Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, NOV 02, 2026

    6:37:09 AM

  • private jet crashes in florida

    ਫਲੋਰੀਡਾ 'ਚ ਪ੍ਰਾਈਵੇਟ ਜੈੱਟ ਕ੍ਰੈਸ਼: 9 ਲੋਕਾਂ ਦੀ...

  • punjab girls milk

    ਪੰਜਾਬ 'ਚ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੀ ਘਟਨਾ!...

  • halloween weekend in the us

    ਅਮਰੀਕਾ 'ਚ ਖ਼ੂਨੀ ਹੈਲੋਵੀਨ ਵੀਕੈਂਡ: ਡਲਾਸ ਤੋਂ...

  • holiday in punjab

    ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਆਰਥਿਕ ਮੰਦੀ ਦੀ ਸੱਚਾਈ ਤੋਂ ਮੂੰਹ ਕਿਉਂ ਮੋੜ ਰਹੀ ਹੈ ਸਰਕਾਰ

BLOG News Punjabi(ਬਲਾਗ)

ਆਰਥਿਕ ਮੰਦੀ ਦੀ ਸੱਚਾਈ ਤੋਂ ਮੂੰਹ ਕਿਉਂ ਮੋੜ ਰਹੀ ਹੈ ਸਰਕਾਰ

  • Updated: 22 Aug, 2019 07:02 AM
Blog
why the government is turning away from the reality
  • Share
    • Facebook
    • Tumblr
    • Linkedin
    • Twitter
  • Comment

ਯੋਗੇਂਦਰ ਯਾਦਵ
ਕੀ ਦੇਸ਼ ਆਰਥਿਕ ਮੰਦੀ ਵੱਲ ਵਧ ਰਿਹਾ ਹੈ? ਹੁਣ ਇਸ ਸਵਾਲ ਨੂੰ ਹੋਰ ਨਹੀਂ ਟਾਲਿਆ ਜਾ ਸਕਦਾ। ਜਿਥੇ ਪੂਰਾ ਦੇਸ਼ ਇਕ ਪਾਸੇ ਜੰਮੂ-ਕਸ਼ਮੀਰ ਦੇ ਸਵਾਲ ’ਤੇ ਉਲਝਿਆ ਹੋਇਆ ਹੈ, ਉਥੇ ਹੀ ਅਰਥ ਵਿਵਸਥਾ ਹੌਲੀ-ਹੌਲੀ ਹੇਠਾਂ ਖਿਸਕਦੀ ਜਾ ਰਹੀ ਹੈ। ਪਹਿਲਾਂ ਜੋ ਛੋਟੀ ਸਮੱਸਿਆ ਲੱਗਦੀ ਸੀ, ਹੁਣ ਉਹ ਇਕ ਵੱਡੇ ਸੰਕਟ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਹੁਣੇ ਜਿਹੇ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਦੇਸ਼ ਨੂੰ ਚਿਤਾਵਨੀ ਦਿੱਤੀ ਕਿ ਆਰਥਿਕ ਮੰਦੀ ਦੇ ਲੱਛਣ ਚਿੰਤਾਜਨਕ ਹਨ, ਇਸ ’ਤੇ ਛੇਤੀ ਹੀ ਕੁਝ ਕਰਨ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਰਾਜਨ ਉਹ ਅਰਥ ਸ਼ਾਸਤਰੀ ਹਨ, ਜਿਨ੍ਹਾਂ ਨੇ ਪੂਰੀ ਦੁਨੀਆ ’ਚ 2008 ਦੀ ਮੰਦੀ ਦੀ ਸਮਾਂ ਰਹਿੰਦਿਆਂ ਭਵਿੱਖਬਾਣੀ ਕਰ ਕੇ ਪ੍ਰਸਿੱਧੀ ਖੱਟੀ ਸੀ, ਇਸ ਲਈ ਉਨ੍ਹਾਂ ਦੀ ਚਿਤਾਵਨੀ ’ਤੇ ਧਿਆਨ ਦੇਣਾ ਚਾਹੀਦਾ ਹੈ। ਪਿਛਲੇ ਕੁਝ ਦਿਨਾਂ ਤੋਂ ਅਰਥ ਵਿਵਸਥਾ ਦੇ ਵੱਖ-ਵੱਖ ਖੇਤਰਾਂ ਤੋਂ ਬੁਰੀ ਖਬਰ ਆ ਰਹੀ ਹੈ। ਆਟੋ ਉਦਯੋਗ ’ਚ ਮੰਦੀ ਅਤੇ ਮਜ਼ਦੂਰਾਂ ਦੀ ਛਾਂਟੀ ਦੀ ਖਬਰ ਤਾਂ ਹੁਣ ਆਮ ਹੋ ਗਈ ਹੈ। ਹਾਲਾਤ ਇੰਨੇ ਗੰਭੀਰ ਹਨ ਕਿ ਰਾਹੁਲ ਬਜਾਜ ਵਰਗੇ ਉਦਯੋਗਪਤੀ ਨੂੰ ਖੁੱਲ੍ਹ ਕੇ ਕਹਿਣਾ ਪਿਆ ਕਿ ਅਰਥ ਵਿਵਸਥਾ ’ਚ ਮੰਗ ਨਹੀਂ ਹੈ, ਨਿਵੇਸ਼ ਨਹੀਂ ਹੈ, ਫਿਰ ਵਿਕਾਸ ਕਿੱਥੋਂ ਹੋਵੇਗਾ। ਕਿਸਾਨ ਸੰਗਠਨ ਅਤੇ ਡੇਅਰੀ ਉਤਪਾਦਕ ਵੀ ਕਾਫੀ ਸਮੇਂ ਤੋਂ ਆਪਣੀ ਬਦਹਾਲੀ ਦਾ ਰੋਣਾ ਰੋ ਰਹੇ ਹਨ। ਹੁਣ ਕੱਪੜਾ ਉਤਪਾਦਕਾਂ ਨੇ ਵੀ ਬਕਾਇਦਾ ਇਸ਼ਤਿਹਾਰ ਦੇ ਕੇ ਕਿਹਾ ਹੈ ਕਿ ਕੱਪੜਾ ਖੇਤਰ ’ਚ ਹਾਲਾਤ ਦਿਨੋ-ਦਿਨ ਬਦਤਰ ਹੁੰਦੇ ਜਾ ਰਹੇ ਹਨ। ਪ੍ਰਾਪਰਟੀ ਦਾ ਧੰਦਾ ਵੀ ਕਈ ਸਾਲਾਂ ਤੋਂ ਮੰਦਾ ਚੱਲ ਰਿਹਾ ਹੈ। ਨੋਟਬੰਦੀ ਦੇ ਸਮੇਂ ਤੋਂ ਰਿਟੇਲ ਵਪਾਰੀ ਆਪਣਾ ਧੰਦਾ ਠੱਪ ਹੋਣ ਦੀ ਸ਼ਿਕਾਇਤ ਕਰਦੇ ਆ ਰਹੇ ਹਨ।

