ਮੁੰਬਈ (ਭਾਸ਼ਾ) – ਬੰਬਈ ਹਾਈ ਕੋਰਟ ਨੇ ਜਾਨਸਨ ਐਂਡ ਜਾਨਸਨ ਕੰਪਨੀ ਨੂੰ ਵੱਡੀ ਰਾਹਤ ਦਿੰਦੇ ਹੋਏ ਉਸ ਨੂੰ ਆਪਣਾ ਬੇਬੀ ਪਾਊਡਰ ਬਣਾਉਣ, ਉਸ ਦੀ ਡਿਸਟ੍ਰੀਬਿਊਸ਼ਨ ਕਰਨ ਅਤੇ ਵੇਚਣ ਦੀ ਇਜਾਜ਼ਤ ਦੇ ਦਿੱਤੀ। ਅਦਾਲਤ ਨੇ ਕੰਪਨੀ ਦਾ ਲਾਈਸੈਂਸ ਰੱਦ ਕਰਨ ਸਮੇਤ ਮਹਾਰਾਸ਼ਟਰ ਸਰਕਾਰ ਦੇ 3 ਹੁਕਮਾਂ ਨੂੰ ਬੁੱਧਵਾਰ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਜਾਨਸਨ ਐਂਡ ਜਾਨਸਨ ਕੰਪਨੀ ਦਾ ਲਾਈਸੈਂਸ ਰੱਦ ਕਰਨ ਅਤੇ ਸੰਬੰਧਤ ਉਤਪਾਦਾਂ ਦੇ ਨਿਰਮਾਣ ਤੇ ਵਿਕਰੀ ’ਤੇ ਰੋਕ ਲਾਉਣ ਦੇ ਸੂਬਾ ਸਰਕਾਰ ਦੇ ਹੁਕਮ ਨੂੰ ਸਖਤ, ਤਰਕਹੀਣ ਅਤੇ ਅਣਉਚਿਤ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ : ਜਾਪਾਨ ਨੂੰ ਪਛਾੜ ਕੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਆਟੋ ਬਾਜ਼ਾਰ ਬਣਿਆ ਭਾਰਤ
ਜਸਟਿਸ ਗੌਤਮ ਪਟੇਲ ਅਤੇ ਜਸਟਿਸ ਐੱਸ. ਜੀ. ਦਿਗੇ ਦੀ ਬੈਂਚ ਨੇ ਦਸੰਬਰ, 2018 ਵਿਚ ਜ਼ਬਤ ਕੀਤੇ ਗਏ ਕੰਪਨੀ ਦੇ ਬੇਬੀ ਪਾਊਡਰ ਦੇ ਨਮੂਨੇ ਦੇ ਪ੍ਰੀਖਣ ਵਿਚ ਦੇਰੀ ਲਈ ਸੂਬੇ ਦੇ ਖ ੁਰਾਕ ਅਤੇ ਡਰੱਗਜ਼ ਪ੍ਰਸ਼ਾਸਨ (ਐੱਫ. ਡੀ. ਏ.) ਨੂੰ ਵੀ ਸਖਤ ਝਾੜ ਪਾਈ। ਡਵੀਜ਼ਨ ਬੈਂਚ ਨੇ ਕਿਹਾ ਕਿ ਕਾਸਮੈਟਿਕ ਉਤਪਾਦਾਂ ਲਈ ਗੁਣਵੱਤਾ ਅਤੇ ਸੁਰੱਖਿਆ ਸੰਬੰਧੀ ਮਾਪਦੰਡਾਂ ਨੂੰ ਬਣਾਈ ਰੱਖਣਾ ਅਤਿਅੰਤ ਮਹੱਤਵਪੂਰਨ ਹੈ ਪਰ ਕਿਸੇ ਇਕ ਉਤਪਾਦ ਵਿਚ ਇਨ੍ਹਾਂ ਦੀ ਮਾਮੂਲੀ ਭਿੰਨਤਾ ਹੋਣ ’ਤੇ ਪੂਰੀ ਉਤਪਾਦਨ ਪ੍ਰਕਿਰਿਆ ਨੂੰ ਬੰਦ ਕਰਨਾ ਉਚਿਤ ਨਹੀਂ ਲੱਗਦਾ।
ਲਾਈਸੈਂਸ ਦੀ ਅਲਾਟਮੈਂਟ ਅਤੇ ਇਸ ਨੂੰ ਰੱਦ ਕਰਨ ਦੇ ਹੁਕਮ ਇਕ ਪ੍ਰਯੋਗਸ਼ਾਲਾ ਦੀ ਰਿਪੋਰਟ ਦੇ ਅਾਧਾਰ ’ਤੇ ਪਾਸ ਕੀਤੇ ਗਏ ਸਨ, ਜਿਸ ਵਿਚ ਪਾਇਆ ਗਿਆ ਸੀ ਕਿ ਪਾਊਡਰ ਵਿਚ ਪੀ. ਐੱਚ. ਦਾ ਪੱਧਰ ਤੈਅ ਮਾਪਦੰਡ ਨਾਲੋਂ ਵੱਧ ਸੀ। ਅਦਾਲਤ ਨੇ ਕਿਹਾ ਕਿ ਨਵੇਂ ਪ੍ਰੀਖਣਾਂ ਤੋਂ ਪਤਾ ਲੱਗਾ ਹੈ ਕਿ ਬੇਬੀ ਪਾਊਡਰ ਉਤਪਾਦ ਦੇ ਸਾਰੇ ਬੈਚ ਤੈਅ ਮਾਪਦੰਡਾਂ ਦੇ ਮੁਤਾਬਕ ਸਨ। ਅਦਾਲਤ ਨੇ ਕਿਹਾ ਕਿ ਕਾਰਜਪਾਲਿਕਾ ਇਕ ਕੀੜੀ ਨੂੰ ਮਾਰਨ ਲਈ ਹਥੌੜੇ ਦੀ ਵਰਤੋਂ ਨਹੀਂ ਕਰ ਸਕਦੀ। ਸੂਬਾ ਸਰਕਾਰ ਨੇ 15 ਸਤੰਬਰ, 2022 ਨੂੰ ਕੰਪਨੀ ਦਾ ਲਾਈਸੈਂਸ ਰੱਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ : McDonald ਦੇ ਸਾਬਕਾ CEO ਈਸਟਰਬਰੂਕ 'ਤੇ ਲੱਗਾ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵਿਸ਼ਵ ਬੈਂਕ ਦਾ ਅਨੁਮਾਨ, ਅਗਲੇ ਵਿੱਤ ਸਾਲ 'ਚ 6.6 ਫੀਸਦੀ ਦੀ ਹੌਲੀ ਰਫ਼ਤਾਰ ਨਾਲ ਵਧੇਗੀ ਭਾਰਤੀ ਅਰਥਵਿਵਸਥਾ
NEXT STORY