ਨਵੀਂ ਦਿੱਲੀ-ਦੇਸ਼ ਦੀਆਂ ਸੜਕਾਂ 'ਤੇ ਹੋਣ ਵਾਲੇ ਕਰੀਬ 20 ਫ਼ੀਸਦੀ ਸੜਕ ਹਾਦਸੇ ਨਕਲੀ ਪੁਰਜ਼ਿਆਂ ਦੀ ਵਜ੍ਹਾ ਨਾਲ ਹੁੰਦੇ ਹਨ। ਇੰਨਾ ਹੀ ਨਹੀਂ ਬਾਜ਼ਾਰ 'ਚ ਵਿਕਣ ਵਾਲੇ ਕਰੀਬ 30 ਫ਼ੀਸਦੀ ਐੱਫ. ਐੱਮ. ਸੀ. ਜੀ. ਉਤਪਾਦ ਵੀ ਨਕਲੀ ਹੁੰਦੇ ਹਨ, ਫਿਰ ਵੀ 80 ਫ਼ੀਸਦੀ ਗਾਹਕ ਮੰਨਦੇ ਹਨ ਕਿ ਉਹ ਅਸਲੀ ਉਤਪਾਦ ਵਰਤ ਰਹੇ ਹਨ। ਫਿੱਕੀ ਕਾਸਕੇਡ ਨੇ ਆਪਣੀ ਇਕ ਰਿਪੋਰਟ 'ਚ ਇਹ ਗੱਲ ਕਹੀ।
ਉਦਯੋਗ ਮੰਡਲ ਫਿੱਕੀ ਨੇ ਕਿਹਾ ਕਿ ਨਕਲੀ ਉਤਪਾਦਾਂ ਦਾ ਗਾਹਕਾਂ 'ਤੇ ਮਾੜਾ ਅਸਰ ਪੈਂਦਾ ਹੈ। ਉਸ ਨੇ ਕਿਹਾ ਕਿ ਇਸ ਨੂੰ ਲੈ ਕੇ ਸਿਰਫ ਗਾਹਕਾਂ 'ਚ ਹੀ ਨਹੀਂ ਸਗੋਂ ਸੰਸਦ ਮੈਂਬਰਾਂ ਤੇ ਜਾਂਚ ਏਜੰਸੀਆਂ ਵਿਚਾਲੇ ਵੀ ਜਾਗਰੂਕਤਾ ਵਧਾਉਣ ਦੀ ਜ਼ਰੂਰਤ ਹੈ। ਫਿੱਕੀ ਕਾਸਕੇਡ ਸਮੱਗਲਿੰਗ ਤੇ ਨਕਲੀ ਵਸਤਾਂ ਦੇ ਮੁੱਦੇ 'ਤੇ ਕੰਮ ਕਰਨ ਵਾਲਾ ਉਦਯੋਗ ਸੰਗਠਨ ਹੈ। ਉਦਯੋਗ ਮੰਡਲ ਨੇ ਕਿਹਾ ਕਿ ਜਾਅਲਸਾਜ਼ੀ ਤੇ ਸਮੱਗਲਿੰਗ ਵਰਗੀਆਂ ਚੀਜ਼ਾਂ ਇਕ ਸਥਾਈ ਸਮੱਸਿਆ ਹੈ ਅਤੇ ਇਸ ਤੋਂ ਉਦਯੋਗ, ਸਰਕਾਰ, ਅਰਥਵਿਵਸਥਾ, ਗਾਹਕਾਂ ਦੀ ਸਿਹਤ ਤੇ ਸੁਰੱਖਿਆ ਪ੍ਰਭਾਵਿਤ ਹੁੰਦੀ ਹੈ।
ਫਿੱਕੀ ਕਾਸਕੇਡ ਨੇ ਆਪਣੀ ਰਿਪੋਰਟ 'ਚ ਅੰਦਾਜ਼ਾ ਪ੍ਰਗਟਾਇਆ ਹੈ ਕਿ ਨਕਲੀ ਤੇ ਸਮੱਗਲਿੰਗ ਦੇ ਬਾਜ਼ਾਰ ਨਾਲ ਸਰਕਾਰ ਨੂੰ 39,239 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ। ਤੰਬਾਕੂ ਉਤਪਾਦਾਂ ਨਾਲ 9,139 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਜਦੋਂ ਕਿ ਮੋਬਾਇਲ ਫੋਨ ਦੇ ਗ਼ੈਰਕਾਨੂੰਨੀ ਕਾਰੋਬਾਰ ਨਾਲ 9,705 ਕਰੋੜ ਰੁਪਏ ਤੇ ਅਲਕੋਹਲ ਯੁਕਤ ਪਾਣੀ ਦੇ ਗ਼ੈਰਕਾਨੂੰਨੀ ਕਾਰੋਬਾਰ ਨਾਲ 6,309 ਕਰੋੜ ਰੁਪਏ ਦਾ ਘਾਟਾ ਹੋਇਆ ਹੈ।
ਸਰਕਾਰ ਨੇ ਰਿਕਾਰਡ 3.5 ਕਰੋੜ ਟਨ ਕਣਕ ਦੀ ਖਰੀਦ ਕੀਤੀ
NEXT STORY