ਮੁੰਬਈ— ਬਾਲੀਵੁੱਡ ਦੇ ਛੋਟੇ ਨਵਾਬ ਸੈਫ ਅਲੀ ਖਾਨ ਅਤੇ ਅਦਕਾਰਾ ਅਨੁਸ਼ਕਾ ਸ਼ਰਮਾ ਦੀ ਜੋੜੀ ਛੇਤੀ ਹੀ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਜਾਣਕਾਰੀ ਅਨੁਸਾਰ ਫਿਲਮ 'ਡੈਲੀ ਬੈਲੀ' ਦੇ ਲੇਖਕ ਅਕਸ਼ਤ ਵਰਮਾ ਇਕ ਫਿਲਮ ਬਣਾਉਣ ਜਾ ਰਹੇ ਹਨ, ਜਿਸ 'ਚ ਸੈਫ ਅਲੀ ਖਾਨ ਅਤੇ ਅਨੁਸ਼ਕਾ ਸ਼ਰਮਾ ਦੀ ਮੁਖ ਭੂਮਿਕਾ ਨਜ਼ਰ ਆਵੇਗੀ।
ਜ਼ਿਕਰਯੋਗ ਹੈ ਕਿ ਇਹ ਫਿਲਮ ਅਨੁਸ਼ਕਾ ਦੇ ਬੈਨਰ ਦੀ ਹੋਵੇਗੀ। ਅਨੁਸ਼ਕਾ ਪਹਿਲਾਂ ਵੀ ਆਪਣੇ ਬੈਨਰ ਦੀ ਫਿਲਮ 'ਐੱਨ.ਐੱਚ 10' ਬਣਾ ਚੁੱਕੀ ਹੈ ਅਤੇ ਕਿ ਇਕ ਹੋਰ ਫਿਲਮ 'ਫਿਲੋਰੀ' ਦਾ ਨਿਰਮਾਣ ਕਰ ਰਹੀ ਹੈ। ਇਸ ਫਿਲਮ 'ਚ ਅਨੁਸ਼ਕਾ ਤੋਂ ਇਲਾਵਾ ਪਾਲੀਵੁੱਡ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਅਤੇ ਸੂਰਜ ਸ਼ਰਮਾ ਵੀ ਮੁਖ ਭੂਮਿਕਾ 'ਚ ਹਨ। ਅਨੁਸ਼ਕਾ ਦੀਆਂ ਦੋ ਫਿਲਮਾਂ ਆਉਣ ਵਾਲੀਆਂ ਹਨ। ਪਹਿਲੀ ਫਿਲਮ 'ਚ ਉਹ ਸਲਮਾਨ ਖਾਨ ਨਾਲ, ਦੂਜੀ 'ਚ ਸ਼ਾਹਰੁਖ ਖਾਨ ਨਾਲ ਅਤੇ ਤੀਜੀ 'ਐ ਦਿਲ ਹੈ ਮੁਸ਼ਕਿਲ' 'ਚ ਰਣਬੀਰ ਨਾਲ ਨਜ਼ਰ ਆਵੇਗੀ।
HAPPY BIRTHDAY : ਧੋਨੀ ਦੀ ਸਾਬਕਾ ਪ੍ਰੇਮਿਕਾ ਦੀਆਂ ਦੇਖੋਂ ਕੁਝ ਅਣਦੇਖੀਆਂ ਤਸਵੀਰਾਂ (PICS)
NEXT STORY