ਹੈਲਥ ਡੈਸਕ- ਬਾਦਾਮ ਖਾਣਾ ਸਿਹਤ ਲਈ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ, ਪਰ ਜੇਕਰ ਇਸ ਦਾ ਸਹੀ ਤਰੀਕਾ ਨਾ ਪਤਾ ਹੋਵੇ ਤਾਂ ਇਹ ਫਾਇਦੇ ਦੀ ਬਜਾਏ ਨੁਕਸਾਨ ਵੀ ਪਹੁੰਚਾ ਸਕਦਾ ਹੈ। ਅਕਸਰ ਲੋਕ ਬਾਦਾਮ ਨੂੰ ਗਲਤ ਫੂਡ ਕੰਬੀਨੇਸ਼ਨ ਨਾਲ ਖਾ ਲੈਂਦੇ ਹਨ, ਜਿਸ ਨਾਲ ਪਾਚਣ ਸਮੱਸਿਆ ਤੋਂ ਲੈ ਕੇ ਹੋਰ ਬੀਮਾਰੀਆਂ ਤੱਕ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ : Activa ਅਤੇ Splendor ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਸਸਤੇ
ਔਇਲੀ ਫੂਡ ਨਾਲ ਨਾ ਖਾਓ ਬਾਦਾਮ
ਬਾਦਾਮ ਨੂੰ ਨਮਕੀਨ, ਚਿਪਸ ਜਾਂ ਡੀਪ-ਫਰਾਈਡ ਖਾਣਿਆਂ ਦੇ ਨਾਲ ਨਹੀਂ ਖਾਣਾ ਚਾਹੀਦਾ। ਇਹ ਕੰਬੀਨੇਸ਼ਨ ਸਰੀਰ ਨੂੰ ਲੋੜੀਂਦਾ ਨਿਊਟ੍ਰਿਸ਼ਨ ਨਹੀਂ ਦਿੰਦਾ ਅਤੇ ਉਲਟਾ ਸਿਹਤ ਸਮੱਸਿਆ ਵਧਾ ਸਕਦਾ ਹੈ।
ਇਹ ਵੀ ਪੜ੍ਹੋ : WhatsApp ਨੂੰ ਟੱਕਰ ਦੇਣ ਆਇਆ ਹੈ ਇਹ ਨਵਾਂ ਐਪ, ਲਾਂਚ ਹੁੰਦੇ ਹੀ ਬਣਿਆ No.1
ਚਾਹ-ਕੌਫੀ ਦੇ ਨਾਲ ਵੀ ਨੁਕਸਾਨਦਾਇਕ
ਅਕਸਰ ਲੋਕ ਭੁੰਨੇ ਹੋਏ ਬਾਦਾਮ ਨੂੰ ਚਾਹ ਜਾਂ ਕੌਫੀ ਨਾਲ ਖਾਣਾ ਪਸੰਦ ਕਰਦੇ ਹਨ। ਪਰ ਇਹ ਮਿਲਾਪ ਨਰਵਸ ਸਿਸਟਮ ’ਤੇ ਗਲਤ ਅਸਰ ਪਾ ਸਕਦਾ ਹੈ। ਇਸ ਨਾਲ ਐਂਜਾਇਟੀ, ਅਨਿਯਮਿਤ ਹਾਰਟਬੀਟ ਅਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।
ਖੱਟੇ ਫਲਾਂ ਨਾਲ ਨਾ ਕਰੋ ਸੇਵਨ
ਸੰਤਰਾ, ਅੰਗੂਰ ਵਰਗੇ ਖੱਟੇ ਫਲਾਂ ਦੇ ਨਾਲ ਬਾਦਾਮ ਖਾਣਾ ਪੇਟ ਦਰਦ ਅਤੇ ਅਪਚ ਦੀ ਸਮੱਸਿਆ ਪੈਦਾ ਕਰ ਸਕਦਾ ਹੈ। ਇਸ ਲਈ ਖੱਟੇ ਫਲ ਖਾਣ ਤੋਂ ਘੱਟੋ-ਘੱਟ ਇਕ ਘੰਟੇ ਬਾਅਦ ਹੀ ਬਾਦਾਮ ਖਾਣਾ ਚਾਹੀਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਖਾਂ ਦੱਸ ਦਿੰਦੀਆਂ ਹਨ ਹਾਈ ਬਲੱਡ ਪ੍ਰੈਸ਼ਰ ਦਾ ਪਹਿਲਾ ਸੰਕੇਤ, ਨਜ਼ਰਅੰਦਾਜ ਕਰਨ ਨਾਲ ਵਧ ਸਕਦੈ ਖ਼ਤਰਾ
NEXT STORY