ਮੁੰਬਈ (ਭਾਸ਼ਾ) - ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਨੂੰ ਰੋਜ਼ਾਨਾ ਲੱਗਭਗ 17 ਕਰੋੜ ਸਾਈਬਰ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ’ਚ ਨਿਰਵਿਘਨ ਸੰਚਾਲਨ ਯਕੀਨੀ ਕਰਨ ਲਈ ਐਕਸਚੇਂਜ ਨੂੰ 24 ਘੰਟੇ ਕੰਮ ਕਰਨ ਵਾਸਤੇ ‘ਸਾਈਬਰ ਯੋਧਿਆਂ’ ਦੀ ਇਕ ਸਮਰਪਿਤ ਟੀਮ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ : ਬਸ ਕੁਝ ਸਾਲ ਹੋਰ... ਫਿਰ Private Jet ਜਿੰਨੀ ਹੋ ਜਾਵੇਗੀ 1 ਕਿਲੋ ਸੋਨੇ ਦੀ ਕੀਮਤ
ਐੱਨ. ਐੱਸ. ਈ. ਨੂੰ ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਇਕ ਦਿਨ ’ਚ ਸਭ ਤੋਂ ਵੱਧ 40 ਕਰੋੜ ਸਾਈਬਰ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਨੂੰ ਡੀ. ਡੀ. ਓ. ਐੱਸ. ਸਿਮੂਲੇਸ਼ਨ ਦੇ ਤੌਰ ’ਤੇ ਡਿਜ਼ਾਈਨ ਕੀਤਾ ਗਿਆ ਸੀ। ਹਾਲਾਂਕਿ ਸਾਈਬਰ ਹਮਲਾਵਰ ਕਰਮੀਆਂ, ਮਸ਼ੀਨਾਂ ਅਤੇ ਐਡਵਾਂਸ ਟੈਕਨਾਲੋਜੀ ਦੀਆਂ ਤਾਲਮੇਲ ਵਾਲੀਆਂ ਕੋਸ਼ਿਸ਼ਾਂ ਕਾਰਨ ਕੋਈ ਨੁਕਸਾਨ ਨਹੀਂ ਪਹੁੰਚਾ ਸਕੇ।
ਐੱਨ. ਐੱਸ. ਈ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,‘‘ਐਕਸਚੇਂਜ ’ਤੇ ਹਰ ਦਿਨ ਲੱਖਾਂ ਸਾਈਬਰ ਹਮਲੇ ਹੁੰਦੇ ਹਨ ਪਰ ਸਾਡੀਆਂ ਤਕਨੀਕੀ ਟੀਮਾਂ, ਉਨ੍ਹਾਂ ਦੀ ਪ੍ਰਣਾਲੀ ਅਤੇ ਤਕਨੀਕ ਵਿਸ਼ੇਸ਼ ਸਾਫਟਵੇਅਰ ਦੀ ਵਰਤੋਂ ਕਰ ਕੇ 24 ਘੰਟੇ ਇਨ੍ਹਾਂ ਹਮਲਿਆਂ ਦਾ ਮੁਕਾਬਲਾ ਕਰਦੀਆਂ ਹਨ।’’
ਇਹ ਵੀ ਪੜ੍ਹੋ : PhonePe, Paytm, ਅਤੇ GPay ਉਪਭੋਗਤਾਵਾਂ ਲਈ ਰਾਹਤ, 31 ਦਸੰਬਰ ਤੋਂ UPI 'ਚ ਹੋ ਰਹੇ ਵੱਡੇ ਬਦਲਾਅ
