ਨਵੀਂ ਦਿੱਲੀ— ਭਾਰਤ 'ਚ ਜਲਦ ਹੀ ਰੋਜ਼ਗਾਰ ਦੀ ਬਹਾਰ ਆ ਸਕਦੀ ਹੈ। ਜਾਣਕਾਰੀ ਮੁਤਾਬਕ, ਲਗਭਗ 200 ਅਮਰੀਕੀ ਕੰਪਨੀਆਂ ਚੀਨ ਨੂੰ ਛੱਡ ਕੇ ਭਾਰਤ 'ਚ ਨਿਰਮਾਣ ਹੱਬ ਲਾਉਣ ਦੀ ਯੋਜਨਾ 'ਚ ਹਨ। ਲੋਕ ਸਭਾ ਚੋਣਾਂ ਮਗਰੋਂ ਇਨ੍ਹਾਂ ਦਾ ਭਾਰਤ 'ਚ ਦਾਖਲਾ ਹੋ ਸਕਦਾ ਹੈ।
ਇਨ੍ਹਾਂ ਕੰਪਨੀਆਂ ਨੇ ਭਾਰਤ 'ਚ ਨਿਵੇਸ਼ ਲਈ ਸਲਾਹ ਲੈਣੀ ਵੀ ਸ਼ੁਰੂ ਕਰ ਦਿੱਤੀ ਹੈ। ਭਾਰਤ-ਅਮਰੀਕਾ ਰਣਨੀਤਕ ਤੇ ਭਾਈਵਾਲੀ ਫੋਰਮ (ਯੂ. ਐੱਸ. ਆਈ. ਐੱਸ. ਪੀ. ਐੱਫ.) ਨਾਲ ਇਹ ਵਿਚਾਰ-ਵਟਾਂਦਰਾ ਕਰ ਰਹੀਆਂ ਹਨ ਕਿ ਉਹ ਭਾਰਤ 'ਚ ਨਿਵੇਸ਼ ਕਰਕੇ ਚੀਨ ਦਾ ਬਦਲ ਕਿਸ ਤਰ੍ਹਾਂ ਸਥਾਪਤ ਕਰਨ। ਇਸ ਲਈ ਨਵੀਂ ਸਰਕਾਰ ਨੂੰ ਆਰਥਿਕ ਸੁਧਾਰਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਅਤੇ ਫੈਸਲੇ ਲੈਣ ਦੀ ਪ੍ਰਕਿਰਿਆ 'ਚ ਪਾਰਦਰਸ਼ਤਾ ਲਿਆਉਣੀ ਹੋਵੇਗੀ।
ਯੂ. ਐੱਸ. ਆਈ. ਐੱਸ. ਪੀ. ਐੱਫ. ਦੀ ਸਿਫਾਰਸ਼ ਹੈ ਕਿ ਭਾਰਤ ਨੂੰ ਹੁਣ ਅਮਰੀਕਾ ਨਾਲ ਇਕ ਮੁਕਤ ਵਪਾਰ ਸਮਝੌਤਾ (ਐੱਫ. ਟੀ. ਏ.) ਕਰਨ ਬਾਰੇ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ, ਜਿਸ ਨਾਲ ਭਾਰਤ ਨੂੰ ਕਾਫੀ ਮਦਦ ਮਿਲੇਗੀ। ਭਾਰਤ ਤੇ ਅਮਰੀਕਾ ਨੂੰ ਇਕ-ਦੂਜੇ ਦੇ ਦੇਸ਼ 'ਚ ਵੱਡਾ ਬਾਜ਼ਾਰ ਮਿਲੇਗਾ। ਇਸ ਨਾਲ ਚੀਨੀ ਸਮਾਨਾਂ ਦੀ ਜ਼ਰੂਰਤ ਵੀ ਖਤਮ ਹੋ ਜਾਵੇਗੀ। ਹੁਣ ਇਹ ਸਭ ਨਵੀਂ ਸਰਕਾਰ 'ਤੇ ਨਿਰਭਰ ਹੋਵੇਗਾ। ਨਵੀਂ ਸਰਕਾਰ ਨੂੰ ਵੱਧ ਤੋਂ ਵੱਧ ਨਿਵੇਸ਼ ਲਈ ਸੁਧਾਰਾਂ ਤੇ ਪਾਰਦਰਸ਼ਤਾ 'ਤੇ ਜ਼ੋਰ ਦੇਣਾ ਹੋਵੇਗਾ।
ਆਲੂ ਕਿਸਾਨਾਂ 'ਤੇ ਕੇਸ ਤੋਂ ਬਾਅਦ ਪੈਪਸਿਕੋ ਨੇ ਰੱਖਿਆ ਸਮਝੌਤੇ ਦਾ ਪ੍ਰਸਤਾਵ
NEXT STORY