ਆਰਥਿਕ ਵਾਧਾ ਦਰ ’ਚ ਕਮੀ

ਫਿਰ ਵੀ ਲੋਕਾਂ ਦੀ ਕਹੀ-ਸੁਣੀ ਗੱਲ ’ਤੇ ਭਰੋਸਾ ਕਰਨ ਦੀ ਬਜਾਏ ਅੰਕੜਿਆਂ ਦੇ ਆਧਾਰ ’ਤੇ ਆਪਣੀ ਰਾਇ ਬਣਾਉਣੀ ਚਾਹੀਦੀ ਹੈ। ਹੁਣੇ ਜਿਹੇ ਕਈ ਅੰਕੜੇ ਸਾਹਮਣੇ ਆਏ ਹਨ, ਜੋ ਮੰਦੀ ਦੇ ਡਰ ਦੀ ਪੁਸ਼ਟੀ ਕਰਦੇ ਹਨ। ਹਰੇਕ ਤਿੰਨ ਮਹੀਨਿਆਂ ਬਾਅਦ ਸਰਕਾਰ ਅਰਥ ਵਿਵਸਥਾ ਦੇ ਅੰਕੜੇ ਜਾਰੀ ਕਰਦੀ ਹੈ। ਪਿਛਲੇ 9 ਮਹੀਨਿਆਂ ਤੋਂ ਇਨ੍ਹਾਂ ਅੰਕੜਿਆਂ ਦੇ ਹਿਸਾਬ ਨਾਲ ਸਾਡੀ ਆਰਥਿਕ ਵਾਧਾ ਦਰ ਘਟਦੀ ਜਾ ਰਹੀ ਹੈ। ਸਾਡੀ ਅਰਥ ਵਿਵਸਥਾ ਜੋ ਕਦੇ 9-10 ਫੀਸਦੀ ਦੀ ਰਫਤਾਰ ਨਾਲ ਵਧ ਰਹੀ ਸੀ, ਹੁਣ 5.8 ਫੀਸਦੀ ’ਤੇ ਆ ਪਹੁੰਚੀ ਹੈ। ਪਿਛਲੇ 20 ਸਾਲਾਂ ’ਚ ਅਜਿਹਾ ਪਹਿਲਾਂ ਸਿਰਫ 2 ਵਾਰ ਹੋਇਆ ਹੈ ਕਿ ਲਗਾਤਾਰ ਤਿੰਨ ਤਿਮਾਹੀਆਂ ’ਚ ਵਾਧਾ ਦਰ ਘਟੀ ਹੋਵੇ। ਜੇ ਪਿਛਲੇ ਸਾਲ ਭਾਵ 2018 ’ਚ ਜਨਵਰੀ ਤੋਂ ਮਾਰਚ ਦੀ ਤਿਮਾਹੀ ਅਤੇ ਇਸ ਸਾਲ ਇਨ੍ਹਾਂ ਹੀ ਤਿੰਨ ਮਹੀਨਿਆਂ ਦੀ ਆਪਸ ’ਚ ਤੁਲਨਾ ਕਰੀਏ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਲਗਭਗ ਸਾਰੇ ਅਹਿਮ ਖੇਤਰਾਂ ’ਚ ਅਰਥ ਵਿਵਸਥਾ ਵਿਚ ਮੰਦੀ ਆਈ ਹੈ। ਕਾਰਾਂ ਦੀ ਵਿਕਰੀ ’ਚ ਪਿਛਲੀ ਵਾਰ 18 ਫੀਸਦੀ ਦਾ ਵਾਧਾ ਹੋਇਆ ਸੀ, ਜਦਕਿ ਇਸ ਵਾਰ 23 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਕੂਟਰਾਂ ਅਤੇ ਹੋਰ ਦੋਪਹੀਆ ਵਾਹਨਾਂ ਦੀ ਵਿਕਰੀ ’ਚ ਵੀ ਪਿਛਲੀ ਵਾਰ 16 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ, ਜਦਕਿ ਇਸ ਵਾਰ ਇਸ ’ਚ 12 ਫੀਸਦੀ ਦੀ ਗਿਰਾਵਟ ਆਈ ਹੈ। ਨਿੱਤ ਵਰਤੋਂ ਵਾਲੇ ਖਪਤਕਾਰ ਮਾਲ ਦੀ ਵਿਕਰੀ ’ਚ ਪਿਛਲੀ ਵਾਰ 12 ਫੀਸਦੀ ਵਾਧਾ ਹੋਇਆ ਸੀ, ਜਦਕਿ ਇਸ ਵਾਰ ਸਿਰਫ 5 ਫੀਸਦੀ ਦਾ ਵਾਧਾ ਹੋਇਆ ਹੈ।

ਨਿਵੇਸ਼ ’ਚ ਵੀ ਇਹੋ ਰੁਝਾਨ

ਇਹੋ ਰੁਝਾਨ ਨਿਵੇਸ਼ ’ਚ ਵੀ ਦੇਖਿਆ ਜਾ ਸਕਦਾ ਹੈ। ਪਿਛਲੇ ਸਾਲ ਪਹਿਲੀ ਤਿਮਾਹੀ ’ਚ ਨਵੇਂ ਨਿਵੇਸ਼ ਪ੍ਰਾਜੈਕਟ ਦੀ ਰਕਮ ’ਚ 13 ਫੀਸਦੀ ਦਾ ਵਾਧਾ ਹੋਇਆ, ਜਦਕਿ ਇਸ ਸਾਲ ਦੀ ਪਹਿਲੀ ਤਿਮਾਹੀ ’ਚ ਇਸ ਵਿਚ 80 ਫੀਸਦੀ ਦੀ ਕਮੀ ਆਈ। ਮੰਦੀ ਦਾ ਮੁਕਾਬਲਾ ਕਰਨ ’ਚ ਸਰਕਾਰੀ ਖਰਚ ਦੀ ਭੂਮਿਕਾ ਅਹਿਮ ਹੁੰਦੀ ਹੈ ਪਰ ਇਸ ’ਚ ਵੀ ਕਮਜ਼ੋਰੀ ਆਈ ਹੈ। ਪਿਛਲੇ ਸਾਲ ਦੀ ਪਹਿਲੀ ਤਿਮਾਹੀ ’ਚ ਸਰਕਾਰ ਦੀ ਟੈਕਸਾਂ ਤੋਂ ਆਮਦਨ 22 ਫੀਸਦੀ ਵਧੀ ਸੀ ਪਰ ਇਸ ਸਾਲ 1.5 ਫੀਸਦੀ ਹੀ ਵਧੀ। ਦਰਾਮਦ-ਬਰਾਮਦ ਦਾ ਫਰਕ ਪਿਛਲੀ ਵਾਰ 15 ਫੀਸਦੀ ਵਧਿਆ ਸੀ, ਜਦਕਿ ਇਸ ਵਾਰ 1 ਫੀਸਦੀ ਘਟਿਆ ਹੈ।

