ਨਵੀਂ ਦਿੱਲੀ— ਜੇਕਰ ਤੁਸੀਂ ਤੁਰੰਤ ਰੰਗ ਗੋਰਾ ਕਰਨ ਵਾਲੀ ਕ੍ਰੀਮ ਦਾ ਇਸਤੇਮਾਲ ਕਰਦੇ ਹੋ, ਤਾਂ ਹੁਣ ਆਪਣੀ ਮਰਜ਼ੀ ਨਾਲ ਅਜਿਹੀ ਕ੍ਰੀਮ ਨਹੀਂ ਖਰੀਦ ਸਕੋਗੇ। ਹੁਣ ਰੰਗ ਗੋਰਾ ਕਰਨ, ਪਿੰਪਲ-ਰਿੰਕਲ ਹਟਾਉਣ ਅਤੇ ਸਕਿਨ ਨਾਲ ਜੁੜੀ ਅਲਰਜ਼ੀ ਦੂਰ ਕਰਨ ਵਾਲੀ ਕ੍ਰੀਮ ਡਾਕਟਰ ਦੀ ਪਰਚੀ ਬਿਨਾਂ ਨਹੀਂ ਮਿਲੇਗੀ। ਸਰਕਾਰ ਨੇ 14 ਸਟੀਰੌਇਡ ਮਿਕਸ ਕ੍ਰੀਮਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਹੁਣ ਡਾਕਟਰ ਦੀ ਪਰਚੀ ਬਿਨਾਂ ਖਰੀਦਿਆ-ਵੇਚਿਆ ਨਹੀਂ ਜਾ ਸਕੇਗਾ। ਸਿਹਤ ਮੰਤਰਾਲੇ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਚੁੱਕਾ ਹੈ। ਉੱਥੇ ਹੀ, ਇਸ ਰੋਕ ਨਾਲ ਫਾਰਮਾ ਕੰਪਨੀਆਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ। ਚਿਹਰੇ ਦਾ ਰੰਗ ਸਾਫ ਕਰਨ ਅਤੇ ਅਲਰਜ਼ੀ ਦੂਰ ਕਰਨ ਦੇ ਨਾਮ 'ਤੇ ਵੱਡੀਆਂ ਫਾਰਮਾ ਕੰਪਨੀਆਂ ਸਟੀਰੌਇਡ ਮਿਕਸ ਕ੍ਰੀਮਾਂ ਬਣਾਉਂਦੀਆਂ ਹਨ। ਨਵੇਂ ਨਿਯਮਾਂ ਅਨੁਸਾਰ ਡੈਸੋਨਾਈਡ, ਬੈਕਲੋਮੈਥਾਸੋਨ, ਅਲਕਲੋਮੈਟਾਸੋਨ ਆਦਿ ਦਾ ਜਿਨ੍ਹਾਂ ਕ੍ਰੀਮ 'ਚ ਇਸਤੇਮਾਲ ਹੋਵੇਗਾ, ਉਨ੍ਹਾਂ ਲਈ ਡਾਕਟਰੀ ਸਲਾਹ ਜ਼ਰੂਰੀ ਹੋਵੇਗੀ।
ਕਿਉਂ ਲਗਾਈ ਗਈ ਰੋਕ?
ਅਸਲ 'ਚ ਚਮੜੀ ਦੇ ਡਾਕਟਰਾਂ ਵੱਲੋਂ ਇਹ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ ਕਿ ਕੁਝ ਕੰਪਨੀਆਂ ਬਿਨਾਂ ਮੈਡੀਕਲ ਹਦਾਇਤਾਂ ਨੂੰ ਪੂਰਾ ਕੀਤੇ ਸਟੀਰੌਇਡ ਕ੍ਰੀਮਾਂ ਬਾਜ਼ਾਰ 'ਚ ਵੇਚ ਰਹੀਆਂ ਹਨ, ਜਿਨ੍ਹਾਂ ਦੇ ਇਸਤੇਮਾਲ ਨਾਲ ਲੋਕਾਂ ਨੂੰ ਗੰਭੀਰ ਪ੍ਰੇਸ਼ਾਨੀ ਹੋ ਸਕਦੀ ਹੈ। ਸਰਕਾਰ ਦੇ ਨਵੇਂ ਨਿਯਮਾਂ ਦਾ ਡਾਕਟਰਾਂ ਨੇ ਸਵਾਗਤ ਕੀਤਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਸਟੀਰੌਇਡਸ ਦੇ ਇਸਤੇਮਾਲ ਨਾਲ ਸਕਿਨ (ਚਮੜੀ) ਨੂੰ ਨੁਕਸਾਨ ਹੋ ਸਕਦਾ ਹੈ ਅਤੇ ਬਹੁਤ ਸਾਰੇ ਲੋਕ ਜਾਗੂਰਕਤਾ ਦੀ ਕਮੀ ਕਾਰਨ ਇਸ ਦੀ ਵਰਤੋਂ ਕਰ ਰਹੇ ਹਨ। ਸਰਕਾਰ ਦੇ ਫੈਸਲੇ ਦਾ ਜਿੱਥੇ ਡਾਕਟਰਾਂ ਨੇ ਸਵਾਗਤ ਕੀਤਾ ਹੈ, ਉੱਥੇ ਹੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਨਾਲ ਡਾਕਟਰਾਂ ਦੀ ਕਮਾਈ ਵਧੇਗੀ। ਕ੍ਰੀਮ ਲੈਣ ਲਈ ਵੀ ਡਾਕਟਰ ਨੂੰ ਫੀਸ ਦੇਣੀ ਹੋਵੇਗੀ।
ਏਅਰ ਇੰਡੀਆ ਨੂੰ ਖਰੀਦਣ 'ਚ ਦਿਲਚਸਪੀ ਦਿਖਾਈ ਸਵਿਟਜ਼ਰਲੈਂਡ ਦੀ ਕੰਪਨੀ ਨੇ
NEXT STORY