ਨਵੀਂ ਦਿੱਲੀ - ਮੋਦੀ ਸਰਕਾਰ ਨੇ 8 ਨਵੰਬਰ 2016 ਨੂੰ 1000 ਰੁਪਏ ਦੇ ਨੋਟਾਂ ਨੂੰ ਬੰਦ ਕਰ ਦਿੱਤਾ ਸੀ ਅਤੇ 500 ਦੇ ਨੋਟਾਂ ਨੂੰ ਬਦਲ ਕੇ 500 ਤੇ 200 ਦੇ ਨਵੇਂ ਨੋਟ ਜਾਰੀ ਕੀਤੇ ਸਨ। ਇਸ ਤੋਂ ਬਾਅਦ 2000 ਰੁਪਏ ਦੇ ਨੋਟ ਵੀ ਹੁਣ ਬਾਜ਼ਾਰ ਤੋਂ ਵਾਪਸ ਲੈ ਲਏ ਗਏ ਹਨ। ਹੁਣ ਰਿਪੋਰਟਾਂ ਆ ਰਹੀਆਂ ਹਨ ਕਿ ਸਰਕਾਰ 200 ਰੁਪਏ ਦੇ ਨੋਟ ਲਈ ਵੀ ਸਖ਼ਤ ਕਦਮ ਚੁੱਕ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਬਾਜ਼ਾਰ ਵਿਚ 500 ਅਤੇ 200 ਰੁਪਏ ਦੇ ਨੋਟ ਹੀ ਸਭ ਤੋਂ ਵੱਧ ਪ੍ਰਚਲਨ ਵਿੱਚ ਦੇਖੇ ਜਾ ਰਹੇ ਹਨ। ਹੁਣ ਸਵਾਲ ਇਹ ਸਾਹਮਣੇ ਆ ਰਿਹਾ ਹੈ ਕਿ ਕੀ ਮੋਦੀ ਸਰਕਾਰ ਇਸ ਨੋਟ ਨੂੰ ਬੰਦ ਕਰਨ ਜਾ ਰਹੀ ਹੈ? ਰਿਜ਼ਰਵ ਬੈਂਕ ਨੇ ਇਸ ਸਬੰਧੀ ਅਪਡੇਟ ਦਿੱਤੀ ਹੈ। ਆਰਬੀਆਈ ਵੱਲੋਂ ਜਾਰੀ ਨੋਟੀਫਿਕੇਸ਼ਨ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫਾ, ਵਧੇਗੀ ਤਨਖਾਹ
RBI ਦਾ ਕੀ ਕਹਿਣਾ ਹੈ ?
ਆਰਬੀਆਈ ਦਾ ਕਹਿਣਾ ਹੈ ਕਿ ਦੇਸ਼ ਵਿੱਚ 200 ਅਤੇ 500 ਰੁਪਏ ਦੇ ਨਕਲੀ ਨੋਟਾਂ ਦਾ ਪ੍ਰਚਲਨ ਵਧਦਾ ਜਾ ਰਿਹਾ ਹੈ। ਬੈਂਕ ਨੇ ਆਮ ਲੋਕਾਂ ਨੂੰ ਲੈਣ-ਦੇਣ ਕਰਦੇ ਸਮੇਂ ਵਾਧੂ ਸਾਵਧਾਨੀ ਵਰਤਣ ਦੀ ਚਿਤਾਵਨੀ ਜਾਰੀ ਕੀਤੀ ਹੈ। ਹਾਲਾਂਕਿ ਬੈਂਕ 2000 ਰੁਪਏ ਦੇ ਨੋਟਾਂ ‘ਤੇ ਪਾਬੰਦੀ ਵੀ ਇਸ ਕਾਰਨ ਹੀ ਲਗਾਈ ਸੀ ਕਿਉਂਕਿ ਬਾਜ਼ਾਰ ਵਿਚ 2,000 ਰੁਪਏ ਦੇ ਨਕਲੀ ਨੋਟ ਬਹੁਤ ਜ਼ਿਆਦਾ ਆ ਗਏ ਸਨ।
ਇਹ ਵੀ ਪੜ੍ਹੋ : ਦੋਗੁਣੀ ਹੋ ਜਾਵੇਗੀ ਸਰਕਾਰੀ ਮੁਲਾਜ਼ਮਾਂ ਦੀ ਤਨਖ਼ਾਹ, ਜਾਣੋ ਕਦੋਂ ਤੋਂ ਮਿਲੇਗਾ ਲਾਭ
ਨਕਲੀ ਨੋਟ ਦੀ ਪਛਾਣ ਕਿਵੇਂ ਕਰੀਏ?
