂ ਇਸ ਦਾ ਸਾਲਾਨਾ ਖਰਚ 26 ਹਜ਼ਾਰ ਕਰੋੜ ਰੁਪਏ ਹੋਵੇਗਾ, ਜਦੋਂ ਕਿ ਕੇਂਦਰ ਸਰਕਾਰ ਦੇ 30 ਲੱਖ ਕਰਮਚਾਰੀਆਂ ਦੀ ਤਨਖਾਹ ਵਧਾਉਣ ਨਾਲ ਖਰਚ ਲਗਭਗ 1 ਲੱਖ ਕਰੋੜ ਰੁਪਏ ਵਧ ਜਾਵੇਗਾ। ਕੰਪਨੀਆਂ ਨੂੰ ਹਰ ਸਾਲ 2 ਲੱਖ ਕਰੋੜ ਰੁਪਏ ਤੋਂ ਵੱਧ ਦੀ ਟੈਕਸ ਛੋਟ ਮਿਲਦੀ ਹੈ।

ਇਸਦਾ ਮਤਲਬ ਇਹ ਨਹੀਂ ਕਿ ਸਰਕਾਰੀ ਕਰਮਚਾਰੀਆਂ ਨੂੰ ਉਨ੍ਹਾਂ ਦੇ ਹੱਕ ਨਹੀਂ ਮਿਲਣੇ ਚਾਹੀਦੇ ਪਰ ਇਸ ਤੋਂ ਪਹਿਲਾਂ ਜਾਂ ਇਸ ਦੇ ਨਾਲ, ਉਨ੍ਹਾਂ ਸਾਰੇ ਮਿਹਨਤੀ ਲੋਕਾਂ ਨੂੰ ਵੀ ਉਨ੍ਹਾਂ ਦੇ ਘੱਟੋ-ਘੱਟ ਹੱਕ ਮਿਲਣੇ ਚਾਹੀਦੇ ਹਨ ਜਿਨ੍ਹਾਂ ਤੋਂ ਦੇਸ਼ ਅੱਖਾਂ ਮੀਟ ਕੇ ਬੈਠਾ ਹੈ।