ਉਨ੍ਹਾਂ ਕਿਹਾ ਕਿ ਸਾਈਬਰ ਹਮਲਿਆਂ ਦੀ ਗਿਣਤੀ ਰੋਜ਼ਾਨਾ 15 ਕਰੋੜ ਤੋਂ 17 ਕਰੋੜ ਦੇ ਵਿਚਕਾਰ ਹੈ, ਜਿਸ ਨਾਲ ਟੀਮਾਂ ਅਤੇ ਪ੍ਰਣਾਲੀਆਂ ਲਈ ਇਹ ਕਾਰਜ ਬੇਹੱਦ ਚੁਣੌਤੀਪੂਰਨ ਹੋ ਜਾਂਦਾ ਹੈ। ਦੋਵਾਂ ਸਾਈਬਰ ਸੁਰੱਖਿਆ ਕੇਂਦਰਾਂ ਦੀਆਂ ਤਕਨੀਕੀ ਟੀਮਾਂ ਲਗਾਤਾਰ ਸਰਗਰਮ ਰਹਿੰਦੀਆਂ ਹਨ ਅਤੇ ਵਿੱਤੀ ਬਾਜ਼ਾਰ ਦੇ ਬੁਨਿਆਦੀ ਢਾਂਚੇ ’ਤੇ ਵੱਡੇ ਪੈਮਾਨੇ ’ਤੇ ਹੋਣ ਵਾਲੇ ਹਮਲਿਆਂ ਨੂੰ ਬੇਅਸਰ ਕਰਨ ਅਤੇ ਉਨ੍ਹਾਂ ਨੂੰ ਰੋਕਣ ਲਈ ਐਡਵਾਂਸ ਸਾਫਟਵੇਅਰ ਨਾਲ ਲੈਸ ਹਨ।
ਅਧਿਕਾਰੀ ਨੇ ਕਿਹਾ,‘‘ਤਕਨੀਕੀ ਰੂਪ ਨਾਲ ਹੁਨਰਮੰਦ ਕਰਮੀਆਂ, ਮਸ਼ੀਨਾਂ ਅਤੇ ਤਕਨੀਕ ਨਾਲ ਲੈਸ ਮਜ਼ਬੂਤ ਸਾਈਬਰ ਸੁਰੱਖਿਆ ਢਾਂਚਾ, ਐੱਨ. ਐੱਸ. ਈ. ਦੇ ਸੰਚਾਲਨ ਨੂੰ ਸੁਰੱਖਿਅਤ ਬਣਾਉਂਦੀ ਹੈ।’’
ਇਹ ਵੀ ਪੜ੍ਹੋ : ਇੱਕ ਹੀ ਦੇਸ਼ ਨੇ ਖ਼ਰੀਦ ਲਿਆ ਅੱਧੇ ਤੋਂ ਜ਼ਿਆਦਾ ਸੋਨਾ, ਨਾਂ ਜਾਣ ਕੇ ਹੋਵੋਗੇ ਹੈਰਾਨ
ਐੱਨ. ਐੱਸ. ਈ. ਨੇ ਆਪਣੇ ਸੰਚਾਲਨ ਲਈ ਮਜ਼ਬੂਤ ਅੰਦਰੂਨੀ ਸਾਈਬਰ ਸੁਰੱਖਿਆ ਉਪਾਅ ਲਾਗੂ ਕੀਤੇ ਹਨ ਅਤੇ ਐੱਨ. ਐੱਸ. ਈ. ਅਕਾਦਮੀ ਰਾਹੀਂ ਇਕ ਸਾਈਬਰ ਸੁਰੱਖਿਆ ਬੁਨਿਆਦੀ ਟ੍ਰੇਨਿੰਗ ਪ੍ਰੋਗਰਾਮ ਵੀ ਚਲਾਇਆ ਜਾਂਦਾ ਹੈ। ਅਧਿਕਾਰੀਆਂ ਅਨੁਸਾਰ ਟ੍ਰੇਡਿੰਗ ਮੈਂਬਰਾਂ ਨੂੰ ਨਿਯਮਿਤ ਤੌਰ ’ਤੇ ਸਾਈਬਰ ਸੁਰੱਖਿਆ ਅਤੇ ਸਾਈਬਰ-ਜੁਝਾਰੂ ਸਮਰੱਥਾ ਆਡਿਟ ਕਰਵਾਉਣਾ ਪੈਂਦਾ ਹੈ, ਜਿਸ ਦੇ ਨਤੀਜੇ ਐਕਸਚੇਂਜ ਨੂੰ ਪੇਸ਼ ਕੀਤੇ ਜਾਂਦੇ ਹਨ।
ਸੁਰੱਖਿਆ ਵਿਵਸਥਾ ’ਚ ਈ-ਮੇਲ, ਬਾਹਰੀ ਡਾਟਾ, ਪੈਨ ਡਰਾਈਵ ਅਤੇ ਡਿਸਟ੍ਰੀਬਿਊਟਿਡ ਡਿਨਾਇਲ ਆਫ ਸਰਵਿਸ (ਡੀ. ਡੀ. ਓ. ਐੱਸ.) ਹਮਲਿਆਂ ਤੋਂ ਸੁਰੱਖਿਆ ਲਈ ਸਖਤ ਪ੍ਰੋਟੋਕਾਲ ਸ਼ਾਮਲ ਹਨ।
ਇਹ ਵੀ ਪੜ੍ਹੋ : ਖ਼ਾਤੇ 'ਚ ਨਹੀਂ ਹਨ ਪੈਸੇ ਫਿਰ ਵੀ ਕਰ ਸਕੋਗੇ UPI Payment, ਜਾਣੋ ਖ਼ਾਸ ਸਹੂਲਤ ਬਾਰੇ
