ਮੁੰਬਈ (ਭਾਸ਼ਾ) – ਘਰੇਲੂ ਹਵਾਬਾਜ਼ੀ ਕੰਪਨੀ ਇੰਡੀਗੋ ਦੇ ਲਗਭਗ 30 ਜਹਾਜ਼ ਸਪਲਾਈ ਚੇਨ ’ਚ ਰੁਕਾਵਟ ਕਾਰਨ ਠੱਪ ਖੜ੍ਹੇ ਹਨ। ਇਸ ਦੇ ਨਾਲ ਹੀ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਚਾਲਕ ਦਲ ਦੇ ਮੈਂਬਰਾਂ ਦੇ ਨਾਲ ਲੀਜ਼ ’ਤੇ ਜਹਾਜ਼ਾਂ ਲਈ ਹੋਰ ਵਿਕਲਪਾਂ ਦਾ ਮੁਲਾਂਕਣ ਕਰ ਰਹੀ ਹੈ। ਇਕ ਸੂਤਰ ਮੁਤਾਬਕ ਇੰਡੀਗੋ ਦੇ 30 ਜਹਾਜ਼ ਸਪਲਾਈ ਚੇਨ ਦੀਆਂ ਸਮੱਸਿਆਵਾਂ ਕਾਰਨ ਬੰਦ ਖੜੇ ਹੋਏ ਹਨ। ਸੰਪਰਕ ਕਰਨ ’ਤੇ ਇੰਡੀਗੋ ਦੇ ਇਕ ਬੁਲਾਰੇ ਨੇ ਸੋਮਵਾਰ ਨੂੰ ਪੀ. ਟੀ. ਆਈ.-ਭਾਸ਼ਾ ਨੂੰ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕੰਪਨੀ ਦੇ ਕਰੀਬ 30 ਜਹਾਜ਼ ਠੱਪ ਖੜੇ ਹੋਏ ਹਨ।
ਬੁਲਾਰੇ ਨੇ ਕਿਹਾ ਕਿ ਗਲੋਬਲ ਪੱਧਰ ’ਤੇ ਹਵਾਬਾਜ਼ੀ ਉਦਯੋਗ ਨੂੰ ਸਪਲਾਈ ਚੇਨ ’ਚ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਇਕ ਨਵੰਬਰ ਨੂੰ ਹਵਾਬਾਜ਼ੀ ਸਲਾਹਕਾਰ ਕੰਪਨੀ ਸੀ. ਏ. ਪੀ. ਏ. ਨੇ ਕਿਹਾ ਸੀ ਕਿ ਭਾਰਤੀ ਹਵਾਬਾਜ਼ੀ ਕੰਪਨੀਆਂ ਦੇ 75 ਤੋਂ ਵੱਧ ਜਹਾਜ਼ ਮੌਜੂਦਾ ਸਮੇਂ ’ਚ ਰੱਖ-ਰਖਾਅ ਅਤੇ ਇੰਜਣ ਨਾਲ ਸਬੰਧਤ ਮੁੱਦਿਆਂ ਕਾਰਨ ਬੰਦ ਖੜ੍ਹੇ ਹੋਏ ਹਨ।
ਨੌ ਸ਼ਹਿਰਾਂ 'ਚ ਖਾਲੀ ਪਏ ਘਰਾਂ ਦੀ ਗਿਣਤੀ 12 ਫੀਸਦੀ ਘੱਟ ਕੇ 4.78 ਲੱਖ ਇਕਾਈ 'ਤੇ
NEXT STORY