ਨਵੀਂ ਦਿੱਲੀ— ਆਨਲਾਈਨ ਸ਼ੇਅਰ ਬ੍ਰੋਕਿੰਗ ਸੇਵਾ ਦੇਣ ਵਾਲੀ ਕੰਪਨੀ 5ਪੈਸਾ ਡਾਟ ਕਾਮ ਨੇ ਸੋਮਵਾਰ ਨੂੰ ਇਕ ਮਫਤ ਐਪ ਪੇਸ਼ ਕੀਤੀ।
ਇਹ ਐਪ ਸ਼ੇਅਰ ਬਾਜ਼ਾਰ 'ਚ ਨਿਵੇਸ਼ ਦੀ ਇੱਛਾ ਰੱਖਣ ਵਾਲੇ ਨਿਵੇਸ਼ਕਾਂ ਦੀ ਸ਼ੇਅਰ ਬਾਜ਼ਾਰਾਂ ਨੂੰ ਸਮਝਣ ਅਤੇ ਸਫਲ ਤਰੀਕੇ ਨਾਲ ਨਿਵੇਸ਼ ਕਰਨ 'ਚ ਮਦਦ ਕਰੇਗਾ।
ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ '5ਪੈਸਾ ਸਕੂਲ' ਨੌਜਵਾਨ ਨਿਵੇਸ਼ਕਾਂ ਦੀਆਂ ਉਮੀਦਾਂ 'ਤੇ ਖਰ੍ਹਾ ਉਤਰਨ ਵਾਲੇ ਇਕ-ਇਕ ਮਿੰਟ ਦੇ ਪਾਠਕ੍ਰਮ ਦੀ ਪੇਸ਼ਕਸ਼ ਕਰੇਗਾ। ਇਹ ਐਪ ਮੁੱਖ ਤੌਰ 'ਤੇ ਨਿਵੇਸ਼ਕਾਂ ਨੂੰ 'ਸੂਖਣ' ਪੱਧਰ 'ਤੇ ਸਿਖਾਉਣ 'ਤੇ ਜ਼ੋਰ ਦੇਵੇਗਾ। 5ਪੈਸਾ ਡਾਟ ਕਾਮ ਦੇਸ਼ ਦੀ ਇਕਮਾਤਰ ਸੂਚੀਬੱਧ ਡਿਸਕਾਊਂਟ ਬ੍ਰੋਕਰੇਜ ਕੰਪਨੀ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰਕਾਸ਼ ਗਗਦਾਨੀ ਨੇ ਕਿਹਾ ਕਿ ਅਸੀਂ ਨਵੀਂ ਉਮਰ ਦੇ ਕਈ ਲੋਕਾਂ ਤੇ ਨਵੇਂ ਨਿਵੇਸ਼ਕਾਂ ਨੂੰ ਲੋੜੀਂਦੀ ਜਾਣਕਾਰੀ ਅਤੇ ਸਲਾਹ ਦੀ ਕਮੀ ਕਾਰਨ ਸ਼ੇਅਰ ਬਾਜ਼ਾਰ 'ਚ ਪੈਸੇ ਡੁਬਾਉਂਦੇ ਦੇਖਿਆ ਹੈ। 5ਪੈਸਾ ਸਕੂਲ ਇਕ ਮੁਫਤ ਐਪ ਹੈ। ਇਸ ਦਾ ਇਸਤੇਮਾਲ ਦੋਹਰੀ ਪ੍ਰਮਾਣਨ ਪ੍ਰਕਿਰਿਆ ਪੂਰੀ ਕੀਤੇ ਜਾਣ ਤੋਂ ਬਾਅਦ ਆਰਾਮ ਨਾਲ ਕੀਤਾ ਜਾ ਸਕਦਾ ਹੈ।
ISI ਵਲੋਂ ਪੰਜਾਬ ਵਿਚ ਨਸ਼ਿਆਂ ਦੀ ਸਪਲਾਈ 'ਤੇ ਇਸ ਕਾਰਨ ਲੱਗ ਸਕਦੀ ਹੈ ਲਗਾਮ
NEXT STORY