ਸਾਰੇ ਅੰਕੜਿਆਂ ਨੂੰ ਦੇਖਣ ਤੋਂ ਬਾਅਦ ਕਹਿ ਸਕਦੇ ਹਾਂ ਕਿ ਮੰਦੀ ਆਉਣ ਦੀ ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੇ ਇਹੋ ਰੁਝਾਨ ਦੋ ਤਿਮਾਹੀਆਂ ਤਕ ਹੋਰ ਚੱਲਿਆ ਤਾਂ ਇਹ ਪਿਛਲੇ ਤਿੰਨ ਦਹਾਕਿਆਂ ਦੀ ਸਭ ਤੋਂ ਗੰਭੀਰ ਸਥਿਤੀ ਹੋਵੇਗੀ।

ਮੰਦੀ ਨਾਲ ਨਜਿੱਠਿਆ ਜਾ ਸਕਦਾ ਹੈ ਪਰ ਉਸ ਦੇ ਲਈ ਸਭ ਤੋਂ ਪਹਿਲਾਂ ਇਸ ਹਕੀਕਤ ਨੂੰ ਮੰਨਣਾ ਪਵੇਗਾ ਕਿ ਮੰਦੀ ਆਈ ਹੈ ਪਰ ਬਦਕਿਸਮਤੀ ਨਾਲ ਸਰਕਾਰ ਇਸ ਨੂੰ ਮੰਨਣ ਲਈ ਤਿਆਰ ਨਹੀਂ। ਉਹ ਤਾਂ ਬੁਖਾਰ ਦਾ ਇਲਾਜ ਕਰਨ ਦੀ ਬਜਾਏ ਥਰਮਾਮੀਟਰ ਤੋੜਨ ਵੱਲ ਧਿਆਨ ਦੇ ਰਹੀ ਹੈ। ਭਾਰਤ ਦੇ ਅੰਕੜਾ ਵਿਭਾਗ ਦੀ ਇਹ ਪ੍ਰਾਪਤੀ ਰਹੀ ਹੈ ਕਿ ਦੁਨੀਆ ਭਰ ’ਚ ਉਸ ਦੇ ਅੰਕੜਿਆ ਦੀ ਸਾਖ ਹੈ ਪਰ ਪਿਛਲੇ ਕੁਝ ਸਮੇਂ ਤੋਂ ਸਰਕਾਰ ਜੀ. ਡੀ. ਪੀ. ਦੇ ਅੰਕੜਿਆਂ ’ਚ ਹੇਰ-ਫੇਰ ਕਰ ਰਹੀ ਹੈ। ਬੇਰੋਜ਼ਗਾਰੀ ਬਾਰੇ ਸਰਵੇਖਣ ਦੇ ਅੰਕੜਿਆਂ ਨੂੰ ਦਬਾਇਆ ਗਿਆ ਹੈ। ਖੁਦ ਮੋਦੀ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਰਹੇ ਅਰਵਿੰਦ ਸੁਬਰਾਮਣੀਅਨ ਦਾ ਮੰਨਣਾ ਹੈ ਕਿ ਭਾਰਤ ਦੀ ਜੀ. ਡੀ. ਪੀ. ਘੱਟੋ-ਘੱਟ ਦੋ ਤੋਂ ਢਾਈ ਫੀਸਦੀ ਵਧਾ ਕੇ ਦਿਖਾਈ ਜਾ ਰਹੀ ਹੈ।

