ਮੁੰਬਈ— ਸ਼ੇਅਰ ਬਾਜ਼ਾਰ 'ਚ ਅੱਜ 10 ਦਿਨ ਦੀ ਤੇਜ਼ੀ 'ਤੇ ਨਾ ਸਿਰਫ ਬ੍ਰੇਕ ਲੱਗ ਗਈ ਸਗੋਂ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਯੂਰਪ 'ਚ ਲਾਕਡਾਊਨ ਦੀ ਆਹਟ ਨਾਲ ਬਾਜ਼ਾਰ ਅਜਿਹਾ ਸਹਿਮਿਆ ਕਿ ਸੈਂਸੈਕਸ ਨੇ ਇਸ ਸਾਲ ਦਾ 14ਵਾਂ ਵੱਡਾ ਨੁਕਸਾਨ ਦੇਖਿਆ।
ਸੈਂਸੈਕਸ 1066 ਅੰਕ ਡਿੱਗ ਕੇ 39,728 'ਤੇ ਤਾਂ ਉੱਥੇ ਹੀ, ਨਿਫਟੀ 291 ਅੰਕ ਡਿੱਗ ਕੇ 11,680 'ਤੇ ਬੰਦ ਹੋਇਆ। ਇਸ ਗਿਰਾਵਟ 'ਚ ਨਿਵੇਸ਼ਕਾਂ ਦੇ ਤਕਰੀਬਨ 3 ਲੱਖ ਕਰੋੜ ਡੁੱਬ ਗਏ।
ਇਸ ਤੋਂ ਪਹਿਲਾਂ 24 ਸਤੰਬਰ ਨੂੰ ਗਲੋਬਲ ਬਾਜ਼ਾਰਾਂ 'ਚ ਭਾਰੀ ਵਿਕਵਾਲੀ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਨਾਲ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਸੀ। ਬੀ. ਐੱਸ. ਈ. ਦਾ ਸੈਂਸੈਕਸ ਤਕਰੀਬਨ 2.96 ਫੀਸਦੀ ਯਾਨੀ 1,114.85 ਅੰਕ ਦੀ ਗਿਰਾਵਟ ਤੋਂ ਬਾਅਦ 36,553.60 'ਤੇ ਬੰਦ ਹੋਇਆ ਸੀ। ਉੱਥੇ ਹੀ, ਨਿਫਟੀ 326.30 ਅੰਕ ਡਿੱਗ ਕੇ 10,805 ਦੇ ਪੱਧਰ 'ਤੇ ਬੰਦ ਹੋਇਆ ਸੀ। ਉਸ ਦਿਨ ਵੀ ਵੀਰਵਾਰ ਸੀ ਅਤੇ ਸੰਯੋਗ ਨਾਲ ਅੱਜ ਵੀ ਵੀਰਵਾਰ ਹੈ। ਸ਼ੇਅਰ ਬਾਜ਼ਾਰ ਨੂੰ ਸਭ ਤੋਂ ਜ਼ਿਆਦਾ ਝਟਕੇ 5 ਵਾਰ ਲੱਗੇ। ਆਓ ਜਾਣਦੇ ਹਾਂ ਇਸ ਸਾਲ ਦੀ ਹੁਣ ਤੱਕ ਦੀ ਵੱਡੀਆਂ ਗਿਰਾਵਟਾਂ ਬਾਰੇ-
ਇਸ ਸਾਲ 14 ਵੱਡੀਆਂ ਗਿਰਾਵਟਾਂ
ਤਾਰੀਖ |
ਸੈਂਸੈਕਸ 'ਚ ਗਿਰਾਵਟ |
23 ਮਾਰਚ 2020 |
3,934 |
12 ਮਾਰਚ 2020 |
2919 |
16 ਮਾਰਚ 2020 |
2713 |
4 ਮਈ 2020 |
2,002 |
9 ਮਾਰਚ 2020 |
1941 |
18 ਮਾਰਚ 2020 |
1709 |
28 ਫਰਵਰੀ 2020 |
1448 |
24 ਸਤੰਬਰ 2020 |
1,114 |
18 ਮਈ 2020 |
1068 |
15 ਅਕਤੂਬਰ 2020 |
1066 |
21 ਸਤੰਬਰ 2020 |
811 |
1 ਫਰਵਰੀ 2020 |
988 |
20 ਜਨਵਰੀ 2020 |
735 |
6 ਜਨਵਰੀ 2020 |
764 |
6 ਮਾਰਚ 2020 |
894 |
ਇਤਿਹਾਸ ਦੀ ਸਭ ਤੋਂ ਵੱਡੀ ਗਿਰਾਵਟ
23 ਮਾਰਚ 2020, ਉਦੋਂ ਦੁਨੀਆ ਭਰ 'ਚ ਕੋਰੋਨਾ ਦੇ ਸਿਰਫ 3 ਲੱਖ ਮਾਮਲੇ ਸਾਹਮਣੇ ਆਏ ਸਨ ਅਤੇ 13 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਸੀ। ਇਸ ਅੰਕੜੇ ਤੋਂ ਬਾਅਦ ਗਲੋਬਲ ਬਾਜ਼ਾਰਾਂ 'ਚ ਕੋਹਰਾਮ ਮਚ ਗਿਆ, ਜਿਸ ਦੀ ਵਜ੍ਹਾ ਨਾਲ ਭਾਰਤੀ ਸ਼ੇਅਰ ਬਾਜ਼ਾਰ 'ਚ ਸੁਨਾਮੀ ਆ ਗਈ। ਸੈਂਸੈਕਸ 3,935 ਅੰਕ ਦਾ ਗੋਤਾ ਲਾ ਕੇ 25,981.24 ਦੇ ਪੱਧਰ 'ਤੇ ਬੰਦ ਹੋਇਆ ਸੀ। ਉੱਥੇ ਹੀ, ਨਿਫਟੀ 1,110 ਅੰਕ ਡੁੱਬ ਕੇ 7,634 ਦੇ ਪੱਧਰ 'ਤੇ।
ਭਾਰਤ ਦੀ ਬਰਾਮਦ ਸਤੰਬਰ 'ਚ 6 ਫੀਸਦੀ ਵੱਧ ਕੇ 27 ਅਰਬ ਡਾਲਰ ਤੋਂ ਪਾਰ ਹੋਈ
NEXT STORY