ਜਲੰਧਰ- ਭਾਰਤ 'ਚ ਏ.ਐੱਮ.ਟੀ. ਮਤਲਬ ਆਟੋਮੈਟਿਕ ਟ੍ਰਾਂਸਮਿਸ਼ਨ ਵਾਲੀਆਂ ਕਾਰਾਂ ਦਾ ਚਲਣ ਤੇਜ਼ ਹੋ ਰਿਹਾ ਹੈ। ਇਸ ਟ੍ਰਾਂਸਮਿਸ਼ਨ ਦੇ ਚੱਲਦੇ ਕਾਰਾਂ ਦੀ ਕੀਮਤ ਆਮ ਮਾਡਲ ਦੇ ਮੁਕਾਬਲੇ ਵਧ ਜਾਂਦੀ ਹੈ। ਇਸ ਕਾਰਨ ਕਈ ਵਾਰ ਚਾਹੁੰਦੇ ਹੋਏ ਲੋਕ ਇਨ੍ਹਾਂ ਕਾਰਾਂ ਨੂੰ ਨਹੀਂ ਖਰੀਦ ਪਾਉਂਦੇ ਅਤੇ ਮੈਨੁਅਲ ਕਾਰ ਹੀ ਖਰੀਦ ਲੈਂਦੇ ਹਨ। ਪਰ ਅਸੀਂ ਤੁਹਾਡੇ ਲਈ ਕੁਝ ਅਜਿਹੀਆਂ ਕਾਰਾਂ ਦੀ ਲਿਸਟ ਲੈ ਕੇ ਆਏ ਹਾਂ ਜੋ ਏ.ਐੱਮ.ਟੀ. ਨਾਲ ਲੈਸ ਹਨ ਅਤੇ ਤੁਹਾਡੇ ਬਜਟ 'ਚ ਆ ਸਕਦੀਆਂ ਹਨ।
Tata Nano XMA
ਲੱਖਟਕੀਆ ਕਾਰ ਦੇ ਤੌਰ 'ਤੇ ਦਸਤਕ ਦੇਣ ਵਾਲੀ ਇਸ ਕਾਰ 'ਚ ਆਟੋਮੈਟਿਕ ਟ੍ਰਾਂਸਸ਼ਿਨ ਦਾ ਵੀ ਆਪਸ਼ਨ ਮਿਲਦਾ ਹੈ। ਹਾਲਾਂਕਿ ਇਸ ਕਾਰ ਦੇ ਟਾਪ ਵੇਰੀਐਂਟ ਟਾਟਾ ਨੈਨੋ XMA ਅਤੇ XTA 'ਚ ਹੀ ਏ.ਐੱਮ.ਟੀ. ਦਿੱਤਾ ਜਾਂਦਾ ਹੈ। 624 ਸੀਸੀ ਪੈਟਰੋਲ ਇੰਜਣ ਨਾਲ ਹੈ ਇਸ ਕਾਰ ਦੀ ਮਾਈਲੇਜ 21.9 ਕਿਲੋਮੀਟਰ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਨੈਨੋ XMA ਦੀ ਐਕਸ-ਸ਼ੋਅਰੂਮ ਕੀਮਤ 3.01 ਲੱਖ ਰੁਪਏ ਅਤੇ XTA ਦੀ ਕੀਮਤ 3.20 ਲੱਖ ਰੁਪਏ ਹੈ।
Renault KWID
ਭਾਰਤ 'ਚ ਇਹ Renault ਦੀ ਸਭ ਤੋਂ ਪ੍ਰਸਿੱਧ ਕਾਰ ਹੈ। ਇਸ ਦੀ ਲੁੱਕ ਕਾਫੀ ਹੱਦ ਤਕ ਕਿਸੇ ਐੱਸ.ਯੂ.ਵੀ. ਵਰਗੀ ਹੈ ਜੋ ਕਿ ਲੋਕਾਂ ਨੂੰ ਕਾਫੀ ਆਕਰਸ਼ਿਤ ਕਰਦੀ ਹੈ। ਇਸ ਕਾਰ ਦੇ ਤਿੰਨ ਵੇਰੀਐਂਟਸ ਆਉਂਦੇ ਹਨ। ਇਹ ਵੇਰੀਐਂਟਸ RXL, RXT (O) ਅੇਤ ਕਲਿੰਬਰ ਹਨ। ਇਨ੍ਹਾਂ ਸਭ 'ਚ 1.0 ਲੀਟਰ ਇੰਜਣ ਹੈ। ਆਟੋਮੈਟਿਕ ਵੇਰੀਐਂਟ 24.04 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦਾ ਹੈ ਅਤੇ ਇਸ ਦੀ ਐਕਸ-ਸ਼ੋਅਰੂਮ ਕੀਮਤ 4.49 ਲੱਖ ਰੁਪਏ ਹੈ।
Datsun Redi-GO
