ਨਵੀਂ ਦਿੱਲੀ : ਆਨਲਾਈਨ ਸ਼ਾਪਿੰਗ 'ਚ ਆਪਣੇ ਪੈਰ ਮਜ਼ਬੂਤ ਕਰਨ ਦੇ ਲਈ ਮੀਸ਼ੋ ਨੇ ਤਿਉਹਾਰਾਂ ਦੇ ਸੀਜ਼ਨ 'ਚ ਸੇਲ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਗਾਹਕਾਂ ਸਾਫਟਬੈਂਕ ਦੁਆਰਾ ਸਮਰਥਿਤ ਔਨਲਾਈਨ ਵਿਕਰੇਤਾ ਮੀਸ਼ੋ ਨੇ ਸੋਮਵਾਰ ਨੂੰ ਕਿਹਾ ਕਿ ਹਾਲ ਹੀ ਵਿੱਚ ਸਮਾਪਤ ਹੋਈ 10 ਦਿਨਾਂ ਦੀ ਤਿਉਹਾਰੀ ਵਿਕਰੀ ਦੌਰਾਨ 120 ਕਰੋੜ ਗਾਹਕਾਂ ਨੇ ਇਸਦੇ ਪਲੇਟਫਾਰਮ 'ਤੇ ਵਿਜ਼ਿਟ ਕੀਤਾ ਹੈ। ਇਹ ਪਹਿਲੀ ਵਾਰ ਸੀ ਜਦੋਂ ਮੀਸ਼ੋ ਨੇ ਤਿਉਹਾਰੀ ਸੇਲ ਦਾ ਆਯੋਜਨ ਕੀਤਾ ਸੀ। ਇਸ ਦੌਰਾਨ ਕੰਪਨੀ ਨੇ ਆਮ ਦਿਨਾਂ ਦੇ ਮੁਕਾਬਲੇ ਆਪਣਾ ਕਾਰੋਬਾਰ ਤਿੰਨ ਗੁਣਾ ਵਧਣ ਦਾ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ - 76 ਹਜ਼ਾਰ ਰੁਪਏ 'ਚ ਆਨਲਾਈਨ ਮੰਗਵਾਇਆ ਲੈਪਟਾਪ, ਬਾਕਸ ਖੋਲ੍ਹਿਆ ਤਾਂ ਹੱਕਾ-ਬੱਕਾ ਰਹਿ ਗਿਆ ਪਰਿਵਾਰ
ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ 'ਮੀਸ਼ੋ ਮੈਗਾ ਬਲਾਕਬਸਟਰ ਸੇਲ' ਦੌਰਾਨ 120 ਕਰੋੜ ਗਾਹਕ ਵੱਖ-ਵੱਖ ਉਤਪਾਦਾਂ ਨੂੰ ਦੇਖਣ ਅਤੇ ਖਰੀਦਣ ਲਈ ਇਸ ਦੇ ਪਲੇਟਫਾਰਮ 'ਤੇ ਆਏ ਹਨ। ਇਸ ਸਮੇਂ ਦੌਰਾਨ 1.6 ਕਰੋੜ ਨਵੇਂ ਗਾਹਕਾਂ ਨੇ ਆਪਣੇ ਫੋਨਾਂ 'ਤੇ ਇਸ ਦੀ ਐਪ ਨੂੰ ਵੀ ਸਥਾਪਿਤ ਕੀਤਾ ਹੈ। ਇਸ ਤਿਉਹਾਰੀ ਸੇਲ ਵਿੱਚ 14 ਲੱਖ ਵਿਕਰੇਤਾਵਾਂ ਨੇ 30 ਸ਼੍ਰੇਣੀਆਂ ਵਿੱਚ ਲਗਭਗ 12 ਕਰੋੜ ਉਤਪਾਦ ਪੇਸ਼ ਕੀਤੇ ਹਨ।
ਇਹ ਵੀ ਪੜ੍ਹੋ - ਪਰਸਨਲ ਲੋਨ ਲੈਣ ਤੋਂ ਪਹਿਲਾਂ ਰੱਖੋ ਇਨ੍ਹਾਂ 6 ਗੱਲਾਂ ਦਾ ਖ਼ਾਸ ਧਿਆਨ, ਕਦੇ ਨਹੀਂ ਹੋਵੋਗੇ ਖੱਜਲ ਖੁਆਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਰਗਾ ਪੂਜਾ ਦੇ ਖ਼ਾਸ ਮੌਕੇ 'ਤੇ ਏਅਰ ਇੰਡੀਆ ਯਾਤਰੀਆਂ ਨੂੰ ਪਰੋਸੇਗੀ ਵਿਸ਼ੇਸ਼ ਪਕਵਾਨ
NEXT STORY