ਵਾਸ਼ਿੰਗਟਨ— ਭਾਰਤ, ਅਮਰੀਕਾ ਅਤੇ ਇਜ਼ਰਾਇਲ ਨੇ 5ਜੀ ਤਕਨਾਲੋਜੀ 'ਤੇ ਇੱਕਠੇ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਕ ਉੱਚ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ 5ਜੀ ਸੰਚਾਰ ਨੈੱਟਵਰਕ 'ਤੇ ਵੀ ਤਿੰਨੋਂ ਦੇਸ਼ ਮਿਲ ਕੇ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਤਿੰਨੋਂ ਦੇਸ਼ ਇਕ ਪਾਰਦਰਸ਼ੀ ਅਤੇ ਸੁਰੱਖਿਅਤ 5ਜੀ ਸੰਚਾਰ ਨੈੱਟਵਰਕ 'ਤੇ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੰਨ ਸਾਲ ਪਹਿਲਾਂ ਜੁਲਾਈ, 2017 ਦੀ ਇਜ਼ਾਰਇਲ ਯਾਤਰਾ ਦੌਰਾਨ ਲੋਕਾਂ-ਤੋਂ-ਲੋਕਾਂ ਦੇ ਸੰਪਰਕ 'ਤੇ ਸਹਿਮਤੀ ਬਣੀ ਸੀ।
ਕੌਮਾਂਤਰੀ ਵਿਕਾਸ ਲਈ ਅਮਰੀਕੀ ਏਜੰਸੀ (ਯੂ. ਐੱਸ. ਏ. ਆਈ. ਡੀ.) ਦੀ ਉਪ ਪ੍ਰਸ਼ਾਸਕ ਬੋਨੀ ਗਲਿਕ ਨੇ ਕਿਹਾ, ''5ਜੀ 'ਚ ਆਪਸੀ ਸਹਿਯੋਗ ਤਾਂ ਵੱਡੇ ਕਦਮਾਂ ਦੀ ਦਿਸ਼ਾ 'ਚ ਸਿਰਫ ਪਹਿਲਾ ਕਦਮ ਹੈ।''
ਗਲਿਕ ਨੇ ਕਿਹਾ, ''ਅਸੀਂ ਵਿਗਿਆਨ ਅਤੇ ਖੋਜ ਤੇ ਵਿਕਾਸ ਅਤੇ ਅਗਲੀ ਪੀੜੀ ਦੀ ਤਕਨਾਲੋਜੀਜ਼ 'ਚ ਮਿਲ ਕੇ ਕੰਮ ਕਰ ਰਹੇ ਹਾਂ। ਇਸ ਸਾਂਝਦਾਰੀ ਨਾਲ ਅਸੀਂ ਅਧਿਕਾਰਤ ਤੌਰ 'ਤੇ ਇਨ੍ਹਾਂ ਸਬੰਧਾਂ ਦੀ ਪੁਸ਼ਟੀ ਕਰ ਰਹੇ ਹਾਂ। ਇਸ ਤੋਂ ਪਹਿਲਾਂ ਗਲਿਕ ਨੇ ਅਮਰੀਕਾ-ਭਾਰਤ-ਇਜ਼ਰਾਇਲ ਵਿਚਕਾਰ ਆਨਲਾਈਨ ਸ਼ਿਖਰ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਦੁਨੀਆ ਦੇ ਵਿਕਸਾ ਨਾਲ ਜੁੜੀਆਂ ਤਕਨੀਕਾਂ ਨੂੰ ਹੱਲ ਕਰਨ ਲਈ ਇਨ੍ਹਾਂ ਸਾਂਝੇਦਾਰਾਂ ਨਾਲ ਕੰਮ ਕਰਕੇ ਕਾਫ਼ੀ ਖ਼ੁਸ਼ ਹਾਂ। ਇਸ ਬੈਠਕ 'ਚ ਭਾਰਤ 'ਚ ਇਜ਼ਰਾਇਲ ਦੇ ਰਾਜਦੂਤ ਰੌਨ ਮਲਕਾ ਅਤੇ ਉਨ੍ਹਾਂ ਦੇ ਹਮਰੁਤਬਾ ਸੰਜੀਵ ਸਿੰਘਲਾ ਨੇ ਵੀ ਸੰਬੋਧਿਤ ਕੀਤਾ।
ਡਾਲਰ ਦੀ ਫਿਰ ਚੜ੍ਹਾਈ, ਦੋ ਦਿਨਾਂ 'ਚ ਇੰਨੀ ਡਿੱਗੀ ਰੁਪਏ ਦੀ ਕੀਮਤ
NEXT STORY