200 ਰੁਪਏ ਦਾ ਨੋਟ ਨਕਲੀ ਹੈ ਜਾਂ ਨਹੀਂ? ਇਹ ਜਾਣਨ ਲਈ ਤੁਸੀਂ 200 ਰੁਪਏ ਦੇ ਨੋਟ ‘ਤੇ ਖੱਬੇ ਪਾਸੇ ਦੇਖ ਸਕਦੇ ਹੋ ਇਥੇ ਦੇਵਨਾਗਰੀ ਲਿਪੀ ਵਿੱਚ 200 ਲਿਖਿਆ ਹੋਇਆ ਹੈ। ਵਿਚਕਾਰ ਮਹਾਤਮਾ ਗਾਂਧੀ ਦੀ ਇੱਕ ਬਹੁਤ ਹੀ ਸਪੱਸ਼ਟ ਤਸਵੀਰ ਹੈ ਅਤੇ ‘RBI’, ‘ਭਾਰਤ’, ‘ਇੰਡੀਆ’ ਅਤੇ ‘200’ ਲਿਖਿਆ ਹੁੰਦਾ ਹੈ। ਸੱਜੇ ਪਾਸੇ ਅਸ਼ੋਕ ਸਤੰਭ ਦਾ ਚਿੰਨ੍ਹ ਹੁੰਦਾ ਹੈ।
ਇਹ ਵੀ ਪੜ੍ਹੋ : ਬਿਨਾਂ RC ਤੋਂ ਡਰਾਈਵਿੰਗ ਕਰਨ 'ਤੇ ਭੁਗਤਣਾ ਪੈ ਸਕਦਾ ਹੈ ਮੋਟਾ ਚਲਾਨ! ਬਚਣ ਲਈ ਅਪਣਾਓ ਇਹ ਟ੍ਰਿਕ
RBI ਨੇ ਕੀਤੀ ਇਹ ਕਾਰਵਾਈ
ਨਕਲੀ ਨੋਟਾਂ ਦੇ ਪ੍ਰਚਲਨ ਨੂੰ ਰੋਕਣ ਲਈ ਰਿਜ਼ਰਵ ਬੈਂਕ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਲੈਣ-ਦੇਣ ਸਮੇਂ ਨੋਟਾਂ ਦੀ ਸਹੀ ਢੰਗ ਨਾਲ ਜਾਂਚ ਕਰਨ ਦੀ ਸਲਾਹ ਦਿੱਤੀ ਹੈ। ਆਰਬੀਆਈ ਨੇ ਕਿਹਾ ਕਿ ਜੇਕਰ ਕਿਸੇ ਨੂੰ ਨਕਲੀ ਨੋਟ ਮਿਲਦਾ ਹੈ ਤਾਂ ਉਸਨੂੰ ਤੁਰੰਤ ਇਸਨੂੰ ਸਥਾਨਕ ਪ੍ਰਸ਼ਾਸਨ ਜਾਂ ਸਬੰਧਤ ਬੈਂਕ ਅਧਿਕਾਰੀਆਂ ਕੋਲ ਜਮ੍ਹਾ ਕਰਵਾਓ।
ਇਹ ਵੀ ਪੜ੍ਹੋ : Mutual Funds ਅਤੇ Demat Accounts ਦੇ ਨਿਯਮਾਂ 'ਚ ਵੱਡਾ ਬਦਲਾਅ, ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ ਦੇ ਦਰਾਮਦ ਬਿੱਲ 'ਚ ਹੋਇਆ ਭਾਰੀ ਵਾਧਾ, ਰੁਪਏ ਨੇ ਵਧਾਈ ਚਿੰਤਾ
NEXT STORY