ਮੁੰਬਈ : ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਦੀ ਬੇਟੀ ਸਾਰਾ ਖਾਨ ਛੇਤੀ ਫਿਲਮਾਂ 'ਚ ਐਂਟਰੀ ਕਰਨ ਜਾ ਰਹੀ ਹੈ। ਉਹ ਅੱਜਕਲ ਆਪਣੀ ਫਿਲਮ ਨਾਲੋਂ ਵਧੇਰੇ ਆਪਣੇ ਪ੍ਰੇਮ ਸੰੰਬੰਧਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਸਾਰਾ ਕਾਂਗਰਸ ਨੇਤਾ ਸੁਸ਼ੀਲ ਕੁਮਾਰ ਸ਼ਿੰਦੇ ਦੇ ਪੋਤੇ ਵੀਰ ਪਹਾਰਿਆ ਨੂੰ ਡੇਟ ਕਰ ਰਹੀ ਹੈ। ਇਨ੍ਹਾਂ ਦੀ ਇਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਸਾਰਾ ਅਤੇ ਵੀਰ ਇਕ-ਦੂਜੇ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ।
ਜਾਣਕਾਰੀ ਅਨੁਸਾਰ ਸਾਰਾ ਖਾਨ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਨਾਲ ਫਿਲਮ 'ਚ ਨਜ਼ਰ ਆਵੇਗੀ। ਸਾਰਾ ਅਤੇ ਸ਼ਾਹਿਦ ਦੇ ਭਰਾ ਈਸ਼ਾਨ ਇਕੱਠੇ ਹੀ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕਰਨਗੇ। ਜ਼ਿਕਰਯੋਗ ਹੈ ਕਿ ਸਾਰਾ ਸੈਫ ਅਤੇ ਸਾਬਕਾ ਪਤਨੀ ਅੰਮ੍ਰਿਤਾ ਸਿੰਘ ਦੀ ਬੇਟੀ ਹੈ।
ਜਦੋਂ 'ਸਰਬਜੀਤ' ਨੂੰ ਯਾਦ ਕਰ ਭਾਵੁਕ ਹੋਈ ਐਸ਼ਵਰਿਆ, ਅੱਖਾਂ 'ਚ ਆਏ ਹੰਝੂ (PICS)
NEXT STORY