ਅਜਿਹੀ ਸਥਿਤੀ ’ਚ ਡੂੰਘੀ ਚਿੰਤਾ ਦੀ ਇਕ ਗੱਲ ਇਹ ਵੀ ਹੈ ਕਿ ਸਾਰੇ ਚੰਗੇ ਅਰਥ ਸ਼ਾਸਤਰੀ ਹੌਲੀ-ਹੌਲੀ ਇਸ ਸਰਕਾਰ ਨੂੰ ਛੱਡ ਕੇ ਜਾ ਰਹੇ ਹਨ। ਮੋਦੀ ਸਰਕਾਰ ਦੇ ਪਿਛਲੇ ਕਾਰਜਕਾਲ ’ਚ ਰਘੂਰਾਮ ਰਾਜਨ ਗਏ ਤੇ ਫਿਰ ਉਰਜਿਤ ਪਟੇਲ ਵੀ ਰਸਤੇ ’ਚ ਛੱਡ ਕੇ ਚਲੇ ਗਏ, ਅਰਵਿੰਦ ਸੁਬਰਾਮਣੀਅਨ ਨੇ ਵੀ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਸਰਕਾਰ ਨੂੰ ਛੱਡ ਦਿੱਤਾ ਅਤੇ ਹੁਣ ਆਰਥਿਕ ਸਲਾਹਕਾਰ ਕਮੇਟੀ ਦੇ ਮੁਖੀ ਵਿਵੇਕ ਦੇਬਰਾਏ ਵੀ ਛੱਡਣ ਲਈ ਤਿਆਰ ਬੈਠੇ ਹਨ।

ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਆਸਤ ਦੇ ਮਾਹਿਰ ਖਿਡਾਰੀ ਹਨ ਅਤੇ ਜਿਵੇਂ ਚਾਹੁੰਦੇ ਹਨ, ਉਹੋ ਜਿਹੇ ਨਤੀਜੇ ਹਾਸਲ ਕਰ ਸਕਦੇ ਹਨ ਪਰ ਅਰਥ ਸ਼ਾਸਤਰ ਇਕ ਬਿਲਕੁਲ ਵੱਖਰਾ ਮਾਮਲਾ ਹੈ। ਨੋਟਬੰਦੀ ਦੇ ਕਾਂਡ ਨੇ ਇਹ ਦਿਖਾ ਦਿੱਤਾ ਕਿ ਸਮਝਦਾਰ ਅਰਥ ਸ਼ਾਸਤਰੀਆਂ ਦੀ ਰਾਇ ਤੋਂ ਬਿਨਾਂ ਕੰਮ ਕਰਨ ਦਾ ਕਿੰਨਾ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਇਕ ਨੇਤਾ ਦੇ ਹੰਕਾਰ ਅਤੇ ਅਗਿਆਨ ਦੀ ਕੀਮਤ ਪੂਰਾ ਦੇਸ਼ ਚੁਕਾਉਂਦਾ ਹੈ।

ਮਰੀਜ਼ ਦਾ ਸਰੀਰ ਤਪ ਰਿਹਾ ਹੈ, ਤੀਮਾਰਦਾਰ ਦੂਜੇ ਪਾਸੇ ਮੂੰਹ ਕਰ ਕੇ ਬੈਠੇ ਹਨ, ਥਰਮਾਮੀਟਰ ਨੂੰ ਤੋੜ ਦਿੱਤਾ ਗਿਆ ਹੈ ਅਤੇ ਹੁਣ ਡਾਕਟਰ ਨੂੰ ਵੀ ਭਜਾਇਆ ਜਾ ਰਿਹਾ ਹੈ। ਨਤੀਜਾ ਕੀ ਹੋਵੇਗਾ, ਤੁਸੀਂ ਖੁਦ ਹੀ ਸੋਚ ਲਓ।

