ਮੁੰਬਈ — ਦਸੰਬਰ 'ਚ ਲਗਭਗ 12 ਕੰਪਨੀਆਂ ਨੇ ਸ਼ੁਰੂਆਤੀ ਜਨਤਕ ਪੇਸ਼ਕਸ਼ਾਂ (ਆਈ.ਪੀ.ਓ.) ਰਾਹੀਂ 8,931.69 ਕਰੋੜ ਰੁਪਏ ਇਕੱਠੇ ਕੀਤੇ ਹਨ। ਇਸ ਸੰਦਰਭ ਵਿੱਚ ਦਸੰਬਰ 2023 ਦੋ ਸਾਲਾਂ ਦਾ ਸਭ ਤੋਂ ਵਧੀਆ ਮਹੀਨਾ ਰਿਹਾ ਹੈ। ਇਸ ਤੋਂ ਪਹਿਲਾਂ ਦਸੰਬਰ 2021 ਦੇ ਮਹੀਨੇ 'ਚ ਹੀ 11 ਕੰਪਨੀਆਂ ਨੇ IPO ਤੋਂ 9,534 ਕਰੋੜ ਰੁਪਏ ਇਕੱਠੇ ਕੀਤੇ ਸਨ। ਵਿਸ਼ਲੇਸ਼ਣ ਦੇ ਅਨੁਸਾਰ ਦਸੰਬਰ 2023 'ਚ 12 ਕੰਪਨੀਆਂ ਦੇ ਆਈਪੀਓ ਖੁੱਲ੍ਹੇ।
ਇਹ ਵੀ ਪੜ੍ਹੋ : ਹਿਮਾਚਲ 'ਚ ਸੈਲਾਨੀਆਂ ਦਾ ਹੜ੍ਹ, Atal Tunnel 'ਚ ਹੋਈ ਰਿਕਾਰਡ 28,210 ਵਾਹਨਾਂ ਦੀ ਆਵਾਜਾਈ
ਇਸ ਹਫ਼ਤੇ ਛੇ ਕੰਪਨੀਆਂ ਆਪਣੇ ਆਈਪੀਓ ਤੋਂ ਬਾਅਦ ਸੂਚੀਬੱਧ ਹੋ ਗਈਆਂ ਹਨ ਅਤੇ ਇੱਕ ਕੰਪਨੀ ਅੱਜ ਤੋਂ ਵਪਾਰ ਸ਼ੁਰੂ ਕਰੇਗੀ। ਪ੍ਰਾਇਮਰੀ ਬਾਜ਼ਾਰ 'ਚ ਤੇਜ਼ੀ ਨੂੰ ਦਰਸਾਉਂਦੇ ਹੋਏ ਮੰਗਲਵਾਰ ਅਤੇ ਬੁੱਧਵਾਰ ਨੂੰ ਤਿੰਨ-ਤਿੰਨ ਕੰਪਨੀਆਂ ਸ਼ੇਅਰ ਬਾਜ਼ਾਰ 'ਚ ਦਾਖਲ ਹੋਈਆਂ। ਜਦੋਂ ਕਿ ਮੁਥੂਟ ਮਾਈਕ੍ਰੋਫਿਨ, ਮੋਟੀਸਨ ਜਵੈਲਰਜ਼ ਅਤੇ ਸੂਰਜ ਅਸਟੇਟ ਡਿਵੈਲਪਰਜ਼ ਦੇ ਸ਼ੇਅਰ ਮੰਗਲਵਾਰ ਨੂੰ ਸੂਚੀਬੱਧ ਕੀਤੇ ਗਏ ਸਨ, ਕ੍ਰੇਡੋ ਬ੍ਰਾਂਡਸ, ਹੈਪੀ ਫੋਰਜਿੰਗਜ਼ ਅਤੇ ਆਰਬੀਜ਼ੈਡ ਜਵੈਲਰਜ਼ ਨੇ ਬੁੱਧਵਾਰ ਨੂੰ ਆਪਣੀ ਸ਼ੁਰੂਆਤ ਕੀਤੀ। ਡੋਮਸ ਇੰਡਸਟਰੀਜ਼, ਫਲੇਅਰ, ਇੰਡੀਆ ਸ਼ੈਲਟਰ ਫਾਈਨਾਂਸ ਅਤੇ ਆਈਨੌਕਸ ਸੀਵੀਏ ਇਸ ਮਹੀਨੇ ਸਟਾਕ ਐਕਸਚੇਂਜ 'ਤੇ ਸੂਚੀਬੱਧ ਹੋਏ, ਜਦੋਂ ਕਿ ਆਜ਼ਾਦ ਇੰਜੀਨੀਅਰਿੰਗ ਅੱਜ ਤੋਂ ਆਪਣਾ ਕਾਰੋਬਾਰ ਸ਼ੁਰੂ ਕਰੇਗੀ। ਆਈਪੀਓ ਦੇ ਜ਼ਰੀਏ 570 ਕਰੋੜ ਰੁਪਏ ਜੁਟਾਉਣ ਵਾਲੀ ਇਨੋਵਾ ਦੇ ਸੂਚੀਬੱਧ ਹੋਣ ਦਾ ਐਲਾਨ ਹੋਣਾ ਅਜੇ ਬਾਕੀ ਹੈ।