-ਯੋਗੇਂਦਰ ਯਾਦਵ

  • pay commission
  • Government employees
  • ਤਨਖ਼ਾਹ ਕਮਿਸ਼ਨ
  • ਸਰਕਾਰੀ ਕਰਮਚਾਰੀ

‘ਮੁਫ਼ਤ’ ਵਾਅਦਿਆਂ ਨਾਲ ਦਿੱਲੀ ਜਿੱਤਣ ਦੀ ਕੋਸ਼ਿਸ਼

NEXT STORY

Stories You May Like

  • what he wrote is still true today
    ਉਨ੍ਹਾਂ ਦਾ ਲਿਖਿਆ ਹੋਇਆ ਅੱਜ ਵੀ ਸੱਚ ਹੈ
  • series  the revolutionaries
    ਦਿ ਰਿਵੋਲੂਸ਼ਨਰੀਜ਼ ’ਚ ਦਿਸੇਗੀ ਉਨ੍ਹਾਂ ਕ੍ਰਾਂਤੀਕਾਰੀਆਂ ਦੀ ਕਹਾਣੀ, ਜਿਨ੍ਹਾਂ ਨੇ ਆਜ਼ਾਦੀ ਦੀ ਚਿੰਗਾਰੀ ਲਾਈ : ਨਿਖਿਲ...
  • teaching
    ਅਧਿਆਪਨ ਵੀ ਇਕ ਕਲਾ ਹੈ
  • country  s education  is serious questions
    ਦੇਸ਼ ਦੀ ਸਿੱਖਿਆ ਪ੍ਰਣਾਲੀ ਖੜ੍ਹੇ ਕਰ ਰਹੀ ਹੈ ਗੰਭੀਰ ਸਵਾਲ : ਰਾਹੁਲ
  • foreign investors pull out rs 7 443 crore from stock market
    ਵਿਦੇਸ਼ੀ ਨਿਵੇਸ਼ਕਾਂ ਨੇ ਸਤੰਬਰ ਦੇ ਪਹਿਲੇ ਹਫਤੇ ’ਚ ਸ਼ੇਅਰ ਬਾਜ਼ਾਰ ’ਚੋਂ 7,443 ਕਰੋੜ ਰੁਪਏ ਕੱਢੇ
  • police raid hotel and pg in zirakpur
    ਪੰਜਾਬ ਦੇ ਇਸ ਹੋਟਲ 'ਚ ਪੁਲਸ ਦੀ ਰੇਡ! ਕੁੜੀਆਂ ਗ੍ਰਿਫ਼ਤਾਰ, ਇਤਰਾਜ਼ਯੋਗ ਸਾਮਾਨ ਵੀ ਕੀਤਾ ਬਰਾਮਦ
  • eu india fta proposal
    ਯੂਰਪੀਅਨ ਕਮਿਸ਼ਨ ਨੇ ਭਾਰਤ ਨਾਲ ਵਪਾਰ ਸਮਝੌਤੇ 'ਤੇ ਦਸਤਖਤ ਕਰਨ ਲਈ ਕੌਂਸਲ ਨੂੰ ਸੌਂਪਿਆ ਪ੍ਰਸਤਾਵ
  • india rejects pak china border commission
    ਪਾਕਿ-ਚੀਨ ਸਰਹੱਦੀ ਕਮਿਸ਼ਨ ਨੂੰ ਭਾਰਤ ਨੇ ਕੀਤਾ ਰੱਦ, ਕਿਹਾ- 'ਡਰਾਮੇਬਾਜ਼ੀ ਬੰਦ ਕਰੇ ਪਾਕਿਸਤਾਨ'
  • joint action by punjab police and bsf
    ਪੰਜਾਬ ਪੁਲਸ ਤੇ BSF ਦਾ ਸਾਂਝਾ ਐਕਸ਼ਨ: ਬਾਰਡਰ ਏਰੀਏ 'ਚ 24 ਘੰਟੇ ਨਿਗਰਾਨੀ ਦੇ...
  • jalandhar police register fir against singer nijjar
    ਪਾਲੀਵੁੱਡ ਗਾਇਕ ਨਿੱਝਰ ਦੀਆਂ ਵਧੀਆਂ ਮੁਸ਼ਕਿਲਾਂ, ਜਲੰਧਰ ਪੁਲਸ ਨੇ ਦਰਜ ਕੀਤੀ FIR
  • punjab weather imd heavy rain alert
    ਪੰਜਾਬ 'ਚ 5 ਦਿਨ ਮੌਸਮ ਰਹੇਗਾ ਖ਼ਰਾਬ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ...
  • hooliganism in jalandhar gunshots fired in the area
    ਜਲੰਧਰ 'ਚ ਚੱਲੀਆਂ ਗੋਲ਼ੀਆਂ! ਠਾਹ-ਠਾਹ ਦੀ ਆਵਾਜ਼ ਨਾਲ ਕੰਬਿਆ ਇਹ ਇਲਾਕਾ
  • controversy shooting of singer nijjar s new song in dav college jalandhar
    ਵਿਵਾਦਾਂ 'ਚ ਘਿਰੇ ਗਾਇਕ ਨਿੱਝਰ! ਨਵੇਂ ਗਾਣੇ ਦੀ ਸ਼ੂਟਿੰਗ ਨੂੰ ਲੈ ਕੇ ਜਲੰਧਰ ਦੇ...
  • harjap singh sangha meets nz high commissioner
    ਹਰਜਾਪ ਸਿੰਘ ਸੰਘਾ ਨੇ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਨਾਲ ਕੀਤੀ ਮੁਲਾਕਾਤ, ਅਹਿਮ...
  • adarsh   nagar market park jalandhar
    ਆਦਰਸ਼ ਨਗਰ ਮਾਰਕੀਟ ਦਾ ਪਾਰਕ ਬਚਾਉਣ ਦੀ ਲੜਾਈ ਹੁਣ ਸੀ. ਐੱਮ. ਦਰਬਾਰ ਤਕ ਪਹੁੰਚੀ
  • biscuit factory fire in jalandhar
    ਜਲੰਧਰ ਵਿਖੇ ਬਿਸਕੁਟ ਫੈਕਟਰੀ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ
Trending
Ek Nazar
amal rajapaksa

