ਨਵੀਂ ਦਿੱਲੀ (ਇੰਟ.) - ਐੱਚ. ਡੀ. ਐੱਫ. ਸੀ. ਐਰਗੋ ਅਤੇ ਸਟਾਰ ਹੈਲਥ ਸਮੇਤ 20 ਜਨਰਲ ਇੰਸ਼ੋਰੈਂਸ ਕੰਪਨੀਆਂ ਨੂੰ ਟੈਕਸ ਡਿਪਾਰਟਮੈਂਟ ਨੇ ਨੋਟਿਸ ਭੇਜੇ ਹਨ। ਇਹ ਨੋਟਿਸ ਸਪੈਸ਼ਲ ਇਕਨਾਮਿਕ ਜ਼ੋਨਸ (ਸੇਜ) ’ਚ ਕੰਮ ਕਰ ਰਹੀਆਂ ਇੰਸ਼ੋਰੈਂਸ ਕੰਪਨੀਆਂ ਨੂੰ ਭੇਜੇ ਗਏ ਹਨ ਅਤੇ ਉਨ੍ਹਾਂ ਤੋਂ 2000 ਕਰੋੜ ਰੁਪਏ ਦੇ ਟੈਕਸ ਬਕਾਏ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : ਚੈੱਕ ਕਲੀਅਰੈਂਸ ਲਈ ਨਹੀਂ ਕਰਨਾ ਪਵੇਗਾ ਲੰਮਾ ਇੰਤਜ਼ਾਰ , ਕੁਝ ਘੰਟਿਆਂ 'ਚ ਹੋਵੇਗਾ ਕੰਮ, RBI ਨੇ ਜਾਰੀ ਕੀਤੇ ਨਿਰਦੇਸ਼
ਇਕ ਰਿਪੋਰਟ ਅਨੁਸਾਰ, ਜਿਨ੍ਹਾਂ 20 ਜਨਰਲ ਇੰਸ਼ੋਰੈਂਸ ਕੰਪਨੀਆਂ ਨੂੰ ਜੀ. ਐੱਸ. ਟੀ. ਦੇ ਬਕਾਏ ਲਈ ਨੋਟਿਸ ਭੇਜੇ ਗਏ ਹਨ, ਉਨ੍ਹਾਂ ’ਚ ਐੱਚ. ਡੀ. ਐੱਫ. ਸੀ. ਐਰਗੋ ਜਨਰਲ ਇੰਸ਼ੋਰੈਂਸ ਕੰਪਨੀ, ਸਟਾਰ ਹੈਲਥ ਐਂਡ ਅਲਾਇਡ ਇੰਸ਼ੋਰੈਂਸ, ਚੋਲਾਮੰਡਲਮ ਐੱਮ. ਐੱਸ. ਜਨਰਲ ਇੰਸ਼ੋਰੈਂਸ ਕੰਪਨੀ, ਨਿਊ ਇੰਡੀਆ ਇੰਸ਼ੋਰੈਂਸ ਕੰਪਨੀ, ਯੂਨਾਈਟਿਡ ਇੰਡੀਆ ਇੰਸ਼ੋਰੈਂਸ ਆਦਿ ਕੰਪਨੀਆਂ ਸ਼ਾਮਿਲ ਹਨ। ਇਨ੍ਹਾਂ ਸਾਰੀਆਂ ਕੰਪਨੀਆਂ ਨੂੰ ਜੀ. ਐੱਸ. ਟੀ. ਡਿਪਾਰਟਮੈਂਟ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।
ਇੰਟੀਗ੍ਰੇਟਿਡ ਜੀ. ਐੱਸ. ਟੀ. ਲਈ ਭੇਜੇ ਗਏ ਨੋਟਿਸ
ਰਿਪੋਰਟ ’ਚ ਮਾਮਲੇ ਨਾਲ ਜੁੜੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਡਾਇਰੈਕਟੋਰੇਟ ਆਫ ਜੀ. ਐੱਸ. ਟੀ. ਇੰਟੈਲੀਜੈਂਸ (ਡੀ. ਜੀ. ਜੀ. ਆਈ.) ਵੱਲੋਂ ਬੀਮਾ ਕੰਪਨੀਆਂ ਨੂੰ ਭੇਜੇ ਗਏ ਨੋਟਿਸ ਇੰਟੀਗ੍ਰੇਟਿਡ ਜੀ. ਐੱਸ. ਟੀ. ਦੀ ਦੇਣਦਾਰੀ ਨੂੰ ਲੈ ਕੇ ਹੈ। ਇੰਟੀਗ੍ਰੇਟਿਡ ਜੀ. ਐੱਸ. ਟੀ. ਐਕਟ ਦੇ ਸੈਕਸ਼ਨ 16 ਤਹਿਤ ਸੇਜ ’ਚ ਕੀਤੀ ਸਪਲਾਈ ਜਾਂ ਬਰਾਮਦ ’ਤੇ ਟੈਕਸ ਨਹੀਂ ਲੱਗਦਾ ਹੈ। ਹਾਲਾਂਕਿ ਇਹ ਨੋਟਿਸ ਸੇਜ ’ਚ ਕੰਮ ਕਰ ਰਹੀਆਂ ਉਦਯੋਗਿਕ ਇਕਾਈਆਂ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਦਿੱਤੀ ਗਈ ਸਰਵਿਸ ਨੂੰ ਲੈ ਕੇ ਹੈ।