ਇਹ ਵੀ ਪੜ੍ਹੋ : 1 ਜਨਵਰੀ 2024 ਤੋਂ SIM ਕਾਰਡ ਅਤੇ GST ਸਮੇਤ ਬਦਲ ਜਾਣਗੇ ਕਈ ਨਿਯਮ
ਡੋਮਸ ਇੰਡਸਟਰੀਜ਼ ਨੇ ਆਈਪੀਓ ਰਾਹੀਂ 1,200 ਕਰੋੜ ਰੁਪਏ ਇਕੱਠੇ ਕੀਤੇ, ਜਦੋਂ ਕਿ ਫਲੇਅਰ ਨੇ 593 ਕਰੋੜ ਰੁਪਏ ਅਤੇ ਇੰਡੀਆ ਸ਼ੈਲਟਰ ਫਾਈਨਾਂਸ ਨੇ 1,200 ਕਰੋੜ ਰੁਪਏ ਇਕੱਠੇ ਕੀਤੇ। ਆਈਨੌਕਸ ਸੀਵੀਏ ਨੇ 1,459.32 ਕਰੋੜ ਰੁਪਏ ਇਕੱਠੇ ਕੀਤੇ ਅਤੇ ਮੁਥੂਟ ਮਾਈਕ੍ਰੋਫਿਨ ਦੀ ਸ਼ੁਰੂਆਤੀ ਸ਼ੇਅਰ ਵਿਕਰੀ 960 ਕਰੋੜ ਰੁਪਏ ਦੀ ਸੀ। ਹੋਰ ਕੰਪਨੀਆਂ ਵਿੱਚ ਮੋਟੀਸਨ ਜਵੈਲਰਜ਼ (151 ਕਰੋੜ ਰੁਪਏ), ਸੂਰਜ ਅਸਟੇਟ ਡਿਵੈਲਪਰਜ਼ (400 ਕਰੋੜ ਰੁਪਏ), ਕ੍ਰੈਡੋ ਬ੍ਰਾਂਡ (549.77 ਕਰੋੜ ਰੁਪਏ), ਹੈਪੀ ਫੋਰਜਿੰਗਜ਼ (1,008.6 ਕਰੋੜ ਰੁਪਏ), ਆਰਬੀਜ਼ੈੱਡ ਜਵੈਲਰਜ਼ (100 ਕਰੋੜ ਰੁਪਏ) ਅਤੇ ਆਜ਼ਾਦ ਇੰਜੀਨੀਅਰਿੰਗ (740 ਕਰੋੜ ਰੁਪਏ) ਸ਼ਾਮਲ ਹਨ। ਇਨ੍ਹਾਂ 12 ਕੰਪਨੀਆਂ ਨੇ ਸੰਯੁਕਤ ਰੂਪ ਨਾਲ 8,931.69 ਕਰੋੜ ਰੁਪਏ ਇਕੱਠੇ ਕੀਤੇ ਹਨ।
ਇਹ ਵੀ ਪੜ੍ਹੋ : ਨਵੇਂ ਸਾਲ 'ਚ ਵੀ ਰਹੇਗੀ ਛੁੱਟੀਆਂ ਦੀ ਭਰਮਾਰ, ਜਾਣੋ ਜਨਵਰੀ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਰਿਸਟਾ ਕੌਫੀ ਕੰਪਨੀ ਨੂੰ ਵੱਡਾ ਝਟਕਾ : ਪੇਪਰ ਕੱਪ ਦੇ 5 ਰੁਪਏ ਵਾਧੂ ਵਸੂਲਣ ’ਤੇ ਲੱਗਾ ਇੰਨਾ ਜੁਰਮਾਨਾ
NEXT STORY