ਨਵੀਂ ਦਿੱਲੀ— ਸਰਕਾਰ ਨੇ ਇਕ ਵਾਰ ਫਿਰ ਤੋਂ ਸਾਫ ਕਿਹਾ ਹੈ ਕਿ 2000 ਰੁਪਏ ਦਾ ਨੋਟ ਬੰਦ ਕਰਨ ਦਾ ਕੋਈ ਪਲਾਨ ਨਹੀਂ ਹੈ। ਸਰਕਾਰ ਨੇ ਲੋਕਸਭਾ 'ਚ ਕਿਹਾ ਕਿ ਨੋਟਬੰਦੀ ਤੋਂ ਪਹਿਲਾ ਚਾਲੂ ਕੀਤੇ ਗਏ 2000 ਰੁਪਏ ਦੇ ਨੋਟ ਨੂੰ ਬੰਦ ਕਰਨ ਦੀ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ। ਸਰਕਾਰ ਨੇ ਇਹ ਵੀ ਦੱਸਿਆ ਕਿ ਟ੍ਰਾਇਲ ਦੇ ਤੌਰ 'ਤੇ ਪੰਜ ਸ਼ਹਿਰਾਂ 'ਚ 10 ਰੁਪਏ ਦੀ ਪਲਾਸਟਿਕ ਕਰੰਸੀ ਵੀ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਇਹ ਟ੍ਰਾਇਲ ਕਦੋਂ ਤੋਂ ਸ਼ੁਰੂ ਹੋਵੇਗਾ ਇਸ ਲਈ ਹਾਲੇ ਤੱਕ ਸਮਾਂ ਤੈਅ ਨਹੀਂ ਕੀਤਾ ਗਿਆ ਹੈ।
ਕੇਂਦਰੀ ਵਿੱਤ ਰਾਜ ਮੰਤਰੀ ਪੀ ਰਾਧਾਕ੍ਰਿਸ਼ਨ ਨੇ ਇਕ ਸਵਾਲ ਦਾ ਲਿਖਤੀ 'ਚ ਜਵਾਬ ਦਿੰਦੇ ਹੋਏ ਕਿਹਾ ਕਿ ਨੇੜਲੇ ਭਵਿੱਖ 'ਚ ਸਰਕਾਰ ਦੀ ਨੋਟ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ। ਜਵਾਬ 'ਚ ਸਰਕਾਰ ਨੇ ਕਿਹਾ ਕਿ 500 ਅਤੇ 2000 ਰੁਪਏ ਦੇ ਨੋਟ ਦੀ ਆਸਾਨੀ ਨਾਲ ਪਹਿਚਾਨ ਹੋ ਸਕਦੀ ਹੈ ਇਸ ਲਈ ਦੋਵੇਂ ਨੋਟਾਂ 'ਚ 10 ਐੱਮ.ਐੱਮ ਦਾ ਅੰਤਰ ਰੱਖਿਆ ਗਿਆ ਹੈ।
ਸਰਕਾਰ ਨੇ ਡਿਜੀਟਲ ਕਰੰਸੀ ਨੂੰ ਵਾਧਾ ਦੇਣ ਅਤੇ ਕਾਲੇ ਧਨ ਨੂੰ ਨਸ਼ਟ ਕਰਨ ਲਈ 9 ਨਵੰਬਰ ਤੋਂ 500 ਅਤੇ 1000 ਰੁਪਏ ਦੋ ਨੋਟ ਬੰਦ ਕਰ ਦਿੱਤੇ ਸਨ। ਪਲਾਸਟਿਕ ਨੋਟਾਂ ਦੇ ਬਾਰੇ 'ਚ ਦੱਸਦੇ ਹੋਏ ਮੰਤਰੀ ਨੇ ਕਿਹਾ ਕਿ ਇਹ ਤੈਅ ਕੀਤਾ ਗਿਆ ਹੈ ਕਿ ਪੰਜ ਸ਼ਹਿਰਾਂ 'ਚ ਟ੍ਰਾਇਲ ਦੇ ਤੌਰ 'ਤੇ 10 ਰੁਪਏ ਦੇ ਪਲਾਸਟਿਕ ਦੇ ਨੋਟ ਜਾਰੀ ਕੀਤੇ ਜਾਣਗੇ। ਇਹ ਟ੍ਰਾਇਲ ਕੋਚਿੱਚ, ਮੈਸੂਰ, ਜੈਪੁਰ, ਸ਼ਿਮਲਾ ਅਥੇ ਭੁਵਨੇਸ਼ਵਰ 'ਚ ਹੋਵੇਗਾ। ਟ੍ਰਾਇਲ ਕਦੋ ਤੋਂ ਸ਼ੁਰੂ ਹੋਵੇਗਾ ਇਸ ਬਾਰੇ 'ਚ ਹੁਣ ਤੱਕ ਕੋਈ ਟਾਇਮ ਲਾਇਨ ਨਹੀਂ ਤੈਅ ਕੀਤੀ ਗਈ ਹੈ।
ਨਾਇਡੂ ਦਾ ਬਿਆਨ, ਕਿਹਾ-ਘੋਟਾਲਾ ਬੈਂਕਿੰਗ ਪ੍ਰਣਾਲੀ ਲਈ ਬਦਨਾਮੀ
NEXT STORY