ਮੁੰਬਈ — ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਸਾਊਦੀ ਅਰਬ ਵਿਚ ਰਿਆਦ ਹਵਾਈ ਅੱਡੇ 'ਤੇ ਰਨਵੇ ਦੇ ਸਮਾਂਨਾਤਰ ਬਣੇ ਟੈਕਸੀ-ਵੇ ਤੋਂ ਉਡਾਣ ਭਰਨ ਦੇ ਮਾਮਲੇ ਵਿਚ ਜੈੱਟ ਏਅਰਵੇਜ਼ ਦੇ 2 ਪਾਇਲਟਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਏਅਰਲਾਈਨਜ਼ ਨੇ ਕਿਹਾ ਕਿ ਮੁੰਬਈ ਆ ਰਹੇ ਉਸ ਜਹਾਜ਼ ਵਿਚ 148 ਲੋਕ ਸਵਾਰ ਸਨ।
3 ਅਗਸਤ ਨੂੰ ਵਾਪਰੀ ਇਸ ਘਟਨਾ ਵਿਚ ਜੈੱਟ ਏਅਰਵੇਜ਼ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਉਡਾਣ ਰੈਗੂਲੇਟਰੀ ਡੀ. ਜੀ. ਸੀ. ਏ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਨਵੇ 'ਤੇ ਰੁਕਾਵਟ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਾਇਲਟਾਂ ਨੇ ਨੇੜੇ ਦੇ ਟੈਕਸੀ-ਵੇ ਤੋਂ ਉਡਾਣ ਭਰਨ ਦਾ ਫੈਸਲਾ ਲਿਆ ਸੀ।
ਦੇਨਾ ਬੈਂਕ ਨੂੰ 722 ਕਰੋੜ ਰੁਪਏ ਦਾ ਘਾਟਾ
NEXT STORY