ਉਨ੍ਹਾਂ ਕਿਹਾ ਕਿ ਇਨ੍ਹਾਂ ਮਾਧਿਅਮਾਂ ਨਾਲ ਕਿਸੇ ਵੀ ਸ਼ੱਕੀ ਗਤੀਵਿਧੀ ਦਾ ਪਤਾ ਚੱਲਣ ’ਤੇ ‘ਪਾਪ-ਅਪ’ ਅਤੇ ‘ਅਲਰਟ’ ਤੁਰੰਤ ਜਾਰੀ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਡੀ. ਡੀ. ਓ. ਐੱਸ. ਹਮਲਾ ਸਰਵਰ ’ਤੇ ਕਈ ਸਰੋਤਾਂ ਤੋਂ ਆਉਣ ਵਾਲੇ ਟ੍ਰੈਫਿਕ ਨੂੰ ਵਧਾ ਦਿੰਦਾ ਹੈ, ਜਿਸ ਨਾਲ ਉਹ ਕ੍ਰੈਸ਼ ਹੋ ਜਾਂਦਾ ਹੈ ਜਾਂ ਵੈਲਿਡ ਯੂਜ਼ਰਜ਼ ਲਈ ਉਪਲੱਬਧ ਨਹੀਂ ਹੁੰਦਾ ਹੈ। ਇਹ ਸ਼ੇਅਰ ਬਾਜ਼ਾਰ ਜਿਵੇਂ ਨਿਰਵਿਘਨ ਸੰਚਾਲਨ ’ਤੇ ਨਿਰਭਰ ਉਦਯੋਗਾਂ ਲਈ ਇਕ ਗੰਭੀਰ ਖਤਰਾ ਹੈ।
ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਐੱਨ. ਐੱਸ. ਈ. ਨੇ ਆਪਣੀ ਪ੍ਰਣਾਲੀ ਦੀ ਅਖੰਡਤਾ ਯਕੀਨੀ ਕਰਨ ਲਈ ਸਾਰੇ ਟ੍ਰੇਡਿੰਗ ਮੈਂਬਰਾਂ ਅਤੇ ਕਰਮਚਾਰੀਆਂ ਲਈ ਕਮਜ਼ੋਰੀ ਦਾ ਮੁਲਾਂਕਣ ਅਤੇ ਪ੍ਰਵੇਸ਼ ਪ੍ਰੀਖਣ (ਵੀ. ਏ. ਪੀ. ਟੀ.) ਲਾਜ਼ਮੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸਰਕਾਰ ਨੇ ਜਾਰੀ ਕੀਤਾ Pure Silver ਦਾ ਸਿੱਕਾ, ਜਾਣੋ ਵਿਸ਼ੇਸ਼ Coin ਦੀ ਕੀਮਤ ਤੇ ਖਰੀਦਣ ਦੇ ਨਿਯਮ
ਜੰਮੂ-ਕਸ਼ਮੀਰ ਦੇ ਪੱਤਰਕਾਰਾਂ ਦੇ ਇਕ ਸਮੂਹ ਨੇ ਸ਼ਨੀਵਾਰ ਨੂੰ ਐੱਨ. ਐੱਸ. ਈ. ਦਾ ਦੌਰਾ ਕੀਤਾ ਅਤੇ ਇਸ ਦੀਆਂ ਮੈਨੇਜਮੈਂਟ ਸਹੂਲਤਾਂ, ਸਾਈਬਰ ਸੁਰੱਖਿਆ ਕੇਂਦਰਾਂ ਅਤੇ ਬੈਕਅਪ ਸੈੱਟਅਪ ਦਾ ਨਿਰੀਖਣ ਕੀਤਾ। ਚੋਟੀ ਦੇ ਅਧਿਕਾਰੀਆਂ ਨੇ ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਹੋਈ ਇਕ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ।