  • ਆਰਥਿਕ ਮੰਦੀ
  • ਸਰਕਾਰ
  • reality

ਸੀ. ਡੀ. ਐੱਸ. ਦੀ ਨਿਯੁਕਤੀ ਬਾਰੇ ਫੈਸਲਾ ਸਵਾਗਤਯੋਗ ਕਦਮ

NEXT STORY

Stories You May Like

  • government should accept the truth of economic crisis
    ਆਰਥਿਕ ਬਦਹਾਲੀ ਦੀ ਸੱਚਾਈ ਸਵੀਕਾਰੇ ਤੇ ਠੋਸ ਕਦਮ ਚੁੱਕੇ ਸਰਕਾਰ : ਜੈਰਾਮ ਰਮੇਸ਼
  • why is violence becoming the language of today
    ਹਿੰਸਾ ਅੱਜ ਦੀ ਭਾਸ਼ਾ ਕਿਉਂ ਬਣਦੀ ਜਾ ਰਹੀ ਹੈ?
  • gold  s shine fades before karva chauth  silver falls sharply  know why
    ਕਰਵਾਚੌਥ ਤੋਂ ਪਹਿਲਾਂ ਸੋਨੇ ਦੀ ਚਮਕ ਹੋਈ ਫਿੱਕੀ, ਮੂਧੇ ਮੂੰਹ ਡਿੱਗੀ ਚਾਂਦੀ, ਜਾਣੋ ਹਾਈ ਲੈਵਲ ਤੋਂ ਕਿਉਂ ਡਿੱਗੇ ਰੇਟ
  • china  s growth  is weakening
    ਚੀਨ ਦਾ ਗ੍ਰੋਥ ਮਾਡਲ ਪੈ ਰਿਹਾ ਕਮਜ਼ੋਰ! ਜਾਣੋ ਕਿਉਂ ਮੰਡਰਾ ਰਿਹਾ ਹੈ ਨਵਾਂ ਗਲੋਬਲ ਆਰਥਿਕ ਝਟਕਾ
  • drug survey punjab
    250 ਕਰੋੜ ਖ਼ਰਚ ਕੇ ਕੀਤਾ ਡਰੱਗ ਸਰਵੇ ਕਿਉਂ ਲੁਕਾ ਰਹੀ ਸਰਕਾਰ: ਅਸ਼ਵਨੀ ਸਰਮਾ
  • china  s manufacturing  2 0
    ਚੀਨ ਦਾ 'ਮੈਨੂਫੈਕਚਰਿੰਗ ਮਾਡਲ 2.0': ਜਾਣੋ ਕਿਉਂ ਬਦਲ ਰਹੀ ਹੈ ਰਣਨੀਤੀ
  • congress on voter lists
    ਕਾਂਗਰਸ ‘ਮਸ਼ੀਨ-ਰੀਡੇਬਲ ਵੋਟਰ ਸੂਚੀ’ ’ਤੇ ਕਿਉਂ ਜ਼ੋਰ ਦੇ ਰਹੀ ਹੈ?
  • the ashes of dead americans are being used to make faces shine
    ਚਿਹਰਾ ਚਮਕਾਉਣ ਲਈ ਵਰਤੀ ਜਾ ਰਹੀ ਮ੍ਰਿਤਕ ਅਮਰੀਕੀਆਂ ਦੀ ਸਕਿਨ, ਸੱਚਾਈ ਜਾਣ ਕੇ ਉੱਡ ਜਾਣਗੇ ਹੋਸ਼
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ: ਸੇਵਾਮੁਕਤ AIG 'ਤੇ ਗੁਆਂਢੀ ਨੇ ਸਾਥੀਆਂ ਨਾਲ ਮਿਲ ਕੇ...
  • speed records owner s son dead on road accident
    ਬੀਨੂੰ ਢਿੱਲੋਂ ਨੇ 'ਸਪੀਡ ਰਿਕਾਰਡਸ' ਦੇ ਮਾਲਕ ਦੇ ਪੁੱਤਰ ਦੇ ਦਿਹਾਂਤ 'ਤੇ...
  • pargat singh met the dera beas chief
    ਪਰਗਟ ਸਿੰਘ ਨੇ ਡੇਰਾ ਬਿਆਸ ਮੁਖੀ ਨਾਲ ਕੀਤੀ ਮੁਲਾਕਾਤ, ਪੰਜਾਬ ਦੀ ਖ਼ੁਸ਼ਹਾਲੀ ਦੀ...
  • son of speed records owner
    Speed Records ਦੇ ਮਾਲਕ ਦੇ ਪੁੱਤ ਦੀ ਸੜਕ ਹਾਦਸੇ 'ਚ ਮੌਤ ! ਪੰਜਾਬੀ ਮਿਊਜ਼ਿਕ...
  • wallet and mobile phone looted after assaulting a soldier
    ਰੇਲਵੇ ਸਟੇਸ਼ਨ ਰੋਡ 'ਤੇ ਛੁੱਟੀ 'ਤੇ ਆਏ ਫ਼ੌਜੀ ਨਾਲ ਕੁੱਟਮਾਰ ਕਰਕੇ ਪਰਸ ਤੇ...
  • person who tore down posters for nagar kirtan arrested
    ਨਗਰ ਕੀਰਤਨ ਦੇ ਲੱਗੇ ਪੋਸਟਰ ਫਾੜਨ ਵਾਲਾ ਗ੍ਰਿਫ਼ਤਾਰ
  • man dies in accident on track near platform
    ਪਲੇਟਫਾਰਮ ਨੇੜੇ ਟ੍ਰੈਕ ’ਤੇ ਹੋਏ ਹਾਦਸੇ ’ਚ ਵਿਅਕਤੀ ਦੀ ਮੌਤ
  • special police drive in jalandhar schools and colleges
    ਜਲੰਧਰ ਦੇ ਸਕੂਲਾਂ ਤੇ ਕਾਲਜਾਂ ’ਚ ਪੁਲਸ ਦੀ ਵਿਸ਼ੇਸ਼ ਮੁਹਿੰਮ, ਸਨਿਫਰ ਡਾਗ ਸਕੁਐਡ...
Trending
Ek Nazar
a picture on a hoarding turned the girl into a bollywood star

