ਜਲੰਧਰ (ਮ੍ਰਿਦੁਲ)- ਲਵਲੀ ਪਲਾਈਵੁੱਡ ਦੇ ਬਾਹਰ ਮੰਗਲਵਾਰ ਸਵੇਰੇ ਮਨੀ ਇੰਟਰਪ੍ਰਾਈਜ਼ ਦੇ ਮਾਲਕ ਵੱਲੋਂ ਲਵਲੀ ਪਲਾਈਵੁੱਡ ਦੇ ਮੈਨੇਜਰ ਪ੍ਰਿਥੀ ਚੰਦ ਨੂੰ ਘੜੀਸ ਕੇ ਕਿਡਨੈਪ ਕਰਕੇ ਕਾਰ ਵਿਚ ਬਿਠਾ ਕੇ ਕੁੱਟਮਾਰ ਕਰਨ ਦੇ ਮਾਮਲੇ ਵਿਚ ਲਵਲੀ ਗਰੂਪ ਵੱਲੋਂ ਕੱਥਿਤ ਤੌਰ ’ਤੇ ਦਬਾਅ ਵਿਚ ਆ ਕੇ ਰਿਟੀ ਟ੍ਰੈਵਲ ਦੇ ਮਾਲਕ ਸਤਪਾਲ ਮੁਲਤਾਨੀ ਨਾਲ ਸਮਝੌਤਾ ਕਰ ਲਿਆ ਹੈ। ਹੁਣ ਦੋਵੇਂ ਧੜੇ ਇਕ-ਦੂਜੇ ਖ਼ਿਲਾਫ਼ ਦਰਜ ਕੇਸ ਵਾਪਸ ਲੈਣਗੇ। ਸੂਤਰਾਂ ਮੁਤਾਬਕ ਸ਼ਹਿਰ ਦੇ ਕਈ ਹਾਈ-ਪ੍ਰੋਫਾਈਲ ਲਾਬੀ ਦੇ ਲੋਕ ਦੋਵਾਂ ਵਿਚਾਲੇ ਸਮਝੌਤਾ ਕਰਵਾਉਣ ’ਚ ਰੁੱਝੇ ਹੋਏ ਸਨ। ਦੂਜੇ ਪਾਸੇ ਪਤਾ ਲੱਗਾ ਹੈ ਕਿ ਇਕ ਵੱਡੀ ਮਹਿਲਾ ਸਿਆਸੀ ਆਗੂ ਨੇ ਸਮਝੌਤਾ ਕਰਵਾਇਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਬੱਚੇ ਸਣੇ ਤਿੰਨ ਜੀਆਂ ਦੀ ਮੌਤ (ਵੀਡੀਓ)
ਹਾਲਾਂਕਿ ਇਸ ਮਾਮਲੇ ਵਿਚ ਕਾਂਗਰਸ ਦੇ ਇਕ ਪ੍ਰਮੁੱਖ ਆਗੂ ਨੇ ਵੀ ਭੂਮਿਕਾ ਨਿਭਾਈ ਹੈ। ਸਮਝੌਤੇ ਦੌਰਾਨ ਸ਼ਹਿਰ ਦੇ ਨਾਮੀ ਪ੍ਰਾਪਰਟੀ ਕਾਰੋਬਾਰ ਨਾਲ ਸਬੰਧਤ ਸਨਅਤਕਾਰ, ਅਕਾਲੀ ਆਗੂ ਤੇ ਹੋਰ ਕਈ ਲੋਕ ਹਾਜ਼ਰ ਸਨ। ਸਿਆਸੀ ਹਲਕਿਆਂ ’ਚ ਇਹ ਚਰਚਾ ਵੀ ਛਿੜੀ ਹੋਈ ਸੀ ਕਿ ਦੋਵੇਂ ਪਰਿਵਾਰ ਸ਼ਹਿਰ ਦੇ ਜਾਣੇ-ਪਛਾਣੇ ਪਰਿਵਾਰ ਹਨ, ਇਸ ਲਈ ਦੋਵਾਂ ਧਿਰਾਂ ਵੱਲੋਂ ਇਕ-ਦੂਜੇ ’ਤੇ ਗੈਰ-ਜ਼ਮਾਨਤੀ ਧਾਰਾਵਾਂ ਦੇ ਤਹਿਤ ਕੇਸ ਕਰਨ ਦੇ ਟਕਰਾ ਟਾਲਦੇ ਹੋਏ ਸਮਝੌਤਾ ਕਰਨਾ ਹੀ ਬਿਹਤਰ ਸਮਝਿਆ ਗਿਆ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪੁਲਸ ਇਸ ਮਾਮਲੇ ਵਿਚ ਰਿਚੀ ਟ੍ਰੈਵਲ ਦੇ ਪੁੱਤਰ ਅਤੇ ਉਸ ਦੇ ਸਾਥੀਆਂ ’ਤੇ ਲੱਗੀਆਂ ਧਾਰਾਵਾਂ ਨੂੰ ਘਟਾਵੇਗੀ ਜਾਂ ਨਹੀਂ।
ਦੱਸ ਦਈਏ ਕਿ ਲਵਲੀ ਪਲਾਈਵੁੱਡ ਐਂਡ ਸੈਨੀਟੇਸ਼ਨ ਦੇ ਫੀਲਡ ਅਫ਼ਸਰ ਰਾਜੇਸ਼ ਤਿਵਾੜੀ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਕੂਟਰ ’ਤੇ ਦਫਤਰ ਆਏ ਸਨ ਅਤੇ ਆਪਣੀ ਐਕਟਿਵਾ ਲਵਲੀ ਪਲਾਈਵੁੱਡ ਦੇ ਸ਼ੋਅਰੂਮ ਦੇ ਨਾਲ ਸਥਿਤ ਗੋਦਾਮ ਦੇ ਬਾਹਰ ਖੜ੍ਹੀ ਕਰ ਦਿੱਤੀ ਸੀ ਜਦਕਿ ਉਨ੍ਹਾਂ ਨਾਲ ਮਨੀ ਇੰਟਰਪ੍ਰਾਈਜ਼ ਦੇ ਮਾਲਕ ਸੂਰਤ ਸਿੰਘ ਦੀ ਦੀ ਦੁਕਾਨ ਸੀ। ਐਕਟਿਵਾ ਦੁਕਾਨ ਦੇ ਬਾਹਰ ਲਗਾਉਣ ਨੂੰ ਲੈ ਕੇ ਸੂਰਤ ਸਿੰਘ ਵੱਲੋਂ ਜਦੋਂ ਵਿਰੋਧ ਕੀਤਾ ਤਾਂ ਸਥਿਤੀ ਲੜਾਈ ਤੱਕ ਪਹੁੰਚ ਗਈ। ਇਸ ਤੋਂ ਬਾਅਦ ਸੂਰਤ ਸਿੰਘ ਨੇ ਅੰਦਰੋਂ ਰਾਡ ਲਿਆ ਕੇ ਰਾਜੀਵ ਤਿਵਾੜੀ ਦੇ ਸਿਰ ’ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ- 26 ਨਵੰਬਰ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਐਲਾਨ
ਦੂਜੇ ਪਾਸੇ ਜਿਵੇਂ ਹੀ ਸੂਰਤ ਸਿੰਘ ਨੇ ਆਪਣੇ ਰਿਸ਼ਤੇਦਾਰ ਅਤੇ ਸ਼ਹਿਰ ਦੀ ਨਾਮੀ ਇਮੀਗ੍ਰੇਸ਼ਨ ਕੰਪਨੀ ਰਿਚੀ ਟਰੈਵਲ ਦੇ ਮਾਲਕ ਸਤਪਾਲ ਮੁਲਤਾਨੀ ਨੂੰ ਫੋਨ ਕੀਤਾ, ਰਿਚੀ ਖੁਦ ਆਪਣੇ ਸਾਥੀਆਂ ਸਮੇਤ ਇਕ ਪ੍ਰਾਈਵੇਟ ਬਾਊਂਸਰ ਤੇ ਉਸ ਦੇ ਪਿਤਾ ਦੇ ਇਕ ਗੰਨਮੈਨ ਨਾਲ ਮੌਕੇ ’ਤੇ ਪਹੁੰਚ ਗਿਆ। ਪ੍ਰਿਥੀ ਚੰਦ ਨੂੰ ਸ਼ੋਅਰੂਮ ਨੂੰ ਸ਼ੋਅਰੂਮ ’ਚੋਂ ਕੱਢ ਕੇ ਗੱਡੀ ਵਿਚ ਬਿਠਾ ਕੇ ਕੁੱਟਿਆ ਗਿਆ। ਜ਼ਿਕਰਯੋਗ ਹੈ ਕਿ ਰਿਚੀ ਟ੍ਰੈਵਲ ਦੇ ਮਾਲਕ ਸਤਪਾਲ ਮੁਲਤਾਨੀ ਵੱਲੋਂ 16 ਨਵੰਬਰ ਨੂੰ ਵੀ ਧਰਨੇ ਦੀ ਕਾਲ ਦਿੱਤੀ ਸੀ, ਜਿਸ ਦੇ ਦਬਾਅ ਵਿਚ ਲਵਲੀ ਗਰੂਪ ਨੇ ਸਮਝੌਤਾ ਕੀਤਾ ਹੈ।
ਇਹ ਵੀ ਪੜ੍ਹੋ- ਹੱਸਦਾ-ਵੱਸਦਾ ਉੱਜੜਿਆ ਘਰ, ਮਾਪਿਆਂ ਦੇ ਜਵਾਨ ਪੁੱਤ ਨੇ ਕੀਤੀ ਖ਼ੁਦਕੁਸ਼ੀ, ਵਜ੍ਹਾ ਕਰੇਗੀ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ATM ਬਦਲ ਕੇ 40 ਹਜ਼ਾਰ ਰੁਪਏ ਕੱਢਵਾਉਣ ਵਾਲੇ 2 ਜਾਅਲਸਾਜ ਗ੍ਰਿਫ਼ਤਾਰ
NEXT STORY