ਐੱਨ. ਐੱਸ. ਈ. ਲੀਡਰਸ਼ਿਪ ਨੇ ਕਿਹਾ ਕਿ ਕਿਸੇ ਵੀ ਉਲੰਘਣਾ ਦੀ ਸਥਿਤੀ ’ਚ ਨਾ ਸਿਰਫ ਐਕਸਚੇਂਜ ਦੇ ਸਿਸਟਮ, ਸਗੋਂ ਸਾਡੇ ਨਾਲ ਜੁਡ਼ੀ ਹਰ ਚੀਜ਼ ਪ੍ਰਭਾਵਿਤ ਹੋਵੇਗੀ। ਅਧਿਕਾਰੀਆਂ ਨੇ ਕਿਹਾ ਕਿ ਵੱਧਦੇ ਗਲੋਬਲ ਆਪਸੀ ਸਬੰਧ ਅਤੇ ਸਿਸਟਮ ਦੀ ਜਟਿਲਤਾ ਨੇ ਵੱਡੇ ਪੈਮਾਨੇ ’ਤੇ ਸਾਈਬਰ ਹਮਲਿਆਂ ਦੇ ਜੋਖਿਮ ਨੂੰ ਹੋਰ ਵੀ ਰਿਲੇਟਿਡ ਦਾ ਬਣਾ ਦਿੱਤਾ ਹੈ, ਜਿਸ ਨਾਲ ਵਿੱਤੀ ਬਾਜ਼ਾਰਾਂ ਦੀ ਸਥਿਰਤਾ ਨੂੰ ਗੰਭੀਰ ਖਤਰਾ ਪੈਦਾ ਹੋ ਰਿਹਾ ਹੈ।
ਟ੍ਰੇਡਿੰਗ ਪ੍ਰਣਾਲੀ ਤੋਂ ਲੈ ਕੇ ਸੈੱਟਅਪ ਤੱਕ ਆਪਣਾ ਕੰਮ ਖੁਦ ਕਰਦਾ ਹੈ ‘ਸੈਲਫ-ਐਕਟੀਵੇਟਿਡ ਬੈਕਅਪ ਸਿਸਟਮ’
ਉਨ੍ਹਾਂ ਕਿਹਾ ਕਿ ਵਿੱਤੀ ਬਾਜ਼ਾਰ ਦੇ ਬੁਨਿਆਦੀ ਢਾਂਚੇ ’ਤੇ ਬਹੁਤ ਘੱਟ ਲਾਗਤ ’ਤੇ ਵੱਡੇ ਪੈਮਾਨੇ ’ਤੇ ਸਾਈਬਰ ਹਮਲਿਆਂ ਦੀ ਸੰਭਾਵਨਾ ਇਕ ਪ੍ਰਮੁੱਖ ਗਲੋਬਲ ਜੋਖਿਮ ਬਣੀ ਹੋਈ ਹੈ। ਐੱਨ. ਐੱਸ. ਈ. ਕੋਲ ਇਕ ਟਿਕਾਊ, ਸੈਲਫ-ਐਕਟੀਵੇਟਿਡ ਬੈਕਅਪ ਸਿਸਟਮ ਹੈ, ਜਿਸ ਨੂੰ ਰਸਮੀ ਡਿਜੀਟਲ ਪ੍ਰਕਿਰਿਆ ਅਤੇ ਲਾਜ਼ਮੀ ਪ੍ਰਵਾਨਗੀ ਰਾਹੀਂ ਚੇਨਈ ਸਥਿਤ ਆਪਣੇ ਹੈੱਡਕੁਆਰਟਰ ਤੋਂ ਰਿਮੋਟਲੀ ਚਲਾਇਆ ਜਾ ਸਕਦਾ ਹੈ।
ਇਕ ਅਧਿਕਾਰੀ ਨੇ ਕਿਹਾ,‘‘ਟ੍ਰੇਡਿੰਗ ਪ੍ਰਣਾਲੀ ਤੋਂ ਲੈ ਕੇ ਬੈਕਅਪ ਸੈੱਟਅਪ ਤੱਕ, ਇਹ ਪ੍ਰਣਾਲੀ ਕਾਫੀ ਹੱਦ ਤਕ ਆਪਣਾ ਕੰਮ ਖੁਦ ਕਰਦੀ ਹੈ। ਇਹ ਘੱਟੋ-ਘੱਟ ਮਨੁੱਖੀ ਦਖਲਅੰਦਾਜ਼ੀ ਨਾਲ ਖੁਦ ਹੀ ਨੁਕਸ ਜਾਂ ਗਲਤੀਆਂ ਨੂੰ ਠੀਕ ਕਰ ਸਕਦੀ ਹੈ। ਜੇਕਰ ਇੱਥੇ ਕੋਈ ਸਮੱਸਿਆ ਪੈਦਾ ਹੁੰਦੀ ਹੈ, ਤਾਂ ਜ਼ਰੂਰੀ ਪ੍ਰਕਿਰਿਆਵਾਂ ਤੋਂ ਬਾਅਦ ਚੇਨਈ ’ਚ ਇਕ ਪੈਰਲਲ ਬੈਕਅਪ ਸੈੱਟਅਪ ਚਾਲੂ ਹੋ ਜਾਂਦਾ ਹੈ।’’ ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਅਜੇ ਤੱਕ ਨਹੀਂ ਬਣੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਇਆ 5 ਪੈਸੇ ਡਿੱਗਾ
NEXT STORY