ਸ਼੍ਰੀਲੰਕਾ ਦੀ ਅਦਾਲਤ ਨੇ ਵਧਾ'ਤੀ ਨਮਲ ਰਾਜਪਕਸ਼ੇ ਦੀ ਨਿਆਂਇਕ ਹਿਰਾਸਤ

gold mine collapse

ਸੂਡਾਨ 'ਚ ਢਹਿ-ਢੇਰੀ ਹੋਈ ਸੋਨੇ ਦੀ ਖਾਨ, ਘੱਟੋ-ਘੱਟ 67 ਲੋਕਾਂ ਦੀ ਮੌਤ

airspace restrictions

ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਮੁੜ ਵਧਾਈ ਪਾਬੰਦੀ ਮਿਆਦ

social media

13 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਦਾ ਸੋਸ਼ਲ ਮੀਡੀਆ ਹੋਵੇ ਬੈਨ, ਪ੍ਰਸਤਾਵ ਪੇਸ਼

indian worker  in israel

ਇਜ਼ਰਾਈਲ 'ਚ ਭਾਰਤੀ ਕਾਮੇ ਨਾਲ ਵਾਪਰਿਆ ਦਰਦਨਾਕ ਹਾਦਸਾ, ਕੱਟੀ ਗਈ ਲੱਤ

afghan medical students

ਅਫਗਾਨ ਮੈਡੀਕਲ ਵਿਦਿਆਰਥੀਆਂ ਨੇ ਪਾਕਿ ਸਰਕਾਰ ਨੂੰ ਲਗਾਈ ਗੁਹਾਰ

personal data leaked

ਅੱਧੀ ਆਬਾਦੀ ਦਾ ਨਿੱਜੀ ਡੇਟਾ ਹੋਇਆ ਲੀਕ !  ਸਰਵੇਖਣ 'ਚ ਫਰਾਂਸ ਸਬੰਧੀ ਹੈਰਾਨੀਜਨਕ...

football tournament

ਬ੍ਰਿਸਬੇਨ ਯੂਥ ਸਪੋਰਟਸ ਕਲੱਬ ਵੱਲੋਂ ਤੀਜਾ ਫੁੱਟਬਾਲ ਟੂਰਨਾਮੈਂਟ 19 ਸਤੰਬਰ ਨੂੰ

district magistrate prohibits bathing in the sutlej river

ਜ਼ਿਲਾ ਮੈਜਿਸਟ੍ਰੇਟ ਵੱਲੋਂ ਸਤਲੁਜ ਦਰਿਆ ਅਤੇ ਬਿਸਤ ਦੁਆਬ ਨਹਿਰ ’ਚ ਨਹਾਉਣ ਦੀ ਮਨਾਹੀ

pipeline damaged

ਨੁਕਸਾਨੀ ਗਈ ਸਾਊਦੀ ਅਰਬ ਦੀ ਪਾਈਪਲਾਈਨ, ਕਈ ਹਫ਼ਤਿਆਂ ਤੱਕ ਬੰਦ ਰਹਿਣ ਦਾ ਖਦਸ਼ਾ

nepal flood victim

ਨੇਪਾਲ ਹੜ੍ਹ ਪੀੜਤਾਂ ਦੇ ਆਈਸੀਯੂ 'ਚ ਦਿੱਤੇ ਇੰਟਰਵਿਊ ਨਾਲ ਵਧਿਆ ਵਿਵਾਦ, ਪ੍ਰੈਸ...