ਹੋਰਡਿੰਗ 'ਤੇ ਲੱਗੀ ਤਸਵੀਰ ਨੇ ਕੁੜੀ ਨੂੰ ਬਣਾ'ਤਾ ਬਾਲੀਵੁੱਡ ਸਟਾਰ ! ਇੰਝ ਮਿਲਿਆ...

indian fishermen

ਸ਼੍ਰੀਲੰਕਾਈ ਜਲ ਸੈਨਾ ਨੇ ਫੜੇ ਸੱਤ ਭਾਰਤੀ ਮਛੇਰੇ, ਕਿਸ਼ਤੀ ਵੀ ਕੀਤੀ ਜ਼ਬਤ

air services

ਭਾਰਤ ਅਤੇ ਸਾਊਦੀ ਅਰਬ ਵਿਚਾਲੇ ਹਵਾਈ ਆਵਾਜਾਈ ਨੂੰ ਲੈ ਕੇ ਅਹਿਮ ਖ਼ਬਰ

jaishankar met with his counterparts

ਜੈਸ਼ੰਕਰ ਨੇ ਰੂਸ, ਪੋਲੈਂਡ ਅਤੇ ਦੱਖਣੀ ਕੋਰੀਆ ਦੇ ਹਮਰੁਤਬਾ ਨਾਲ ਕੀਤੀ ਮੁਲਾਕਾਤ...

yo yo honey singh expresses grief over the death of his nephew  divit auluck

ਯੋ-ਯੋ ਹਨੀ ਸਿੰਘ ਨੇ ਭਤੀਜੇ ਦਿਵਿਤ ਓਲਕ ਦੀ ਮੌਤ 'ਤੇ ਜਤਾਇਆ ਦੁੱਖ ! ਦੱਸਿਆ...

canada visa processing

ਕੈਨੇਡਾ ਜਾਣ ਦੀ ਤਿਆਰੀ 'ਚ ਬੈਠੇ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ

famous fitness influencer

ਮਸ਼ਹੂਰ ਫਿਟਨੈੱਸ ਇਨਫਲੂਐਂਸਰ ਦੀ ਭਿਆਨਕ ਸੜਕ ਹਾਦਸੇ 'ਚ ਮੌਤ, 29 ਸਾਲ ਦੀ ਉਮਰ 'ਚ...

g20 foreign ministers   meeting

G20 ਵਿਦੇਸ਼ ਮੰਤਰੀਆਂ ਦੀ ਅਟਲਾਂਟਾ ਮੀਟਿੰਗ ਮੁੱਖ ਮੁੱਦਿਆਂ 'ਤੇ ਸਹਿਮਤੀ ਤੋਂ...

gold  silver  price

13,000 ਰੁਪਏ ਸਸਤੀ ਹੋਈ ਚਾਂਦੀ ! Gold ਦਾ ਵੀ ਡਿੱਗਾ ਭਾਅ, ਜਾਣੋ ਕੀ ਹੈ ਤਾਜ਼ਾ...

h 1b visa holders

H-1B ਵੀਜ਼ਾ ਧਾਰਕਾਂ ਨੂੰ ਨਿਸ਼ਾਨਾ ਬਣਾਉਣਾ ਨਾਲ ਪ੍ਰਭਾਵਿਤ ਹੋਵੇਗੀ ਅਮਰੀਕੀ...

veteran director who gave bollywood many superhit films passes away

ਬਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦੇਣ ਵਾਲੇ ਦਿੱਗਜ ਨਿਰਦੇਸ਼ਕ ਦਾ ਦਿਹਾਂਤ,...

salman khan blasts scout on bigg boss  weekend ka vaar

"ਤੁਹਾਡੇ ਤੋਂ ਘਟੀਆ ਆਦਮੀ ਕੋਈ ਨਹੀਂ": ਲਵ ਗਿੱਲ ਮਾਮਲੇ 'ਚ ਸਲਮਾਨ ਖਾਨ ਨੇ ਸਕਾਊਟ...

ind vs pak cricket

IND vs PAK: ਪਾਕਿਸਤਾਨ ਹੱਥੋਂ ਹਾਰੀ TEAM INDIA! ਕਪਤਾਨ ਪੰਡਯਾ ਨੂੰ ਇੱਕੋ ਓਵਰ...