ਡੈਟਸਨ ਦੀ ਇਸ ਛੋਟੀ ਕਾਰ ਨੂੰ ਰੈਨੋ ਕੁਇੱਡ ਵਾਲੇ ਪਲੇਟਫਾਰਮ 'ਤੇ ਹੀ ਬਣਾਇਆ ਗਿਆ ਹੈ। ਇਸੇ ਸਾਲ ਜਨਵਰੀ 'ਚ ਕਾਰ ਦਾ ਏ.ਐੱਮ.ਟੀ. ਵਰਜਨ ਲਾਂਚ ਕੀਤਾ ਗਿਆ ਹੈ। ਏ.ਐੱਮ.ਟੀ. ਆਪਸ਼ਨ ਰੈਡੀ-ਗੋ ਦੇ ਟਾਪ T (O) ਅਤੇ S ਵੇਰੀਐਂਟਸ 'ਚ ਹੀ ਮਿਲਦਾ ਹੈ। ਇਨ੍ਹਾਂ 'ਚ 1.0 ਲੀਟਰ ਪੈਟਰੋਲ ਇੰਜਣ ਹੈ ਅਤੇ ਇਹ ਕਾਰ 22.5 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇ ਸਕਦੀ ਹੈ। ਡੈਟਸਨ ਰੈਡੀ-ਗੋ T (O) ਦੀ ਐਕਸ-ਸ਼ੋਅਰੂਮ ਕੀਮਤ 3.81 ਲੱਖ ਰੁਪਏ ਅਤੇ ਇਸ ਦੇ S ਵੇਰੀਐਂਟ ਦੀ ਕੀਮਤ 3.96 ਲੱਖ ਰੁਪਏ ਹੈ।
Maruti Suzuki Alto K10
ਭਾਰਤ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਇਸ ਕਾਰ 'ਚ ਵੀ ਏ.ਐੱਮ.ਟੀ. ਦਾ ਆਪਸ਼ਨ ਮਿਲਦਾ ਹੈ। ਮਾਰੂਤੀ ਸੁਜ਼ੂਕੀ ਅਲਟੋ ਕੇ10 ਦੇ ਟਾਪ ਵੇਰੀਐਂਟਸ, VXI ਅਤੇ VXI (O) 'ਚ AMT ਗਿਅਰਬਾਕਸ ਦਿੰਦੀ ਹੈ। ਇਹ ਵੇਰੀਐਂਟਸ 24.07 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇ ਸਕਦੇ ਹਨ। ਇਨ੍ਹਾਂ ਦੀ ਨਵੀਂ ਦਿੱਲੀ 'ਚ ਐਕਸ-ਸ਼ੋਅਰੂਮ ਕੀਮਤ 3.26 ਲੱਖ ਰੁਪਏ ਤੋਂ ਲੈ ਕੇ 4.12 ਲੱਖ ਰੁਪਏ ਤਕ ਹੈ।
Maruti Suzuki Celerio
ਹੈਚਬੈਕ ਸੈਗਮੈਂਟ 'ਚ ਏ.ਐੱਮ.ਟੀ. ਨਾਲ ਲੈਸ ਹੋਣ ਵਾਲੀ ਇਹ ਭਾਰਤ ਦੀ ਪਹਿਲੀ ਕਾਰ ਸੀ। ਪੈਟਰੋਲ ਵਰਜਨ 'ਚ ਉਪਲੱਬਧ ਇਸ ਕਾਰ 'ਚ 1.0 ਲੀਟਰ ਇੰਜਣ ਦਿੱਤਾ ਗਿਆ ਹੈ। ਇਸ ਦਾ ਏ.ਐੱਮ.ਟੀ. ਵੇਰੀਐਂਟ 23.1 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇ ਸਕਦੀ ਹੈ। ਐਕਸ ਸ਼ੋਅਰੂਮ ਕੀਮਤ 4.49 ਲੱਖ ਰੁਪਏ ਤੋਂ ਸ਼ੁਰੂ ਹੋ ਕੇ 5.24 ਲੱਖ ਰੁਪਏ ਤਕ ਜਾਂਦੀ ਹੈ।
ਹੁਣ ਪਰਚੀ 'ਤੇ ਮਿਲੇਗੀ ਗੋਰਾ ਬਣਾਉਣ ਵਾਲੀ ਕ੍ਰੀਮ, ਜਾਣੋ ਨਵਾਂ ਨਿਯਮ
NEXT STORY