ਨਵੀਂ ਦਿੱਲੀ— ਛੋਟੇ ਵਪਾਰੀਆਂ ਦੀ ਪੈਨਸ਼ਨ ਲਈ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਯੋਜਨਾ ਨੂੰ 22 ਜੁਲਾਈ 2019 ਤੋਂ ਲਾਗੂ ਕੀਤਾ ਗਿਆ ਹੈ। ਇਸ ਯੋਜਨਾ ਦਾ ਨਾਂ ਪ੍ਰਧਾਨ ਮੰਤਰੀ ਛੋਟਾ ਵਪਾਰੀ ਮੁੱਲ ਧਨ ਯੋਜਨਾ, 2019 ਦਿੱਤਾ ਗਿਆ ਹੈ। ਇਸ ਦੇ ਤਹਿਤ 60 ਸਾਲ ਦੀ ਉਮਰ ਤੋਂ ਬਾਅਦ ਛੋਟੇ ਵਪਾਰੀਆਂ ਨੂੰ 3000 ਰੁਪਏ ਦੀ ਮਹੀਨਾਵਾਰ ਪੈਨਸ਼ਨ ਮਿਲੇਗੀ। ਸਰਕਾਰ ਮੁਤਾਬਕ ਜੇਕਰ ਕੋਈ ਵਪਾਰੀ 18 ਸਾਲ ਦਾ ਹੈ ਤਾਂ ਉਸ ਨੂੰ 60 ਸਾਲ ਤਕ 55 ਰੁਪਏ ਪ੍ਰਤੀ ਮਹੀਨਾ ਦੇਣਾ ਹੋਵੇਗਾ। ਹਰ ਮਹੀਨੇ ਸਰਕਾਰ ਉਸ ਵਪਾਰੀ ਦੇ ਖਾਤੇ 'ਚ 55 ਰੁਪਏ ਦੇਵੇਗੀ। ਭਾਵ 19 ਸਾਲ ਦੇ ਵਪਾਰੀ ਦੇ ਖਾਤੇ 'ਚ 42 ਸਾਲ ਤਕ ਹਰ ਮਹੀਨੇ 110 ਰੁਪਏ ਜਮਾਂ ਹੋਣਗੇ। ਪਰ ਕਿਸੇ ਵਪਾਰੀ ਦੀ ਉਮਰ 40 ਸਾਲ ਹੈ ਤਾਂ ਉਸ ਨੂੰ ਸਿਰਫ 20 ਸਾਲ ਵਈ ਹਰ ਮਹੀਨੇ ਪੈਸੇ ਜਮਾਂ ਕਰਵਾਉਣੇ ਪੈਣਗੇ। 40 ਸਾਲ ਦੇ ਛੋਟੇ ਵਪਾਰੀ ਨੂੰ ਹਰ ਮਹੀਨੇ 200 ਰੁਪਏ ਦੇਣੇ ਹੋਣਗੇ। ਸਰਕਾਰ 200 ਰੁਪਏ ਦੇਵੇਗੀ। ਭਾਵ 20 ਸਾਲ ਤਕ ਹਰ ਮਹੀਨੇ ਉਸ ਦੇ ਖਾਤੇ 'ਚ 400 ਰੁਪਏ ਜਮਾਂ ਹੋਣਗੇ।
40 ਸਾਲ ਤੋਂ ਜ਼ਿਆਦਾ ਉਮਰ ਦੇ ਵਪਾਰੀ ਇਸ ਸਕੀਮ 'ਚ ਹਿੱਸਾ ਨਹੀਂ ਲੈ ਸਕਦੇ
40 ਸਾਲ ਤੋਂ ਜ਼ਿਆਦਾ ਦੀ ਉਮਰ ਦੇ ਵਪਾਰੀ ਇਸ ਸਕੀਮ 'ਚ ਹਿੱਸਾ ਨਹੀਂ ਲੈ ਸਕਦੇ ਹਨ। ਵਪਾਰੀ ਚਾਹੁਣ ਤਾਂ ਇਸ ਸਕੀਮ ਦਾ ਲਾਭ ਲੈਣ ਲਈ ਆਪਣੇ ਨੇੜਲੇ ਕਾਮਨ ਸਰਵਿਸ ਸੈਂਟਰ 'ਤੇ ਆਪਣਾ ਖਾਤਾ ਖੁੱਲ੍ਹਵਾ ਸਕਦੇ ਹਨ। ਆਧਾਰ ਤੇ ਬੈਂਕ ਅਕਾਊਂਟ ਦਾ ਹੋਣਾ ਜ਼ਰੂਰੀ ਹੈ। ਇਨਕਮ ਟੈਕਸ ਦੇਣ ਵਾਲੇ ਵਪਾਰੀ ਜਾਂ ਜੀਵਨ ਬੀਮਾ ਦੇ ਜ਼ਰੀਏ ਕਿਸੇ ਵੀ ਤਰ੍ਹਾਂ ਦਾ ਪੈਨਸ਼ਨ ਖਾਤਾ ਰੱਖਣ ਵਾਲੇ ਵਪਾਰੀ ਇਸ ਸਕੀਮ ਦੇ ਹੱਕਦਾਰ ਨਹੀਂ ਹੋਣਗੇ।
ਬੈਂਕ ਆਫ ਬੜੌਦਾ ਨੇ ਕੀਤੀ ਵਿਆਜ ਦਰਾਂ 'ਚ ਕਟੌਤੀ, ਹੋਮ ਅਤੇ ਆਟੋ ਲੋਨ ਹੋਵੇਗਾ ਸਸਤਾ
NEXT STORY