ਮਲੋਟ (ਸ਼ਾਮ ਜੁਨੇਜਾ) : ਫਾਜ਼ਿਲਕਾ-ਮਲੋਟ ਰੋਡ 'ਤੇ ਵਾਪਰੇ ਇਕ ਦਰਦਨਾਕ ਹਾਦਸੇ 'ਚ ਮਾਂ-ਪੁੱਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆਂ ਜਦੋਂ ਇਕ ਟਰੈਕਟਰ ਮੋਟਰਸਾਈਕਲ ਨਾਲ ਟਕਰਾ ਗਿਆ। ਇਸ ਦੌਰਾਨ ਮਾਂ-ਪੁੱਤ ਗੰਭੀਰ ਜ਼ਖਮੀ ਹੋ ਗਏ ਤੇ ਉਨ੍ਹਾਂ ਦੀ ਹਸਪਤਾਲ ਲਿਜਾਣ ਦੌਰਾਨ ਮੌਤ ਹੋ ਗਈ।
ਜਾਣਕਾਰੀ ਅਨੁਸਰ ਇਹ ਹਾਦਸਾ ਪਿੰਡ ਆਲਮਵਾਲਾ ਕੋਲ ਵਾਪਰਿਆ। 27 ਸਾਲਾ ਸੁਖਮਨਦੀਪ ਸਿੰਘ ਪੁੱਤਰ ਹਰਬੰਸ ਸਿੰਘ ਆਪਣੀ ਮਾਤਾ ਜਸਵਿੰਦਰ ਕੌਰ (55 ਸਾਲ) ਦੇ ਨਾਲ ਮਲੋਟ ਵਿਖੇ ਆਪਣੀ ਰਿਸ਼ਤੇਦਾਰੀ ਵਿਚੋਂ ਮਿਲ ਕੇ ਮੋਟਰਸਾਈਕਲ 'ਤੇ ਆਪਣੇ ਪਿੰਡ ਨੂਰਪੁਰ (ਜ਼ਿਲਾ ਫਾਜ਼ਿਲਕਾ) ਨੂੰ ਜਾ ਰਿਹਾ ਸੀ। ਇਸੇ ਦਰਮਿਆਨ ਸੜਕ 'ਤੇ ਜਾ ਰਹੇ ਟਰੈਕਟਰ ਨਾਲ ਉਸ ਦੀ ਬਾਈਕ ਦੀ ਟੱਕਰ ਹੋ ਗਈ। ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੋਵੇਂ ਮਾਂ ਪੁੱਤਰ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਰਾਹਗੀਰਾਂ ਵੱਲੋਂ ਮਲੋਟ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ। ਪਰ ਦੋਵੇਂ ਹੀ ਇਸ ਹਾਦਸੇ ਵਿੱਚ ਦਮ ਤੋੜ ਗਏ। ਸੁਖਮਨਦੀਪ ਸਿੰਘ ਤਿੰਨਾਂ ਭੈਣਾਂ ਦਾ ਇਕਲੌਤਾ ਭਰਾ ਸੀ। ਕਬਰਵਾਲਾ ਪੁਲਸ ਵੱਲੋਂ ਮੌਕੇ 'ਤੇ ਪੁੱਜ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਟਿਆਲਾ ਪੁਲਸ ਵੱਲੋਂ ਐਨਕਾਊਂਟਰ, ਫਾਇਰਿੰਗ ਦੌਰਾਨ ਗੈਂਗਸਟਰ ਗੁਰਪ੍ਰੀਤ ਬੱਬੂ ਗ੍ਰਿਫਤਾਰ
NEXT STORY