ਨਵੀਂ ਦਿੱਲੀ–ਪ੍ਰਾਹੁਣਚਾਰੀ ਖੇਤਰ ਦੀ ਕੰਪਨੀ ਓਯੋ ਦੇ ਸੰਸਥਾਪਕ ਅਤੇ ਸਮੂਹ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਰਿਤੇਸ਼ ਅੱਗਰਵਾਲ ਨੇ ਕਿਹਾ ਕਿ ਨਵੇਂ ਸਾਲ 2022 ਦਾ ਜਸ਼ਨ ਮਨਾਉਣ ਲਈ 10 ਲੱਖ ਤੋਂ ਵੱਧ ਲੋਕਾਂ ਨੇ ਉਨ੍ਹਾਂ ਦੇ ਮੰਚ ਰਾਹੀਂ 5 ਲੱਖ ਤੋਂ ਵੱਧ ਰਾਤਾਂ ਲਈ ਕਮਰੇ ਬੁੱਕ ਕੀਤੇ। ਕੰਪਨੀ ਦੇ ਕੌਮਾਂਤਰੀ ਮੰਚ ਰਾਹੀਂ ਹੋਈ ਇਨ੍ਹਾਂ ਬੁਕਿੰਗ ਦੇ ਮਾਧਿਅਮ ਰਾਹੀਂ ਹਫਤੇ ’ਚ ਕਰੀਬ 110 ਕਰੋੜ ਰੁਪਏ ਦੀ ਕੁੱਲ ਬੁਕਿੰਗ ਰਾਸ਼ੀ ਪ੍ਰਾਪਤ ਹੋਈ।
ਉਨ੍ਹਾਂ ਨੇ ਇਕ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਨਵੇਂ ਸਾਲ ਦੀ ਪੂਰਬਲੀ ਸ਼ਾਮ ਲਈ 58 ਫੀਸਦੀ ਬੁਕਿੰਗ ਉਸੇ ਦਿਨ ਕੀਤੀ ਗਈ ਸੀ। ਉਨ੍ਹਾਂ ਨੇ ਲਿੰਕਡਇਨ ’ਤੇ ਆਪਣੀ ਪੋਸਟ ’ਚ ਲਿਖਿਆ ਕਿ ਇਸ ਨਵੇਂ ਸਾਲ ’ਚ ਸਾਡੇ ਨਾਲ 5 ਲੱਖ ਤੋਂ ਵੱਧ ਰਾਤਾਂ ਲਈ ਕਮਰੇ ਬੁੱਕ ਕਰਵਾਉਣ ਵਾਲੇ 10 ਲੱਖ ਤੋਂ ਵੱਧ ਲੋਕਾਂ ਨੂੰ ਧੰਨਵਾਦ।
ਓਯੋ ’ਚ ਸਾਡੇ ਸਾਰਿਆਂ ਲਈ ਇਹ ਰੁਝਾਨ ਭਰਿਆ ਨਵਾਂ ਸਾਲ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ 2021 ਦੀ ਬੁਕਿੰਗ ਅਪ੍ਰੈਲ 2020 ਤੋਂ ਬਾਅਦ ਮਹਾਮਾਰੀ ਦੌਰਾਨ 90 ਵੀਕੈਂਡ ’ਚ ਸਭ ਤੋਂ ਵੱਧ ਸੀ ਅਤੇ ਇਸ ਨਾਲ ਦੁਨੀਆ ਭਰ ’ਚ ਸਾਡੇ ਮੰਚ ਰਾਹੀਂ ਕਰੀਬ 110 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ।
'ਫਰਜ਼ੀ ਅਤੇ ਭੜਕਾਊ' ਸਮੱਗਰੀ ਪਾਉਣ ਵਾਲੇ ਕਈ ਸੋਸ਼ਲ ਮੀਡੀਆ ਹੈਂਡਲ ’ਤੇ ਸਰਕਾਰ ਨੇ ਲਗਾਈ ਰੋਕ
NEXT STORY