ਚੰਡੀਗੜ੍ਹ : ਅਦਾਕਾਰ ਤੋਂ ਸਮਾਜਿਕ ਕਾਰਕੁੰਨ ਬਣੇ ਦੀਪ ਸਿੱਧੂ ਦੀ ਸਿਹਤ ਅਚਾਨਕ ਵਿਗੜ ਗਈ ਹੈ। ਇਸ ਸਬੰਧੀ ਜਾਣਕਾਰੀ ਦੀਪ ਸਿੱਧੂ ਵੱਲੋਂ ਖ਼ੁਦ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਹੈ। ਦੀਪ ਸਿੱਧੂ ਨੇ ਆਪਣੀ ਪੋਸਟ 'ਚ ਇਸ ਬਾਰੇ ਦੱਸਦਿਆਂ ਲਿਖਿਆ ਹੈ ਕਿ ਕਿਸੇ ਨੇ ਮੈਨੂੰ ਕੁੱਝ ਸ਼ੱਕੀ ਪਦਾਰਥ ਦੇ ਕੇ ਨਸ਼ੇ ਦਿੱਤੇ ਹਨ, ਜਿਸ ਕਾਰਨ ਮੈਨੂੰ ਠੀਕ ਮਹਿਸੂਸ ਨਹੀਂ ਹੋ ਰਿਹਾ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ਤੋਂ ਵੱਡੀ ਖ਼ਬਰ, ਹੁਣ ਕੈਪਟਨ ਸਮਰਥਕਾਂ ਨੇ ਸੋਨੀਆ ਗਾਂਧੀ ਨੂੰ ਭੇਜੀਆਂ 'ਫੋਨ ਰਿਕਾਰਡਿੰਗਜ਼'
ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਇਹ ਕੌਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਇੱਥੇ ਸਾਰੀਆਂ ਸਿਆਸੀ ਅਤੇ ਸਮਾਜਿਕ ਸਮੱਸਿਆਵਾਂ ਦੇ ਖ਼ਿਲਾਫ਼ ਇਕੱਲਾ ਖੜ੍ਹਾ ਹਾਂ।
ਇਹ ਵੀ ਪੜ੍ਹੋ : ਅਕਾਲੀ-ਬਸਪਾ ਦੇ ਜੱਟ-ਦਲਿਤ ਕੰਬੀਨੇਸ਼ਨ ਦਾ ਕਾਂਗਰਸ ਨੇ ਲੱਭਿਆ ਤੋੜ, ਇਨ੍ਹਾਂ ਆਗੂਆਂ ਨੂੰ ਲਾਇਆ ਜਾ ਸਕਦੈ 'ਪ੍ਰਧਾਨ'
ਹੁਣ ਮੇਰੀ ਸੁਰੱਖਿਆ ਅਤੇ ਸਕਿਓਰਿਟੀ ਮੇਰੇ ਪਰਿਵਾਰ ਲਈ ਇਕ ਗੰਭੀਰ ਚਿੰਤਾ ਬਣ ਗਈ ਹੈ (ਮੈਂ ਇਸ ਨੂੰ ਮੌਜੂਦਾ ਹਕੀਕਤ ਨੂੰ ਦਰਸਾਉਣ ਲਈ ਸਾਂਝਾ ਕਰ ਰਿਹਾ ਹਾਂ, ਜੋ ਮੈਂ ਆਪਣੇ ਆਪ ਪਹਿਲਾਂ ਨਹੀਂ ਸਮਝਿਆ)..ਵਾਹਿਗੁਰੂ ਸਾਨੂੰ ਸਾਰਿਆਂ ਨੂੰ ਅਸੀਸ ਦੇਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸੁਸ਼ਾਂਤ ਸਿੰਘ ਰਾਜਪੂਤ ਦੀ ਬਰਸੀ ’ਤੇ ਭਾਵੁਕ ਹੋਏ ਪ੍ਰਸ਼ੰਸਕ, ਅਜੇ ਵੀ ਇਨਸਾਫ਼ ਦੀ ਕਰ ਰਹੇ ਨੇ ਉਡੀਕ
NEXT STORY