ਆਟੋ ਡੈਸਕ— ਨਿਸਾਨ ਦੀ ਮਲਕੀਅਤ ਵਾਲੀ ਕੰਪਨੀ ਡੈਟਸਨ ਨੇ ਭਾਰਤੀ ਬਾਜ਼ਾਰ 'ਚ ਆਪਣੀ ਸਭ ਤੋਂ ਸਸਤੀ ਬੀ.ਐੱਸ.-6 ਹੈਚਬੈਕ ਕਾਰ 'ਰੈਡੀ ਗੋ' ਨੂੰ ਲਾਂਚ ਕਰ ਦਿੱਤਾ ਹੈ। ਇਸ ਛੋਟੀ ਕਾਰ ਨੂੰ ਕੁਲ 6 ਮਾਡਲਾਂ 'ਚ ਬਾਜ਼ਾਰ 'ਚ ਉਤਾਰਿਆ ਗਿਆ ਹੈ ਅਤੇ ਇਸ ਦੀ ਸ਼ੁਰੂਆਤੀ ਕੀਮਤ ਸਿਰਫ 2.83 ਲੱਖ ਰੁਪਏ ਰੱਖੀ ਗਈ ਹੈ। ਦੱਸ ਦੇਈਏ ਕਿ ਮਾਰੂਤੀ ਸੁਜ਼ੂਕੀ ਅਲਟੋ ਦੀ ਕੀਮਤ 2.95 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਯਾਨੀ ਬੀ.ਐੱਸ.-6 ਡੈਟਸਨ ਰੈਡੀ ਗੋ ਭਾਰਤ 'ਚ ਸਭ ਤੋਂ ਘੱਟ ਕੀਮਤ 'ਚ ਮਿਲਣ ਵਾਲੀ ਬੀ.ਐੱਸ.-6 ਕਾਰ ਬਣ ਗਈ ਹੈ।
ਇਹ ਵੀ ਪੜ੍ਹੋ— ਸਕੋਡਾ ਦੀਆਂ 3 ਨਵੀਆਂ ਕਾਰਾਂ ਭਾਰਤ 'ਚ ਲਾਂਚ, ਕੀਮਤ 7.49 ਲੱਖ ਤੋਂ ਸ਼ੁਰੂ
ਮਾਡਲ |
ਕੀਮਤ |
Datsun Redi-Go (D) |
Rs. 2,83,000 |
Datsun Redi-Go (A) |
Rs. 3,58,000 |
Datsun Redi-Go (T) |
Rs. 3,80,000 |
Datsun Redi-Go (T OPT 800 CC) |
Rs. 4,16,000 |
Datsun Redi-Go (T OPT 1.0 L) |
Rs. 4,44,000 |
Datsun Redi-Go (T OPT Smart Drive Auto (AMT) |
Rs. 4,77,000 |
ਕਾਰ 'ਚ ਕੀਤੇ ਗਏ ਬਦਲਾਅ
ਡੈਟਸਨ ਰੈਡੀ ਗੋ 'ਚ ਨਵੇਂ ਇੰਜਣ ਤੋਂ ਇਲਾਵਾ ਐਕਸਟੀਰੀਅਰ, ਇੰਟੀਰੀਅਰ ਅਤੇ ਫੀਚਰਜ਼ 'ਚ ਕਈ ਬਦਲਾਅ ਕੀਤੇ ਗਏ ਹਨ।
1. ਕਾਰ ਦੇ ਫਰੰਟ 'ਚ ਐੱਲ ਸ਼ੇਪ 'ਚ ਐੱਲ.ਈ.ਡੀ. ਡੇਅ-ਟਾਈਮ ਰਨਿੰਗ ਲਾਈਟਾਂ ਲੱਗੀਆਂ ਹਨ। ਇਸ ਦੇ ਨਾਲ ਹੀ ਵੱਡੀ ਗਰਿੱਲ ਵੀ ਸ਼ਾਮਲ ਕੀਤੀ ਗਈ ਹੈ ਜੋ ਕਿ ਕਾਰ ਦੀ ਫਰੰਟ ਲੁਕ ਨੂੰ ਹੋਰ ਵੀ ਜ਼ਿਆਦਾ ਆਕਰਸ਼ਕ ਬਣਾਉਂਦੀ ਹੈ।
2. ਕਾਰ ਦੇ ਰੀਅਰ ਵਾਲੇ ਹਿੱਸੇ 'ਚ ਨਵੀਆਂ ਐੱਲ.ਈ.ਡੀ. ਟੇਲ ਲਾਈਟਾਂ ਲਗਾਈਆਂ ਹਨ।
3. ਕਾਰ 'ਚ ਇੰਟੀਗ੍ਰੇਟਿਡ ਸਪਾਇਲਰ ਅਤੇ ਛੱਤ 'ਤੇ ਐਂਟੀਨਾ ਵੀ ਹੈ।
4. ਇਸ ਕਾਰ 'ਚ ਗਲਾਸੀ ਬਲੈਕ ਇੰਟੀਰੀਅਰ ਦੇ ਨਾਲ ਸਿਲਵਰ ਐਕਸੈਂਟ ਦਿੱਤੇ ਗਏ ਹਨ ਜੋ ਕਿ ਇੰਟੀਰੀਅਰ ਨੂੰ ਹੋਰ ਵੀ ਪ੍ਰੀਮੀਅਮ ਬਣਾਉਂਦੇ ਹਨ।
5. ਇਸ ਦੇ ਸੈਂਟਰਲ ਕੰਸੋਲ 'ਚ ਇਕ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ ਵੀ ਹੈ, ਹਾਲਾਂਕਿ ਇਹ ਸਸਤੇ ਮਾਡਲ 'ਚ ਨਹੀਂ ਮਿਲੇਗਾ।
ਇਹ ਵੀ ਪੜ੍ਹੋ— ਵੈਸਪਾ ਸਕੂਟਰ ਦੀ ਨਕਲ ਕਰਨਾ ਚੀਨ ਦੀ ਕੰਪਨੀ ਨੂੰ ਪਿਆ ਮਹਿੰਗਾ
ਇੰਜਣ
ਇਸ ਕਾਰ ਨੂੰ ਦੋ ਪੈਟਰੋਲ ਇੰਜਣ 'ਚ ਲਿਆਇਆ ਗਿਆ ਹੈ।
- ਕਾਰ 'ਚ ਲੱਗਾ 800 ਸੀਸੀ ਦਾ ਇੰਜਣ 54 ਬੀ.ਐੱਚ.ਪੀ. ਦੀ ਪਾਵਰ ਅਤੇ 72 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ।
- ਉਥੇ ਹੀ ਮਹਿੰਗੇ ਮਾਡਲਾਂ 'ਚ 1.0 ਲੀਟਰ ਦੀ ਸਮਰੱਥਾ ਦਾ ਪੈਟਰੋਲ ਇੰਜਣ ਲੱਗਾ ਹੈ ਜੋ 67 ਬੀ.ਐੱਚ.ਪੀ. ਦੀ ਪਾਵਰ ਅਤੇ 91 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ।
ਇੰਜਣ 'ਚ ਹੋਈ I-SAT ਤਕਨੀਕ ਦੀ ਵਰਤੋਂ
ਕੰਪਨੀ ਨੇ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਇਸ ਕਾਰ ਦੇ ਇੰਜਣ ਨੂੰ ਤਿਆਰ ਕਰਨ 'ਚ I-SAT ਤਕਨੀਕ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਕਾਰ ਦੀ ਮਾਈਲੇਜ ਅਤੇ ਪ੍ਰਦਰਸ਼ਨ ਦੋਵਾਂ ਨੂੰ ਬਿਹਤਰ ਬਣਾਉਂਦੀ ਹੈ।
ਇਹ ਵੀ ਪੜ੍ਹੋ— ਮਰਸੀਡੀਜ਼ ਨੇ ਭਾਰਤੀ ਬਾਜ਼ਾਰ 'ਚ ਉਤਾਰੀਆਂ ਦੋ ਨਵੀਆਂ ਕਾਰਾਂ, ਕੀਮਤ 1.33 ਕਰੋੜ ਤੋਂ ਸ਼ੁਰੂ
JIO ਪਲੇਟਫਾਰਮ 'ਚ ਇਕ ਹੋਰ ਦਿੱਗਜ ਵਿਦੇਸ਼ੀ ਕੰਪਨੀ ਵਲੋਂ ਹੋ ਰਹੀ ਨਿਵੇਸ਼ ਦੀ ਤਿਆਰੀ
NEXT STORY