bilateral relations

ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਬੰਗਲਾਦੇਸ਼ ਅਤੇ ਪਾਕਿਸਤਾਨ

tunnel rescue operation

ਨੇਪਾਲ ਅਤੇ ਭਾਰਤ ਦੀਆਂ ਟੀਮਾਂ ਬਚਾਅ ਮੁਹਿੰਮ ਦੇ ਅੰਤਿਮ ਪੜਾਅ ਨੇੜੇ

sheikh hasina s party sentenced

ਸ਼ੇਖ ਹਸੀਨਾ ਦੀ ਪਾਰਟੀ ਦੇ ਸੱਤ ਆਗੂਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

imran khan

ਇਮਰਾਨ ਖਾਨ ਦੇ ਡਾਕਟਰੀ ਇਲਾਜ ਬਾਰੇ ਅਦਾਲਤ ਸੁਣਾਏਗੀ ਫ਼ੈਸਲਾ

incident in pakistan

ਪਾਕਿਸਤਾਨ 'ਚ 'ਆਨਰ ਕਿਲਿੰਗ' ਮਾਮਲੇ ਦੀ ਅਸਲੀਅਤ ਆਈ ਸਾਹਮਣੇ

order issued to block passports

KP ਦੇ CM ਸਣੇ ਇਮਰਾਨ ਖਾਨ ਦੀ ਪਾਰਟੀ ਦੇ 24 ਸੰਸਦ ਮੈਂਬਰਾਂ ਦੇ ਪਾਸਪੋਰਟ ਬਲਾਕ !

indian origin woman in new york

ਅਮਰੀਕਾ 'ਚ ਭਾਰਤੀ ਮੂਲ ਦੀ ਔਰਤ ਅਤੇ ਨੌਜਵਾਨ ਨਾਲ ਵਾਪਰਿਆ ਭਾਣਾ, ਆਏ ਟਰੇਨ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • opposition on brics dinner
      ਜਦੋਂ ਵਿਰੋਧੀ ਧਿਰ ਨੇ ਮੁੱਦਿਆਂ ਦੀ ਥਾਂ ‘ਮੈਨਿਊ’ ਚੁਣ ਲਿਆ
    • mayavati politics
      ਕੀ ਮਾਇਆਵਤੀ ਯੂ. ਪੀ. ਦੀ ਸਿਆਸਤ ’ਚ ਵਾਪਸੀ ਕਰ ਸਕੇਗੀ ?
    • fraud under the guise of sending people abroad continues unabated
      ‘ਵਿਦੇਸ਼ ਭੇਜਣ ਦੇ ਨਾਂ ’ਤੇ’ ਠੱਗੀ ਲਗਾਤਾਰ ਜਾਰੀ!
    • bjp trump card yogi
      ਨੌਜਵਾਨਾਂ ਦੀ ਬੇਚੈਨੀ, ਜਾਤੀਗਤ ਪਾੜਿਆਂ ਦੇ ਬਾਵਜੂਦ ਯੂ. ਪੀ. ’ਚ ਯੋਗੀ ਕਿਉਂ ਹਨ...
    • tax article
      ਟੈਕਸ ਅਸੀਂ ਦਿੰਦੇ ਹਾਂ, ਹਿਸਾਬ ਕੌਣ ਦੇਵੇਗਾ?
    • brics
      ਘੇਰੇ ਤੋਂ ਧੁਰੀ ਤੱਕ: ਬ੍ਰਿਕਸ ’ਚ ਭਾਰਤ ਦਾ ਸਫ਼ਰ
    • mcd
      MCD ਅਣਦੇਖੀ ਕਰਦੀ ਹੈ, ਪੁਲਸ ਚੁੱਪ ਰਹਿੰਦੀ ਹੈ ਅਤੇ ਭੁਗਤਦਾ ਨਾਗਰਿਕ ਹੈ
    • artificial intelligence is a double edged sword
      ‘ਦੋਧਾਰੀ ਤਲਵਾਰ ਹੈ ਮਸਨੂਈ ਬੁੱਧੀਮਤਾ’
    • g20 brics
      ਜੀ-20 ਤੋਂ ਬ੍ਰਿਕਸ ਤੱਕ, ਭਾਰਤ ਦੇ ‘ਮਾਨਵ-ਕੇਂਦ੍ਰਿਤ ਦ੍ਰਿਸ਼ਟੀਕੋਣ’ ਦਾ ਮਹੱਤਵ
    • gdp
      ਜੀ.ਡੀ.ਪੀ. ਦੇ ਅੰਕੜਿਆਂ ਨੂੰ ਆਈਨਾ ਦਿਖਾਓ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +