ਬਿਜ਼ਨੈੱਸ ਡੈਸਕ : ਅੱਜ ਯਾਨੀ 7 ਨਵੰਬਰ ਨੂੰ ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈ.ਬੀ.ਜੇ.ਏ.) ਮੁਤਾਬਕ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 1,580 ਰੁਪਏ ਦੀ ਗਿਰਾਵਟ ਨਾਲ 76,556 ਰੁਪਏ 'ਤੇ ਆ ਗਈ, ਜਦੋਂ ਕਿ ਪਹਿਲਾਂ ਇਸ ਦੀ ਕੀਮਤ 78,136 ਰੁਪਏ ਪ੍ਰਤੀ 10 ਗ੍ਰਾਮ ਸੀ।
ਇਹ ਵੀ ਪੜ੍ਹੋ : 4 ਦਿਨ ਬੰਦ ਰਹਿਣਗੇ ਬੈਂਕ , ਨਵੰਬਰ ਮਹੀਨੇ ਤਿਉਹਾਰਾਂ ਕਾਰਨ ਰਹਿਣਗੀਆਂ ਕਈ ਦਿਨ ਛੁੱਟੀਆਂ
ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 'ਚ ਵੀ ਗਿਰਾਵਟ ਆਈ ਹੈ, ਜੋ 2,748 ਰੁਪਏ ਡਿੱਗ ਕੇ 90,153 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। ਇਸ ਤੋਂ ਪਹਿਲਾਂ ਚਾਂਦੀ ਦੀ ਕੀਮਤ 92,901 ਰੁਪਏ ਸੀ। ਵਰਣਨਯੋਗ ਹੈ ਕਿ 23 ਅਕਤੂਬਰ ਨੂੰ ਚਾਂਦੀ ਨੇ 99,151 ਰੁਪਏ ਅਤੇ 30 ਅਕਤੂਬਰ ਨੂੰ ਸੋਨੇ ਨੇ 79,681 ਰੁਪਏ ਦਾ ਸਰਵਕਾਲੀ ਉੱਚ ਪੱਧਰ ਬਣਾਇਆ ਸੀ।
ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਵੱਡੀ ਰਾਹਤ, Super App ਰਾਹੀਂ ਮਿਲਣਗੀਆਂ Confirm ticket ਸਮੇਤ ਕਈ ਹੋਰ ਸਹੂਲਤਾਂ
4 ਮਹਾਨਗਰਾਂ ਵਿੱਚ ਸੋਨੇ ਦੀ ਕੀਮਤ
ਦਿੱਲੀ: 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 72,150 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 78,710 ਰੁਪਏ ਹੈ।
ਮੁੰਬਈ— 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 72,000 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 78,560 ਰੁਪਏ ਹੈ।
ਕੋਲਕਾਤਾ: 22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 72,000 ਰੁਪਏ ਅਤੇ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 78,560 ਰੁਪਏ ਹੈ।
ਚੇਨਈ: 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 72,000 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 78,560 ਰੁਪਏ ਹੈ।
ਇਹ ਵੀ ਪੜ੍ਹੋ : SBI, ICICI, HDFC ਅਤੇ PNB ਦੇ ਖ਼ਾਤਾ ਧਾਰਕਾਂ ਲਈ ਵੱਡੀ ਖ਼ਬਰ, ਹੋ ਗਿਆ ਇਹ ਬਦਲਾਅ
ਇਹ ਵੀ ਪੜ੍ਹੋ : PENSION RULES : ਆ ਗਏ ਨਵੇਂ ਨਿਯਮ, ਅੱਜ ਹੀ ਕਰੋ ਇਹ ਕੰਮ ਨਹੀਂ ਤਾਂ ਪੈਨਸ਼ਨ 'ਚ ਆਵੇਗੀ ਦਿੱਕਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
RBI ਨੇ KYC ਨਿਯਮਾਂ 'ਚ ਕੀਤਾ ਬਦਲਾਅ, ਜਾਰੀ ਕੀਤੇ ਇਹ ਆਦੇਸ਼
NEXT STORY