arshdeep singh sets a world record in a losing match

ਹਾਰੇ ਮੈਚ 'ਚ ਅਰਸ਼ਦੀਪ ਸਿੰਘ ਨੇ ਬਣਾ 'ਤਾ World Record ! ਅਜਿਹਾ ਕਰਨ ਵਾਲੇ...

namesake candidate

ਮਥੁਰਾ ਦੀ ਹੇਮਾ ਮਾਲਿਨੀ ਵਾਂਗ ਅਲਾਸਕਾ 'ਚ ਵੀ ਉੱਤਰੇ ਇੱਕੋ ਨਾਂ ਦੇ ਉਮੀਦਵਾਰ ;...

veteran actress passes away

400 ਤੋਂ ਵਧੇਰੇ ਫਿਲਮਾਂ 'ਚ ਨਜ਼ਰ ਆ ਚੁੱਕੀ ਦਿੱਗਜ ਅਦਾਕਾਰਾ ਦਾ ਦਿਹਾਂਤ,...

punjabi woman in america

ਅਮਰੀਕਾ 'ਚ ਲਾਪਤਾ ਪੰਜਾਬਣ ਦੀ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਬੁਰਾ ਹਾਲ

vladimir putin statement

ਯੂਰਪ ਨਾਲ ਜੰਗ ਨਹੀਂ ਚਾਹੁੰਦਾ ਰੂਸ : ਪੁਤਿਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • a test for imran khan s pti in khyber pakhtunkhwa
      ਖ਼ੈਬਰ ਪਖ਼ਤੂਨਖ਼ਵਾ ’ਚ ਇਮਰਾਨ ਖ਼ਾਨ ਦੀ ਪੀ. ਟੀ. ਆਈ. ਲਈ ਪ੍ਰੀਖਿਆ
    • khalistan referendum
      ਐਡਮੰਟਨ ਖਾਲਿਸਤਾਨ ਰੈਫਰੈਂਡਮ : ਭਾਰੀ ਪ੍ਰਚਾਰ, ਹਾਜ਼ਰੀ ’ਤੇ ਸਵਾਲ
    • punjab vidhan sabha elections
      ਪੰਜਾਬ ਵਿਧਾਨ ਸਭਾ ਚੋਣਾਂ : ਨਸ਼ਾ, ਕਾਨੂੰਨ-ਵਿਵਸਥਾ ਅਤੇ ਕਰਜ਼ਾ ਹੋਣਗੇ ਮੁੱਖ ਮੁੱਦੇ
    • vidhan parishad
      ਵਿਧਾਨ ਪ੍ਰੀਸ਼ਦ ਦੇ ਨਤੀਜੇ ਭਵਿੱਖ ਦੀ ਇਮਾਰਤ ਦੇ ਸੰਕੇਤ ?
    • dpdp
      ਡਿਜੀਟਲ ਨਿੱਜੀ ਡਾਟਾ ਸੁਰੱਖਿਆ ਐਕਟ : ਪੱਤਰਕਾਰੀ ਦੀ ਆਜ਼ਾਦੀ ’ਤੇ ਸਵਾਲ!
    • rahul gandhi s delhi march
      ਰਾਹੁਲ ਦਾ ‘ਦਿੱਲੀ ਮਾਰਚ’ ’ਚ ਸ਼ਾਮਲ ਹੋਣ ਦਾ ਸੱਦਾ
    • sardar patel
      ਸਰਦਾਰ ਪਟੇਲ ਦੀ ਵਿਰਾਸਤ ਅਤੇ ਰਾਸ਼ਟਰੀ ਏਕਤਾ ਦੀ ਸਮਕਾਲੀ ਚੁਣੌਤੀ
    • atrocities against minorities continue in pakistan
      ‘ਪਾਕਿਸਤਾਨ ’ਚ’ ਘੱਟ ਗਿਣਤੀਆਂ ’ਤੇ ਅੱਤਿਆਚਾਰ ਜਾਰੀ!
    • misdeeds of some police personnel are bringing bad name to department
      ‘ਕੁਝ ਪੁਲਸ ਮੁਲਾਜ਼ਮਾਂ ਦੀਆਂ ਕਰਤੂਤਾਂ ਕਰ ਰਹੀਆਂ’ ਵਿਭਾਗ ਨੂੰ ਬਦਨਾਮ!
    • br ambedkar jalandhar
      ਇਤਿਹਾਸ ਦਾ ਇਕ ਅੰਸ਼ : 1951 ’ਚ ਬਾਬਾ ਸਾਹਿਬ ਅੰਬੇਡਕਰ ਦੀ ਜਲੰਧਰ ਯਾਤਰਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +