ਚੰਡੀਗੜ੍ਹ (ਅੰਕੁਰ ਤਾਂਗੜੀ.) : ਚੰਡੀਗੜ੍ਹ ਦਾ ਹਵਾਈ ਅੱਡਾ ਬਸ ਨਾਂ ਦਾ ਹੀ ਅੰਤਰਰਾਸ਼ਟਰੀ ਹਵਾਈ ਅੱਡਾ ਬਣ ਕੇ ਰਹਿ ਗਿਆ ਹੈ। ਕਈ ਸੂਬਿਆਂ ਨਾਲ ਘਿਰੇ ਹੋਣ ਦੇ ਬਾਵਜੂਦ ਇੱਥੋਂ ਹਫ਼ਤੇ ਵਿੱਚ ਸਿਰਫ਼ ਦੋ ਅੰਤਰਰਾਸ਼ਟਰੀ ਉਡਾਣਾਂ ਚੱਲ ਰਹੀਆਂ ਹਨ। ਕਈ ਸਹੂਲਤਾਂ ਨਾਲ ਲੈਸ ਹੋਣ ਦੇ ਬਾਵਜੂਦ ਇੱਥੋਂ ਉਡਾਣਾਂ ਦੀ ਕਮੀ ਰੜਕਦੀ ਹੈ। ਇਸ ਕਾਰਨ ਹਰ ਸਾਲ 41,000 ਕਰੋੜ ਤੋਂ ਵੱਧ ਦਾ ਨੁਕਸਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ : Home Loan: ਹੁਣ ਘਰ ਖ਼ਰੀਦਣਾ ਹੋਵੇਗਾ ਆਸਾਨ: ਬਿਨਾਂ ਗਰੰਟੀ ਦੇ 20 ਲੱਖ ਤੱਕ ਦਾ ਹੋਮ ਲੋਨ!
ਇਹ ਹੈਰਾਨੀਜਨਕ ਅੰਕੜੇ ਐੱਸ.ਐੱਮ.ਐੱਲ. ਇਸੁਜ਼ੂ ਦੇ ਮੁੱਖ ਵਿੱਤੀ ਅਧਿਕਾਰੀ ਤੇ ਭਾਰਤੀ ਕੋਸਟ ਅਕਾਊਂਟੈਂਟਸ ਸੰਸਥਾ ਦੇ ਸਾਬਕਾ ਉਪ ਪ੍ਰਧਾਨ ਰਾਕੇਸ਼ ਭੱਲਾ ਤੇ ਭਾਰਤੀ ਉਦਯੋਗ ਸੰਘ ਦੇ ਕਾਰਜਕਾਰੀ ਕੌਂਸਲ ਮੈਂਬਰ ਅਤੇ ਮੋਹਾਲੀ ਇੰਡਸਟਰੀਜ਼ ਦੇ ਸਕਿੱਲ ਡਿਵੈਲਪਮੈਂਟ ਚੇਅਰਮੈਨ ਹਰੀਓਮ ਵਰਮਾ ਵੱਲੋਂ ਬੜੀ ਡੂੰਘਾਈ ਨਾਲ ਕੀਤੇ ਅਧਿਐਨ ਵਿੱਚ ਸਾਹਮਣੇ ਆਏ ਹਨ।
ਉਨ੍ਹਾਂ ਇਸ ਗੱਲ ’ਤੇ ਹੈਰਾਨੀ ਦੇ ਨਾਲ-ਨਾਲ ਨਿਰਾਸ਼ਾ ਪ੍ਰਗਟਾਈ ਕਿ ਸੀ.ਏ.ਟੀ.-2 ਆਈ.ਐੱਲ.ਐੱਸ. (ਰਨਵੇ 29) ਤੇ ਕੈਟ-1 ਆਈ.ਐੱਲ.ਐੱਸ. (ਰਨਵੇ 11) ਵਰਗੀਆਂ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਹੋਣ ਦੇ ਬਾਵਜੂਦ ਇੱਥੋਂ ਸਿਰਫ਼ ਦੋ ਅੰਤਰਰਾਸ਼ਟਰੀ ਉਡਾਣਾਂ ਪ੍ਰਤੀ ਹਫ਼ਤਾ ਚੱਲਦੀਆਂ ਹਨ। ਇਸ ਸੀਮਤ ਕੁਨੈਕਟੀਵਿਟੀ ਕਾਰਨ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਹਰਿਆਣਾ ਤੇ ਹੋਰ ਉੱਤਰੀ ਇਲਾਕਿਆਂ ਦੇ ਯਾਤਰੀਆਂ ਨੂੰ ਮੁੱਖ ਤੌਰ ’ਤੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਨਿਰਭਰ ਰਹਿਣਾ ਪੈਂਦਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ, ਪੰਜਾਬ ਤੇ ਹਰਿਆਣਾ ਦੀਆਂ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਕਿ ਚੰਡੀਗੜ੍ਹ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਕੁਨੈਕਟੀਵਿਟੀ ਦੇ ਵਿਕਾਸ ਨੂੰ ਤੁਰੰਤ ਤਰਜੀਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਯਾਤਰੀਆਂ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ ਸਗੋਂ ਦਿੱਲੀ ਹਵਾਈ ਅੱਡੇ ’ਤੇ ਬੋਝ ਘਟੇਗਾ, ਖੇਤਰ ਦੀ ਕੁਨੈਕਟੀਵਿਟੀ ’ਚ ਸੁਧਾਰ ਆਵੇਗਾ ਤੇ ਉੱਤਰੀ ਭਾਰਤ ’ਚ ਆਰਥਿਕ ਵਿਕਾਸ ਤੇਜ਼ੀ ਫੜੇਗਾ। ਜਨਤਾ ਦੇ ਪੈਸੇ ਦੀ ਬਰਬਾਦੀ ਦੀ ਕਿਸੇ ਨੂੰ ਪਰਵਾਹ ਨਹੀਂ ਹੈ। ਜਨਤਕ ਧਨ ਤੇ ਰਾਸ਼ਟਰੀ ਵਸੀਲਿਆਂ ਦੀ ਇਸ ਵੱਡੀ ਬਰਬਾਦੀ ਨੂੰ ਰੋਕਣ ਤੇ ਇਸ ਨੂੰ ਹੋਰ ਵਧਣ ਤੋਂ ਰੋਕਣ ਲਈ ਸਬੰਧਤ ਅਧਿਕਾਰੀਆਂ ਵੱਲੋਂ ਜ਼ਰੂਰੀ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ITR Filing Deadline: ਨਾ ਭੁੱਲੋ ITR ਦੀ ਆਖ਼ਰੀ ਮਿਤੀ , ਨਹੀਂ ਤਾਂ ਲੱਗੇਗਾ ਭਾਰੀ ਜੁਰਮਾਨਾ
ਆਵਾਜਾਈ ਤੇ ਵਾਤਾਵਰਨ ’ਤੇ ਵੀ ਪੈ ਰਿਹਾ ਵੱਡਾ ਪ੍ਰਭਾਵ
ਯਾਤਰੀਆਂ ਨੂੰ ਦਿੱਲੀ ਤੱਕ ਸੜਕ ਰਾਹੀਂ ਲਗਭਗ 6 ਤੋਂ 8 ਘੰਟਿਆਂ ਦੀ ਯਾਤਰਾ ਕਰਨੀ ਪੈਂਦੀ ਹੈ, ਜਿਸ ਦੌਰਾਨ ਆਵਾਜਾਈ, ਖਾਣ-ਪੀਣ ਅਤੇ ਰਹਿਣ-ਸਹਿਣ ’ਤੇ ਵਾਧੂ ਖ਼ਰਚਾ ਹੁੰਦਾ ਹੈ। ਇਸ ਅਸੁਵਿਧਾ ਕਾਰਨ ਅੰਦਾਜ਼ਨ ਸਾਲਾਨਾ 41,520 ਕਰੋੜ ਰੁਪਏ ਬਰਬਾਦ ਹੋ ਰਹੇ ਹਨ। ਲੰਬੀਆਂ ਯਾਤਰਾਵਾਂ ਤੇ ਦਿੱਲੀ ਹਵਾਈ ਅੱਡੇ ’ਤੇ ਸੁਰੱਖਿਆ ਤੇ ਇਮੀਗ੍ਰੇਸ਼ਨ ਚੈਕ ਲਈ ਲੰਬੇ ਸਮੇਂ ਦੀ ਉਡੀਕ ਕਰ ਕੇ ਲੱਖਾਂ ਘੰਟੇ ਬਰਬਾਦ ਹੁੰਦੇ ਹਨ।
ਇਹ ਵੀ ਪੜ੍ਹੋ : ਅਮਿਤਾਭ, ਸ਼ਾਹਰੁਖ ਅਤੇ ਰਿਤਿਕ ਰੋਸ਼ਨ ਸਮੇਤ 125 ਮਸ਼ਹੂਰ ਹਸਤੀਆਂ ਨੇ ਇਸ ਕੰਪਨੀ 'ਚ ਲਗਾਇਆ ਪੈਸਾ
ਨਾਲ ਹੀ ਆਵਾਜਾਈ ਤੇ ਵਾਤਾਵਰਨ ’ਤੇ ਵੱਡਾ ਪ੍ਰਭਾਵ ਪੈ ਰਿਹਾ ਹੈ। ਸਿਰਫ਼ ਹਵਾਈ ਅੱਡੇ ਲਈ ਰੋਜ਼ਾਨਾ ਚੰਡੀਗੜ੍ਹ ਤੋਂ ਦਿੱਲੀ ਤੱਕ 5,000 ਤੋਂ ਵੱਧ ਵਾਹਨ ਯਾਤਰਾ ਕਰਦੇ ਹਨ, ਜਿਸ ਨਾਲ ਹਾਈਵੇ ’ਤੇ ਬੇਤਹਾਸ਼ਾ ਭੀੜ ਨਾਲ ਸੁਰੱਖਿਆ ਖ਼ਤਰੇ ਤੇ ਵਾਤਾਵਰਨ ਨੂੰ ਨੁਕਸਾਨ ਹੁੰਦਾ ਹੈ। ਇਸ ਨਾਲ ਖੇਤਰ ਦੇ ਵਪਾਰ ਅਤੇ ਉਦਯੋਗਾਂ ਨੂੰ ਕਾਰਗੋ ਦੀ ਆਵਾਜਾਈ ਲਈ ਵੱਧ ਖ਼ਰਚਾ ਕਰਨਾ ਪੈਂਦਾ ਹੈ ਕਿਉਂਕਿ ਸਾਰੇ ਨਿਰਯਾਤ ਤੇ ਆਯਾਤ ਦਿੱਲੀ ਰਾਹੀਂ ਹੁੰਦੇ ਹਨ। ਇਹ ਬਿਜ਼ਨਸ ਦੀ ਆਸਾਨੀ ਦੇ ਸਿਧਾਂਤਾਂ ਖ਼ਿਲਾਫ਼ ਹੈ ਅਤੇ ਉਦਯੋਗਾਂ ਲਈ ਵਾਧੂ ਲੋਜਿਸਟਿਕ ਬੋਝ ਪੈਦਾ ਕਰਦਾ ਹੈ। ਇਸ ਦੇ ਹੱਲ ਲਈ ਉਨ੍ਹਾਂ ਨੇ ਸੁਝਾਅ ਦਿੱਤਾ ਹੈ ਕਿ ਦੁਬਈ ਵਰਗੇ ਅੰਤਰਰਾਸ਼ਟਰੀ ਹੱਬ ਨਾਲ ਚੰਡੀਗੜ੍ਹ ਨੂੰ ਜੋੜਨ ਲਈ ਐਮੀਰੇਟਸ ਵਰਗੀਆਂ ਏਅਰਲਾਈਨਜ਼ ਨੂੰ ਤੁਰੰਤ ਮਨਜ਼ੂਰੀ ਦਿੱਤੀ ਜਾਵੇ, ਹਾਂਗਕਾਂਗ ਤੇ ਸਿੰਗਾਪੁਰ ਵਰਗੇ ਦੇਸ਼ਾਂ ਲਈ ਕੈਥੇ ਪੈਸਿਫਿਕ ਜਾਂ ਸਿੰਗਾਪੁਰ ਏਅਰਲਾਈਨਜ਼ ਵਰਗੀਆਂ ਏਅਰਲਾਈਨਜ਼ ਦੀ ਸ਼ੁਰੂਆਤ ਹੋਵੇ। ਨਾਲ ਹੀ ਚੰਡੀਗੜ੍ਹ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਏਅਰਲਾਈਨਜ਼ ਲਈ ਆਕਰਸ਼ਕ ਕੇਂਦਰ ਬਣਾਉਣ ਲਈ ਏ.ਟੀ.ਐੱਫ. (ਐਵੀਏਸ਼ਨ ਟਰਬਾਈਨ ਫਿਊਲ) ’ਤੇ ਵੈਟ ਘਟਾਉਣ ਲਈ ਨਵੀਆਂ ਸਰਕਾਰੀ ਨੀਤੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ। ਅੰਤਰਰਾਸ਼ਟਰੀ ਏਅਰਲਾਈਨਜ਼ ਨੂੰ ਚੰਡੀਗੜ੍ਹ ਤੇ ਦੁਬਈ ਦਰਮਿਆਨ ਉਡਾਣਾਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਜੋ ਚੰਡੀਗੜ੍ਹ ਨੂੰ ਪੱਛਮ ’ਚ ਸੰਯੁਕਤ ਰਾਜ ਅਮਰੀਕਾ ਤੇ ਕੈਨੇਡਾ ਆਦਿ ਤੱਕ ਪੂਰੀ ਦੁਨੀਆ ਨਾਲ ਜੋੜੇਗੀ।
ਇਹ ਵੀ ਪੜ੍ਹੋ : Credit Card ਵਾਲੇ ਸਾਵਧਾਨ! Supreme Court ਨੇ ਜਾਰੀ ਕਰ ਦਿੱਤੇ ਵੱਡੇ ਹੁਕਮ
ਬੇਤਹਾਸ਼ਾ ਸਮੇਂ ਤੇ ਪੈਸੇ ਦੀ ਬਰਬਾਦੀ
ਸਫ਼ਰ ਦੌਰਾਨ ਟੈਕਸੀਆਂ/ਗੱਡੀਆਂ ਤੇ ਖਾਣ-ਪੀਣ ’ਤੇ ਹੋਣ ਵਾਲੇ ਖ਼ਰਚਾ ਦੇਖੀਏ ਤਾਂ ਇਹ ਸਾਲਾਨਾ 23,520 ਕਰੋੜ ਬਣਦਾ ਹੈ। ਸਿਰਫ਼ 30 ਪ੍ਰਤੀਸ਼ਤ ਯਾਤਰੀਆਂ ਦੇ ਲੋਡ ਨੂੰ ਧਿਆਨ ’ਚ ਰੱਖ ਕੇ ਇਹ ਗਣਨਾ ਕੀਤੀ ਗਈ ਹੈ, ਜੋ ਹੋਰ ਵਧ ਸਕਦੀ ਹੈ। ਸੜਕਾਂ ’ਤੇ ਯਾਤਰਾ ਦੌਰਾਨ ਕਈ ਮਿਲੀਅਨ ਘੰਟਿਆਂ ਦੀ ਬਰਬਾਦੀ ਦੀ ਗੱਲ ਕਰੀਏ ਤਾਂ ਸਾਲਾਨਾ 18,000 ਕਰੋੜ ਬਣਦਾ ਹੈ। ਦਿੱਲੀ ਹਵਾਈ ਅੱਡੇ ’ਤੇ ਲੰਬੀਆਂ ਲਾਈਨਾਂ, ਇਮੀਗ੍ਰੇਸ਼ਨ ਤੇ ਸੁਰੱਖਿਆ ਚੈੱਕ ਕਾਰਨ ਸਮੇਂ ਦੀ ਬਰਬਾਦੀ ਹੁੰਦੀ ਹੈ। ਸੜਕਾਂ ’ਤੇ ਬੇਲੋੜੇ ਟਰੈਫਿਕ ਕਾਰਨ ਹਾਦਸੇ ਵਾਪਰਨ ਦਾ ਵੀ ਬਹੁਤ ਜ਼ਿਆਦਾ ਖ਼ਤਰਾ ਹੁੰਦਾ ਹੈ। ਇਕ ਦਿਨ ’ਚ 5000 ਤੋਂ ਵੱਧ ਵਾਹਨ ਸਿਰਫ਼ ਅੰਤਰਰਾਸ਼ਟਰੀ ਯਾਤਰੂਆਂ ਕਾਰਨ ਦਿੱਲੀ ਜਾਂਦੇ ਹਨ, ਜਿਸ ਨਾਲ ਲੰਬੇ-ਲੰਬੇ ਜਾਮ ਲੱਗ ਰਹੇ ਹਨ।
ਏਅਰਲਾਈਨਜ਼ ਤਿਆਰ, ਫਿਰ ਵੀ ਹੋ ਰਹੀ ਦੇਰੀ
ਕਈ ਅੰਤਰਰਾਸ਼ਟਰੀ ਏਅਰਲਾਈਨਜ਼ ਚੰਡੀਗੜ੍ਹ ਤੋਂ ਆਪਣੀਆਂ ਉਡਾਣਾਂ ਸ਼ੁਰੂ ਕਰਨ ’ਚ ਰੁਚੀ ਰੱਖਦੀਆਂ ਹਨ ਪਰ ਰੈਗੂਲੇਟਰੀ ਅੜਚਣਾਂ ਤੇ ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਹੋ ਰਹੀਆਂ ਰੁਕਾਵਟਾਂ ਕਰਕੇ ਮਨਜ਼ੂਰੀ ’ਚ ਦੇਰੀ ਹੋ ਰਹੀ ਹੈ।
ਇਹ ਵੀ ਪੜ੍ਹੋ : ITR Filing Deadline: ਨਾ ਭੁੱਲੋ ITR ਦੀ ਆਖ਼ਰੀ ਮਿਤੀ , ਨਹੀਂ ਤਾਂ ਲੱਗੇਗਾ ਭਾਰੀ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਟਾਕ ਮਾਰਕੀਟ 'ਚ ਉਛਾਲ: ਸੈਂਸੈਕਸ 78,864 ਅਤੇ ਨਿਫਟੀ 23,862 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ
NEXT STORY