ਭੁਵਨੇਸ਼ਵਰ (ਭਾਸ਼ਾ)– ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ ਬੀ. ਐੱਸ. ਐੱਨ. ਐੱਲ. 2024 ’ਚ 5ਜੀ ਸੇਵਾਵਾਂ ਸ਼ੁਰੂ ਕਰੇਗੀ। ਕੇਂਦਰੀ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਣਵ ਨੇ ਇਹ ਕਿਹਾ। ਬੀ. ਐੱਸ. ਐੱਨ. ਐੱਲ. ਨੇ 4ਜੀ ਨੈੱਟਵਰਕ ਸ਼ੁਰੂ ਕਰਨ ਲਈ ਟੀ. ਸੀ. ਐੱਸ. ਅਤੇ ਸੀ-ਡਾਟ ਦੀ ਅਗਵਾਈ ਵਾਲੇ ਸੰਘ ਨੂੰ ਚੁਣਿਆ ਹੈ, ਜਿਸ ਨੂੰ ਕਾਂਟ੍ਰੈਕਟ ਦੇ ਤਹਿਤ ਆਰਡਰ ਦੇਣ ਤੋਂ ਲਗਭਗ ਇਕ ਸਾਲ ਦੇ ਅੰਦਰ 5ਜੀ ’ਚ ਬਦਲਿਆ ਜਾਵੇਗਾ।
ਵੈਸ਼ਵਣ ਨੇ ਓਡਿਸ਼ਾ ’ਚ ਜੀਓ ਅਤੇ ਏਅਰਟੈੱਲ ਦੀਆਂ 5ਜੀ ਸੇਵਾਵਾਂ ਸ਼ੁਰੂ ਕਰਨ ਲਈ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਬੀ. ਐੱਸ. ਐੱਨ. ਐੱਲ. 2024 ’ਚ 5ਜੀ ਸੇਵਾਵਾਂ ਸ਼ੁਰੂ ਕਰੇਗਾ। ਦੂਰਸੰਚਾਰ ਮੰਤਰੀ ਨੇ ਕਿਹਾ ਕਿ ਪੂਰੇ ਓਡਿਸ਼ਾ ’ਚ 2 ਸਾਲਾਂ ਦੇ ਅੰਦਰ 5ਜੀ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਅੱਜ ਭੁਵਨੇਸ਼ਵਰ ਅਤੇ ਕਟਕ ’ਚ ਇਹ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ 26 ਜਨਵਰੀ ਤੋਂ ਪਹਿਲਾਂ ਸੂਬੇ ’ਚ 5ਜੀ ਸੇਵਾਵਾਂ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ। ਵੈਸ਼ਣਵ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਓਡਿਸ਼ਾ ’ਚ ਦੂਰਸੰਚਾਰ ਸੇਵਾਵਾਂ ਲਈ ਕੁੱਲ 5,600 ਕਰੋੜ ਰੁਪਏ ਮਨਜੂਰ ਕੀਤੇ ਹਨ। ਇਸ ਤੋਂ ਇਲਾਵ ਸੂਬੇ ਭਰ ’ਚ 5,000 ਮੋਬਾਇਲ ਟਾਵਰ ਲਗਾਏ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਕਰਜ਼ੇ ’ਚ ਡੁੱਬੀ ਕੰਪਨੀ ਵੋਡਾਫੋਨ ਆਈਡੀਆ (ਵੀ. ਆਈ. ਐੱਲ. ਦੀ ਪੂੰਜੀ ਦੇ ਨਾਲ ਕਈ ਹੋਰ ਲੋੜਾਂ ਹਨ, ਜਿਨ੍ਹਾਂ ’ਤੇ ਗੱਲਬਾਤ ਜਾਰੀ ਹੈ। ਵੀ. ਆਈ. ਐੱਲ. 2 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਦੇ ਬੋਝ ’ਚ ਹੈ। ਉਸ ਨੇ ਸਰਕਾਰ ਦੀਆਂ ਲਗਭਗ 16,000 ਕਰੋੜ ਰੁਪਏ ਦੀਆਂ ਵਿਆਜ ਦੇਣਦਾਰੀਆਂ ਨੂੰ ਇਕੁਇਟੀ ਵਿੱਚ ਬਦਲਣ ਦਾ ਵਿਕਲਪ ਚੁਣਿਆ ਹੈ। ਇਹ ਕੰਪਨੀ ’ਚ ਲਗਭਗ 33 ਫੀਸਦੀ ਹਿੱਸੇਦਾਰੀ ਦੇ ਬਰਾਬਰ ਹੋਵੇਗਾ। ਉੱਥੇ ਹੀ ਕੰਪਨੀ ’ਚ ਪ੍ਰਮੋਟਰਾਂ ਦੀ ਹਿੱਸੇਦਾਰੀ 74.99 ਫੀਸਦੀ ਘਟ ਕੇ 50 ਫੀਸਦੀ ’ਤੇ ਆ ਜਾਵੇਗੀ।
ਤਹਿਲਕਾ ਮਚਾਉਣ ਦੀ ਤਿਆਰੀ ’ਚ ਮੁਕੇਸ਼ ਅੰਬਾਨੀ, 65 ਦੀ ਉਮਰ ’ਚ ਸ਼ੁਰੂ ਕਰਨਗੇ ਨਵਾਂ ਕਾਰੋਬਾਰ
NEXT STORY