ਇਹ ਵੀ ਪੜ੍ਹੋ : ਭਾਰਤ ਦੀਆਂ ਕੰਪਨੀਆਂ ਭੁਗਤਣਗੀਆਂ ਬੰਗਲਾਦੇਸ਼ ’ਚ ਗੜਬੜ ਦਾ ਖਾਮਿਆਜ਼ਾ, 1,500 ਕਰੋੜ ਦਾ ਕਾਰੋਬਾਰ ਪ੍ਰਭਾਵਿਤ
30 ਕੰਪਨੀਆਂ ਨੂੰ ਮਿਲੇ ਸਨ 5,500 ਕਰੋੜ ਦੇ ਨੋਟਿਸ
ਇਹ ਪਹਿਲਾ ਮਾਮਲਾ ਨਹੀਂ ਹੈ, ਜਦੋਂ ਬੀਮਾ ਕੰਪਨੀਆਂ ਜੀ. ਐੱਸ. ਟੀ. ਦੇ ਬਕਾਏ ਨੂੰ ਲੈ ਕੇ ਟੈਕਸ ਡਿਪਾਰਟਮੈਂਟ ਦੀ ਰਡਾਰ ’ਤੇ ਆਈਆਂ ਹਨ। ਇਸ ਤੋਂ ਪਹਿਲਾਂ ਕਰੀਬ 30 ਬੀਮਾ ਕੰਪਨੀਆਂ ਨੂੰ 5,500 ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਟੈਕਸ ਬਕਾਏ ਨੂੰ ਲੈ ਕੇ ਨੋਟਿਸ ਭੇਜੇ ਗਏ ਸਨ। ਉਸ ਸਮੇਂ ਟੈਕਸ ਡਿਪਾਰਟਮੈਂਟ ਨੇ ਬੀਮਾ ਕੰਪਨੀਆਂ ਖਿਲਾਫ ਏਜੰਟ ਨੂੰ ਕਮਿਸ਼ਨ ਦੇ ਭੁਗਤਾਨ ’ਚ ਗੜਬੜੀਆਂ ਦਾ ਦੋਸ਼ ਲਾਇਆ ਸੀ, ਜਿਸ ਦਾ ਬੀਮਾ ਕੰਪਨੀਆਂ ਨੇ ਵਿਰੋਧ ਕੀਤਾ ਸੀ।
ਇਹ ਵੀ ਪੜ੍ਹੋ : RBI ਦਾ ਵੱਡਾ ਫੈਸਲਾ, UPI ਰਾਹੀਂ Tax Payment ਦੀ Limit ਵਧਾਈ
ਇਸ ਹਿਸਾਬ ਨਾਲ ਡਿਪਾਰਟਮੈਂਟ ਨੇ ਬਣਾਈ ਦੇਣਦਾਰੀ
ਡਾਇਰੈਕਟੋਰੇਟ ਆਫ ਜੀ. ਐੱਸ. ਟੀ. ਇੰਟੈਲੀਜੈਂਸ ਅਨੁਸਾਰ ਸੇਜ ’ਚ ਸਥਿਤ ਯੂਨਿਟ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀਆਂ ਸੇਵਾਵਾਂ ’ਤੇ 18 ਫੀਸਦੀ ਦੀ ਦਰ ਨਾਲ ਜੀ. ਐੱਸ. ਟੀ. ਦੀ ਦੇਣਦਾਰੀ ਬਣਦੀ ਹੈ। ਇਸ ਆਧਾਰ ’ਤੇ ਟੈਕਸ ਬਕਾਏ ਨੂੰ ਕੈਲਕੁਲੇਟ ਕੀਤਾ ਗਿਆ ਹੈ।
ਡੀ. ਜੀ. ਜੀ. ਆਈ. ਦੀ ਇਸ ਕੈਲਕੁਲੇਸ਼ਨ ਦੇ ਹਿਸਾਬ ਨਾਲ ਬੀਮਾ ਕੰਪਨੀਆਂ ’ਤੇ ਲੱਗਭਗ 2000 ਕਰੋਡ਼ ਰੁਪਏ ਦੀਆਂ ਦੇਣਦਾਰੀਆਂ ਬਣ ਰਹੀਆਂ ਹਨ। ਅਜੇ ਬੀਮਾ ਕੰਪਨੀਆਂ ਵੱਲੋਂ ਇਸ ਨੋਟਿਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਇਹ ਵੀ ਪੜ੍ਹੋ : RBI MPC Meeting: RBI ਨੇ ਦਰਾਂ 'ਚ ਨਹੀਂ ਕੀਤਾ ਕੋਈ ਬਦਲਾਅ, ਰੈਪੋ ਰੇਟ 6.50 ਫੀਸਦੀ 'ਤੇ ਬਰਕਰਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ : ਸੈਂਸੈਕਸ 800 ਤੋਂ ਵੱਧ ਅੰਕ ਵਧਿਆ, ਨਿਫਟੀ ਵੀ 250 ਅੰਕ ਵਧਿਆ
NEXT STORY